ਮੁੱਖ ਮੰਤਰੀ ਸਿਹਤ ਯੋਜਨਾ ਤਹਿਤ ਜ਼ਿਲ੍ਹਾ ਬਰਨਾਲਾ 'ਚ ਰੋਜ਼ਾਨਾ 21 ਕੈਂਪਾਂ ਰਾਹੀਂ ਬਣਾਏ ਜਾ ਰਹੇ ਹਨ ਸਿਹਤ ਕਾਰਡ: ਡਾ. ਬਲਬੀਰ ਸਿੰਘ ਸਿਹਤ ਮੰਤਰੀ ਵੱਲੋਂ ਬਰਨਾਲਾ ਵਿਚ "ਮੁੱਖ ਮੰਤਰੀ ਸਿਹਤ ਯੋਜਨਾ" ਦੀ ਪ੍ਰਗਤੀ ਦਾ ਜਾਇਜ਼ਾ ਕਿਹਾ, ਪੜ੍ਹੇ-ਲਿਖੇ ਨੌਜਵਾਨਾਂ ਲਈ 'ਸਬ-ਆਪਰੇਟਰ' ਵਜੋਂ ਰੋਜ਼ਗਾਰ ਦਾ ਮੌਕਾ ਰਜਿਸਟ੍ਰੇਸ਼ਨ ਪ੍ਰਕਿਰਿਆ ਹੋਰ ਤੇਜ਼ ਕਰਨ ਦੇ ਨਿਰਦੇਸ਼ ਬਰਨਾਲਾ, ਬੰਧਨ ਤੋੜ ਸਿੰਘ ਪੰਜਾਬ ਦੇ ਸਿਹਤ ਮੰਤਰੀ ਡਾ. ਬਲਬੀਰ ਸਿੰਘ ਵੱਲੋਂ ਜ਼ਿਲ੍ਹਾ ਬਰਨਾਲਾ ਦਾ ਅਚਨਚੇਤੀ ਦੌਰਾ ਕਰਕੇ "ਮੁੱਖ ਮੰਤਰੀ ਸਿਹਤ ਯੋਜਨਾ" ਤਹਿਤ ਚੱਲ ਰਹੀ ਰਜਿਸਟ੍ਰੇਸ਼ਨ ਪ੍ਰਕਿਰਿਆ ਦਾ ਜਾਇਜ਼ਾ ਲਿਆ ਗਿਆ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਬਰਨਾਲਾ ਵਿੱਚ ਰੋਜ਼ਾਨਾ 21 ਥਾਵਾਂ 'ਤੇ ਕੈਂਪ ਲਗਾ ਕੇ ਰਜਿਸਟ੍ਰੇਸ਼ਨ ਕੀਤੀ ਜਾ ਰਹੀ ਹੈ, ਜਿਸ ਨੂੰ ਹੋਰ ਤੇਜ਼ ਕੀਤਾ ਜਾਵੇ। ਓਨ੍ਹਾਂ ਜ਼ਿਲ੍ਹਾ ਪ੍ਰਸ਼ਾਸਨ ਨੂੰ ਨਿਰਦੇਸ਼ ਦਿੱਤੇ ਕਿ ਕੋਈ ਵੀ ਪਰਿਵਾਰ ਇਸ ਯੋਜਨਾ ਦੇ ਲਾਭ ਤੋਂ ਵਾਂਝਾ ਨਾ ਰਹੇ। ਇਸ ਮੌਕੇ ਉਨ੍ਹਾਂ ਨਾਲ ਵਿਧਾਇਕ ਮਹਿਲ ਕਲਾਂ ਅਤੇ ਵਿਧਾਨ ਸਭਾ ਦੀ ਵਿਸ਼ੇਸ਼ ਅਧਿਕਾਰ ਕਮੇਟੀ ਦੇ ਚੇਅਰਮੈਨ ਸ. ਕੁਲਵੰਤ ਸਿੰਘ ਪੰਡੋਰੀ ਅਤੇ ਵਿਧਾਇਕ ਭਦੌੜ ਸ. ਲਾਭ ਸਿੰਘ ਉੱਗੋਕੇ ਵੀ ਮੌਜੂਦ ਸਨ। ਇਸ ਮੌਕੇ ਸਿਹਤ ਮੰਤਰੀ ਨੇ ਕਿਹਾ ਕਿ ਇਸ ਯੋਜਨਾ ਤਹਿਤ ਸਰਕਾਰੀ ਹਸਪਤਾਲਾਂ ਵਿੱਚ ਮੌਕੇ 'ਤੇ ਕਾਰਡ ਬਣ ਕੇ 70 ਫੀਸਦੀ ਮਰੀਜ਼ਾਂ ਦੇ ਇਲਾਜ ਦਾ ਬਿੱਲ ਜ਼ੀਰੋ ਆ ਰਿਹਾ ਹੈ। ਓਨ੍ਹਾਂ ਕਿਹਾ ਕਿ ਮਰੀਜ਼ ਦੇ ਦਾਖਲ ਹੋਣ ਤੋਂ ਲੈ ਕੇ ਛੁੱਟੀ ਹੋਣ ਤੱਕ ਸਾਰੀਆਂ ਦਵਾਈਆਂ, ਟੈਸਟ ਅਤੇ ਅਪਰੇਸ਼ਨ ਬਿਲਕੁਲ ਮੁਫ਼ਤ ਹਨ। ਓਨ੍ਹਾਂ ਕਿਹਾ ਕਿ ਇਹ ਨਿਵੇਕਲੀ ਸਿਹਤ ਯੋਜਨਾ ਹੈ। ਇਸ ਮੌਕੇ ਉਨ੍ਹਾਂ ਕਿਹਾ ਕਿ ਇਸ ਯੋਜਨਾ ਤਹਿਤ ਪੜ੍ਹੇ-ਲਿਖੇ ਨੌਜਵਾਨ ਸਬ ਅਪਰੇਟਰ ਵਜੋਂ ਰੋਜ਼ਗਾਰ ਪਾ ਸਕਦੇ ਹਨ। ਓਨ੍ਹਾਂ ਕਿਹਾ ਕਿ ਅਜਿਹੇ ਨੌਜਵਾਨ ਜ਼ਿਲ੍ਹਾ ਪ੍ਰਸ਼ਾਸਨ ਨਾਲ ਸੰਪਰਕ ਕਰਕੇ ਸਕੀਮ ਦੀ ਰਜਿਸਟ੍ਰੇਸ਼ਨ ਵਿੱਚ ਕਾਰਜਸ਼ੀਲ ਹੋ ਕੇ ਰੋਜ਼ਗਾਰ ਹਾਸਲ ਕਰ ਸਕਦੇ ਹਨ ਅਤੇ ਉਨ੍ਹਾਂ ਨੂੰ ਸਰਟੀਫਿਕੇਟ ਵੀ ਦਿੱਤਾ ਜਾਵੇਗਾ ਅਤੇ ਭਵਿੱਖ ਵਿੱਚ 'ਸਿਹਤ ਮਿੱਤਰ' ਅਤੇ ਡਾਟਾ ਐਂਟਰੀ ਆਪਰੇਟਰਾਂ ਦੀ ਭਰਤੀ ਵੇਲੇ ਇਨ੍ਹਾਂ ਨੌਜਵਾਨਾਂ ਨੂੰ ਤਰਜੀਹ ਦਿੱਤੀ ਜਾਵੇਗੀ। ਇਸ ਮੌਕੇ ਡਿਪਟੀ ਕਮਿਸ਼ਨਰ ਸ੍ਰੀ ਹਰਪ੍ਰੀਤ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜ਼ਿਲ੍ਹੇ ਵਿਚ 21 ਵਿਸ਼ੇਸ਼ ਕੈਂਪਾਂ ਤੋਂ ਇਲਾਵਾ ਕਾਮਨ ਸਰਵਿਸ ਸੈਂਟਰਾਂ (ਸੀ.ਐਸ.ਸੀ.) ਨੂੰ ਵੀ ਯੋਜਨਾ ਨਾਲ ਜੋੜਿਆ ਗਿਆ ਹੈ, ਤਾਂ ਜੋ ਲੋਕ ਆਪਣੇ ਨੇੜਲੇ ਕੇਂਦਰਾਂ ’ਤੇ ਕਾਰਡ ਬਣਵਾ ਸਕਣ। ਉਨ੍ਹਾਂ ਕਿਹਾ ਕਿ ਹੁਣ ਤੱਕ 15000 ਤੋਂ ਵੱਧ ਵਿਅਕਤੀਆਂ ਦੀ ਰਜਿਸਟ੍ਰੇਸ਼ਨ ਹੋ ਚੁੱਕੀ ਹੈ। ਇਸ ਮੌਕੇ ਡਾ. ਬਲਬੀਰ ਸਿੰਘ ਨੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਕਾਰਡ ਬਣਾਉਣ ਦੀ ਪ੍ਰਕਿਰਿਆ ਵਿੱਚ ਕਿਸੇ ਵੀ ਤਰ੍ਹਾਂ ਦੀ ਰੁਕਾਵਟ ਨਾ ਆਉਣ ਦਿੱਤੀ ਜਾਵੇ ਅਤੇ ਕਾਰਡ ਬਣਾਉਣ ਦੀ ਪ੍ਰਕਿਰਿਆ ਹੋਰ ਤੇਜ਼ ਕੀਤੀ ਜਾਵੇ ਤਾਂ ਜੋ ਸਾਰੇ ਯੋਗ ਲੋਕ ਇਸ ਸਕੀਮ ਦਾ ਲਾਹਾ ਲੈ ਸਕਣ। ਇਸ ਮੌਕੇ ਚੇਅਰਮੈਨ ਜ਼ਿਲ੍ਹਾ ਯੋਜਨਾ ਬੋਰਡ ਸ. ਪਰਮਿੰਦਰ ਸਿੰਘ ਭੰਗੂ, ਚੇਅਰਮੈਨ ਅੰਮ੍ਰਿਤ ਸਿੰਘ ਢਿੱਲਵਾਂ, ਹਲਕਾ ਇੰਚਾਰਜ ਸ. ਹਰਿੰਦਰ ਸਿੰਘ ਧਾਲੀਵਾਲ, ਐੱਸ ਐੱਸ ਪੀ ਬਰਨਾਲਾ ਮੁਹੰਮਦ ਸਰਫਰਾਜ਼ ਆਲਮ ਆਈ ਪੀ ਐੱਸ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਹਰਜਿੰਦਰ ਸਿੰਘ ਬੇਦੀ ਆਈ ਏ ਐੱਸ, ਵਧੀਕ ਡਿਪਟੀ ਕਮਿਸ਼ਨਰ (ਜ) ਅਮਿਤ ਬੈਂਬੀ ਪੀ ਸੀ ਐੱਸ, ਐੱਸ ਡੀ ਐੱਮ ਤਪਾ ਆਯੂਸ਼ ਗੋਇਲ ਆਈ ਏ ਐੱਸ, ਐੱਸ ਡੀ ਐੱਮ ਮਹਿਲ ਕਲਾਂ ਬੇਅੰਤ ਸਿੰਘ ਸਿੱਧੂ ਪੀ ਸੀ ਐੱਸ ਸਮੇਤ ਸਿਹਤ ਵਿਭਾਗ ਦੇ ਅਧਿਕਾਰੀ, ਜ਼ਿਲ੍ਹਾ ਯੋਜਨਾ ਬੋਰਡ ਦੇ ਮੈਂਬਰ ਇਸ਼ਵਿੰਦਰ ਸਿੰਘ ਜੰਡੂ ਤੇ ਯੂਥ ਕੋਆਰਡੀਨੇਟਰ ਮੌਜੂਦ ਸਨ।

- ਦੇਸ਼ ਚ ਦਿਨ ਬੇ ਦਿਨ ਠੱਗੀ ਮਾਰਨ ਦੇ ਮਾਮਲੇ ਵਧ ਰਹੇ ਨੇ ਅੱਜ ਇਹੋ ਜਿਹਾ ਇੱਕ ਮਾਮਲਾ ਤਪਾ ਮੰਡੀ ਦੇ ਵਿੱਚ ਦੋ ਕੈਫੇ ਚਲਾਉਣ ਵਾਲੇ ਬੰਦੇ ਦੇ ਨਾਲ ਠੱਗਾ ਨੇ ਫਰੋਡ ਕਰਨ ਦੀ ਕੋਸ਼ਿਸ਼ ਕੀਤੀ ਪਰ ਗਾਹਾਂ ਵਾਲੇ ਨਿਕਲੇ ਚਲਾਂਕ ਕਈ ਬਾਰ ਕਾਲ ਕਰਨ ਤੋਂ ਬਾਅਦ ਉਹ ਬੰਦਿਆਂ ਨੇ ਉਲਝਾ ਕੇ ਰੱਖਿਆ ਠੱਗਾਂ ਨੂੰ ਠੱਗਾਂ ਨੇ ਆਪਦਾ ਨਾਂ ਜਰਨੈਲ ਸਿੰਘ ਪਟਵਾਰੀ ਦੱਸਿਆ ਪਰ ਜਦੋਂ ਪਤਾ ਕੀਤਾ ਗਿਆ ਜਰਨੈਲ ਨਾ ਦਾ ਬੰਦਾ ਕੋਈ ਪਟਵਾਰੀ ਹੈਗਾ ਉਦੋਂ ਪਤਾ ਲੱਗਿਆ ਕੋਈ ਨਹੀਂ ਹੈਗਾ ਇਸ ਕਰਕੇ ਮੂਹਰੇ ਆਾਲੇ ਨੂੰ ਪਤਾ ਲੱਗ ਗਿਆ ਕਿ ਪੂਰੀ ਫਰੋਡ ਨੇ ਜੇ ਬੰਦਾ ਸਹੀ ਹੁੰਦਾ ਤਾਂ ਸਿੱਧਾ ਹੀ ਆਉਂਦਾ ਠੱਗਾਂ ਨੇ ਇਸਕੇਨਰ ਭੇਜ ਕੇ ਪੈਸੇ ਪਵਨ ਦੀ ਬਾਰ-ਬਾਰ ਕਰਦੇ ਰਹੇ ਮਿਨਤਾ1
- ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਪਰਿਵਾਰ ਚ ਹੋਇਆ ਵਾਧਾ ਮਾਨਸਾ ਜ਼ਿਲ੍ਹੇ ਬਲਾਕ ਮਾਨਸਾ ਦੇ ਪਿੰਡ ਖਿਆਲਾ ਕਲਾਂ ਦੇ ਸੰਘਰਸ਼ੀ ਆਗੂ ਲਾਭ ਸਿੰਘ ਹੋਏ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਵਿੱਚ ਸ਼ਾਮਲ1
- ਟੌਪ ਕੁਆਲਟੀ ਖੀਰੀ ਪੱਠ ਸੇਲ ਪਿੰਡ ਸੂਰੇਵਾਲਾ ਜ਼ਿਲ੍ਹਾ ਸੀ੍ ਮੁਕਤਸਰ ਸਾਹਿਬ ਪੰਜਾਬ 79733-247311
- ਨਾ ਸਾਡੀ ਗਲੀ ਦੇ ਵਿੱਚ ਲਾਈਟਾਂ ਹਨ ਨਾ ਹੀ ਸੜਕ ਪੱਕੀ ਹੈ ਰਾਤ ਨੂੰ ਬਹੁਤ ਜਿਆਦਾ ਦਿੱਕਤ ਆਉਂਦੀ ਹ ਸਰਕਾਰ ਇਥੇ ਕੋਈ ਵੀ ਕੰਮ ਨਹੀਂ ਕਰਦੇ ਨਾ ਕੋਈ ਸੀਵਰੇਜ ਆ ਪਿੰਡ ਸਹਾਬਾਣਾ ਲੁਧਿਆਣਾ ਪੰਜਾਬ1
- ਮਾਨਸਾ ਸਹਿਰ ਵਿੱਚ ਗੰਦਗੀ ਦਾ ਢੇਰ ਰੋਡ ਦੀ ਖਸਤਾ ਹਾਲਤ ਵੇਖੋ1
- ਲੁਧਿਆਣਾ ਵਿੱਚ ਨਵਜੰਮੀ ਬੱਚੀ ਦੀ ਖਰੀਦ-ਫਰੋਖ਼ਤ ਦਾ ਮਾਮਲਾ ਬੇਨਕਾਬ, ਪੰਜ ਔਰਤਾਂ ਕੀਤੀਆਂ ਕਾਬੂ ਜਾਨੋ ਪੂਰਾ ਮਾਮਲਾ #LudhianaNews #BabyTraffickingCase #SaveTheGirlChild #PunjabPoliceAction #CrimeAgainstChildren #GirlChildProtection #HumanTraffickingAlert #PunjabNewsUpdate #JusticeForChildren #StopChildTrafficking #Punjab24News1
- ਜਗਰਾਓਂ 16 ਫਰਵਰੀ (ਪ੍ਰਦੀਪ ਪਾਲ) ਮਾ ਸ਼ਿਵਰਾਤਰੀ ਦੇ ਤਿਉਹਾਰ ਤੇ ਜਗਰਾਉਂ ਦੀ ਤਾਰਾਂ ਵਾਲੀ ਗਰਾਊਂਡ ਦੇ ਕੋਲ ਸ਼ਾਸਤਰੀ ਨਗਰ ਮਹੱਲੇ ਚ ਲਗਾਇਆ ਗਿਆ ਭੰਡਾਰਾ ਜਿਸ ਭੰਡਾਰੇ ਦੇ ਵਿੱਚ ਰਾਹ ਗਿਰੀਆਂ ਨੇ ਖਾਧੇ ਪੂੜੀ ਛੋਲੇ ,ਖੀਰ ਅਤੇ ਸਲਾਦ ਭੰਡਾਰੇ ਦਾ ਪ੍ਰਸ਼ਾਦ ਗਰੈਨ ਕੀਤਾ ਅਤੇ ਮਹਾਨ ਦੇਵ ਦੇ ਲਗਾਏ ਜੈਕਾਰੇ1
- ਬਠਿੰਡਾ ਚੰਡੀਗੜ੍ਹ ਮਾਰਗ ਤੇ ਲੱਗਾ ਭਿਆਨਕ ਜਾਮ ਸੁਣੋ ਹੈਰਾਨ ਕਰਨ ਵਾਲਾ ਕਰਨ1