ਦੇਸ਼ ਦੀ ਅਰਥਵਿਵਸਥਾ ਨੂੰ ਚਲਾਉਣ ਚ ਵਪਾਰੀ ਵਰਗ ਦਾ ਵੱਡਾ ਯੋਗਦਾਨ-ਕੁਲਦੀਪ ਸਿੰਘ ਕਪੂਰਥਲਾ ਕੌਂਸ਼ਲਰ ਕੁਲਦੀਪ ਸਿੰਘ ਨੇ ਕੇਂਦਰ ਸਰਕਾਰ ਅਤੇ ਸੂਬਾ ਸਰਕਾਰਾਂ ਤੋਂ ਮੰਗ ਕੀਤੀ ਹੈ ਕਿ ਦੇਸ਼ ਦੀ ਆਰਥਿਕਤਾ ਨੂੰ ਮਜ਼ਬੂਤ ਬਣਾਉਣ ਚ ਅਹਿਮ ਭੂਮਿਕਾ ਨਿਭਾਉਣ ਵਾਲੇ ਵਪਾਰੀ ਵਰਗ ਨੂੰ ਵਧੇਰੇ ਸਹੂਲਤਾਂ ਅਤੇ ਸੁਰੱਖਿਆ ਪ੍ਰਦਾਨ ਕੀਤੀ ਜਾਵੇ।ਉਨ੍ਹਾਂ ਕਿਹਾ ਕਿ ਵਪਾਰੀ ਵਰਗ ਦੇਸ਼ ਦੀ ਆਰਥਿਕਤਾ ਦੀ ਰੀੜ੍ਹ ਦੀ ਹੱਡੀ ਹੈ ਅਤੇ ਸਰਕਾਰਾਂ ਨੂੰ ਵਪਾਰੀਆਂ ਦੀਆਂ ਮੁਸ਼ਕਲਾਂ ਨੂੰ ਸਮਝਦਿਆਂ ਉਨ੍ਹਾਂ ਦੇ ਹੱਲ ਲਈ ਠੋਸ ਕਦਮ ਚੁੱਕਣੇ ਚਾਹੀਦੇ ਹਨ।ਪ੍ਰੈਸ ਕਾਨਫਰੰਸ ਦੌਰਾਨ ਕੁਲਦੀਪ ਸਿੰਘ ਨੇ ਕਿਹਾ ਕਿ ਦੇਸ਼ ਦੀ ਆਰਥਿਕ ਗਤੀਵਿਧੀ ਚ ਵਪਾਰੀਆਂ ਦਾ ਯੋਗਦਾਨ ਬਹੁਤ ਵੱਡਾ ਹੈ।ਵਪਾਰੀ ਨਾ ਸਿਰਫ ਵਸਤਾਂ ਦੀ ਖਰੀਦ-ਫਰੋਖਤ ਰਾਹੀਂ ਆਰਥਿਕਤਾ ਨੂੰ ਗਤੀ ਦਿੰਦੇ ਹਨ,ਸਗੋਂ ਸਰਕਾਰ ਨੂੰ ਵੱਖ-ਵੱਖ ਕਰਾਂ ਦੇ ਰੂਪ ਚ ਵੱਡੀ ਮਾਤਰਾ ਚ ਮਾਲੀਆ ਵੀ ਪ੍ਰਦਾਨ ਕਰਦੇ ਹਨ।ਉਨ੍ਹਾਂ ਕਿਹਾ ਕਿ ਵਪਾਰਕ ਗਤੀਵਿਧੀਆਂ ਨਾਲ ਲੱਖਾਂ ਲੋਕਾਂ ਨੂੰ ਸਿੱਧੇ ਅਤੇ ਅਸਿੱਧੇ ਤੌਰ ਤੇ ਰੁਜਗਾਰ ਮਿਲਦਾ ਹੈ ਅਤੇ ਇਸ ਕਾਰਨ ਦੇਸ਼ ਦੀ ਆਰਥਿਕਤਾ ਚ ਵਪਾਰੀ ਵਰਗ ਦੀ ਭੂਮਿਕਾ ਨੂੰ ਨਜ਼ਰਅੰਦਾਜ ਨਹੀਂ ਕੀਤਾ ਜਾ ਸਕਦਾ।ਉਨ੍ਹਾਂ ਦੱਸਿਆ ਕਿ ਸਾਲ 2026-27 ਲਈ ਕੇਂਦਰ ਸਰਕਾਰ ਦਾ ਅਨੁਮਾਨਿਤ ਬਜਟ ਲਗਭਗ 53.47 ਲੱਖ ਕਰੋੜ ਰੁਪਏ ਹੈ।ਇਸ ਦੇ ਸੰਦਰਭ ਚ ਵਪਾਰੀਆਂ ਵੱਲੋਂ ਸਰਕਾਰ ਨੂੰ ਦਿੱਤੇ ਜਾਣ ਵਾਲੇ ਕਰਾਂ ਦੀ ਮਹੱਤਤਾ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਸਾਲ 2025-26 ਦੌਰਾਨ ਕੇਂਦਰ ਸਰਕਾਰ ਦਾ ਆਮਦਨ ਕਰ ਸੰਗਹਿ ਲਗਭਗ 23.40 ਲੱਖ ਕਰੋੜ ਰੁਪਏ ਰਿਹਾ।ਕੁਲਦੀਪ ਸਿੰਘ ਨੇ ਕਿਹਾ ਕਿ ਕਰਾਂ ਦੀ ਵਸੂਲੀ ਚ ਵਪਾਰੀ ਅਤੇ ਕਾਰੋਬਾਰੀ ਵਰਗ ਦੀ ਭੂਮਿਕਾ ਬਹੁਤ ਮਹੱਤਵਪੂਰਨ ਹੈ ਅਤੇ ਇਹ ਵਰਗ ਨਿਯਮਾਂ ਅਨੁਸਾਰ ਆਪਣੀਆਂ ਜ਼ਿੰਮੇਵਾਰੀਆਂ ਨਿਭਾਅ ਰਿਹਾ ਹੈ।ਉਨ੍ਹਾਂ ਵਸਤੂ ਅਤੇ ਸੇਵਾ ਕਰ (ਜੀਐਸਟੀ)ਦਾ ਜ਼ਿਕਰ ਕਰਦਿਆਂ ਕਿਹਾ ਕਿ ਜੁਲਾਈ 2026 ਦੌਰਾਨ ਕੇਂਦਰ ਸਰਕਾਰ ਨੂੰ ਜੀਐੱਸਟੀ ਤੋਂ ਲਗਭਗ 2.11 ਲੱਖ ਕਰੋੜ ਰੁਪਏ ਦੀ ਵਸੂਲੀ ਹੋਈ।ਉਨ੍ਹਾਂ ਕਿਹਾ ਕਿ ਇਹ ਅੰਕੜੇ ਇਸ ਗੱਲ ਦਾ ਸਪੱਸ਼ਟ ਸੰਕੇਤ ਹਨ ਕਿ ਵਪਾਰ ਅਤੇ ਉਦਯੋਗ ਨਾਲ ਜੁੜੇ ਲੋਕ ਦੇਸ਼ ਦੇ ਮਾਲੀ ਢਾਂਚੇ ਨੂੰ ਮਜ਼ਬੂਤ ਬਣਾਉਣ ਚ ਵੱਡਾ ਯੋਗਦਾਨ ਪਾ ਰਹੇ ਹਨ।ਉਨ੍ਹਾਂ ਕਿਹਾ ਕਿ ਵਪਾਰੀ ਆਪਣੀ ਸਾਰੀ ਜ਼ਿੰਦਗੀ ਕਾਰੋਬਾਰ ਕਰ ਕੇ ਪਰਿਵਾਰ ਅਤੇ ਸਮਾਜ ਦੀਆਂ ਲੋੜਾਂ ਪੂਰੀਆਂ ਕਰਨ ਦੇ ਨਾਲ-ਨਾਲ ਸਰਕਾਰ ਨੂੰ ਕਰਾਂ ਦੇ ਰੂਪ ਚ ਯੋਗਦਾਨ ਦਿੰਦੇ ਹਨ। ਉਨਾਂ ਕਿਹਾ ਕਿ ਵਪਾਰੀ ਵਰਗ ਅਤੇ ਸਰਕਾਰ ਵਿਚਕਾਰ ਬਿਹਤਰ ਤਾਲਮੇਲ ਨਾਲ ਵਪਾਰਕ ਮਾਹੌਲ ਹੋਰ ਸੁਧਾਰਿਆ ਜਾ ਸਕਦਾ ਹੈ।ਕੁਲਦੀਪ ਸਿੰਘ ਨੇ ਕਿਹਾ ਕਿ ਵਪਾਰੀ ਵਰਗ ਦੇਸ਼ ਦੀ ਆਰਥਿਕ ਤਰੱਕੀ ਚ ਭਾਈਵਾਲ ਹੈ।ਇਸ ਲਈ ਸਰਕਾਰ ਵੱਲੋਂ ਵਪਾਰੀਆਂ ਨੂੰ ਸਿਰਫ ਮਾਲੀਆ ਇਕੱਠਾ ਕਰਨ ਦੇ ਸਰੋਤ ਵਜੋਂ ਦੇਖਣ ਦੀ ਬਜਾਏ ਉਨ੍ਹਾਂ ਨੂੰ ਆਰਥਿਕ ਵਿਕਾਸ ਦੇ ਭਾਈਵਾਲ ਵਜੋਂ ਮਾਣ ਅਤੇ ਸੁਰੱਖਿਆ ਦਿੱਤੀ ਜਾਣੀ ਚਾਹੀਦੀ ਹੈ।