ਸੁਲਤਾਨਪੁਰ ਲੋਧੀ ਰੋਡ 'ਤੇ ਨਵੀਂ ਸਬਜ਼ੀ ਮੰਡੀ ਦੇ ਬਾਹਰ ਬਣੇ ਲਗਭਗ ਅੱਧੀ ਦਰਜਨ ਖੋਖੇ-ਦੁਕਾਨਾਂ ਵਿੱਚ ਤੜਕਸਾਰ ਭਿਆਨਕ ਅੱਗ ਲੱਗ ਗਈ। ਇਸ ਘਟਨਾ ਵਿੱਚ ਪੰਜ ਫਰੂਟ ਅਤੇ ਇੱਕ ਸਬਜ਼ੀ ਦੀ ਦੁਕਾਨ ਪੂਰੀ ਤਰ੍ਹਾਂ ਸੜ ਕੇ ਸੁਆਹ ਹੋ ਗਈ, ਜਿਸ ਕਾਰਨ ਦੁਕਾਨਦਾਰਾਂ ਦਾ 25 ਤੋਂ 30 ਲੱਖ ਰੁਪਏ ਦਾ ਭਾਰੀ ਨੁਕਸਾਨ ਹੋ ਗਿਆ ਹੈ। ਪੀੜਤ ਦੁਕਾਨਦਾਰ ਅਸ਼ੋਕ ਗੁਪਤਾ ਨੇ ਦੱਸਿਆ ਕਿ ਉਸਨੂੰ ਤੜਕਸਾਰ ਲਗਭਗ ਪੌਣੇ 5 ਵਜੇ ਕਿਸੇ ਵਿਅਕਤੀ ਨੇ ਫੋਨ ਕਰਕੇ ਦੁਕਾਨਾਂ ਨੂੰ ਅੱਗ ਲੱਗਣ ਬਾਰੇ ਸੂਚਿਤ ਕੀਤਾ। ਸੂਚਨਾ ਮਿਲਣ 'ਤੇ ਉਹ ਤੁਰੰਤ ਮੌਕੇ 'ਤੇ ਪਹੁੰਚੇ ਅਤੇ ਫਾਇਰ ਬ੍ਰਿਗੇਡ ਨੂੰ ਸੂਚਿਤ ਕੀਤਾ। ਫਾਇਰਮੈਨ ਗੁਰਪ੍ਰੀਤ ਸਿੰਘ ਆਪਣੀ ਟੀਮ ਸਮੇਤ ਤੁਰੰਤ ਘਟਨਾ ਸਥਾਨ 'ਤੇ ਪਹੁੰਚੇ ਅਤੇ ਦੋ ਗੱਡੀਆਂ ਦੀ ਮਦਦ ਨਾਲ ਲਗਭਗ ਦੋ ਘੰਟੇ ਦੀ ਜੱਦੋਜਹਿਦ ਤੋਂ ਬਾਅਦ ਅੱਗ 'ਤੇ ਕਾਬੂ ਪਾਇਆ, ਪਰ ਤਦ ਤੱਕ ਪੰਜ ਫਰੂਟ ਅਤੇ ਇੱਕ ਸਬਜ਼ੀ ਦੀ ਦੁਕਾਨ ਪੂਰੀ ਤਰ੍ਹਾਂ ਸੜ ਚੁੱਕੀ ਸੀ। ਇਸ ਦੌਰਾਨ ਅੱਗ ਕਾਰਨ ਕੁਝ ਦਰਖਤ ਵੀ ਨੁਕਸਾਨੇ ਗਏ। ਅੱਗ ਲੱਗਣ ਦੇ ਕਾਰਨਾਂ ਦਾ ਅਜੇ ਪਤਾ ਨਹੀਂ ਲੱਗ ਸਕਿਆ ਹੈ।

