ਭੋਗ 'ਚ ਸ਼ਾਮਲ ਹੋਣ ਆਏ ਨੌਜਵਾਨਾਂ ਨਾਲ ਲੁੱਟਖੋਹ; ਵਿਰੋਧ ਕਰਨ 'ਤੇ ਮਾਰੀ ਗੋਲੀ TARN TARAN ਭੋਗ 'ਚ ਸ਼ਾਮਲ ਹੋਣ ਆਏ ਨੌਜਵਾਨਾਂ ਨਾਲ ਲੁੱਟਖੋਹ; ਵਿਰੋਧ ਕਰਨ 'ਤੇ ਮਾਰੀ ਗੋਲੀ ਪਿੰਡ ਸੁਗੇ ਵਿੱਚ ਭੋਗ 'ਚ ਸ਼ਾਮਲ ਹੋਣ ਲਈ ਆਏ ਦੋ ਨੌਜਵਾਨਾਂ ਨੂੰ ਪਿਸਤੌਲ ਦੀ ਨੋਕ ’ਤੇ ਲੁੱਟਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਦੌਰਾਨ ਲੁਟੇਰਿਆਂ ਨੇ ਵਿਰੋਧ ਕਰਨ ’ਤੇ ਇੱਕ ਨੌਜਵਾਨ ਦੇ ਪੱਟ ਵਿੱਚ ਗੋਲੀ ਮਾਰ ਕੇ ਉਸ ਨੂੰ ਜ਼ਖ਼ਮੀ ਕਰ ਦਿੱਤਾ ਗਿਆ। ਵਾਰਦਾਤ ਨੂੰ ਅੰਜਾਮ ਦੇਣ ਮਗਰੋਂ ਦੋਵੇਂ ਲੁਟੇਰੇ ਨੌਜਵਾਨਾਂ ਦਾ ਮੋਟਰਸਾਈਕਲ ਖੋਹ ਕੇ ਮੌਕੇ ਤੋਂ ਫ਼ਰਾਰ ਹੋ ਗਏ। ਗੋਲੀ ਲੱਗਣ ਕਾਰਨ ਜ਼ਖ਼ਮੀ ਹੋਏ ਅਰਜਨ ਸਿੰਘ ਪੁੱਤਰ ਸਤਨਾਮ ਸਿੰਘ ਵਾਸੀ ਮੁੱਲਾ ਮਹਿਰਾਮ ਨੇ ਦੱਸਿਆ ਕਿ ਉਹ ਆਪਣੇ ਸਾਥੀ ਰੁਪਿੰਦਰ ਸਿੰਘ ਨਾਲ ਸੋਮਵਾਰ ਦੀ ਦੁਪਹਿਰ ਕਰੀਬ 3 ਵਜੇ ਪਿੰਡ ਸੁਗੇ ਵਿਖੇ ਭੋਗ ਵਿੱਚ ਸ਼ਾਮਲ ਹੋਣ ਲਈ ਆਇਆ ਸੀ। ਉਨ੍ਹਾਂ ਦੱਸਿਆ ਕਿ ਸਮਾਗਮ ਵਿੱਚ ਜਾਣ ਤੋਂ ਪਹਿਲਾਂ ਉਹ ਦੋਵੇਂ ਪਿੰਡ ਦੇ ਛੱਪੜ ਨੇੜੇ ਖੜ੍ਹੇ ਸਨ। ਇਸ ਦੌਰਾਨ ਪਿੱਛੋਂ ਮੋਟਰਸਾਈਕਲ ’ਤੇ ਸਵਾਰ ਹੋ ਕੇ ਆਏ ਦੋ ਨੌਜਵਾਨਾਂ ਨੇ ਉਨ੍ਹਾਂ ਨੂੰ ਪਿਸਤੌਲਾਂ ਦੀ ਨੋਕ ’ਤੇ ਰੋਕ ਲਿਆ ਅਤੇ ਉਨ੍ਹਾਂ ਦਾ ਮੋਟਰਸਾਈਕਲ ਖੋਹਣ ਦੀ ਕੋਸ਼ਿਸ਼ ਕੀਤੀ।ਅਰਜਨ ਸਿੰਘ ਅਨੁਸਾਰ ਜਦੋਂ ਉਸ ਨੇ ਲੁਟੇਰਿਆਂ ਵੱਲੋਂ ਕੀਤੀ ਜਾ ਰਹੀ ਇਸ ਕਾਰਵਾਈ ਦਾ ਵਿਰੋਧ ਕੀਤਾ ਤਾਂ ਇੱਕ ਲੁਟੇਰਾ ਤੈਸ਼ ਵਿੱਚ ਆ ਗਿਆ ਅਤੇ ਉਸ ਨੇ ਪਿਸਤੌਲ ਨਾਲ ਉਸ ਦੇ ਪੱਟ ਵਿੱਚ ਗੋਲੀ ਮਾਰ ਦਿੱਤੀ। ਗੋਲੀ ਲੱਗਣ ਕਾਰਨ ਉਹ ਜ਼ਖ਼ਮੀ ਹੋ ਗਿਆ। ਇਸ ਤੋਂ ਬਾਅਦ ਲੁਟੇਰੇ ਉਸ ਦਾ ਮੋਟਰਸਾਈਕਲ, ਜਿਸ ਦਾ ਨੰਬਰ ਪੀਬੀ-46-ਏਕਿਊ-1636 ਦੱਸਿਆ ਗਿਆ ਹੈ, ਖੋਹ ਕੇ ਫ਼ਰਾਰ ਹੋ ਗਏ। ਪਰਿਵਾਰਕ ਮੈਂਬਰਾਂ ਵੱਲੋਂ ਜ਼ਖ਼ਮੀ ਅਰਜਨ ਸਿੰਘ ਨੂੰ ਤੁਰੰਤ ਇਲਾਜ ਲਈ ਭਿੱਖੀਵਿੰਡ ਦੇ ਇੱਕ ਨਿੱਜੀ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ, ਜਿੱਥੇ ਉਸ ਦਾ ਇਲਾਜ ਚੱਲ ਰਿਹਾ ਹੈ।