ਰਾਜ ਪੱਧਰੀ ਸੱਭਿਆਚਾਰਕ ਅਤੇ ਪ੍ਰਤਿਭਾ ਖੋਜ ਮੁਕਾਬਲਿਆਂ ਵਿੱਚ ਵਿਸ਼ੇਸ਼ ਲੋੜਾਂ ਵਾਲੇ ਬੱਚਿਆਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਇੱਕ ਗੋਲਡ ਤੇ ਇੱਕ ਬਰਾਊਨ ਮੈਡਲ ਜਿੱਤ ਕੀਤਾ ਜ਼ਿਲ੍ਹਾ ਪਠਾਨਕੋਟ ਦਾ ਨਾਮ ਰੌਸ਼ਨ । ਰਾਜ ਪੱਧਰੀ ਸੱਭਿਆਚਾਰਕ ਅਤੇ ਪ੍ਰਤਿਭਾ ਖੋਜ ਮੁਕਾਬਲਿਆਂ ਵਿੱਚ ਵਿਸ਼ੇਸ਼ ਲੋੜਾਂ ਵਾਲੇ ਬੱਚਿਆਂ ਨੇ ਆਪਣੀ ਕਲਾ, ਹੁਨਰ ਅਤੇ ਆਤਮਵਿਸ਼ਵਾਸ ਦਾ ਕੀਤਾ ਬੇਮਿਸਾਲ ਪ੍ਰਦਰਸ਼ਨ :- ਕਮਲਦੀਪ ਕੌਰ। ਵਿਸ਼ੇਸ਼ ਲੋੜਾਂ ਵਾਲੇ ਬੱਚਿਆਂ ਦੀਆਂ ਇਹ ਉਪਲਬਧੀਆਂ ਜ਼ਿਲ੍ਹਾ ਪਠਾਨਕੋਟ ਲਈ ਮਾਣ ਅਤੇ ਗੌਰਵ ਦੀ ਗੱਲ:- ਡੀ.ਜੀ. ਸਿੰਘ। ਪਠਾਨਕੋਟ, 18 ਫਰਵਰੀ ( ) ਜ਼ਿਲ੍ਹਾ ਸਿੱਖਿਆ ਅਫ਼ਸਰ (ਸੈਕੰਡਰੀ ਅਤੇ ਐਲੀਮੈਂਟਰੀ) ਸ਼੍ਰੀਮਤੀ ਕਮਲਦੀਪ ਕੌਰ ਜੀ ਅਤੇ ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਸ੍ਰੀ ਡੀ. ਜੀ. ਸਿੰਘ ਜੀ ਦੀ ਯੋਗ ਅਗਵਾਈ ਹੇਠ ਜ਼ਿਲ੍ਹਾ ਪਠਾਨਕੋਟ ਦੇ ਵਿਸ਼ੇਸ਼ ਲੋੜਾਂ ਵਾਲੇ ਬੱਚਿਆਂ ਨੇ ਸ਼ਹੀਦਾਂ ਦੀ ਪਵਿੱਤਰ ਧਰਤੀ ਸ੍ਰੀ ਫ਼ਤਹਿਗੜ੍ਹ ਸਾਹਿਬ ਵਿਖੇ ਸ਼ਾਨਦਾਰ ਢੰਗ ਨਾਲ ਕਰਵਾਏ ਗਏ ਰਾਜ ਪੱਧਰੀ ਸੱਭਿਆਚਾਰਕ ਅਤੇ ਪ੍ਰਤਿਭਾ ਖੋਜ ਮੁਕਾਬਲਿਆਂ ਵਿੱਚ ਸ਼ਾਨਦਾਰ ਭਾਗੀਦਾਰੀ ਕੀਤੀ। ਇਨ੍ਹਾਂ ਮੁਕਾਬਲਿਆਂ ਵਿੱਚ ਇਨ੍ਹਾਂ ਖਿਡਾਰੀਆਂ ਨੇ ਇੱਕ ਗੋਲਡ ਮੈਡਲ ਅਤੇ ਇੱਕ ਬਰਾਊਨ ਮੈਡਲ ਜਿੱਤ ਕੇ ਜ਼ਿਲ੍ਹਾ ਪਠਾਨਕੋਟ ਦਾ ਨਾਂ ਰੌਸ਼ਨ ਕੀਤਾ। ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ/ ਸੈਕੰਡਰੀ ਸ੍ਰੀਮਤੀ ਕਮਲਦੀਪ ਕੌਰ ਵੱਲੋਂ ਇਨ੍ਹਾਂ ਵਿਦਿਆਰਥੀਆਂ ਦੇ ਮਾਪਿਆਂ ਅਤੇ ਅਧਿਆਪਕਾਂ ਨੂੰ ਵਧਾਈ ਦਿੰਦਿਆਂ ਦੱਸਿਆ ਗਿਆ ਕਿ ਰਾਜ ਪੱਧਰੀ ਸੱਭਿਆਚਾਰਕ ਅਤੇ ਪ੍ਰਤਿਭਾ ਖੋਜ ਮੁਕਾਬਲਿਆਂ ਵਿੱਚ ਵੱਖ ਵੱਖ ਜ਼ਿਲ੍ਹਿਆਂ ਤੋਂ ਪਹੁੰਚੇ ਵਿਸ਼ੇਸ਼ ਲੋੜਾਂ ਵਾਲੇ ਬੱਚਿਆਂ ਨੇ ਆਪਣੀ ਕਲਾ, ਹੁਨਰ ਅਤੇ ਆਤਮਵਿਸ਼ਵਾਸ ਦਾ ਬੇਮਿਸਾਲ ਪ੍ਰਦਰਸ਼ਨ ਕੀਤਾ, ਜਿਸ ਕਾਰਨ ਇਹ ਮੁਕਾਬਲੇ ਪ੍ਰੇਰਣਾਦਾਇਕ ਅਤੇ ਯਾਦਗਾਰ ਸਾਬਤ ਹੋਏ। ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਪਠਾਨਕੋਟ ਦੇ ਬੱਚਿਆਂ ਨੇ ਗਾਇਨ, ਡਰਾਇੰਗ ਮੁਕਾਬਲੇ ਅਤੇ ਵੋਕੇਸ਼ਨਲ ਟਰੇਡ ਅਧੀਨ ਫੂਡ ਪ੍ਰੋਸੈਸਿੰਗ ਵਿੱਚ ਆਪਣੀ ਕਾਬਲਿਯਤ ਦਿਖਾਈ। ਜ਼ਿਲ੍ਹਾ ਪਠਾਨਕੋਟ ਦੇ ਪੂਰਨ ਬਲਾਈਂਡ ਬੱਚੇ ਨੂਰ ਨੇ ਆਪਣੀ ਸੁਰੀਲੀ ਆਵਾਜ਼ ਨਾਲ ਸਾਰੇ ਸ਼ਰੋਤਿਆਂ ਦਾ ਮਨ ਮੋਹ ਲਿਆ ਅਤੇ ਬਹੁਤ ਹੀ ਸੁੰਦਰ ਗੀਤ ਗਾ ਕੇ ਗੋਲਡ ਮੈਡਲ ਹਾਸਲ ਕੀਤਾ। ਇਸ ਤੋਂ ਇਲਾਵਾ ਗੁੰਜਨ ਕਟਿਆਲ, ਜੋ ਕਿ ਸੁਣ ਅਤੇ ਬੋਲ ਨਹੀਂ ਸਕਦੀ, ਨੇ ਡਰਾਇੰਗ ਮੁਕਾਬਲੇ ਵਿੱਚ ਭਾਗ ਲੈ ਕੇ ਬੇਹੱਦ ਸੁੰਦਰ ਚਿੱਤਰ ਬਣਾਇਆ ਅਤੇ ਪੰਜਾਬ ਪੱਧਰ ‘ਤੇ ਤੀਸਰਾ ਸਥਾਨ ਪ੍ਰਾਪਤ ਕੀਤਾ। ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਸ੍ਰੀ ਡੀ.ਜੀ. ਸਿੰਘ ਨੇ ਵਿਸ਼ੇਸ਼ ਲੋੜਾਂ ਵਾਲੇ ਬੱਚਿਆਂ ਦੀ ਉੱਪਲਬਧੀ ਤੇ ਮੁਬਾਰਕਬਾਦ ਦਿੰਦਿਆਂ ਕਿਹਾ ਕਿ ਵਿਸ਼ੇਸ਼ ਲੋੜਾਂ ਵਾਲੇ ਬੱਚਿਆਂ ਦੀਆਂ ਇਹ ਉਪਲਬਧੀਆਂ ਜ਼ਿਲ੍ਹਾ ਪਠਾਨਕੋਟ ਲਈ ਮਾਣ ਅਤੇ ਗੌਰਵ ਦੀ ਗੱਲ ਹਨ। ਜ਼ਿਲ੍ਹਾ ਪਠਾਨਕੋਟ ਵਿੱਚ ਚੱਲ ਰਹੇ ਜ਼ਿਲ੍ਹਾ ਪੱਧਰੀ ਰਿਸੋਰਸ ਸੈਂਟਰ, ਸਰਕਾਰੀ ਪ੍ਰਾਇਮਰੀ ਸਕੂਲ ਮਾਡਲ ਟਾਊਨ ਵਿਖੇ ਵੋਕੇਸ਼ਨਲ ਟਰੇਡਸ ਅਧੀਨ ਬੱਚਿਆਂ ਨੇ ਫੂਡ ਪ੍ਰੋਸੈਸਿੰਗ ਪ੍ਰੋਜੈਕਟ ਵਿੱਚ ਆਮਲੇ ਦੀ ਚਟਣੀ ਤਿਆਰ ਕਰਕੇ ਉੱਥੇ ਮੌਜੂਦ ਸਾਰੇ ਹੀ ਪਤਵੰਤਿਆਂ ਅਤੇ ਵੀਆਈਪੀਜ਼ ਦਾ ਮਨ ਮੋਹ ਲਿਆ। ਵੋਕੇਸ਼ਨਲ ਟ੍ਰੇਡਿੰਗ ਦੇ ਅਧੀਨ ਡਾ. ਮਨਦੀਪ ਸ਼ਰਮਾ, ਸਵਿਤਾ,ਰਕੇਸ਼ , ਸੁਨੀਤਾ ਅਤੇ ਰੇਨੂ ਬਾਲਾ ਵੱਲੋਂ ਬੱਚਿਆਂ ਨੂੰ ਬਹੁਤ ਹੀ ਸੁਚੱਜੇ ਅਤੇ ਵਿਵਸਥਿਤ ਢੰਗ ਨਾਲ ਵੱਖ-ਵੱਖ ਟਰੇਡਾਂ ਵਿੱਚ ਮਾਹਿਰ ਕੀਤਾ ਜਾ ਰਿਹਾ ਹੈ। ਫੂਡ ਪ੍ਰੋਸੈਸਿੰਗ ਟਰੇਡ ਦੇ ਅੰਦਰ ਬੱਚਿਆਂ ਨੂੰ ਆਮਲੇ ਦੀ ਚਟਣੀ, ਮੁਰੱਬਾ, ਜੈਮ ਅਤੇ ਕਈ ਕਿਸਮਾਂ ਦੇ ਅਚਾਰ ਤਿਆਰ ਕਰਨ ਦੀ ਪ੍ਰਯੋਗਾਤਮਕ ਟ੍ਰੇਨਿੰਗ ਦਿੱਤੀ ਜਾਂਦੀ ਹੈ। ਬੱਚੇ ਨਾ ਸਿਰਫ ਇਹ ਉਤਪਾਦ ਤਿਆਰ ਕਰਨਾ ਸਿੱਖਦੇ ਹਨ, ਬਲਕਿ ਸਫ਼ਾਈ, ਪੈਕਿੰਗ ਅਤੇ ਪ੍ਰਜ਼ੇਂਟੇਸ਼ਨ ਦੇ ਮਾਪਦੰਡਾਂ ਬਾਰੇ ਵੀ ਜਾਣਕਾਰੀ ਪ੍ਰਾਪਤ ਕਰਦੇ ਹਨ। ਇਸ ਤੋਂ ਇਲਾਵਾ ਵੋਕੇਸ਼ਨਲ ਸੈਂਟਰ ਵਿੱਚ ਕਟਿੰਗ ਅਤੇ ਟੇਲਰਿੰਗ, ਬਿਊਟੀ ਐਂਡ ਵੈਲਨੈਸ, ਟੈਡੀ ਬੇਅਰ ਤਿਆਰ ਕਰਨ ਦੀ ਟ੍ਰੇਨਿੰਗ, ਪੈਨ ਬਣਾਉਣ ਦੀ ਟ੍ਰੇਨਿੰਗ ਅਤੇ ਕੰਪਿਊਟਰ ਟਾਈਪਿੰਗ ਦੀ ਟ੍ਰੇਨਿੰਗ ਵੀ ਪ੍ਰਦਾਨ ਕੀਤੀ ਜਾਂਦੀ ਹੈ। ਜ਼ਿਲ੍ਹਾ ਪੱਧਰੀ ਰਿਸੋਰਸ ਸੈਂਟਰ ਵਿਸ਼ੇਸ਼ ਲੋੜਾਂ ਵਾਲੇ ਬੱਚਿਆਂ ਨੂੰ ਆਤਮਨਿਰਭਰ ਅਤੇ ਭਵਿੱਖ ਵਿੱਚ ਰੋਜ਼ਗਾਰ ਯੋਗ ਬਣਾਉਣ ਲਈ ਸ਼ਲਾਘਾਯੋਗ ਕੰਮ ਕਰ ਰਿਹਾ ਹੈ। ਇਸ ਮੌਕੇ ਤੇ ਸਮਾਰਟ ਸਕੂਲ ਕੋਆਰਡੀਨੇਟਰ ਸੰਜੀਵ ਮਨੀ, ਬਲਕਾਰ ਅੱਤਰੀ ਆਦਿ ਹਾਜ਼ਰ ਸਨ। ਫੋਟੋ ਕੈਪਸ਼ਨ:- ਰਾਜ ਪੱਧਰੀ ਸੱਭਿਆਚਾਰਕ ਅਤੇ ਪ੍ਰਤਿਭਾ ਖੋਜ ਮੁਕਾਬਲਿਆਂ ਵਿੱਚ ਗੋਲਡ ਮੈਡਲ ਅਤੇ ਸਨਮਾਨ ਚਿੰਨ੍ਹ ਪ੍ਰਾਪਤ ਕਰਦੇ ਹੋਏ ਨੂਰ ਅਤੇ ਗਾਈਡ ਅਧਿਆਪਕ ਡਾ. ਮਨਦੀਪ ਸ਼ਰਮਾਂ।

- गुरदासपुर के सांसद सुखजिंद्र सिंह रंधावा ने मोगा रैली पर सवाल उठाते हुए कहा कि सरकार अपनी उपलब्धियां सरकारी खर्चे पर गिनाए ठीक है, लेकिन रैली में अफसरों को खड़ा करके संबोधन करना गलत है। उन्होंने कहा कि कांग्रेस के समय भी रैली हुई है, लेकिन चीफ सेक्रेटरी स्टेज पर नहीं बोले हैं जिस पर आब्जेक्शन किया गया है जोकि इतिहास में कहीं पर नहीं हुआ है। उन्होंने कहा कि इतिहास में आज से पहले कभी नहीं हुआ, कभी किसी डीसी और एसएसपी ने स्टेज पर भाषण दिया और आप की रैली में चीफ सेक्रेटरी और डीजीपी का संबोधन करना गलत है जिस पर कांग्रेस ने आब्जेक्शन किया है। नशा एक बहुत बड़ा कोहड़ है। उन्होंने सवाल उठाते हुए कहा कि एक तरफ सरकार नशे के विरूद्ध अभियान चला रही है और खुद सीएम भगवंत मान अस्पताल में ईलाज करा रहे हैं, उस बीमारी के बारे में बताना चाहिए। उन्होंने कहा कि स्टेज पर कड़े होकर नशे का सेवन करने की शपथ लेने वालों ने फिर से पुरानी आदत शुरु कर दी है। उन्होंने मुख्यमंत्री भगवंत मान पर तंज कसते हुए कहा कि दूसरों पर शपथ दिलाना और खुद उस पर अमल नहीं करना कहां की सच्चाई है। पंजाब