93.26 ਪਾਸ ਫੀਸਦੀ ਨਾਲ ਸ਼ਾਨਦਾਰ ਰਿਹਾ ਜਿਲ੍ਹਾ ਫਾਜਿਲਕਾ ਦਾ ਦਸਵੀਂ ਦਾ ਨਤੀਜਾ ਵਿਦਿਆਰਥੀਆਂ ਅਤੇ ਅਧਿਆਪਕਾਂ ਦੀ ਮਿਹਨਤ ਨੂੰ ਪਿਆ ਬੂਰ- ਡੀਈਓ ਅਜੇ ਕੁਮਾਰ ਸ਼ਰਮਾ ਜਿਲ੍ਹੇ ਦੇ 9 ਵਿਦਿਆਰਥੀਆਂ ਨੇ ਮੈਰਿਟ ਵਿੱਚ ਬਣਾਈ ਥਾਂ ਫਾਜ਼ਿਲਕਾ- ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਦਸਵੀ ਬੋਰਡ ਪ੍ਰੀਖਿਆ ਦੇ ਐਲਾਨੇ ਗਏ ਨਤੀਜਿਆਂ ਵਿੱਚ ਜ਼ਿਲ੍ਹਾ ਫ਼ਾਜ਼ਿਲਕਾ ਦਾ ਨਤੀਜਾ 93.26 ਪਾਸ ਫੀਸਦੀ ਰਿਹਾ। ਜ਼ਿਲ੍ਹਾ ਫ਼ਾਜ਼ਿਲਕਾ ਦੇ 12678 ਵਿਦਿਆਰਥੀਆਂ ਨੇ ਇਹ ਪ੍ਰੀਖਿਆ ਦਿੱਤੀ ਸੀ ਜਿਸ ਵਿੱਚੋ 11824 ਵਿਦਿਆਰਥੀਆਂ ਨੇ ਪ੍ਰੀਖਿਆ ਪਾਸ ਕੀਤੀ ।ਇਸ ਦੇ ਨਾਲ ਹੀ ਜਿਲ੍ਹੇ ਦੇ 9 ਵਿਦਿਆਰਥੀਆਂ ਨੇ ਮੈਰਿਟ ਵਿੱਚ ਆਪਣਾ ਨਾ ਦਰਜ ਕਰਵਾ ਕੇ ਆਪਣੇ ਮਾਪਿਆਂ, ਅਧਿਆਪਕਾਂ ਅਤੇ ਸਕੂਲਾਂ ਦਾ ਨਾਂ ਪੂਰੇ ਪੰਜਾਬ ਵਿੱਚ ਰੋਸ਼ਨ ਕੀਤਾ ਹੈ। ਇਸ ਸਬੰਧੀ ਜਾਣਕਾਰੀ ਸਾਂਝੀ ਕਰਦਿਆਂ ਜ਼ਿਲ੍ਹਾ ਸਿੱਖਿਆ ਅਫ਼ਸਰ ਸਕੈਂਡਰੀ ਅਜੇ ਕੁਮਾਰ ਸ਼ਰਮਾ ਨੇ ਦੱਸਿਆ ਦੀ ਜੀਨੀਅਸ ਇੰਟਰਨੈਸ਼ਨਲ ਸਕੂਲ ਅਬੋਹਰ ਦੀ ਵਿਦਿਆਰਥਣ ਪਲਕ ਨੇ 650 ਵਿੱਚੋ 642, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਜੰਡਵਾਲਾ ਮੀਰਾਂ ਸਾਂਗਲਾ ਦੀ ਵਿਦਿਆਰਥਣ ਅਰਪਨਾ ਨੇ 650 ਵਿੱਚੋ 633 ਅਤੇ ਅਰਚਨਾ ਨੇ 650 ਵਿੱਚੋਂ 631, ਸਕੂਲ ਆਫ ਐਮੀਨੈਂਸ ਰਾਮਸਰਾ ਦੀ ਵਿਦਿਆਰਥਣ ਅਲਾਇਸ ਨੇ 650ਵਿੱਚੋ 630 ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਅਬੋਹਰ ਦੀ ਵਿਦਿਆਰਥਣ ਸੰਗਮ ਨੇ 650 ਵਿੱਚੋ 630,ਜੀਨੀਅਸ ਇੰਟਰਨੈਸ਼ਨਲ ਸਕੂਲ ਅਬੋਹਰ ਦੀ ਵਿਦਿਆਰਥਣ ਅਨੰਨਿਆ ਨੇ 650 ਵਿੱਚੋ 627, ਸਕੂਲ ਆਫ ਐਮੀਨੈਂਸ ਰਾਮਸਰਾ ਦੀ ਵਿਦਿਆਰਥਣ ਦ੍ਰਿਸ਼ਟੀ ਨੇ 650 ਵਿੱਚੋ 627,ਸਰਕਾਰੀ ਹਾਈ ਸਕੂਲ ਰੂਪਨਗਰ ਦੀ ਵਿਦਿਆਰਥਣ ਰੀਮਾ ਨੇ 650 ਵਿੱਚੋ 625,ਅਮ੍ਰਿਤ ਮਾਡਲ ਸੀਨੀਅਰ ਸੈਕੰਡਰੀ ਸਕੂਲ ਅਬੋਹਰ ਦੀ ਵਿਦਿਆਰਥਣ ਪ੍ਰਤਿਗਿਆ ਨੇ 650 ਵਿੱਚੋਂ 624 ਅਤੇ ਗੌਰਮਿੰਟ ਮਾਡਲ ਸੀਨੀਅਰ ਸੈਕੰਡਰੀ ਸਕੂਲ ਧਰਾਂਗਵਾਲਾ ਦੇ ਵਿਦਿਆਰਥੀ ਸ਼ਿਵਰਾਜ ਨੇ 650 ਵਿੱਚੋ 623 ਅੰਕ ਹਾਸਲ ਕਰਕੇ ਬੋਰਡ ਦੀ ਮੈਰਿਟ ਵਿੱਚ ਥਾਂ ਬਣਾਕੇ ਆਪਣੇ ਅਧਿਆਪਕਾਂ, ਮਾਪਿਆਂ, ਸਕੂਲਾਂ ਅਤੇ ਜਿਲ੍ਹੇ ਦਾ ਨਾਂ ਪੂਰੇ ਪੰਜਾਬ ਵਿੱਚ ਰੋਸ਼ਨ ਕੀਤਾ। ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਅਜੇ ਕੁਮਾਰ ਸ਼ਰਮਾ ਨੇ ਦੱਸਿਆ ਸਕੂਲ ਮੁੱਖੀਆਂ ਦੀ ਯੋਗ ਅਗਵਾਈ ਵਿੱਚ ਸਮੂਹ ਅਧਿਆਪਕਾਂ ਦੀ ਅਣਥੱਕ ਮਿਹਨਤ ਸਦਕਾ ਜਿਲ੍ਹੇ ਨੇ ਸ਼ਾਨਾਮੱਤੀ ਪ੍ਰਾਪਤੀ ਕੀਤੀ ਹੈ। ਉਹਨਾਂ ਨੇ ਮੈਰਿਟ ਹੋਲਡਰ ਵਿਦਿਆਰਥੀਆਂ ਦੇ ਸਕੂਲਾਂ ਦੇ ਮੁੱਖੀਆਂ ਅਤੇ ਅਧਿਆਪਕਾਂ ਨੂੰ ਵਧਾਈਆ ਦਿੱਤੀਆਂ ਜਿਹਨਾਂ ਦੀ ਯੋਗ ਅਗਵਾਈ ਵਿੱਚ ਵਿਦਿਆਰਥੀਆਂ ਨੇ ਸਾਨਦਾਰ ਕਾਰਜੁਗਾਰੀ ਦਿਖਾਈ ਹੈ। ਉਹਨਾ ਨੇ ਕਿਹਾ ਕਿ ਸਕੂਲ ਮੁੱਖੀਆਂ ਦੀ ਯੋਗ ਅਗਵਾਈ ਅਤੇ ਪ੍ਰੇਰਨਾ ਨਾਲ ਸਕੂਲਾਂ ਦੇ ਅਧਿਆਪਕਾਂ ਵੱਲੋ ,ਮਾਪਿਆਂ ਦੇ ਸਹਿਯੋਗ ਨਾਲ ਲਗਾਤਾਰ ਕੀਤੀ ਗਈ ਸਖਤ ਮਿਹਨਤ ਅਤੇ ਪੂਰੀ ਤਨਦੇਹੀ ਨਾਲ ਬੱਚਿਆਂ ਨੂੰ ਤਿਆਰੀ ਕਰਾਉਣ ਤੇ ਸ਼ਾਨਦਾਰ ਨਤੀਜੇ ਪ੍ਰਾਪਤ ਹੋਏ । ਇਸ ਮੌਕੇ ਤੇ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਸਤੀਸ਼ ਕੁਮਾਰ,ਕੋਆਰਡੀਨੇਟਰ ਪ੍ਰੀਖਿਆਵਾਂ ਵਿਵੇਕ ਅਨੇਜਾ, ਸਮੂਹ ਬੀਐਨਓ,ਸਮੂਹ ਬੀਪੀਈਓ,ਵੱਖ ਸਕੂਲਾਂ ਦੇ ਸਕੂਲ ਮੁੱਖੀਆਂ ਅਤੇ ਅਧਿਆਪਕਾਂ ਨੇ ਵਿਦਿਆਰਥੀਆਂ,ਉਹਨਾ ਦੇ ਮਾਪਿਆਂ,ਸਕੂਲ ਮੁੱਖੀਆਂ ਅਤੇ ਸਕੂਲ ਸਟਾਫ ਨੂੰ ਵਧਾਈ ਦਿੰਦਿਆਂ ਵਿਦਿਆਰਥੀਆਂ ਦੇ ਚੰਗੇ ਭਵਿੱਖ ਲਈ ਸੁਭਕਾਮਨਾਵਾ ਦਿੱਤੀਆ।

- ਅਸੀਂ ਆਪਣਾ ਫਰਜ ਨਿਭਾ ਦਿੱਤਾ ਹੁਣ ਸ਼ੇਅਰ ਕਰਕੇ ਤੁਸੀਂ ਆਪਣਾ ਫਰਜ਼ ਨਿਭਾਓ ਸਰਕਾਰ ਤੱਕ ਪਹੁੰਚੇ ਗੱਲ ਲੋਕਾਂ ਨੂੰ ਆ ਰਹੀ ਮੁਸ਼ਕਿਲ ਦਾ ਹੋਵੇ ਹੱਲ ਛੇਵੇਂ ਦਿਨ ਵਿੱਚ ਹੋਈ ਹੜਤਾਲ ਲੋਕਾਂ ਨੂੰ ਮੁਸ਼ਕਿਲਾਂ ਦਾ ਕਰਨਾ ਪੈ ਰਿਹਾ ਸਾਹਮਣਾ ਹਰ ਪਾਸੇ ਲੱਗੇ ਕੂੜੇ ਦੇ ਢੇਰ1
- ਫਰੀਦਕੋਟ ਜ਼ਿਲ੍ਹੇ ਵਿੱਚ ਡਕੈਤੀ ਦੀ ਵੱਡੀ ਸਾਜ਼ਿਸ਼ ਨਾਕਾਮ, ਪੁਲਿਸ ਵੱਲੋਂ ਪੰਜ ਅਪਰਾਧੀ ਗ੍ਰਿਫ਼ਤਾਰ ਕੋਟਕਪੂਰਾ ਪੁਲਿਸ ਦੀ ਤੁਰੰਤ ਕਾਰਵਾਈ ਨਾਲ ਸੰਭਾਵਿਤ ਵੱਡਾ ਅਪਰਾਧ ਟਲਿਆ ਫਰੀਦਕੋਟ ਦੇ ਕੋਟਕਪੂਰਾ ਇਲਾਕੇ ਵਿੱਚ ਸਿਟੀ ਪੁਲਿਸ ਵੱਲੋਂ ਸਮੇਂ ਸਿਰ ਕੀਤੀ ਗਈ ਕਾਰਵਾਈ ਦੌਰਾਨ ਇੱਕ ਡਕੈਤੀ ਦੀ ਯੋਜਨਾ ਨੂੰ ਨਾਕਾਮ ਕਰ ਦਿੱਤਾ ਗਿਆ। ਪੁਲਿਸ ਨੇ ਗਸ਼ਤ ਦੌਰਾਨ ਸੂਚਨਾ ਦੇ ਆਧਾਰ ‘ਤੇ ਕਾਰਵਾਈ ਕਰਦਿਆਂ ਪੰਜ ਕਥਿਤ ਅਪਰਾਧੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਗ੍ਰਿਫ਼ਤਾਰ ਮੁਲਜ਼ਮਾਂ ਦੀ ਪਛਾਣ ਸੰਦੀਪ ਸਿੰਘ ਉਰਫ਼ ਸਿੱਪੂ, ਭਿੰਦਰ ਸਿੰਘ, ਅਮਨਦੀਪ ਸਿੰਘ ਉਰਫ਼ ਕਾਕਾ, ਆਕਾਸ਼ ਉਰਫ਼ ਗਿੱਲ ਅਤੇ ਕਰਨਦੀਪ ਸਿੰਘ ਉਰਫ਼ ਕੁੱਲੂ ਵਜੋਂ ਹੋਈ ਹੈ। ਇਹ ਸਾਰੇ ਮੁਲਜ਼ਮ ਕੋਟਕਪੂਰਾ ਅਤੇ ਆਸ-ਪਾਸ ਦੇ ਇਲਾਕਿਆਂ ਨਾਲ ਸੰਬੰਧਤ ਦੱਸੇ ਜਾ ਰਹੇ ਹਨ। ਪੁਲਿਸ ਕਾਰਵਾਈ ਦੌਰਾਨ ਮੁਲਜ਼ਮਾਂ ਕੋਲੋਂ ਤੇਜ਼ਧਾਰ ਹਥਿਆਰ ਵੀ ਬਰਾਮਦ ਕੀਤੇ ਗਏ ਹਨ, ਜਿਨ੍ਹਾਂ ਵਿੱਚ ਲੋਹੇ ਦੀ ਪਾਈਪ, ਤਲਵਾਰਾਂ, ਛੈਣੀ ਅਤੇ ਬੇਸਬਾਲ ਬੈਟ ਸ਼ਾਮਲ ਹਨ। ਸ਼ੱਕ ਜਤਾਇਆ ਜਾ ਰਿਹਾ ਹੈ ਕਿ ਇਹ ਗਿਰੋਹ ਸੁੰਨਸਾਨ ਇਲਾਕਿਆਂ ਵਿੱਚ ਰਾਹਗੀਰਾਂ ਨੂੰ ਨਿਸ਼ਾਨਾ ਬਣਾਉਣ ਦੀ ਤਿਆਰੀ ਵਿੱਚ ਸੀ। ਪੁਲਿਸ ਅਨੁਸਾਰ ਇਹ ਕਾਰਵਾਈ ਐਸਐਸਪੀ ਡਾ. ਪ੍ਰਗਿਆ ਜੈਨ ਦੇ ਨਿਰਦੇਸ਼ਾਂ ਹੇਠ ਚਲ ਰਹੀ ਚੈਕਿੰਗ ਮੁਹਿੰਮ ਦਾ ਹਿੱਸਾ ਹੈ। ਡੀਐਸਪੀ ਕੋਟਕਪੂਰਾ ਅਤੇ ਸਥਾਨਕ ਪੁਲਿਸ ਟੀਮ ਦੀ ਸਹਿਯੋਗੀ ਕਾਰਵਾਈ ਨਾਲ ਇਹ ਸਫਲਤਾ ਮਿਲੀ। ਜਾਂਚ ਦੌਰਾਨ ਇਹ ਵੀ ਸਾਹਮਣੇ ਆਇਆ ਹੈ ਕਿ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਵਿਰੁੱਧ ਪਹਿਲਾਂ ਹੀ ਨਸ਼ਾ ਤਸਕਰੀ ਸਮੇਤ ਅੱਠ ਤੋਂ ਵੱਧ ਗੰਭੀਰ ਮਾਮਲੇ ਦਰਜ ਹਨ। ਪੁਲਿਸ ਹੁਣ ਉਨ੍ਹਾਂ ਦੇ ਪਿਛਲੇ ਅਪਰਾਧਿਕ ਰਿਕਾਰਡ ਅਤੇ ਸੰਭਾਵਿਤ ਸਾਥੀਆਂ ਬਾਰੇ ਹੋਰ ਪੁੱਛਗਿੱਛ ਕਰ ਰਹੀ ਹੈ। ਪੁਲਿਸ ਨੇ ਮੁਲਜ਼ਮਾਂ ਨੂੰ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਹਾਸਲ ਕਰਨ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ ਤਾਂ ਜੋ ਪੂਰੇ ਗਿਰੋਹ ਅਤੇ ਉਸ ਦੀਆਂ ਗਤੀਵਿਧੀਆਂ ਬਾਰੇ ਡੂੰਘਾਈ ਨਾਲ ਜਾਂਚ ਕੀਤੀ ਜਾ ਸਕੇ। ਇਹ ਕਾਰਵਾਈ ਇਲਾਕੇ ਵਿੱਚ ਕਾਨੂੰਨ-ਵਿਵਸਥਾ ਨੂੰ ਮਜ਼ਬੂਤ ਕਰਨ ਵੱਲ ਇੱਕ ਮਹੱਤਵਪੂਰਨ ਕਦਮ ਮੰਨੀ ਜਾ ਰਹੀ ਹੈ।1
- ਸੁਣੋ Faridkot ਦੇ ਇੱਕ ਸਫਾਈ ਕਰਮਚਾਰੀ ਵੀਰ ਦੇ ਜਜ਼ਬਾਤਾਂ ਨਾਲ ਭਰੇ ਸਰਕਾਰਾਂ ਪ੍ਰਤੀ ਤੱਤੇ ਬੋਲ ਸੁਣੋ Faridkot ਦੇ ਇੱਕ ਸਫਾਈ ਕਰਮਚਾਰੀ ਵੀਰ ਦੇ ਜਜ਼ਬਾਤਾਂ ਨਾਲ ਭਰੇ ਸਰਕਾਰਾਂ ਪ੍ਰਤੀ ਤੱਤੇ ਬੋਲ1
- ਗੁਰਦੁਆਰਾ ਸਾਹਿਬ ਟਿੱਲਾ ਬਾਬਾ ਫਰੀਦ ਤੋਂ 11 ਮਈ 2026, ਸੋਮਵਾਰ ਦਾ ਪਾਵਨ ਹੁਕਮਨਾਮਾ ਜਾਰੀ ਹੋਇਆ ਹੈ। ਸਾਧ ਸੰਗਤ ਜੀ, ਇਸਨੂੰ ਸਰਵਣ ਕਰਕੇ ਲਾਹਾ ਪ੍ਰਾਪਤ ਕਰੋ।1
- ਪੰਜਾਬ ਵਿੱਚ ਆਮ ਆਦਮੀ ਪਾਰਟੀ ਦੇ ਆਗੂਆਂ ਦੇ ਘਰਾਂ 'ਤੇ ED ਨੇ ਛਾਪੇਮਾਰੀ ਕੀਤੀ ਹੈ, ਜਿਸ ਵਿੱਚ ਫ਼ਿਰੋਜ਼ਪੁਰ ਵੀ ਸ਼ਾਮਲ ਹੈ। ਵਿਰੋਧੀ ਧਿਰ ਭਾਜਪਾ 'ਤੇ ਇਹ ਰੇਡਾਂ ਕਰਵਾਉਣ ਦੇ ਗੰਭੀਰ ਇਲਜ਼ਾਮ ਲਗਾ ਰਹੀ ਹੈ। ਇਸ ਕਾਰਵਾਈ ਨਾਲ ਸੂਬੇ ਦੀ ਸਿਆਸਤ ਵਿੱਚ ਵੱਡਾ ਉਬਾਲ ਆ ਗਿਆ ਹੈ।1
