ਮਹਿੰਗਾਈ ਭੱਤੇ (DA) ਬਾਰੇ ਭਗਵੰਤ ਮਾਨ ਸਰਕਾਰ ਦੇ ਐਫੀਡੈਵਿਟ ਨੇ ਛੇੜੀ ਨਵੀਂ ਜੰਗ; ਮੁੱਖ ਮੰਤਰੀ ਦਾ ਮੁਲਾਜ਼ਮ ਵਿਰੋਧੀ ਚੇਹਰਾ ਬੇਨਕਾਬ ਮਹਿੰਗਾਈ ਭੱਤੇ ‘ਤੇ ਦਿੱਤੇ ਐਫੀਡੈਵਿਟ ਨੇ ਪੰਜਾਬ ਸਰਕਾਰ ਦੇ ਮੁਲਾਜ਼ਮ ਵਿਰੋਧੀ ਚਿਹਰੇ ਨੂੰ ਕੀਤਾ ਨੰਗਾ ਪੰਜਾਬ ਦੇ ਮੁਲਾਜ਼ਮ ਨੂੰ ਆਈ ਏ ਐੱਸ, ਆਈ ਪੀ ਐੱਸ ਅਤੇ ਆਈ ਐੱਫ ਐੱਸ ਅਧਿਕਾਰੀਆਂ ਤੋਂ 16% ਘੱਟ ਮਿਲ ਰਿਹਾ ਡੀ ਏ ਮਹਿੰਗਾਈ ਭੱਤਾ ਕੋਈ ਖ਼ੈਰਾਤ ਨਹੀਂ ਸਗੋਂ ਇਹ ਮੁਲਾਜ਼ਮਾਂ ਦਾ ਕਾਨੂੰਨੀ ਅਧਿਕਾਰ ਹੈ: ਡੀ ਐੱਮ ਐੱਫ/ ਡੀ ਟੀ ਐੱਫ ਭਗਵੰਤ ਮਾਨ ਦੀ ਸਰਕਾਰ ਵੱਲੋਂ ਮੁਲਾਜ਼ਮਾਂ/ਪੈਨਸ਼ਨਰਾਂ ਦਾ ਡੀ ਏ ਡੀ ਆਰ ਖਤਮ ਕਰਨ ਦੀ ਵੱਡੀ ਸਾਜਿਸ਼ ਕਰਾਰ ਦਿੱਲੀ ਵਾਲਿਆਂ ਦੀ ਐਸ਼ਪ੍ਰਸਤੀ ਅਤੇ ਝੂਠੀ ਇਸ਼ਤਿਹਾਰਬਾਜ਼ੀ ਵਾਸਤੇ ਪੈਸੇ ਪਰ ਮੁਲਾਜਮਾਂ ਵਾਸਤੇ ਸਿਰਫ ਅੰਗੂਠਾ ਚੰਡੀਗੜ੍ਹ, 30 ਮਾਰਚ ਬਿਓਰੋ ਸਭ ਦਾ ਸਾਂਝਾ ਪੰਜਾਬ ਸਰਕਾਰ ਵੱਲੋਂ ਮਹਿੰਗਾਈ ਭੱਤੇ ਸਬੰਧੀ ਅਦਾਲਤ ਵਿੱਚ ਦਿੱਤੇ ਐਫੀਡੈਵਿਟ ਨੇ ਪੰਜਾਬ ਸਰਕਾਰ ਦੇ ਮੁਲਾਜ਼ਮ ਵਿਰੋਧੀ ਚਿਹਰੇ ਨੂੰ ਨੰਗਾ ਕਰ ਦਿੱਤਾ ਹੈ। ਇਸ ਸਬੰਧੀ ਵਿਸਤ੍ਰਤ ਜਾਣਕਾਰੀ ਦਿੰਦਿਆਂ ਡੈਮੋਕ੍ਰੈਟਿਕ ਮੁਲਜ਼ਮ ਫੈਡਰੇਸ਼ਨ ਦੇ ਸੂਬਾ ਪ੍ਰਧਾਨ ਜਰਮਨਜੀਤ ਸਿੰਘ ਸਿੰਘ, ਜਨਰਲ ਸਕੱਤਰ ਹਰਦੀਪ ਟੋਡਰਪੁਰ ਅਤੇ ਡੀ ਟੀ ਐੱਫ ਦੇ ਸੂਬਾ ਪ੍ਰਧਾਨ ਵਿਕਰਮ ਦੇਵ ਸਿੰਘ ਤੇ ਜਨਰਲ ਸਕੱਤਰ ਮਹਿੰਦਰ ਸਿੰਘ ਕੌੜਿਆਂਵਾਲੀ ਨੇ ਦੱਸਿਆ ਕਿ ਪੰਜਾਬ ਦੇ ਮੁਲਾਜਮਾਂ ਨੇ ਪਿਛਲੇ ਲੰਬੇ ਸਮੇਂ ਤੋਂ ਮਹਿੰਗਾਈ ਭੱਤੇ ਅਤੇ ਤਨਖਾਹ ਕਮਿਸ਼ਨ ਦੇ ਬਕਾਏ ਦੀ ਮੰਗ ਕਰ ਰਹੇ ਹਨ। ਇਸ ਲਈ ਉਨ੍ਹਾਂ ਨੇ ਸੰਘਰਸ਼ ਦੇ ਨਾਲ ਨਾਲ ਅਦਾਲਤਾਂ ਦਾ ਰਾਹ ਵੀ ਫੜਿਆ ਹੋਇਆ ਹੈ। ਗੁਰਵਿੰਦਰ ਸਿੰਘ ਐਂਡ ਅਦਰਜ਼ ਵੱਲੋਂ ਪੰਜਾਬ ਸਰਕਾਰ ਖ਼ਿਲਾਫ਼ ਲਾਏ ਗਏ ਅਦਾਲਤੀ ਕੇਸ ਵਿੱਚ ਪੰਜਾਬ ਸਰਕਾਰ ਦੇ ਐਡੀਸ਼ਨਲ ਚੀਫ਼ ਸੈਕਟਰੀ ਨੇ ਪੰਜਾਬ ਸਰਕਾਰ ਵੱਲੋਂ ਐਫੀਡੈਵਿਟ ਦਿੰਦਿਆਂ ਲਿਖਿਆ ਹੈ ਕਿ ਰਾਜ ਸਰਕਾਰ ਕੇਂਦਰ ਦੁਆਰਾ ਐਲਾਨੀਆਂ ਦਰਾਂ ਨਾਲ ਵਾਧਾ ਕਰਨ ਲਈ ਪਾਬੰਦ ਨਹੀਂ ਹੈ। DA/DR ਦੇ ਵਾਧੇ ਦਾ ਫੈਸਲਾ ਰਾਜ ਦੇ ਵਿੱਤੀ ਸਰੋਤਾਂ ਅਤੇ ਹੋਰ ਕਾਰਕਾਂ ‘ਤੇ ਨਿਰਭਰ ਕਰਦਾ ਹੈ। ਸਰਕਾਰ ਦਾ ਕਹਿਣਾ ਹੈ ਕਿ ਉਹ ਸਿਰਫ਼ ਇਸ ਨੂੰ ਲਾਗੂ ਕਰਨ ਦੀ “ਕੋਸ਼ਿਸ਼” (endeavour) ਕਰੇਗੀ। ਪੰਜਾਬ ਸਿਵਲ ਸਰਵਿਸਿਜ਼ (ਸੋਧੇ ਹੋਏ ਤਨਖਾਹ) ਨਿਯਮ, 2021 ਵਿੱਚ ਇਹ ਕਿਤੇ ਵੀ ਦਰਜ ਨਹੀਂ ਹੈ ਕਿ DA/DR ਦੀਆਂ ਕਿਸ਼ਤਾਂ ਇੱਕ ਖਾਸ ਅੰਤਰਾਲ (ਜਿਵੇਂ ਕਿ ਸਾਲ ਵਿੱਚ ਦੋ ਵਾਰ) ‘ਤੇ ਜਾਰੀ ਕੀਤੀਆਂ ਜਾਣਗੀਆਂ। ਮਹਿੰਗਾਈ ਭੱਤੇ ਦੀਆਂ ਕਿਸ਼ਤਾਂ ਦੇਣਾ ਜਾਂ ਨਹੀਂ ਦੇਣਾ ਪੂਰੀ ਤਰ੍ਹਾਂ ਸਰਕਾਰ ਦਾ ਨੀਤੀਗਤ ਫੈਸਲਾ ਹੈ। ਇਸ ਸਬੰਧੀ ਨਾ ਹੀ ਸਿਵਲ ਸਰਵਿਸਿਜ਼ ਨਿਯਮ ਸਰਕਾਰ ਨੂੰ ਕਿਸੇ ਤਰ੍ਹਾਂ ਪਾਬੰਦ ਕਰਦੇ ਹਨ। ਡੀ ਟੀ ਐੱਫ ਦੇ ਮੀਤ ਪ੍ਰਧਾਨਾਂ ਰਾਜੀਵ ਬਰਨਾਲਾ, ਜਗਪਾਲ ਬੰਗੀ, ਗੁਰਪਿਆਰ ਕੋਟਲੀ, ਬੇਅੰਤ ਫੂਲੇਵਾਲਾ, ਹਰਜਿੰਦਰ ਵਡਾਲਾ ਬਾਂਗਰ ਅਤੇ ਰਘਵੀਰ ਭਵਾਨੀਗੜ੍ਹ, ਸੰਯੁਕਤ ਸਕੱਤਰਾਂ ਮੁਕੇਸ਼ ਕੁਮਾਰ, ਕੁਲਵਿੰਦਰ ਜੋਸ਼ਨ ਅਤੇ ਜਸਵਿੰਦਰ ਔਜਲਾ, ਪ੍ਰੈੱਸ ਸਕੱਤਰ ਪਵਨ ਕੁਮਾਰ, ਸਹਾਇਕ ਵਿੱਤ ਸਕੱਤਰ ਤਜਿੰਦਰ ਸਿੰਘ ਅਤੇ ਪ੍ਰਚਾਰ ਸਕੱਤਰ ਸੁਖਦੇਵ ਡਾਨਸੀਵਾਲ ਨੇ ਪੱਛਮੀ ਬੰਗਾਲ ਦੇ ਸਬੰਧ ਵਿੱਚ ਆਏ ਸੁਪਰੀਮ ਕੋਰਟ ਦੇ ਫੈਸਲੇ ਦਾ ਹਵਾਲਾ ਦਿੰਦਿਆਂ ਦੱਸਿਆ ਕਿ ਮਹਿੰਗਾਈ ਭੱਤਾ ਮੁਲਾਜ਼ਮਾਂ ਦਾ ਕਾਨੂੰਨੀ ਅਧਿਕਾਰ ਹੈ ਅਤੇ ਮਹਿੰਗਾਈ ਭੱਤਾ ਇੱਕ ਵਾਧੂ ਲਾਭ ਨਹੀਂ ਹੈ ਬਲਕਿ ਜੀਵਨ ਦੇ ਘੱਟੋ-ਘੱਟ ਮਿਆਰ ਨੂੰ ਬਣਾਈ ਰੱਖਣ ਦਾ ਇੱਕ ਸਾਧਨ ਹੈ। ਮਹਿੰਗਾਈ ਭੱਤਾ ਜੀਵਨ ਪੱਧਰ ਉੱਤੇ ਮਹਿੰਗਾਈ ਦੇ ਪੈਣ ਵਾਲੇ ਪ੍ਰਭਾਵ ਨੂੰ ਬੇਅਸਰ ਕਰਨ ਲਈ ਦਿੱਤਾ ਹੈ। ਜਦੋਂ ਜ਼ਰੂਰੀ ਵਸਤੂਆਂ ਦੀ ਕੀਮਤ ਵਧਦੀ ਹੈ, ਤਾਂ ਮੁਲਾਜ਼ਮ ਤਨਖਾਹਾਂ ਨਾਲ ਬੁਨਿਆਦੀ ਜ਼ਰੂਰਤਾਂ ਨੂੰ ਪੂਰਾ ਕਰਨ ਵਿੱਚ ਅਸਫਲ ਰਹਿੰਦੇ ਹਨ, ਜਿਸ ਨਾਲ ਉਨ੍ਹਾਂ ਜੀਵਨ ਪੱਧਰ ਵਿੱਚ ਗਿਰਾਵਟ ਆਉਂਦੀ ਹੈ। ਜੀਵਨ ਦੀ ਲਾਗਤ ਵਿੱਚ ਤਬਦੀਲੀਆਂ ਦੇ ਜਵਾਬ ਵਿੱਚ ਤਨਖਾਹਾਂ ਵਿੱਚ ਸਮੇਂ-ਸਮੇਂ ‘ਤੇ ਸਮਾਯੋਜਨ ਦੇ ਜ਼ਰੀਏ, ਰਾਜ ਦੀ ਇਹ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਮੁਲਾਜ਼ਮਾਂ ਦਾ ਜੀਵਨ ਪੱਧਰ ਬਣਾਈ ਰੱਖਣ ਲਈ ਆਰਥਿਕ ਸੁਰੱਖਿਆ ਪ੍ਰਦਾਨ ਕਰੇ। ਪੰਜਾਬ ਸਰਕਾਰ ਆਪਣੀ ਇਸ ਜ਼ਿੰਮੇਵਾਰੀ ਤੋਂ ਭੱਜ ਰਹੀ ਹੈ ਅਤੇ ਅਦਾਲਤ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਆਗੂਆਂ ਨੇ ਮੰਗ ਕੀਤੀ ਕਿ ਪੰਜਾਬ ਅੰਦਰ ਕੰਮ ਕਰ ਰਹੇ ਹਰੇਕ ਮੁਲਾਜ਼ਮ ਨੂੰ ਇੱਥੇ ਕੰਮ ਕਰਦੇ ਆਈ ਏ ਐੱਸ, ਆਈ ਪੀ ਐੱਸ ਅਤੇ ਆਈ ਐੱਫ ਐੱਸ ਅਧਿਕਾਰੀਆਂ ਦੇ ਬਰਾਬਰ 58% ਡੀ ਏ ਮਿਲਣਾ ਚਾਹੀਦਾ ਹੈ ਅਤੇ ਮਹਿੰਗਾਈ ਭੱਤਾ ਦੇਣ ਵਿੱਚ ਹੋ ਰਹੀ ਵਿਤਕਰੇਬਾਜ਼ੀ ਨੂੰ ਫੌਰੀ ਖਤਮ ਕਰਨਾ ਚਾਹੀਦਾ ਹੈ।

