logo
Shuru
Apke Nagar Ki App…
  • Latest News
  • News
  • Politics
  • Elections
  • Viral
  • Astrology
  • Horoscope in Hindi
  • Horoscope in English
  • Latest Political News
logo
Shuru
Apke Nagar Ki App…

ਗੁਰਦਾਸਪੁਰ ਨੇ ਦੂਜਾ ਤੇ ਫ਼ਤਹਿਗੜ੍ਹ ਸਾਹਿਬ ਨੇ ਤੀਜਾ ਸਥਾਨ ਪ੍ਰਾਪਤ ਕੀਤਾ ਰੂਪਨਗਰ 19 ਮਾਰਚ, 2026 : 12ਵੀਂ ਪੰਜਾਬ ਰਾਜ ਗੱਤਕਾ ਚੈਂਪੀਅਨਸ਼ਿਪ 2026 ਦੌਰਾਨ ਵੱਖ-ਵੱਖ ਉਮਰ ਵਰਗਾਂ ਦੇ ਮੁਕਾਬਲਿਆਂ ਦੌਰਾਨ ਬਿਹਤਰ ਪ੍ਰਦਰਸ਼ਨ ਕਰਦਿਆਂ ਰੂਪਨਗਰ ਜਿਲ੍ਹੇ ਦੇ ਖਿਡਾਰੀਆਂ ਨੇ ਉਵਰਆਲ ਚੈਂਪੀਅਨਸ਼ਿਪ ਜਿੱਤੀ। ਨੇੜਲੇ ਪਿੰਡ ਲੌਦੀਮਾਜਰਾ ਵਿਖੇ ਸਮਾਪਤ ਹੋਏ ਸਲਾਨਾ ਟੂਰਨਾਮੈਂਟ ਵਿੱਚੋਂ ਗੁਰਦਾਸਪੁਰ ਦੀ ਟੀਮ ਨੇ ਦੂਜਾ ਜਦਕਿ ਫ਼ਤਹਿਗੜ੍ਹ ਸਾਹਿਬ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਇਸ ਟੂਰਨਾਮੈਂਟ ਦੌਰਾਨ ਬਿਹਤਰੀਨ ਪ੍ਰਦਰਸ਼ਨ ਕਰਨ ਵਾਲੇ ਖਿਡਾਰੀਆਂ ਨੂੰ ਵੀ ਸਨਮਾਨਿਤ ਕੀਤਾ ਗਿਆ ਜਿਸ ਵਿੱਚ ਸਬ-ਜੂਨੀਅਰ ਵਰਗ ਵਿੱਚੋਂ ਬਿਹਤਰੀਨ ਗੱਤਕੇਬਾਜ ਦੀ ਟਰਾਫੀ ਬਲਜੋਤ ਸਿੰਘ ਰੂਪਨਗਰ, ਜੂਨੀਅਰ ਵਰਗ ਵਿਚੋਂ ਦਿਲਰਾਜ ਸਿੰਘ ਅੰਮ੍ਰਿਤਸਰ ਅਤੇ ਸੀਨੀਅਰ ਵਰਗ ਵਿੱਚ ਅਮਨਪ੍ਰੀਤ ਸਿੰਘ ਫਤਿਹਗੜ੍ਹ ਸਾਹਿਬ ਨੇ ਬਿਹਤਰੀਨ ਖਿਡਾਰੀ ਦੀ ਟਰਾਫੀ ਹਾਸਲ ਕੀਤੀ। ਸਮਾਪਤੀ ਸਮਾਰੋਹ ਮੌਕੇ ਰੂਪਨਗਰ ਦੇ ਵਿਧਾਇਕ ਸ੍ਰੀ ਦਿਨੇਸ਼ ਚੱਢਾ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਦੇ ਹੋਏ ਗੱਤਕਾ ਐਸੋਸੀਏਸ਼ਨ ਜਿਲ੍ਹਾ ਰੂਪਨਗਰ ਵੱਲੋਂ ਜਾਰੀ ਉਪਰਾਲਿਆਂ ਦੀ ਪ੍ਰਸ਼ੰਸਾ ਕੀਤੀ। ਉਨ੍ਹਾਂ ਕਿਹਾ ਕਿ ਜਿਲਾ ਰੂਪਨਗਰ ਖਾਲਸੇ ਦੀ ਜਨਮ ਭੂਮੀ ਹੋਣ ਕਾਰਨ ਵਿਰਾਸਤੀ ਖੇਡ ਗੱਤਕੇ ਨੂੰ ਪ੍ਰਫੁੱਲਤ ਕਰਨ ਲਈ ਇਸ ਜਿਲ੍ਹੇ ਦੇ ਵਾਸੀਆਂ ਦੀ ਵਿਸ਼ੇਸ਼ ਜ਼ਿੰਮੇਵਾਰੀ ਬਣਦੀ ਹੈ। ਉਨ੍ਹਾਂ ਇਹ ਵੀ ਭਰੋਸਾ ਦਿੱਤਾ ਕਿ ਗੱਤਕਾ ਖਿਡਾਰੀਆਂ ਲਈ ਵਧੀਆ ਸਹੂਲਤਾਂ ਮੁਹੱਈਆ ਕਰਵਾਉਣ ਲਈ ਉਹ ਰਾਜ ਸਰਕਾਰ ਦੇ ਸਬੰਧਤ ਅਧਿਕਾਰੀਆਂ ਨਾਲ ਵੀ ਗੱਲਬਾਤ ਕਰਨਗੇ ਅਤੇ ਇਸ ਖੇਡ ਨੂੰ ਅੱਗੇ ਵਧਾਉਣ ਲਈ ਹਰ ਸੰਭਵ ਯਤਨ ਕੀਤੇ ਜਾਣਗੇ। ਇਸ ਦੌਰਾਨ ਨੈਸ਼ਨਲ ਗੱਤਕਾ ਐਸੋਸੀਏਸ਼ਨ ਆਫ ਇੰਡੀਆ ਦੇ ਪ੍ਰਧਾਨ ਹਰਜੀਤ ਸਿੰਘ ਗਰੇਵਾਲ ਨੇ ਟੀਮਾਂ ਦੇ ਖਿਡਾਰੀਆਂ, ਰੈਫਰੀਆਂ ਅਤੇ ਕੋਚਾਂ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਸਾਂਝੀ ਮੇਹਨਤ ਸਦਕਾ ਗੱਤਕਾ ਖੇਡ ਲਗਾਤਾਰ ਤਰੱਕੀ ਦੇ ਰਾਹ ਤੇ ਹੈ। ਉਨ੍ਹਾਂ ਦੱਸਿਆ ਕਿ ਵਿਸ਼ਵ ਗੱਤਕਾ ਫੈਡਰੇਸ਼ਨ ਦਾ ਟੀਚਾ ਗੱਤਕੇ ਨੂੰ ਓਲੰਪਿਕ ਖੇਡਾਂ ਵਿੱਚ ਸ਼ਾਮਲ ਕਰਵਾਉਣਾ ਹੈ ਜਿਸ ਲਈ ਉਹ ਪੂਰੀ ਤਰ੍ਹਾਂ ਸਮਰਪਿਤ ਹਨ। ਇਸ ਸਮਾਗਮ ਵਿੱਚ ਇਲਾਕੇ ਦੀਆਂ ਧਾਰਮਿਕ ਅਤੇ ਸਿਆਸੀ ਸ਼ਖਸੀਅਤਾਂ ਨੇ ਵੀ ਵੱਡੀ ਗਿਣਤੀ ਵਿੱਚ ਸ਼ਿਰਕਤ ਕੀਤੀ। ਇਸ ਮੌਕੇ ਬਰਿੰਦਰ ਸਿੰਘ ਢਿੱਲੋਂ, ਇੰਦਰਪਾਲ ਰਾਜੂ ਸਤਿਆਲ, ਨੈਸ਼ਨਲ ਗੱਤਕਾ ਐਸੋਸੀਏਸ਼ਨ ਦੇ ਵਿੱਤ ਸਕੱਤਰ ਬਲਜੀਤ ਸਿੰਘ ਸੈਣੀ, ਹਰਪ੍ਰੀਤ ਸਿੰਘ ਲੱਖੇਵਾਲ, ਅਮਨਿੰਦਰ ਸਿੰਘ ਰੀਹਲ, ਸੁਰਿੰਦਰ ਸਿੰਘ ਹਰੀਪੁਰ, ਜਗਦੀਪ ਸਿੰਘ ਥਲੀ, ਬੀਬੀ ਮਨਜੀਤ ਕੌਰ, ਗੁਰਪ੍ਰੀਤ ਸਿੰਘ ਭਾਉਵਾਲ, ਗੁਰਵਿੰਦਰ ਸਿੰਘ ਰੂਪਨਗਰ, ਚੀਫ਼ ਰੈਫਰੀ ਨਰਿੰਦਰ ਸਿੰਘ ਪਾਰਸ, ਜਸਪ੍ਰੀਤ ਸਿੰਘ, ਗੁਰਵਿੰਦਰ ਸਿੰਘ ਘਨੌਲੀ ਸਮੇਤ ਹੋਰ ਪਤਵੰਤੇ ਸੱਜਣ ਮੌਜੂਦ ਸਨ।

23 hrs ago
user_ਪ੍ਰਦੀਪ ਧੀਮਾਨ
ਪ੍ਰਦੀਪ ਧੀਮਾਨ
Photographer ਰੂਪ ਨਗਰ, ਰੂਪਨਗਰ, ਪੰਜਾਬ•
23 hrs ago
a88c2f0b-c7cd-4843-a484-497f2c2966c8

ਗੁਰਦਾਸਪੁਰ ਨੇ ਦੂਜਾ ਤੇ ਫ਼ਤਹਿਗੜ੍ਹ ਸਾਹਿਬ ਨੇ ਤੀਜਾ ਸਥਾਨ ਪ੍ਰਾਪਤ ਕੀਤਾ ਰੂਪਨਗਰ 19 ਮਾਰਚ, 2026 : 12ਵੀਂ ਪੰਜਾਬ ਰਾਜ ਗੱਤਕਾ ਚੈਂਪੀਅਨਸ਼ਿਪ 2026 ਦੌਰਾਨ ਵੱਖ-ਵੱਖ ਉਮਰ ਵਰਗਾਂ ਦੇ ਮੁਕਾਬਲਿਆਂ ਦੌਰਾਨ ਬਿਹਤਰ ਪ੍ਰਦਰਸ਼ਨ ਕਰਦਿਆਂ ਰੂਪਨਗਰ ਜਿਲ੍ਹੇ ਦੇ ਖਿਡਾਰੀਆਂ ਨੇ ਉਵਰਆਲ ਚੈਂਪੀਅਨਸ਼ਿਪ ਜਿੱਤੀ। ਨੇੜਲੇ ਪਿੰਡ ਲੌਦੀਮਾਜਰਾ ਵਿਖੇ ਸਮਾਪਤ ਹੋਏ ਸਲਾਨਾ ਟੂਰਨਾਮੈਂਟ ਵਿੱਚੋਂ ਗੁਰਦਾਸਪੁਰ ਦੀ ਟੀਮ ਨੇ ਦੂਜਾ ਜਦਕਿ ਫ਼ਤਹਿਗੜ੍ਹ ਸਾਹਿਬ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਇਸ ਟੂਰਨਾਮੈਂਟ ਦੌਰਾਨ ਬਿਹਤਰੀਨ ਪ੍ਰਦਰਸ਼ਨ ਕਰਨ ਵਾਲੇ ਖਿਡਾਰੀਆਂ ਨੂੰ ਵੀ ਸਨਮਾਨਿਤ ਕੀਤਾ ਗਿਆ ਜਿਸ ਵਿੱਚ ਸਬ-ਜੂਨੀਅਰ ਵਰਗ ਵਿੱਚੋਂ ਬਿਹਤਰੀਨ ਗੱਤਕੇਬਾਜ ਦੀ ਟਰਾਫੀ ਬਲਜੋਤ ਸਿੰਘ ਰੂਪਨਗਰ, ਜੂਨੀਅਰ ਵਰਗ ਵਿਚੋਂ ਦਿਲਰਾਜ ਸਿੰਘ ਅੰਮ੍ਰਿਤਸਰ ਅਤੇ ਸੀਨੀਅਰ ਵਰਗ ਵਿੱਚ ਅਮਨਪ੍ਰੀਤ ਸਿੰਘ ਫਤਿਹਗੜ੍ਹ ਸਾਹਿਬ ਨੇ ਬਿਹਤਰੀਨ ਖਿਡਾਰੀ ਦੀ ਟਰਾਫੀ ਹਾਸਲ ਕੀਤੀ। ਸਮਾਪਤੀ ਸਮਾਰੋਹ ਮੌਕੇ ਰੂਪਨਗਰ ਦੇ ਵਿਧਾਇਕ ਸ੍ਰੀ ਦਿਨੇਸ਼ ਚੱਢਾ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਦੇ ਹੋਏ ਗੱਤਕਾ ਐਸੋਸੀਏਸ਼ਨ ਜਿਲ੍ਹਾ ਰੂਪਨਗਰ ਵੱਲੋਂ ਜਾਰੀ ਉਪਰਾਲਿਆਂ ਦੀ ਪ੍ਰਸ਼ੰਸਾ ਕੀਤੀ। ਉਨ੍ਹਾਂ ਕਿਹਾ ਕਿ ਜਿਲਾ ਰੂਪਨਗਰ ਖਾਲਸੇ ਦੀ ਜਨਮ ਭੂਮੀ ਹੋਣ ਕਾਰਨ ਵਿਰਾਸਤੀ ਖੇਡ ਗੱਤਕੇ ਨੂੰ ਪ੍ਰਫੁੱਲਤ ਕਰਨ ਲਈ ਇਸ ਜਿਲ੍ਹੇ ਦੇ ਵਾਸੀਆਂ ਦੀ ਵਿਸ਼ੇਸ਼ ਜ਼ਿੰਮੇਵਾਰੀ ਬਣਦੀ ਹੈ। ਉਨ੍ਹਾਂ ਇਹ ਵੀ ਭਰੋਸਾ ਦਿੱਤਾ ਕਿ ਗੱਤਕਾ ਖਿਡਾਰੀਆਂ ਲਈ ਵਧੀਆ ਸਹੂਲਤਾਂ ਮੁਹੱਈਆ ਕਰਵਾਉਣ ਲਈ ਉਹ ਰਾਜ ਸਰਕਾਰ ਦੇ ਸਬੰਧਤ ਅਧਿਕਾਰੀਆਂ ਨਾਲ ਵੀ ਗੱਲਬਾਤ ਕਰਨਗੇ ਅਤੇ ਇਸ ਖੇਡ ਨੂੰ ਅੱਗੇ ਵਧਾਉਣ ਲਈ ਹਰ ਸੰਭਵ ਯਤਨ ਕੀਤੇ ਜਾਣਗੇ। ਇਸ ਦੌਰਾਨ ਨੈਸ਼ਨਲ ਗੱਤਕਾ ਐਸੋਸੀਏਸ਼ਨ ਆਫ ਇੰਡੀਆ ਦੇ ਪ੍ਰਧਾਨ ਹਰਜੀਤ ਸਿੰਘ ਗਰੇਵਾਲ ਨੇ ਟੀਮਾਂ ਦੇ ਖਿਡਾਰੀਆਂ, ਰੈਫਰੀਆਂ ਅਤੇ ਕੋਚਾਂ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਸਾਂਝੀ ਮੇਹਨਤ ਸਦਕਾ ਗੱਤਕਾ ਖੇਡ ਲਗਾਤਾਰ ਤਰੱਕੀ ਦੇ ਰਾਹ ਤੇ ਹੈ। ਉਨ੍ਹਾਂ ਦੱਸਿਆ ਕਿ ਵਿਸ਼ਵ ਗੱਤਕਾ ਫੈਡਰੇਸ਼ਨ ਦਾ ਟੀਚਾ ਗੱਤਕੇ ਨੂੰ ਓਲੰਪਿਕ ਖੇਡਾਂ ਵਿੱਚ ਸ਼ਾਮਲ ਕਰਵਾਉਣਾ ਹੈ ਜਿਸ ਲਈ ਉਹ ਪੂਰੀ ਤਰ੍ਹਾਂ ਸਮਰਪਿਤ ਹਨ। ਇਸ ਸਮਾਗਮ ਵਿੱਚ ਇਲਾਕੇ ਦੀਆਂ ਧਾਰਮਿਕ ਅਤੇ ਸਿਆਸੀ ਸ਼ਖਸੀਅਤਾਂ ਨੇ ਵੀ ਵੱਡੀ ਗਿਣਤੀ ਵਿੱਚ ਸ਼ਿਰਕਤ ਕੀਤੀ। ਇਸ ਮੌਕੇ ਬਰਿੰਦਰ ਸਿੰਘ ਢਿੱਲੋਂ, ਇੰਦਰਪਾਲ ਰਾਜੂ ਸਤਿਆਲ, ਨੈਸ਼ਨਲ ਗੱਤਕਾ ਐਸੋਸੀਏਸ਼ਨ ਦੇ ਵਿੱਤ ਸਕੱਤਰ ਬਲਜੀਤ ਸਿੰਘ ਸੈਣੀ, ਹਰਪ੍ਰੀਤ ਸਿੰਘ ਲੱਖੇਵਾਲ, ਅਮਨਿੰਦਰ ਸਿੰਘ ਰੀਹਲ, ਸੁਰਿੰਦਰ ਸਿੰਘ ਹਰੀਪੁਰ, ਜਗਦੀਪ ਸਿੰਘ ਥਲੀ, ਬੀਬੀ ਮਨਜੀਤ ਕੌਰ, ਗੁਰਪ੍ਰੀਤ ਸਿੰਘ ਭਾਉਵਾਲ, ਗੁਰਵਿੰਦਰ ਸਿੰਘ ਰੂਪਨਗਰ, ਚੀਫ਼ ਰੈਫਰੀ ਨਰਿੰਦਰ ਸਿੰਘ ਪਾਰਸ, ਜਸਪ੍ਰੀਤ ਸਿੰਘ, ਗੁਰਵਿੰਦਰ ਸਿੰਘ ਘਨੌਲੀ ਸਮੇਤ ਹੋਰ ਪਤਵੰਤੇ ਸੱਜਣ ਮੌਜੂਦ ਸਨ।

More news from ਪੰਜਾਬ and nearby areas
  • Post by ਪ੍ਰਦੀਪ ਧੀਮਾਨ
    1
    Post by ਪ੍ਰਦੀਪ ਧੀਮਾਨ
    user_ਪ੍ਰਦੀਪ ਧੀਮਾਨ
    ਪ੍ਰਦੀਪ ਧੀਮਾਨ
    Photographer ਰੂਪ ਨਗਰ, ਰੂਪਨਗਰ, ਪੰਜਾਬ•
    23 hrs ago
  • ਅੱਜ ਕਸਬਾ ਮੁੱਲਾਂਪੁਰ ਗਰੀਬਦਾਸ ਵਿਖੇ ਨਗਰ ਖੇੜਾ ਜੀ ਦੀ ਮੂਰਤੀ ਸਥਾਪਨਾ ਕੀਤੀ ਗਈ।ਇਸ ਤੋਂ ਪਹਿਲਾਂ ਨਗਰ ਖੇੜਾ ਜੀ ਦੀ ਮੂਰਤੀ ਨੂੰ ਲੈ ਕੇ ਕਸਬਾ ਮੁੱਲਾਂਪੁਰ ਗਰੀਬਦਾਸ ਵਿਖੇ ਵਿਸ਼ਾਲ ਸ਼ੋਭਾ ਯਾਤਰਾ ਕੱਢੀ ਗਈ। ਜ਼ਿਕਰਯੋਗ ਹੈ ਕਿ ਕਸਬਾ ਮੁੱਲਾਂਪੁਰ ਗਰੀਬਦਾਸ ਵਿਖੇ ਨਗਰ ਖੇੜਾ ਜੀ ਦੀ ਇਮਾਰਤ ਦਾ ਨਵੀਨੀਕਰਨ ਕੀਤਾ ਗਿਆ ਹੈ ਅਤੇ ਅੱਜ ਨਗਰ ਖੇੜਾ ਜੀ ਦੀ ਮੂਰਤੀ ਸਥਾਪਤ ਕੀਤੀ ਗਈ ਹੈ।
    1
    ਅੱਜ ਕਸਬਾ ਮੁੱਲਾਂਪੁਰ ਗਰੀਬਦਾਸ ਵਿਖੇ ਨਗਰ ਖੇੜਾ ਜੀ ਦੀ ਮੂਰਤੀ ਸਥਾਪਨਾ ਕੀਤੀ ਗਈ।ਇਸ ਤੋਂ ਪਹਿਲਾਂ ਨਗਰ ਖੇੜਾ ਜੀ ਦੀ ਮੂਰਤੀ ਨੂੰ ਲੈ ਕੇ ਕਸਬਾ ਮੁੱਲਾਂਪੁਰ ਗਰੀਬਦਾਸ ਵਿਖੇ ਵਿਸ਼ਾਲ ਸ਼ੋਭਾ ਯਾਤਰਾ ਕੱਢੀ ਗਈ। ਜ਼ਿਕਰਯੋਗ ਹੈ ਕਿ ਕਸਬਾ ਮੁੱਲਾਂਪੁਰ ਗਰੀਬਦਾਸ ਵਿਖੇ ਨਗਰ ਖੇੜਾ ਜੀ ਦੀ ਇਮਾਰਤ ਦਾ ਨਵੀਨੀਕਰਨ ਕੀਤਾ ਗਿਆ ਹੈ ਅਤੇ ਅੱਜ ਨਗਰ ਖੇੜਾ ਜੀ ਦੀ ਮੂਰਤੀ ਸਥਾਪਤ ਕੀਤੀ ਗਈ ਹੈ।
    user_Satnam Siswan
    Satnam Siswan
    ਖਰੜ, ਐਸ.ਏ.ਐਸ. ਨਗਰ (ਮੋਹਾਲੀ), ਪੰਜਾਬ•
    17 hrs ago
  • 11 ਸਾਲ ਪਹਿਲਾਂ ਹੋਈ ਸੀ Love Marriage ਪਤੀ ਨੇ ਗੈਰ ਮਰਦਾਂ ਨਾਲ ਸੰਬੰਧ ਦੇ ਸ਼ੱਕ 'ਚ ਘਰਵਾਲੀ ਦਾ ਕੀਤਾ ਕ*'ਤ.'ਲ | Punjab 24 News . #PunjabNews #CrimeNews #BreakingNews #PunjabPolice #MurderCase #DomesticViolence #LoveMarriage #CrimeAlert #JusticeForVictim #AmritsarNews #JalandharNews #TrendingNews #NewsUpdate #Punjab24News #ViralNews
    1
    11 ਸਾਲ ਪਹਿਲਾਂ ਹੋਈ ਸੀ Love Marriage ਪਤੀ ਨੇ ਗੈਰ ਮਰਦਾਂ ਨਾਲ ਸੰਬੰਧ ਦੇ ਸ਼ੱਕ 'ਚ ਘਰਵਾਲੀ ਦਾ ਕੀਤਾ ਕ*'ਤ.'ਲ | Punjab 24 News
.
#PunjabNews #CrimeNews #BreakingNews #PunjabPolice #MurderCase #DomesticViolence #LoveMarriage #CrimeAlert #JusticeForVictim #AmritsarNews #JalandharNews #TrendingNews #NewsUpdate #Punjab24News #ViralNews
    user_Punjab 24 News
    Punjab 24 News
    Media Samrala, Ludhiana•
    1 hr ago
  • चंडीगढ शिमला रविवार 19 अप्रैल 2026 रक्षत शर्मा एम आरके विक्रमा शर्मा प्रस्तुति----- देवभूमि हिमाचल प्रदेश उच्च न्यायालय के माननीय न्यायाधीश न्यायमूर्ति सुशील कुकरेजा की गरिमामयी उपस्थिति में बाहरा विश्वविद्यालय में 5 वीं राष्ट्रीय मूट कोर्ट प्रतियोगिता का भव्य समापन हुआ. बाहरा विश्वविद्यालय में आयोजित 5 वीं राष्ट्रीय मूट कोर्ट प्रतियोगिता का ग्रैंड फिनाले अत्यंत उत्साह, गरिमा और विधिक ऊर्जा के साथ संपन्न हुआ। इस अवसर पर मुख्य अतिथि के रूप में हिमाचल प्रदेश उच्च न्यायालय के माननीय न्यायाधीश न्यायमूर्ति सुशील कुकरेजा की उपस्थिति ने कार्यक्रम की शोभा बढ़ाई। इस प्रतिष्ठित प्रतियोगिता में देश के प्रमुख विधि संस्थानों ने बढ़-चढ़कर भाग लिया। इनमें बनारस हिंदू विश्वविद्यालय, आईटीएम यूनिवर्सिटी ग्वालियर, बिट्स लॉ स्कूल मुंबई, क्राइस्ट यूनिवर्सिटी (दिल्ली एवं बेंगलुरु परिसर), विवेकानंद ग्लोबल यूनिवर्सिटी जयपुर, एशियन लॉ कॉलेज नोएडा, हिमाचल प्रदेश विश्वविद्यालय, यूआईएलएस शिमला और पंजाब विश्वविद्यालय चंडीगढ़ सहित कई अन्य संस्थान शामिल रहे। प्रतियोगिता