logo
Shuru
Apke Nagar Ki App…
  • Latest News
  • News
  • Politics
  • Elections
  • Viral
  • Astrology
  • Horoscope in Hindi
  • Horoscope in English
  • Latest Political News
logo
Shuru
Apke Nagar Ki App…

ਪੰਜਾਬ ਸਟੂਡੈਂਟਸ ਯੂਨੀਅਨ ਵੱਲੋਂ ਆਈ ਟੀ ਆਈ ਫਾਜ਼ਿਲਕਾ ਦੀ 19 ਮੈਂਬਰੀ ਕਮੇਟੀ ਦੀ ਚੋਣ* *ਅਨਿਲ ਪ੍ਰਧਾਨ(ਲੜਕੇ), ਮੋਨਿਕਾ ਪ੍ਰਧਾਨ (ਲੜਕੀਆਂ) ਅਤੇ ਕੁਲਵੰਤ ਸਕੱਤਰ ਵਜੋਂ ਚੁਣੇ ਗਏ ਫਾਜ਼ਿਲਕਾ - ਅੱਜ ਪੰਜਾਬ ਸਟੂਡੈਂਟਸ ਯੂਨੀਅਨ ਵੱਲੋਂ ਸਰਕਾਰੀ ਆਈ ਟੀ ਆਈ ਫਾਜ਼ਿਲਕਾ ਦੀ 18 ਮੈਂਬਰੀ ਕਮੇਟੀ ਦੀ ਚੋਣ ਕੀਤੀ ਗਈ। ਇਸ ਮੌਕੇ ਵਿਦਿਆਰਥੀਆਂ ਸਾਹਮਣੇ ਦਰਪੇਸ਼ ਚੁਣੌਤੀਆਂ ਅਤੇ ਜਥੇਬੰਦ ਹੋਣ ਦੀ ਲੋੜ ਕਿਓ? ਵਿਸ਼ੇ ਉਪੱਰ ਗੱਲਬਾਤ ਕੀਤੀ ਗਈ। ਇਸ ਮੌਕੇ ਪੰਜਾਬ ਸਟੂਡੈਂਟਸ ਯੂਨੀਅਨ ਦੇ ਜਨਰਲ ਸਕੱਤਰ ਧੀਰਜ ਫਾਜ਼ਿਲਕਾ ਅਤੇ ਜ਼ਿਲ੍ਹਾ ਆਗੂ ਦਿਲਕਰਨ ਰਤਨਪੁਰਾ ਨੇ ਕਿਹਾ ਕਿ ਪੰਜਾਬ ਸਟੂਡੈਂਟਸ ਯੂਨੀਅਨ ਸ਼ਹੀਦ ਭਗਤ ਸਿੰਘ ਦੁਆਰਾ ਬਣਾਈ ਗਈ ਇਨਕਲਾਬੀ ਵਿਚਾਰਧਾਰਾ ਵਾਲੀ ਵਿਦਿਆਰਥੀ ਜਥੇਬੰਦੀ ਹੈ ਜੋਂ ਹਮੇਸ਼ਾ ਤੋਂ ਹੀ ਵਿਦਿਆਰਥੀ ਹੱਕਾਂ, ਵਿੱਦਿਅਕ ਸੰਸਥਾਵਾਂ ਵਿੱਚ ਵਿਦਿਆਰਥੀਆਂ ਦੀ ਬੁਨਿਆਦੀ ਸਹੂਲਤਾਂ, ਸਰਕਾਰੀ ਵਿੱਦਿਅਕ ਸੰਸਥਾਵਾਂ ਨੂੰ ਬਚਾਉਣ ਲਈ ਲਗਾਤਾਰ ਸੰਘਰਸ਼ ਕਰ ਰਹੀ ਹੈ। ਆਗੂਆ ਨੇ ਕਿਹਾ ਕਿ ਸਾਡਾ ਦੇਸ਼ ਅੱਜ ਤਕਨੀਕ ਦੇ ਪੱਧਰ ਤੇ ਕਾਫ਼ੀ ਪੱਛੜ ਚੁੱਕਾ ਹੈ ਅੱਜ ਜਿੱਥੇ ਦੂਜੇ ਦੇਸ਼ ਤਕਨੀਕ ਦੇ ਪੱਧਰ ਤੇ ਵੱਡੀਆਂ ਵੱਡੀਆਂ ਖੋਜਾਂ ਕਰ ਰਹੇ ਹਨ ਤੇ ਸਾਡੇ ਦੇਸ਼ ਦੇ ਵਿਦਿਆਰਥੀਆਂ ਵਿੱਦਿਅਕ ਸੰਸਥਾਵਾਂ ਵਿੱਚ ਬੁਨਿਆਦੀ ਸਹੂਲਤਾਂ ਦੀ ਘਾਟ ਨਾਲ ਜੂਝ ਰਹੇ ਹਨ। ਅੱਜ ਜਿੱਥੇ ਦੇਸ਼ ਦਾ ਪ੍ਰਧਾਨ ਮੰਤਰੀ ਦੇਸ਼ ਦੇ ਵਿਸ਼ਵ ਗੁਰੂ ਬਣ ਜਾਣ ਦੀ ਫੋਕੀ ਵਾਹਵਾਈ ਖੱਟ ਰਿਹਾ ਹੈ ਉੱਥੇ ਹੀ ਦੂਜੇ ਪਾਸੇ ਸਾਡੇ ਵਿਦਿਆਰਥੀਆਂ ਵਿੱਚ ਖ਼ੁਦਕੁਸ਼ੀਆਂ ਦਾ ਰੁਝਾਨ ਕਾਫ਼ੀ ਵੱਧ ਗਿਆ ਹੈ। ਜਿਸ ਲਈ ਵਿਦਿਆਰਥੀਆਂ ਦਾ ਜੱਥੇਬੰਦ ਹੋਣਾ ਸਮੇਂ ਦੀ ਮੁੱਖ ਜ਼ਰੂਰਤ ਬਣ ਗਈ ਹੈ। ਇਸ ਮੌਕੇ ਵਿਦਿਆਰਥੀ ਆਗੂ ਕੁਲਵੰਤ ਮੁਹਾਰਸੋਨਾ, ਅਨਿਲ ਅਤੇ ਮੋਨਿਕਾ ਨੇ ਕਿਹਾ ਕਿ ਸਰਕਾਰੀ ਆਈ ਟੀ ਆਈ ਫਾਜ਼ਿਲਕਾ ਦੀ ਬਿਲਡਿੰਗ ਕਾਫੀ ਪੁਰਾਣੀ ਅਤੇ ਖ਼ਸਤਾ ਹਾਲਤ ਵਿੱਚ ਹੈ ਅਤੇ ਵਿਦਿਆਰਥੀ ਆਪਣੀ ਵਰਕਸ਼ਾਪ ਵਿੱਚ ਹੀ ਕਲਾਸਾਂ ਲਗਵਾਉਣ ਲਈ ਮਜਬੂਰ ਹਨ। ਆਈ ਟੀ ਆਈ ਵਿੱਚ ਇੰਸਟਰਕਟਰਾਂ ਦੀ ਕਾਫ਼ੀ ਘਾਟ ਹੈ। ਇਹਨਾਂ ਸਮੱਸਿਆਵਾਂ ਦੇ ਹੱਲ ਲਈ ਸੰਘਰਸ਼ ਹੀ ਇੱਕੋ ਇੱਕ ਰਾਹ ਹੈ। ਇਸ ਮੌਕੇ ਅਨਿਲ ਨੂੰ ਕਮੇਟੀ ਦਾ ਪ੍ਰਧਾਨ(ਲੜਕੇ), ਮੋਨਿਕਾ ਨੂੰ ਕਮੇਟੀ ਦੀ ਪ੍ਰਧਾਨ (ਲੜਕੀਆਂ), ਕੁਲਵੰਤ ਮੁਹਾਰਸੋਨਾ ਨੂੰ ਸਕੱਤਰ, ਜੋਤੀ ਨੂੰ ਪ੍ਰੈਸ ਸਕੱਤਰ, ਗੁਰਰਤਨ ਸਿੰਘ ਨੂੰ ਸੋਸ਼ਲ ਮੀਡੀਆ ਵਰਕਰ ਅਤੇ ਬਾਕੀ ਕਮੇਟੀ ਮੈਂਬਰ ਵਜੋਂ ਚੁਣੇ ਗਏ। ਅੰਤ ਆਗੂਆਂ ਨੇ 26 ਸਤੰਬਰ ਨੂੰ ਮੋਗਾ ਵਿਖੇ ਹੋ ਰਹੀ ਵਿਸ਼ਾਲ ਰੈਲੀ ਵਿੱਚ ਵੱਡੀ ਗਿਣਤੀ ਵਿੱਚ ਸ਼ਾਮਲ ਹੋਣ ਦਾ ਐਲਾਨ ਕੀਤਾ।