ਉਨ੍ਹਾਂ ਉਮੀਦ ਪ੍ਰਗਟ ਕੀਤੀ ਕਿ ਕੇਂਦਰ ਅਤੇ ਸੂਬਾ ਸਰਕਾਰਾਂ ਵਪਾਰੀਆਂ ਦੀਆਂ ਮੰਗਾਂ ਤੇ ਗੈਭੀਰਤਾ ਨਾਲ ਵਿਚਾਰ ਕਰਦਿਆਂ ਪੈਨਸਨ ਸਿਹਤ ਸਹੂਲਤਾਂ ਅਤੇ ਹੋਰ ਸਮਾਜਿਕ ਸੁਰੱਖਿਆ ਯੋਜਨਾਵਾਂ ਲਾਗੂ ਕਰਨ ਲਈ ਠੇਸ ਉਪਰਾਲੇ ਕਰਨਗੀਆਂ।ਉਨ੍ਹਾਂ ਅੰਤ ਚ ਕਿਹਾ ਕਿ ਜੇਕਰ ਵਪਾਰੀ ਵਰਗ ਨੂੰ ਲੋੜੀਂਦੀਆਂ ਸਹੂਲਤਾਂ,ਸੁਰੱਖਿਆ ਅਤੇ ਅਨੁਕੂਲ ਵਪਾਰਕ ਮਾਹੌਲ ਮਿਲੇਗਾ ਤਾਂ ਇਸ ਨਾਲ ਨਾ ਸਿਰਫ਼ ਵਪਾਰੀਆਂ ਨੂੰ ਲਾਭਹੋਵੇਗਾ,ਸਗੋਂ ਰੋਜ਼ਗਾਰ ਦੇ ਮੌਕੇ ਵਧਣਗੇ,ਬਾਜ਼ਾਰ ਚ ਆਰਥਿਕ ਗਤੀਵਿਧੀਆਂ ਤੇਜ਼ ਹੋਣਗੀਆਂ ਅਤੇ ਦੇਸ਼ ਦੀ ਅਰਥਵਿਵਸਥਾ ਹੋਰ ਮਜ਼ਬੂਤ ਹੋਵੇਗੀ।

- Post by Gaurav masih1
- ਕਿ ਸਾਡੇ ਆਲੇ ਬੱਸ ਨਸ਼ੇ ਕਰਨ ਹੀ ਆਏ ਕੰਮ ਪੈਸਾ ਸਾਰਾ ਬਿਹਾਰੀਆਂ ਲੁੱਟ ਲੈਣਾ ਪੰਜਾਬ ਦਾ ਪੈਸਾ ਤਾਂ ਇਹ ਲੋਕ ਕਮਾਂ ਰਹੇ ਨੇਂ ਤੇ ਸਾਡੇ ਆਲੇ ਨਸ਼ਿਆਂ ਚ ਮਰੀ ਜਾਂਦੇ1
- ਪਿੰਡ ਚੱਕ ਮਹਿਰ ਦੇ ਨੇੜੇ ਵੱਡੀ ਨਹਿਰ ਟੁੱਟਣ ਦੀ ਖ਼ਬਰ ਆਈ ਸਾਹਮਣੇ,,!! ਪਿੰਡ ਵਾਸੀਆਂ ਨੇ ਨਹਿਰ ਟੁੱਟਣ ਦਾ ਕਾਰਨ ਦੱਸਦਿਆਂ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਕਰਕੇ ਪ੍ਰਸ਼ਾਸਨ ਤੋਂ ਤੁਰੰਤ ਮਦਦ ਦੀ ਕੀਤੀ ਅਪੀਲ,! ਪਿੰਡ ਚੱਕ ਮਹਿਰ ਦੇ ਨੇੜੇ ਵੱਡੀ ਨਹਿਰ ਟੁੱਟਣ ਦੀ ਖ਼ਬਰ ਆਈ ਸਾਹਮਣੇ,,!! ਪਿੰਡ ਵਾਸੀਆਂ ਨੇ ਨਹਿਰ ਟੁੱਟਣ ਦਾ ਕਾਰਨ ਦੱਸਦਿਆਂ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਕਰਕੇ ਪ੍ਰਸ਼ਾਸਨ ਤੋਂ ਤੁਰੰਤ ਮਦਦ ਦੀ ਕੀਤੀ ਅਪੀਲ,!1
