ਪ੍ਰਾਚੀਨ ਮੰਦਰ ਸ੍ਰੀ ਠਾਕੁਰ ਦੁਆਰਾ ਸੁਨਾਮ ਵਿਖੇ ਸ੍ਰੀ ਗਣੇਸ਼ ਮਹੋਤਸਵ ਸ਼ਰਧਾ ਅਤੇ ਉਤਸ਼ਾਹ ਨਾਲ ਹੋਇਆ ਸ਼ੁਰੂ ਸੁਨਾਮ ਊਧਮ ਸਿੰਘ ਵਾਲਾ, 16 ਸਤੰਬਰ (ਰਾਜ਼ੇਸ਼ ਕੁਮਾਰ): ਸਥਾਨਕ ਪ੍ਰਾਚੀਨ ਮੰਦਰ ਸ੍ਰੀ ਠਾਕੁਰ ਦੁਆਰਾ ਸੁਨਾਮ ਵਿਖੇ ਭਗਵਾਨ ਸ੍ਰੀ ਗਣੇਸ਼ ਜੀ ਦੀ ਭਗਤੀ ਅਤੇ ਆਰਾਧਨਾ ਨੂੰ ਸਮਰਪਿਤ ਸ੍ਰੀ ਗਣੇਸ਼ ਮਹੋਤਸਵ ਸ਼ੁਰੂ ਹੋ ਚੁੱਕਿਆ ਹੈ ਅਤੇ ਇਸ ਮਹੋਤਸਵ ਦੇ ਸ਼ੁਰੂ ਹੋਣ ਨਾਲ ਮੰਦਰ ਵਿੱਚ ਭਗਤੀਮਈ ਮਾਹੌਲ ਬਣਿਆ ਹੋਇਆ ਹੈ ਅਤੇ ਵੱਡੀ ਗਿਣਤੀ ਵਿੱਚ ਸ਼ਰਧਾਲੂ ਪਹੁੰਚ ਕੇ ਭਗਵਾਨ ਸ੍ਰੀ ਗਣੇਸ਼ ਜੀ ਦਾ ਆਸ਼ੀਰਵਾਦ ਪ੍ਰਾਪਤ ਕਰ ਰਹੇ ਹਨ ਅਤੇ ਸ਼ਹਿਰ ਦੀ ਸ਼ਖਸ਼ੀਅਤਾਂ ਆਪਣੀਆਂ ਹਾਜ਼ਰੀਆਂ ਲਗਵਾ ਰਹੇ ਹਨ। ਇਸ ਮਹੋਤਸਵ ਦੇ ਚਲਦਿਆਂ ਪਤਵੰਤਿਆਂ ਅਤੇ ਸ਼ਰਧਾਲੂਆਂ ਵੱਲੋਂ ਵਿਸ਼ੇਸ਼ ਧਾਰਮਿਕ ਰਸਮਾਂ ਅਤੇ ਪੂਜਾ-ਅਰਚਨਾ ਕਰਵਾਈ ਗਈ ਅਤੇ ਇਲਾਕੇ ਵਿੱਚ ਸੁੱਖ-ਸ਼ਾਂਤੀ, ਖੁਸ਼ਹਾਲੀ ਅਤੇ ਤੰਦਰੁਸਤੀ ਲਈ ਅਰਦਾਸ ਕੀਤੀ ਗਈ। ਇਸ ਦੌਰਾਨ ਮੰਦਰ ਦਾ ਪੂਰਾ ਵਾਤਾਵਰਨ ‘ਗਣਪਤੀ ਬੱਪਾ ਮੋਰੀਆ’ ਦੇ ਜੈਕਾਰਿਆਂ ਨਾਲ ਗੂੰਜ ਉੱਠਿਆ। ਮੰਦਰ ਪ੍ਰਬੰਧਕਾਂ ਨੇ ਦੱਸਿਆ ਕਿ ਗਣੇਸ਼ ਮਹੋਤਸਵ ਦੌਰਾਨ ਧਾਰਮਿਕ ਪ੍ਰੋਗਰਾਮਾਂ ਦਾ ਆਯੋਜਨ ਕੀਤਾ ਜਾ ਰਿਹਾ ਹੈ, ਜਿਸ ਵਿੱਚ ਭਗਵਾਨ ਸ੍ਰੀ ਗਣੇਸ਼ ਜੀ ਦੀ ਵਿਸ਼ੇਸ਼ ਪੂਜਾ, ਆਰਤੀ, ਭਜਨ-ਕੀਰਤਨ ਅਤੇ ਹੋਰ ਧਾਰਮਿਕ ਸਮਾਗਮ ਸ਼ਾਮਲ ਹਨ। ਪ੍ਰਬੰਧਕਾਂ ਨੇ ਦੱਸਿਆ ਕਿ ਮਹੋਤਸਵ ਦੇ ਚਲਦਿਆਂ ਮੰਦਰ ਨੂੰ ਸੁੰਦਰ ਢੰਗ ਨਾਲ ਸਜਾਇਆ ਗਿਆ ਹੈ ਅਤੇ ਸ਼ਰਧਾਲੂਆਂ ਦੀ ਸਹੂਲਤ ਲਈ ਵਿਸ਼ੇਸ਼ ਪ੍ਰਬੰਧ ਕੀਤੇ ਗਏ ਹਨ। ਉਹਨਾਂ ਕਿਹਾ ਕਿ ਭਗਵਾਨ ਸ੍ਰੀ ਗਣੇਸ਼ ਜੀ ਨੂੰ ਵਿਘਨਹਰਤਾ ਅਤੇ ਮੰਗਲਕਾਰੀ ਦੇਵਤਾ ਵਜੋਂ ਪੂਜਿਆ ਜਾਂਦਾ ਹੈ ਅਤੇ ਕਿਸੇ ਵੀ ਸ਼ੁਭ ਕਾਰਜ ਦੀ ਸ਼ੁਰੂਆਤ ਤੋਂ ਪਹਿਲਾਂ ਭਗਵਾਨ ਗਣੇਸ਼ ਜੀ ਦੀ ਪੂਜਾ ਕਰਨ ਦੀ ਪਰੰਪਰਾ ਹੈ। ਗਣੇਸ਼ ਮਹੋਤਸਵ ਲੋਕਾਂ ਨੂੰ ਧਾਰਮਿਕਤਾ, ਸੇਵਾ, ਆਪਸੀ ਭਾਈਚਾਰੇ ਅਤੇ ਸਦਭਾਵਨਾ ਦਾ ਸੰਦੇਸ਼ ਵੀ ਦਿੰਦਾ ਹੈ।

- ਸ਼ਹੀਦ ਭਗਤ ਸਿੰਘ ਜੀ ਦੇ ਜਨਮਦਿਨ ਨੂੰ ਸਮਰਪਿਤ, ਬੁਢਲਾਡਾ ਵਿੱਚ ਲੱਗਣ ਜਾ ਰਿਹਾ ਹੈ "ਮੇਲਾ ਖੂਨਦਾਨੀਆਂ ਦਾ" ਸਿਰਲੇਖ ਹੇਠ ਵਿਸ਼ਾਲ ਖੂਨਦਾਨ ਕੈੰਪ ਮਿਤੀ 27 ਸਤੰਬਰ 2026 ਐਤਵਾਰ ਨੂੰ ਇਸ ਕੈੰਪ ਵਿੱਚ ਸਾਰੇ ਖੂਨਦਾਨੀਆਂ ਨੂੰ ਪੰਜਾਬੀ ਫ਼ਿਲਮੀ ਅਦਾਕਾਰ "ਰਣਬੀਰ ਰਾਣਾ" ਦੇ ਸ਼ੋਅ "ਬੰਦੇ ਬਣੋ ਬੰਦੇ" ਦੇ ਸਪੈਸ਼ਲ ਪਾਸ ਦਿੱਤੇ ਜਾਣਗੇ ਅਤੇ ਸਾਰੇ ਖੂਨਦਾਨੀਆਂ ਨੂੰ ਸਨਮਾਨ ਵਜੋਂ ਸ਼ਹੀਦ ਭਗਤ ਸਿੰਘ ਜੀ ਦੀ ਇੱਕ ਟੀ-ਸ਼ਰਟ ਅਤੇ ਸਰਟੀਫਿਕੇਟ ਦਿੱਤਾ ਜਾਵੇਗਾ। ਆਓ ਆਪਾਂ ਮਿਲਕੇ ਸ਼ਹੀਦਾਂ ਦੇ ਨਾਂ ਤੇ ਕੁਝ ਚੰਗਾ ਕਰੀਏ ਆਓ ਖੂਨਦਾਨ ਕਰੀਏ ਆਪਣਾ ਨਾਮ ਅੱਜ ਹੀ ਰਜਿਸਟਰਡ ਕਰਵਾਓ ਜੀ। ਨੇਕੀ ਫਾਉਂਡੇਸ਼ਨ ਬੁਢਲਾਡਾ 8760371000 8558971000 ਸ਼ਹੀਦ ਭਗਤ ਸਿੰਘ ਜੀ ਦੇ ਜਨਮਦਿਨ ਨੂੰ ਸਮਰਪਿਤ, ਬੁਢਲਾਡਾ ਵਿੱਚ ਲੱਗਣ ਜਾ ਰਿਹਾ ਹੈ "ਮੇਲਾ ਖੂਨਦਾਨੀਆਂ ਦਾ" ਸਿਰਲੇਖ ਹੇਠ ਵਿਸ਼ਾਲ ਖੂਨਦਾਨ ਕੈੰਪ ਮਿਤੀ 27 ਸਤੰਬਰ 2026 ਐਤਵਾਰ ਨੂੰ ਇਸ ਕੈੰਪ ਵਿੱਚ ਸਾਰੇ ਖੂਨਦਾਨੀਆਂ ਨੂੰ ਪੰਜਾਬੀ ਫ਼ਿਲਮੀ ਅਦਾਕਾਰ "ਰਣਬੀਰ ਰਾਣਾ" ਦੇ ਸ਼ੋਅ "ਬੰਦੇ ਬਣੋ ਬੰਦੇ" ਦੇ ਸਪੈਸ਼ਲ ਪਾਸ ਦਿੱਤੇ ਜਾਣਗੇ ਅਤੇ ਸਾਰੇ ਖੂਨਦਾਨੀਆਂ ਨੂੰ ਸਨਮਾਨ ਵਜੋਂ ਸ਼ਹੀਦ ਭਗਤ ਸਿੰਘ ਜੀ ਦੀ ਇੱਕ ਟੀ-ਸ਼ਰਟ ਅਤੇ ਸਰਟੀਫਿਕੇਟ ਦਿੱਤਾ ਜਾਵੇਗਾ। ਆਓ ਆਪਾਂ ਮਿਲਕੇ ਸ਼ਹੀਦਾਂ ਦੇ ਨਾਂ ਤੇ ਕੁਝ ਚੰਗਾ ਕਰੀਏ ਆਓ ਖੂਨਦਾਨ ਕਰੀਏ ਆਪਣਾ ਨਾਮ ਅੱਜ ਹੀ ਰਜਿਸਟਰਡ ਕਰਵਾਓ ਜੀ। ਨੇਕੀ ਫਾਉਂਡੇਸ਼ਨ ਬੁਢਲਾਡਾ 8760371000 85589710001
- ਕਿਹੜਾ ਪੱਤਰਕਾਰ ਹੈ ਜਿਸ ਦੀ ਹੋਈ ਚਰਚਾ ਐਸਾ ਕੀ ਬੇਚਦਾ ਤੀਰਥ ਮੱਛੀ ਵਾਲਾ ਜਿਹੜਾ ਪੱਤਰਕਾਰ ਨੂੰ ਦਿੰਦਾ ਖੁੱਲਾ ਖਰਚਾ ਕਿਹੜਾ ਪੱਤਰਕਾਰ ਹੈ ਜਿਸ ਦੀ ਹੋਈ ਚਰਚਾ ਐਸਾ ਕੀ ਬੇਚਦਾ ਤੀਰਥ ਮੱਛੀ ਵਾਲਾ ਜਿਹੜਾ ਪੱਤਰਕਾਰ ਨੂੰ ਦਿੰਦਾ ਖੁੱਲਾ ਖਰਚਾ1