21 hrs ago
user_Sanjeev kumar bittu
Sanjeev kumar bittu
ਫਾਜ਼ਿਲਕਾ, ਫਾਜ਼ਿਲਕਾ, ਪੰਜਾਬ•
21 hrs ago
17b3d2a9-8fb1-4ae4-a04e-ba8073743429

ਪੰਜਾਬ ਸਟੂਡੈਂਟਸ ਯੂਨੀਅਨ ਵੱਲੋਂ ਆਈ ਟੀ ਆਈ ਫਾਜ਼ਿਲਕਾ ਦੀ 19 ਮੈਂਬਰੀ ਕਮੇਟੀ ਦੀ ਚੋਣ* *ਅਨਿਲ ਪ੍ਰਧਾਨ(ਲੜਕੇ), ਮੋਨਿਕਾ ਪ੍ਰਧਾਨ (ਲੜਕੀਆਂ) ਅਤੇ ਕੁਲਵੰਤ ਸਕੱਤਰ ਵਜੋਂ ਚੁਣੇ ਗਏ ਫਾਜ਼ਿਲਕਾ - ਅੱਜ ਪੰਜਾਬ ਸਟੂਡੈਂਟਸ ਯੂਨੀਅਨ ਵੱਲੋਂ ਸਰਕਾਰੀ ਆਈ ਟੀ ਆਈ ਫਾਜ਼ਿਲਕਾ ਦੀ 18 ਮੈਂਬਰੀ ਕਮੇਟੀ ਦੀ ਚੋਣ ਕੀਤੀ ਗਈ। ਇਸ ਮੌਕੇ ਵਿਦਿਆਰਥੀਆਂ ਸਾਹਮਣੇ ਦਰਪੇਸ਼ ਚੁਣੌਤੀਆਂ ਅਤੇ ਜਥੇਬੰਦ ਹੋਣ ਦੀ ਲੋੜ ਕਿਓ? ਵਿਸ਼ੇ ਉਪੱਰ ਗੱਲਬਾਤ ਕੀਤੀ ਗਈ। ਇਸ ਮੌਕੇ ਪੰਜਾਬ ਸਟੂਡੈਂਟਸ ਯੂਨੀਅਨ ਦੇ ਜਨਰਲ ਸਕੱਤਰ ਧੀਰਜ ਫਾਜ਼ਿਲਕਾ ਅਤੇ ਜ਼ਿਲ੍ਹਾ ਆਗੂ ਦਿਲਕਰਨ ਰਤਨਪੁਰਾ ਨੇ ਕਿਹਾ ਕਿ ਪੰਜਾਬ ਸਟੂਡੈਂਟਸ ਯੂਨੀਅਨ ਸ਼ਹੀਦ ਭਗਤ ਸਿੰਘ ਦੁਆਰਾ ਬਣਾਈ ਗਈ ਇਨਕਲਾਬੀ ਵਿਚਾਰਧਾਰਾ ਵਾਲੀ ਵਿਦਿਆਰਥੀ ਜਥੇਬੰਦੀ ਹੈ ਜੋਂ ਹਮੇਸ਼ਾ ਤੋਂ ਹੀ ਵਿਦਿਆਰਥੀ ਹੱਕਾਂ, ਵਿੱਦਿਅਕ ਸੰਸਥਾਵਾਂ ਵਿੱਚ ਵਿਦਿਆਰਥੀਆਂ ਦੀ ਬੁਨਿਆਦੀ ਸਹੂਲਤਾਂ, ਸਰਕਾਰੀ ਵਿੱਦਿਅਕ ਸੰਸਥਾਵਾਂ ਨੂੰ ਬਚਾਉਣ ਲਈ ਲਗਾਤਾਰ ਸੰਘਰਸ਼ ਕਰ ਰਹੀ ਹੈ। ਆਗੂਆ ਨੇ ਕਿਹਾ ਕਿ ਸਾਡਾ ਦੇਸ਼ ਅੱਜ ਤਕਨੀਕ ਦੇ ਪੱਧਰ ਤੇ ਕਾਫ਼ੀ ਪੱਛੜ ਚੁੱਕਾ ਹੈ ਅੱਜ ਜਿੱਥੇ ਦੂਜੇ ਦੇਸ਼ ਤਕਨੀਕ ਦੇ ਪੱਧਰ ਤੇ ਵੱਡੀਆਂ ਵੱਡੀਆਂ ਖੋਜਾਂ ਕਰ ਰਹੇ ਹਨ ਤੇ ਸਾਡੇ ਦੇਸ਼ ਦੇ ਵਿਦਿਆਰਥੀਆਂ ਵਿੱਦਿਅਕ ਸੰਸਥਾਵਾਂ ਵਿੱਚ ਬੁਨਿਆਦੀ ਸਹੂਲਤਾਂ ਦੀ ਘਾਟ ਨਾਲ ਜੂਝ ਰਹੇ

b6c3020f-5a6c-4b20-a1a0-94695dc4e27c

ਹਨ। ਅੱਜ ਜਿੱਥੇ ਦੇਸ਼ ਦਾ ਪ੍ਰਧਾਨ ਮੰਤਰੀ ਦੇਸ਼ ਦੇ ਵਿਸ਼ਵ ਗੁਰੂ ਬਣ ਜਾਣ ਦੀ ਫੋਕੀ ਵਾਹਵਾਈ ਖੱਟ ਰਿਹਾ ਹੈ ਉੱਥੇ ਹੀ ਦੂਜੇ ਪਾਸੇ ਸਾਡੇ ਵਿਦਿਆਰਥੀਆਂ ਵਿੱਚ ਖ਼ੁਦਕੁਸ਼ੀਆਂ ਦਾ ਰੁਝਾਨ ਕਾਫ਼ੀ ਵੱਧ ਗਿਆ ਹੈ। ਜਿਸ ਲਈ ਵਿਦਿਆਰਥੀਆਂ ਦਾ ਜੱਥੇਬੰਦ ਹੋਣਾ ਸਮੇਂ ਦੀ ਮੁੱਖ ਜ਼ਰੂਰਤ ਬਣ ਗਈ ਹੈ। ਇਸ ਮੌਕੇ ਵਿਦਿਆਰਥੀ ਆਗੂ ਕੁਲਵੰਤ ਮੁਹਾਰਸੋਨਾ, ਅਨਿਲ ਅਤੇ ਮੋਨਿਕਾ ਨੇ ਕਿਹਾ ਕਿ ਸਰਕਾਰੀ ਆਈ ਟੀ ਆਈ ਫਾਜ਼ਿਲਕਾ ਦੀ ਬਿਲਡਿੰਗ ਕਾਫੀ ਪੁਰਾਣੀ ਅਤੇ ਖ਼ਸਤਾ ਹਾਲਤ ਵਿੱਚ ਹੈ ਅਤੇ ਵਿਦਿਆਰਥੀ ਆਪਣੀ ਵਰਕਸ਼ਾਪ ਵਿੱਚ ਹੀ ਕਲਾਸਾਂ ਲਗਵਾਉਣ ਲਈ ਮਜਬੂਰ ਹਨ। ਆਈ ਟੀ ਆਈ ਵਿੱਚ ਇੰਸਟਰਕਟਰਾਂ ਦੀ ਕਾਫ਼ੀ ਘਾਟ ਹੈ। ਇਹਨਾਂ ਸਮੱਸਿਆਵਾਂ ਦੇ ਹੱਲ ਲਈ ਸੰਘਰਸ਼ ਹੀ ਇੱਕੋ ਇੱਕ ਰਾਹ ਹੈ। ਇਸ ਮੌਕੇ ਅਨਿਲ ਨੂੰ ਕਮੇਟੀ ਦਾ ਪ੍ਰਧਾਨ(ਲੜਕੇ), ਮੋਨਿਕਾ ਨੂੰ ਕਮੇਟੀ ਦੀ ਪ੍ਰਧਾਨ (ਲੜਕੀਆਂ), ਕੁਲਵੰਤ ਮੁਹਾਰਸੋਨਾ ਨੂੰ ਸਕੱਤਰ, ਜੋਤੀ ਨੂੰ ਪ੍ਰੈਸ ਸਕੱਤਰ, ਗੁਰਰਤਨ ਸਿੰਘ ਨੂੰ ਸੋਸ਼ਲ ਮੀਡੀਆ ਵਰਕਰ ਅਤੇ ਬਾਕੀ ਕਮੇਟੀ ਮੈਂਬਰ ਵਜੋਂ ਚੁਣੇ ਗਏ। ਅੰਤ ਆਗੂਆਂ ਨੇ 26 ਸਤੰਬਰ ਨੂੰ ਮੋਗਾ ਵਿਖੇ ਹੋ ਰਹੀ ਵਿਸ਼ਾਲ ਰੈਲੀ ਵਿੱਚ ਵੱਡੀ ਗਿਣਤੀ ਵਿੱਚ ਸ਼ਾਮਲ ਹੋਣ ਦਾ ਐਲਾਨ ਕੀਤਾ।

More news from ਪੰਜਾਬ and nearby areas
  • ਪੂਜਾ ਲੁੱਥਰਾ ਸਚਦੇਵਾ ਵਲੋਂ ਪਿੰਡ ਢਾਬਾ ਪਹੁੰਚ ਕੇ ਲੇਦਰ ਕ੍ਰਿਕਟ ਟੂਰਨਾਮੈਂਟ ਦੇ ਫਾਈਨਲ ਮੈਚ ਦੀ ਸ਼ੁਰੂਆਤ ਕਰਵਾਈ ਗਈ। ਪੂਜਾ ਲੁੱਥਰਾ ਸਚਦੇਵਾ ਵਲੋਂ ਪਿੰਡ ਢਾਬਾ ਪਹੁੰਚ ਕੇ ਲੇਦਰ ਕ੍ਰਿਕਟ ਟੂਰਨਾਮੈਂਟ ਦੇ ਫਾਈਨਲ ਮੈਚ ਦੀ ਸ਼ੁਰੂਆਤ ਕਰਵਾਈ ਗਈ।
    1
    ਪੂਜਾ ਲੁੱਥਰਾ ਸਚਦੇਵਾ ਵਲੋਂ ਪਿੰਡ ਢਾਬਾ ਪਹੁੰਚ ਕੇ ਲੇਦਰ ਕ੍ਰਿਕਟ ਟੂਰਨਾਮੈਂਟ ਦੇ ਫਾਈਨਲ ਮੈਚ ਦੀ ਸ਼ੁਰੂਆਤ ਕਰਵਾਈ ਗਈ।
ਪੂਜਾ ਲੁੱਥਰਾ ਸਚਦੇਵਾ ਵਲੋਂ ਪਿੰਡ ਢਾਬਾ ਪਹੁੰਚ ਕੇ ਲੇਦਰ ਕ੍ਰਿਕਟ ਟੂਰਨਾਮੈਂਟ ਦੇ ਫਾਈਨਲ ਮੈਚ ਦੀ ਸ਼ੁਰੂਆਤ ਕਰਵਾਈ ਗਈ।
    user_Fazilka Samachar
    Fazilka Samachar
    ਫਾਜ਼ਿਲਕਾ, ਫਾਜ਼ਿਲਕਾ, ਪੰਜਾਬ•
    12 hrs ago
  • ਪੰਜਾਬ ਭਰ ਵਿੱਚ ਲੱਗ ਰਹੇ ਬਿਜਲੀ ਕੱਟਾਂ ਦੇ ਵਿਰੋਧ ਵਿੱਚ ਹੋਏਗਾ ਧਰਨਾ ਪ੍ਰਦਰਸ਼ਨ:-ਹਰਪ੍ਰੀਤ ਸਿੰਘ ਕੋਟਭਾਈ ਮਿਤੀ 16.09.26 ਦਿਨ ਬੁੱਧਵਾਰ 10 ਵਜੇ ਸਵੇਰੇ ਬਿਜਲੀ ਘਰ ਦੇ ਨੇੜੇ ਪੰਜਾਬ ਭਰ ਵਿੱਚ ਲੱਗ ਰਹੇ ਬਿਜਲੀ ਕੱਟਾਂ ਦੇ ਵਿਰੋਧ ਵਿੱਚ ਹੋਏਗਾ ਧਰਨਾ ਪ੍ਰਦਰਸ਼ਨ ਜਿਸ ਵਿੱਚ ਸਾਰੇ ਮਲੋਟ ਹਲਕੇ ਤੋਂ ਪਹੁੰਚਗੇ ਅਕਾਲੀ ਵਰਕਰ:-ਹਰਪ੍ਰੀਤ ਸਿੰਘ ਕੋਟਭਾਈ
    1
    ਪੰਜਾਬ ਭਰ ਵਿੱਚ ਲੱਗ ਰਹੇ ਬਿਜਲੀ ਕੱਟਾਂ ਦੇ ਵਿਰੋਧ ਵਿੱਚ ਹੋਏਗਾ ਧਰਨਾ ਪ੍ਰਦਰਸ਼ਨ:-ਹਰਪ੍ਰੀਤ ਸਿੰਘ ਕੋਟਭਾਈ
ਮਿਤੀ 16.09.26 ਦਿਨ ਬੁੱਧਵਾਰ 10 ਵਜੇ ਸਵੇਰੇ ਬਿਜਲੀ ਘਰ ਦੇ ਨੇੜੇ ਪੰਜਾਬ ਭਰ ਵਿੱਚ ਲੱਗ ਰਹੇ ਬਿਜਲੀ ਕੱਟਾਂ ਦੇ ਵਿਰੋਧ ਵਿੱਚ ਹੋਏਗਾ ਧਰਨਾ ਪ੍ਰਦਰਸ਼ਨ ਜਿਸ ਵਿੱਚ ਸਾਰੇ ਮਲੋਟ ਹਲਕੇ ਤੋਂ ਪਹੁੰਚਗੇ ਅਕਾਲੀ ਵਰਕਰ:-ਹਰਪ੍ਰੀਤ ਸਿੰਘ ਕੋਟਭਾਈ
    user_Guru Kirpa News.ਮਲੋਟ
    Guru Kirpa News.ਮਲੋਟ
    Property Consultant ਮਲੋਟ, ਸ੍ਰੀ ਮੁਕਤਸਰ ਸਾਹਿਬ, ਪੰਜਾਬ•
    12 hrs ago
  • ਬਾਬਾ ਫਰੀਦ ਲਾਅ ਕਾਲਜ ਦੇ ਵਿਦਿਆਰਥੀ ਦਲਜੀਤ ਸਿੰਘ ਨੇ ਜਿੱਤਿਆ ‘ਬੈਸਟ ਸਪੀਕਰ’ ਅਵਾਰਡ CGC ਯੂਨੀਵਰਸਿਟੀ ਮੋਹਾਲੀ ਵਿਖੇ ਕਰਵਾਏ MUN ਮੁਕਾਬਲੇ ਵਿੱਚ ਵੱਖ-ਵੱਖ ਸੰਸਥਾਵਾਂ ਦੇ ਵਿਦਿਆਰਥੀਆਂ ਨੇ ਲਿਆ ਭਾਗ ਫਰੀਦਕੋਟ, 15 ਸਤੰਬਰ: ਬਾਬਾ ਫਰੀਦ ਲਾਅ ਕਾਲਜ ਫਰੀਦਕੋਟ ਦੇ ਵਿਦਿਆਰਥੀ ਦਲਜੀਤ ਸਿੰਘ ਨੇ CGC ਯੂਨੀਵਰਸਿਟੀ, ਮੋਹਾਲੀ ਵਿਖੇ ਕਰਵਾਏ Model United Nations (MUN) ਮੁਕਾਬਲੇ ਵਿੱਚ ‘ਬੈਸਟ ਸਪੀਕਰ’ ਅਵਾਰਡ ਹਾਸਲ ਕਰਕੇ ਕਾਲਜ ਅਤੇ ਫਰੀਦਕੋਟ ਦਾ ਨਾਮ ਰੌਸ਼ਨ ਕੀਤਾ ਹੈ। ਕਾਲਜ ਵੱਲੋਂ ਦਿੱਤੀ ਜਾਣਕਾਰੀ ਅਨੁਸਾਰ ਇਹ MUN ਮੁਕਾਬਲਾ 11 ਸਤੰਬਰ 2026 ਨੂੰ CGC ਯੂਨੀਵਰਸਿਟੀ, ਮੋਹਾਲੀ ਵਿਖੇ ਕਰਵਾਇਆ ਗਿਆ ਸੀ, ਜਿਸ ਵਿੱਚ ਵੱਖ-ਵੱਖ ਕਾਲਜਾਂ ਅਤੇ ਯੂਨੀਵਰਸਿਟੀਆਂ ਤੋਂ ਵਿਦਿਆਰਥੀਆਂ ਨੇ ਭਾਗ ਲਿਆ। ਮੁਕਾਬਲੇ ਦੌਰਾਨ ਦਲਜੀਤ ਸਿੰਘ ਨੇ ਆਪਣੇ ਪ੍ਰਭਾਵਸ਼ਾਲੀ ਭਾਸ਼ਣ, ਤੱਥਾਂ ’ਤੇ ਆਧਾਰਿਤ ਤਰਕ, ਸੰਸਦੀ ਸ਼ੈਲੀ ਅਤੇ ਵਿਸ਼ੇ ਦੀ ਡੂੰਘੀ ਸਮਝ ਨਾਲ ਆਪਣੀ ਵੱਖਰੀ ਪਛਾਣ ਬਣਾਈ ਅਤੇ ‘ਬੈਸਟ ਸਪੀਕਰ’ ਦਾ ਸਨਮਾਨ ਹਾਸਲ ਕੀਤਾ। ਬਾਬਾ ਫਰੀਦ ਲਾਅ ਕਾਲਜ ਵੱਲੋਂ ਦੱਸਿਆ ਗਿਆ ਕਿ ਇਹ ਪ੍ਰਾਪਤੀ ਮਾਨਯੋਗ ਸਵਰਗੀ ਚੇਅਰਮੈਨ ਸ. ਇੰਦਰਜੀਤ ਸਿੰਘ ਖਾਲਸਾ ਦੀ ਅਗਾਂਹਵਧੂ ਸੋਚ ਨੂੰ ਅੱਗੇ ਵਧਾਉਂਦਿਆਂ ਮੌਜੂਦਾ ਚੇਅਰਮੈਨ ਸ. ਸਿਮਰਜੀਤ ਸਿੰਘ ਸੇਖੋਂ ਦੀ ਰਹਿਨੁਮਾਈ ਅਤੇ ਪ੍ਰਿੰਸੀਪਲ ਡਾ. ਵਰਿੰਦਰ ਕੁਮਾਰ ਕੌਸ਼ਿਕ ਦੀ ਅਗਵਾਈ ਹੇਠ ਵਿਦਿਆਰਥੀਆਂ ਨੂੰ ਅਕਾਦਮਿਕ ਅਤੇ ਸਹਿ-ਪਾਠਕ੍ਰਮ ਗਤੀਵਿਧੀਆਂ ਵਿੱਚ ਮੌਕੇ ਪ੍ਰਦਾਨ ਕਰਨ ਦਾ ਨਤੀਜਾ ਹੈ। ਮੁਕਾਬਲੇ ਤੋਂ ਬਾਅਦ ਕਾਲਜ ਵਾਪਸ ਪਹੁੰਚਣ ’ਤੇ ਪ੍ਰਿੰਸੀਪਲ ਡਾ. ਵਰਿੰਦਰ ਕੁਮਾਰ ਕੌਸ਼ਿਕ ਵੱਲੋਂ ਦਲਜੀਤ ਸਿੰਘ ਨੂੰ ਸਨਮਾਨਿਤ ਕੀਤਾ ਗਿਆ ਅਤੇ ਉਸ ਨੂੰ ਇਸ ਪ੍ਰਾਪਤੀ ਲਈ ਵਧਾਈ ਦਿੱਤੀ ਗਈ। ਉਨ੍ਹਾਂ ਕਿਹਾ ਕਿ ਵਿਦਿਆਰਥੀ ਨੇ ਆਪਣੀ ਸ਼ਾਨਦਾਰ ਪ੍ਰਤਿਭਾ ਦਾ ਪ੍ਰਦਰਸ਼ਨ ਕਰਦਿਆਂ ਕਾਲਜ ਦਾ ਨਾਮ ਰੌਸ਼ਨ ਕੀਤਾ ਹੈ। ਇਸ ਮੌਕੇ ਡਾ. ਮੋਹਣ ਸਿੰਘ ਸੱਗੂ, ਡਾ. ਨਵਜੋਤ ਕੌਰ ਅਤੇ ਸ੍ਰੀ ਮਨਿੰਦਰ ਸਿੰਘ ਵੀ ਮੌਜੂਦ ਸਨ। ਕਾਲਜ ਪ੍ਰਬੰਧਨ ਵੱਲੋਂ ਵਿਦਿਆਰਥੀ ਦੀ ਇਸ ਪ੍ਰਾਪਤੀ ਨੂੰ ਮਾਣ ਵਾਲੀ ਗੱਲ ਦੱਸਦਿਆਂ ਉਸ ਦੇ ਉਜਵਲ ਭਵਿੱਖ ਲਈ ਸ਼ੁਭਕਾਮਨਾਵਾਂ ਦਿੱਤੀਆਂ ਗਈਆਂ। MUN ਵਰਗੇ ਮੁਕਾਬਲਿਆਂ ਰਾਹੀਂ ਵਿਦਿਆਰਥੀਆਂ ਨੂੰ ਜਨਤਕ ਭਾਸ਼ਣ, ਤਰਕਸ਼ੀਲ ਸੋਚ, ਖੋਜ, ਵਿਚਾਰ-ਵਟਾਂਦਰੇ ਅਤੇ ਆਪਣੇ ਵਿਚਾਰ ਪ੍ਰਭਾਵਸ਼ਾਲੀ ਢੰਗ ਨਾਲ ਪੇਸ਼ ਕਰਨ ਦੇ ਮੌਕੇ ਮਿਲਦੇ ਹਨ। ਕਾਨੂੰਨ ਦੇ ਵਿਦਿਆਰਥੀਆਂ ਲਈ ਅਜਿਹੀਆਂ ਗਤੀਵਿਧੀਆਂ ਖ਼ਾਸ ਤੌਰ ’ਤੇ ਮਹੱਤਵਪੂਰਨ ਮੰਨੀਆਂ ਜਾਂਦੀਆਂ ਹਨ, ਕਿਉਂਕਿ ਵਕਾਲਤ ਦੇ ਖੇਤਰ ਵਿੱਚ ਪ੍ਰਭਾਵਸ਼ਾਲੀ ਸੰਚਾਰ ਅਤੇ ਤੱਥਾਂ ਦੇ ਆਧਾਰ ’ਤੇ ਦਲੀਲ ਪੇਸ਼ ਕਰਨ ਦੀ ਕਾਬਲੀਅਤ ਅਹਿਮ ਭੂਮਿਕਾ ਨਿਭਾਉਂਦੀ ਹੈ। ਜ਼ਿਕਰਯੋਗ ਹੈ ਕਿ ਬਾਬਾ ਫਰੀਦ ਲਾਅ ਕਾਲਜ ਦੀ ਸਥਾਪਨਾ 2004 ਵਿੱਚ ਕੀਤੀ ਗਈ ਸੀ ਅਤੇ ਕਾਲਜ ਵੱਲੋਂ ਕਾਨੂੰਨੀ ਸਿੱਖਿਆ ਦੇ ਨਾਲ ਵਿਦਿਆਰਥੀਆਂ ਦੇ ਬਹੁਪੱਖੀ ਵਿਕਾਸ ਲਈ ਵੱਖ-ਵੱਖ ਅਕਾਦਮਿਕ ਅਤੇ ਸਹਿ-ਪਾਠਕ੍ਰਮ ਗਤੀਵਿਧੀਆਂ ਕਰਵਾਈਆਂ ਜਾਂਦੀਆਂ ਹਨ।
    1
    ਬਾਬਾ ਫਰੀਦ ਲਾਅ ਕਾਲਜ ਦੇ ਵਿਦਿਆਰਥੀ ਦਲਜੀਤ ਸਿੰਘ ਨੇ ਜਿੱਤਿਆ ‘ਬੈਸਟ ਸਪੀਕਰ’ ਅਵਾਰਡ
CGC ਯੂਨੀਵਰਸਿਟੀ ਮੋਹਾਲੀ ਵਿਖੇ ਕਰਵਾਏ MUN ਮੁਕਾਬਲੇ ਵਿੱਚ ਵੱਖ-ਵੱਖ ਸੰਸਥਾਵਾਂ ਦੇ ਵਿਦਿਆਰਥੀਆਂ ਨੇ ਲਿਆ ਭਾਗ
ਫਰੀਦਕੋਟ, 15 ਸਤੰਬਰ: ਬਾਬਾ ਫਰੀਦ ਲਾਅ ਕਾਲਜ ਫਰੀਦਕੋਟ ਦੇ ਵਿਦਿਆਰਥੀ ਦਲਜੀਤ ਸਿੰਘ ਨੇ CGC ਯੂਨੀਵਰਸਿਟੀ, ਮੋਹਾਲੀ ਵਿਖੇ ਕਰਵਾਏ Model United Nations (MUN) ਮੁਕਾਬਲੇ ਵਿੱਚ ‘ਬੈਸਟ ਸਪੀਕਰ’ ਅਵਾਰਡ ਹਾਸਲ ਕਰਕੇ ਕਾਲਜ ਅਤੇ ਫਰੀਦਕੋਟ ਦਾ ਨਾਮ ਰੌਸ਼ਨ ਕੀਤਾ ਹੈ।
