ਗੌਰਮਿੰਟ ਟੀਚਰਜ਼ ਯੂਨੀਅਨ ਨੇ ਘੇਰਿਆ ਡੀਈਓ ਦਫਤਰ,ਬੋਰਡ ਪੇਪਰਾਂ ਦੀਆਂ ਡਿਊਟੀਆਂ ਨੂੰ ਮਨਮਾਨੇ ਢੰਗ ਨਾਲ ਦੂਰ- ਦੁਰਾਡੇ ਲਗਾਉਣ ਤੇ ਜਤਾਇਆ ਰੋਸ਼ ਗਲਤ ਇਰਾਦੇ ਤੇ ਨਿੱਜੀ ਰੰਜਿਸ਼ਾਂ ਨਾਲ ਲਗਾਈਆਂ ਡਿਊਟੀਆਂ ਕਿਸੇ ਵੀ ਕੀਮਤ ਤੇ ਬਰਦਾਸਤ ਨਹੀਂ ਬਰਨਾਲਾ, ਬੰਧਨ ਤੋੜ ਸਿੰਘ ਗੌਰਮਿੰਟ ਟੀਚਰਜ਼ ਯੂਨੀਅਨ ਜਿਲ੍ਹਾ ਬਰਨਾਲਾ ਵੱਲੋਂ ਬੋਰਡ ਜਮਾਤਾਂ ਦੇ ਪੇਪਰਾਂ ਵਿੱਚ ਅਧਿਆਪਕਾਂ ਦੀਆਂ ਡਿਊਟੀਆਂ ਨੂੰ ਮਨਮਾਨੇ ਤੇ ਰੰਜਿਸ਼ ਪੂਰਨ ਢੰਗ ਨਾਲ ਲਗਾਉਣ ਦੇ ਵਿਰੋਧ ਵਜੋਂ ਡੀਈਓ ਦਫਤਰ ਬਰਨਾਲਾ (ਸੈਕੰਡਰੀ) ਅੱਗੇ ਰੋਸ਼ਮਈ ਧਰਨਾ ਦੇ ਕੇ ਦਫਤਰ ਦਾ ਘਿਰਾਓ ਕੀਤਾ । ਜਥੇਬੰਦੀ ਦੇ ਜ਼ਿਲ੍ਹਾ ਪ੍ਰਧਾਨ ਹਰਿੰਦਰ ਮੱਲ੍ਹੀਆਂ ਤੇ ਜ਼ਿਲ੍ਹਾ ਜਨਰਲ ਸਕੱਤਰ ਤੇਜਿੰਦਰ ਸਿੰਘ ਤੇਜੀ ਨੇ ਮਾਮਲੇ ਦੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹਨਾਂ ਡਿਊਟੀਆਂ ਨੂੰ ਲਗਾਉਣ ਸਮੇਂ ਡੀਲਿੰਗ ਹੈਂਡ ਅਤੇ ਦਫਤਰ ਨੇ ਜਥੇਬੰਦਕ ਆਗੂਆਂ ਅਤੇ ਕਾਡਰ ਨੂੰ ਨਿਸਾਨਾ ਬਣਾਉਣ ਦਾ ਕੋਝਾ ਯਤਨ ਕੀਤਾ ਹੈ ਅਤੇ ਸਿੱਖਿਆ ਵਿਭਾਗ ਦੇ ਸਮੇਂ ਸਮੇਂ ਤੇ ਜਾਰੀ ਪੱਤਰਾਂ ਤੇ ਨਿਯਮਾਂ ਨੂੰ ਛਿੱਕੇ ਟੰਗਦਿਆਂ ਅਧਿਆਪਕਾਂ ਦੀਆਂ ਡਿਊਟੀਆਂ 40-50 ਕਿਲੋਮੀਟਰ ਤੱਕ ਦੂਰ ਲਗਾ ਦਿੱਤੀਆਂ ਹਨ। ਜਥੇਬੰਦੀ ਨੇ ਇਸ ਮਾਮਲੇ ਵਿੱਚ ਤੁਰੰਤ ਕਾਰਵਾਈ ਕਰਦਿਆਂ ਦਫਤਰ ਖਿਲਾਫ਼ ਸੰਘਰਸ਼ ਸ਼ੁਰੂ ਕਰ ਦਿੱਤਾ ਤੇ ਜਥੇਬੰਦੀ ਦੇ ਰੋਹ ਨੂੰ ਦੇਖਦਿਆਂ ਸਾਰੇ ਹੀ ਜਿੰਮੇਵਾਰ ਅਧਿਕਾਰੀ ਦਫਤਰ ਚੋਂ ਗਾਇਬ ਹੋ ਗਏ ਪਰ ਜਥੇਬੰਦੀ ਦੇ ਦਫਤਰ ਦਾ ਘਿਰਾਓ ਦੇ ਐਲਾਨ ਤੋਂ ਬਾਅਦ ਸਸਸਸ ਠੀਕਰੀਵਾਲਾ ( ਕੰਨਿਆ ) ਦੇ ਪ੍ਰਿੰਸੀਪਲ ਸ਼੍ਰੀ ਸੰਜੇ ਸਿੰਗਲਾ ਦੀ ਡਿਊਟੀ ਜਥੇਬੰਦੀ ਨਾਲ ਗੱਲਬਾਤ ਕਰਨ ਤੇ ਲਗਾਈ ਗਈ, ਜਿੰਨ੍ਹਾ ਨੇ ਜੱਥੇਬੰਦੀ ਵੱਲੋਂ ਪੇਸ਼ ਕੀਤੀਆਂ ਸਾਰੀਆਂ ਹੀ ਗ਼ਲਤ ਡਿਊਟੀਆਂ ਕੱਟਣ / ਅਡਜਸਟ ਕਰਨ ਦੀ ਸਹਿਮਤੀ ਦਿੱਤੀ ਪਰ ਜਥੇਬੰਦੀ ਨੇ ਗਲਤ ਇਰਾਦੇ ਨਾਲ ਡਿਊਟੀਆਂ ਲਗਾਉਣ ਵਾਲੇ ਕਰਮਚਾਰੀਆਂ ਤੇ ਕਾਰਵਾਈ ਕਰਨ ਦੀ ਮੰਗ ਨੂੰ ਮੁੱਖ ਰੱਖਦਿਆਂ ਕੋਈ ਵੀ ਹੋਰ ਅਪੀਲ ਤੇ ਦਲੀਲ ਨੂੰ ਪੂਰੀ ਤਰ੍ਹਾਂ ਰੱਦ ਕਰ ਦਿੱਤਾ। ਜਥੇਬੰਦੀ ਨੇ ਦਫਤਰ ਨੂੰ ਚਿਤਾਵਨੀ ਦਿੱਤੀ ਕਿ ਜਿੰਨ੍ਹਾ ਚਿਰ ਡੀਲਿੰਗ ਹੈਂਡ ਜਸਵਿੰਦਰ ਸਿੰਘ ( ਸੀਨੀ. ਸਹਾ) ਦੀ ਸੀਟ ਬਦਲੀ ਅਤੇ ਮਨਜੀਤ ਕੌਰ ਮਨੂ ਨੂੰ ਦਫਤਰ ਤੌਂ ਰਿਲੀਵ ਨਹੀਂ ਕੀਤਾ ਜਾਂਦਾ, ਉਨ੍ਹਾਂ ਚਿਰ ਸੰਘਰਸ ਜਾਰੀ ਰਹੇਗਾ । ਜਥੇਬੰਦੀ ਨੇ 16 ਫਰਵਰੀ ਦਿਨ ਸੋਮਵਾਰ ਦੀ DEO ਦੱਫਤਰ ਵਿਖੇ ਵਧਵੀ ਮੀਟਿੰਗ ਬੁਲਾਈ ਹੈ , ਜਿਸ ਵਿੱਚ ਦਫਤਰ ਖਿਲਾਫ ਅਗਲੇ ਸੰਘਰਸ਼ਾਂ ਦਾ ਫੈਸਲਾ ਲਿਆ ਜਾਵੇਗਾ।

- ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਪਰਿਵਾਰ ਚ ਹੋਇਆ ਵਾਧਾ ਮਾਨਸਾ ਜ਼ਿਲ੍ਹੇ ਬਲਾਕ ਮਾਨਸਾ ਦੇ ਪਿੰਡ ਖਿਆਲਾ ਕਲਾਂ ਦੇ ਸੰਘਰਸ਼ੀ ਆਗੂ ਲਾਭ ਸਿੰਘ ਹੋਏ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਵਿੱਚ ਸ਼ਾਮਲ1
- ਟੌਪ ਕੁਆਲਟੀ ਖੀਰੀ ਪੱਠ ਸੇਲ ਪਿੰਡ ਸੂਰੇਵਾਲਾ ਜ਼ਿਲ੍ਹਾ ਸੀ੍ ਮੁਕਤਸਰ ਸਾਹਿਬ ਪੰਜਾਬ 79733-247311
- Post by Somparkashlalkanbhacity16f2s1971y552
- बठिंडा के परसराम स्थित मां ज्वालाजी इच्छापूर्ति मंदिर में महाशिवरात्रि धूमधाम से मनाई गई। इस अवसर पर भगवान शिव और मां पार्वती की वेशभूषा में शिव तांडव भी किया।1
- ਨਾ ਸਾਡੀ ਗਲੀ ਦੇ ਵਿੱਚ ਲਾਈਟਾਂ ਹਨ ਨਾ ਹੀ ਸੜਕ ਪੱਕੀ ਹੈ ਰਾਤ ਨੂੰ ਬਹੁਤ ਜਿਆਦਾ ਦਿੱਕਤ ਆਉਂਦੀ ਹ ਸਰਕਾਰ ਇਥੇ ਕੋਈ ਵੀ ਕੰਮ ਨਹੀਂ ਕਰਦੇ ਨਾ ਕੋਈ ਸੀਵਰੇਜ ਆ ਪਿੰਡ ਸਹਾਬਾਣਾ ਲੁਧਿਆਣਾ ਪੰਜਾਬ1
- ਮਾਨਸਾ ਸਹਿਰ ਵਿੱਚ ਗੰਦਗੀ ਦਾ ਢੇਰ ਰੋਡ ਦੀ ਖਸਤਾ ਹਾਲਤ ਵੇਖੋ1
- ਗੈਂਗਸਟਰ ਨੈੱਟਵਰਕ ਤੋੜਨ ਲਈ ਐਂਟੀ-ਗੈਂਗਸਟਰ ਹੈਲਪਲਾਈਨ ...ਜਾਰੀ, ਜਾਣਕਾਰੀ ਦੇਣ 'ਤੇ 10 ਲੱਖ ਰੁਪਏ ਤੱਕ ਇਨਾਮ ਮਿਲੇਗਾ1
- Post by Somparkashlalkanbhacity16f2s1971y554