ਮਦਰਜ਼ ਡੇਅ 'ਤੇ ਡਾ. ਬੀ. ਡੀ. ਸਚਦੇਵਾ ਮੈਮੋਰੀਅਲ ਵੈਲਫੇਅਰ ਸੁਸਾਇਟੀ ਨੇ ਮਾਵਾਂ ਦੇ ਤਿਆਗ ਅਤੇ ਸਮਰਪਣ ਨੂੰ ਕੀਤਾ ਨਮਨ ਫਾਜ਼ਿਲਕਾ: ਮਦਰਜ਼ ਡੇਅ ਦੇ ਮੌਕੇ 'ਤੇ ਡਾ. ਬੀ. ਡੀ. ਸਚਦੇਵਾ ਮੈਮੋਰੀਅਲ ਵੈਲਫੇਅਰ ਸੁਸਾਇਟੀ ਵੱਲੋਂ ਇੱਕ ਭਾਵੁਕ ਅਤੇ ਪ੍ਰੇਰਨਾਦਾਇਕ ਪ੍ਰੋਗਰਾਮ ਉਲੀਕਿਆ ਗਿਆ। ਇਸ ਦੌਰਾਨ ਮਾਵਾਂ ਦੇ ਪਿਆਰ, ਤਿਆਗ ਅਤੇ ਸਮਰਪਣ ਨੂੰ ਨਮਨ ਕੀਤਾ ਗਿਆ। ਪ੍ਰੋਗਰਾਮ ਵਿੱਚ ਵੱਡੀ ਗਿਣਤੀ ਵਿੱਚ ਲੋਕਾਂ ਨੇ ਸ਼ਮੂਲੀਅਤ ਕਰਕੇ ਮਦਰਜ਼ ਡੇਅ ਨੂੰ ਉਤਸ਼ਾਹ ਅਤੇ ਸ਼ਰਧਾ ਨਾਲ ਮਨਾਇਆ। ਪੂਰਾ ਮਾਹੌਲ ਮਾਂ ਪ੍ਰਤੀ ਸਤਿਕਾਰ ਅਤੇ ਭਾਵਨਾਵਾਂ ਨਾਲ ਭਰਿਆ ਰਿਹਾ। ਪ੍ਰੋਗਰਾਮ ਦੌਰਾਨ ਸੱਭਿਆਚਾਰਕ ਪੇਸ਼ਕਾਰੀਆਂ, ਗੀਤ-ਸੰਗੀਤ ਅਤੇ ਵਿਚਾਰ-ਵਟਾਂਦਰੇ ਰਾਹੀਂ ਮਾਂ ਦੀ ਮਹੱਤਤਾ ਨੂੰ ਸੁੰਦਰ ਢੰਗ ਨਾਲ ਪੇਸ਼ ਕੀਤਾ ਗਿਆ। ਬੱਚਿਆਂ ਅਤੇ ਨੌਜਵਾਨਾਂ ਵੱਲੋਂ ਮਾਂ ਦੀ ਮਹਾਨਤਾ 'ਤੇ ਪੇਸ਼ ਕੀਤੀਆਂ ਕਵਿਤਾਵਾਂ ਅਤੇ ਭਾਵੁਕ ਸੰਦੇਸ਼ਾਂ ਨੇ ਹਾਜ਼ਰੀਨ ਨੂੰ ਭਾਵੁਕ ਕਰ ਦਿੱਤਾ। ਇਸ ਮੌਕੇ ਸੁਸਾਇਟੀ ਦੀ ਜਨਰਲ ਸਕੱਤਰ ਪੂਜਾ ਲੂਥਰਾ ਨੇ ਕਿਹਾ ਕਿ ਮਾਂ ਨਾ ਸਿਰਫ਼ ਪਰਿਵਾਰ ਸਗੋਂ ਪੂਰੇ ਸਮਾਜ ਦੀ ਸਭ ਤੋਂ ਵੱਡੀ ਪ੍ਰੇਰਨਾ ਹੁੰਦੀ ਹੈ। ਉਨ੍ਹਾਂ ਕਿਹਾ ਕਿ ਮਾਵਾਂ ਵੱਲੋਂ ਦਿੱਤੇ ਸੰਸਕਾਰ ਅਤੇ ਸਿੱਖਿਆ ਹੀ ਆਉਣ ਵਾਲੀਆਂ ਪੀੜ੍ਹੀਆਂ ਨੂੰ ਸਹੀ ਦਿਸ਼ਾ ਦਿਖਾਉਂਦੇ ਹਨ। ਸੁਸਾਇਟੀ ਦੇ ਚੇਅਰਮੈਨ ਅਜੇ ਸਚਦੇਵਾ ਅਤੇ ਸਕੱਤਰ ਸੁਭਾਸ਼ ਕੰਬੋਜ ਨੇ ਕਿਹਾ ਕਿ ਮਾਂ ਪਰਿਵਾਰ ਅਤੇ ਸਮਾਜ ਦੀ ਮਜ਼ਬੂਤ ਨੀਂਹ ਹੁੰਦੀ ਹੈ ਅਤੇ ਮਾਂ ਤੋਂ ਬਿਨਾਂ ਜੀਵਨ ਦੀ ਕਲਪਨਾ ਅਧੂਰੀ ਹੈ। ਪ੍ਰੋਗਰਾਮ ਦੌਰਾਨ ਵੱਖ-ਵੱਖ ਉਮਰ ਵਰਗ ਦੀਆਂ ਮਾਵਾਂ ਨੂੰ ਯਾਦਗਾਰੀ ਚਿੰਨ੍ਹ ਭੇਟ ਕਰਕੇ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਮੇਘਾ ਸਚਦੇਵਾ ਅਤੇ ਯਸ਼ਿਕਾ ਸਚਦੇਵਾ ਨੇ ਆਪਣੀ ਮਾਤਾ ਪੂਜਾ ਲੂਥਰਾ ਸਚਦੇਵਾ ਨੂੰ ਵਿਸ਼ੇਸ਼ ਫੋਟੋ ਭੇਟ ਕਰਕੇ ਆਪਣਾ ਪਿਆਰ ਅਤੇ ਸਤਿਕਾਰ ਪ੍ਰਗਟ ਕੀਤਾ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਮਾਤਾ ਨੇ ਸਮਾਜ ਸੇਵਾ ਅਤੇ ਰਾਜਨੀਤੀ ਦੇ ਖੇਤਰ ਵਿੱਚ ਹਮੇਸ਼ਾ ਇਮਾਨਦਾਰੀ ਅਤੇ ਤਨਦੇਹੀ ਨਾਲ ਕੰਮ ਕੀਤਾ ਹੈ, ਜਿਸ ਤੋਂ ਉਨ੍ਹਾਂ ਨੂੰ ਲਗਾਤਾਰ ਪ੍ਰੇਰਨਾ ਮਿਲਦੀ ਹੈ।
ਮਦਰਜ਼ ਡੇਅ 'ਤੇ ਡਾ. ਬੀ. ਡੀ. ਸਚਦੇਵਾ ਮੈਮੋਰੀਅਲ ਵੈਲਫੇਅਰ ਸੁਸਾਇਟੀ ਨੇ ਮਾਵਾਂ ਦੇ ਤਿਆਗ ਅਤੇ ਸਮਰਪਣ ਨੂੰ ਕੀਤਾ ਨਮਨ ਫਾਜ਼ਿਲਕਾ: ਮਦਰਜ਼ ਡੇਅ ਦੇ ਮੌਕੇ 'ਤੇ ਡਾ. ਬੀ. ਡੀ. ਸਚਦੇਵਾ ਮੈਮੋਰੀਅਲ ਵੈਲਫੇਅਰ ਸੁਸਾਇਟੀ ਵੱਲੋਂ ਇੱਕ ਭਾਵੁਕ ਅਤੇ ਪ੍ਰੇਰਨਾਦਾਇਕ ਪ੍ਰੋਗਰਾਮ ਉਲੀਕਿਆ ਗਿਆ। ਇਸ ਦੌਰਾਨ ਮਾਵਾਂ ਦੇ ਪਿਆਰ, ਤਿਆਗ ਅਤੇ ਸਮਰਪਣ ਨੂੰ ਨਮਨ ਕੀਤਾ ਗਿਆ। ਪ੍ਰੋਗਰਾਮ ਵਿੱਚ ਵੱਡੀ ਗਿਣਤੀ ਵਿੱਚ ਲੋਕਾਂ ਨੇ ਸ਼ਮੂਲੀਅਤ ਕਰਕੇ ਮਦਰਜ਼ ਡੇਅ ਨੂੰ ਉਤਸ਼ਾਹ ਅਤੇ
ਸ਼ਰਧਾ ਨਾਲ ਮਨਾਇਆ। ਪੂਰਾ ਮਾਹੌਲ ਮਾਂ ਪ੍ਰਤੀ ਸਤਿਕਾਰ ਅਤੇ ਭਾਵਨਾਵਾਂ ਨਾਲ ਭਰਿਆ ਰਿਹਾ। ਪ੍ਰੋਗਰਾਮ ਦੌਰਾਨ ਸੱਭਿਆਚਾਰਕ ਪੇਸ਼ਕਾਰੀਆਂ, ਗੀਤ-ਸੰਗੀਤ ਅਤੇ ਵਿਚਾਰ-ਵਟਾਂਦਰੇ ਰਾਹੀਂ ਮਾਂ ਦੀ ਮਹੱਤਤਾ ਨੂੰ ਸੁੰਦਰ ਢੰਗ ਨਾਲ ਪੇਸ਼ ਕੀਤਾ ਗਿਆ। ਬੱਚਿਆਂ ਅਤੇ ਨੌਜਵਾਨਾਂ ਵੱਲੋਂ ਮਾਂ ਦੀ ਮਹਾਨਤਾ 'ਤੇ ਪੇਸ਼ ਕੀਤੀਆਂ ਕਵਿਤਾਵਾਂ ਅਤੇ ਭਾਵੁਕ ਸੰਦੇਸ਼ਾਂ ਨੇ ਹਾਜ਼ਰੀਨ ਨੂੰ ਭਾਵੁਕ ਕਰ ਦਿੱਤਾ। ਇਸ ਮੌਕੇ ਸੁਸਾਇਟੀ ਦੀ ਜਨਰਲ ਸਕੱਤਰ ਪੂਜਾ ਲੂਥਰਾ ਨੇ ਕਿਹਾ ਕਿ ਮਾਂ ਨਾ ਸਿਰਫ਼ ਪਰਿਵਾਰ
ਸਗੋਂ ਪੂਰੇ ਸਮਾਜ ਦੀ ਸਭ ਤੋਂ ਵੱਡੀ ਪ੍ਰੇਰਨਾ ਹੁੰਦੀ ਹੈ। ਉਨ੍ਹਾਂ ਕਿਹਾ ਕਿ ਮਾਵਾਂ ਵੱਲੋਂ ਦਿੱਤੇ ਸੰਸਕਾਰ ਅਤੇ ਸਿੱਖਿਆ ਹੀ ਆਉਣ ਵਾਲੀਆਂ ਪੀੜ੍ਹੀਆਂ ਨੂੰ ਸਹੀ ਦਿਸ਼ਾ ਦਿਖਾਉਂਦੇ ਹਨ। ਸੁਸਾਇਟੀ ਦੇ ਚੇਅਰਮੈਨ ਅਜੇ ਸਚਦੇਵਾ ਅਤੇ ਸਕੱਤਰ ਸੁਭਾਸ਼ ਕੰਬੋਜ ਨੇ ਕਿਹਾ ਕਿ ਮਾਂ ਪਰਿਵਾਰ ਅਤੇ ਸਮਾਜ ਦੀ ਮਜ਼ਬੂਤ ਨੀਂਹ ਹੁੰਦੀ ਹੈ ਅਤੇ ਮਾਂ ਤੋਂ ਬਿਨਾਂ ਜੀਵਨ ਦੀ ਕਲਪਨਾ ਅਧੂਰੀ ਹੈ। ਪ੍ਰੋਗਰਾਮ ਦੌਰਾਨ ਵੱਖ-ਵੱਖ ਉਮਰ ਵਰਗ ਦੀਆਂ ਮਾਵਾਂ ਨੂੰ
ਯਾਦਗਾਰੀ ਚਿੰਨ੍ਹ ਭੇਟ ਕਰਕੇ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਮੇਘਾ ਸਚਦੇਵਾ ਅਤੇ ਯਸ਼ਿਕਾ ਸਚਦੇਵਾ ਨੇ ਆਪਣੀ ਮਾਤਾ ਪੂਜਾ ਲੂਥਰਾ ਸਚਦੇਵਾ ਨੂੰ ਵਿਸ਼ੇਸ਼ ਫੋਟੋ ਭੇਟ ਕਰਕੇ ਆਪਣਾ ਪਿਆਰ ਅਤੇ ਸਤਿਕਾਰ ਪ੍ਰਗਟ ਕੀਤਾ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਮਾਤਾ ਨੇ ਸਮਾਜ ਸੇਵਾ ਅਤੇ ਰਾਜਨੀਤੀ ਦੇ ਖੇਤਰ ਵਿੱਚ ਹਮੇਸ਼ਾ ਇਮਾਨਦਾਰੀ ਅਤੇ ਤਨਦੇਹੀ ਨਾਲ ਕੰਮ ਕੀਤਾ ਹੈ, ਜਿਸ ਤੋਂ ਉਨ੍ਹਾਂ ਨੂੰ ਲਗਾਤਾਰ ਪ੍ਰੇਰਨਾ ਮਿਲਦੀ ਹੈ।
