ਸੂਬੇ 'ਚ ਅਮਨ ਕਾਨੂੰਨ ਦੀ ਹਾਲਤ ਬਦਤਰ, ਲੋਕ ਚੋਣਾਂ 'ਚ ‘ਆਪ’ ਤੋਂ ਲੈਣਗੇ ਹਿਸਾਬ- ਜੀਤਮਹਿੰਦਰ ਸਿੰਘ ਸਿੱਧੂ। ਤਲਵੰਡੀ ਸਾਬੋ 11 ਮਈ (ਗੁਰਜੰਟ ਸਿੰਘ ਨਥੇਹਾ)- ਸੂਬੇ 'ਚ ਪਿਛਲੇ ਸਵਾ ਚਾਰ ਸਾਲ ਤੋਂ ਖਰਾਬ ਚੱਲ ਰਹੀ ਅਮਨ ਕਾਨੂੰਨ ਦੀ ਹਾਲਤ ਹੁਣ ਬਦਤਰ ਹਾਲਤ 'ਚ ਪਹੁੰਚ ਗਈ ਹੈ, ਨਸ਼ਿਆਂ ਅਤੇ ਭ੍ਰਿਸ਼ਟਾਚਾਰ ਦਾ ਬੋਲਬਾਲਾ ਸਿਖਰਾਂ 'ਤੇ ਹੈ ਤੇ ਅਜੇ ਵੀ ਸੱਤਾਧਿਰ ਇਹ ਪ੍ਰਚਾਰ ਕਰਦੀ ਨਹੀ ਥੱਕਦੀ ਕਿ ਉਨਾਂ ਨੇ ਸੂਬੇ ਨੂੰ ਰੰਗਲਾ ਬਣਾ ਦਿੱਤਾ ਹੈ ਪਰ ਸਰਕਾਰ ਦੇ ਇਸ ਝੂਠ ਦਾ ਹਿਸਾਬ ਲੋਕ ਚੋਣਾਂ ਵਿੱਚ ਆਮ ਆਦਮੀ ਪਾਰਟੀ ਤੋਂ ਲੈਣਗੇ। ਉਕਤ ਵਿਚਾਰਾਂ ਦਾ ਪ੍ਰਗਟਾਵਾ ਕਾਂਗਰਸ ਦੇ ਸੀਨੀਅਰ ਆਗੂ ਤੇ ਹਲਕੇ ਦੇ ਸਾਬਕਾ ਵਿਧਾਇਕ ਜੀਤਮਹਿੰਦਰ ਸਿੰਘ ਸਿੱਧੂ ਨੇ ਗੱਲਬਾਤ ਦੌਰਾਨ ਕੀਤਾ। ਸਿੱਧੂ ਜੋ ਗੁਰਦੁਆਰਾ ਬੁੰਗਾ ਮਸਤੂਆਣਾ ਸਾਹਿਬ ਵਿਖੇ ਇੱਕ ਜਨਤਕ ਪ੍ਰੋਗਰਾਮ 'ਚ ਹਾਜ਼ਰੀ ਭਰਨ ਲਈ ਪੁੱਜੇ ਸਨ ਨੇ ਬਾਅਦ 'ਚ ਗੱਲ ਕਰਦਿਆਂ ਕਿਹਾ ਕਿ ਅਮਨ ਕਾਨੂੰਨ ਦੀ ਹਾਲਤ ਇਹ ਹੈ ਕਿ ਮਾਪੇ ਆਪਣੇ ਬੱਚਿਆਂ ਨੂੰ ਸ਼ਾਮ ਨੂੰ ਜਾਂ ਰਾਤ ਨੂੰ ਇਕੱਲਿਆਂ ਬਾਹਰ ਭੇਜਣ ਤੋਂ ਡਰਨ ਲੱਗ ਪਏ ਹਨ। ਗੈਂਗਸਟਰਾਂ ਦੀ ਹਿੰਮਤ ਇੰਨੀ ਵਧ ਗਈ ਹੈ ਕਿ ਉਹ ਸ਼ਰੇਆਮ ਸੱਤਾਧਿਰ ਦੇ ਵਿਧਾਇਕ ਤੱਕ ਨੂੰ ਧਮਕੀ ਦੇ ਦਿੰਦੇ ਹਨ। ਕੋਈ ਵੀ ਦੁਕਾਨਦਾਰ ਜਾਂ ਵਪਾਰੀ ਆਪਣੇ ਆਪ ਨੂੰ ਸੁਰੱਖਿਅਤ ਮਹਿਸੂਸ ਨਹੀ ਕਰ ਰਿਹਾ ਪਰ ਸਰਕਾਰ ਦੇ ਆਗੂ ਚੁਟਕੁਲੇ ਸੁਣਾ ਕੇ ਕੰੰਮ ਚਲਾ ਰਹੇ ਹਨ।ਸਾਬਕਾ ਵਿਧਾਇਕ ਨੇ ਕਿਹਾ ਕਿ ਜੇਕਰ ਵਿਕਾਸ ਦੀ ਗੱਲ ਕਰੀਏ ਤਾਂ ਕਹਿਣ ਨੂੰ ਕੁਝ ਹੈ ਹੀ ਨਹੀ ਸਗੋਂ ਜੋ ਵਿਕਾਸ ਕਾਰਜ ਅਸੀਂ ਪਿਛਲੇ ਸਮਿਆਂ 'ਚ ਕਰਵਾਏ ਮੌਜੂਦਾ ਸਰਕਾਰ ਉਸਦੀ ਸਾਂਭ ਸੰਭਾਲ ਤੱਕ ਨਹੀ ਕਰਵਾ ਸਕੀ। ਉਨਾਂ ਕਿਹਾ ਕਿ ਜਿੱਥੇ ਨਗਰ ਨਿਗਮ/ਕੌਂਸਲ ਚੋਣਾਂ 'ਚ ਔਰਤਾਂ ਸਰਕਾਰ ਤੋਂ ਹਜ਼ਾਰ ਹਜ਼ਾਰ ਰੁਪਿਆ ਮਾਣ ਭੱਤਾ ਨਾ ਦਿੱਤੇ ਜਾਣ ਦਾ ਹਿਸਾਬ ਲੈਣਗੀਆਂ ਉੱਥੇ ਲੋਕ 2027 ਵਿਧਾਨ ਸਭਾ ਚੋਣਾਂ 'ਚ ਤਾਂ ਆਮ ਆਦਮੀ ਪਾਰਟੀ ਤੋਂ ਸਾਰਾ ਹਿਸਾਬ ਹੀ ਲੈ ਲੈਣਗੇ। ਸਿੱਧੂ ਨਾਲ ਇਸ ਮੌਕੇ ਸੀ. ਕਾਂਗਰਸੀ ਆਗੂ ਸੁਖਬੀਰ ਸਿੰਘ ਚੱਠਾ, ਮਨਜੀਤ ਸਿੰਘ ਲਾਲੇਆਣਾ ਹਲਕਾ ਪ੍ਰਧਾਨ ਜੱਟਮਹਾਂ ਸਭਾ, ਜਸਪਾਲ ਸਿੰਘ ਪਾਲਾ ਸਾਬਕਾ ਪ੍ਰਧਾਨ ਬਲਾਕ ਕਾਂਗਰਸ ਰਾਮਾਂ, ਕ੍ਰਿਸ਼ਨ ਯਾਦਵ, ਗੁਰਾਦਿੱਤਾ ਸਿੰਘ ਸੀਂਗੋ, ਹੈਪੀ ਬਹਿਮਣ, ਦਰਸ਼ਨ ਗਿੱਲ, ਕੁਲਦੀਪ ਰਾਇਲ, ਜਗਦੀਪ ਗੋਦਾਰਾ, ਹਰਪਾਲ ਵਿਰਕ ਆਦਿ ਆਗੂ ਮੌਜੁੂਦ ਸਨ।

- ਇਹ ਪਿੰਡਾਂ ਦੇ ਆਸ-ਪਾਸ ਗੜੇਮਾਰੀ ਜਿਲਾ ਮੋਗਾ ਨੇੜਲੇ ਪਿੰਡਾਂ ਦੇ ਇਹ ਪਿੰਡਾਂ ਦੇ ਆਸ-ਪਾਸ ਗੜੇਮਾਰੀ ਜਿਲਾ ਮੋਗਾ1