- ਇੰਨਾ ਮਹਿਗੀਆਂ ਬਿਮਾਰੀਆਂ ਤੇ ਕਿਓ ਨਹੀ ਚੱਲਦਾ ਸਿਹਤ ਬੀਮਾ ਯੋਜਨਾ ਕਾਰਡ , ਸਰਕਾਰ ਜੀ ਕਰੋ ਗੋਰ1
- ਤਲਵੰਡੀ ਸਾਬੋ, 30 ਮਾਰਚ (ਗੁਰਜੰਟ ਸਿੰਘ ਨਥੇਹਾ)– ਹਲਕਾ ਤਲਵੰਡੀ ਸਾਬੋ ਦੀ ਵਿਧਾਇਕ ਅਤੇ ਚੀਫ਼ ਵਿਪ ਪ੍ਰੋ. ਬਲਜਿੰਦਰ ਕੌਰ ਵੱਲੋਂ ‘ਆਮ ਆਦਮੀ ਪਾਰਟੀ’ ਸਰਕਾਰ ਦੇ ਚਾਰ ਸਾਲਾਂ ਦੇ ਕਾਰਜਕਾਲ ਦਾ ਰਿਪੋਰਟ ਕਾਰਡ ਵੱਖ-ਵੱਖ ਪਿੰਡਾਂ ਗਾਟਵਾਲੀ, ਨਥੇਹਾ, ਕਲਾਲਵਾਲਾ ਅਤੇ ਕੌਰੇਆਣਾ ਵਿੱਚ ਜਾ ਕੇ ਲੋਕਾਂ ਸਾਹਮਣੇ ਪੇਸ਼ ਕੀਤਾ ਗਿਆ। ਇਸ ਦੌਰਾਨ ਉਨ੍ਹਾਂ ਨੇ ਸਰਕਾਰ ਵੱਲੋਂ ਕੀਤੇ ਗਏ ਵਿਕਾਸੀ ਕੰਮਾਂ ਅਤੇ ਲੋਕ ਭਲਾਈ ਯੋਜਨਾਵਾਂ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ। ਪ੍ਰੋ. ਬਲਜਿੰਦਰ ਕੌਰ ਨੇ ਗੱਲਬਾਤ ਕਰਦਿਆਂ ਕਿਹਾ ਕਿ ‘ਆਪ’ ਸਰਕਾਰ ਨੇ ਆਪਣੇ ਚੋਣ ਵਾਅਦਿਆਂ ਅਨੁਸਾਰ ਸਿੱਖਿਆ, ਸਿਹਤ, ਬਿਜਲੀ ਅਤੇ ਰੋਜ਼ਗਾਰ ਦੇ ਖੇਤਰਾਂ ਵਿੱਚ ਮਹੱਤਵਪੂਰਨ ਕਦਮ ਚੁੱਕੇ ਹਨ। ਉਨ੍ਹਾਂ ਦੱਸਿਆ ਕਿ ਸਰਕਾਰ ਵੱਲੋਂ ਦਿੱਤੀਆਂ ਗਾਰੰਟੀਆਂ ਨੂੰ ਪੂਰਾ ਕਰਨ ਲਈ ਲਗਾਤਾਰ ਯਤਨ ਕੀਤੇ ਜਾ ਰਹੇ ਹਨ ਅਤੇ ਕਈ ਵਾਅਦੇ ਸਫਲਤਾਪੂਰਵਕ ਪੂਰੇ ਵੀ ਹੋ ਚੁੱਕੇ ਹਨ। ਉਨ੍ਹਾਂ ਨੇ ਪਿੰਡ ਵਾਸੀਆਂ ਨਾਲ ਖੁੱਲ੍ਹੀ ਚਰਚਾ ਕਰਦਿਆਂ ਲੋਕਾਂ ਦੀਆਂ ਸਮੱਸਿਆਵਾਂ ਸੁਣੀਆਂ ਅਤੇ ਮੌਕੇ ‘ਤੇ ਹੀ ਅਧਿਕਾਰੀਆਂ ਨੂੰ ਹੱਲ ਕਰਨ ਲਈ ਨਿਰਦੇਸ਼ ਵੀ ਦਿੱਤੇ। ਇਸ ਮੌਕੇ ਉਨ੍ਹਾਂ ਨੇ ਕਿਹਾ ਕਿ ਸਰਕਾਰ ਲੋਕਾਂ ਦੇ ਵਿਸ਼ਵਾਸ ‘ਤੇ ਖਰੀ ਉਤਰਣ ਲਈ ਵਚਨਬੱਧ ਹੈ ਅਤੇ ਆਉਣ ਵਾਲੇ ਸਮੇਂ ਵਿੱਚ ਹੋਰ ਵੀ ਵੱਡੇ ਵਿਕਾਸੀ ਕੰਮ ਕੀਤੇ ਜਾਣਗੇ। ਇਸ ਮੌਕੇ ਹੋਰਨਾਂ ਤੋਂ ਇਲਾਵਾ ਜਸਵਿੰਦਰ ਕੌਰ ਸਰਪੰਚ ਜਗਾ, ਹਰਜੀਤ ਸਿੰਘ ਸਰਾਂ, ਬਲਾਕ ਪ੍ਰਧਾਨ ਬਿੱਕਰ ਸਿੰਘ ਨਥੇਹਾ, ਬਲਾਕ ਪ੍ਰਧਾਨ ਪਹਿਲਾ ਰਣਜੀਤ ਕੌਰ ਨਥੇਹਾ, ਵਾਈਸ ਚੇਅਰਮੈਨ ਮਹਿਮਾ ਸਿੰਘ ਕੌਰੇਆਣਾ, ਰਾਜ ਰਾਣੀ ਸਰਪੰਚ ਨਥੇਹਾ, ਸੁਖਪਾਲ ਸਿੰਘ ਚਾਹਲ, ਜਗਵਿੰਦਰ ਸਿੰਘ ਭਾਗੀਵਾਂਦਰ, ਦੇਵਰਾਜ ਸਰਪੰਚ ਕਲਾਲਵਾਲਾ, ਗਮਦੂਰ ਸਿੰਘ ਸਰਪੰਚ ਕੌਰੇਆਣਾ ਅਤੇ ਪਾਰਟੀ ਵਰਕਰਾਂ ਅਤੇ ਇਲਾਕਾ ਵਾਸੀਆਂ ਨੇ ਵੱਡੀ ਗਿਣਤੀ ਵਿੱਚ ਹਾਜ਼ਰੀ ਲਗਾਈ ਅਤੇ ਸਰਕਾਰ ਦੇ ਕੰਮਾਂ ‘ਤੇ ਸੰਤੁਸ਼ਟੀ ਪ੍ਰਗਟ ਕੀਤਾ।1
- 31 ਮਾਰਚਾਦਿਆਂ ਨੂੰ ਪਿਆਕੜਾਂ ਨੂੰ ਲਾਲਚ ਹੋ ਜਾਂਦਾ ਤੇ ਬੇਟੀਆਂ ਦੀ ਪੇਟੀਆਂ ਸਟੋਰ ਕਰ ਲੈਂਦੇ ਨੇ ਘਰ ਤੇ ਅਗਲੇ ਮਹੀਨੇ ਰੱਜ ਕੇ ਪੀਂਦੇ ਨੇ ਦਾਰੂ ਬਾਕੀ ਸਭ ਵੀਡੀਓ ਵਿੱਚ1
- Post by ਹਰਪ੍ਰੀਤ ਸਿੰਘ ਕੋਹਲੀ1
- पातड़ां चुनाव आयोग के निर्देशों के तहत चल रही स्पेशल इंटेंसिव रिवीजन (SIR) प्रक्रिया को लेकर एसडीएम पातड़ां काला राम कांसल ने सुपरवाइजरों और बीएलओ (BLO) के साथ महत्वपूर्ण बैठक की। बैठक में SIR कार्य की प्रगति की समीक्षा करते हुए कम प्रतिशत कार्य करने वाले कर्मचारियों को सख्त हिदायतें जारी की गईं। एसडीएम काला राम कांसल ने स्पष्ट कहा कि