- ਪੰਜਾਬ ਸਕੂਲ ਸਿੱਖਿਆ ਬੋਰਡ ਦੇ ਦਸਵੀਂ ਦੇ ਨਤੀਜਿਆਂ ਵਿੱਚ ਫਰੀਦਕੋਟ ਜ਼ਿਲ੍ਹੇ ਦੇ ਵਿਦਿਆਰਥੀਆਂ ਨੇ ਸੂਬੇ ਭਰ ਵਿੱਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ। ਹਰਲੀਨ ਸ਼ਰਮਾ, ਮਨੀਮਹੇਸ਼ ਸ਼ਰਮਾ ਅਤੇ ਰੀਆ ਰਾਣੀ ਨੇ ਪਹਿਲੇ ਤਿੰਨ ਸਥਾਨ ਹਾਸਲ ਕਰਕੇ ਜ਼ਿਲ੍ਹੇ ਅਤੇ ਪੰਜਾਬ ਦਾ ਨਾਮ ਰੌਸ਼ਨ ਕੀਤਾ ਹੈ। ਇਸ ਕਾਮਯਾਬੀ 'ਤੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਸਮੇਤ ਕਈਆਂ ਨੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ।1
- ਪੰਜਾਬ ਵਿੱਚ ਹੋਏ 'ਰਿਕਾਰਡ ਤੋੜ ਕੰਮਾਂ' ਨੂੰ ਲੈ ਕੇ ਮੁੱਖ ਮੰਤਰੀ ਭਗਵੰਤ ਮਾਨ ਨੇ ਵੱਡੀ ਭਵਿੱਖਬਾਣੀ ਕੀਤੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਉਹ 15-20 ਵਾਰ ਫਿਰ ਤੋਂ ਸੂਬੇ ਦੇ ਮੁੱਖ ਮੰਤਰੀ ਬਣਨਗੇ।2
- Post by Karan1
- ਫਰੀਦਕੋਟ ਦੇ ਗੁਰਦੁਆਰਾ ਸਾਹਿਬ ਟਿੱਲਾ ਬਾਬਾ ਫਰੀਦ ਤੋਂ ਅੱਜ 12 ਮਈ ਨੂੰ ਆਇਆ ਹੁਕਮਨਾਮਾ ਸਾਹਿਬ ਜਾਰੀ ਕੀਤਾ ਗਿਆ ਹੈ। ਸਾਧ ਸੰਗਤ ਨੂੰ ਇਸ ਪਾਵਨ ਹੁਕਮਨਾਮੇ ਨੂੰ ਸਰਵਣ ਕਰਨ ਦੀ ਬੇਨਤੀ ਕੀਤੀ ਗਈ ਹੈ।1
- ਰਾਮਪੁਰਾ ਫੂਲ ਦੀ ਫੈਕਟਰੀ ਰੋਡ 'ਤੇ ਸੀਵਰੇਜ ਮੁਰੰਮਤ ਤੋਂ ਬਾਅਦ ਦੋ ਮਹੀਨਿਆਂ ਤੋਂ ਖੁੱਲ੍ਹਾ ਪਿਆ ਟੋਆ ਹਾਦਸਿਆਂ ਦਾ ਕਾਰਨ ਬਣ ਰਿਹਾ ਹੈ। ਸਥਾਨਕ ਲੋਕ ਨਗਰ ਕੌਂਸਲ ਦੀ ਅਣਗਹਿਲੀ 'ਤੇ ਗੁੱਸੇ ਵਿੱਚ ਹਨ, ਵੱਡੇ ਹਾਦਸੇ ਦਾ ਡਰ ਸਤਾ ਰਿਹਾ ਹੈ। ਉਨ੍ਹਾਂ ਨੇ ਵਿਧਾਇਕ ਅਤੇ ਪ੍ਰਸ਼ਾਸਨ ਤੋਂ ਤੁਰੰਤ ਸਮੱਸਿਆ ਹੱਲ ਕਰਨ ਦੀ ਮੰਗ ਕੀਤੀ ਹੈ ਤਾਂ ਜੋ ਕਿਸੇ ਦੀ ਜਾਨ ਨਾ ਜਾਵੇ।2
