ਵਿਧਾਇਕਾ ਸੰਤੋਸ਼ ਕਟਾਰੀਆ ਨੇ ਪਿੰਡ ਜਗਤਪੁਰ ਦੇ ਲੋਕਾਂ ਨੂੰ ਸੌਂਪੀਆਂ ਜਾਇਦਾਦ ਦੀਆਂ ਸਨਦਾਂ; 'ਮੇਰਾ ਘਰ ਮੇਰੇ ਨਾਮ' ਸਕੀਮ ਤਹਿਤ ਮਿਲੇ ਮਾਲਕੀ ਹੱਕ ਬਲਾਚੌਰ 1 ਅਪ੍ਰੈਲ (ਤਜਿੰਦਰ ਜੋਤ)ਪੰਜਾਬ ਦੇ ਪਿੰਡਾਂ ਵਿੱਚ 'ਲਾਲ ਲਕੀਰ' ਦੇ ਅੰਦਰ ਰਹਿਣ ਵਾਲੇ ਲੋਕਾਂ ਨੂੰ ਉਨ੍ਹਾਂ ਦੇ. ਘਰਾਂ ਦਾ ਅਸਲ ਮਾਲਕਾਨਾ ਹੱਕ ਦੇਣ ਲਈ ਮੁੱਖ ਮੰਤਰੀ ਭਗਵੰਤ ਮਾਨ ਦੀ ਸਰਕਾਰ ਵੱਲੋਂ ਚਲਾਈ ਗਈ 'ਮੇਰਾ ਘਰ ਮੇਰੇ ਨਾਮ' ਸਕੀਮ ਜ਼ਮੀਨੀ ਪੱਧਰ 'ਤੇ ਵੱਡੀ ਤਬਦੀਲੀ ਲਿਆ ਰਹੀ ਹੈ। ਇਸੇ ਮੁਹਿੰਮ ਤਹਿਤ ਅੱਜ ਹਲਕਾ ਬਲਾਚੌਰ ਦੀ ਵਿਧਾਇਕਾ ਸ਼੍ਰੀਮਤੀ ਸੰਤੋਸ਼ ਕਟਾਰੀਆ ਨੇ ਪਿੰਡ ਜਗਤਪੁਰ ਵਿਖੇ ਇੱਕ ਵਿਸ਼ੇਸ਼ ਸਮਾਗਮ ਦੌਰਾਨ ਲਾਭਪਾਤਰੀਆਂ ਨੂੰ 'ਪ੍ਰਾਪਰਟੀ ਕਾਰਡ' ਤਕਸੀਮ ਕੀਤੇ।ਕਾਰਡ ਵੰਡਣ ਦੀ ਰਸਮ ਅਦਾ ਕਰਨ ਮੌਕੇ ਵਿਧਾਇਕਾ ਕਟਾਰੀਆ ਨੇ ਸੰਬੋਧਨ ਕਰਦਿਆਂ ਕਿਹਾ ਕਿ ਇਹ ਕਦਮ ਪੇਂਡੂ ਖੇਤਰ ਦੇ ਲੋਕਾਂ ਦੀ ਆਰਥਿਕ ਅਤੇ ਸਮਾਜਿਕ ਸੁਰੱਖਿਆ ਲਈ ਮੀਲ ਦਾ ਪੱਥਰ ਸਾਬਤ ਹੋਵੇਗਾ। ਲਾਲ ਲਕੀਰ ਦੇ ਅੰਦਰ ਸਥਿਤ ਮਕਾਨਾਂ ਦੇ ਹੁਣ ਪੱਕੇ ਕਾਨੂੰਨੀ ਦਸਤਾਵੇਜ਼ ਮਾਲਕਾਂ ਕੋਲ ਹੋਣਗੇ, ਜਿਸ ਨਾਲ ਉਨ੍ਹਾਂ ਦੀ ਜਾਇਦਾਦ ਸੁਰੱਖਿਅਤ ਹੋ ਗਈ ਹੈ।ਪ੍ਰਾਪਰਟੀ ਕਾਰਡ ਹੋਣ ਨਾਲ ਹੁਣ ਵਸਨੀਕ ਆਪਣੀ ਜਾਇਦਾਦ ਉੱਤੇ ਬੈਂਕਾਂ ਤੋਂ ਕਰਜ਼ਾ ਲੈ ਕੇ ਆਪਣੇ ਕਾਰੋਬਾਰ ਜਾਂ ਬੱਚਿਆਂ ਦੀ ਪੜ੍ਹਾਈ ਵਰਗੀਆਂ ਜ਼ਰੂਰਤਾਂ ਪੂਰੀਆਂ ਕਰ ਸਕਣਗੇ। ਜਾਇਦਾਦਾਂ ਦੀ ਡਿਜੀਟਲ ਨਿਸ਼ਾਨਦੇਹੀ ਹੋਣ ਕਾਰਨ ਪਿੰਡਾਂ ਵਿੱਚ ਲਾਲ ਲਕੀਰ ਨਾਲ ਸਬੰਧਤ ਪੁਰਾਣੇ ਜ਼ਮੀਨੀ ਵਿਵਾਦਾਂ ਦਾ ਹਮੇਸ਼ਾ ਲਈ ਖ਼ਤਮ ਹੋ ਜਾਣਗੇ।"