logo
Shuru
Apke Nagar Ki App…
  • Latest News
  • News
  • Politics
  • Elections
  • Viral
  • Astrology
  • Horoscope in Hindi
  • Horoscope in English
  • Latest Political News
logo
Shuru
Apke Nagar Ki App…

ਲਾਇਲਪੁਰ ਖ਼ਾਲਸਾ ਕਾਲਜ, ਕਪੂਰਥਲਾ ਵਿਖੇ ਭਾਰਤ ਰਤਨ ਡਾ. ਭੀਮ ਰਾਓ ਅੰਬੇਡਕਰ ਦੀ ਜੈਯੰਤੀ ਨੂੰ ਸਮਰਪਿਤ ਕਰਵਾਏ ਗਏ ਸਮਾਗਮ ਲਾਇਲਪੁਰ ਖ਼ਾਲਸਾ ਕਾਲਜ, ਅਰਬਨ ਅਸਟੇਟ ਕਪੂਰਥਲਾ ਦੇ ਰਾਜਨੀਤੀ ਸ਼ਾਸਤਰ ਵਿਭਾਗ ਵੱਲੋਂ ਐੱਨ. ਐੱਸ. ਐੱਸ ਯੂਨਿਟ ਅਤੇ ਰੈੱਡ ਰਿਬਨ ਕਲੱਬ ਦੇ ਸਹਿਯੋਗ ਨਾਲ ਭਾਰਤੀ ਸਵਿੰਧਾਨ ਦੇ ਨਿਰਮਾਤਾ ਭਾਰਤ ਰਤਨ ਡਾ. ਭੀਮ ਰਾਓ ਅੰਬੇਡਕਰ ਜੰਯਤੀ ਨੂੰ ਸਮਰਪਿਤ ਕੁਇਜ਼ ਮੁਕਾਬਲੇ ਅਤੇ ਵਿਸ਼ੇਸ਼ ਲੈਕਚਰ ਕਰਵਾਇਆ ਗਿਆ। ਜਿਸ ਵਿੱਚ ਕਾਲਜ ਦੇ 40 ਤੋਂ ਵੱਧ ਵਿਦਿਆਰਥੀਆਂ ਨੇ ਹਿੱਸਾ ਲਿਆ।ਇਸ ਸਮਾਗਮ ਵਿੱਚ ਸ੍ਰੀ ਜੋਗਿੰਦਰ ਸਿੰਘ, ਡਿਪਟੀ ਰਜਿਸਟਰਾਰ (ਜਨਰਲ) ਅਤੇ ਡਾ. ਸੁਨੀਲ ਕੁਮਾਰ, ਡਿਪਟੀ ਰਜਿਸਟਰਾਰ, ਆਈ.ਟੀ. ਵਿਭਾਗ (ਆਈ. ਕੇ. ਗੁਜਰਾਲ ਟੈਕਨੀਕਲ ਯੂਨੀਵਰਸਿਟੀ, ਜਲੰਧਰ) ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ। ਕਾਲਜ ਦੇ ਪ੍ਰਿੰਸੀਪਲ ਡਾ. ਬਲਦੇਵ ਸਿੰਘ ਢਿੱਲੋਂ ਨੇ ਸਮਾਗਮ ਦੀ ਸ਼ੁਰੂਆਤ ਕਰਦਿਆਂ ਭਾਰਤੀ ਸੰਵਿਧਾਨ ਦੀ ਮਹੱਤਤਾ ਦੱਸਦੇ ਹੋਏ ਡਾ. ਅੰਬੇਡਕਰ ਜੀ ਦੀ ਪ੍ਰੇਰਣਾਦਾਇਕ ਜੀਵਨ ਯਾਤਰਾ ਬਾਰੇ਼ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਡਾ. ਅੰਬੇਡਕਰ ਸਿਰਫ਼ ਕਾਨੂੰਨਵੇਤਾ ਹੀ ਨਹੀਂ ਸਨ, ਸਗੋਂ ਇੱਕ ਮਹਾਨ ਲੇਖਕ ਅਤੇ ਚਿੰਤਕ ਵੀ ਸਨ। ਉਨ੍ਹਾਂ ਨੇ ਕਈ ਮਹੱਤਵਪੂਰਨ ਪੁਸਤਕਾਂ ਲਿਖੀਆਂ । ਵਿਸ਼ੇਸ਼ ਮਹਿਮਾਨ ਸ੍ਰੀ ਜੋਗਿੰਦਰ ਸਿੰਘ ਨੇ ਸਮੂਹ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਡਾ. ਭੀਮਰਾਓ ਰਾਮਜੀ ਅੰਬੇਡਕਰ ਭਾਰਤ ਦੇ ਮਹਾਨ ਵਿਚਾਰਕ, ਸਮਾਜ ਸੁਧਾਰਕ, ਕਾਨੂੰਨਵੇਤਾ ਅਤੇ ਸੰਵਿਧਾਨ ਦੇ ਮੁੱਖ ਨਿਰਮਾਤਾ ਸਨ। ਉਨ੍ਹਾਂ ਦਾ ਜਨਮ 14 ਅਪ੍ਰੈਲ 1891 ਨੂੰ ਹੋਇਆ। ਡਾ. ਅੰਬੇਡਕਰ ਬਚਪਨ ਤੋਂ ਹੀ ਬਹੁਤ ਹੀ ਤੇਜ਼ ਦਿਮਾਗ ਵਾਲੇ ਅਤੇ ਮਿਹਨਤੀ ਵਿਦਿਆਰਥੀ ਸਨ। । ਉਨ੍ਹਾਂ ਨੇ Columbia University ਤੋਂ ਅਰਥਸ਼ਾਸਤਰ ਵਿੱਚ ਉੱਚ ਡਿਗਰੀ ਹਾਸਲ ਕੀਤੀ ਅਤੇ ਫਿਰ London School of Economics ਤੋਂ ਵੀ ਅਧਿਐਨ ਕੀਤਾ। ਉਹ ਆਪਣੇ ਸਮੇਂ ਦੇ ਸਭ ਤੋਂ ਵੱਧ ਪੜ੍ਹੇ-ਲਿਖੇ ਭਾਰਤੀ ਵਿਦਵਾਨਾਂ ਵਿੱਚੋਂ ਇੱਕ ਸਨ। ਉਨ੍ਹਾਂ ਦਾ ਵਿਸ਼ਵਾਸ ਸੀ ਕਿ ਸਿੱਖਿਆ ਹੀ ਉਹ ਸ਼ਕਤੀ ਹੈ ਜੋ ਸਮਾਜ ਨੂੰ ਅੱਗੇ ਵਧਾ ਸਕਦੀ ਹੈ ਅਤੇ ਮਨੁੱਖ ਨੂੰ ਆਜ਼ਾਦੀ ਦਿਵਾ ਸਕਦੀ ਹੈ। ਡਾ. ਸੁਨੀਲ ਕੁਮਾਰ ਨੇ ਬੋਲਦਿਆਂ ਕਿਹਾ ਕਿ ਡਾ. ਅੰਬੇਡਕਰ ਨੇ ਸਾਰੀ ਜ਼ਿੰਦਗੀ ਸਮਾਜ ਵਿੱਚ ਬਰਾਬਰੀ ਅਤੇ ਨਿਆਂ ਲਈ ਸੰਘਰਸ਼ ਕੀਤਾ। ਉਹ ਦਲਿਤਾਂ ਅਤੇ ਪੀੜਤ ਵਰਗਾਂ ਦੇ ਹੱਕਾਂ ਦੇ ਵੱਡੇ ਹਮਾਇਤੀ ਸਨ। ਉਨ੍ਹਾਂ ਨੇ ਜਾਤੀ ਪ੍ਰਥਾ ਅਤੇ ਛੂਆਛੂਤ ਦੇ ਖਿਲਾਫ਼ ਆਵਾਜ਼ ਉਠਾਈ ਅਤੇ ਲੋਕਾਂ ਨੂੰ ਸਿੱਖਿਆ ਪ੍ਰਾਪਤ ਕਰਨ ਲਈ ਪ੍ਰੇਰਿਤ ਕੀਤਾ। ਉਨ੍ਹਾਂ ਦਾ ਪ੍ਰਸਿੱਧ ਨਾਅਰਾ “Educate, Agitate, Organize” ਲੋਕਾਂ ਨੂੰ ਜਾਗਰੂਕਤਾ ਅਤੇ ਏਕਤਾ ਦੀ ਪ੍ਰੇਰਨਾ ਦਿੰਦਾ ਹੈ। ਭਾਰਤ ਦੀ ਆਜ਼ਾਦੀ ਤੋਂ ਬਾਅਦ ਉਨ੍ਹਾਂ ਨੂੰ ਸੰਵਿਧਾਨ ਤਿਆਰ ਕਰਨ ਲਈ ਬਣਾਈ ਗਈ ਡ੍ਰਾਫਟਿੰਗ ਕਮੇਟੀ ਦਾ ਚੇਅਰਮੈਨ ਬਣਾਇਆ ਗਿਆ। ਇਸ ਕਰਕੇ ਉਨ੍ਹਾਂ ਨੂੰ ਭਾਰਤ ਦੇ ਸੰਵਿਧਾਨ ਦਾ ਮੁੱਖ ਨਿਰਮਾਤਾ ਕਿਹਾ ਜਾਂਦਾ ਹੈ। ਉਨ੍ਹਾਂ ਨੇ ਸੰਵਿਧਾਨ ਵਿੱਚ ਲੋਕਤੰਤਰ, ਬਰਾਬਰੀ, ਅਧਿਕਾਰ ਅਤੇ ਧਰਮ ਨਿਰਪੇਖਤਾ ਦੇ ਮੂਲ ਸਿਧਾਂਤਾਂ ਨੂੰ ਮਜ਼ਬੂਤੀ ਨਾਲ ਸ਼ਾਮਲ ਕੀਤਾ। ਉਹ ਆਜ਼ਾਦ ਭਾਰਤ ਦੇ ਪਹਿਲੇ ਕਾਨੂੰਨ ਮੰਤਰੀ ਵੀ ਰਹੇ ਅਤੇ Jawaharlal Nehru ਦੀ ਮੰਤਰੀ ਮੰਡਲ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ। ਇਸ ਮੌਕੇ ‘ਤੇ ਰਾਜਨੀਤੀ ਸ਼ਾਸਤਰ ਵਿਭਾਗ ਦੇ ਪ੍ਰੋ. ਗਗਨ ਨੇ ਵੀ ਭਾਰਤੀ ਸੰਵਿਧਾਨ ਦੀ ਬਣਤਰ ਪ੍ਰਕਿਰਿਆ ਬਾਰੇ ਜਾਣਕਾਰੀ ਦਿੰਦੇ ਹੋਏ ਡਾ. ਅੰਬੇਡਕਰ ਜੀ ਨੂੰ ਸੰਵਿਧਾਨ ਦਾ ਮੁੱਖ ਰਚਨਹਾਰ ਦੱਸਿਆ । ਇਸ ਮੌਕੇ ਕਰਵਾਏ ਗਏ ਕੁਇਜ਼ ਮੁਕਾਬਲੇ ਵਿੱਚ ਟੀਮ ਸੀ ਦੇ ਕਰਨਜੀਤ ਕਪੂਰ, ਅਨਵ ਕੁਮਾਰ ਅਤੇ ਸ਼ਿਵਮ ਯਾਦਵ ਨੇ ਪਹਿਲਾ ਸਥਾਨ, ਟੀਮ ਬੀ ਦੇ ਸਿਮਰਨ, ਸਮਰਜੀਤ ਅਤੇ ਪ੍ਰਥਮੇਸ਼ ਨੇ ਦੂਜਾ ਸਥਾਨ ਅਤੇ ਟੀਮ ਏ ਦੀ ਭੂਮਿਕਾ, ਅਨਮੋਲ ਅਤੇ ਸੰਦੀਪ ਕੌਰ ਨੇ ਤੀਜਾ ਸਥਾਨ ਪ੍ਰਾਪਤ ਕੀਤਾ।ਤੇ ਇਨ੍ਹਾਂ ਜੇਤੂ ਵਿਦਿਆਰਥੀਆਂ ਨੂੰ ਕਾਲਜ ਦੇ ਪ੍ਰਿੰਸੀਪਲ ਡਾ. ਢਿੱਲੋਂ ਅਤੇ ਵਿਸ਼ੇਸ਼ ਮਹਿਮਾਨਾਂ ਵੱਲੋਂ ਸਰਟੀਫ਼ਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ। ਪ੍ਰੋਗਰਾਮ ਦੌਰਾਨ ਸਟੇਜ ਦੀ ਭੂਮਿਕਾ ਪ੍ਰੋ. ਵਰਿੰਦਰ ਕੌਰ ਵੱਲੋਂ ਬਾਖ਼ੂਬੀ ਨਿਭਾਈ ਗਈ। ਇਸ ਮੌਕੇ ‘ਤੇ ਵੱਡੀ ਗਿਣਤੀ ਵਿੱਚ ਵਿਦਿਆਰਥੀ ਅਤੇ ਸਟਾਫ਼ ਮੈਂਬਰ ਹਾਜ਼ਰ ਸਨ।

3 hrs ago
user_Farida Begam
Farida Begam
Auditor ਕਪੂਰਥਲਾ, ਕਪੂਰਥਲਾ, ਪੰਜਾਬ•
3 hrs ago
e8864469-2502-4940-a56c-f2d5d473b2e7

More news from ਪੰਜਾਬ and nearby areas
  • ਧਰਮਕੋਟ ਕਤਲ ਕਾਂਡ ਦੇ ਵਿੱਚ ਆਇਆ ਨਵਾਂ ਮੋੜ ਗੈਰੀ ਕਲੈਕਸ਼ਨ ਦਾ ਕਤਲ ਨਹੀਂ ਉਸਨੇ ਆਤਮ ਹੱਤਿਆ ਕੀਤੀ ਹੈ
    1
    ਧਰਮਕੋਟ ਕਤਲ ਕਾਂਡ ਦੇ ਵਿੱਚ ਆਇਆ ਨਵਾਂ ਮੋੜ ਗੈਰੀ ਕਲੈਕਸ਼ਨ ਦਾ ਕਤਲ ਨਹੀਂ ਉਸਨੇ ਆਤਮ ਹੱਤਿਆ ਕੀਤੀ ਹੈ
    user_SONA TV PUNJAB
    SONA TV PUNJAB
    Architect ਧਰਮਕੋਟ, ਮੋਗਾ, ਪੰਜਾਬ•
    3 hrs ago