मतदाता सूची अपडेट करने का कार्य बेहद महत्वपूर्ण है और इसमें किसी प्रकार की लापरवाही बर्दाश्त नहीं की जाएगी। उन्होंने सभी संबंधित कर्मचारियों को निर्देश दिए कि वे अपने-अपने क्षेत्र में कार्य में तेजी लाएं और निर्धारित समय के भीतर लक्ष्य पूरा करें। उन्होंने चेतावनी दी कि जो कर्मचारी कार्य में अनदेखी करेंगे, उनके खिलाफ कार्रवाई की जाएगी।1
- ਬੈਂਕ ਅੱਗੇ ਦਰੀ ਵਿਸ਼ਾ ਬੈਠ ਗਏ ਕਿਸਾਨ1
- ਕੋਟਕਪੂਰਾ, ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਵੱਲੋਂ ਹਲਕਾ ਕੋਟਕਪੂਰਾ ਦੇ ਪਿੰਡ ਪੱਕਾ ਵਿਖੇ ਲਗਭਗ 54 ਲੱਖ ਰੁਪਏ ਦੀ ਲਾਗਤ ਨਾਲ ਤਿਆਰ ਹੋ ਰਹੇ ਖੇਡ ਸਟੇਡੀਅਮ ਦੇ ਚੱਲ ਰਹੇ ਕੰਮਾਂ ਦਾ ਨਿਰੀਖਣ ਕੀਤਾ ਗਿਆ। ਇਸ ਮੌਕੇ ਉਨ੍ਹਾਂ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਕੰਮ ਨੂੰ ਸਮੇਂ ਸਿਰ ਅਤੇ ਉੱਚ ਗੁਣਵੱਤਾ ਨਾਲ ਪੂਰਾ ਕੀਤਾ ਜਾਵੇ। ਸਪੀਕਰ ਸੰਧਵਾਂ ਨੇ ਗੱਲਬਾਤ ਦੌਰਾਨ ਕਿਹਾ ਕਿ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਵੱਲੋਂ ਵੱਡੇ ਪੱਧਰ 'ਤੇ ਵਿਕਾਸ ਕਾਰਜ ਕਰਵਾਏ ਜਾ ਰਹੇ ਹਨ ਅਤੇ ਨੌਜਵਾਨਾਂ ਨੂੰ ਖੇਡਾਂ ਨਾਲ ਜੋੜਨ ਲਈ ਖੇਡ ਢਾਂਚੇ ਨੂੰ ਮਜ਼ਬੂਤ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਪਿੰਡ ਪੱਕਾ ਤੋਂ ਇਲਾਵਾ ਹਲਕਾ ਕੋਟਕਪੂਰਾ ਵਿੱਚ 27 ਹੋਰ ਖੇਡ ਸਟੇਡੀਅਮ ਤਿਆਰ ਕੀਤੇ ਜਾ ਰਹੇ ਹਨ, ਜਿਨ੍ਹਾਂ ਵਿੱਚ ਆਧੁਨਿਕ ਸੁਵਿਧਾਵਾਂ ਜਿਵੇਂ ਕਿ ਲਾਈਟਾਂ, ਪਾਣੀ ਦੀਆਂ ਪਾਈਪਾਂ, ਬਾਥਰੂਮ ਅਤੇ ਹੋਰ ਜ਼ਰੂਰੀ ਸਹੂਲਤਾਂ ਮੁਹੱਈਆ ਕਰਵਾਈਆਂ ਜਾਣਗੀਆਂ। ਸਪੀਕਰ ਸੰਧਵਾਂ ਨੇ ਕਿਹਾ ਕਿ ਸਰਕਾਰ ਵੱਲੋਂ ਲੋਕ ਭਲਾਈ ਲਈ ਵੱਖ-ਵੱਖ ਯੋਜਨਾਵਾਂ ਚਲਾਈਆਂ ਜਾ ਰਹੀਆਂ ਹਨ, ਜਿਵੇਂ ਕਿ ਮੁਫਤ ਬਿਜਲੀ, ਮੁਫਤ ਸਿਹਤ ਸਹੂਲਤਾਂ, ਬੱਸ ਕਿਰਾਏ ਵਿੱਚ ਰਾਹਤ, ਸਰਕਾਰੀ ਸਕੂਲਾਂ ਵਿੱਚ ਮੁਫਤ ਸਿੱਖਿਆ ਅਤੇ ਔਰਤਾਂ ਨੂੰ 1000 ਰੁਪਏ ਪ੍ਰਤੀ ਮਹੀਨਾ ਵਰਗੀਆਂ ਯੋਜਨਾਵਾਂ। ਉਨ੍ਹਾਂ ਦੱਸਿਆ ਕਿ ਇਨ੍ਹਾਂ ਯੋਜਨਾਵਾਂ ਨਾਲ ਲੋਕਾਂ ਨੂੰ ਹਰ ਮਹੀਨੇ ਲਗਭਗ 14 ਹਜ਼ਾਰ ਰੁਪਏ ਤੱਕ ਦਾ ਲਾਭ ਮਿਲ ਰਿਹਾ ਹੈ। ਇਸ ਮੌਕੇ ਸ. ਮਨਪ੍ਰੀਤ ਸਿੰਘ ਧਾਲੀਵਾਲ (ਪੀ.ਆਰ.ਓ.), ਸ. ਸੁਖਵੰਤ ਸਿੰਘ ਪੱਕਾ, ਸ੍ਰੀ ਗੈਰੀ ਵੜਿੰਗ, ਸਰਪੰਚ ਗੁਰਸੇਵਕ ਸਿੰਘ, ਬੱਬੂ ਸੇਖੋਂ, ਸੀਪਾ ਸਰਾਂ, ਪਰਗਟ ਸਿੰਘ, ਲਵਪ੍ਰੀਤ ਸ਼ਰਮਾ, ਗੁਰਮੀਤ ਸਿੰਘ, ਨਿਸ਼ਾਨ ਸਿੰਘ, ਨਿਰਮਲ ਸਿੰਘ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਪਿੰਡ ਵਾਸੀ ਹਾਜ਼ਰ ਸਨ। 📄 ਵੇਰਵਾ ਪੰਜਾਬ ਸਰਕਾਰ ਵੱਲੋਂ ਨੌਜਵਾਨਾਂ ਨੂੰ ਖੇਡਾਂ ਵੱਲ ਪ੍ਰੇਰਿਤ ਕਰਨ ਲਈ ਹਲਕਾ ਕੋਟਕਪੂਰਾ ਵਿੱਚ ਵੱਡੇ ਪੱਧਰ 'ਤੇ ਖੇਡ ਢਾਂਚਾ ਤਿਆਰ ਕੀਤਾ ਜਾ ਰਿਹਾ ਹੈ। ਪਿੰਡ ਪੱਕਾ ਵਿੱਚ ਬਣ ਰਹੇ 54 ਲੱਖ ਦੇ ਸਟੇਡੀਅਮ ਦਾ ਨਿਰੀਖਣ ਕਰਦਿਆਂ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਕੰਮ ਨੂੰ ਜਲਦੀ ਪੂਰਾ ਕਰਨ ਦੇ ਨਿਰਦੇਸ਼ ਦਿੱਤੇ। --- 🔍 ਸਮੀਖਿਆ ਇਹ ਪ੍ਰੋਜੈਕਟ ਪਿੰਡਾਂ ਵਿੱਚ ਖੇਡ ਸਹੂਲਤਾਂ ਵਧਾਉਣ ਵੱਲ ਮਹੱਤਵਪੂਰਨ ਕਦਮ ਮੰਨਿਆ ਜਾ ਰਿਹਾ ਹੈ। ਜੇ ਇਹ ਸਟੇਡੀਅਮ ਸਮੇਂ ਸਿਰ ਬਣਦੇ ਹਨ ਤਾਂ ਨੌਜਵਾਨਾਂ ਨੂੰ ਖੇਡਾਂ ਵੱਲ ਪ੍ਰੇਰਨਾ ਮਿਲੇਗੀ ਅਤੇ ਨਸ਼ਿਆਂ ਤੋਂ ਦੂਰ ਰਹਿਣ ਵਿੱਚ ਵੀ ਮਦਦ ਮਿਲੇਗੀ। --- 💭 ਅੰਤਿਮ ਵਿਚਾਰ ਪਿੰਡ ਪੱਧਰ 'ਤੇ ਖੇਡ ਸਟੇਡੀਅਮ ਬਣਾਉਣਾ ਪੰਜਾਬ ਦੇ ਨੌਜਵਾਨਾਂ ਲਈ ਸਕਾਰਾਤਮਕ ਕਦਮ ਹੈ। ਇਸ ਨਾਲ ਖੇਡ ਪ੍ਰਤਿਭਾ ਨੂੰ ਨਿਖਾਰਨ ਦਾ ਮੌਕਾ ਮਿਲੇਗਾ। --- 🪞 ਪ੍ਰਤੀਬਿੰਬ ਪਿੰਡਾਂ ਵਿੱਚ ਖੇਡ ਸਹੂਲਤਾਂ ਦੀ ਘਾਟ ਕਈ ਵਾਰ ਨੌਜਵਾਨਾਂ ਨੂੰ ਖੇਡਾਂ ਤੋਂ ਦੂਰ ਕਰ ਦਿੰਦੀ ਹੈ। ਇਹ ਪ੍ਰੋਜੈਕਟ ਉਸ ਘਾਟ ਨੂੰ ਪੂਰਾ ਕਰਨ ਦੀ ਕੋਸ਼ਿਸ਼ ਹੈ। --- 📌 ਨਿਸ਼ਕਰਸ਼ ਪਿੰਡ ਪੱਕਾ ਵਿੱਚ ਬਣ ਰਿਹਾ ਖੇਡ ਸਟੇਡੀਅਮ ਅਤੇ ਕੋਟਕਪੂਰਾ ਵਿੱਚ ਹੋਰ 27 ਸਟੇਡੀਅਮ ਪੰਜਾਬ ਦੇ ਨੌਜਵਾਨਾਂ ਲਈ ਵੱਡਾ ਮੌਕਾ ਸਾਬਤ ਹੋ ਸਕਦੇ ਹਨ। 📊 ਪੋਲ ਸਵਾਲ ਕੀ ਪਿੰਡਾਂ ਵਿੱਚ ਖੇਡ ਸਟੇਡੀਅਮ ਬਣਾਉਣਾ ਜਰੂਰੀ ਹੈ? ਹਾਂ ਨਹੀਂ ਹੋਰ ਸਹੂਲਤਾਂ ਪਹਿਲਾਂ --- 💬 ਪ੍ਰਤੀਕਿਰਿਆ ਸਵਾਲ ਕੀ ਤੁਹਾਡੇ ਪਿੰਡ ਵਿੱਚ ਵੀ ਖੇਡ ਮੈਦਾਨ ਦੀ ਲੋੜ ਹੈ? ਆਪਣੀ ਰਾਏ ਕਮੈਂਟ ਵਿੱਚ ਦਿਓ। --- ⚠️ ਡਿਸਕਲੇਮਰ ਇਹ ਖ਼ਬਰ ਸਰਕਾਰੀ ਜਾਣਕਾਰੀ ਅਤੇ ਉਪਲਬਧ ਸਰੋਤਾਂ ਦੇ ਆਧਾਰ 'ਤੇ ਤਿਆਰ ਕੀਤੀ ਗਈ ਹੈ। ਅਧਿਕਾਰਿਕ ਜਾਣਕਾਰੀ ਵਿੱਚ ਬਦਲਾਅ ਸੰਭਵ ਹੈ।1
- ਪਿੰਡ ਫਰਵਾਹੀ 'ਚ ਜੈੱਕਾਂ ਨਾਲ ਕੋਠੀ ਚੁੱਕਦਿਆਂ ਵਾਪਰਿਆ ਭਿਆਨਕ ਹਾਦਸਾ! 4 ਜਾਣੇ ਮਲਬੇ ਹੇਠ ਆ ਗਏ1