- ਵਾਰਡ ਨੰਬਰ 1 ਤੋਂ ਕਾਂਗਰਸ ਦੇ ਉਮੀਦਵਾਰ ਦੀਪਕ ਸਲਵਾਨ ਨੇ ਬਹੁਮਤ ਨਾਲ ਜਿੱਤ ਪ੍ਰਾਪਤ ਕੀਤੀ ਹੈ। ਇਹ ਜ਼ਿਕਰਯੋਗ ਹੈ ਕਿ ਇਸ ਸੀਟ 'ਤੇ ਪਹਿਲਾਂ ਉਨ੍ਹਾਂ ਦੀ ਪਤਨੀ ਵੀਨਾ ਸਲਵਾਨ ਕੌਂਸਲਰ ਵਜੋਂ ਸੇਵਾ ਨਿਭਾ ਰਹੇ ਸਨ, ਅਤੇ ਹੁਣ ਉਨ੍ਹਾਂ ਦੇ ਪਤੀ ਦੀਪਕ ਸਲਵਾਨ ਨੇ ਇਹ ਸੀਟ ਜਿੱਤ ਕੇ ਆਪਣੇ ਨਾਮ ਕਰ ਲਈ ਹੈ। ਵਾਰਡ ਵਾਸੀਆਂ ਨੇ ਦੱਸਿਆ ਕਿ ਸਲਵਾਨ ਪਰਿਵਾਰ ਦਿਨ-ਰਾਤ ਲੋਕਾਂ ਦੀ ਸੇਵਾ ਕਰਦਾ ਹੈ ਅਤੇ ਹਰੇਕ ਪਰਿਵਾਰ ਦੇ ਦੁੱਖ-ਸੁੱਖ ਵਿੱਚ ਭਾਗੀਦਾਰ ਬਣਦਾ ਹੈ। ਇਸੇ ਕਾਰਨ ਲੋਕਾਂ ਨੇ ਵੋਟਾਂ ਦੇ ਰੂਪ ਵਿੱਚ ਆਪਣਾ ਪਿਆਰ ਪ੍ਰਗਟ ਕਰਦਿਆਂ ਉਨ੍ਹਾਂ ਨੂੰ ਇਹ ਜਿੱਤ ਬਖ਼ਸ਼ੀ ਹੈ।1
- ਅਮਨਦੀਪ ਹਸਪਤਾਲ ਦੇ ਆਰਥੋ ਸਰਜਨ ਡਾ. ਅਵਤਾਰ ਸਿੰਘ ਜੀ ਨੇ ਹਾਲ ਹੀ ਵਿੱਚ ਟੁੱਟੀਆਂ ਹੋਈਆਂ ਹੱਡੀਆਂ ਦੇ ਇਲਾਜ ਲਈ ਵਰਤੀ ਜਾਣ ਵਾਲੀ ਇੱਕ ਨਵੀਂ ਤਕਨੀਕ ਦੀ ਪਲੇਟ ਬਾਰੇ ਜਾਣਕਾਰੀ ਸਾਂਝੀ ਕੀਤੀ ਹੈ।1
- ਕਾਂਗਰਸ ਪਾਰਟੀ ਨੇ ਅੱਜ ਅੰਮ੍ਰਿਤਸਰ ਦੇ ਛੇਹਰਟਾ ਵਿੱਚ ਮਹਿੰਗਾਈ ਦੇ ਮੁੱਦੇ 'ਤੇ ਭਾਰਤੀ ਜਨਤਾ ਪਾਰਟੀ ਖਿਲਾਫ ਇੱਕ ਵੱਡਾ ਰੋਸ ਪ੍ਰਦਰਸ਼ਨ ਕੀਤਾ।1
