ਡਿਪਟੀ ਕਮਿਸ਼ਨਰ ਵੱਲੋਂ ਘਰ-ਘਰ ਸਰਵੇ ਦਾ ਸੌ ਫੀਸਦੀ ਕੰਮ ਮੁਕੰਮਲ ਕਰਨ ਵਾਲੇ 30 ਬੀ.ਐਲ.ਓਜ਼ ਦਾ ਕੀਤਾ ਸਨਮਾਨ ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫ਼ਸਰ ਡਾ. ਸੋਨਾ ਥਿੰਦ ਵੱਲੋਂ ਅੱਜ ਵੋਟਰ ਸੂਚੀਆਂ ਦੀ ਚੱਲ ਰਹੀ ਸਪੈਸ਼ਲ ਇੰਟੈਂਸਿਵ ਰਵੀਜ਼ਨ (ਐਸ.ਆਈ.ਆਰ.)-2026 ਤਹਿਤ ਘਰ-ਘਰ ਸਰਵੇ ਦਾ ਸੌ ਫੀਸਦੀ ਕੰਮ ਮਕੰਮਲ ਕਰਨ ਵਾਲੇ 30 ਬੂਥ ਲੈਵਲ ਅਫ਼ਸਰਾਂ ਦਾ ਸਨਮਾਨ ਕੀਤਾ ਗਿਆ। ਬੂਥ ਲੈਵਲ ਅਫ਼ਸਰਾਂ ਨੂੰ ਪ੍ਰਸ਼ੰਸਾ ਪੱਤਰ ਸੌਂਪਦਿਆਂ ਡਿਪਟੀ ਕਮਿਸ਼ਨਰ ਡਾ. ਸੋਨਾ ਥਿੰਦ ਨੇ ਕਿਹਾ ਕਿ ਉਨ੍ਹਾਂ ਦੀ ਵਚਨਬੱਧਤਾ ਤੇ ਕਾਰਗੁਜ਼ਾਰੀ ਨੇ ਜ਼ਿਲ੍ਹੇ ਵਿੱਚ ਕੰਮ ਕਰ ਰਹੇ ਹੋਰਨਾਂ ਬੀ.ਐਲ.ਓਜ਼ ਲਈ ਮਿਸਾਲ ਕਾਇਮ ਕੀਤੀ ਹੈ। ਉਨ੍ਹਾਂ ਕਿਹਾ ਕਿ ਚੋਣ ਪ੍ਰਕਿਰਿਆ ਦੀ ਸਫ਼ਲਤਾ ਵਿੱਚ ਬੀ.ਐੱਲ.ਓ. ਦੀ ਭੂਮਿਕਾ ਬਹੁਤ ਹੀ ਮਹੱਤਵਪੂਰਣ ਹੁੰਦੀ ਹੈ। ਜਿਲ੍ਹਾ ਚੋਣ ਅਫ਼ਸਰ ਕਮ ਡਿਪਟੀ ਕਮਿਸ਼ਨਰ ਡਾ.ਸੋਨਾ ਥਿੰਦ ਨੇ ਕਿਹਾ ਕਿ ਬੀ.ਐਲ.ਓਜ਼ ਵੱਲੋਂ ਪੂਰੀ ਨਿਸ਼ਠਾ, ਸਮਰਪਣ ਅਤੇ ਜ਼ਿੰਮੇਵਾਰੀ ਨਾਲ ਕੰਮ ਕਰਦਿਆਂ ਐਸ.ਆਈ.ਆਰ. ਤਹਿਤ ਨਿਰਧਾਰਿਤ ਮਿਤੀ ਤੋਂ ਪਹਿਲਾਂ ਘਰ-ਘਰ ਸਰਵੇ ਦੇ ਕੰਮ ਨੂੰ ਨੇਪਰੇ ਚਾੜ੍ਹਿਆ ਹੈ, ਜੋ ਹੋਰਨਾਂ ਅਧਿਕਾਰੀਆਂ ਅਤੇ ਕਰਮਚਾਰੀਆਂ ਲਈ ਪ੍ਰੇਰਨਾ ਸਰੋਤ ਹੈ। ਇਸ ਮੌਕੇ ਐਸ.ਡੀ.ਐਮ ਅਮਲੋਹ ਹਰਵੀਰ ਕੌਰ, ਐਸ.ਡੀ.ਐਮ ਬੱਸੀ ਪਠਾਣਾ ਦੀਪਜੋਤ ਕੌਰ ਅਤੇ ਚੋਣ ਤਹਿਸੀਲਦਾਰ ਨਿਰਮਲਾ ਰਾਣੀ ਵੀ ਮੌਜੂਦ ਸਨ। ਇਸ ਮੌਕੇ ਸਨਮਾਨਿਤ ਹੋਣ ਵਾਲੇ ਬੂਥ ਲੈਵਲ ਅਫ਼ਸਰਾਂ ਵਿੱਚ ਵਿਧਾਨ ਸਭਾ ਹਲਕਾ ਬਸੀ ਪਠਾਣਾ ਤੋਂ ਹਰਪ੍ਰੀਤ ਸਿੰਘ, ਬੂਥ ਨੰਬਰ 32, ਗੁਰਦੀਪ ਸਿੰਘ, ਬੂਥ ਨੰਬਰ 39, ਲਖਬੀਰ ਸਿੰਘ, ਬੂਥ ਨੰਬਰ 40, ਸੋਹਣ ਸਿੰਘ ਬੂਥ ਨੰ: 70, ਮਨਦੀਪ ਕੌਰ ਬੂਥ ਨੰਬਰ 71, ਕੁਲਦੀਪ ਕੌਰ ਬੂਥ ਨੰਬਰ 94, ਸ਼ਿਆਮ ਕੁਮਾਰੀ ਬੂਥ ਨੰ: 119, ਕੁਲਦੀਪ ਕੌਰ ਬੂਥ ਨੰਬਰ 123,ਬਲਕਰਨ ਸਿੰਘ ਬੂਥ ਨੰ: 128, ਨਰਿੰਦਰ ਸਿੰਘ ਬੂਥ ਨੰਬਰ 133, ਯਾਦਵਿੰਦਰ ਸਿੰਘ ਬੂਥ ਨੰਬਰ 144, ਪੁਨੀਤ ਅਪੂਰ ਬੂਥ ਨੰ: 168, ਮਨਿੰਦਰ ਕੌਰ ਬੂਥ ਨੰਬਰ 172। ਇਸੇ ਤਰ੍ਹਾ ਵਿਧਾਨ ਸਭਾ ਹਲਕਾ ਫ਼ਤਹਿਗੜ੍ਹ ਸਾਹਿਬ ਤੋਂ ਗੁਰਜੀਤ ਸਿੰਘ ਬੂਥ ਨੰਬਰ 149, ਜਸਮੇਰ ਸਿੰਘ ਬੂਥ ਨੰ: 160, ਨਰਿੰਦਰ ਕੁਮਾਰ ਬੂਥ ਨੰਬਰ 164, ਰਾਜ ਕੁਮਾਰ ਸਿੰਘ ਬੂਥ ਨੰ: 165, ਜਸਵੀਰ ਸਿੰਘ ਬੂਥ ਨੰਬਰ 166, ਅਮਨਦੀਪ ਸਿੰਘ ਬੂਥ ਨੰ: 168, ਕੋਮਲ ਅਸ਼ਟਾ ਬੂਥ ਨੰਬਰ 192, ਮਾਨ ਸਿੰਘ ਬੂਥ ਨੰ: 198 ਅਤੇ ਵਿਧਾਨ ਸਭਾ ਹਲਕਾ ਅਮਲੋਹ ਤੋਂ ਅਮਿਤ ਵਰਮਾ ਬੂਥ ਨੰਬਰ 41, ਗਗਨਦੀਪ ਕੌਰ ਬੂਥ ਨੰਬਰ 73, ਰਵਿੰਦਰ ਕੌਰ ਬੂਥ ਨੰਬਰ 74, ਅਮਰੀਕ ਸਿੰਘ ਬੂਥ ਨੰਬਰ 116, ਰੇਸ਼ਮ ਕੌਰ ਬੂਥ ਨੰਬਰ 140, ਸੋਨੀ ਸਿੰਘ ਬੂਥ ਨੰਬਰ 145, ਹਰਦੀਪ ਕੌਰ ਬੂਥ ਨੰਬਰ 146, ਰਾਣੀ ਬੂਥ ਨੰਬਰ 152 ਅਤੇ ਬਲਵਿੰਦਰ ਕੌਰ ਬੂਥ ਨੰਬਰ 164 ਸ਼ਾਮਲ ਸਨ।

- ਫਤਿਹਗੜ੍ਹ ਸਾਹਿਬ ਤੋਂ ਨਤਮਸਤਕ ਹੋ ਕੇ ਪਰਤ ਰਹੇ ਪਤੀ-ਪਤਨੀ ਦੀ ਭਿਆਨਕ ਹਾਦਸੇ 'ਚ ਮੌਤ ਗੁਰਦੁਆਰਾ ਸ਼੍ਰੀ ਫਤਿਹਗੜ੍ਹ ਸਾਹਿਬ ਵਿਖੇ ਮੱਥਾ ਟੇਕ ਕੇ ਆਪਣੀ ਸਕੂਟਰੀ 'ਤੇ ਵਾਪਸ ਚੰਡੀਗੜ੍ਹ ਪਰਤ ਰਹੇ ਧਰਮਵੀਰ ਸਿੰਘ ਅਤੇ ਉਸ ਦੀ ਪਤਨੀ ਸ਼ਸ਼ੀ ਬਾਲਾ ਵਾਸੀ ਚੰਡੀਗੜ੍ਹ ਦੀ ਇੱਕ ਭਿਆਨਕ ਸੜਕ ਹਾਦਸੇ ਵਿੱਚ ਦਰਦਨਾਕ ਮੌਤ ਹੋ ਗਈ। ਮਿਲੀ ਜਾਣਕਾਰੀ ਅਨੁਸਾਰ, ਜਦੋਂ ਇਹ ਦੋਵੇਂ ਨਤਮਸਤਕ ਹੋਣ ਉਪਰੰਤ ਆਪਣੇ ਘਰ ਵੱਲ ਜਾ ਰਹੇ ਸਨ, ਤਾਂ ਪਿੰਡ ਆਲਮਪੁਰ ਦੇ ਨਜ਼ਦੀਕ ਸਾਹਮਣੇ ਤੋਂ ਆ ਰਹੇ ਇੱਕ ਟਰੱਕ ਨੇ ਉਨ੍ਹਾਂ ਦੀ ਸਕੂਟਰੀ ਨੂੰ ਟੱਕਰ ਮਾਰ ਦਿੱਤੀ। ਟੱਕਰ ਇੰਨੀ ਜ਼ਬਰਦਸਤ ਸੀ ਕਿ ਦੋਵਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ। ਥਾਣਾ ਬੱਸੀ ਪਠਾਣਾ ਦੇ ਸਹਾਇਕ ਥਾਣੇਦਾਰ ਹਰਪਿੰਦਰ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਹਾਦਸਾਗ੍ਰਸਤ ਟਰੱਕ ਨੂੰ ਕਬਜ਼ੇ ਵਿੱਚ ਲੈ ਲਿਆ ਹੈ। ਪੁਲਿਸ ਵੱਲੋਂ ਟਰੱਕ ਚਾਲਕ ਦਲਜੀਤ ਸਿੰਘ ਵਿਰੁੱਧ ਮਾਮਲਾ ਦਰਜ ਕਰਕੇ ਅਗਲੇਰੀ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾ ਰਹੀ ਹੈ।1
- ਦੋਰਾਹਾ ਵਿਖੇ ਦਾ ਸਾਊਥ ਕੈਫੇ ਵਾਲਿਆਂ ਨੇ ਰੱਖੜੀ ਮੌਕੇ ਲਗਾ ਦਿੱਤੀ 3 ਦਿਨ ਦੀ ਧਮਾਕੇ ਦਾ ਆਫਰ 27, 28 , 29 ਅਗਸਤ ਨੂੰ ਹੁਣ ਤੁਸੀਂ ਲਓ 7 ਆਈਟਮਾਂ ਸਿਰਫ 299 ਰੁਪਏ ਚ ਦੋਰਾਹਾ ਵਿਖੇ ਦਾ ਸਾਊਥ ਕੈਫੇ ਵਾਲਿਆਂ ਨੇ ਰੱਖੜੀ ਮੌਕੇ ਲਗਾ ਦਿੱਤੀ 3 ਦਿਨ ਦੀ ਧਮਾਕੇ ਦਾ ਆਫਰ 27, 28 , 29 ਅਗਸਤ ਨੂੰ ਹੁਣ ਤੁਸੀਂ ਲਓ 7 ਆਈਟਮਾਂ ਸਿਰਫ 299 ਰੁਪਏ ਚ1
- ਖੰਨਾ ਪੁਲਿਸ ਨੇ ਲੁੱਟਾਂ ਖੋਹਾਂ ਕਰਨ ਵਾਲੇ ਗਿਰੋਹ ਦਾ ਕੀਤਾ ਪਰਦਾਫਾਸ਼ 04 ਮੈਂਬਰਾਂ ਨੂੰ ਕੀਤਾ ਕਾਬੂ।1
- दिन दहाडे चोरी हुई दुकान में सरकार आखिर कर कया रही हैं भाई2
- ਡਾ. ਐੱਨ. ਐੱਸ. ਹਰਡੀਕਰ ਦੀ 51ਵੀਂ ਪੁਣਯਤਿਥੀ ਮੌਕੇ ਸਮਾਗਮ ਅਤੇ ਤਿਰੰਗਾ ਰੈਲੀ ਕੰਢੀ ਸੰਘਰਸ਼ ਕਮੇਟੀ ਗੈਰਕਾਨੂੰਨੀ ਮਾਈਨਿੰਗ ਅਤੇ ਨਸ਼ਿਆਂ ਦੇ ਮੁੱਦੇ ’ਤੇ ਸਰਕਾਰ ਨੂੰ ਘੇਰਿਆ ਕਾਂਗਰਸ ਸੇਵਾ ਦਲ ਦੇ ਸੰਸਥਾਪਕ ਡਾ. ਐੱਨ. ਐੱਸ. ਹਰਡੀਕਰ ਜੀ ਦੀ 51ਵੀਂ ਪੁਣਯਤਿਥੀ ਸ਼ਰਧਾ ਅਤੇ ਸਤਿਕਾਰ ਨਾਲ ਮਨਾਈ ਗਈ। ਇਸ ਮੌਕੇ ਕਾਂਗਰਸ ਸੇਵਾ ਦਲ ਵੱਲੋਂ ਝੰਡਾ ਲਹਿਰਾਉਣ ਦੀ ਰਸਮ ਅਦਾ ਕੀਤੀ ਗਈ। ਇਸ ਉਪਰੰਤ ਗੈਰਕਾਨੂੰਨੀ ਮਾਈਨਿੰਗ ਦ ਗੈਰਕਾਨੂੰਨੀ ਮਾਈਨਿੰਗ ਅਤੇ ਨਸ਼ਿਆਂ ਦੇ ਮੁੱਦੇ ’ਤੇ ਸਰਕਾਰ ਨੂੰ ਘੇਰਿਆ ਗੜ੍ਹਸ਼ੰਕਰ (ਅਸ਼ਵਨੀ ਸ਼ਰਮਾ)ਕਾਂਗਰਸ ਸੇਵਾ ਦਲ ਦੇ ਸੰਸਥਾਪਕ ਡਾ. ਐੱਨ. ਐੱਸ. ਹਰਡੀਕਰ ਜੀ ਦੀ 51ਵੀਂ ਪੁਣਯਤਿਥੀ ਸ਼ਰਧਾ ਅਤੇ ਸਤਿਕਾਰ ਨਾਲ ਮਨਾਈ ਗਈ। ਇਸ ਮੌਕੇ ਕਾਂਗਰਸ ਸੇਵਾ ਦਲ ਵੱਲੋਂ ਝੰਡਾ ਲਹਿਰਾਉਣ ਦੀ ਰਸਮ ਅਦਾ ਕੀਤੀ ਗਈ। ਇਸ ਉਪਰੰਤ ਗੈਰਕਾਨੂੰਨੀ ਮਾਈਨਿੰਗ ਦੇ ਵਿਰੋਧ ਵਿੱਚ ਤਿਰੰਗਾ ਰੈਲੀ ਕੱਢੀ ਗਈ। ਰੈਲੀ ਤੋਂ ਬਾਅਦ ਆਰ.ਪੀ. ਸੋਨੀ ਦੇ ਗ੍ਰਹਿ ਵਿਖੇ ਪਹੁੰਚ ਕੇ ਉਨ੍ਹਾਂ ਦਾ ਸਨਮਾਨ ਕੀਤਾ ਗਿਆ। ਇਸ ਮੌਕੇ ਵੱਖ-ਵੱਖ ਆਗੂਆਂ ਨੇ ਸੰਬੋਧਨ ਕਰਦਿਆਂ ਪੰਜਾਬ ਨਾਲ ਜੁੜੇ ਅਹਿਮ ਮੁੱਦਿਆਂ ’ਤੇ ਵਿਚਾਰ ਸਾਂਝੇ ਕੀਤੇ। ਸਮਾਗਮ ਵਿੱਚ ਪੰਜਾਬ ਕਾਂਗਰਸ ਸੇਵਾ ਦਲ ਦੇ ਆਗੂਆਂ, ਅਹੁਦੇਦਾਰਾਂ ਅਤੇ ਵੱਖ-ਵੱਖ ਜ਼ਿਲ੍ਹਿਆਂ ਤੋਂ ਪਹੁੰਚੇ ਵਰਕਰਾਂ ਨੇ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕੀਤੀ। ਇਸ ਮੌਕੇ ਜਤਿੰਦਰ ਸਿੰਘ ਮਾਰਸ਼ਲ, ਭਾਰਗਵ ਪੰਜਾਬ ਪ੍ਰਦਾਨ ਪੰਜਾਬ, ਜਨਰਲ ਸਕੱਤਰ ਦਰਸ਼ਨ ਸਿੰਘ ਚੀਮਾ, ਲੀਲਾ ਵਰਮਾ, ਹਰਸੇਵਕ ਸਿੰਘ ਜ਼ਿਲ੍ਹਾ ਪ੍ਰਧਾਨ ਫਤਿਹਗੜ੍ਹ ਸਾਹਿਬ, ਰਾਜਕੁਮਾਰ ਸਭਰਵਾਲ ਨਵਾਂਸ਼ਹਿਰ ਪ੍ਰਧਾਨ, ਜਗੀਰਾ ਸਿੰਘ ਵਾਤਾਵਰਨ ਚੇਅਰਮੈਨ, ਰੀਤੂਜਾ ਮਣੀ ਪ੍ਰਧਾਨ ਪੰਜਾਬ ਪ੍ਰਦੇਸ਼ ਮਹਿਲਾ ਕਾਂਗਰਸ ਸੇਵਾ ਦਲ, ਅਰਜੀਤ ਸਿੰਘ ਜ਼ਿਲ੍ਹਾ ਪ੍ਰਧਾਨ ਜਲੰਧਰ, ਕ੍ਰਿਸ਼ਨ ਕੁਮਾਰ ਸਹੋਤਾ ਸਾਬਕਾ ਪੀ.ਪੀ.