में नशा बहुत बड़ा कोहड़ है, उसमें कई सरकारें फेल हो गई हैं। उन्होंने कहा कि पंजाब में चिट्टे के साथ सिंथेटिक ड्रग का नशा भी बिक रहा है, पहले उस पर नकेल कसनी पड़ेगी तब जाकर पंजाब नशे से बाहर आएगा।1
- Post by Surjan dev4
- कैं#सर और किडनी रोगी मिले #highlightsシ゚ #explorepage #viralvideoシ #trandingreels #ayurveda #health1
- ਕਪੂਰਥਲਾ 18 ਫਰਵਰੀ ਜੰਮੂ ਪੈਲੇਸ ਤੋਂ ਸੁਲਤਾਨਪੁਰ ਰੋਡ ਤੱਕ ਪੈਂਦੇ ਕਰੀਬ 7 ਮੁਹੱਲਾ ਵਾਸੀਆਂ ਵੱਲੋ ਆਪਣੀ ਜਾਇਜ਼ ਮੰਗ ਨੂੰ ਲੈ ਕੇ ਬੱਕਰਖਾਨੇ ਚੋਂਕ ਵਿਖੇ ਇੱਕਠੇ ਹੋ ਕੇ ਧਰਨਾ ਦਿੱਤਾ ਅਤੇ ਨਾਰੇਬਾਜ਼ੀ ਕਰਕੇ ਪ੍ਰਸ਼ਾਸ਼ਨ ਖਿਲਾਫ ਰੋਸ਼ ਜਤਾਇਆ ਗਿਆ। ਇਸ ਰੋਸ਼ ਪ੍ਰਦਰਸ਼ਨ ਵਿੱਚ ਏਕਤਾ ਪਾਰਟੀ ਕਪੂਰਥਲਾ ਦੇ ਪ੍ਰਧਾਨ ਗੁਰਮੀਤ ਲਾਲ ਬਿੱਟੂ ਆਪਣੇ ਸਾਥਿਆਂ ਸਮੇਤ ਸ਼ਾਮਿਲ ਹੋਏ ਅਤੇ ਧਰਨੇ ਦੀ ਹਮਾਇਤ ਕੀਤੀ। ਪ੍ਰਧਾਨ ਬਿੱਟੂ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਇਸ ਮਾਰਗ ਤੇ ਕਰੀਬ 7 ਮੁਹੱਲਿਆਂ ਪੈਂਦੇ ਹਨ, ਜਿਸ ਵਿੱਚ ਵੱਡੀ ਗਿਣਤੀ 'ਚ ਲੋਕ ਆਪਣੇ ਪਰਿਵਾਰ ਨਾਲ ਰਹਿੰਦੇ ਹਨ। ਉਹਨਾਂ ਕਿਹਾ ਕਿ ਇਨਾ ਮੁਹੱਲਿਆਂ ਵਿੱਚੋਂ ਲੰਘਣ ਵਾਲੀ ਮੇਨ ਸੜਕ ਤੇ ਆਏ ਦਿਨ ਵੱਡੇ ਲੋਡ ਵਾਹਨਾਂ ਦਾ ਆਉਣਾ ਜਾਣਾ ਲੱਗਿਆ ਰਹਿੰਦਾ ਹੈ ਅਤੇ ਟਰੈਫਿਕ ਵਿਵਸਥਾ ਵੀ ਬੁਰੀ ਤਰ੍ਹਾਂ ਖਰਾਬ ਰਹਿੰਦੀ ਹੈ ਜਿਸ ਵੱਲ ਨਾ ਤਾਂ ਟਰੈਫਿਕ ਪੁਲਿਸ ਅਤੇ ਨਾ ਹੀ ਜਿਲਾ ਪ੍ਰਸ਼ਾਸਨ ਦਾ ਕੋਈ ਧਿਆਨ ਹੈ। ਪ੍ਰਧਾਨ ਬਿੱਟੂ ਨੇ ਕਿਹਾ ਕਿ ਇਨਾ ਭਾਰੀ ਵਾਹਨਾਂ ਕਰਕੇ ਮੁਹੱਲੇ ਵਾਸੀਆਂ ਵਿੱਚ ਡਰ ਦਾ ਮਾਹੌਲ ਬਣਿਆ ਰਹਿੰਦਾ ਹੈ ਕਿਉਂ ਕਿ ਕਈ ਵਾਰ ਇਨਾ ਵਾਹਨਾਂ ਕਰਕੇ ਲੋਕ ਮੌਤ ਦਾ ਵੀ ਸ਼ਿਕਾਰ ਹੋ ਗਏ ਹਨ ਅਤੇ ਅਜਿਹੀ ਦੁਰਘਟਨਾਵਾਂ ਨੂੰ ਰੋਕਨ ਲਈ ਲੋਕਾਂ ਵੱਲੋ ਪਹਿਲਾਂ ਵੀ ਸਮੇਂ-ਸਮੇਂ ਤੇ ਪ੍ਰਸ਼ਾਸਨ ਤੋਂ ਮੰਗ ਕੀਤੀ ਗਈ ਸੀ, ਪਰ ਕਿਸੇ ਵੱਲੋ ਵੀ ਇਸ ਮਸਲੇ ਦਾ ਹੱਲ ਨਹੀਂ ਕੱਢਿਆ ਗਿਆ, ਜਿਸ ਕਰਕੇ ਰੋਸ਼ ਵੱਜੋ ਅੱਜ ਮੁਹੱਲਾ ਵਾਸੀਆਂ ਵੱਲੋ ਇਹ ਧਰਨਾ ਦਿੱਤਾ ਗਿਆ। ਉਨ੍ਹਾਂ ਚੇਤਾਵਨੀ ਦਿੱਤੀ ਕਿ ਜਦੋਂ ਤੱਕ ਇਸ ਮਾਰਗ ਤੇ ਆੳੇਣ-ਜਾਣ ਵਾਲੇ ਭਾਰੀ ਵਾਹਨਾਂ ਤੇ ਰੋਕ ਨਹੀਂ ਲਗਾਈ ਜਾਂਦੀ, ਉਸ ਸਮੇਂ ਤੱਕ ਇਸ ਧਰਨੇ ਨੂੰ ਜਾਰੀ ਰੱਖਿਆ ਜਾਵੇਗਾ। ਇਸ ਦੋਰਾਨ ਡੀ.ਐਸ.ਪੀ. ਉਪਕਾਰ ਸਿੰਘ ਵੱਲੋ ਮੌਕੇ ਤੇ ਪਹੁੰਚ ਕੇ ਲੋਕਾਂ ਨੂੰ ਭਰੋਸਾ ਦਵਾਉਂਦੇ ਹੋਏ ਉਕਤ ਮਾਰਗ ਦੇ ਦੋਵੇਂ ਪਾਸੇ ਨੋਂ. ਐਂਟਰੀ ਦੇ ਬੈਰੀਕੇਡ ਲਗਾ ਦਿੱਤੇ ਗਏ ਅਤੇ ਵਿਸ਼ਵਾਸ਼ ਦਵਾਇਆ ਕਿ ਲੋਕਾਂ ਦੀ ਇਸ ਮੰਗ ਨੂੰ ਪ੍ਰਸ਼ਾਸ਼ਨ ਦੇ ਧਿਆਨ ਵਿੱਚ ਲਿਆ ਕਿ ਜਲਦ ਹੀ ਹੱਲ ਕਰ ਦਿੱਤਾ ਜਾਵੇਗਾ। ਇਸ ਵਿਸ਼ਵਾਸ਼ ਤੋਂ ਬਾਅਦ ਪ੍ਰਦਰਸ਼ਨਕਾਰੀਆਂ ਵੱਲੋ ਧਰਨਾਂ ਸਮਾਪਤ ਕਰ ਦਿੱਤਾ ਗਿਆ। ਇਸ ਮੋਕੇ ਤੇ ਸੱਤੀ ਪਹਿਲਵਾਨ, ਸੋਨੂੰ, ਨਿੱਪੀ, ਮੱਪਾ, ਪਾਲਾ, ਮੰਗਾ, ਕੰਨੂ, ਸਾਹਿਲ, ਸਾਗਰ, ਸੂਰਜ, ਅਰੁਣ ਸਭਰਵਾਲ, ਸ਼ੇਰੂ, ਸੋਨੂੰ, ਮੋਨੂੰ ਅਤੇ ਹੋਰ ਹਾਜ਼ਰ ਸਨ।1