के अंतिम चरण का मूल्यांकन एक विशिष्ट न्यायिक पैनल द्वारा किया गया, जिसमें प्रो. एच. आर. झिंगटा, प्रो. ललित डडवाल तथा पूर्व अतिरिक्त जिला एवं सत्र न्यायाधीश बसंत वर्मा शामिल रहे। कार्यक्रम के आरंभ में रयात बाहरा ग्रुप के चेयरमैन गुरविंदर सिंह बाहरा ने अतिथियों का स्वागत करते हुए विधि शिक्षा में व्यावहारिक अनुभव के महत्व को रेखांकित किया। उन्होंने कहा कि ऐसे आयोजन छात्रों को वास्तविक न्यायालयीन परिस्थितियों के लिए तैयार करने में महत्वपूर्ण भूमिका निभाते हैं। अपने प्रेरणादायी संबोधन में न्यायमूर्ति कुकरेजा ने कहा कि कानून समाज की रीढ़ है, जो न्याय, व्यवस्था और अधिकारों की रक्षा सुनिश्चित करता है। उन्होंने विद्यार्थियों को व्यावसायिक नैतिकता का पालन करने, संवेदनशीलता विकसित करने और अपने लक्ष्यों के प्रति निरंतर समर्पित रहने के लिए प्रेरित किया। प्रतियोगिता के परिणाम अत्यंत रोमांचक रहे। विजेता का खिताब यूआईएलएस, चंडीगढ़ यूनिवर्सिटी ने अपने नाम किया, जबकि आर्मी इंस्टीट्यूट ऑफ लॉ, मोहाली ने उपविजेता स्थान प्राप्त किया। सर्वश्रेष्ठ वक्ता का पुरस्कार भी यूआईएलएस, चंडीगढ़ यूनिवर्सिटी के प्रतिभागी को मिला, जबकि सर्वश्रेष्ठ शोधकर्ता का सम्मान आर्मी इंस्टीट्यूट ऑफ लॉ, मोहाली को प्रदान किया गया। सर्वश्रेष्ठ मेमोरियल का पुरस्कार पंजाब विश्वविद्यालय, चंडीगढ़ के विधि विभाग को मिला। सभी विजेताओं और प्रतिभागियों को उनकी उत्कृष्टता के लिए नगद पुरस्कारों से सम्मानित किया गया। यह आयोजन बाहरा विश्वविद्यालय की गुणवत्तापूर्ण विधि शिक्षा और भावी विधि पेशेवरों के निर्माण के प्रति प्रतिबद्धता को पुनः स्थापित करता है। इस अवसर पर रजिस्ट्रार विनीत कुमार विधि संकाय के डीन डॉ. रघुविंदर सिंह, विभागाध्यक्ष डॉ. मंदीप वर्मा सहित अनेक गणमान्य अतिथि, शिक्षकगण और विद्यार्थी उपस्थित रहे।
    1
    चंडीगढ शिमला रविवार 19 अप्रैल 2026 रक्षत शर्मा एम आरके विक्रमा शर्मा प्रस्तुति----- देवभूमि 