- ਡੀਜੀਪੀ ਪੰਜਾਬ ਨੇ ਕਮਿਸ਼ਨਰੇਟ ਪੁਲਿਸ ਅੰਮ੍ਰਿਤਸਰ ਦੇ ਸਮੂਹ ਰੈਂਕਾਂ ਲਈ ਆਯੋਜਿਤ ਕੀਤੇ ਗਏ "ਬੜਾ ਖਾਣਾ" ਪ੍ਰੋਗਰਾਮ ਵਿੱਚ ਹਿੱਸਾ ਲਿਆ। ਇਸ ਮੌਕੇ ਉਨ੍ਹਾਂ ਨੇ ਪੁਲਿਸ ਕਰਮਚਾਰੀਆਂ ਦੀ ਮਿਹਨਤ, ਸਮਰਪਣ ਅਤੇ ਕਾਨੂੰਨ-ਵਿਵਸਥਾ ਬਣਾਈ ਰੱਖਣ ਲਈ ਨਿਭਾਈਆਂ ਜਾ ਰਹੀਆਂ ਜ਼ਿੰਮੇਵਾਰੀਆਂ ਦੀ ਭਰਪੂਰ ਪ੍ਰਸ਼ੰਸਾ ਕੀਤੀ। ਇਸ ਦੇ ਨਾਲ ਹੀ, ਡੀਜੀਪੀ ਨੇ ਪੁਲਿਸ ਫੋਰਸ ਨੂੰ ਇਮਾਨਦਾਰੀ, ਵਚਨਬੱਧਤਾ ਅਤੇ ਲੋਕ-ਪੱਖੀ ਸੋਚ ਨਾਲ ਆਪਣੀਆਂ ਸੇਵਾਵਾਂ ਜਾਰੀ ਰੱਖਣ ਲਈ ਵੀ ਉਤਸ਼ਾਹਿਤ ਕੀਤਾ।1
- ਬੀਜੇਪੀ ਦੇ ਉਮੀਦਵਾਰ ਅਮਰਦੀਪ ਗੁਜਰਾਲ ਵਿੱਕੀ ਨੇ ਵਾਰਡ ਨੰਬਰ 27 ਤੋਂ ਭਾਰੀ ਬਹੁਮਤ ਨਾਲ ਜਿੱਤ ਹਾਸਲ ਕੀਤੀ ਹੈ। ਵਿੱਕੀ ਦੀ ਇਸ ਜਿੱਤ ਦਾ ਸਿਹਰਾ ਉਸਦੀ ਤਨਦੇਹੀ ਨਾਲ ਕੀਤੀ ਮਿਹਨਤ ਨੂੰ ਜਾਂਦਾ ਹੈ, ਖਾਸ ਕਰਕੇ ਅਜਿਹੇ ਸਮੇਂ ਵਿੱਚ ਜਦੋਂ ਨਗਰ ਵਿੱਚ ਕਾਂਗਰਸ ਅਤੇ 'ਝਾੜੂ' ਦਾ ਹੀ ਬੋਲਬਾਲਾ ਸੀ ਅਤੇ ਬੀਜੇਪੀ ਦੀ ਕੋਈ ਖਾਸ ਲਹਿਰ ਨਹੀਂ ਸੀ। ਆਪਣੀ ਇਸ ਸਖ਼ਤ ਮਿਹਨਤ ਸਦਕਾ ਵਿੱਕੀ ਨੇ ਇਹ ਸੀਟ ਜਿੱਤ ਕੇ ਭਾਜਪਾ ਹਾਈਕਮਾਨ ਦੀ ਝੋਲੀ ਵਿੱਚ ਪਾਈ ਹੈ, ਜਿਸਦੀ ਇਲਾਕੇ ਵਿੱਚ ਖੂਬ ਚਰਚਾ ਹੋ ਰਹੀ ਹੈ।1
- ਫਗਵਾੜਾ ਦੇ ਲਾਅ ਗੇਟ ਖੇਤਰ ਵਿੱਚ ਗੋਲੀਆਂ ਚੱਲੀਆਂ ਹਨ। ਇਸ ਘਟਨਾ ਦੇ ਕੁੱਝ ਹੀ ਘੰਟਿਆਂ ਬਾਅਦ, ਪੁਲਿਸ ਨੇ ਕਾਤਲ ਨੂੰ ਗ੍ਰਿਫ਼ਤਾਰ ਕਰ ਲਿਆ।1