- ਬਿੱਟੂ ਦੇ ਬਿਆਨਾਂ ‘ਤੇ ਸਿਆਸੀ ਘਮਾਸਾਨ — ਰਾਜ ਕੁਮਾਰ ਵੇਰਕਾ ਦਾ ਵਾਰ, ਕਿਹਾ ਰਵਨੀਤ ਸਿੰਘ ਬਿੱਟੂ ਨੇ ਪੰਜਾਬ ਤੇ ਕਿਸਾਨਾਂ ਦਾ ਕੀਤਾ ਅਪਮਾਨ #RavneetBittu #RajKumarVerka #PunjabPolitics #FarmersRespect #CongressVsBJP #PunjabDebate #PoliticalRow #FarmerIssue #PunjabNews #IndiaPolitics #Punjab24New1
- ਅੰਮ੍ਰਿਤਸਰ ਐਮਐਲਏ ਅਜੇ ਗੁਪਤਾ ਵੱਲੋਂ ਨਵੀਂ ਸੜਕ ਦਾ ਉਦਘਾਟਨ, 40 ਸਾਲਾਂ ਬਾਅਦ ਲੋਕਾਂ ਨੂੰ ਮਿਲੀ ਨਵੀਂ ਸੜਕ1
- ਥਾਣਾ ਕੰਟੋਨਮੈਂਟ ਦੇ ਏਰੀਆ ਲਵ ਕੁਸ਼ ਵਿੱਖੇ ਹੋਏ ਲੜਾਈ ਝਗੜੇ ਬਾਰੇ ਜਾਣਕਾਰੀ ਦਿੰਦੇ ਹੋਏ ਅਫਸਰ ਥਾਣਾ cantonment ਸਬ ਇੰਸਪੈਕਟਰ ਜਤਿੰਦਰ ਸਿੰਘ।1
- ਸੀਨੀਅਰ ਸਿਟੀਜ਼ਨ ਕਲੱਬ ਸ਼ਾਲਾਮਾਰ ਬਾਗ ਕਪੂਰਥਲਾ ਵਲੋਂ 20 ਫਰਵਰੀ ਨੂੰ 27ਵਾਂ ਸਥਾਪਨਾ ਦਿਵਸ ਮਨਾਇਆ ਜਾ ਰਿਹਾ ਹੈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਕਲੱਬ ਦੇ ਪ੍ਰਧਾਨ ਜਗਦੀਸ਼ ਸਹਿਗਲ, ਜਨਰਲ ਸਕੱਤਰ ਰਕੇਸ਼ ਸ਼ਰਮਾ ਨੇ ਦੱਸਿਆ ਕਿ ਕਲੱਬ ਵਲੋਂ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਿਟੀ ਦੇ ਸਹਿਯੋਗ ਨਾਲ ਕਾਨੂੰਨੀ ਜਾਗਰੂਕਤਾ ਤੇ ਨਾਗਰਿਕਤਾ ਦੇ ਅਧਿਕਾਰਾਂ, ਸਾਈਬਰ ਕ੍ਰਾਈਮ ਤੋਂ ਬਚਾਅ, ਮੈਡੀਕਲ ਕੈਂਪ ਆਦਿ ਪ੍ਰੋਗਰਾਮ ਕਰਵਾਏ ਜਾਂਦੇ ਹਨ | ਉਨ੍ਹਾਂ ਕਿਹਾ ਕਿ ਇਸ ਸਮਾਗਮ ਵਿਚ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਿਟੀ ਦੇ ਸਕੱਤਰ ਤੇ ਚੀਫ਼ ਜੁਡੀਸ਼ੀਅਲ ਮੈਜਿਸਟਰੇਟ ਹਿਰਦੇਜੀਤ ਸਿੰਘ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਣਗੇ | ਉਹ ਸਾਈਬਰ ਕ੍ਰਾਈਮ ਤੇ ਡਿਜੀਟਲ ਧੋਖਾਧੜੀ ਤੋਂ ਬਚਾਅ ਸਬੰਧੀ ਸੀਨੀਅਰ ਸਿਟੀਜ਼ਨ ਨੂੰ ਜਾਗਰੂਕ ਕਰਨਗੇ |1