27 ਨੂੰ ਸਰਕਾਰੀ ਮੁਲਾਜਮਾਂ ਦਾ ਮਹਾਂ-ਸੰਗਰਾਮ, ਸਰਕਾਰੀ ਅਦਾਰੇ ਰਹਿਣਗੇ ਮੁਕੰਮਲ ਬੰਦ - ਸਾਡੀ ਲੜਾਈ ਸਰਕਾਰ ਨਾਲ ਜਨਤਾ ਨਾਲ ਨਹੀਂ, ਇਸ ਲਈ ਆਮ ਕੰਮਕਾਜ ਰਹਿਣਗੇ ਖੁੱਲੇ : ਆਗੂ ਲੁਧਿਆਣਾ 25 ਅਗਸਤ ਕੀਤੇ ਵਾਅਦਿਆ ਅਤੇ ਅਦਾਲਤੀ ਹੁਕਮਾਂ ਤੋਂ ਭੱਜੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਦੀ ਪੰਜਾਬ ਸਰਕਾਰ ਨੂੰ ਸਬਕ ਸਿਖਾਉਣ ਲਈ ਸਰਕਾਰੀ ਮੁਲਾਜਮਾਂ ਤੇ ਪੈਨਸ਼ਨਰਾਂ ਦੇ ਸਾਂਝੇ ਮੁਲਾਜਮ ਮੰਚ ਵੱਲੋਂ 27 ਅਗਸਤ ਨੂੰ ਮਹਾਂ-ਸੰਗਰਾਮ ਦਾ ਐਲਾਨ ਕਰ ਦਿੱਤਾ ਗਿਆ ਹੈ ਜਿਸਦੇ ਤਹਿਤ ਸਾਰੇ ਸਰਕਾਰੀ ਮੁਲਾਜਮ ਸਮੂਹਿਕ ਭਰਕੇ ਕਲਮ ਤੇ ਔਜਾਰ ਛੱਡਕੇ ਅਤੇ ਕੰਪਿਊਟਰ ਬੰਦ ਕਰਕੇ ਸਾਰੇ ਦਫਤਰ ਬੰਦ ਰੱਖਣਗੇ। ਇਸ ਮਹਾਂ-ਸੰਗਰਾਮ ਨੂੰ ਸਫਲ ਬਣਾਉਣ ਲਈ ਅੱਜ ਜਿਲਾ ਲੁਧਿਆਣਾ ਦੀਆਂ ਸਾਰੀਆਂ ਮੁਲਾਜਮ ਤੇ ਪੈਨਸ਼ਨਰ ਜੱਥੇਬੰਦੀਆਂ ਦੀ ਇੱਕ ਸਾਂਝੀ ਮੀਟਿੰਗ ਜਿਲਾ ਕਚਿਹਰੀ ਦੇ ਪੈਨਸ਼ਨਰ ਭਵਨ ਵਿਖੇ ਹੋਈ। ਜਿਸ ਵਿੱਚ ਫੈਸਲਾ ਲਿਆ ਗਿਆ ਕਿ ਜਿਲੇ ਦਾ ਸਾਂਝਾ ਧਰਨਾ ਕਚਿਹਰੀ ਦੇ ਬਾਹਰ ਲੱਗੇਗਾ ਜਿਸ ਵਿੱਚ ਜਿਆਦਾ ਤੋਂ ਜਿਆਦਾ ਗਿਣਤੀ ਵਿੱਚ ਮੁਲਾਜਮਾਂ ਨੂੰ ਪਹੁੰਚਣ ਦੀ ਅਪੀਲ ਕੀਤੀ ਗਈ। ਬੰਦ ਦੇ ਐਲਾਨ ਨੂੰ ਆਮ ਲੋਕਾਂ ਚ ਫੈਲੇ ਪੈਨਿਕ ਨੂੰ ਲੈਕੇ ਹਾਜਰ ਆਗੂਆਂ ਨੇ ਸਾਫ ਕੀਤਾ ਕਿ ਸਾਡੀ ਲੜਾਈ ਸਰਕਾਰ ਨਾਲ ਹੈ ਨਾ ਕਿ ਆਮ ਲੋਕਾਂ ਨਾਲ। ਇਸ ਲਈ ਸਾਡੇ ਬੰਦ ਚ ਸਿਰਫ਼ ਸਰਕਾਰੀ ਅਦਾਰੇ ਬੰਦ ਰਹਿਣਗੇ।ਸਾਰੇ ਕੰਮਕਾਜ ਤੇ ਆਵਾਜਾਈ ਆਮ ਦਿਨਾਂ ਵਾਂਗ ਚਾਲੂ ਰਹੇਗੀ ਇਸ ਲਈ ਜਨਤਾ ਕਿਸੇ ਵੀ ਪ੍ਰਕਾਰ ਦੇ ਭੈਅ ਚ ਨਾ ਆਵੇ। ਅਸੀਂ ਆਮ ਲੋਕਾਂ ਨੂੰ ਅਪੀਲ ਜਰੂਰ ਕਰਦੇ ਹਾਂ ਕਿ ਸਰਕਾਰ ਖਿਲਾਫ਼ ਏਹ ਸੰਘਰਸ਼ ਆਮ ਲੋਕਾਂ ਦੇ ਧੀਆਂ ਪੁੱਤਰਾਂ ਦੇ ਸੁਨਿਹਰੀ ਭਵਿੱਖ ਲਈ ਵੀ ਹੈ ਜਿਸਨੂੰ ਜੇਕਰ ਉਹ ਸਹਿਯੋਗ ਦਿੰਦੇ ਹਨ ਤਾਂ ਏਹ ਵੱਡੀ ਕਾਮਯਾਬੀ ਹੋਵੇਗੀ। ਬੰਦ ਬਾਰੇ ਜਾਣਕਾਰੀ ਸਾਂਝੀ ਕਰਦਿਆਂ ਆਗੂਆਂ ਨੇ ਦੱਸਿਆ ਕਿ ਅਦਾਲਤੀ ਹੁਕਮਾਂ ਦੇ ਬਾਵਜੂਦ ਰੋਕੇ 18% ਡੀਏ ਦੇ ਬਕਾਏ ਨੂੰ ਜਾਰੀ ਕਰਵਾਉਣ, 17/07/2020 ਦਾ ਪੱਤਰ ਰੱਦ ਕਰਵਾਉਣ, ਸੱਤਵੇਂ ਦੀ ਜਗਾ ਛੇਵਾਂ ਪੇਅ ਕਮਿਸ਼ਨ ਲਾਗੂ ਕਰਵਾਉਣ, ਪੁਰਾਣੀ ਪੈਨਸ਼ਨ ਸਕੀਮ ਨੂੰ ਮੁੜ ਲਾਗੂ ਕਰਵਾਉਣ ਤੋਂ ਇਲਾਵਾ ਹੋਰ ਮੰਗਾਂ ਨੂੰ ਲੈਕੇ ਸੰਘਰਸ਼ ਵਿੱਢਿਆ ਗਿਆ ਹੈ ਜੋ ਮੰਗਾਂ ਮੰਨਣ ਤੱਕ ਜਾਰੀ ਰਹੇਗਾ। ਉਨ੍ਹਾਂ ਭਗਵੰਤ ਮਾਨ ਨੂੰ ਚੇਤਾਵਨੀ ਦਿੰਦਿਆਂ ਕਿਹਾ ਕਿ ਮੁਲਾਜਮਾਂ ਤੇ ਪੈਨਸ਼ਨਰਾਂ ਨੂੰ ਅਣਗੋਲਾ ਕਰਨ ਦੀ ਗਲਤੀ ਕੀਤੀ ਤਾਂ ਸਰਕਾਰ ਨੂੰ ਇਸਦਾ ਖਮਿਆਜਾ 2027 ਚ ਬੁਰੀ ਤਰ੍ਹਾਂ ਹਾਰ ਦੇ ਰੂਪ ਵਿੱਚ ਭੁਗਤਣਾ ਪਵੇਗਾ।

- दिन दहाडे चोरी हुई दुकान में सरकार आखिर कर कया रही हैं भाई2
- ਨਗਰ ਨਿਗਮ ਲੁਧਿਆਣਾ ਦੀ ਮੀਟਿੰਗ ਬਣੀ ਜੰਗ ਦਾ ਅਖਾੜਾ, ਬੀਜੇਪੀ ਅਤੇ ਆਪ ਕੋਂਸਲਰਾ ਚ ਹੋਈ ਹੱਥੋਂ ਪਾਈ ਨਗਰ ਨਿਗਮ ਲੁਧਿਆਣਾ ਦੀ ਮੀਟਿੰਗ ਬਣੀ ਜੰਗ ਦਾ ਅਖਾੜਾ, ਬੀਜੇਪੀ ਅਤੇ ਆਪ ਕੋਂਸਲਰਾ ਚ ਹੋਈ ਹੱਥੋਂ ਪਾਈ1