ਇਹ ਸਿਰਫ਼ ਇੱਕ ਕਾਰਡ ਨਹੀਂ, ਸਗੋਂ ਲੋਕਾਂ ਦੀ ਸੁਰੱਖਿਆ ਅਤੇ ਸਵੈ-ਮਾਣ ਦਾ ਪ੍ਰਤੀਕ ਹੈ। ਸਾਡੀ ਸਰਕਾਰ ਦਾ ਮੁੱਖ ਮਕਸਦ ਆਮ ਲੋਕਾਂ ਨੂੰ ਦਫ਼ਤਰੀ ਖੱਜਲ-ਖੁਆਰੀ ਤੋਂ ਬਚਾਉਣਾ ਅਤੇ ਉਨ੍ਹਾਂ ਦੇ ਹੱਕ ਉਨ੍ਹਾਂ ਦੀਆਂ ਬਰੂਹਾਂ ਤੱਕ ਪਹੁੰਚਾਉਣਾ ਹੈ।ਪਿੰਡ ਜਗਤਪੁਰ ਦੇ ਨਿਵਾਸੀਆਂ ਨੇ ਭਾਵੁਕ ਹੁੰਦਿਆਂ ਪੰਜਾਬ ਸਰਕਾਰ ਅਤੇ ਵਿਧਾਇਕਾ ਦਾ ਧੰਨਵਾਦ ਕੀਤਾ। ਲਾਭਪਾਤਰੀਆਂ ਨੇ ਕਿਹਾ ਕਿ ਇਹ ਉਨ੍ਹਾਂ ਦੀ ਦਹਾਕਿਆਂ ਪੁਰਾਣੀ ਮੰਗ ਸੀ, ਜੋ ਅੱਜ ਪੂਰੀ ਹੋਈ ਹੈ। ਹੁਣ ਉਹ ਆਪਣੇ ਘਰਾਂ ਦੇ ਅਸਲ ਮਾਲਕ ਕਹਾਉਣਗੇ ਅਤੇ ਜਾਇਦਾਦ ਨੂੰ ਲੈ ਕੇ ਪਾਈ ਜਾਂਦੀ ਅਨਿਸ਼ਚਿਤਤਾ ਖ਼ਤਮ ਹੋ ਗਈ ਹੈ।ਇਸ ਮੌਕੇ ਵੱਖ-ਵੱਖ ਵਿਭਾਗਾਂ ਦੇ ਉੱਚ ਅਧਿਕਾਰੀ, ਪਿੰਡ ਦੇ ਪਤਵੰਤੇ ਸੱਜਣ ਅਤੇ ਵੱਡੀ ਗਿਣਤੀ ਵਿੱਚ ਇਲਾਕਾ ਨਿਵਾਸੀ ਹਾਜ਼ਰ ਸਨ।

- ਮ'ਰ'ਨ ਤੋਂ ਪਹਿਲਾਂ ਮਾਂ ਨੂੰ ਫੋਨ ਕਰਕੇ ਸੁਣਾਈ ਸੀ ਕੁੱਟ'ਮਾ'ਰ ਦੀ ਦਾਸਤਾਨ, ਪੁਲਿਸ ਵੱਲੋਂ ਠੇਕੇਦਾਰ ਤੇ ਅਣਪਛਾਤਿਆਂ 'ਤੇ ਮਾਮਲਾ ਦਰਜ। #Punjab24News #SamralaCase #JusticeForIrfan #PunjabNews #BreakingNewsPunjab #LabourRights #CrimeNews #VoiceForJustice #PunjabUpdates #StopViolence1
- ਗੜ੍ਹਸ਼ੰਕਰ (ਅਸ਼ਵਨੀ ਸ਼ਰਮਾ) ਆਖਰ ਲੋਕਾਂ ਦੇ ਸੰਘਰਸ਼ ਨੂੰ ਦੇਖਦੇ ਹੋਏ ਹਿਮਾਚਲ ਪ੍ਰਦੇਸ਼ ਦੀ ਸਰਕਾਰ ਨੂੰ ਐਂਟਰੀ ਟੈਕਸ ਚ ਕੀਤੇ ਵਾਧੇ ਨੂੰ ਵਾਪਸ ਲੈਣਾ ਪਿਆ। ਜਾਣਕਾਰੀ ਗਰੀਬ ਦਾਸ ਬੀਟਣ ਨੇ ਪੱਤਰਕਾਰਾਂ ਨਾਲ ਸਾਝੀ ਕੀਤੀ। ਉਹਨਾਂ ਨੇ ਦੱਸਿਆ ਕਿ ਕੋਕੋਵਾਲ ਮਜਾਰੀ ਬਾਰਡਰ ਨਜ਼ਦੀਕ ਜਿੱਤ ਦੀ ਖੁਸ਼ੀ ਵਿੱਚ 1 ਅਪ੍ਰੈਲ ਨੂੰ ਰੈਲੀ ਕੀਤੀ ਜਾਵੇਗੀ।1
- ਨੌਜਵਾਨ ਤੇ ਤੇਜਧਾਰ ਹਥਿਆਰਾਂ ਨਾਲ ਕੀਤਾ ਹਮਲਾ1
- Post by Vishal Sharda PRESS1
- ਬੀਤੇ ਦਿਨੀਂ ਸ਼੍ਰੋਮਣੀ ਅਕਾਲੀ ਦਲ ਦੇ ਕਈ ਅਹੁਦਿਆਂ ਤੇ ਰਹੇ ਅਤੇ ਮੌਜੂਦਾ ਐਸਜੀਪੀਸੀ ਮੈਂਬਰ ਸ ਚਰਨਜੀਤ ਸਿੰਘ ਕਾਲੇਵਾਲ ਬੀ ਜੇ ਪੀ ਪਾਰਟੀ ਵਿੱਚ ਸ਼ਾਮਲ ਹੋ ਗਏ ਹਨ। ਉਨ੍ਹਾਂ ਕਿਹਾ ਕਿ ਉਹ ਗ੍ਰਹਿ ਮੰਤਰੀ ਅਮਿਤ ਸਾਹ ਦੇ ਨਸ਼ਿਆਂ ਵਿਰੁੱਧ ਦਿੱਤੇ ਬਿਆਨ ਤੋਂ ਪ੍ਰਭਾਵਿਤ ਹੋ ਕੇ ਭਾਜਪਾ ਵਿੱਚ ਸ਼ਾਮਲ ਹੋ ਰਹੇ ਹਨ। ਤੁਸੀਂ ਕੀ ਕਰੋਗੇ ਉਨ੍ਹਾਂ ਦੇ ਇਸ ਵਿਚਾਰ ਸਬੰਧੀ,,,,,1
- Post by Md Usman Raja1
- Post by Alvi20k1
- ਅਸ਼ਵਨੀ ਸ਼ਰਮਾ, ਪੰਜਾਬੀ ਜਾਗਰਣ, ਬੀਣੇਵਾਲ ਬੀਤ: ਬੀਜੇਪੀ ਇੰਚਾਰਜ ਨਿਮਿਸ਼ਾ ਮਹਿਤਾ ਨੇ ਨੂਰਪੁਰ ਜੱਟਾਂ ਚ ਦੇਸ਼ ਦੀ ਮਹਾਨ ਸ਼ਖ਼ਸੀਅਤ ਡਾ ਭੀਮ ਰਾਓ ਅੰਬੇਡਕਰ ਜੀ ਦੇ ਬੁੱਤ ਦੀ ਬੇਅਦਬੀ ਤੇ ਬੋਲਦਿਆਂ ਕਿਹਾ ਕਿ ਜਿਸ ਦਿਨ ਤੋਂ ਪੰਜਾਬ ਦੀ ਬਾਗਡੋਰ ਇਹਨਾਂ ਝਾੜੂ ਵਾਲਿਆਂ ਨੇ ਸੰਭਾਲੀ ਹੈ ਉਸ ਦਿਨ ਤੋਂ ਹੀ ਪੰਜਾਬ ਚ ਲੁੱਟ ਖੋਹ, ਬੇਅਦਬੀ ਅਤੇ ਗੈਗਵਾਰ ਦੀਆਂ ਘਟਨਾਵਾਂ ਚ ਵਾਧਾ ਹੋਇਆ ਹੈ। ਨੂਰਪੁਰ ਜੱਟਾਂ ਚ ਡਾ ਭੀਮ ਰਾਓ ਅੰਬੇਡਕਰ ਜੀ ਦੀ ਮੂਰਤੀ ਨਾਲ ਇਹ ਦੂਜੀ ਵਾਰ ਘਟਨਾ ਵਾਪਰੀ ਹੈ ਪ੍ਰੰਤੂ ਪੰਜਾਬ ਸਰਕਾਰ ਅਤੇ ਪ੍ਰਸ਼ਾਸਨ ਪਹਿਲਾਂ ਵਾਪਰੀ ਘਟਨਾ ਤੋਂ ਸਬਕ ਨਾ ਲੈ ਸਕੀ ਤੇ ਇਥੇ ਦੂਜੀ ਵਾਰ ਮਹਾਨ ਸ਼ਖ਼ਸੀਅਤ ਦੀ ਮੂਰਤੀ ਨਾਲ ਘਟਨਾ ਵਾਪਰ ਗਈ। ਨਿਮਿਸ਼ਾ ਮਹਿਤਾ ਨੇ ਐਲਾਨ ਕੀਤਾ ਕਿ ਅਗਰ ਸਰਕਾਰ ਨੇ ਇਸ ਵੱਲ ਜਲਦੀ ਧਿਆਨ ਨਾ ਦਿੱਤਾ ਤਾਂ ਅਸੀਂ ਲੋਕਾ ਨੂੰ ਨਾਲ ਲੈਕੇ ਸੰਘਰਸ਼ ਕਰਨ ਲਈ ਮਜਬੂਰ ਹੋਵਾਂਗੇ।1