ਸ਼ਹੀਦ ਬਾਬਾ ਦੀਪ ਸਿੰਘ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਜਖੇਪਲ ਦੇ ਖਿਡਾਰੀਆਂ ਦੀ ਸੂਬਾ ਪੱਧਰੀ ਮੁਕਾਬਲਿਆਂ ਲਈ ਹੋਈ ਚੋਣ - ਖਿਡਾਰੀਆਂ ਨੇ ਪਾਵਰ ਲਿਫਟਿੰਗ ਦੇ ਮੁਕਾਬਲਿਆਂ ਵਿੱਚ ਵੀ ਜਿੱਤੇ ਦੋ ਗੋਲਡ ਮੈਡਲ ਸੁਨਾਮ ਊਧਮ ਸਿੰਘ ਵਾਲਾ, 25 ਅਗਸਤ (ਰਾਜ਼ੇਸ਼ ਕੁਮਾਰ): 70ਵੀਆਂ ਜ਼ਿਲ੍ਹਾ ਪੱਧਰੀ ਖੇਡਾਂ ਤਹਿਤ ਨੈਸ਼ਨਲ ਸਟਾਇਲ ਕਬੱਡੀ ਟੂਰਨਾਮੈਂਟ ਅੰਡਰ-17 (ਮੁੰਡੇ) ਦੇ ਸਕੂਲ ਆਫ ਐਮੀਨੈਂਸ ਸੰਗਰੂਰ ਵਿਖੇ ਕਰਵਾਏ ਗਏ ਜ਼ਿਲ੍ਹਾ ਪੱਧਰੀ ਮੁਕਾਬਲਿਆਂ ਵਿੱਚ ਚੀਮਾ ਜੋਨ ਨੇ ਪਿਛਲੇ ਚਾਰ ਸਾਲਾਂ ਬਾਅਦ ਜ਼ਿਲ੍ਹਾ ਸੰਗਰੂਰ ਦੀ ਟੀਮ ਬਨਣ ਦਾ ਮਾਣ ਹਾਸਲ ਕੀਤਾ ਹੈ। ਇਹਨਾਂ ਖੇਡਾਂ ਵਿੱਚ ਸ਼ਹੀਦ ਬਾਬਾ ਦੀਪ ਸਿੰਘ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਜਖੇਪਲ ਦੇ ਚਾਰ ਖਿਡਾਰੀਆਂ ਨੇ ਚੀਮਾ ਜੋਨ ਵੱਲੋਂ ਖੇਡਦੇ ਹੋਏ ਸਕੂਲ ਦਾ ਨਾਮ ਰੌਸ਼ਨ ਕੀਤਾ ਹੈ। ਸਕੂਲ ਦੀ ਕਬੱਡੀ ਟੀਮ ਨੇ ਵੱਖ-ਵੱਖ ਜੋਨਾਂ ਤੋਂ ਆਈਆਂ ਟੀਮਾਂ ਨੂੰ ਮਾਤ ਦਿੰਦਿਆਂ ਸ਼ਾਨਦਾਰ ਖੇਡ ਦਾ ਪ੍ਰਦਰਸ਼ਨ ਕੀਤਾ ਅਤੇ ਗੋਲਡ ਮੈਡਲ ਹਾਸਲ ਕਰਕੇ ਪਹਿਲਾ ਸਥਾਨ ਪ੍ਰਾਪਤ ਕੀਤਾ। ਇਸ ਸ਼ਾਨਦਾਰ ਜਿੱਤ ਨਾਲ ਹੀ ਚੀਮਾ ਜੋਨ ਵੱਲੋਂ ਖੇਡਦੇ ਹੋਏ ਸਕੂਲ ਦੇ ਚਾਰ ਖਿਡਾਰੀਆਂ ਤੁਸ਼ਾਰ ਗਿੱਲ, ਖੁਸ਼ਵਿੰਦਰ ਜੱਸਲ, ਮਨਿੰਦਰ ਸਿੰਘ ਅਤੇ ਏਕਮਪ੍ਰੀਤ ਸਿੰਘ ਨੇ ਸੂਬਾ ਪੱਧਰੀ ਮੁਕਾਬਲਿਆਂ ਲਈ ਆਪਣੀ ਜਗ੍ਹਾ ਪੱਕੀ ਕਰ ਲਈ ਹੈ। ਟੀਮ ਦੇ ਖਿਡਾਰੀਆਂ ਨੇ ਪੂਰੇ ਟੂਰਨਾਮੈਂਟ ਦੌਰਾਨ ਜੋਸ਼, ਅਨੁਸ਼ਾਸਨ ਅਤੇ ਬਿਹਤਰੀਨ ਖੇਡ ਭਾਵਨਾ ਦਾ ਪ੍ਰਦਰਸ਼ਨ ਕਰਦਿਆਂ ਆਪਣੇ ਵਿਰੋਧੀਆਂ ਨੂੰ ਸਖ਼ਤ ਟੱਕਰ ਦਿੱਤੀ। ਇਸ ਮੌਕੇ ਸਕੂਲ ਪ੍ਰਿੰਸੀਪਲ ਮਮਤਾ ਗੱਖੜ ਅਤੇ ਮੈਨੇਜਿੰਗ ਡਾਇਰੈਕਟਰ ਹਰੀਸ਼ ਗੱਖੜ ਨੇ ਦੱਸਿਆ ਕਿ ਕਬੱਡੀ ਤੋਂ ਇਲਾਵਾ ਸਕੂਲ ਦੇ ਖਿਡਾਰੀਆਂ ਨੇ ਪਾਵਰ ਲਿਫਟਿੰਗ ਮੁਕਾਬਲਿਆਂ ਵਿੱਚ ਵੀ ਆਪਣੀ ਕਾਬਲੀਅਤ ਦਾ ਲੋਹਾ ਮਨਵਾਇਆ ਹੈ। ਅੰਡਰ-19 ਵਰਗ ਦੇ 63 ਕਿਲੋ ਭਾਰ ਵਰਗ ਵਿੱਚ ਖਿਡਾਰੀ ਕਰਨਵੀਰ ਸਿੰਘ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਗੋਲਡ ਮੈਡਲ ਆਪਣੇ ਨਾਮ ਕੀਤਾ। ਇਸ ਦੇ ਨਾਲ ਹੀ 105 ਕਿਲੋ ਭਾਰ ਵਰਗ ਵਿੱਚ ਪ੍ਰਿੰਸਦੀਪ ਸਿੰਘ ਨੇ ਵੀ ਸ਼ਾਨਦਾਰ ਪ੍ਰਦਰਸ਼ਨ ਕਰਕੇ ਗੋਲਡ ਮੈਡਲ ਹਾਸਲ ਕੀਤਾ। ਇਹਨਾਂ ਦੋਵੇਂ ਖਿਡਾਰੀਆਂ ਦੀ ਸ਼ਾਨਦਾਰ ਕਾਰਗੁਜ਼ਾਰੀ ਦੇ ਚਲਦਿਆਂ ਉਨ੍ਹਾਂ ਦੀ ਸੂਬਾ ਪੱਧਰੀ ਮੁਕਾਬਲਿਆਂ ਲਈ ਚੋਣ ਵੀ ਹੋਈ ਹੈ। ਉਹਨਾਂ ਖਿਡਾਰੀਆਂ ਨੂੰ ਇਸ ਸ਼ਾਨਦਾਰ ਪ੍ਰਾਪਤੀ ਲਈ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਇਹ ਸਫਲਤਾ ਖਿਡਾਰੀਆਂ ਦੀ ਲਗਨ, ਸਖ਼ਤ ਮਿਹਨਤ, ਅਨੁਸ਼ਾਸਨ ਅਤੇ ਖੇਡ ਪ੍ਰਤੀ ਸਮਰਪਣ ਦਾ ਨਤੀਜਾ ਹੈ। ਉਨ੍ਹਾਂ ਇਸ ਪ੍ਰਾਪਤੀ ਦਾ ਸਿਹਰਾ ਸਕੂਲ ਦੇ ਹੋਣਹਾਰ ਖਿਡਾਰੀਆਂ ਅਤੇ ਡੀ.ਪੀ.ਈ. ਗਗਨਦੀਪ ਸਿੰਘ ਦੀ ਮਿਹਨਤ ਨੂੰ ਦਿੰਦਿਆਂ ਕਿਹਾ ਕਿ ਸਕੂਲ ਵੱਲੋਂ ਵਿਦਿਆਰਥੀਆਂ ਨੂੰ ਪੜ੍ਹਾਈ ਦੇ ਨਾਲ-ਨਾਲ ਖੇਡਾਂ ਦੇ ਖੇਤਰ ਵਿੱਚ ਵੀ ਅੱਗੇ ਵਧਣ ਲਈ ਮੌਕੇ ਅਤੇ ਸਹੂਲਤਾਂ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ। ਉਨ੍ਹਾਂ ਆਸ ਪ੍ਰਗਟ ਕੀਤੀ ਕਿ ਸਕੂਲ ਦੇ ਇਹ ਹੋਣਹਾਰ ਖਿਡਾਰੀ ਸੂਬਾ ਪੱਧਰੀ ਮੁਕਾਬਲਿਆਂ ਵਿੱਚ ਵੀ ਬਿਹਤਰੀਨ ਪ੍ਰਦਰਸ਼ਨ ਕਰਕੇ ਸਕੂਲ ਅਤੇ ਇਲਾਕੇ ਦਾ ਨਾਮ ਹੋਰ ਉੱਚਾ ਕਰਨਗੇ। ਕੈਪਸ਼ਨ: ਜੇਤੂ ਖਿਡਾਰੀਆਂ ਨਾਲ ਪ੍ਰਬੰਧਕ ਅਤੇ ਕੋਚ।

- ਮਨਸਾਹਿਬ ਪ੍ਰੀਤ ਸਿੰਘ ਡੀ ਐਮ ਨਗਰ ਪੰਚਾਇਤ ਹੰਡਿਆਇਆ ਵੱਲੋਂ ਨਾਜਾਇਜ ਕਬਜ਼ਾ ਢਾਹੁਣ ਮੌਕੇ ਜਾਣਕਾਰੀ1
- ਨਗਰ ਪੰਚਾਇਤ ਹੰਡਿਆਇਆ ਅਤੇ ਬਰਨਾਲਾ ਪੁਲਿਸ ਨੇ ਨਾਜਾਇਜ ਉਸਾਰੀ ਢਾਹੀ ਬਰਨਾਲਾ, ਬੰਧਨ ਤੋੜ ਸਿੰਘ ਕਸਬਾ ਹੰਡਿਆਇਆ ਦੀ ਕਿਲ੍ਹਾ ਪੱਤੀ ਵਾਰਡ ਨੰਬਰ ਚਾਰ ਵਿਖ਼ੇ ਨਗਰ ਪੰਚਾਇਤ ਅਤੇ ਬਰਨਾਲਾ ਪੁਲਿਸ ਨੇ ਸਾਂਝੀ ਕਾਰਵਾਈ ਕਰਦਿਆਂ ਨਾਜਾਇਜ ਉਸਾਰੀ ਢਾਹੀ ਪਰਿਵਾਰ ਵੇਚਦਾ ਸੀ ਨਸ਼ੇ l ਰਾਜੂ ਸਿੰਘ ਪੁੱਤਰ ਬੂਟਾ ਸਿੰਘ ਸਮੇਤ ਪਰਿਵਾਰ ਤੇ ਗਿਆਰਾਂ ਤੋਂ ਵੱਧ ਪਰਚੇ ਹਨ ਨਸ਼ਾ ਵੇਚਣ ਦੇ l ਇਸ ਸਬੰਧੀ ਜਾਣਕਾਰੀ ਦਿੰਦਿਆਂ ਐਸ ਪੀ (ਡੀ )ਸੰਜੀਵ ਕੁਮਾਰ ਸਿੰਗਲਾ ਨੇ ਦੱਸਿਆ ਕਿ ਵਿਅਕਤੀ ਰਾਜੂ ਸਿੰਘ ਉਪਰ ਗਿਆਰਾਂ ਮੁਕੱਦਮੇ ਐਨ ਡੀ ਪੀ ਐਸ ਤਹਿਤ ਦਰਜ ਹਨ ਦੋ ਵਾਰ ਇਹ ਜੇਲ੍ਹ ਜਾ ਚੁੱਕਿਆ ਹੈ l ਅਤੇ ਬਾਕੀ ਪਰਿਵਾਰ ਸਮੇਤ 36 ਪਰਚੇ ਦਰਜ ਹਨ l ਇਸ ਕਰਕੇ ਇਸਦਾ ਮਕਾਨ ਢਾਹਿਆ ਗਿਆ ਹੈ l ਅੱਗੇ ਬੋਲਦਿਆਂ ਉਹਨਾਂ ਕਿਹਾ ਕਿ ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਨਸ਼ਾ ਵੇਚਣ ਵਾਲਿਆਂ ਖਿਲਾਫ ਸਖ਼ਤ ਕਾਰਵਾਈ ਕੀਤੀ ਜਾ ਰਹੀ ਹੈ ਕਿਸੇ ਵੀ ਨਸ਼ਾ ਤਸਕਰ ਨੂੰ ਬਖਸਿਆ ਨਹੀਂ ਜਾਵੇਗਾ l ਇਸ ਸਬੰਧੀ ਨਗਰ ਪੰਚਾਇਤ ਡੀ ਐਮ ਮਨਸਾਹਿਬ ਪ੍ਰੀਤ ਸਿੰਘ ਨੇ ਕਿਹਾ ਕਿ ਇਸ ਪਰਿਵਾਰ ਖਿਲਾਫ ਸਾਡੇ ਕੋਲ ਸਕਾਇਤ ਆਈ ਸੀ ਜਿਸ ਦੇ ਅਧਾਰ ਤੇ ਅੱਜ ਕਾਰਵਾਈ ਕੀਤੀ ਗਈ ਅੱਗੇ ਵੀ ਹੋਰ ਜੋ ਨਜਾਇਜ਼ ਉਸਾਰੀਆਂ ਹਨ ਉਹ ਸਾਰੀਆਂ ਢਾਹੀਆਂ ਜਾਣਗੀਆਂ l ਇਸ ਮੌਕੇ ਡੀ ਐਸ ਪੀ ਰਜਿੰਦਰ ਸਿੰਘ, ਡੀ ਐਸ ਪੀ ਜਸਵਿੰਦਰ ਕੌਰ, ਇੰਚਾਰਜ ਬਲਜੀਤ ਸਿੰਘ ਚੀਮਾ, ਥਾਣਾ ਸਦਰ ਇੰਚਾਰਜ ਜਗਜੀਤ ਸਿੰਘ, ਚੌਂਕੀ ਇੰਚਾਰਜ ਤਰਸੇਮ ਸਿੰਘ, ਏ ਐਸ ਆਈ ਸੁਖਚੈਨ ਸਿੰਘ, ਏ ਐਸ ਆਈ ਜਸਵਿੰਦਰ ਕੌਰ, ਏ ਐਸ ਆਈ ਦੀਪਕ ਕੁਮਾਰ, ਏ ਐਸ ਆਈ ਮੁਕੇਸ਼ ਕੁਮਾਰ, ਨਗਰ ਪੰਚਾਇਤ ਕਲਰਕ ਵਰਿੰਦਰ ਸਿੰਘ, ਨਾਇਬ ਸਿੰਘ, ਹੌਲਦਾਰ ਸੁਰਜੀਤ ਸਿੰਘ, ਹੌਲਦਾਰ ਗੁਰਪ੍ਰੀਤ ਕੌਰ, ਲਵਦੀਪ ਸਿੰਘ ਆਦਿ ਸਮੇਤ ਹੋਰ ਪੁਲਿਸ ਪਾਰਟੀ ਹਾਜਰ ਸੀ4
- ਅੱਜ ਕੱਲ ਰਿਸ਼ਤਿਆਂ ਦੀ ਕੋਈ ਅਹਿਮਤ ਨਹੀਂ ਸਿਰਫ਼ ਪੈਸਾ ਹੈ, ਜੇਕਰ ਤੁਹਾਡੇ ਕੋਲ ਪੈਸਾ ਤਾਂ ਸਭ ਕੁਝ ਹੈ, ਨਹੀਂ ਤਾਂ ਕੋਈ ਰਿਸ਼ਤੇਦਾਰੀ ਨਹੀਂ???1
- दिन दहाडे चोरी हुई दुकान में सरकार आखिर कर कया रही हैं भाई2
- ਨਗਰ ਨਿਗਮ ਲੁਧਿਆਣਾ ਦੀ ਮੀਟਿੰਗ ਬਣੀ ਜੰਗ ਦਾ ਅਖਾੜਾ, ਬੀਜੇਪੀ ਅਤੇ ਆਪ ਕੋਂਸਲਰਾ ਚ ਹੋਈ ਹੱਥੋਂ ਪਾਈ ਨਗਰ ਨਿਗਮ ਲੁਧਿਆਣਾ ਦੀ ਮੀਟਿੰਗ ਬਣੀ ਜੰਗ ਦਾ ਅਖਾੜਾ, ਬੀਜੇਪੀ ਅਤੇ ਆਪ ਕੋਂਸਲਰਾ ਚ ਹੋਈ ਹੱਥੋਂ ਪਾਈ1
- ਵੱਧ ਬਿਜਲੀ ਬਿਲ ਦੇ ਮਾਮਲਿਆਂ ਦੇ ਨਿਪਟਾਰੇ ਲਈ ਜਾਰੀ ਹੋਵੇਗਾ ਵਿਸ਼ੇਸ਼ ਨੰਬਰ! 👉🏻 ਉਸ ਨੰਬਰ 'ਤੇ ਆਉਣ ਵਾਲ਼ੀਆਂ ਕਾਲਾਂ ਵਾਸਤੇ ਬੈਠੇਗੀ 20 ਮੈਂਬਰਾਂ ਦੀ ਟੀਮ 👉🏻 15 ਕੰਮ-ਕਾਜੀ ਦਿਨਾਂ 'ਚ ਕੀਤੀ ਜਾਵੇਗੀ ਵੱਧ ਬਣੇ ਹੋਏ ਬਿਲ ਦੀ ਪੜਤਾਲ 👉🏻 ਭਵਿੱਖ 'ਚ ਮੁਸ਼ਕਿਲਾਂ ਤੋਂ ਬਚਾਅ ਲਈ ਸਾਫ਼ਟਵੇਅਰ 'ਚ ਕੀਤੇ ਗਏ ਬਦਲਾਅ - ਤਰੁਨਪ੍ਰੀਤ ਸਿੰਘ ਸੌਂਦ ਕੈਬਿਨੇਟ ਮੰਤਰੀ, ਪੰਜਾਬ1