ਕਾਲਜ ਵੱਲੋਂ ਦਿੱਤੀ ਜਾਣਕਾਰੀ ਅਨੁਸਾਰ ਇਹ MUN ਮੁਕਾਬਲਾ 11 ਸਤੰਬਰ 2026 ਨੂੰ CGC ਯੂਨੀਵਰਸਿਟੀ, ਮੋਹਾਲੀ ਵਿਖੇ ਕਰਵਾਇਆ ਗਿਆ ਸੀ, ਜਿਸ ਵਿੱਚ ਵੱਖ-ਵੱਖ ਕਾਲਜਾਂ ਅਤੇ ਯੂਨੀਵਰਸਿਟੀਆਂ ਤੋਂ ਵਿਦਿਆਰਥੀਆਂ ਨੇ ਭਾਗ ਲਿਆ। ਮੁਕਾਬਲੇ ਦੌਰਾਨ ਦਲਜੀਤ ਸਿੰਘ ਨੇ ਆਪਣੇ ਪ੍ਰਭਾਵਸ਼ਾਲੀ ਭਾਸ਼ਣ, ਤੱਥਾਂ ’ਤੇ ਆਧਾਰਿਤ ਤਰਕ, ਸੰਸਦੀ ਸ਼ੈਲੀ ਅਤੇ ਵਿਸ਼ੇ ਦੀ ਡੂੰਘੀ ਸਮਝ ਨਾਲ ਆਪਣੀ ਵੱਖਰੀ ਪਛਾਣ ਬਣਾਈ ਅਤੇ ‘ਬੈਸਟ ਸਪੀਕਰ’ ਦਾ ਸਨਮਾਨ ਹਾਸਲ ਕੀਤਾ।
ਬਾਬਾ ਫਰੀਦ ਲਾਅ ਕਾਲਜ ਵੱਲੋਂ ਦੱਸਿਆ ਗਿਆ ਕਿ ਇਹ ਪ੍ਰਾਪਤੀ ਮਾਨਯੋਗ ਸਵਰਗੀ ਚੇਅਰਮੈਨ ਸ. ਇੰਦਰਜੀਤ ਸਿੰਘ ਖਾਲਸਾ ਦੀ ਅਗਾਂਹਵਧੂ ਸੋਚ ਨੂੰ ਅੱਗੇ ਵਧਾਉਂਦਿਆਂ ਮੌਜੂਦਾ ਚੇਅਰਮੈਨ ਸ. ਸਿਮਰਜੀਤ ਸਿੰਘ ਸੇਖੋਂ ਦੀ ਰਹਿਨੁਮਾਈ ਅਤੇ ਪ੍ਰਿੰਸੀਪਲ ਡਾ. ਵਰਿੰਦਰ ਕੁਮਾਰ ਕੌਸ਼ਿਕ ਦੀ ਅਗਵਾਈ ਹੇਠ ਵਿਦਿਆਰਥੀਆਂ ਨੂੰ ਅਕਾਦਮਿਕ ਅਤੇ ਸਹਿ-ਪਾਠਕ੍ਰਮ ਗਤੀਵਿਧੀਆਂ ਵਿੱਚ ਮੌਕੇ ਪ੍ਰਦਾਨ ਕਰਨ ਦਾ ਨਤੀਜਾ ਹੈ।
ਮੁਕਾਬਲੇ ਤੋਂ ਬਾਅਦ ਕਾਲਜ ਵਾਪਸ ਪਹੁੰਚਣ ’ਤੇ ਪ੍ਰਿੰਸੀਪਲ ਡਾ. ਵਰਿੰਦਰ ਕੁਮਾਰ ਕੌਸ਼ਿਕ ਵੱਲੋਂ ਦਲਜੀਤ ਸਿੰਘ ਨੂੰ ਸਨਮਾਨਿਤ ਕੀਤਾ ਗਿਆ ਅਤੇ ਉਸ ਨੂੰ ਇਸ ਪ੍ਰਾਪਤੀ ਲਈ ਵਧਾਈ ਦਿੱਤੀ ਗਈ। ਉਨ੍ਹਾਂ ਕਿਹਾ ਕਿ ਵਿਦਿਆਰਥੀ ਨੇ ਆਪਣੀ ਸ਼ਾਨਦਾਰ ਪ੍ਰਤਿਭਾ ਦਾ ਪ੍ਰਦਰਸ਼ਨ ਕਰਦਿਆਂ ਕਾਲਜ ਦਾ ਨਾਮ ਰੌਸ਼ਨ ਕੀਤਾ ਹੈ।
ਇਸ ਮੌਕੇ ਡਾ. ਮੋਹਣ ਸਿੰਘ ਸੱਗੂ, ਡਾ. ਨਵਜੋਤ ਕੌਰ ਅਤੇ ਸ੍ਰੀ ਮਨਿੰਦਰ ਸਿੰਘ ਵੀ ਮੌਜੂਦ ਸਨ। ਕਾਲਜ ਪ੍ਰਬੰਧਨ ਵੱਲੋਂ ਵਿਦਿਆਰਥੀ ਦੀ ਇਸ ਪ੍ਰਾਪਤੀ ਨੂੰ ਮਾਣ ਵਾਲੀ ਗੱਲ ਦੱਸਦਿਆਂ ਉਸ ਦੇ ਉਜਵਲ ਭਵਿੱਖ ਲਈ ਸ਼ੁਭਕਾਮਨਾਵਾਂ ਦਿੱਤੀਆਂ ਗਈਆਂ।
MUN ਵਰਗੇ ਮੁਕਾਬਲਿਆਂ ਰਾਹੀਂ ਵਿਦਿਆਰਥੀਆਂ ਨੂੰ ਜਨਤਕ ਭਾਸ਼ਣ, ਤਰਕਸ਼ੀਲ ਸੋਚ, ਖੋਜ, ਵਿਚਾਰ-ਵਟਾਂਦਰੇ ਅਤੇ ਆਪਣੇ ਵਿਚਾਰ ਪ੍ਰਭਾਵਸ਼ਾਲੀ ਢੰਗ ਨਾਲ ਪੇਸ਼ ਕਰਨ ਦੇ ਮੌਕੇ ਮਿਲਦੇ ਹਨ। ਕਾਨੂੰਨ ਦੇ ਵਿਦਿਆਰਥੀਆਂ ਲਈ ਅਜਿਹੀਆਂ ਗਤੀਵਿਧੀਆਂ ਖ਼ਾਸ ਤੌਰ ’ਤੇ ਮਹੱਤਵਪੂਰਨ ਮੰਨੀਆਂ ਜਾਂਦੀਆਂ ਹਨ, ਕਿਉਂਕਿ ਵਕਾਲਤ ਦੇ ਖੇਤਰ ਵਿੱਚ ਪ੍ਰਭਾਵਸ਼ਾਲੀ ਸੰਚਾਰ ਅਤੇ ਤੱਥਾਂ ਦੇ ਆਧਾਰ ’ਤੇ ਦਲੀਲ ਪੇਸ਼ ਕਰਨ ਦੀ ਕਾਬਲੀਅਤ ਅਹਿਮ ਭੂਮਿਕਾ ਨਿਭਾਉਂਦੀ ਹੈ।
ਜ਼ਿਕਰਯੋਗ ਹੈ ਕਿ ਬਾਬਾ ਫਰੀਦ ਲਾਅ ਕਾਲਜ ਦੀ ਸਥਾਪਨਾ 2004 ਵਿੱਚ ਕੀਤੀ ਗਈ ਸੀ ਅਤੇ ਕਾਲਜ ਵੱਲੋਂ ਕਾਨੂੰਨੀ ਸਿੱਖਿਆ ਦੇ ਨਾਲ ਵਿਦਿਆਰਥੀਆਂ ਦੇ ਬਹੁਪੱਖੀ ਵਿਕਾਸ ਲਈ ਵੱਖ-ਵੱਖ ਅਕਾਦਮਿਕ ਅਤੇ ਸਹਿ-ਪਾਠਕ੍ਰਮ ਗਤੀਵਿਧੀਆਂ ਕਰਵਾਈਆਂ ਜਾਂਦੀਆਂ ਹਨ।
    user_Deepak Kumar Garg
    Deepak Kumar Garg
    Tyre Shop ਕੋਟਕਪੂਰਾ, ਫਰੀਦਕੋਟ, ਪੰਜਾਬ•
    44 min ago
  • 2027—ਹੋਂਦ ਦੀ ਲੜਾਈ’: ਅਕਾਲੀ ਦਲ ‘ਵਾਰਿਸ ਪੰਜਾਬ ਦੇ’ ਵੱਲੋਂ ਅੱਜ ਵੱਡੀ ਰੈਲੀ, ਰੈਲੀ ਰਾਹੀਂ ਪੰਜਾਬ ਦੀ ਸਿਆਸਤ ਨੂੰ ਨਵਾਂ ਸੁਨੇਹਾ ਦੇਣ ਦੀ ਤਿਆਰੀ, ਵੱਡੀ ਗਿਣਤੀ ’ਚ ਆਗੂਆਂ ਤੇ ਸਮਰਥਕਾਂ ਦੇ ਪਹੁੰਚਣ ਦੀ ਉਮੀਦ, 2027—ਹੋਂਦ ਦੀ ਲੜਾਈ’: ਅਕਾਲੀ ਦਲ ‘ਵਾਰਿਸ ਪੰਜਾਬ ਦੇ’ ਵੱਲੋਂ ਅੱਜ ਵੱਡੀ ਰੈਲੀ, ਰੈਲੀ ਰਾਹੀਂ ਪੰਜਾਬ ਦੀ ਸਿਆਸਤ ਨੂੰ ਨਵਾਂ ਸੁਨੇਹਾ ਦੇਣ ਦੀ ਤਿਆਰੀ, ਵੱਡੀ ਗਿਣਤੀ ’ਚ ਆਗੂਆਂ ਤੇ ਸਮਰਥਕਾਂ ਦੇ ਪਹੁੰਚਣ ਦੀ ਉਮੀਦ, #ਅਕਾਲੀਦਲਵਾਰਸਪੰਜਾਬ #ਵਾ‘ਮਿਸ਼ਨਰਸਪੰਜਾਬ #ਪੰਥਕਕਾਨਫਰੰਸ #ਫਰੀਦਕੋਟ #ਦਾਣਾਮੰਡੀਫਰੀਦਕੋਟ #ਭਾਈਦਲੇਰਸਿੰਘਡੋਡ #ਪੰਥਕਮੁੱਦੇ #ਸਿੱਖਪੰਥ #ਪੰਜਾਬਸਿਆਸਤ #ਫਰੀਦਕੋਟਨਿਊਜ਼ #PunjabNews #FaridkotNews #WarisPunjab #PanthicConference #PunjabPolitics #SikhPanth #BreakingNews #GlobalKhabarnama Rajinder Arora Rajinder Arora Government of Punjab
    1
    2027—ਹੋਂਦ ਦੀ ਲੜਾਈ’: ਅਕਾਲੀ ਦਲ ‘ਵਾਰਿਸ ਪੰਜਾਬ ਦੇ’ ਵੱਲੋਂ ਅੱਜ ਵੱਡੀ ਰੈਲੀ, ਰੈਲੀ ਰਾਹੀਂ ਪੰਜਾਬ ਦੀ ਸਿਆਸਤ ਨੂੰ ਨਵਾਂ ਸੁਨੇਹਾ ਦੇਣ ਦੀ ਤਿਆਰੀ, ਵੱਡੀ ਗਿਣਤੀ ’ਚ ਆਗੂਆਂ ਤੇ ਸਮਰਥਕਾਂ ਦੇ ਪਹੁੰਚਣ ਦੀ ਉਮੀਦ,
2027—ਹੋਂਦ ਦੀ ਲੜਾਈ’: ਅਕਾਲੀ ਦਲ ‘ਵਾਰਿਸ ਪੰਜਾਬ ਦੇ’ ਵੱਲੋਂ ਅੱਜ ਵੱਡੀ ਰੈਲੀ, ਰੈਲੀ ਰਾਹੀਂ ਪੰਜਾਬ ਦੀ ਸਿਆਸਤ ਨੂੰ ਨਵਾਂ ਸੁਨੇਹਾ ਦੇਣ ਦੀ ਤਿਆਰੀ, ਵੱਡੀ ਗਿਣਤੀ ’ਚ ਆਗੂਆਂ ਤੇ ਸਮਰਥਕਾਂ ਦੇ ਪਹੁੰਚਣ ਦੀ ਉਮੀਦ, #ਅਕਾਲੀਦਲਵਾਰਸਪੰਜਾਬ #ਵਾ‘ਮਿਸ਼ਨਰਸਪੰਜਾਬ #ਪੰਥਕਕਾਨਫਰੰਸ #ਫਰੀਦਕੋਟ #ਦਾਣਾਮੰਡੀਫਰੀਦਕੋਟ #ਭਾਈਦਲੇਰਸਿੰਘਡੋਡ #ਪੰਥਕਮੁੱਦੇ #ਸਿੱਖਪੰਥ #ਪੰਜਾਬਸਿਆਸਤ #ਫਰੀਦਕੋਟਨਿਊਜ਼ #PunjabNews #FaridkotNews #WarisPunjab #PanthicConference #PunjabPolitics #SikhPanth #BreakingNews #GlobalKhabarnama Rajinder Arora Rajinder Arora Government of Punjab
    user_Global khabarnama
    Global khabarnama
    Local News Reporter ਫਰੀਦਕੋਟ, ਫਰੀਦਕੋਟ, ਪੰਜਾਬ•
    7 hrs ago
  • ਫੂਡ ਸੇਫਟੀ ਅਫਸਰ ਫਿਰੋਜ਼ਪੁਰ ਅਭਿਨਵ ਕੁਮਾਰ ਦੇ ਹੱਕ ਚ ਆਈ ਕਿਸਾਨ ਯੂਨੀਅਨ। ਫੂਡ ਸੇਫਟੀ ਅਫਸਰ ਫਿਰੋਜ਼ਪੁਰ ਅਭਿਨਵ ਕੁਮਾਰ ਦੇ ਹੱਕ ਚ ਆਈ ਕਿਸਾਨ ਯੂਨੀਅਨ। ਸ਼ਰਾਰਤੀ ਅਨਸਰਾਂ ਖਿਲਾਫ ਕਾਰਵਾਈ ਦੀ ਕੀਤੀ ਮੰਗ।
    1
    ਫੂਡ ਸੇਫਟੀ ਅਫਸਰ ਫਿਰੋਜ਼ਪੁਰ ਅਭਿਨਵ ਕੁਮਾਰ ਦੇ ਹੱਕ ਚ ਆਈ ਕਿਸਾਨ ਯੂਨੀਅਨ। 
ਫੂਡ ਸੇਫਟੀ ਅਫਸਰ ਫਿਰੋਜ਼ਪੁਰ ਅਭਿਨਵ ਕੁਮਾਰ ਦੇ ਹੱਕ ਚ ਆਈ ਕਿਸਾਨ ਯੂਨੀਅਨ। ਸ਼ਰਾਰਤੀ ਅਨਸਰਾਂ ਖਿਲਾਫ ਕਾਰਵਾਈ ਦੀ ਕੀਤੀ ਮੰਗ।
    user_ASHOK BHARADWAJ
    ASHOK BHARADWAJ
    ਫ਼ਿਰੋਜ਼ਪੁਰ, ਫ਼ਿਰੋਜ਼ਪੁਰ, ਪੰਜਾਬ•
    1 hr ago
  • ਉਸਤਾਦ ਬਰਕਤ ਸਿੱਧੂ ਜੀ ਦੇ ਮੇਲੇ ਦੀ ਮਹਿਫ਼ਿਲ ਵਿੱਚ ਇਸ ਵਾਰ ਸੱਯਦਾ ਬੇਗਮ ਜੀ ਅਤੇ ਨਾਮਵਰ ਕਲਾਕਾਰ ਲਾਉਣਗੇ ਰੌਣਕਾ
    1
    ਉਸਤਾਦ ਬਰਕਤ ਸਿੱਧੂ ਜੀ ਦੇ ਮੇਲੇ ਦੀ ਮਹਿਫ਼ਿਲ ਵਿੱਚ ਇਸ ਵਾਰ ਸੱਯਦਾ ਬੇਗਮ ਜੀ ਅਤੇ ਨਾਮਵਰ ਕਲਾਕਾਰ ਲਾਉਣਗੇ ਰੌਣਕਾ
    user_Gurpreet Singh
    Gurpreet Singh
    ਬਠਿੰਡਾ, ਬਠਿੰਡਾ, ਪੰਜਾਬ•
    3 hrs ago