- ਮੋਗਾ ਪੁਲਿਸ ਨੇ ਨਸ਼ਾ ਤਸਕਰਾਂ ਖ਼ਿਲਾਫ਼ ਚਲਾਈ ਮੁਹਿੰਮ ਤਹਿਤ 100 ਗ੍ਰਾਮ ਹੈਰੋਇਨ ਸਮੇਤ ਇੱਕ ਵਿਅਕਤੀ ਨੂੰ ਕਾਬੂ ਕੀਤਾ ਹੈ। ਮੁਲਜ਼ਮ ਕਬੀਰ ਸਿੰਘ ਉਰਫ਼ ਸ਼ਿਵਾ ਆਰਮੀ ਏਰੀਆ ਨੇੜੇ ਹੈਰੋਇਨ ਵੇਚਣ ਦੀ ਤਿਆਰੀ ਵਿੱਚ ਸੀ। ਉਸ ਖ਼ਿਲਾਫ਼ NDPS ਐਕਟ ਤਹਿਤ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ।2
- ਪੰਜਾਬ ਦੇ ਫਾਜ਼ਿਲਕਾ ਵਿੱਚ ਭੂਤਾਂ ਦਾ ਡਰ ਦਿਖਾ ਕੇ ਲੜਕੀਆਂ ਨਾਲ ਅਸ਼ਲੀਲ ਹਰਕਤਾਂ ਕਰਨ ਅਤੇ ਪੈਸੇ ਠੱਗਣ ਵਾਲੇ ਢੌਂਗੀ ਬਾਬੇ ਦਾ ਪਰਦਾਫਾਸ਼ ਹੋਇਆ ਹੈ। ਭਾਈ ਮਨਪ੍ਰੀਤ ਸਿੰਘ ਖਾਲਸਾ ਦੀ ਟੀਮ ਨੇ ਇਹ ਕਾਰਵਾਈ ਕੀਤੀ, ਜਿਸ ਤੋਂ ਬਾਅਦ ਪੀੜਤ ਪਰਿਵਾਰਾਂ ਨੇ ਬਾਬੇ ਖ਼ਿਲਾਫ਼ ਮੋਰਚਾ ਖੋਲ੍ਹ ਦਿੱਤਾ ਹੈ। ਇਸ ਘਟਨਾ ਨੇ ਰਾਜ ਭਰ ਵਿੱਚ ਅੰਧਵਿਸ਼ਵਾਸ ਅਤੇ ਢੋਂਗੀ ਬਾਬਿਆਂ ਵਿਰੁੱਧ ਕਾਰਵਾਈ ਦੀ ਮੰਗ ਨੂੰ ਤੇਜ਼ ਕਰ ਦਿੱਤਾ ਹੈ।1
- ਫਰੀਦਕੋਟ ਸ਼ਹਿਰ ਵਿੱਚ ਚਾਰੇ ਪਾਸੇ ਕੂੜੇ ਦੇ ਵੱਡੇ-ਵੱਡੇ ਢੇਰ ਲੱਗੇ ਹੋਏ ਹਨ, ਜਿਸ ਕਾਰਨ ਪ੍ਰਸ਼ਾਸਨ 'ਤੇ ਸਵਾਲ ਉੱਠ ਰਹੇ ਹਨ। ਕਾਂਗਰਸ ਪਾਰਟੀ ਨੇ ਦਾਅਵਾ ਕੀਤਾ ਹੈ ਕਿ 'ਸਵੱਛਤਾ ਮੁਹਿੰਮ' ਸਿਰਫ਼ ਦਿਖਾਵਾ ਸੀ ਤੇ ਹੁਣ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ।1
- ਕੋਟਕਪੂਰਾ ਵਿੱਚ 29 ਕਰੋੜ ਦੇ ਸੜਕ ਪ੍ਰੋਜੈਕਟ ਦਾ ਉਦਘਾਟਨ ਨਗਰ ਕੌਂਸਲ ਚੋਣਾਂ ਦੇ ਐਲਾਨ ਤੋਂ ਪਹਿਲਾਂ ਜਲਦਬਾਜ਼ੀ ਵਿੱਚ ਕੀਤਾ ਗਿਆ। ਇਸ ਪ੍ਰੋਜੈਕਟ ਵਿੱਚ ਸੜਕਾਂ, ਨਾਲੀਆਂ ਅਤੇ ਸੀਵਰੇਜ ਸੁਧਾਰਨਾ ਸ਼ਾਮਲ ਹੈ, ਪਰ ਇਸਦੇ ਸਮੇਂ 'ਤੇ ਸਿਆਸੀ ਸਵਾਲ ਉੱਠ ਰਹੇ ਹਨ। ਲੋਕ ਹੁਣ ਦੇਖਣਗੇ ਕਿ ਇਹ ਐਲਾਨ ਜ਼ਮੀਨੀ ਪੱਧਰ 'ਤੇ ਕਿੰਨਾ ਤੇਜ਼ੀ ਨਾਲ ਪੂਰਾ ਹੁੰਦਾ ਹੈ।1