ਇਸ ਸਬੰਧੀ ਥਾਣਾ ਭਿੱਖੀਵਿੰਡ ਦੇ ਸਬ-ਇੰਸਪੈਕਟਰ ਪਰਵਿੰਦਰ ਸਿੰਘ ਭੁੱਲਰ ਨੇ ਦੱਸਿਆ ਕਿ ਪੁਲੀਸ ਵੱਲੋਂ ਮੌਕੇ ’ਤੇ ਪਹੁੰਚ ਕੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।ਉਨ੍ਹਾਂ ਦੱਸਿਆ ਕਿ ਇਲਾਕੇ ਵਿੱਚ ਲੱਗੇ ਸੀ ਸੀ ਟੀ ਵੀ ਕੈਮਰਿਆਂ ਦੀਆਂ ਫੁਟੇਜਾਂ ਖੰਗਾਲੀਆਂ ਜਾ ਰਹੀਆਂ ਹਨ ਤਾਂ ਜੋ ਲੁਟੇਰਿਆਂ ਦੀ ਪਛਾਣ ਕੀਤੀ ਜਾ ਸਕੇ। ਉਨ੍ਹਾਂ ਕਿਹਾ ਕਿ ਘਟਨਾ ਦਾ ਸ਼ਿਕਾਰ ਹੋਏ ਨੌਜਵਾਨਾਂ ਦੇ ਬਿਆਨ ਕਲਮਬੱਧ ਕਰਕੇ ਬਣਦੀ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾ ਰਹੀ ਹੈ।

- ਅੰਮ੍ਰਿਤਸਰ ਦੀ ਇੱਕ ਦੁਕਾਨ ਉੱਤੇ 25-30 ਜਣਿਆਂ ਵੱਲੋਂ ਕੀਤਾ ਗਿਆ ਹ/ਮਲਾ ਦੁਕਾਨ ਨੂੰ ਲੈ ਕੇ ਉੱਠਿਆ ਵੱਡਾ ਵਿ/ਵਾਦ ! #LatestNews #news #NewsUpdate #punjab #PunjabNews #PunjabiNews #PunjabiNewsChannel1
- ਆਖਿਰਕਾਰ ਤਿਉਹਾਰਾਂ ਦੇ ਦਿਨਾਂ ’ਚ ਹੀ ਹੜਤਾਲਾਂ ਕਿਉਂ?ਵਿਸ਼ਵ ਹਿੰਦੂ ਰਕਸ਼ਾ ਸੰਘ ਨਿਆਸ ਦੇ ਸੀਨੀਅਰ ਜਨਰਲ ਸਕੱਤਰ ਪੰਜਾਬ ਪ੍ਰਭਾਰੀ ਸ੍ਰੀ ਰਜਿੰਦਰ ਸ਼ਰਮਾ ਜੀ ਚੁੱਕੇ ਵੱਡੇ ਸਵਾਲ #trending #YGTVPunjab #nonfollowers #Facebookpost #explorer1
- ਅੰਮ੍ਰਿਤਸਰ ਦਿਹਾਤੀ ਪੁਲਿਸ ਦੀ ਵੱਡੀ ਕਾਮਯਾਬੀ। ਗ੍ਰਨੇਡ ਅਟੈਕ ਮਾਮਲੇ 'ਚ 2 ਮੁਲਜ਼ਮ ਗ੍ਰਿਫ਼ਤਾਰ। ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਡੀ. ਆਈ. ਜੀ. ਬਾਰਡਰ ਰੇਂਜ, ਅੰਮ੍ਰਿਤਸਰ ਹਰਮਨਬੀਰ ਸਿੰਘ ਗਿੱਲ। ਅੰਮ੍ਰਿਤਸਰ ਦਿਹਾਤੀ ਪੁਲਿਸ ਦੀ ਵੱਡੀ ਕਾਮਯਾਬੀ। ਗ੍ਰਨੇਡ ਅਟੈਕ ਮਾਮਲੇ 'ਚ 2 ਮੁਲਜ਼ਮ ਗ੍ਰਿਫ਼ਤਾਰ। ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਡੀ. ਆਈ. ਜੀ. ਬਾਰਡਰ ਰੇਂਜ, ਅੰਮ੍ਰਿਤਸਰ ਹਰਮਨਬੀਰ ਸਿੰਘ ਗਿੱਲ। #FacebookReals #ForYou #TrendingReals #NonFollowers #PunjabPolice #AmritsarRuralPolice #BorderRangePolice #Highlight1