- ਵੱਧ ਬਿਜਲੀ ਬਿਲ ਦੇ ਮਾਮਲਿਆਂ ਦੇ ਨਿਪਟਾਰੇ ਲਈ ਜਾਰੀ ਹੋਵੇਗਾ ਵਿਸ਼ੇਸ਼ ਨੰਬਰ! 👉🏻 ਉਸ ਨੰਬਰ 'ਤੇ ਆਉਣ ਵਾਲ਼ੀਆਂ ਕਾਲਾਂ ਵਾਸਤੇ ਬੈਠੇਗੀ 20 ਮੈਂਬਰਾਂ ਦੀ ਟੀਮ 👉🏻 15 ਕੰਮ-ਕਾਜੀ ਦਿਨਾਂ 'ਚ ਕੀਤੀ ਜਾਵੇਗੀ ਵੱਧ ਬਣੇ ਹੋਏ ਬਿਲ ਦੀ ਪੜਤਾਲ 👉🏻 ਭਵਿੱਖ 'ਚ ਮੁਸ਼ਕਿਲਾਂ ਤੋਂ ਬਚਾਅ ਲਈ ਸਾਫ਼ਟਵੇਅਰ 'ਚ ਕੀਤੇ ਗਏ ਬਦਲਾਅ - ਤਰੁਨਪ੍ਰੀਤ ਸਿੰਘ ਸੌਂਦ ਕੈਬਿਨੇਟ ਮੰਤਰੀ, ਪੰਜਾਬ1
- ਫਿਲੋਰ ਗੁਰਾਇਆ ਰੋਡ ਤੇ ਹੋਇਆ ਇੱਕ ਐਕਸੀਡੈਂਟ ਛੋਟੇ ਹਾਥੀ ਨੇ ਡਿਵਾਈਡਰ ਪਾਰ ਕਰਕੇ ਦੂਸਰੀ ਗੱਡੀ ਨੂੰ ਕੀਤਾ ਹਿਟ ਜਾਨੀ ਮਾਲ ਦਾ ਰਿਹਾ ਬਚਾਅ ਫਿਲੋਰ ਗੁਰਾਇਆ ਰੋਡ ਤੇ ਹੋਇਆ ਇੱਕ ਐਕਸੀਡੈਂਟ ਛੋਟੇ ਹਾਥੀ ਨੇ ਡਿਵਾਈਡਰ ਪਾਰ ਕਰਕੇ ਦੂਸਰੀ ਗੱਡੀ ਨੂੰ ਕੀਤਾ ਹਿਟ ਜਾਨੀ ਮਾਲ ਦਾ ਰਿਹਾ ਬਚਾਅ1
- ਫਗਵਾੜਾ ਚ ਕਾਂਗਰਸ ਦੇ ਪ੍ਰਧਾਨ ਦੀ ਬ/ਦਮਾਸ਼ੀ❌, ਦੇਖਲੋ ਆਪਣੇ ਹੀ ਯਾਰ ਘਰ ਵੜ ਕੇ ਕਰ ਦਿੱਤਾ ਵੱਡਾ ਕਾ/ਰਾ #phagwaracitylive #manuchawla #phagwaranews #Jctmill #phagwarakand ਫਗਵਾੜਾ ਚ ਕਾਂਗਰਸ ਦੇ ਪ੍ਰਧਾਨ ਦੀ ਬ/ਦਮਾਸ਼ੀ❌, ਦੇਖਲੋ ਆਪਣੇ ਹੀ ਯਾਰ ਘਰ ਵੜ ਕੇ ਕਰ ਦਿੱਤਾ ਵੱਡਾ ਕਾ/ਰਾ #phagwaracitylive #manuchawla #phagwaranews #Jctmill #phagwarakand1
- नाश्ता महंगा खाना महंगा अब तो लगता है जिन महंगा इस देश का क्या होगा Nashta mahanga khana mahanga ab to lagta hai jina mahanga1
