ਪੰਜਾਬ ਵਿੱਚ ਬਸਪਾ ਦੀ ਮਜ਼ਬੂਤੀ ਨਵੀ ਤਾਕਤ ਜਗਾਏਗੀ- ਲਾਲ ਸਿੰਘ ਸੁਲਹਾਣੀ ਬਠਿੰਡਾਂ -ਗੋਪੀ ਜ਼ੀਰੇ ਵਾਲਾ 25 ਅਗਸਤ 2026 ਨੂੰ ਲਖਨਊ ਵਿਖੇ ਬਹੁਜਨ ਸਮਾਜ ਪਾਰਟੀ (ਬਸਪਾ) ਦੀ ਰਾਸ਼ਟਰੀ ਪ੍ਰਧਾਨ ਅਤੇ ਸੁਪ੍ਰੀਮੋ ਭੈਣ ਕੁਮਾਰੀ ਮਾਇਆਵਤੀ ਜੀ ਨਾਲ ਪੰਜਾਬ ਯੂਨਿਟ ਦੇ ਸੀਨੀਅਰ ਅਤੇ ਜ਼ਿੰਮੇਵਾਰ ਆਗੂਆਂ ਦੀ ਇੱਕ ਬਹੁਤ ਹੀ ਮਹੱਤਵਪੂਰਨ ਸਮੀਖਿਆ ਮੀਟਿੰਗ ਹੋਈ। ਇਸ ਮੀਟਿੰਗ ਵਿੱਚ ਪੰਜਾਬ ਦੀ ਸੂਬਾ ਪੱਧਰੀ ਲੀਡਰਸ਼ਿਪ ਸਮੇਤ ਸੀਨੀਅਰ ਆਗੂਆਂ ਨੇ ਹਿੱਸਾ ਲਿਆ, ਜਿਨ੍ਹਾਂ ਵਿੱਚ ਸੂਬਾ ਪ੍ਰਧਾਨ ਡਾ. ਅਵਤਾਰ ਸਿੰਘ ਕਰੀਮਪੁਰੀ ਸਾਬਕਾ ਸੰਸਦ ਮੈਂਬਰ ਅਤੇ ਪ੍ਰਧਾਨ ਬਸਪਾ ਪੰਜਾਬ ਅਤੇ ਹੋਰ ਜ਼ਿੰਮੇਵਾਰ ਆਫਿਸ-ਬੇਅਰਰ ਤੇ ਸੰਗਠਨਕਾਰ ਸ਼ਾਮਲ ਸਨ। ਜਿਨ੍ਹਾਂ ਵਿਚ ਇੰਜੀਨੀਅਰ ਸ੍ਰੀ ਰਾਮਜੀ ਗੌਤਮ — ਸੰਸਦ ਮੈਂਬਰ ਪੰਜਾਬ ਸਮੇਤ 6 ਸੂਬਿਆਂ ਦੇ ਇੰਚਾਰਜ - ਸ੍ਰੀ ਵਿਪੁਲ ਕੁਮਾਰ — ਕੇਂਦਰੀ ਇੰਚਾਰਜ, ਪੰਜਾਬ ਬਸਪਾ - ਸ੍ਰੀ ਸੀ. ਪੀ. ਸਿੰਘ — ਕੇਂਦਰੀ ਇੰਚਾਰਜ, ਪੰਜਾਬ ਅਤੇ ਹਰਿਆਣਾ - ਸ੍ਰੀ ਅਜੀਤ ਸਿੰਘ ਭੈਣੀ ਪ੍ਰਜਾਪਤੀ— ਸਟੇਟ ਇੰਚਾਰਜ, ਪੰਜਾਬ - ਕੁਲਦੀਪ ਸਿੰਘ ਸਰਦੂਲਗੜ੍ਹ — ਸਟੇਟ ਇੰਚਾਰਜ, ਪੰਜਾਬ - ਡਾ. ਨਛੱਤਰ ਪਾਲ — ਵਿਧਾਇਕ, ਨਵਾਂਸ਼ਹਿਰ ਇਨ੍ਹਾਂ ਤੋਂ ਇਲਾਵਾ ਲਾਲ ਸਿੰਘ ਸੁਲਹਾਣੀ, ਸੁਖਦੇਵ ਸਿੰਘ ਸੀਰਾ,ਦੌਲਤ ਰਾਮ, ਗੁਰਬਖਸ਼ ਸਿੰਘ ਚੌਹਾਨ, ਬਲਵਿੰਦਰ ਬਿੱਟਾ ਕੁਲਵੰਤ ਸਿੰਘ ਮਹਿਤੋਂ, ਬਲਦੇਵ ਸਿੰਘ ਮਹਿਰਾ, ਤੀਰਥ ਰਾਜਪੁਰਾ ਗੁਰਨਾਮ ਸਿੰਘ ਚੌਧਰੀ, ਐਡਵੋਕੇਟ ਬਲਵਿੰਦਰ ਕੁਮਾਰ, ਹਰਭਜਨ ਸਿੰਘ ਬਜਹੇੜੀ, ਅਮਰਜੀਤ ਸਿੰਘ ਜਲੂਰ ਪੰਜਾਬ ਸੂਬੇ ਦੇ ਸਾਰੇ ਜ਼ੋਨ ਇੰਚਾਰਜ ਅਤੇ ਇੰਜਨੀਅਰ ਜਸਵੰਤ ਰਾਏ ਦਫ਼ਤਰ ਸਕੱਤਰ ਪੰਜਾਬ ਇਸ ਮਹੱਤਵਪੂਰਨ ਬੈਠਕ ਵਿੱਚ ਸ਼ਾਮਲ ਸਨ। ਮੀਟਿੰਗ ਬਸਪਾ ਦੇ ਕੇਂਦਰੀ ਕੈਂਪ ਆਫਿਸ ਵਿੱਚ ਹੋਈ, ਜਿਸ ਵਿੱਚ 2027 ਦੀਆਂ ਵਿਧਾਨ ਸਭਾ ਚੋਣਾਂ ਲਈ ਪੰਜਾਬ ਵਿੱਚ ਪਾਰਟੀ ਨੂੰ ਮਜ਼ਬੂਤ ਧਿਰ ਵਜੋਂ ਉਭਾਰਨ ਦੀ ਰਣਨੀਤੀ ਤਹਿ ਕੀਤੀ ਗਈ। ਭੈਣ ਕੁਮਾਰੀ ਮਾਇਆਵਤੀ ਜੀ ਨੇ ਸਪੱਸ਼ਟ ਐਲਾਨ ਕੀਤਾ ਕਿ ਬਸਪਾ ਉੱਤਰ ਪ੍ਰਦੇਸ਼, ਉੱਤਰਾਖੰਡ ਅਤੇ ਪੰਜਾਬ ਵਿੱਚ ਆਉਣ ਵਾਲੀਆਂ ਚੋਣਾਂ ਵਿੱਚ ਆਪਣੀ ਖੁਦ ਦੀ ਤਾਕਤ ਉੱਤੇ ਇਕੱਲੀ ਲੜੇਗੀ। ਗਠਜੋੜਾਂ ਤੋਂ ਪਰਹੇਜ਼ ਕਰਕੇ ਪਾਰਟੀ ਆਪਣੀ ਵੋਟ ਪ੍ਰਤੀਸ਼ਤ ਅਤੇ ਆਪਣੇ ਆਧਾਰ ਨੂੰ ਵਧਾਉਣਾ ਚਾਹੁੰਦੀ ਹੈ, ਤਾਂ ਜੋ ਕਾਰਕੁਨਾਂ ਦਾ ਹੌਸਲਾ ਬੁਲੰਦ ਰਹੇ। ਉਨ੍ਹਾਂ ਨੇ ਪੰਜਾਬ ਯੂਨਿਟ ਨੂੰ ਨਿਰਦੇਸ਼ ਦਿੱਤੇ ਕਿ ਸੰਗਠਨ ਨੂੰ ਬੂਥ ਪੱਧਰ ਤੱਕ ਮਜ਼ਬੂਤ ਕੀਤਾ ਜਾਵੇ, ਮਿਹਨਤੀ ਅਤੇ ਇਮਾਨਦਾਰ ਉਮੀਦਵਾਰ ਚੁਣੇ ਜਾਣ ਅਤੇ ਉਨ੍ਹਾਂ ਲੋਕਾਂ ਤੱਕ ਪਹੁੰਚ ਕੀਤੀ ਜਾਵੇ ਜੋ ਆਮ ਆਦਮੀ ਪਾਰਟੀ, ਕਾਂਗਰਸ ਅਤੇ ਭਾਜਪਾ ਦੀਆਂ ਜਨ-ਵਿਰੋਧੀ ਨੀਤੀਆਂ ਤੋਂ ਨਾਖੁਸ਼ ਅਤੇ ਤ੍ਰਸਤ ਹਨ। ਰਾਜਨੀਤਕ ਵਿਸ਼ਲੇਸ਼ਣ: ਸੱਤ-ਕੋਣੀ ਮੁਕਾਬਲਾ ਅਤੇ ਬਸਪਾ ਦਾ ਮੌਕਾ 2027 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਇੱਕ ਸੱਤ-ਕੋਣੀ ਮੁਕਾਬਲਾ ਉਭਰ ਰਿਹਾ ਹੈ। ਇਸ ਵਿੱਚ ਭਾਜਪਾ, ਕਾਂਗਰਸ, ਆਮ ਆਦਮੀ ਪਾਰਟੀ (ਆਪ), ਬਸਪਾ, ਸ਼੍ਰੋਮਣੀ ਅਕਾਲੀ ਦਲ ਬਾਦਲ, ਅਕਾਲੀ ਦਲ ਵਾਰਸ ਪੰਜਾਬ ਅਤੇ ਅਕਾਲੀ ਦਲ ਪੁਨਰ ਸੁਰਜੀਤ ਸ਼ਾਮਲ ਹੋਣਗੀਆਂ। ਇਸ ਖਿੰਡੇ ਹੋਏ ਰਾਜਨੀਤਕ ਮਾਹੌਲ ਵਿੱਚ ਬਸਪਾ ਲਈ ਇੱਕ ਵੱਡਾ ਮੌਕਾ ਬਣ ਰਿਹਾ ਹੈ। ਬਸਪਾ ਦੀ ਪੰਜਾਬ ਸੰਭਾਲੋ ਮੁਹਿੰਮ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ ਤੇ ਪੰਜਾਬੀ ਬਸਪਾ ਨੂੰ ਇਕ ਸੰਕਲਪ ਵਜੋਂ ਵੇਖਦੇ ਹਨ। ਮੌਜੂਦਾ ਸਮੇਂ ਕਾਂਗਰਸ ਅੰਦਰੂਨੀ ਫੁੱਟ ਦਾ ਭਾਰੀ ਸ਼ਿਕਾਰ ਹੈ। ਭਾਜਪਾ ਪੰਜਾਬੀਆਂ ਵਿੱਚ ਨਫ਼ਰਤ ਦੀ ਪਾਤਰ ਬਣੀ ਹੋਈ ਹੈ। ਆਮ ਆਦਮੀ ਪਾਰਟੀ ਐਂਟੀ-ਇਨਕੰਬੈਂਸੀ ਦਾ ਸੰਤਾਪ ਝੱਲ ਰਹੀ ਹੈ। ਇਸ ਮਾਹੌਲ ਵਿੱਚ ਬਸਪਾ ਦੀ ‘ਪੰਜਾਬ ਸੰਭਾਲੋ ਮੁਹਿੰਮ’ ਅਤੇ ‘ਪਰਾਧੀਨਤਾ ਦਾ ਅੰਤ ਅਤੇ ਬੇਗਮਪੁਰੇ ਦਾ ਸੰਕਲਪ ਯਾਤਰਾ’ ਆਪਣਾ ਰੰਗ ਵਿਖਾ ਰਹੀ ਹੈ। ਇਹ ਮੁਹਿੰਮਾਂ ਲੋਕਾਂ ਤੱਕ ਅੰਬੇਡਕਰਵਾਦੀ ਵਿਚਾਰਧਾਰਾ ਅਤੇ ਸਮਾਜਿਕ-ਆਰਥਿਕ ਤਬਦੀਲੀ ਦਾ ਸੰਦੇਸ਼ ਪਹੁੰਚਾ ਰਹੀਆਂ ਹਨ। ਦੁਆਬਾ ਖੇਤਰ ਵਿੱਚ ਬਸਪਾ ਦਾ ਆਧਾਰ ਪਹਿਲਾਂ ਤੋਂ ਮਜ਼ਬੂਤ ਰਿਹਾ ਹੈ ਅਤੇ ਹੁਣ ਹੋਰ ਮਜ਼ਬੂਤ ਹੋਇਆ ਹੈ। ਨਾਲ ਹੀ ਮਾਲਵਾ ਖੇਤਰ ਵਿੱਚ ਵੀ ਬਸਪਾ ਦੀ ਮਜ਼ਬੂਤ ਪਕੜ ਬਣ ਰਹੀ ਹੈ, ਮਾਝਾ ਖੇਤਰ ਵਿਚ ਵੀ ਬਸਪਾ ਪ੍ਰਚਾਰ ਪ੍ਰਸਾਰ ਕਰਕੇ ਪੈਰ ਪਸਾਰ ਕਰ ਰਹੀ ਹੈ। ਪੰਜਾਬ ਵਿੱਚ ਪਾਰਟੀ ਦੀ ਟੀਮ ਜ਼ਮੀਨੀ ਪੱਧਰ ’ਤੇ ਦਿਨ-ਰਾਤ ਜੁਟੀ ਹੋਈ ਹੈ—ਬੂਥ ਤੱਕ ਸੰਗਠਨ ਮਜ਼ਬੂਤ ਕਰਨ, ਨੌਜਵਾਨਾਂ ਤੇ ਔਰਤਾਂ ਨੂੰ ਜੋੜਨ ਅਤੇ ਲੋਕਾਂ ਦੀਆਂ ਸਮੱਸਿਆਵਾਂ ਨਾਲ ਜੁੜਨ ਵਿੱਚ। ਇਹ ਰਣਨੀਤੀ ਬਸਪਾ ਨੂੰ ਇੱਕ ਸਪੱਸ਼ਟ ਅਤੇ ਭਰੋਸੇਯੋਗ ਵਿਕਲਪ ਵਜੋਂ ਉਭਾਰ ਰਹੀ ਹੈ। ਬਹੁਜਨ ਸਮਾਜ—ਦਲਿਤ, ਪਛੜੀਆਂ ਜਾਤੀਆਂ, ਘੱਟ ਗਿਣਤੀਆਂ ਅਤੇ ਹੋਰ ਵੰਚਿਤ ਵਰਗ—ਲਈ ਬਸਪਾ ਉਹ ਆਵਾਜ਼ ਬਣੀ ਹੋਈ ਹੈ ਜੋ ਉਨ੍ਹਾਂ ਨੂੰ ਸਿਰਫ਼ ਵੋਟਰ ਨਹੀਂ, ਸਗੋਂ ਹੁਕਮਰਾਨ ਬਣਾਉਣ ਦਾ ਸੁਪਨਾ ਦਿਖਾਉਂਦੀ ਹੈ। ‘ਸਰਵਜਨ ਹਿਤਾਏ, ਸਰਵਜਨ ਸੁਖਾਏ’ ਦੀ ਵਿਚਾਰਧਾਰਾ ਨਾਲ ਪਾਰਟੀ ਗਰੀਬੀ, ਬੇਰੁਜ਼ਗਾਰੀ ਅਤੇ ਆਤਮ-ਸਨਮਾਨ ਦੇ ਮੁੱਦਿਆਂ ’ਤੇ ਧਿਆਨ ਕੇਂਦਰਿਤ ਕਰ ਰਹੀ ਹੈ। ਜੇ ਇਹ ਜ਼ਮੀਨੀ ਮਿਹਨਤ ਜਾਰੀ ਰਹੀ ਅਤੇ ਕਾਰਕੁਨ ਇੱਕਜੁਟ ਰਹੇ, ਤਾਂ 2027 ਵਿੱਚ ਬਸਪਾ ਪੰਜਾਬ ਵਿੱਚ ਇੱਕ ਮਜ਼ਬੂਤ ਧਿਰ ਵਜੋਂ ਉਭਰੇਗੀ। ਲਖਨਊ ਦੀ ਇਹ ਮੀਟਿੰਗ ਅਤੇ ਚੱਲ ਰਹੀਆਂ ਮੁਹਿੰਮਾਂ ਇਸ ਗੱਲ ਦੀ ਗਵਾਹੀ ਹਨ ਕਿ ਭੈਣ ਮਾਇਆਵਤੀ ਜੀ ਦੀ ਅਗਵਾਈ ਵਿੱਚ ਬਸਪਾ ਆਪਣੇ ਰਾਹ ਉੱਤੇ ਡਟੀ ਹੋਈ ਹੈ ਅਤੇ ਲੋਕਾਂ ਲਈ ਇੱਕ ਸਾਕਾਰਾਤਮਕ ਵਿਕਲਪ ਪੇਸ਼ ਕਰ ਰਹੀ ਹੈ। ਲਾਲ ਸਿੰਘ ਸੁਲਹਾਣੀ ਜਨਰਲ ਸਕੱਤਰ ਬਸਪਾ ਪੰਜਾਬ ਤੇ ਇੰਚਾਰਜ ਬਠਿੰਡਾ ਜੋ਼ਨ 9872155120