- ਲੋਕ ਸਭਾ ਵਿੱਚ ਰਾਹੁਲ ਗਾਂਧੀ ਨੇ ਕੇਂਦਰ ਸਰਕਾਰ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ 'ਤੇ ਤਿੱਖਾ ਹਮਲਾ ਕਰਦਿਆਂ ਕਿਹਾ ਕਿ ਅਰਥਵਿਵਸਥਾ 'ਇਮੇਜ ਪੋਲੀਟਿਕਸ' ਨਾਲ ਨਹੀਂ ਚਲਦੀ। ਉਨ੍ਹਾਂ ਦੋਸ਼ ਲਾਇਆ ਕਿ ਸਰਕਾਰ ਰੁਜ਼ਗਾਰ ਅਤੇ ਆਰਥਿਕ ਫੈਸਲਿਆਂ ਦੀ ਬਜਾਏ ਆਪਣੀ ਛਵੀ ਚਮਕਾਉਣ ਵਿੱਚ ਲੱਗੀ ਰਹੀ। ਗਾਂਧੀ ਨੇ ਸਰਕਾਰ ਨੂੰ 'ਕੰਪਰੋਮਾਈਜ਼ਡ' ਦੱਸਦਿਆਂ ਕਿਹਾ ਕਿ ਉਹ ਰਾਸ਼ਟਰਵਾਦ ਪਿੱਛੇ ਅਸਫਲਤਾਵਾਂ ਲੁਕਾ ਰਹੀ ਹੈ, ਜਿਸ ਨਾਲ ਸਿਆਸੀ ਹਲਚਲ ਤੇਜ਼ ਹੋ ਗਈ ਹੈ।1
- ਸ਼ਰਮ ਆਉਣੀ ਚਾਹੀਦੀ ਹੈ ਬਿਹਾਰ ਦੇ ਬੀਜੇਪੀ ਦੇ ਐਜੂਕੇਸ਼ਨ ਮਿਨਿਸਟਰ ਨੂੰ, ਜੋ ਸਾਡੇ ਦੇਸ਼ ਦੀਆਂ ਬੇਟੀਆਂ ਪ੍ਰਤੀ ਐਨੀ ਘਟੀਆ ਮਾਨਸਿਕਤਾ ਰੱਖਦੇ ਹਨ। ਜੋ ਇਹ ਕਹਿੰਦੇ ਹਨ ਕਿ ਬੇਟੀਆਂ ਨੂੰ ਪੜ੍ਹਾਈ-ਲਿਖਾਈ ਦੀ ਕੋਈ ਲੋੜ ਨਹੀਂ ਅਤੇ ਉਹਨਾਂ ਨੂੰ ਸਿਰਫ਼ ਘਰ ਵਿੱਚ ਬੈਠ ਕੇ ਕੰਮਕਾਜ ਹੀ ਕਰਨੇ ਚਾਹੀਦੇ ਹਨ, ਉਹ ਨਾ ਸਿਰਫ਼ ਮਹਿਲਾਵਾਂ ਦੇ ਹੱਕਾਂ ਦੀ ਬੇਇਜ਼ਤੀ ਕਰ ਰਹੇ ਹਨ ਸਗੋਂ ਸਮਾਜ ਦੀ ਤਰੱਕੀ ਦੇ ਵੀ ਵਿਰੋਧੀ ਹਨ। ਅੱਜ ਦੀ ਬੇਟੀ ਹਰ ਖੇਤਰ ਵਿੱਚ ਦੇਸ਼ ਦਾ ਨਾਮ ਰੌਸ਼ਨ ਕਰ ਰਹੀ ਹੈ। ਪੜ੍ਹੀ-ਲਿਖੀ ਮਹਿਲਾ ਹੀ ਮਜ਼ਬੂਤ ਪਰਿਵਾਰ, ਸਮਾਜ ਅਤੇ ਦੇਸ਼ ਦੀ ਨੀਂਹ ਹੁੰਦੀ ਹੈ। ਇਹੋ ਜਿਹੀ ਸੋਚ ਦੀ ਨਿੰਦਾ ਹੋਣੀ ਚਾਹੀਦੀ ਹੈ ਸ਼ਰਮ ਆਉਣੀ ਚਾਹੀਦੀ ਹੈ ਬਿਹਾਰ ਦੇ ਬੀਜੇਪੀ ਦੇ ਐਜੂਕੇਸ਼ਨ ਮਿਨਿਸਟਰ ਨੂੰ, ਜੋ ਸਾਡੇ ਦੇਸ਼ ਦੀਆਂ ਬੇਟੀਆਂ ਪ੍ਰਤੀ ਐਨੀ ਘਟੀਆ ਮਾਨਸਿਕਤਾ ਰੱਖਦੇ ਹਨ। ਜੋ ਇਹ ਕਹਿੰਦੇ ਹਨ ਕਿ ਬੇਟੀਆਂ ਨੂੰ ਪੜ੍ਹਾਈ-ਲਿਖਾਈ ਦੀ ਕੋਈ ਲੋੜ ਨਹੀਂ ਅਤੇ ਉਹਨਾਂ ਨੂੰ ਸਿਰਫ਼ ਘਰ ਵਿੱਚ ਬੈਠ ਕੇ ਕੰਮਕਾਜ ਹੀ ਕਰਨੇ ਚਾਹੀਦੇ ਹਨ, ਉਹ ਨਾ ਸਿਰਫ਼ ਮਹਿਲਾਵਾਂ ਦੇ ਹੱਕਾਂ ਦੀ ਬੇਇਜ਼ਤੀ ਕਰ ਰਹੇ ਹਨ ਸਗੋਂ ਸਮਾਜ ਦੀ ਤਰੱਕੀ ਦੇ ਵੀ ਵਿਰੋਧੀ ਹਨ। ਅੱਜ ਦੀ ਬੇਟੀ ਹਰ ਖੇਤਰ ਵਿੱਚ ਦੇਸ਼ ਦਾ ਨਾਮ ਰੌਸ਼ਨ ਕਰ ਰਹੀ ਹੈ। ਪੜ੍ਹੀ-ਲਿਖੀ ਮਹਿਲਾ ਹੀ ਮਜ਼ਬੂਤ ਪਰਿਵਾਰ, ਸਮਾਜ ਅਤੇ ਦੇਸ਼ ਦੀ ਨੀਂਹ ਹੁੰਦੀ ਹੈ। ਇਹੋ ਜਿਹੀ ਸੋਚ ਦੀ ਨਿੰਦਾ ਹੋਣੀ ਚਾਹੀਦੀ ਹੈ1
- ਦੇਖੋ ਜ਼ਰੂਰੀ ਖਬਰ: ਇਹ ਤਸਵੀਰ ਸ਼੍ਰੀ ਮੁਕਤਸਰ ਸਾਹਿਬ ਦੇ ਸ਼ੇਰ ਸਿੰਘ ਚੌਂਕ ਦੀ ਹੈ। ਜਿੱਥੇ ਫਲ ਫਰੂਟ ਸਬਜੀਆਂ ਤੇ ਫੁੱਲ ਮੱਖੀਆਂ ਦੀ ਭਰਮਾਰ ਹੈ ਨਾਲ ਕੂੜਾ ਪਿਆ ਹੋਇਆ ਹੈ। ਕਿਉਂਕਿ ਸਫਾਈ ਸੇਵਕ ਹੜਤਾਲ ਤੇ ਹਨ। ਕੂੜੇ ਦੇ ਢੇਰ ਲੱਗ ਚੁੱਕੇ ਹਨ। ਮੁਕਤਸਰ ਵਾਸੀਆਂ ਨੂੰ ਹੁਣ ਬਿਮਾਰੀਆਂ ਨਹੀਂ ਲੱਗਣਗੀਆਂ ਤਾਂ ਹੋਰ ਕੀ ਹੋਵੇਗਾ ? ਨਗਰ ਕੌਸਲ ਨੂੰ ਇਸ ਦਾ ਹੱਲ ਜਰੂਰ ਕਰਨਾ ਚਾਹੀਦਾ। ਬਾਕੀ ਤੁਹਾਡੀ ਰਾਏ ਇਹ ਹੈ ? ਕਮੈਂਟ ਕਰਿਓ #muktsar #frut #shersingchonk1