- ਗਰਨੇਡ ਅਟੈਕ ਚ ਕਾਬੂ ਮੁਲਜ਼ਮਾਂ ਬਾਰੇ ਜਾਣਕਾਰੀ ਦਿੰਦੇ ਹੋਏ.ਗਰਨੇਡ ਅਟੈਕ ਚ ਕਾਬੂ ਮੁਲਜ਼ਮਾਂ ਬਾਰੇ ਜਾਣਕਾਰੀ ਦਿੰਦੇ ਹੋਏ1
- ਅਮੀਰਾਂ ਨਾਲ ਫੋਟੋਆਂ, ਗਰੀਬ ਦੀ ਵੀਡੀਓ ਡਿਲੀਟ! ਕੀ ਇਹ ਸਹੀ ਹੈ? ਤੁਸੀਂ ਵੀ ਦਿਓ ਆਪਣੀ ਰਾਏ। #ViralVideo #PunjabNews #PunjabViral #NewsUpdate #punjabviralnews1
- ग्वालियर में वायरल हुई ‘किसिंग कार’! कार पर लिपस्टिक के निशान और साढ़े तीन घंटे में तीन हजार चार सौ किस का दावा… वीडियो वायरल होने के बाद यातायात पुलिस ने कार बरामद कर चालान काट दिया। #Gwalior #KissingCar #TrafficPolice #ViralVideo #SocialMedia #MadhyaPradesh #ViralNews #NewsUpdate1
- आज अमृतसर के golden view resort मैं भारतीय जनता पार्टी के युवा नेता अक्षय शर्मा ने हजारों महिलाओं से बनवा रखी और इस राखी के पर्व का सामान करते हुए अपना शक्ति प्रदर्शन पूरे विपक्ष को दिखाया। आज अमृतसर के golden view resort मैं भारतीय जनता पार्टी के युवा नेता अक्षय शर्मा ने हजारों महिलाओं से बनवा रखी और इस राखी के पर्व का सामान करते हुए अपना शक्ति प्रदर्शन पूरे विपक्ष को दिखाया।1
- ਸ਼੍ਰੀ ਅੰਮ੍ਰਿਤਸਰ ਸਾਹਿਬ ਚ ਵਾਰਡ ਨੰਬਰ 66 ਦੀ ਲੋਕ ਮਿਲਣੀ ’ਚ ਭਰਵਾਂ ਹੁੰਗਾਰਾ, ਗੂੰਜਿਆ 2027 ’ਚ ਭਗਵੰਤ ਮਾਨ ਸਰਕਾਰ ਦੁਬਾਰਾ ਦਾ ਨਾਅਰਾ @Everyone @highlight @followers Bhagwant Mann ਪਿੰਡ ਕੋਟ ਖਾਲਸਾ #Ward66 #LokMilni #BhagwantMann @YGTVPUNJAB @Nonfollower1