- ਪੰਜਾਬ ਪੁਲਿਸ ਨੇ ਨਸ਼ਿਆਂ ਖ਼ਿਲਾਫ਼ ਮੁਹਿੰਮ ਤਹਿਤ 1 ਕਿਲੋ 3 ਗ੍ਰਾਮ ਹੈਰੋਇਨ ਸਮੇਤ ਇੱਕ ਮੁਲਜ਼ਮ ਨੂੰ ਕਾਬੂ ਕੀਤਾ ਹੈ। ਮੁਲਜ਼ਮ ਨੂੰ ਅਦਾਲਤ ਵਿੱਚ ਪੇਸ਼ ਕਰਕੇ ਤਿੰਨ ਦਿਨ ਦਾ ਪੁਲਿਸ ਰਿਮਾਂਡ ਲਿਆ ਗਿਆ ਹੈ, ਜਿਸ ਨਾਲ ਹੋਰ ਤਸਕਰਾਂ ਦੇ ਖੁਲਾਸੇ ਦੀ ਉਮੀਦ ਹੈ।1
- ## Punjab Police V/S Athletes Meet . ਆਰ ਜਾਂ ਪਾਰ ਚੰਗੀ ਜ਼ਿੰਦਗੀ ਲਈ ਆਉ ਕਰੀਏ ਸੁਧਾਰ।1
- ਪੰਜਾਬ ਵਿੱਚ ਆਮ ਆਦਮੀ ਪਾਰਟੀ ਵੱਲੋਂ ਭਾਜਪਾ ਖਿਲਾਫ ਪ੍ਰਦਰਸ਼ਨ ਕੀਤਾ ਗਿਆ। ਇਸ ਪ੍ਰਦਰਸ਼ਨ 'ਤੇ ਅਨੁਰਾਗ ਸ਼ਰਮਾ ਨੇ 'ਆਪ' ਨੂੰ ਦੋ ਟੁੱਕ ਜਵਾਬ ਦਿੰਦਿਆਂ ਕਿਹਾ ਕਿ ਹੁਣ ਬੀਜੇਪੀ ਵਰਕਰਾਂ 'ਤੇ ਅੱਤਿਆਚਾਰ ਕਰਨਾ ਭੁੱਲ ਜਾਣ।1
- ਸੁਣੋ Faridkot ਦੇ ਇੱਕ ਸਫਾਈ ਕਰਮਚਾਰੀ ਵੀਰ ਦੇ ਜਜ਼ਬਾਤਾਂ ਨਾਲ ਭਰੇ ਸਰਕਾਰਾਂ ਪ੍ਰਤੀ ਤੱਤੇ ਬੋਲ ਸੁਣੋ Faridkot ਦੇ ਇੱਕ ਸਫਾਈ ਕਰਮਚਾਰੀ ਵੀਰ ਦੇ ਜਜ਼ਬਾਤਾਂ ਨਾਲ ਭਰੇ ਸਰਕਾਰਾਂ ਪ੍ਰਤੀ ਤੱਤੇ ਬੋਲ1
- 29 ਕਰੋੜ ਦਾ ਵੱਡਾ ਵਿਕਾਸ ਪ੍ਰੋਜੈਕਟ ਕੋਟਕਪੂਰਾ ਹਲਕੇ ਵਿੱਚ ਚੰਦਬਾਜ਼ਾ ਤੋਂ ਢਿੱਲਵਾਂ ਤੱਕ ਬਣੇਗੀ ਨਵੀਂ ਸੜਕ 11 ਮਈ 2026 ਕੋਟਕਪੂਰਾ ਹਲਕੇ ਵਿੱਚ ਅੱਜ ਇੱਕ ਵੱਡੇ ਵਿਕਾਸੀ ਪ੍ਰੋਜੈਕਟ ਦੀ ਸ਼ੁਰੂਆਤ ਕੀਤੀ ਗਈ। ਪਿੰਡ ਚੰਦਬਾਜ਼ਾ ਤੋਂ ਢਿੱਲਵਾਂ ਤੱਕ ਬਣਨ ਵਾਲੀ ਸੜਕ ਦਾ ਨੀਂਹ ਪੱਥਰ ਰੱਖਿਆ ਗਿਆ। ਇਸ ਪ੍ਰੋਜੈਕਟ ਦੀ ਕੁੱਲ ਲਾਗਤ ਲਗਭਗ 29 ਕਰੋੜ ਰੁਪਏ ਦੱਸੀ ਜਾ ਰਹੀ ਹੈ। ਜਾਣਕਾਰੀ ਅਨੁਸਾਰ ਇਸ ਵਿੱਚੋਂ ਕਰੀਬ 6 ਕਰੋੜ ਰੁਪਏ ਕੋਟਕਪੂਰਾ ਸ਼ਹਿਰ ਦੇ ਹਿੱਸੇ ਵਿੱਚ ਖਰਚ ਕੀਤੇ ਜਾਣਗੇ। ਇਸ ਪ੍ਰੋਜੈਕਟ ਤਹਿਤ ਸੜਕਾਂ ਨੂੰ ਮਜ਼ਬੂਤ ਕਰਨ ਦੇ ਨਾਲ-ਨਾਲ ਗਲੀਆਂ, ਨਾਲੀਆਂ ਅਤੇ ਸੀਵਰੇਜ ਸਿਸਟਮ ਨੂੰ ਵੀ ਸੁਧਾਰਨ ਦੀ ਗੱਲ ਕੀਤੀ ਗਈ ਹੈ। ਸ਼ਹਿਰ ਵਿੱਚ ਸਫਾਈ ਪ੍ਰਬੰਧ ਮਜ਼ਬੂਤ ਕਰਨ ਲਈ ਸੀਵਰ ਕਲੀਨਿੰਗ ਮਸ਼ੀਨ ਵੀ ਲਿਆਂਦੀ ਗਈ ਹੈ ਤਾਂ ਜੋ ਲੋਕਾਂ ਨੂੰ ਜਾਮ ਸੀਵਰੇਜ ਅਤੇ ਗੰਦਗੀ ਦੀ ਸਮੱਸਿਆ ਤੋਂ ਰਾਹਤ ਮਿਲ ਸਕੇ। ਸਥਾਨਕ ਲੋਕਾਂ ਦਾ ਮੰਨਣਾ ਹੈ ਕਿ ਜੇ ਇਹ ਪ੍ਰੋਜੈਕਟ ਸਮੇਂ ਸਿਰ ਅਤੇ ਗੁਣਵੱਤਾ ਨਾਲ ਪੂਰਾ ਹੋਇਆ ਤਾਂ ਇਸ ਨਾਲ ਆਵਾਜਾਈ, ਸਫਾਈ ਅਤੇ ਸ਼ਹਿਰੀ ਸੁਵਿਧਾਵਾਂ ਵਿੱਚ ਵੱਡਾ ਸੁਧਾਰ ਵੇਖਣ ਨੂੰ ਮਿਲ ਸਕਦਾ ਹੈ। ਹੁਣ ਲੋਕਾਂ ਦੀ ਨਜ਼ਰ ਇਸ ਗੱਲ ’ਤੇ ਰਹੇਗੀ ਕਿ ਵਿਕਾਸ ਦੇ ਇਹ ਦਾਅ ਜ਼ਮੀਨੀ ਪੱਧਰ ’ਤੇ ਕਿੰਨੀ ਤੇਜ਼ੀ ਨਾਲ ਨਜ਼ਰ ਆਉਂਦੇ ਹਨ। ਪੰਜਾਬ ਦੀ ਰਾਜਨੀਤੀ ਵਿੱਚ ਵੀ ਹੁਣ ਵਿਕਾਸ ਦੇ ਮੁੱਦੇ ਨੂੰ ਸਭ ਤੋਂ ਵੱਡਾ ਕੇਂਦਰ ਮੰਨਿਆ ਜਾ ਰਿਹਾ ਹੈ। ਲੋਕ ਹੁਣ ਸਿਰਫ਼ ਐਲਾਨ ਨਹੀਂ, ਸਗੋਂ ਸਿੱਧੇ ਨਤੀਜੇ ਦੇਖਣਾ ਚਾਹੁੰਦੇ ਹਨ। ਪੋਲ ਸਵਾਲ ਕੀ ਤੁਹਾਨੂੰ ਲੱਗਦਾ ਹੈ ਕਿ ਕੋਟਕਪੂਰਾ ਵਿੱਚ ਇਹ 29 ਕਰੋੜ ਦਾ ਪ੍ਰੋਜੈਕਟ ਵੱਡਾ ਬਦਲਾਅ ਲਿਆਵੇਗਾ? ਹਾਂ ਕੁਝ ਹੱਦ ਤੱਕ ਨਹੀਂ ਕੰਮ ਪੂਰਾ ਹੋਣ ਤੋਂ ਬਾਅਦ ਦੱਸਾਂਗੇ ਵਾਇਰਲ ਪ੍ਰਤੀਕਿਰਿਆ ਸਵਾਲ ਕੀ ਪੰਜਾਬ ਵਿੱਚ ਹੁਣ ਵਿਕਾਸ ਦੀ ਰਾਜਨੀਤੀ ਸਭ ਤੋਂ ਵੱਡਾ ਮੁੱਦਾ ਬਣ ਰਹੀ ਹੈ? ਕੀ ਇਹ ਪ੍ਰੋਜੈਕਟ 2027 ਦੀ ਰਾਜਨੀਤੀ ’ਤੇ ਅਸਰ ਪਾ ਸਕਦਾ ਹੈ? ਕੀ ਲੋਕ ਹੁਣ ਸਿਰਫ਼ ਕੰਮ ਦੇ ਆਧਾਰ ’ਤੇ ਵੋਟ ਕਰਨਗੇ? ਡਿਸਕਲੇਮਰ ਇਹ ਜਾਣਕਾਰੀ ਜਨਤਕ ਬਿਆਨਾਂ, ਸੋਸ਼ਲ ਮੀਡੀਆ ਅਤੇ ਉਪਲਬਧ ਜਾਣਕਾਰੀ ਦੇ ਆਧਾਰ ’ਤੇ ਤਿਆਰ ਕੀਤੀ ਗਈ ਹੈ। ਪ੍ਰੋਜੈਕਟ ਦੀ ਅਸਲੀ ਪ੍ਰਗਤੀ ਅਤੇ ਖਰਚ ਸੰਬੰਧਿਤ ਸਰਕਾਰੀ ਰਿਕਾਰਡ ਅਨੁਸਾਰ ਹੀ ਮੰਨੀ ਜਾਵੇ। ਵੀਡਿਓ : ਟੀਮ ਦੀਪਕ ਗਰਗ1
- ਪਿੰਡ ਕਿਰਪਾਲ ਸਿੰਘ ਵਾਲਾ ਵਿੱਚ ਖੇਤਾਂ ਨੂੰ ਲੱਗੀ ਅੱਗ ਨੂੰ ਪਰਾਲੀ ਪ੍ਰੋਟੈਕਸ਼ਨ ਫੋਰਸ ਨੇ ਸਮੇਂ ਸਿਰ ਬੁਝਾ ਦਿੱਤਾ। ਫੋਰਸ ਨੇ ਇਸ ਮੌਕੇ ਪੰਜਾਬ ਦੇ ਸਮੂਹ ਕਿਸਾਨਾਂ ਨੂੰ ਪਰਾਲੀ ਨੂੰ ਅੱਗ ਨਾ ਲਾਉਣ ਦੀ ਵਿਸ਼ੇਸ਼ ਅਪੀਲ ਕੀਤੀ।1
- ## ਪੰਜਾਬ/ਸੰਗਰੂਰ/ਸੁਨਾਮ/ ________ਪੁਲਿਸ, @@ ਕਿਸਾਨ ---------- ਪਰਾਲੀ ਮਿਸ਼ਨ --- ਸ਼ੁਧ ਵਾਤਾਵਰਨ। ਕੰਮਾਂ ਚ ਨਾ ਕਰਿਓ ਕਾਹਲੀ, ਲਾਭ ਦੇ ਖਾਤਰ ਨਾ ਸਾੜੋ ਪਰਾਲੀ।1
- Faridkot MLA ਨੇ ਨਹੀਂ ਲਈ ਸਾਡੀ ਕੋਈ ਵੀ ਸਾਰ ,ਕਦੇ ਸਾਡੇ ਧਰਨਿਆਂ ਦੇ ਵਿੱਚ ਦਰੀਆ ਤੇ ਬੈਠਦੇ ਸੀ :- ਆਗੂ MLA ਨੇ ਨਹੀਂ ਲਈ ਸਾਡੀ ਕੋਈ ਵੀ ਸਾਰ ,ਕਦੇ ਸਾਡੇ ਧਰਨਿਆਂ ਦੇ ਵਿੱਚ ਦਰੀਆ ਤੇ ਬੈਠਦੇ ਸੀ :- ਆਗੂ ਸਫਾਈ ਕਰਮਚਾਰੀਆਂ ਦੀ ਹੜਤਾਲ ਜਾਰੀ ਸਰਕਾਰ ਦੇ ਖਿਲਾਫ ਫੁੱਟਿਆ ਗੁੱਸਾ1