ਐਨ.ਪੀ.-ਐੱਨ.ਸੀ.ਡੀ. ਪ੍ਰੋਗਰਾਮ ਦਾ ਜ਼ਿਲ੍ਹਾ ਟੀਕਾਕਰਨ ਅਫਸਰ ਡਾ. ਰਿੰਕੂ ਚਾਵਲਾ ਜੀ ਦੀ ਰਹਿਨੁਮਾਈ ਹੇਠ ਲਿਆ ਗਿਆ ਜਾਇਜ਼ਾ ਫਾਜ਼ਿਲਕਾ - ਸਿਵਲ ਸਰਜਨ ਡਾ. ਕਵਿਤਾ ਸਿੰਘ ਦੇ ਨਿਰਦੇਸ਼ਾਂ ਅਤੇ ਜ਼ਿਲ੍ਹਾ ਟੀਕਾਕਰਨ ਅਫਸਰ ਡਾ. ਰਿੰਕੂ ਚਾਵਲਾ ਜੀ ਦੀ ਰਹਿਨੁਮਾਈ ਹੇਠ ਆਯੂਸ਼ਮਾਨ ਅਰੋਗਿਆ ਕੇਂਦਰ (ਸਬ ਸੈਂਟਰ) ਕੇਰਾ ਖੇੜਾ ਬਲਾਕ ਸੀਤੋ ਗੁੰਨੂ ਵਿਖੇ ਐਨ.ਪੀ.-ਐੱਨ.ਸੀ.ਡੀ. ਪ੍ਰੋਗਰਾਮ ਦੀ ਕਾਰਗੁਜ਼ਾਰੀ ਅਤੇ ਹੋਰ ਨੈਸ਼ਨਲ ਹੈਲਥ ਪ੍ਰੋਗਰਾਮਾਂ ਦੇ ਕੰਮਕਾਜ ਦਾ ਵਿਸਥਾਰ ਨਾਲ ਜਾਇਜ਼ਾ ਲਿਆ ਗਿਆ। ਇਸ ਮੌਕੇ ਜ਼ਿਲ੍ਹਾ ਪ੍ਰੋਗਰਾਮ ਮੈਨੇਜਰ ਰਾਜੇਸ਼ ਕੁਮਾਰ ਅਤੇ ਬੀ.ਸੀ.ਸੀ ਕੋਆਰਡੀਨੇਟਰ ਸੁਖਦੇਵ ਸਿੰਘ ਵੱਲੋਂ ਸੈਂਟਰ ਦਾ ਦੌਰਾ ਕਰਦੇ ਹੋਏ ਰਿਕਾਰਡ ਦੀ ਜਾਂਚ ਕੀਤੀ ਗਈ ਅਤੇ ਸਟਾਫ ਨੂੰ ਸਰਕਾਰੀ ਹਦਾਇਤਾਂ ਅਨੁਸਾਰ ਕੰਮ ਕਰਨ ਲਈ ਦਿਸ਼ਾ-ਨਿਰਦੇਸ਼ ਦਿੱਤੇ ਗਏ। ਦੌਰੇ ਦੌਰਾਨ ਐਚਪੀਵੀ ਵੈਕਸੀਨੇਸ਼ਨ ਅਤੇ ਆਭਾ ਆਈਡੀ ਬਣਾਉਣ ਸਬੰਧੀ ਲੋਕਾਂ ਵਿੱਚ ਜਾਗਰੂਕਤਾ ਫੈਲਾਉਣ ‘ਤੇ ਵੀ ਖ਼ਾਸ ਜ਼ੋਰ ਦਿੱਤਾ ਗਿਆ। ਸਿਹਤ ਵਿਭਾਗ ਦੀ ਟੀਮ ਵੱਲੋਂ ਲੋਕਾਂ ਨੂੰ ਸਰਕਾਰੀ ਸਿਹਤ ਸੇਵਾਵਾਂ ਦਾ ਵੱਧ ਤੋਂ ਵੱਧ ਲਾਭ ਉਠਾਉਣ ਲਈ ਪ੍ਰੇਰਿਤ ਕੀਤਾ ਗਿਆ। ਐਨ.ਪੀ.-ਐੱਨ.ਸੀ.