- ਉਸਤਾਦ ਬਰਕਤ ਸਿੱਧੂ ਜੀ ਦੇ ਜਨਮ ਦਿਨ ਮੇਲੇ ਵਿਚ ਸ਼ਿਰਕਤ ਕਰੇਗੀ ਮਾਹੀ ਕੌਰ1
- ਟਰੱਕ-ਬੱਸ ਬਾਡੀ ਬਿਲਡਰ ਇੰਡਸਟਰੀ ਨੂੰ ਬਚਾਉਣ ਹਰ ਸੰਭਵ ਯਤਨ ਕੀਤਾ ਜਾਵੇਗਾ-ਡਾ ਅਮਰ ਸਿੰਘ ਦੇਸ਼ ਦੀ ਸਭ ਤੋਂ ਵੱਡੀ ਟਰੱਕ ਬਾਡੀ ਬਿਲਡਿੰਗ ਮਾਰਕੀਟਾਂ ਵਿੱਚੋਂ ਇੱਕ ਮੰਨੀ ਜਾਂਦੀ ਸਰਹਿੰਦ ਦੀ ਟਰੱਕ ਬਾਡੀ ਬਿਲਡਰਸ ਮਾਰਕੀਟ 'ਤੇ ਸੁਪਰੀਮ ਕੋਰਟ ਵੱਲੋਂ ਹਟਾਉਣ ਦੇ ਹੁਕਮ ਜਾਰੀ ਕੀਤੇ ਗਏ ਹਨ। ਅਦਾਲਤੀ ਹੁਕਮਾਂ ਦੀ ਤਾਮੀਲ ਕਰਦਿਆਂ ਜ਼ਿਲ੍ਹਾ ਪ੍ਰਸ਼ਾਸਨ ਨੇ ਖਾਲੀ ਕਰਵਾ ਦਿੱਤਾ ਹੈ। ਇਸੇ ਦੌਰਾਨ ਸਰਹਿੰਦ ਦੀ ਟਰੱਕ ਬਾਡੀ ਬਿਲਡਰਸ ਮਾਰਕੀਟ ਵਿਖੇ ਪਹੁੰਚੇ ਕਾਂਗਰਸ ਪਾਰਟੀ ਦੇ ਫਤਿਹਗੜ੍ਹ ਸਾਹਿਬ ਦੇ ਸੰਸਦ ਡਾ. ਅਮਰ ਸਿੰਘ ਅਤੇ ਸਾਬਕਾ ਵਿਧਾਇਕ ਕੁਲਜੀਤ ਸਿੰਘ ਨਾਗਰਾ ਨੇ ਬਾਡੀ ਬਿਲਡਰਾਂ ਨਾਲ ਵਿਸ਼ੇਸ਼ ਮੁਲਾਕਾਤ ਕਰਕੇ ਉਨ੍ਹਾਂ ਦੀਆਂ ਸਮੱਸਿਆਵਾਂ ਸੁਣੀਆਂ।1
- ਸਫਾਈ ਮਜ਼ਦੂਰ ਯੂਨੀਅਨ (ਰਜਿ.) ਰਾਜਪੁਰਾ ਨੇ ਮਨਾਇਆ ਸਥਾਪਨਾ ਦਿਵਸ, ਪ੍ਰਧਾਨ ਅਸ਼ੋਕ ਕੁਮਾਰ ਬਿੱਟੂ ਦਾ ਜਨਮ ਦਿਨ ਵੀ ਮਨਾਇਆ* ਰਾਜਪੁਰਾ, 15 ਸਤੰਬਰ (ਸ਼ਰਮਾ) ਸਫਾਈ ਮਜ਼ਦੂਰ ਯੂਨੀਅਨ (ਰਜਿ.) ਰਾਜਪੁਰਾ ਵੱਲੋਂ ਅੱਜ ਆਪਣਾ ਸਥਾਪਨਾ ਦਿਵਸ ਬੜੇ ਉਤਸ਼ਾਹ ਨਾਲ ਮਨਾਇਆ ਗਿਆ। ਇਸ ਮੌਕੇ ਯੂਨੀਅਨ ਦੇ ਪ੍ਰਧਾਨ ਅਸ਼ੋਕ ਕੁਮਾਰ ਬਿੱਟੂ ਵੱਲੋਂ ਝੰਡੇ ਦੀ ਰਸਮ ਅਦਾ ਕੀਤੀ ਗਈ। ਆਪਣੇ ਸੰਬੋਧਨ ਵਿੱਚ ਉਨ੍ਹਾਂ ਨੇ ਯੂਨੀਅਨ ਦੇ ਸੰਸਥਾਪਕ ਮਰਹੂਮ ਰਾਜ ਕੁਮਾਰ ਜੀ ਨੂੰ ਦਿਲੋਂ ਯਾਦ ਕਰਦਿਆਂ ਧੰਨਵਾਦ ਕੀਤਾ, ਜਿਨ੍ਹਾਂ ਨੇ ਸਾਰੇ ਮਜ਼ਦੂਰਾਂ ਨੂੰ ਇੱਕ ਝੰਡੇ ਥੱਲੇ ਇਕੱਠਾ ਕੀਤਾ ਸੀ ਅਤੇ ਉਨ੍ਹਾਂ ਨੂੰ ਪ੍ਰਧਾਨ ਦੀ ਜ਼ਿੰਮੇਵਾਰੀ ਸੌਂਪੀ ਸੀ। ਉਨ੍ਹਾਂ ਕਿਹਾ ਕਿ ਉਸੇ ਲੜੀ ਨੂੰ ਕਾਇਮ ਰੱਖਦੇ ਹੋਏ ਉਹ ਅੱਜ ਵੀ ਆਪਣੀ ਮਜ਼ਦੂਰ ਯੂਨੀਅਨ ਨਾਲ ਡਟ ਕੇ ਖੜ੍ਹੇ ਹਨ ਅਤੇ ਹਮੇਸ਼ਾ ਮਜ਼ਦੂਰਾਂ ਦੇ ਹੱਕ ਦੀ ਗੱਲ ਕਰਦੇ ਰਹਿਣਗੇ। ਇਸ ਦੌਰਾਨ ਉਹਨਾਂ ਨੇ ਪਤਰਕਾਰਾ ਨਾਲ ਗਲ ਕਰਦੇ ਹੋਏ ਹਲਕਾ ਰਾਜਪੁਰਾ ਦੀ ਵਿਧਾਇਕਾ ਮੈਡਮ ਨੀਨਾ ਮਿੱਤਲ ਦਾ ਵੀ ਧੰਨਵਾਦ ਕੀਤਾ, ਜਿਨ੍ਹਾਂ ਨੇ ਵਿਧਾਨ ਸਭਾ ਵਿੱਚ ਸਫਾਈ ਮਜ਼ਦੂਰਾਂ ਦੇ ਹੱਕ ਦੀ ਅਵਾਜ਼ ਬੁਲੰਦ ਕੀਤੀ। ਇਸ ਦੌਰਾਨ ਯੂਨੀਅਨ ਵੱਲੋਂ ਪ੍ਰਧਾਨ ਅਸ਼ੋਕ ਕੁਮਾਰ ਬਿੱਟੂ ਦਾ ਜਨਮ ਦਿਨ ਵੀ ਬੜੀ ਧੂਮਧਾਮ ਨਾਲ ਮਨਾਇਆ ਗਿਆ। ਇਸ ਮੌਕੇ ਯੂਨੀਅਨ ਦੀਆਂ ਮਾਤਾਵਾਂ, ਭੈਣਾਂ ਅਤੇ ਸਮੂਹ ਅਹੁਦੇਦਾਰ ਵੱਡੀ ਗਿਣਤੀ ਵਿੱਚ ਹਾਜ਼ਰ ਰਹੇ ਅਤੇ ਪ੍ਰੋਗਰਾਮ ਨੂੰ ਸਫਲ ਬਣਾਇਆ।3