- ਸਮਾਜ ਨੂੰ ਗ਼ਲਤ ਦਿਸ਼ਾ ਨਿਰਦੇਸ਼ ਦਿੱਤੇ ਜਾ ਰਹੇ ਹਨ। ਜੋ ਇਨਸਾਨੀਅਤ ਦੇ ਨਾਮ ਤੇ ਗ਼ਲਤ ਸੰਦੇਸ਼ ਦਿੰਦੇ ਹਨ। #santrampalji1
- ਫਰੀਦਕੋਟ ਪੁਲਿਸ ਵੱਲੋ ਨ/ਸ਼ਾ ਤਸ/ਕਰੀ ਨੈੱਟਵਰਕਾਂ ਵਿਰੁੱਧ ਅਹਿਮ ਆਪ੍ਰੇਸ਼ਨ ਦੌਰਾਨ ਵੱਡੀ ਸਫ਼ਲਤਾ, 522 ਗ੍ਰਾਮ ਹੈਰੋ/ਇਨ, 01 ਪਿਸ/ਟਲ 9 ਐਮ.ਐਮ ਮੋਟਰਸਾਈਕਲ ਸਮੇਤ ਤਸ/ਕਰ ਕਾਬੂ ਫਰੀਦਕੋਟ ਪੁਲਿਸ ਵੱਲੋ ਨ/ਸ਼ਾ ਤਸ/ਕਰੀ ਨੈੱਟਵਰਕਾਂ ਵਿਰੁੱਧ ਅਹਿਮ ਆਪ੍ਰੇਸ਼ਨ ਦੌਰਾਨ ਵੱਡੀ ਸਫ਼ਲਤਾ, 522 ਗ੍ਰਾਮ ਹੈਰੋ/ਇਨ, 01 ਪਿਸ/ਟਲ 9 ਐਮ.ਐਮ ਮੋਟਰਸਾਈਕਲ ਸਮੇਤ ਤਸ/ਕਰ ਕਾਬੂ, #ਫਰੀਦਕੋਟਪੁਲਿਸ #FaridkotPolice #ਫਿਰੌਤੀ #50ਲੱਖਫਿਰੌਤੀ #Extortion #ExtortionCase #ਮੁੱਖਮਾਸਟਰਮਾਈਂਡ #ਗ੍ਰਿਫਤਾਰੀ #PoliceAction #PunjabPolice #PunjabPoliceDepartment #PunjabNews #FaridkotNews #Faridkot #ਫਰੀਦਕੋਟ #ਕੋਟਕਪੂਰਾ #Kotkapura #CrimeNews #CrimeUpdate #BreakingNews #LatestNews #PunjabCrime #CrimeInPunjab #PoliceInvestigation #ZeroTolerance #ਪੁਲਿਸਕਾਰਵਾਈ #ਕਾਨੂੰਨਵਿਵਸਥਾ #LawAndOrder #Threat #ਜਾਨੋਂਮਾਰਨਦੀਧਮਕੀ Rajinder Arora Rajinder Arora ਜਾਗਰੂਕਤਾ ਬਾਣੀ Faridkot Police Faridkot Range Police1