ਡੀ. ਪ੍ਰੋਗਰਾਮ ਦੇ ਤਹਿਤ ਲੋਕਾਂ ਨੂੰ ਕਈ ਮਹੱਤਵਪੂਰਨ ਸਿਹਤ ਸੇਵਾਵਾਂ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ, ਜਿਵੇਂ ਕਿ ਬਲੱਡ ਪ੍ਰੈਸ਼ਰ ਦੀ ਜਾਂਚ, ਸ਼ੂਗਰ ਦੀ ਸਕ੍ਰੀਨਿੰਗ, ਕੈਂਸਰ ਦੀ ਸ਼ੁਰੂਆਤੀ ਜਾਂਚ, ਮੁਫ਼ਤ ਦਵਾਈਆਂ ਦੀ ਉਪਲਬਧਤਾ, ਨਿਯਮਿਤ ਫਾਲੋਅੱਪ ਅਤੇ ਜੀਵਨ ਸ਼ੈਲੀ ਬਦਲਾਅ ਬਾਰੇ ਮਸ਼ਵਰਾ ਕੀਤਾ ਜਾਂਦਾ ਹੈ। ਇਨ੍ਹਾਂ ਸੇਵਾਵਾਂ ਰਾਹੀਂ ਬਿਮਾਰੀਆਂ ਦੀ ਸਮੇਂ ਸਿਰ ਪਛਾਣ ਅਤੇ ਇਲਾਜ ਸੰਭਵ ਹੋ ਰਿਹਾ ਹੈ। ਇਸ ਮੌਕੇ ਸਟਾਫ ਜਿਸ ਵਿੱਚ ਸੀ.ਐੱਚ.ਉ, ਏ.ਐੱਨ.ਐੱਮ,ਮੇਲ ਵਰਕਰ ਅਤੇ ਆਸ਼ਾ ਵਰਕਰ ਮੌਜੂਦ ਸਨ।

- ਅਸੀਂ ਆਪਣਾ ਫਰਜ ਨਿਭਾ ਦਿੱਤਾ ਹੁਣ ਸ਼ੇਅਰ ਕਰਕੇ ਤੁਸੀਂ ਆਪਣਾ ਫਰਜ਼ ਨਿਭਾਓ ਸਰਕਾਰ ਤੱਕ ਪਹੁੰਚੇ ਗੱਲ ਲੋਕਾਂ ਨੂੰ ਆ ਰਹੀ ਮੁਸ਼ਕਿਲ ਦਾ ਹੋਵੇ ਹੱਲ ਛੇਵੇਂ ਦਿਨ ਵਿੱਚ ਹੋਈ ਹੜਤਾਲ ਲੋਕਾਂ ਨੂੰ ਮੁਸ਼ਕਿਲਾਂ ਦਾ ਕਰਨਾ ਪੈ ਰਿਹਾ ਸਾਹਮਣਾ ਹਰ ਪਾਸੇ ਲੱਗੇ ਕੂੜੇ ਦੇ ਢੇਰ1
- ਫਰੀਦਕੋਟ ਜ਼ਿਲ੍ਹੇ ਵਿੱਚ ਡਕੈਤੀ ਦੀ ਵੱਡੀ ਸਾਜ਼ਿਸ਼ ਨਾਕਾਮ, ਪੁਲਿਸ ਵੱਲੋਂ ਪੰਜ ਅਪਰਾਧੀ ਗ੍ਰਿਫ਼ਤਾਰ ਕੋਟਕਪੂਰਾ ਪੁਲਿਸ ਦੀ ਤੁਰੰਤ ਕਾਰਵਾਈ ਨਾਲ ਸੰਭਾਵਿਤ ਵੱਡਾ ਅਪਰਾਧ ਟਲਿਆ ਫਰੀਦਕੋਟ ਦੇ ਕੋਟਕਪੂਰਾ ਇਲਾਕੇ ਵਿੱਚ ਸਿਟੀ ਪੁਲਿਸ ਵੱਲੋਂ ਸਮੇਂ ਸਿਰ ਕੀਤੀ ਗਈ ਕਾਰਵਾਈ ਦੌਰਾਨ ਇੱਕ ਡਕੈਤੀ ਦੀ ਯੋਜਨਾ ਨੂੰ ਨਾਕਾਮ ਕਰ ਦਿੱਤਾ ਗਿਆ। ਪੁਲਿਸ ਨੇ ਗਸ਼ਤ ਦੌਰਾਨ ਸੂਚਨਾ ਦੇ ਆਧਾਰ ‘ਤੇ ਕਾਰਵਾਈ ਕਰਦਿਆਂ ਪੰਜ ਕਥਿਤ ਅਪਰਾਧੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਗ੍ਰਿਫ਼ਤਾਰ ਮੁਲਜ਼ਮਾਂ ਦੀ ਪਛਾਣ ਸੰਦੀਪ ਸਿੰਘ ਉਰਫ਼ ਸਿੱਪੂ, ਭਿੰਦਰ ਸਿੰਘ, ਅਮਨਦੀਪ ਸਿੰਘ ਉਰਫ਼ ਕਾਕਾ, ਆਕਾਸ਼ ਉਰਫ਼ ਗਿੱਲ ਅਤੇ ਕਰਨਦੀਪ ਸਿੰਘ ਉਰਫ਼ ਕੁੱਲੂ ਵਜੋਂ ਹੋਈ ਹੈ। ਇਹ ਸਾਰੇ ਮੁਲਜ਼ਮ ਕੋਟਕਪੂਰਾ ਅਤੇ ਆਸ-ਪਾਸ ਦੇ ਇਲਾਕਿਆਂ ਨਾਲ ਸੰਬੰਧਤ ਦੱਸੇ ਜਾ ਰਹੇ ਹਨ। ਪੁਲਿਸ ਕਾਰਵਾਈ ਦੌਰਾਨ ਮੁਲਜ਼ਮਾਂ ਕੋਲੋਂ ਤੇਜ਼ਧਾਰ ਹਥਿਆਰ ਵੀ ਬਰਾਮਦ ਕੀਤੇ ਗਏ ਹਨ, ਜਿਨ੍ਹਾਂ ਵਿੱਚ ਲੋਹੇ ਦੀ ਪਾਈਪ, ਤਲਵਾਰਾਂ, ਛੈਣੀ ਅਤੇ ਬੇਸਬਾਲ ਬੈਟ ਸ਼ਾਮਲ ਹਨ। ਸ਼ੱਕ ਜਤਾਇਆ ਜਾ ਰਿਹਾ ਹੈ ਕਿ ਇਹ ਗਿਰੋਹ ਸੁੰਨਸਾਨ ਇਲਾਕਿਆਂ ਵਿੱਚ ਰਾਹਗੀਰਾਂ ਨੂੰ ਨਿਸ਼ਾਨਾ ਬਣਾਉਣ ਦੀ ਤਿਆਰੀ ਵਿੱਚ ਸੀ। ਪੁਲਿਸ ਅਨੁਸਾਰ ਇਹ ਕਾਰਵਾਈ ਐਸਐਸਪੀ ਡਾ. ਪ੍ਰਗਿਆ ਜੈਨ ਦੇ ਨਿਰਦੇਸ਼ਾਂ ਹੇਠ ਚਲ ਰਹੀ ਚੈਕਿੰਗ ਮੁਹਿੰਮ ਦਾ ਹਿੱਸਾ ਹੈ। ਡੀਐਸਪੀ ਕੋਟਕਪੂਰਾ ਅਤੇ ਸਥਾਨਕ ਪੁਲਿਸ ਟੀਮ ਦੀ ਸਹਿਯੋਗੀ ਕਾਰਵਾਈ ਨਾਲ ਇਹ ਸਫਲਤਾ ਮਿਲੀ। ਜਾਂਚ ਦੌਰਾਨ ਇਹ ਵੀ ਸਾਹਮਣੇ ਆਇਆ ਹੈ ਕਿ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਵਿਰੁੱਧ ਪਹਿਲਾਂ ਹੀ ਨਸ਼ਾ ਤਸਕਰੀ ਸਮੇਤ ਅੱਠ ਤੋਂ ਵੱਧ ਗੰਭੀਰ ਮਾਮਲੇ ਦਰਜ ਹਨ। ਪੁਲਿਸ ਹੁਣ ਉਨ੍ਹਾਂ ਦੇ ਪਿਛਲੇ ਅਪਰਾਧਿਕ ਰਿਕਾਰਡ ਅਤੇ ਸੰਭਾਵਿਤ ਸਾਥੀਆਂ ਬਾਰੇ ਹੋਰ ਪੁੱਛਗਿੱਛ ਕਰ ਰਹੀ ਹੈ। ਪੁਲਿਸ ਨੇ ਮੁਲਜ਼ਮਾਂ ਨੂੰ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਹਾਸਲ ਕਰਨ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ ਤਾਂ ਜੋ ਪੂਰੇ ਗਿਰੋਹ ਅਤੇ ਉਸ ਦੀਆਂ ਗਤੀਵਿਧੀਆਂ ਬਾਰੇ ਡੂੰਘਾਈ ਨਾਲ ਜਾਂਚ ਕੀਤੀ ਜਾ ਸਕੇ। ਇਹ ਕਾਰਵਾਈ ਇਲਾਕੇ ਵਿੱਚ ਕਾਨੂੰਨ-ਵਿਵਸਥਾ ਨੂੰ ਮਜ਼ਬੂਤ ਕਰਨ ਵੱਲ ਇੱਕ ਮਹੱਤਵਪੂਰਨ ਕਦਮ ਮੰਨੀ ਜਾ ਰਹੀ ਹੈ।1
- ਸੁਣੋ Faridkot ਦੇ ਇੱਕ ਸਫਾਈ ਕਰਮਚਾਰੀ ਵੀਰ ਦੇ ਜਜ਼ਬਾਤਾਂ ਨਾਲ ਭਰੇ ਸਰਕਾਰਾਂ ਪ੍ਰਤੀ ਤੱਤੇ ਬੋਲ ਸੁਣੋ Faridkot ਦੇ ਇੱਕ ਸਫਾਈ ਕਰਮਚਾਰੀ ਵੀਰ ਦੇ ਜਜ਼ਬਾਤਾਂ ਨਾਲ ਭਰੇ ਸਰਕਾਰਾਂ ਪ੍ਰਤੀ ਤੱਤੇ ਬੋਲ1
- ਗੁਰਦੁਆਰਾ ਸਾਹਿਬ ਟਿੱਲਾ ਬਾਬਾ ਫਰੀਦ ਤੋਂ 11 ਮਈ 2026, ਸੋਮਵਾਰ ਦਾ ਪਾਵਨ ਹੁਕਮਨਾਮਾ ਜਾਰੀ ਹੋਇਆ ਹੈ। ਸਾਧ ਸੰਗਤ ਜੀ, ਇਸਨੂੰ ਸਰਵਣ ਕਰਕੇ ਲਾਹਾ ਪ੍ਰਾਪਤ ਕਰੋ।1
- ਪੰਜਾਬ ਵਿੱਚ ਆਮ ਆਦਮੀ ਪਾਰਟੀ ਦੇ ਆਗੂਆਂ ਦੇ ਘਰਾਂ 'ਤੇ ED ਨੇ ਛਾਪੇਮਾਰੀ ਕੀਤੀ ਹੈ, ਜਿਸ ਵਿੱਚ ਫ਼ਿਰੋਜ਼ਪੁਰ ਵੀ ਸ਼ਾਮਲ ਹੈ। ਵਿਰੋਧੀ ਧਿਰ ਭਾਜਪਾ 'ਤੇ ਇਹ ਰੇਡਾਂ ਕਰਵਾਉਣ ਦੇ ਗੰਭੀਰ ਇਲਜ਼ਾਮ ਲਗਾ ਰਹੀ ਹੈ। ਇਸ ਕਾਰਵਾਈ ਨਾਲ ਸੂਬੇ ਦੀ ਸਿਆਸਤ ਵਿੱਚ ਵੱਡਾ ਉਬਾਲ ਆ ਗਿਆ ਹੈ।1