- ਪਖੋਵਾਲ-ਸਰਾਭਾ ਰੋਡ (ਪਿੰਡ ਢੈਪਈ, ਗੁਰਦੁਆਰਾ ਨਾਨਕਸਰ ਠਾਠ ਸਾਹਿਬ ਨੇੜੇ) 14 ਸਤੰਬਰ ਐਤਵਾਰ ਪਖੋਵਾਲ-ਸਰਾਭਾ ਰੋਡ 'ਤੇ ਗੁਰਦੁਆਰਾ ਨਾਨਕਸਰ ਠਾਠ ਸਾਹਿਬ (ਪਿੰਡ ਢੈਪਈ) ਦੇ ਕੋਲ ਇੱਕ ਦਰਦਨਾਕ ਸੜਕ ਹਾਦਸਾ ਵਾਪਰਿਆ, ਜਿੱਥੇ ਟਰੱਕ ਅਤੇ ਇਨੋਵਾ ਗੱਡੀ ਦੀ ਆਪਸ ਵਿੱਚ ਭਿਆਨਕ ਟੱਕਰ ਹੋ ਗਈ। ਵਾਹਿਗੁਰੂ ਦੀ ਮਿਹਰ ਨਾਲ ਕਿਸੇ ਵੀ ਤਰ੍ਹਾਂ ਦਾ ਜਾਨੀ ਨੁਕਸਾਨ ਨਹੀਂ ਹੋਇਆ ਤੇ ਸਾਰੇ ਸੁਰੱਖਿਅਤ ਹਨ, ਪਰ ਮਾਲੀ ਨੁਕਸਾਨ ਬਹੁਤ ਜ਼ਿਆਦਾ ਹੋਇਆ ਹੈ। ਸੜਕ 'ਤੇ ਚਲਦਿਆਂ ਕਿਰਪਾ ਕਰਕੇ ਆਪਣੀ ਗੱਡੀ ਦੀ ਰਫ਼ਤਾਰ 'ਤੇ ਕਾਬੂ ਰੱਖੋ ਅਤੇ ਸਾਵਧਾਨੀ ਨਾਲ ਵਾਹਨ ਚਲਾਓ। 1
- Post by Nisha1
- ਦੋਰਾਹਾ ਵਿਖੇ ਚੋਰਾਂ ਦੇ ਹੌਸਲੇ ਬੁਲੰਦ,ਚੋਰ ਨੇ ਦਿਨ ਦਿਹਾੜੇ ਹਸਪਤਾਲ ਚ ਸਟਾਫ ਦਾ ਪਰਸ ਕੀਤਾ ਚੋਰੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਜੋ ਇਸ ਵਿਅਕਤੀ ਦੀ ਪਹਿਚਾਨ ਹੋ ਸਕੇ ਦੋਰਾਹਾ ਵਿਖੇ ਚੋਰਾਂ ਦੇ ਹੌਸਲੇ ਬੁਲੰਦ,ਚੋਰ ਨੇ ਦਿਨ ਦਿਹਾੜੇ ਹਸਪਤਾਲ ਚ ਸਟਾਫ ਦਾ ਪਰਸ ਕੀਤਾ ਚੋਰੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਜੋ ਇਸ ਵਿਅਕਤੀ ਦੀ ਪਹਿਚਾਨ ਹੋ ਸਕੇ1