  • ❤️‍🩹🌎☹️❤️‍🩹🌎☹️🌎❤️‍🩹🌎🍆🐄😡🥰🥰😡🦬😏🫣🫂😝❤️‍🩹😝😏🤍🫣🤞😡👋🍆🫂🫣🫂😡🫂🫣🫂🍆❤️‍🩹😝😭😡😭🌎
    1
    ❤️‍🩹🌎☹️❤️‍🩹🌎☹️🌎❤️‍🩹🌎🍆🐄😡🥰🥰😡🦬😏🫣🫂😝❤️‍🩹😝😏🤍🫣🤞😡👋🍆🫂🫣🫂😡🫂🫣🫂🍆❤️‍🩹😝😭😡😭🌎
    user_Manpreet kaur
    Manpreet kaur
    ਬਠਿੰਡਾ, ਬਠਿੰਡਾ, ਪੰਜਾਬ•
    13 hrs ago
  • ਨਸ਼ਾ ਮੁਕਤ ਪੰਜਾਬ ਲਈ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਇਕੱਠੇ ਹੋਣ ਦੀ ਅਪੀਲ ਭਾਜਪਾ ਫਰੀਦਕੋਟ ਦੇ ਜ਼ਿਲ੍ਹਾ ਪ੍ਰਧਾਨ ਸੰਦੀਪ ਸਿੰਘ ਸੰਨੀ ਬਰਾੜ ਨੇ ਲੋਕਾਂ ਨੂੰ ਨਸ਼ਿਆਂ ਖ਼ਿਲਾਫ਼ ਜਾਗਰੂਕਤਾ ਮੁਹਿੰਮ ਦਾ ਹਿੱਸਾ ਬਣਨ ਦਾ ਦਿੱਤਾ ਸੱਦਾ ਫਰੀਦਕੋਟ, 15 ਸਤੰਬਰ: ਭਾਰਤੀ ਜਨਤਾ ਪਾਰਟੀ ਫਰੀਦਕੋਟ ਦੇ ਜ਼ਿਲ੍ਹਾ ਪ੍ਰਧਾਨ ਸੰਦੀਪ ਸਿੰਘ ਸੰਨੀ ਬਰਾੜ ਨੇ ਪੰਜਾਬ ਨੂੰ ਨਸ਼ਾ ਮੁਕਤ ਬਣਾਉਣ ਲਈ ਲੋਕਾਂ ਨੂੰ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਇਕੱਠੇ ਹੋਣ ਦੀ ਅਪੀਲ ਕੀਤੀ ਹੈ। ਸੰਨੀ ਬਰਾੜ ਨੇ ਕਿਹਾ ਕਿ ਨਸ਼ਾ ਕਿਸੇ ਇੱਕ ਸਿਆਸੀ ਪਾਰਟੀ ਦੀ ਸਮੱਸਿਆ ਨਹੀਂ, ਬਲਕਿ ਪੂਰੇ ਪੰਜਾਬ ਦੀ ਸਾਂਝੀ ਚਿੰਤਾ ਹੈ। ਉਨ੍ਹਾਂ ਕਿਹਾ ਕਿ ਨਸ਼ਿਆਂ ਦੇ ਖ਼ਾਤਮੇ ਲਈ ਸਰਕਾਰ, ਸਿਆਸੀ ਪਾਰਟੀਆਂ, ਸਮਾਜਿਕ ਜਥੇਬੰਦੀਆਂ, ਨੌਜਵਾਨਾਂ ਅਤੇ ਆਮ ਲੋਕਾਂ ਨੂੰ ਮਿਲ ਕੇ ਯਤਨ ਕਰਨ ਦੀ ਲੋੜ ਹੈ। ਉਨ੍ਹਾਂ ਲੋਕਾਂ ਨੂੰ ਨਸ਼ਾ ਮੁਕਤ ਪੰਜਾਬ ਰੈਲੀ ਵਿੱਚ ਸ਼ਾਮਲ ਹੋਣ ਅਤੇ ਨਸ਼ਿਆਂ ਵਿਰੁੱਧ ਆਪਣੀ ਆਵਾਜ਼ ਬੁਲੰਦ ਕਰਨ ਦਾ ਸੱਦਾ ਦਿੰਦਿਆਂ ਕਿਹਾ ਕਿ ਇਸ ਮੁੱਦੇ ਨੂੰ ਸਿਆਸੀ ਵਖਰੇਵਿਆਂ ਤੋਂ ਉੱਪਰ ਰੱਖ ਕੇ ਸਮਾਜਿਕ ਜ਼ਿੰਮੇਵਾਰੀ ਵਜੋਂ ਦੇਖਿਆ ਜਾਣਾ ਚਾਹੀਦਾ ਹੈ। “ਨਸ਼ਾ ਮੁਕਤ ਪੰਜਾਬ—ਸਾਡਾ ਸੰਕਲਪ, ਸਾਡੀ ਜ਼ਿੰਮੇਵਾਰੀ” ਸੰਨੀ ਬਰਾੜ ਨੇ ਕਿਹਾ ਕਿ ਪੰਜਾਬ ਦੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਬਚਾਉਣਾ ਸਿਰਫ਼ ਸਰਕਾਰ ਜਾਂ ਕਿਸੇ ਇੱਕ ਸੰਸਥਾ ਦੀ ਜ਼ਿੰਮੇਵਾਰੀ ਨਹੀਂ ਹੈ। ਪਰਿਵਾਰ, ਸਕੂਲ, ਕਾਲਜ, ਸਮਾਜਿਕ ਅਤੇ ਧਾਰਮਿਕ ਸੰਸਥਾਵਾਂ ਸਮੇਤ ਹਰ ਵਰਗ ਨੂੰ ਇਸ ਮੁਹਿੰਮ ਵਿੱਚ ਆਪਣਾ ਯੋਗਦਾਨ ਪਾਉਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਨਸ਼ੇ ਦੀ ਸਮੱਸਿਆ ਨਾਲ ਨਜਿੱਠਣ ਲਈ ਜਾਗਰੂਕਤਾ ਦੇ ਨਾਲ-ਨਾਲ ਨਸ਼ਾ ਸਪਲਾਈ ਕਰਨ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ, ਨਸ਼ਾ ਛੁਡਾਊ ਸਹੂਲਤਾਂ ਵਿੱਚ ਸੁਧਾਰ, ਨੌਜਵਾਨਾਂ ਲਈ ਖੇਡਾਂ ਅਤੇ ਰੋਜ਼ਗਾਰ ਦੇ ਮੌਕੇ ਅਤੇ ਨਸ਼ੇ ਦੀ ਲਤ ਤੋਂ ਬਾਹਰ ਆਏ ਨੌਜਵਾਨਾਂ ਦੀ ਸਮਾਜ ਵਿੱਚ ਮੁੜ ਸਥਾਪਤੀ ਵੱਲ ਵੀ ਧਿਆਨ ਦੇਣਾ ਜ਼ਰੂਰੀ ਹੈ। ਉਨ੍ਹਾਂ ਦਾ ਸੰਦੇਸ਼ ਸੀ ਕਿ “ਨਸ਼ਾ ਮੁਕਤ ਪੰਜਾਬ ਸਿਰਫ਼ ਇੱਕ ਨਾਅਰਾ ਨਹੀਂ, ਸਗੋਂ ਹਰ ਪੰਜਾਬੀ ਦੀ ਸਾਂਝੀ ਜ਼ਿੰਮੇਵਾਰੀ ਹੈ।” ਇਸ ਮੌਕੇ ਉਨ੍ਹਾਂ ਪੰਜਾਬ ਵਾਸੀਆਂ ਨੂੰ ਨਸ਼ਿਆਂ ਵਿਰੁੱਧ ਚੱਲ ਰਹੀ ਜਾਗਰੂਕਤਾ ਮੁਹਿੰਮ ਵਿੱਚ ਵੱਧ ਤੋਂ ਵੱਧ ਸ਼ਮੂਲੀਅਤ ਕਰਨ ਦੀ ਅਪੀਲ ਕੀਤੀ।
    1