- ਪੰਜਾਬ ਮੁਲਾਜ਼ਮ ਤੇ ਪੈਨਸ਼ਨਰਜ਼ ਸਾਂਝਾ ਫਰੰਟ ਅਤੇ ਸਾਂਝਾ ਮੁਲਾਜ਼ਮ ਮੰਚ, ਪੰਜਾਬ ਵੱਲੋਂ ਪੰਜਾਬ ਦੇ ਸਮੂਹ ਮੁਲਾਜ਼ਮਾਂ ਨੂੰ 27 ਅਗਸਤ ਨੂੰ ਸਮੂਹਿਕ ਛੁੱਟੀ ਤੇ ਜਾਣ ਦੀ ਅਪੀਲ। ਗੜ੍ਹਸ਼ੰਕਰ (ਅਸ਼ਵਨੀ ਸ਼ਰਮਾ) ਪੰਜਾਬ ਮੁਲਾਜ਼ਮ ਤੇ ਪੈਨਸ਼ਨਰਜ਼ ਸਾਂਝਾ ਫਰੰਟ ਅਤੇ ਸਾਂਝਾ ਮੁਲਾਜ਼ਮ ਮੰਚ, ਪੰਜਾਬ ਵੱਲੋਂ ਪੰਜਾਬ ਦੇ ਸਮੂਹ ਮੁਲਾਜ਼ਮਾਂ ਨੂੰ 27 ਅਗਸਤ ਨੂੰ ਸਮੂਹਿਕ ਛੁੱਟੀ ਤੇ ਜਾਣ ਦੀ ਅਪੀਲ। 27 ਅਗਸਤ ਨੂੰ ਬਾਜ਼ਾਰ ਖੁੱਲੇ ਰਹਿਣਗੇ ਅਤੇ ਸੜਕੀ ਆਵਾਜਾਈ ਬੰਦ ਨਹੀਂ ਕੀਤੀ ਜਾਵੇਗੀ।1
- ਡਿਪਟੀ ਸਪੀਕਰ ਜੈ ਕ੍ਰਿਸ਼ਨ ਸਿੰਘ ਰੌੜੀ ਨੇ ਜਾਂਣਕਾਰੀ ਦਿੰਦੇ ਹੋਏ ਦੱਸਿਆ ਕਿ ਬੁੱਧਵਾਰ ਨੂੰ ਮੀ ਗੜ੍ਹਸ਼ੰਕਰ (ਅਸ਼ਵਨੀ ਸ਼ਰਮਾ) ਹਲਕਾ ਗੜ੍ਹਸ਼ੰਕਰ ਨਿਵਾਸੀਆਂ ਨੂੰ ਡਿਪਟੀ ਸਪੀਕਰ ਜੈ ਕ੍ਰਿਸ਼ਨ ਸਿੰਘ ਰੌੜੀ ਨੇ ਅਪੀਲ ਕੀਤੀ ਹੈ ਕਿ 26 ਅਗਸਤ ਦਿਨ ਬੁੱਧਵਾਰ ਨੂੰ ਸਵੇਰੇ ਠੀਕ 10:00 ਵਜੇ (ਸੀਵਰੇਜ ਟ੍ਰੀਟਮੈਂਟ ਪਲਾਂਟ), ਬੰਗਾ ਰੋਡ, ਨਹਿਰ ਵਿਖੇ ਅਹਿਮ ਮੀਟਿੰਗ ਹੋਵੇਗੀ। ਜੇਕਰ ਤੁਹਾਡੇ ਪਿੰਡ ਵਿੱਚ ਨਹਿਰੀ ਪਾਣੀ, ਪਾਈਪਾਂ ਦੀ ਮੁਰੰਮਤ, ਲਾਈਨ ਐਕਸਟੈਂਸ਼ਨ ਜਾਂ ਸਿੰਚਾਈ ਟਿਊਬਵੈੱਲ ਸੰਬੰਧੀ ਕੋਈ ਵੀ ਮਸਲਾ ਬਾਕੀ ਹੈ, ਤਾਂ ਆਪਣੇ ਲਿਖਤੀ ਮੰਗ-ਪੱਤਰ ਲੈ ਕੇ ਜ਼ਰੂਰ ਪਹੁੰਚੋ ਤਾਂ ਜੋ ਮੌਕੇ 'ਤੇ ਹੀ ਵਿਭਾਗ ਦੇ ਅਧਿਕਾਰੀਆਂ ਅਤੇ ਕੈਬਨਿਟ ਮੰਤਰੀ ਬਰਿੰਦਰ ਕੁਮਾਰ ਗੋਇਲ ਜੀ ਦੇ ਧਿਆਨ ਵਿੱਚ ਲਿਆ ਕੇ ਹੱਲ ਕਰਵਾਇਆ ਜਾ ਸਕੇ।1