- ਲੋਕ ਸਭਾ ਵਿੱਚ ਰਾਹੁਲ ਗਾਂਧੀ ਨੇ ਕੇਂਦਰ ਸਰਕਾਰ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ 'ਤੇ ਤਿੱਖਾ ਹਮਲਾ ਕਰਦਿਆਂ ਕਿਹਾ ਕਿ ਅਰਥਵਿਵਸਥਾ 'ਇਮੇਜ ਪੋਲੀਟਿਕਸ' ਨਾਲ ਨਹੀਂ ਚਲਦੀ। ਉਨ੍ਹਾਂ ਦੋਸ਼ ਲਾਇਆ ਕਿ ਸਰਕਾਰ ਰੁਜ਼ਗਾਰ ਅਤੇ ਆਰਥਿਕ ਫੈਸਲਿਆਂ ਦੀ ਬਜਾਏ ਆਪਣੀ ਛਵੀ ਚਮਕਾਉਣ ਵਿੱਚ ਲੱਗੀ ਰਹੀ। ਗਾਂਧੀ ਨੇ ਸਰਕਾਰ ਨੂੰ 'ਕੰਪਰੋਮਾਈਜ਼ਡ' ਦੱਸਦਿਆਂ ਕਿਹਾ ਕਿ ਉਹ ਰਾਸ਼ਟਰਵਾਦ ਪਿੱਛੇ ਅਸਫਲਤਾਵਾਂ ਲੁਕਾ ਰਹੀ ਹੈ, ਜਿਸ ਨਾਲ ਸਿਆਸੀ ਹਲਚਲ ਤੇਜ਼ ਹੋ ਗਈ ਹੈ।1
- ਸ਼ਰਮ ਆਉਣੀ ਚਾਹੀਦੀ ਹੈ ਬਿਹਾਰ ਦੇ ਬੀਜੇਪੀ ਦੇ ਐਜੂਕੇਸ਼ਨ ਮਿਨਿਸਟਰ ਨੂੰ, ਜੋ ਸਾਡੇ ਦੇਸ਼ ਦੀਆਂ ਬੇਟੀਆਂ ਪ੍ਰਤੀ ਐਨੀ ਘਟੀਆ ਮਾਨਸਿਕਤਾ ਰੱਖਦੇ ਹਨ। ਜੋ ਇਹ ਕਹਿੰਦੇ ਹਨ ਕਿ ਬੇਟੀਆਂ ਨੂੰ ਪੜ੍ਹਾਈ-ਲਿਖਾਈ ਦੀ ਕੋਈ ਲੋੜ ਨਹੀਂ ਅਤੇ ਉਹਨਾਂ ਨੂੰ ਸਿਰਫ਼ ਘਰ ਵਿੱਚ ਬੈਠ ਕੇ ਕੰਮਕਾਜ ਹੀ ਕਰਨੇ ਚਾਹੀਦੇ ਹਨ, ਉਹ ਨਾ ਸਿਰਫ਼ ਮਹਿਲਾਵਾਂ ਦੇ ਹੱਕਾਂ ਦੀ ਬੇਇਜ਼ਤੀ ਕਰ ਰਹੇ ਹਨ ਸਗੋਂ ਸਮਾਜ ਦੀ ਤਰੱਕੀ ਦੇ ਵੀ ਵਿਰੋਧੀ ਹਨ। ਅੱਜ ਦੀ ਬੇਟੀ ਹਰ ਖੇਤਰ ਵਿੱਚ ਦੇਸ਼ ਦਾ ਨਾਮ ਰੌਸ਼ਨ ਕਰ ਰਹੀ ਹੈ। ਪੜ੍ਹੀ-ਲਿਖੀ ਮਹਿਲਾ ਹੀ ਮਜ਼ਬੂਤ ਪਰਿਵਾਰ, ਸਮਾਜ ਅਤੇ ਦੇਸ਼ ਦੀ ਨੀਂਹ ਹੁੰਦੀ ਹੈ। ਇਹੋ ਜਿਹੀ ਸੋਚ ਦੀ ਨਿੰਦਾ ਹੋਣੀ ਚਾਹੀਦੀ ਹੈ ਸ਼ਰਮ ਆਉਣੀ ਚਾਹੀਦੀ ਹੈ ਬਿਹਾਰ ਦੇ ਬੀਜੇਪੀ ਦੇ ਐਜੂਕੇਸ਼ਨ ਮਿਨਿਸਟਰ ਨੂੰ, ਜੋ ਸਾਡੇ ਦੇਸ਼ ਦੀਆਂ ਬੇਟੀਆਂ ਪ੍ਰਤੀ ਐਨੀ ਘਟੀਆ ਮਾਨਸਿਕਤਾ ਰੱਖਦੇ ਹਨ। ਜੋ ਇਹ ਕਹਿੰਦੇ ਹਨ ਕਿ ਬੇਟੀਆਂ ਨੂੰ ਪੜ੍ਹਾਈ-ਲਿਖਾਈ ਦੀ ਕੋਈ ਲੋੜ ਨਹੀਂ ਅਤੇ ਉਹਨਾਂ ਨੂੰ ਸਿਰਫ਼ ਘਰ ਵਿੱਚ ਬੈਠ ਕੇ ਕੰਮਕਾਜ ਹੀ ਕਰਨੇ ਚਾਹੀਦੇ ਹਨ, ਉਹ ਨਾ ਸਿਰਫ਼ ਮਹਿਲਾਵਾਂ ਦੇ ਹੱਕਾਂ ਦੀ ਬੇਇਜ਼ਤੀ ਕਰ ਰਹੇ ਹਨ ਸਗੋਂ ਸਮਾਜ ਦੀ ਤਰੱਕੀ ਦੇ ਵੀ ਵਿਰੋਧੀ ਹਨ। ਅੱਜ ਦੀ ਬੇਟੀ ਹਰ ਖੇਤਰ ਵਿੱਚ ਦੇਸ਼ ਦਾ ਨਾਮ ਰੌਸ਼ਨ ਕਰ ਰਹੀ ਹੈ। ਪੜ੍ਹੀ-ਲਿਖੀ ਮਹਿਲਾ ਹੀ ਮਜ਼ਬੂਤ ਪਰਿਵਾਰ, ਸਮਾਜ ਅਤੇ ਦੇਸ਼ ਦੀ ਨੀਂਹ ਹੁੰਦੀ ਹੈ। ਇਹੋ ਜਿਹੀ ਸੋਚ ਦੀ ਨਿੰਦਾ ਹੋਣੀ ਚਾਹੀਦੀ ਹੈ1
- ਦੇਖੋ ਜ਼ਰੂਰੀ ਖਬਰ: ਇਹ ਤਸਵੀਰ ਸ਼੍ਰੀ ਮੁਕਤਸਰ ਸਾਹਿਬ ਦੇ ਸ਼ੇਰ ਸਿੰਘ ਚੌਂਕ ਦੀ ਹੈ। ਜਿੱਥੇ ਫਲ ਫਰੂਟ ਸਬਜੀਆਂ ਤੇ ਫੁੱਲ ਮੱਖੀਆਂ ਦੀ ਭਰਮਾਰ ਹੈ ਨਾਲ ਕੂੜਾ ਪਿਆ ਹੋਇਆ ਹੈ। ਕਿਉਂਕਿ ਸਫਾਈ ਸੇਵਕ ਹੜਤਾਲ ਤੇ ਹਨ। ਕੂੜੇ ਦੇ ਢੇਰ ਲੱਗ ਚੁੱਕੇ ਹਨ। ਮੁਕਤਸਰ ਵਾਸੀਆਂ ਨੂੰ ਹੁਣ ਬਿਮਾਰੀਆਂ ਨਹੀਂ ਲੱਗਣਗੀਆਂ ਤਾਂ ਹੋਰ ਕੀ ਹੋਵੇਗਾ ? ਨਗਰ ਕੌਸਲ ਨੂੰ ਇਸ ਦਾ ਹੱਲ ਜਰੂਰ ਕਰਨਾ ਚਾਹੀਦਾ। ਬਾਕੀ ਤੁਹਾਡੀ ਰਾਏ ਇਹ ਹੈ ? ਕਮੈਂਟ ਕਰਿਓ #muktsar #frut #shersingchonk1