हिमाचल प्रदेश उच्च न्यायालय के माननीय न्यायाधीश न्यायमूर्ति सुशील कुकरेजा की गरिमामयी उपस्थिति में बाहरा विश्वविद्यालय में 5 वीं राष्ट्रीय मूट कोर्ट प्रतियोगिता का भव्य समापन  हुआ. 
बाहरा विश्वविद्यालय में आयोजित 5 वीं राष्ट्रीय मूट कोर्ट प्रतियोगिता का ग्रैंड फिनाले अत्यंत उत्साह, गरिमा और विधिक ऊर्जा के साथ संपन्न हुआ। इस अवसर पर मुख्य अतिथि के रूप में हिमाचल प्रदेश उच्च न्यायालय के माननीय न्यायाधीश न्यायमूर्ति सुशील कुकरेजा की उपस्थिति ने कार्यक्रम की शोभा बढ़ाई।
इस प्रतिष्ठित प्रतियोगिता में देश के प्रमुख विधि संस्थानों ने बढ़-चढ़कर भाग लिया। इनमें बनारस हिंदू विश्वविद्यालय, आईटीएम यूनिवर्सिटी ग्वालियर, बिट्स लॉ स्कूल मुंबई, क्राइस्ट यूनिवर्सिटी (दिल्ली एवं बेंगलुरु परिसर), विवेकानंद ग्लोबल यूनिवर्सिटी जयपुर, एशियन लॉ कॉलेज नोएडा, हिमाचल प्रदेश विश्वविद्यालय, यूआईएलएस शिमला और पंजाब विश्वविद्यालय चंडीगढ़ सहित कई अन्य संस्थान शामिल रहे।
प्रतियोगिता के अंतिम चरण का मूल्यांकन एक विशिष्ट न्यायिक पैनल द्वारा किया गया, जिसमें प्रो. एच. आर. झिंगटा, प्रो. ललित डडवाल तथा पूर्व अतिरिक्त जिला एवं सत्र न्यायाधीश बसंत वर्मा शामिल रहे।
कार्यक्रम के आरंभ में रयात बाहरा ग्रुप के चेयरमैन गुरविंदर सिंह बाहरा ने अतिथियों का स्वागत करते हुए विधि शिक्षा में व्यावहारिक अनुभव के महत्व को रेखांकित किया। उन्होंने कहा कि ऐसे आयोजन छात्रों को वास्तविक न्यायालयीन परिस्थितियों के लिए तैयार करने में महत्वपूर्ण भूमिका निभाते हैं।
अपने प्रेरणादायी संबोधन में न्यायमूर्ति कुकरेजा ने कहा कि कानून समाज की रीढ़ है, जो न्याय, व्यवस्था और अधिकारों की रक्षा सुनिश्चित करता है। उन्होंने विद्यार्थियों को व्यावसायिक नैतिकता का पालन करने, संवेदनशीलता विकसित करने और अपने लक्ष्यों के प्रति निरंतर समर्पित रहने के लिए प्रेरित किया।
प्रतियोगिता के परिणाम अत्यंत रोमांचक रहे। विजेता का खिताब यूआईएलएस, चंडीगढ़ यूनिवर्सिटी ने अपने नाम किया, जबकि आर्मी इंस्टीट्यूट ऑफ लॉ, मोहाली ने उपविजेता स्थान प्राप्त किया। सर्वश्रेष्ठ वक्ता का पुरस्कार भी यूआईएलएस, चंडीगढ़ यूनिवर्सिटी के प्रतिभागी को मिला, जबकि सर्वश्रेष्ठ शोधकर्ता का सम्मान आर्मी इंस्टीट्यूट ऑफ लॉ, मोहाली को प्रदान किया गया। सर्वश्रेष्ठ मेमोरियल का पुरस्कार पंजाब विश्वविद्यालय, चंडीगढ़ के विधि विभाग को मिला। सभी विजेताओं और प्रतिभागियों को उनकी उत्कृष्टता के लिए नगद पुरस्कारों से सम्मानित किया गया।
यह आयोजन बाहरा विश्वविद्यालय की गुणवत्तापूर्ण विधि शिक्षा और भावी विधि पेशेवरों के निर्माण के प्रति प्रतिबद्धता को पुनः स्थापित करता है।
इस अवसर पर रजिस्ट्रार विनीत कुमार विधि संकाय के डीन डॉ. रघुविंदर सिंह, विभागाध्यक्ष डॉ. मंदीप वर्मा सहित अनेक गणमान्य अतिथि, शिक्षकगण और विद्यार्थी उपस्थित रहे।
    user_R SHARMA VIKRAMA
    R SHARMA VIKRAMA
    ਚੰਡੀਗੜ੍ਹ, ਚੰਡੀਗੜ੍ਹ, ਚੰਡੀਗੜ੍ਹ•
    19 hrs ago
  • Post by Sajadahmed
    2
    Post by Sajadahmed
    user_Sajadahmed
    Sajadahmed
    Engineer ਚੰਡੀਗੜ੍ਹ, ਚੰਡੀਗੜ੍ਹ, ਚੰਡੀਗੜ੍ਹ•
    20 hrs ago
  • ਹੁਸ਼ਿਆਰਪੁਰ (ਅਸ਼ਵਨੀ ਸ਼ਰਮਾ) ਗੜਸ਼ੰਕਰ ਪੁਲਿਸ ਵੱਲੋਂ ਵੱਡੀ ਸਫਲਤਾ ਹਾਸਲ ਕਰਦਿਆਂ, ਇੱਕ ਅੰਤਰ-ਰਾਜੀ/ਵਿਦੇਸ਼ੀ ਸਬੰਧਾਂ ਵਾਲੇ ਨਸ਼ੀਲੇ ਪਦਾਰਥਾਂ ਅਤੇ ਗੈਰ-ਕਾਨੂੰਨੀ ਹਥਿਆਰਾਂ ਦੇ ਮਾਡਿਊਲ ਦਾ ਪਰਦਾਫਾਸ਼ ਕਰਕੇ, ਚਾਰ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ਅਤੇ 9.925 ਕਿਲੋਗ੍ਰਾਮ ਹੈਰੋਇਨ, 2 ਵਿਦੇਸ਼ੀ ਪਿਸਤੌਲ ਸਮੇਤ 8 ਮੈਗਜ਼ੀਨ ਅਤੇ 40 ਜ਼ਿੰਦਾ ਕਾਰਤੂਸ ਬਰਾਮਦ ਕੀਤੇ.... ਇਸ ਸੰਬਧੀ ਥਾਣਾ ਗੜ੍ਹਸ਼ੰਕਰ ਵਿਖੇ ਕੀਤਾ ਗਿਆ ਕੇਸ ਦਰਜ...
    1
    ਹੁਸ਼ਿਆਰਪੁਰ (ਅਸ਼ਵਨੀ ਸ਼ਰਮਾ) ਗੜਸ਼ੰਕਰ ਪੁਲਿਸ ਵੱਲੋਂ ਵੱਡੀ ਸਫਲਤਾ ਹਾਸਲ ਕਰਦਿਆਂ, ਇੱਕ ਅੰਤਰ-ਰਾਜੀ/ਵਿਦੇਸ਼ੀ ਸਬੰਧਾਂ ਵਾਲੇ ਨਸ਼ੀਲੇ ਪਦਾਰਥਾਂ ਅਤੇ ਗੈਰ-ਕਾਨੂੰਨੀ ਹਥਿਆਰਾਂ ਦੇ ਮਾਡਿਊਲ ਦਾ ਪਰਦਾਫਾਸ਼ ਕਰਕੇ, ਚਾਰ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ਅਤੇ 9.925 ਕਿਲੋਗ੍ਰਾਮ ਹੈਰੋਇਨ, 2 ਵਿਦੇਸ਼ੀ ਪਿਸਤੌਲ ਸਮੇਤ 8 ਮੈਗਜ਼ੀਨ ਅਤੇ 40 ਜ਼ਿੰਦਾ ਕਾਰਤੂਸ ਬਰਾਮਦ ਕੀਤੇ.... ਇਸ ਸੰਬਧੀ ਥਾਣਾ ਗੜ੍ਹਸ਼ੰਕਰ ਵਿਖੇ ਕੀਤਾ ਗਿਆ ਕੇਸ ਦਰਜ...