ਸੀ., ਹਰਵੈਲ ਸਿੰਘ ਸੈਣੀ ਸਾਬਕਾ ਪ੍ਰਧਾਨ ਨਗਰ ਕੌਂਸਲ, ਰਵੀ ਮਹਿਤਾ, ਗੁਰਜੀਤ ਸਿੰਘ ਪੁਰਖੋਵਾਲ, ਅਨੂਪਾ ਸਿੰਘ ਪਾਧਰੀ, ਗੁਰਜੀਤ ਸਿੰਘ ਸਕੱਤਰ ਜ਼ਿਲ੍ਹਾ ਹੁਸ਼ਿਆਰਪੁਰ, ਮਨਜੀਤ ਸਿੰਘ, ਜੱਸਾ ਸਦੋਵਾਲ, ਸਾਬਕਾ ਸਰਪੰਚ ਮਹਿੰਦਰਪਾਲ, ਸਾਬਕਾ ਸਰਪੰਚ ਨੇਤਾ ਰਾਮ, ਸਾਬਕਾ ਬਲਾਕ ਸੰਮਤੀ ਮੈਂਬਰ ਪਾਲੂ, ਚਰਨਜੀਤ ਸਿੰਘ ਥਿੰਦ, ਬਿੰਦਰ ਪਰੋਵਾਲ, ਪਰਮਜੀਤ ਕੌਰ, ਨੰਬਰਦਾਰ ਇੰਦਰਜੀਤ ਸਿੰਘ, ਅਸ਼ੋਕ ਕੁਮਾਰ ਓ.ਬੀ.ਸੀ. ਪ੍ਰਧਾਨ, ਕਾਕੂ ਰਾਣਾ ਬੇਨੇਵਾਲ, ਕਰਨ ਸ਼ਰਮਾ ਚੋਨੋਵਾਲ, ਨਵਜੋਤ ਧਾਲੀਵਾਲ, ਕਿਲਵੀਰ ਸਿੰਘ ਅਤੇ ਬਿਜਲੀ ਬੋਰਡ ਯੂਨੀ ਦੇ ਅਹੁਦੇਦਾਰਾਂ ਸਮੇਤ ਹੋਰ ਆਗੂ ਅਤੇ ਵਰਕਰ ਹਾਜ਼ਰ ਸਨ। ਸਮਾਗਮ ਦੌਰਾਨ ਪੰਜਾਬ ਦੀਆਂ ਮੌਜੂਦਾ ਸਮੱਸਿਆਵਾਂ ਨੂੰ ਲੈ ਕੇ ਵੀ ਵਿਚਾਰ-ਵਟਾਂਦਰਾ ਕੀਤਾ ਗਿਆ। ਆਗੂਆਂ ਨੇ ਕਿਹਾ ਕਿ ਪੰਜਾਬ ਵਿੱਚ ਨਸ਼ਿਆਂ ਦੀ ਸਮੱਸਿਆ ਚਿੰਤਾਜਨਕ ਰੂਪ ਧਾਰਨ ਕਰ ਰਹੀ ਹੈ ਅਤੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਬਚਾਉਣ ਲਈ ਸਰਕਾਰ ਨੂੰ ਠੋਸ ਅਤੇ ਪ੍ਰਭਾਵਸ਼ਾਲੀ ਕਦਮ ਚੁੱਕਣੇ ਚਾਹੀਦੇ ਹਨ। ਇਸ ਦੇ ਨਾਲ ਹੀ ਗੈਰਕਾਨੂੰਨੀ ਮਾਈਨਿੰਗ ਦੇ ਮੁੱਦੇ ਨੂੰ ਵੀ ਜ਼ੋਰਦਾਰ ਢੰਗ ਨਾਲ ਉਠਾਇਆ ਗਿਆ। ਆਗੂਆਂ ਨੇ ਕਿਹਾ ਕਿ ਪੰਜਾਬ ਦੇ ਲੋਕਾਂ ਨਾਲ ਜੁੜੇ ਮੁੱਦਿਆਂ ’ਤੇ ਕਾਂਗਰਸ ਸੇਵਾ ਦਲ ਆਪਣੀ ਆਵਾਜ਼ ਬੁਲੰਦ ਕਰਦਾ ਰਹੇਗਾ ਅਤੇ ਲੋਕ ਹਿੱਤਾਂ ਲਈ ਸੰਘਰਸ਼ ਜਾਰੀ ਰੱਖਿਆ ਜਾਵੇਗਾ। ਇਹ ਸਮੁੱਚਾ ਪ੍ਰੋਗਰਾਮ ਜਸਵੀਰ ਸਿੰਘ ਦੀ ਅਗਵਾਈ ਹੇਠ ਕਰਵਾਇਆ ਗਿਆ। ਸਮਾਗਮ ਦੇ ਅੰਤ ਵਿੱਚ ਹਾਜ਼ਰ ਆਗੂਆਂ ਅਤੇ ਵਰਕਰਾਂ ਦਾ ਧੰਨਵਾਦ ਕੀਤਾ ਗਿਆ।1
- CM ਭਗਵੰਤ ਮਾਨ ਦੀ ਲੋਕ ਮਿਲਣੀ, ਹਲਕਾ ਮਜੀਠਾ ਦੇ ਪਿੰਡ ਚਵਿੰਡਾ ਦੇਵੀ ਤੋਂ Live1