- ਸੁਲਤਾਨਵਿੰਡ ਰੋਡ ਦੀ ਬਦਹਾਲੀ ਤੇ “ਸਮੱਸਿਆ ਹੱਲ ਕਰੋ ਨਹੀਂ ਤਾਂ ਭੁੱਖ ਹੜਤਾਲ”—ਅਮਰਜੀਤ ਸਿੰਘ ਜੋੜਾ ਤੇ ਸਥਾਨਿਕ ਲੋਕਾਂ ਦੀ ਪ੍ਰਸ਼ਾਸਨ ਨੂੰ ਚੇਤਾਵਨੀ ਸੁਲਤਾਨਵਿੰਡ ਰੋਡ ਦੀ ਬਦਹਾਲੀ ਤੇ “ਸਮੱਸਿਆ ਹੱਲ ਕਰੋ ਨਹੀਂ ਤਾਂ ਭੁੱਖ ਹੜਤਾਲ”—ਅਮਰਜੀਤ ਸਿੰਘ ਜੋੜਾ ਤੇ ਸਥਾਨਿਕ ਲੋਕਾਂ ਦੀ ਪ੍ਰਸ਼ਾਸਨ ਨੂੰ ਚੇਤਾਵਨੀ1
- ਅੰਮ੍ਰਿਤਸਰ ਪੁਲਿਸ ਦੀ ਵੱਡੀ ਕਾਰਵਾਈ! ਵੱਖ-ਵੱਖ ਕੇਸਾਂ ’ਚ 3 ਭਗੌੜੇ ਦੋਸ਼ੀ P.O ਸਟਾਫ ਨੇ ਕੀਤੇ ਕਾਬੂ | Punjab 24 News #AmritsarPolice #PunjabPolice #AmritsarNews #BreakingNews #Punjab24News1
- ਸੰਤ ਸਮਾਜ ਅਤੇ ਉੱਘੇ ਵਿਦਵਾਨਾਂ ਨਾਲ ਡਾ. ਵਿਕਰਮਜੀਤ ਸਿੰਘ ਸਾਹਨੀ ਜੀ ਵੱਲੋਂ ਕੀਤਾ ਗਿਆ ਵਿਚਾਰ ਵਟਾਂਦਰਾ1
- ਜਲੰਧਰ ਦਿਹਾਤੀ ਪੁਲਿਸ ਵੱਲੋਂ ਨਜਾਇਜ਼ ਮਾਇਨਿੰਗ ਖ਼ਿਲਾਫ਼ 2 ਮੁਕੱਦਮੇ ਦਰਜ਼। ਭਾਰੀ ਮਸ਼ੀਨਰੀ ਅਤੇ ਵਾਹਨ ਬਰਾਮਦ। ਜਲੰਧਰ ਦਿਹਾਤੀ ਪੁਲਿਸ ਵੱਲੋਂ ਨਜਾਇਜ਼ ਮਾਇਨਿੰਗ ਖ਼ਿਲਾਫ਼ 2 ਮੁਕੱਦਮੇ ਦਰਜ਼। ਭਾਰੀ ਮਸ਼ੀਨਰੀ ਅਤੇ ਵਾਹਨ ਬਰਾਮਦ। #Viral #ForYou #TrendingVideo #NonFollowers #Highlight1
- Amritsar ’ਚ 2 ਚੋਰ ਕੀਤੇ ਕਾਬੂ 1 ਫਰਾਰ ਲੋਕਾਂ ਨੇ ਕੀਤੀ ਛਿ/ਤਰ ਪਰੇਡ | Punjab 24 News | Amritsar News Amritsar ’ਚ 2 ਚੋਰ ਕੀਤੇ ਕਾਬੂ 1 ਫਰਾਰ ਲੋਕਾਂ ਨੇ ਕੀਤੀ ਛਿ/ਤਰ ਪਰੇਡ | Punjab 24 News | Amritsar News . #AmritsarNews #PunjabPolice #AmritsarCrime #CrimeNews #Punjab24News1