    user_Ashwani Kumar Sharma
    Ashwani Kumar Sharma
    Local News Reporter ਗੜ੍ਹਸ਼ੰਕਰ, ਹੁਸ਼ਿਆਰਪੁਰ, ਪੰਜਾਬ•
    2 hrs ago
  • ਕਾਰ ਸਵਾਰ ਨੇ ਮਚਾਇਆ ਉਤਪਾਤ ਵਾਲ ਵਾਲ ਬਚੇ ਲੋਕ
    1
    ਕਾਰ ਸਵਾਰ ਨੇ ਮਚਾਇਆ ਉਤਪਾਤ ਵਾਲ ਵਾਲ ਬਚੇ ਲੋਕ
    user_Neeraj kumar( Prime 81 News)
    Neeraj kumar( Prime 81 News)
    Local News Reporter ਲੁਧਿਆਣਾ (ਪੂਰਬੀ), ਲੁਧਿਆਣਾ, ਪੰਜਾਬ•
    2 hrs ago
  • ਗੜ੍ਹਸ਼ੰਕਰ (ਅਸ਼ਵਨੀ ਸ਼ਰਮਾ) ਤਪ ਅਸਥਾਨ ਸ੍ਰੀ ਖੁਰਾਲਗੜ੍ਹ ਸਾਹਿਬ ਜੀ ਦੀ ਧਰਤੀ ਤੇ ਸ਼ਰੇਆਮ ਖੁੱਲੇ ਸ਼ਰਾਬ ਦੇ ਠੇਕੇਦਾਰਾਂ ਤੇ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ 295 ਦਾ ਪਰਚਾ ਦਰਜ ਕਰਨ ਦੇ ਨਾਲ਼ ਨਾਲ਼ ਪੱਕੇ ਤੌਰ ਤੇ ਠੇਕੇ ਬੰਦ ਕੀਤੇ ਜਾਣ ਦੇ ਸਬੰਧ ਵਿਚ 22 ਅਪ੍ਰੈਲ 2026 ਨੂੰ SDM ਦਫ਼ਤਰ ਗੜ੍ਹਸ਼ੰਕਰ ਵਿਖੇ ਠੀਕ ਸਵੇਰੇ 10 ਵਜੇ ਰੱਖੇ ਗਏ ਵਿਸ਼ਾਲ ਰੋਸ ਪ੍ਰਦਰਸ਼ਨ ਵਿਚ ਸਾਥੀਆ ਸਮੇਤ ਹੁੰਮ ਹੁੰਮਾਂ ਕੇ ਪਹੁੰਚੋ--- ਜਾਰੀ ਕਰਤਾ ਕੁਲਵੰਤ ਭੁੰਨੋ ਜਨਰਲ ਸਕੱਤਰ ਅੰਬੇਡਕਰ ਸੈਨਾ ਪੰਜਾਬ।
    1
    ਗੜ੍ਹਸ਼ੰਕਰ (ਅਸ਼ਵਨੀ ਸ਼ਰਮਾ) ਤਪ ਅਸਥਾਨ ਸ੍ਰੀ ਖੁਰਾਲਗੜ੍ਹ ਸਾਹਿਬ ਜੀ ਦੀ ਧਰਤੀ ਤੇ ਸ਼ਰੇਆਮ ਖੁੱਲੇ ਸ਼ਰਾਬ ਦੇ ਠੇਕੇਦਾਰਾਂ ਤੇ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ 295 ਦਾ ਪਰਚਾ ਦਰਜ ਕਰਨ ਦੇ ਨਾਲ਼ ਨਾਲ਼ ਪੱਕੇ ਤੌਰ ਤੇ ਠੇਕੇ ਬੰਦ ਕੀਤੇ ਜਾਣ ਦੇ ਸਬੰਧ ਵਿਚ 22 ਅਪ੍ਰੈਲ 2026 ਨੂੰ SDM ਦਫ਼ਤਰ ਗੜ੍ਹਸ਼ੰਕਰ ਵਿਖੇ ਠੀਕ ਸਵੇਰੇ 10 ਵਜੇ ਰੱਖੇ ਗਏ ਵਿਸ਼ਾਲ ਰੋਸ ਪ੍ਰਦਰਸ਼ਨ ਵਿਚ ਸਾਥੀਆ ਸਮੇਤ ਹੁੰਮ ਹੁੰਮਾਂ ਕੇ ਪਹੁੰਚੋ---
ਜਾਰੀ ਕਰਤਾ ਕੁਲਵੰਤ ਭੁੰਨੋ ਜਨਰਲ ਸਕੱਤਰ ਅੰਬੇਡਕਰ ਸੈਨਾ ਪੰਜਾਬ।
    user_Ashwani Kumar Sharma
    Ashwani Kumar Sharma
    Local News Reporter ਗੜ੍ਹਸ਼ੰਕਰ, ਹੁਸ਼ਿਆਰਪੁਰ, ਪੰਜਾਬ•
    13 hrs ago
View latest news on Shuru App
Download_Android
  • Terms & Conditions
  • Career
  • Privacy Policy
  • Blogs
Shuru, a product of Close App Private Limited.