- ਮੁਸਲਿਮ ਭਾਈਚਾਰੇ ਦੇ ਮਹਾਂਪੁਰਸ਼ ਮੁਹੰਮਦ ਨਬੀ ਜੀ ਦੇ ਜਨਮ ਦਿਨ ਮੌਕੇ ਬਹੁਤ ਬਹੁਤ ਮੁਬਾਰਕ ਵੋਟਰ ਪਾਰਟੀ ਇਨਕਲਾਬ ਜਿੰਦਾਬਾਦ ਪਿੰਡ ਸੁਨੇਤ ਤੋਂ ਮੁਹੰਮਦ ਨਬੀ ਜੀ ਦੇ ਜਨਮਦਿਨ ਤੇ ਸੋਭਾ ਯਾਤਰਾ ਦਾ ਸਿਲਸਿਲਾ ਸ਼ੁਰੂ ਹੋਇਆ ਜੋ ਸਵੇਰੇ 10 ਵਜੇ ਚੱਲ ਕੇ ਚਾਰ ਵਿੱਚ ਇੱਕ ਚੱਲਦਾ ਰਿਹਾ ਪਿੰਡ ਸੁਨੇਤ ਦੀਆਂ ਸੜਕਾਂ ਤੇ ਅੱਲਾਹ ਹੂ ਅੱਲਾਹ ਹੂ ਦੇ ਜੈਕਾਰੇ ਸੁਣਾਈ ਦਿੱਤੇ ਇਹਨਾਂ ਵੱਲੋਂ ਇਹ ਸੁਬਾ ਯਾਤਰਾ ਬਹੁਤ ਹੀ ਸ਼ਾਂਤਮਈ ਤਰੀਕੇ ਦੇ ਨਾਲ ਹਰ ਸਾਲ ਦੀ ਤਰ੍ਹਾਂ ਆਰੰਭ ਹੋਈ ਮੁਸਲਿਮ ਭਾਈਚਾਰੇ ਦਾ ਬੇਮਿਸਾਲ ਕੱਠ ਅਤੇ ਇਕ ਤਾਂ ਦੇਖਣ ਨੂੰ ਮਿਲੀ ਮੁਸਲਿਮ ਭਾਈਚਾਰੇ ਵੱਲੋਂ ਤੁਸੀਂ ਦੇਖਿਆ ਹੋਵੇਗਾ ਕਿ ਕਦੇ ਵੀ ਅਲੱਗ ਅਲੱਗ ਧੜੇ ਵੰਡੀਆਂ ਦੇ ਵਿੱਚ ਸੋਭਾ ਯਾਤਰਾ ਨਹੀਂ ਕੱਢੀਆਂ ਜਾਂਦੀਆਂ ਜਦੋਂ ਵੀ ਕੋਈ ਪ੍ਰੋਗਰਾਮ ਹੁੰਦਾ ਹੈ ਤਾਂ ਸਾਰਾ ਭਾਈਚਾਰਾ ਮਿਲ ਕੇ ਆਪਣੀਆਂ ਆਪਣੀਆਂ ਆਉਣ ਵਾਲੀਆਂ ਪੀੜੀਆਂ ਦੇ ਚੰਗੇ ਭਵਿੱਖ ਬਾਰੇ ਵਿਚਾਰ ਚਰਚਾ ਵੀ ਕਰਦੇ ਹਨ ਦੂਜੇ ਪਾਸੇ ਆਪਣੇ ਪੰਜਾਬੀ ਭਾਈਚਾਰਾ ਆਪਾਂ ਦੇਖ ਲੈਦੇ ਆਂ ਕਿ ਸਾਡੇ ਪੰਜਾਬ ਦੇ ਲੋਕ ਪੰਜਾਬੀਅਤ ਨੂੰ ਭੁੱਲਦੇ ਹੋਏ ਇੱਕ ਦੂਜੇ ਦੀ ਲੱਤਾਂ ਖਿੱਚਣ ਨੂੰ ਤਾਂ ਟਾਈਮ ਹੈ ਪਰ ਭਾਈ ਚਾਰਕ ਸਾਂਝ ਨੂੰ ਮਜਬੂਤ ਕਰਨ ਲਈ ਗੁਰੂ ਸਾਹਿਬ ਜੀ ਦੇ ਦਿੱਤੇ ਹੋਏ ਅਸ਼ੀਰਵਾਦ ਨੂੰ ਕਿ ਮਾਨਸ ਕੀ ਜਾਤ ਸਭ ਏਕ ਪਹਿਚਾਨਬੋ ਦੇ ਸਲੋਕ ਨੂੰ ਭੁੱਲਦੇ ਹੋਏ ਬਹੁਤ ਸਾਰੇ ਧੜਿਆਂ ਵਿੱਚ ਵੰਡੇ ਹੋਏ ਨੇ ਹਿੰਦੂ ਮੁਸਲਮਾਨ ਸਿੱਖ ਇਸਾਈ ਆਪਾਂ ਸਾਰੇ ਭਾਈ ਭਾਈ ਤੇ ਇਸ ਸਿਧਾਂਤ ਤੇ ਪਹਿਰਾ ਦੇਣਾ ਹੀ ਭੁੱਲ ਗਏ ਹਾਂ ਜੇਕਰ ਆਪਣੇ ਗੁਰੂਆਂ ਪੀਰਾਂ ਮਹਾਂਪੁਰਸ਼ਾਂ ਦੇ ਬਚਨਾਂ ਨੂੰ ਯਾਦ ਰੱਖਿਆ ਹੁੰਦਾ ਤਾਂ ਅੱਜ ਜੁਮਲੇਬਾਜ ਸਾਡੇ ਤੇ ਰਾਜ ਨਾ ਕਰਦੇ ਹੁੰਦੇ ਇਹਨਾਂ ਜੁਮਲੇ ਬਾਜਾਂ ਤੋਂ ਪੰਜਾਬ ਅਤੇ ਦੇਸ਼ ਨੂੰ ਆਜ਼ਾਦ ਕਰਾਉਣ ਲਈ ਆਪਣੀਆਂ ਆਉਣ ਵਾਲੀਆਂ ਪੀੜੀਆਂ ਦੇ ਚੰਗੇ ਭਵਿੱਖ ਲਈ ਮਿਲ ਕੇ ਆਵਾਜ਼ ਬੁਲੰਦ ਕਰਨੀ ਚਾਹੀਦੀ ਹੈ,,,,,,,,ਕੀ ਤੁਹਾਡੇ ਕੋਲ ਟਾਈਮ ਨਹੀਂ ਫਿਰ ਕੌਣ ਕਰੇਗਾ ਪਹਿਲ ਆਰਥਿਕ ਆਜ਼ਾਦੀ ਵੋਟਰ ਪੈਨਸ਼ਨ ਮਿਸਨ ਪੰਜਾਬ ਭਾਰਤ ਸਰਪ੍ਰਸਤ ਸਿਕੰਦਰ ਸਿੰਘ ਸੁਨੇਤ V,P,I1
- ਗਊਸ਼ਾਲਾਵਾਂ ਨੂੰ ਆਰਥਿਕ ਰਾਹਤ ਦੇਣ ਲਈ ਪੰਜਾਬ ਸਰਕਾਰ ਨੇ ਸੂਬੇ ਦੀਆਂ 518 ਗਊਸ਼ਾਲਾਵਾਂ ਦੇ ਬਿਜਲੀ ਬਿੱਲ ਕੀਤੇ ਮੁਆਫ-ਕੀਮਤੀ ਭਗਤ ਪੰਜਾਬ ਗਊ ਸੇਵਾ ਕਮਿਸ਼ਨ ਦੇ ਉਪ ਚੇਅਰਮੈਨ ਸ੍ਰੀ ਕੀਮਤੀ ਭਗਤ ਨੇ ਅੱਜ ਸਥਾਨਕ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਬੇਸਹਾਰਾ ਗਊਧਨ ਦੀ ਸਾਂਭ ਸੰਭਾਲ ਅਤੇ ਜ਼ਿਲ੍ਹੇ ਦੀਆਂ ਗਉਸ਼ਾਲਾਵਾਂ ਅੰਦਰ ਗਊਧਨ ਲਈ ਲੋਂੜੀਦੇ ਪ੍ਰਬੰਧਾਂ ਸਬੰਧੀ ਵੱਖ ਵੱਖ ਵਿਭਾਗੀ ਅਧਿਕਾਰੀਆਂ ਅਤੇ ਗਊਸ਼ਾਲਾਵਾਂ ਦੇ ਪ੍ਰਬੰਧਕਾਂ ਨਾਲ ਅਹਿਮ ਮੀਟਿੰਗ ਕੀਤੀ। ਉਪ ਚੇਅਰਮੈਨ ਸ੍ਰੀ ਕੀਮਤੀ ਭਗਤ ਨੇ ਦੱਸਿਆ ਕਿ ਮੁੱਖ ਮੰਤਰੀ ਪੰਜਾਬ ਸ੍ਰ. ਭਗਵੰਤ ਸਿੰਘ ਮਾਨ ਨੇ ਪੰਜਾਬ ਦੀਆਂ 518 ਗਊਸ਼ਾਲਾਵਾਂ ਦੇ ਬਿਜਲੀ ਮਾਫ਼ ਕਰਕੇ ਗਊਸ਼ਾਲਾਵਾਂ ਨੂੰ ਵੱਡੀ ਰਾਹਤ ਦਿੱਤੀ ਹੈ, ਜਿਸ ਨਾਲ ਗਊਸ਼ਾਲਾਵਾਂ ਦੀ ਆਰਥਿਕ ਸਥਿਤੀ ਮਜ਼ਬੂਤ ਹੋਵੇਗੀ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦੇ ਇਸ ਫੈਸਲੇ ਦਾ ਗਊਸ਼ਾਲਾਵਾਂ ਦੇ ਪ੍ਰਬੰਧਕਾਂ ਵੱਲੋਂ ਭਰਵਾਂ ਸਵਾਗਤ ਕੀਤਾ ਜਾ ਰਿਹਾ ਹੈ। ਉਨ੍ਰਾਂ ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ ਵਿਖੇ ਸੜਕਾਂ ਤੇ ਬੇਸਹਾਰਾ ਗਊਧਨ ਨੁੰ ਸਰਕਾਰੀ ਜਾਂ ਨਿੱਜੀ ਗਊਸ਼ਾਲਾਵਾਂ ਵਿੱਚ ਪਹੁੰਚਾਉਣ ਲਈ ਸਬੰਧਤ ਵਿਭਾਗਾਂ ਨੂੰ ਪੂਰੀ ਜਿੰਮੇਵਾਰੀ ਅਤੇ ਸੇਵਾ ਭਾਵਨਾ ਨਾਲ ਮੋਹਰੀ ਭੂਮਿਕਾ ਨਿਭਾਉਣ ਦੇ ਆਦੇਸ਼ ਦਿੱਤੇ। ਉਨ੍ਹਾਂ ਦੱਸਿਆ ਕਿ ਗੜੋਲੀਆਂ ਵਿਖੇ 18 ਏਕੜ ਜ਼ਮੀਨ ਵਿੱਚ ਕਰੀਬ 1.76 ਕਰੋੜ ਰੁਪਏ ਦੀ ਲਾਗਤ ਨਾਲ ਸਰਕਾਰੀ ਗਊਸ਼ਾਲਾ ਬਣੀ ਹੋਈ ਹੈ ਜਿਸਦੇ ਵਿੱਚ 5 ਹਜਾਰ ਪਸ਼ੂ ਰੱਖਣ ਦੀ ਸਮਰੱਥਾ ਹੈ। ਉਨ੍ਹਾਂ ਸ਼ਹਿਰੀ ਖੇਤਰ ਅੰਦਰ ਕਾਰਜਸਾਧਕ ਅਫ਼ਸਰ ਅਤੇ ਪਿੰਡਾਂ ਵਿੱਚ ਬੀ.ਡੀ.ਪੀ.ਓਜ਼ ਨੂੰ ਸੜਕਾਂ ਦੇ ਘੁੰਮਣ ਵਾਲੇ ਬੇਸਹਾਰਾ ਗਊਧਨ ਨੂੰ ਸਰਕਾਰੀ ਗਊਸ਼ਾਲਾ ਜਾਂ ਪ੍ਰਾਈਵੇਟ ਗਊਸਾਲਵਾਂ ਵਿੱਚ ਪਹੁੰਚਾਉਣ ਦੀ ਹਦਾਇਤ ਕੀਤੀ। ਸ੍ਰੀ ਕੀਮਤੀ ਭਗਤ ਨੇ ਦੱਸਿਆ ਕਿ ਜਖ਼ਮੀ ਜਾਂ ਬਿਮਾਰ ਪਸ਼ੂਆਂ ਦੇ ਇਲਾਜ ਲਈ ਪੰਜਾਬ ਸਰਕਾਰ ਵੱਲੋਂ ਜ਼ਿਲ੍ਹਾ ਫਤਹਿਗੜ੍ਹ ਸਾਹਿਬ ਦੀਆਂ 11 ਗਉਸ਼ਾਲਾਵਾਂ ਵਿੱਚ ਕਰੀਬ 3 ਕਰੋੜ 06 ਲੱਖ ਰੁਪਏ ਦੀ ਲਾਗਤ ਵਾਲੇ ਕਾਊ-ਲਿਫਟਰ ਮੁਹੱਈਆ ਕਰਵਾਏ ਗਏ ਹਨ। ਉਨ੍ਹਾਂ ਡਿਪਟੀ ਡਾਇਰਕੈਟਰ ਪਸ਼ੂ ਪਾਲਣ ਡਾ ਭੁਪਿੰਦਰ ਪਾਲ ਸਿੰਘ ਨੂੰ ਹਦਾਇਤ ਕਰਦਿਆਂ ਕਿਹਾ ਕਿ ਸਰਕਾਰੀ ਅਤੇ ਪ੍ਰਾਈਵੇਟ ਗਊਸ਼ਾਲਾਵਾਂ ਵਿੱਚ ਪ਼ਸੂਆਂ ਦੇ ਮੈਡੀਕਲ ਚੈਕਅੱਪ ਲਈ ਵੈਟਨਰੀ ਅਫਸਰਾਂ ਦੀ ਡਿਊਟੀ ਲਗਾਈ ਜਾਵੇ ਅਤੇ ਸਬੰਧਤ ਦਾ ਡਿਊਟੀ ਰੋਸਟਰ ਹਰੇਕ ਗਉਸ਼ਾਲਾ ਵਿਖੇ ਨੋਟਿਸ ਬੋਰਡ ਦੇ ਤੋਰ ਤੇ ਲਗਾਇਆ ਜਾਵੇ। ਇਸ ਮੋਕੇ ਐਸ.ਡੀ.ਐਮ. ਬਸੀ ਪਠਾਣਾ ਦੀਪਜੋਤ ਕੌਰ, ਸਹਾਇਕ ਕਮਿਸ਼ਨਰ ਸੂਬਾ ਸਿੰਘ, ਡੀ.ਡੀ.ਪੀ.ਓ ਜਸਪ੍ਰੀਤ ਕੌਰ, ਡੀ.ਐਸ.ਪੀ. ਖੁਸ਼ਪ੍ਰੀਤ ਸਿੰਘ, ਕੌਮੀ ਪ੍ਰਧਾਨ ਸਤੀਸ਼ ਕੁਮਾਰ ਤੋਂ ਇਲਾਵਾ ਵੱਖ-ਵੱਖ ਵਿਭਾਗਾਂ ਦੇ ਨੁਮਾਇੰਦਿਆਂ ਅਤੇ ਵੱਖ-ਵੱਖ ਗਊਸ਼ਾਲਾਵਾਂ ਦੇ ਪ੍ਰਬੰਧਕ ਹਾਜਰ ਸਨ।1