  • ED Raid ਨਹੀਂ, BJP ਦੀ Election Rally!, Ashok Mittal ਮਾਮਲੇ ‘ਚ AAP ਦਾ ਵੱਡਾ ਹਮਲਾ | Kuldeep Dhaliwal News | Punjab 24 News . #EDRaid #AshokMittal #AAPvsBJP #PunjabPolitics #KuldeepDhaliwal #BreakingNews #PoliticalNews #PunjabNews #AAPPunjab #BJPNews #IndiaPolitics #LatestNews #NewsUpdate #ViralNews #Punjab24News
    1
    ED Raid ਨਹੀਂ, BJP ਦੀ Election Rally!, Ashok Mittal ਮਾਮਲੇ ‘ਚ AAP ਦਾ ਵੱਡਾ ਹਮਲਾ | Kuldeep Dhaliwal News | Punjab 24 News
.
#EDRaid #AshokMittal #AAPvsBJP #PunjabPolitics #KuldeepDhaliwal #BreakingNews #PoliticalNews #PunjabNews #AAPPunjab #BJPNews #IndiaPolitics #LatestNews #NewsUpdate #ViralNews #Punjab24News
    user_Punjab 24 News
    Punjab 24 News
    Media Amritsar -I, Punjab•
    4 hrs ago
  • Post by ਜਸਕਰਨ ਸਿੰਘ
    1
    Post by ਜਸਕਰਨ ਸਿੰਘ
    user_ਜਸਕਰਨ ਸਿੰਘ
    ਜਸਕਰਨ ਸਿੰਘ
    Media Consultant ਅੰਮ੍ਰਿਤਸਰ -1, ਅੰਮ੍ਰਿਤਸਰ, ਪੰਜਾਬ•
    6 hrs ago
  • ਡਾਕਟਰ ਬੀ ਆਰ ਅੰਬੇਡਕਰ ਜੀ ਦੇ ਜਨਮ ਦਿਵਸ ਉਤੇ ਫਿਲੌਰ ਲੋਕ ਇਨਸਾਫ ਮੰਚ ਵੱਲੋਂ ਬਾਬਾ ਸਾਹਿਬ ਜੀ ਦੀ ਪ੍ਰਤਿਮਾ ਉਪਰ ਕੀਤੇ ਫੁੱਲ ਭੇਟ
    1
    ਡਾਕਟਰ ਬੀ ਆਰ ਅੰਬੇਡਕਰ ਜੀ ਦੇ ਜਨਮ ਦਿਵਸ ਉਤੇ  ਫਿਲੌਰ ਲੋਕ ਇਨਸਾਫ ਮੰਚ ਵੱਲੋਂ ਬਾਬਾ ਸਾਹਿਬ ਜੀ ਦੀ ਪ੍ਰਤਿਮਾ ਉਪਰ ਕੀਤੇ ਫੁੱਲ ਭੇਟ
    user_Jagjit Bhatti
    Jagjit Bhatti
    ਫਿਲੌਰ, ਜਲੰਧਰ, ਪੰਜਾਬ•
    6 hrs ago
  • ਮੋਗਾ ਸਬਜ਼ੀ ਮੰਡੀ ਦੇ ਦੁਕਾਨਦਾਰਾਂ ਦਾ 40 ਸਾਲਾਂ ਦਾ ਇੰਤਜ਼ਾਰ ਖ਼ਤਮ.ਵਿਧਾਇਕ ਡਾ. ਅਮਨਦੀਪ ਕੌਰ ਅਰੋੜਾ ਵੱਲੋਂ 254 ਪੱਕੇ ਖੋਖਿਆਂ ਦਾ ਨੀਂਹ ਪੱਥਰ ਰੱਖਿਆ #DrAmandeepKaurArora
    1
    ਮੋਗਾ ਸਬਜ਼ੀ ਮੰਡੀ ਦੇ ਦੁਕਾਨਦਾਰਾਂ ਦਾ 40 ਸਾਲਾਂ ਦਾ ਇੰਤਜ਼ਾਰ ਖ਼ਤਮ.ਵਿਧਾਇਕ ਡਾ. ਅਮਨਦੀਪ ਕੌਰ ਅਰੋੜਾ ਵੱਲੋਂ 254 ਪੱਕੇ ਖੋਖਿਆਂ ਦਾ ਨੀਂਹ ਪੱਥਰ ਰੱਖਿਆ
#DrAmandeepKaurArora
    user_YG TV PUNJAB
    YG TV PUNJAB
    Media company ਅੰਮ੍ਰਿਤਸਰ -1, ਅੰਮ੍ਰਿਤਸਰ, ਪੰਜਾਬ•
    7 hrs ago
  • Post by The Virsa Tv
    1
    Post by The Virsa Tv
    user_The Virsa Tv
    The Virsa Tv
    Local News Reporter ਅੰਮ੍ਰਿਤਸਰ -1, ਅੰਮ੍ਰਿਤਸਰ, ਪੰਜਾਬ•
    7 hrs ago
  • ​ਯਾਦਾਂ ਦੇ ਪੱਲੇ ਬੰਨ੍ਹ ਕੇ ਮੇਲਾ ਹੋਇਆ ਰੁਖ਼ਸਤ। ਅਗਲੇ ਸਾਲ ਫਿਰ ਮਿਲਾਂਗੇ ਨਵੇਂ ਉਤਸ਼ਾਹ ਨਾਲ! 🙏🌾
    1
    ​ਯਾਦਾਂ ਦੇ ਪੱਲੇ ਬੰਨ੍ਹ ਕੇ ਮੇਲਾ ਹੋਇਆ ਰੁਖ਼ਸਤ। ਅਗਲੇ ਸਾਲ ਫਿਰ ਮਿਲਾਂਗੇ ਨਵੇਂ ਉਤਸ਼ਾਹ ਨਾਲ! 🙏🌾
    user_Mandeep Singh
    Mandeep Singh
    Accountant ਭੁਲੱਥ, ਕਪੂਰਥਲਾ, ਪੰਜਾਬ•
    13 hrs ago
  • ਦੋਸਤੋ ਇਹ ਤੋਤਾ ਬੋਲਦਾ ਹੈ ਪੰਜ ਤਰ੍ਹਾਂ ਦੀਆਂ ਭਾਸ਼ਾਵਾਂ ਪਹਿਲੇ ਕਦੇ ਨਹੀਂ ਇਸ ਤਰ੍ਹਾਂ ਦਾ ਤੋਤਾ ਦੇਖਿਆ
    1
    ਦੋਸਤੋ ਇਹ ਤੋਤਾ ਬੋਲਦਾ ਹੈ ਪੰਜ ਤਰ੍ਹਾਂ ਦੀਆਂ ਭਾਸ਼ਾਵਾਂ ਪਹਿਲੇ ਕਦੇ ਨਹੀਂ ਇਸ ਤਰ੍ਹਾਂ ਦਾ ਤੋਤਾ ਦੇਖਿਆ
    user_Jagjit Bhatti
    Jagjit Bhatti
    ਫਿਲੌਰ, ਜਲੰਧਰ, ਪੰਜਾਬ•
    6 hrs ago
  • Post by The Virsa Tv
    1
    Post by The Virsa Tv
    user_The Virsa Tv
    The Virsa Tv
    Local News Reporter ਅੰਮ੍ਰਿਤਸਰ -1, ਅੰਮ੍ਰਿਤਸਰ, ਪੰਜਾਬ•
    8 hrs ago
View latest news on Shuru App
Download_Android
  • Terms & Conditions
  • Career
  • Privacy Policy
  • Blogs
Shuru, a product of Close App Private Limited.