    ਨਸ਼ਾ ਮੁਕਤ ਪੰਜਾਬ ਲਈ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਇਕੱਠੇ ਹੋਣ ਦੀ ਅਪੀਲ
ਭਾਜਪਾ ਫਰੀਦਕੋਟ ਦੇ ਜ਼ਿਲ੍ਹਾ ਪ੍ਰਧਾਨ ਸੰਦੀਪ ਸਿੰਘ ਸੰਨੀ ਬਰਾੜ ਨੇ ਲੋਕਾਂ ਨੂੰ ਨਸ਼ਿਆਂ ਖ਼ਿਲਾਫ਼ ਜਾਗਰੂਕਤਾ ਮੁਹਿੰਮ ਦਾ ਹਿੱਸਾ ਬਣਨ ਦਾ ਦਿੱਤਾ ਸੱਦਾ
ਫਰੀਦਕੋਟ, 15 ਸਤੰਬਰ: ਭਾਰਤੀ ਜਨਤਾ ਪਾਰਟੀ ਫਰੀਦਕੋਟ ਦੇ ਜ਼ਿਲ੍ਹਾ ਪ੍ਰਧਾਨ ਸੰਦੀਪ ਸਿੰਘ ਸੰਨੀ ਬਰਾੜ ਨੇ ਪੰਜਾਬ ਨੂੰ ਨਸ਼ਾ ਮੁਕਤ ਬਣਾਉਣ ਲਈ ਲੋਕਾਂ ਨੂੰ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਇਕੱਠੇ ਹੋਣ ਦੀ ਅਪੀਲ ਕੀਤੀ ਹੈ।
ਸੰਨੀ ਬਰਾੜ ਨੇ ਕਿਹਾ ਕਿ ਨਸ਼ਾ ਕਿਸੇ ਇੱਕ ਸਿਆਸੀ ਪਾਰਟੀ ਦੀ ਸਮੱਸਿਆ ਨਹੀਂ, ਬਲਕਿ ਪੂਰੇ ਪੰਜਾਬ ਦੀ ਸਾਂਝੀ ਚਿੰਤਾ ਹੈ। ਉਨ੍ਹਾਂ ਕਿਹਾ ਕਿ ਨਸ਼ਿਆਂ ਦੇ ਖ਼ਾਤਮੇ ਲਈ ਸਰਕਾਰ, ਸਿਆਸੀ ਪਾਰਟੀਆਂ, ਸਮਾਜਿਕ ਜਥੇਬੰਦੀਆਂ, ਨੌਜਵਾਨਾਂ ਅਤੇ ਆਮ ਲੋਕਾਂ ਨੂੰ ਮਿਲ ਕੇ ਯਤਨ ਕਰਨ ਦੀ ਲੋੜ ਹੈ।
ਉਨ੍ਹਾਂ ਲੋਕਾਂ ਨੂੰ ਨਸ਼ਾ ਮੁਕਤ ਪੰਜਾਬ ਰੈਲੀ ਵਿੱਚ ਸ਼ਾਮਲ ਹੋਣ ਅਤੇ ਨਸ਼ਿਆਂ ਵਿਰੁੱਧ ਆਪਣੀ ਆਵਾਜ਼ ਬੁਲੰਦ ਕਰਨ ਦਾ ਸੱਦਾ ਦਿੰਦਿਆਂ ਕਿਹਾ ਕਿ ਇਸ ਮੁੱਦੇ ਨੂੰ ਸਿਆਸੀ ਵਖਰੇਵਿਆਂ ਤੋਂ ਉੱਪਰ ਰੱਖ ਕੇ ਸਮਾਜਿਕ ਜ਼ਿੰਮੇਵਾਰੀ ਵਜੋਂ ਦੇਖਿਆ ਜਾਣਾ ਚਾਹੀਦਾ ਹੈ।
“ਨਸ਼ਾ ਮੁਕਤ ਪੰਜਾਬ—ਸਾਡਾ ਸੰਕਲਪ, ਸਾਡੀ ਜ਼ਿੰਮੇਵਾਰੀ”
ਸੰਨੀ ਬਰਾੜ ਨੇ ਕਿਹਾ ਕਿ ਪੰਜਾਬ ਦੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਬਚਾਉਣਾ ਸਿਰਫ਼ ਸਰਕਾਰ ਜਾਂ ਕਿਸੇ ਇੱਕ ਸੰਸਥਾ ਦੀ ਜ਼ਿੰਮੇਵਾਰੀ ਨਹੀਂ ਹੈ। ਪਰਿਵਾਰ, ਸਕੂਲ, ਕਾਲਜ, ਸਮਾਜਿਕ ਅਤੇ ਧਾਰਮਿਕ ਸੰਸਥਾਵਾਂ ਸਮੇਤ ਹਰ ਵਰਗ ਨੂੰ ਇਸ ਮੁਹਿੰਮ ਵਿੱਚ ਆਪਣਾ ਯੋਗਦਾਨ ਪਾਉਣਾ ਚਾਹੀਦਾ ਹੈ।
ਉਨ੍ਹਾਂ ਕਿਹਾ ਕਿ ਨਸ਼ੇ ਦੀ ਸਮੱਸਿਆ ਨਾਲ ਨਜਿੱਠਣ ਲਈ ਜਾਗਰੂਕਤਾ ਦੇ ਨਾਲ-ਨਾਲ ਨਸ਼ਾ ਸਪਲਾਈ ਕਰਨ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ, ਨਸ਼ਾ ਛੁਡਾਊ ਸਹੂਲਤਾਂ ਵਿੱਚ ਸੁਧਾਰ, ਨੌਜਵਾਨਾਂ ਲਈ ਖੇਡਾਂ ਅਤੇ ਰੋਜ਼ਗਾਰ ਦੇ ਮੌਕੇ ਅਤੇ ਨਸ਼ੇ ਦੀ ਲਤ ਤੋਂ ਬਾਹਰ ਆਏ ਨੌਜਵਾਨਾਂ ਦੀ ਸਮਾਜ ਵਿੱਚ ਮੁੜ ਸਥਾਪਤੀ ਵੱਲ ਵੀ ਧਿਆਨ ਦੇਣਾ ਜ਼ਰੂਰੀ ਹੈ।
ਉਨ੍ਹਾਂ ਦਾ ਸੰਦੇਸ਼ ਸੀ ਕਿ “ਨਸ਼ਾ ਮੁਕਤ ਪੰਜਾਬ ਸਿਰਫ਼ ਇੱਕ ਨਾਅਰਾ ਨਹੀਂ, ਸਗੋਂ ਹਰ ਪੰਜਾਬੀ ਦੀ ਸਾਂਝੀ ਜ਼ਿੰਮੇਵਾਰੀ ਹੈ।”
ਇਸ ਮੌਕੇ ਉਨ੍ਹਾਂ ਪੰਜਾਬ ਵਾਸੀਆਂ ਨੂੰ ਨਸ਼ਿਆਂ ਵਿਰੁੱਧ ਚੱਲ ਰਹੀ ਜਾਗਰੂਕਤਾ ਮੁਹਿੰਮ ਵਿੱਚ ਵੱਧ ਤੋਂ ਵੱਧ ਸ਼ਮੂਲੀਅਤ ਕਰਨ ਦੀ ਅਪੀਲ ਕੀਤੀ।
    user_Deepak Kumar Garg
    Deepak Kumar Garg
    Tyre Shop ਕੋਟਕਪੂਰਾ, ਫਰੀਦਕੋਟ, ਪੰਜਾਬ•
    2 hrs ago
View latest news on Shuru App
Download_Android
  • Terms & Conditions
  • Career
  • Privacy Policy
  • Blogs
Shuru, a product of Close App Private Limited.