- ਮੀਰੀ-ਪੀਰੀ ਖ਼ਾਲਸਾ ਮਾਰਚ ਦੇ ਸਵਾਗਤ ਨੂੰ ਲੈ ਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਵਿਸ਼ੇਸ਼ ਮੀਟਿੰਗ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਮੀਰੀ-ਪੀਰੀ ਸਿਧਾਂਤ ਨੂੰ ਸਮਰਪਿਤ ਸਜਾਏ ਜਾ ਰਹੇ ਖ਼ਾਲਸਾ ਮਾਰਚ ਦੇ ਸਵਾਗਤ ਅਤੇ ਪ੍ਰਬੰਧਾਂ ਨੂੰ ਲੈ ਕੇ ਇੱਕ ਵਿਸ਼ੇਸ਼ ਮੀਟਿੰਗ ਕੀਤੀ ਗਈ। ਇਹ ਮੀਟਿੰਗ ਕਮੇਟੀ ਦੇ ਸਾਬਕਾ ਜੂਨੀਅਰ ਮੀਤ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਰਿਆ ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿੱਚ ਜ਼ਿਲ੍ਹੇ ਭਰ ਤੋਂ ਸ਼੍ਰੋਮਣੀ ਕਮੇਟੀ ਮੈਂਬਰਾਂ, ਸ਼੍ਰੋਮਣੀ ਅਕਾਲੀ ਦਲ ਦੇ ਆਗੂਆਂ ਅਤੇ ਵਰਕਰਾਂ ਨੇ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕੀਤੀ। ਮੀਟਿੰਗ ਦੌਰਾਨ ਖ਼ਾਲਸਾ ਮਾਰਚ ਦੇ ਫਤਿਹਗੜ੍ਹ ਸਾਹਿਬ ਦੀ ਹੱਦ ਵਿੱਚ ਪਹੁੰਚਣ ਮੌਕੇ ਕੀਤੇ ਜਾਣ ਵਾਲੇ ਸਵਾਗਤੀ ਪ੍ਰਬੰਧਾਂ ਬਾਰੇ ਵਿਸਥਾਰ ਨਾਲ ਵਿਚਾਰ-ਵਟਾਂਦਰਾ ਕੀਤਾ ਗਿਆ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਜਥੇਦਾਰ ਅਵਤਾਰ ਸਿੰਘ ਰਿਆ ਅਤੇ ਗੁਰਦੁਆਰਾ ਸਾਹਿਬ ਦੇ ਮੈਨੇਜਰ ਗੁਰਦੀਪ ਸਿੰਘ ਕੰਗ ਨੇ ਦੱਸਿਆ ਕਿ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਮੀਰੀ-ਪੀਰੀ ਖ਼ਾਲਸਾ ਮਾਰਚ ਨੂੰ ਸਮਰਪਿਤ ਇਹ ਨਗਰ ਕੀਰਤਨ 30 ਅਗਸਤ ਦੀ ਸ਼ਾਮ ਨੂੰ ਫਤਿਹਗੜ੍ਹ ਸਾਹਿਬ ਦੀ ਹੱਦ ਵਿੱਚ ਪਹੁੰਚੇਗਾ। ਉਨ੍ਹਾਂ ਦੱਸਿਆ ਕਿ ਖ਼ਾਲਸਾ ਮਾਰਚ ਦੇ ਸਵਾਗਤ ਲਈ ਵੱਖ-ਵੱਖ ਪੜਾਵਾਂ ’ਤੇ ਵਿਸ਼ੇਸ਼ ਪ੍ਰਬੰਧ ਕੀਤੇ ਗਏ ਹਨ। ਇਲਾਕੇ ਦੀਆਂ ਸੰਗਤਾਂ ਵੱਲੋਂ ਵੱਖ-ਵੱਖ ਥਾਵਾਂ ’ਤੇ ਸਜਾਵਟੀ ਗੇਟ ਲਗਾਉਣ ਦੇ ਨਾਲ-ਨਾਲ ਲੰਗਰਾਂ ਦੇ ਪ੍ਰਬੰਧ ਵੀ ਕੀਤੇ ਜਾ ਰਹੇ ਹਨ। ਸੰਗਤਾਂ ਵੱਲੋਂ ਖ਼ਾਲਸਾ ਮਾਰਚ ਦਾ ਸ਼ਰਧਾ ਅਤੇ ਉਤਸ਼ਾਹ ਨਾਲ ਸਵਾਗਤ ਕਰਨ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ। ਜਥੇਦਾਰ ਰਿਆ ਅਤੇ ਮੈਨੇਜਰ ਗੁਰਦੀਪ ਸਿੰਘ ਕੰਗ ਨੇ ਦੱਸਿਆ ਕਿ ਖ਼ਾਲਸਾ ਮਾਰਚ ਦੇ ਰਾਤਰੀ ਠਹਿਰਾਓ ਲਈ 30 ਅਗਸਤ ਨੂੰ ਗੁਰਦੁਆਰਾ ਸ੍ਰੀ ਫਤਿਹਗੜ੍ਹ ਸਾਹਿਬ ਵਿਖੇ ਵਿਸ਼ੇਸ਼ ਪ੍ਰਬੰਧ ਕੀਤੇ ਗਏ ਹਨ। ਇਸ ਉਪਰੰਤ 31 ਅਗਸਤ ਨੂੰ ਸਵੇਰੇ 9 ਵਜੇ ਖ਼ਾਲਸਾ ਮਾਰਚ ਅਗਲੇ ਪੜਾਅ ਲਈ ਰਵਾਨਾ ਹੋਵੇਗਾ। ਉਨ੍ਹਾਂ ਕਿਹਾ ਕਿ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਵੱਲੋਂ ਦਰਸਾਏ ਮੀਰੀ-ਪੀਰੀ ਦੇ ਸਿਧਾਂਤ ਅਤੇ ਸਿੱਖ ਪੰਥ ਦੀਆਂ ਮਹਾਨ ਰਵਾਇਤਾਂ ਨਾਲ ਜੁੜੇ ਇਸ ਖ਼ਾਲਸਾ ਮਾਰਚ ਦਾ ਫਤਿਹਗੜ੍ਹ ਸਾਹਿਬ ਦੀ ਧਰਤੀ ’ਤੇ ਪਹੁੰਚਣਾ ਸਮੂਹ ਸੰਗਤਾਂ ਲਈ ਮਾਣ ਅਤੇ ਸ਼ਰਧਾ ਦਾ ਮੌਕਾ ਹੈ।1
- ਹੰਡਿਆਇਆ ਜੀ ਕਿਲਾਪਤੀ ਵਿਖੇ ਨਸ਼ਾ ਤਸਕਰ ਦੇ ਘਰ ਨੂੰ ਢਾਉਣ ਮੌਕੇ ਕੀ ਬੋਲੇ ਐਸਪੀਡੀ ਸੰਜੀਵ ਗੋਇਲ ਅਤੇ ਨਗਰ ਪੰਚਾਇਤ ਹੰਢਿਆਇਆ ਦੇ ਡੀਐਮ ਮਨ ਸਾਹਿਬ ਪ੍ਰੀਤ ਸਿੰਘ, ਦੇਖੋ ਵੀਡੀਓ.....1