- ਸਰਦਾਰ ਕੁਲਤਾਰ ਸਿੰਘ ਸੰਧਵਾਂ ਸਪੀਕਰ ਪੰਜਾਬ ਵਿਧਾਨ ਸਭਾ ਨੇ ਕਿਹਾ ਕਿ ਧਰਨਾ ਕੋਈ ਸਮੱਸਿਆ ਦਾ ਹੱਲ ਨਹੀਂ 11 ਮੈਂਬਰੀ ਕਮੇਟੀ ਦਾ ਗਠਨ ਕਰਕੇ ਦਾ ਹੱਲ ਕੀਤਾ ਜਾਵੇਗਾ ਸਰਦਾਰ ਕੁਲਤਾਰ ਸਿੰਘ ਸੰਧਵਾਂ ਸਪੀਕਰ ਪੰਜਾਬ ਵਿਧਾਨ ਸਭਾ ਨੇ ਕਿਹਾ ਕਿ ਧਰਨਾ ਕੋਈ ਸਮੱਸਿਆ ਦਾ ਹੱਲ ਨਹੀਂ 11 ਮੈਂਬਰੀ ਕਮੇਟੀ ਦਾ ਗਠਨ ਕਰਕੇ ਦਾ ਹੱਲ ਕੀਤਾ ਜਾਵੇਗਾ1
- ਹੀਰਾ ਸਿੰਘ ਨਗਰ ਗਲੀ ਨੰਬਰ ਪੰਜ 26.8.2026 ਮੇ ਰੌਸ਼ਨ ਸਿੰਘ ਸਹੋਤਾ ਫੋਨ ਨੰਬਰ 8288816143 ਲਾਈਕ ਸ਼ੇਅਰ ਸਪੋਰਟ ਕਰੁ ਧੰਨਵਾਦ1
- ਬੈਂਚ ’ਤੇ ਬੈਠ ਕੇ ਵਿਦਿਆਰਥੀਆਂ ਨਾਲ ਸੰਵਾਦ: ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਖਾਰਾ ਦੇ ਸਰਕਾਰੀ ਸਕੂਲ ਦਾ ਲਿਆ ਜਾਇਜ਼ਾ ਵਿਦਿਆਰਥੀਆਂ ਤੋਂ ਪੜ੍ਹਾਈ, ਖੇਡ ਗਤੀਵਿਧੀਆਂ ਅਤੇ ਸਕੂਲ ਦੀਆਂ ਸਹੂਲਤਾਂ ਬਾਰੇ ਲਈ ਜਾਣਕਾਰੀ; ਅਧਿਆਪਕਾਂ ਨਾਲ ਵੀ ਸਕੂਲ ਦੀਆਂ ਲੋੜਾਂ ਬਾਰੇ ਕੀਤੀ ਗੱਲਬਾਤ ਫਰੀਦਕੋਟ, 26 ਅਗਸਤ: ਪੰਜਾਬ ਵਿਧਾਨ ਸਭਾ ਦੇ ਸਪੀਕਰ ਸ. ਕੁਲਤਾਰ ਸਿੰਘ ਸੰਧਵਾਂ ਨੇ ਹਲਕਾ ਕੋਟਕਪੂਰਾ ਦੇ ਪਿੰਡ ਖਾਰਾ ਸਥਿਤ ਸਰਕਾਰੀ ਸਕੂਲ ਦਾ ਦੌਰਾ ਕਰਕੇ ਵਿਦਿਆਰਥੀਆਂ ਅਤੇ ਅਧਿਆਪਕਾਂ ਨਾਲ ਗੱਲਬਾਤ ਕੀਤੀ। ਇਸ ਦੌਰਾਨ ਉਨ੍ਹਾਂ ਨੇ ਵਿਦਿਆਰਥੀਆਂ ਨਾਲ ਬੈਂਚ ’ਤੇ ਬੈਠ ਕੇ ਉਨ੍ਹਾਂ ਦੀ ਪੜ੍ਹਾਈ, ਖੇਡ ਗਤੀਵਿਧੀਆਂ ਅਤੇ ਸਕੂਲ ਵਿੱਚ ਉਪਲਬਧ ਬੁਨਿਆਦੀ ਸਹੂਲਤਾਂ ਬਾਰੇ ਜਾਣਕਾਰੀ ਹਾਸਲ ਕੀਤੀ। ਸਪੀਕਰ ਸ. ਸੰਧਵਾਂ ਨੇ ਵਿਦਿਆਰਥੀਆਂ ਨੂੰ ਮਿਹਨਤ ਅਤੇ ਲਗਨ ਨਾਲ ਪੜ੍ਹਾਈ ਕਰਨ ਲਈ ਪ੍ਰੇਰਿਤ ਕਰਦਿਆਂ ਕਿਹਾ ਕਿ ਸਿੱਖਿਆ ਕਿਸੇ ਵੀ ਸਮਾਜ ਦੀ ਤਰੱਕੀ ਦੀ ਬੁਨਿਆਦ ਹੈ। ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਨੂੰ ਪੜ੍ਹਾਈ ਦੇ ਨਾਲ-ਨਾਲ ਖੇਡਾਂ ਅਤੇ ਹੋਰ ਰਚਨਾਤਮਕ ਗਤੀਵਿਧੀਆਂ ਵਿੱਚ ਵੀ ਵੱਧ-ਚੜ੍ਹ ਕੇ ਹਿੱਸਾ ਲੈਣਾ ਚਾਹੀਦਾ ਹੈ। ਅਧਿਆਪਕਾਂ ਤੋਂ ਸਕੂਲ ਦੀਆਂ ਲੋੜਾਂ ਬਾਰੇ ਲਈ ਜਾਣਕਾਰੀ ਸਪੀਕਰ ਨੇ ਸਕੂਲ ਦੇ ਅਧਿਆਪਕਾਂ ਨਾਲ ਵੀ ਗੱਲਬਾਤ ਕੀਤੀ ਅਤੇ ਸਕੂਲ ਦੀਆਂ ਲੋੜਾਂ, ਵਿਦਿਆਰਥੀਆਂ ਦੀ ਸਿੱਖਿਆ ਅਤੇ ਉਨ੍ਹਾਂ ਨੂੰ ਦਰਪੇਸ਼ ਮੁਸ਼ਕਲਾਂ ਸਬੰਧੀ ਜਾਣਕਾਰੀ ਲਈ। ਉਨ੍ਹਾਂ ਸਕੂਲ ਵਿੱਚ ਉਪਲਬਧ ਸਹੂਲਤਾਂ ਦਾ ਵੀ ਜਾਇਜ਼ਾ ਲਿਆ। ਸ. ਸੰਧਵਾਂ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸਰਕਾਰੀ ਸਕੂਲਾਂ ਦੀ ਸਿੱਖਿਆ ਪ੍ਰਣਾਲੀ ਨੂੰ ਮਜ਼ਬੂਤ ਕਰਨ ਲਈ ਲਗਾਤਾਰ ਉਪਰਾਲੇ ਕੀਤੇ ਜਾ ਰਹੇ ਹਨ। ਸਰਕਾਰ ਦਾ ਉਦੇਸ਼ ਹੈ ਕਿ ਸਰਕਾਰੀ ਸਕੂਲਾਂ ਵਿੱਚ ਪੜ੍ਹ ਰਹੇ ਵਿਦਿਆਰਥੀਆਂ ਨੂੰ ਗੁਣਵੱਤਾ ਵਾਲੀ ਸਿੱਖਿਆ ਦੇ ਨਾਲ ਬਿਹਤਰ ਬੁਨਿਆਦੀ ਸਹੂਲਤਾਂ ਵੀ ਮੁਹੱਈਆ ਕਰਵਾਈਆਂ ਜਾਣ। ਉਨ੍ਹਾਂ ਕਿਹਾ ਕਿ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਨੂੰ ਬਿਹਤਰ ਮੌਕੇ ਪ੍ਰਦਾਨ ਕਰਨਾ ਬਹੁਤ ਮਹੱਤਵਪੂਰਨ ਹੈ, ਕਿਉਂਕਿ ਇਨ੍ਹਾਂ ਸਕੂਲਾਂ ਵਿੱਚ ਪਿੰਡਾਂ ਅਤੇ ਆਮ ਪਰਿਵਾਰਾਂ ਨਾਲ ਸਬੰਧਤ ਵੱਡੀ ਗਿਣਤੀ ਵਿੱਚ ਬੱਚੇ ਸਿੱਖਿਆ ਪ੍ਰਾਪਤ ਕਰਦੇ ਹਨ। ਸਿੱਖਿਆ ਦੇ ਨਾਲ ਖੇਡਾਂ ਨੂੰ ਵੀ ਦਿੱਤੀ ਮਹੱਤਤਾ ਸਪੀਕਰ ਨੇ ਵਿਦਿਆਰਥੀਆਂ ਨੂੰ ਪੜ੍ਹਾਈ ਦੇ ਨਾਲ ਖੇਡਾਂ ਅਤੇ ਹੋਰ ਗਤੀਵਿਧੀਆਂ ਵਿੱਚ ਹਿੱਸਾ ਲੈਣ ਲਈ ਉਤਸ਼ਾਹਿਤ ਕੀਤਾ। ਉਨ੍ਹਾਂ ਕਿਹਾ ਕਿ ਖੇਡਾਂ ਬੱਚਿਆਂ ਵਿੱਚ ਅਨੁਸ਼ਾਸਨ, ਆਤਮ-ਵਿਸ਼ਵਾਸ, ਟੀਮ ਭਾਵਨਾ ਅਤੇ ਅਗਵਾਈ ਦੇ ਗੁਣ ਵਿਕਸਿਤ ਕਰਨ ਵਿੱਚ ਸਹਾਇਕ ਹੁੰਦੀਆਂ ਹਨ। ਉਨ੍ਹਾਂ ਕਿਹਾ ਕਿ ਸਰਕਾਰੀ ਸਕੂਲਾਂ ਵਿੱਚ ਸਿੱਖਿਆ ਦੇ ਨਾਲ ਖੇਡਾਂ, ਡਿਜੀਟਲ ਸਿੱਖਿਆ, ਲਾਇਬ੍ਰੇਰੀ, ਪ੍ਰਯੋਗਸ਼ਾਲਾਵਾਂ ਅਤੇ ਹੋਰ ਬੁਨਿਆਦੀ ਸਹੂਲਤਾਂ ਨੂੰ ਮਜ਼ਬੂਤ ਕਰਨਾ ਸਮੇਂ ਦੀ ਲੋੜ ਹੈ। ਦੌਰੇ ਤੋਂ ਬਾਅਦ ਕਾਰਵਾਈ ’ਤੇ ਰਹੇਗੀ ਨਜ਼ਰ ਸਪੀਕਰ ਵੱਲੋਂ ਸਕੂਲ ਦਾ ਦੌਰਾ ਕਰਕੇ ਵਿਦਿਆਰਥੀਆਂ ਅਤੇ ਅਧਿਆਪਕਾਂ ਨਾਲ ਸਿੱਧੀ ਗੱਲਬਾਤ ਕਰਨ ਨੂੰ ਇੱਕ ਸਕਾਰਾਤਮਕ ਕਦਮ ਮੰਨਿਆ ਜਾ ਰਿਹਾ ਹੈ। ਹਾਲਾਂਕਿ ਸਕੂਲ ਦੌਰੇ ਦੀ ਅਸਲ ਸਫਲਤਾ ਇਸ ਗੱਲ ਨਾਲ ਤੈਅ ਹੋਵੇਗੀ ਕਿ ਦੌਰਾਨ ਸਾਹਮਣੇ ਆਈਆਂ ਲੋੜਾਂ ਅਤੇ ਸਮੱਸਿਆਵਾਂ ਦੇ ਹੱਲ ਲਈ ਅੱਗੇ ਕਿੰਨੀ ਕਾਰਵਾਈ ਹੁੰਦੀ ਹੈ। ਜੇਕਰ ਸਕੂਲ ਵਿੱਚ ਕਮਰਿਆਂ, ਫਰਨੀਚਰ, ਪੀਣ ਵਾਲੇ ਪਾਣੀ, ਪਖਾਨਿਆਂ, ਖੇਡ ਸਹੂਲਤਾਂ, ਡਿਜੀਟਲ ਸਿੱਖਿਆ ਜਾਂ ਹੋਰ ਬੁਨਿਆਦੀ ਸਹੂਲਤਾਂ ਦੀ ਲੋੜ ਹੈ ਤਾਂ ਉਨ੍ਹਾਂ ਨੂੰ ਸਮੇਂ ਸਿਰ ਪੂਰਾ ਕਰਨਾ ਸਕੂਲ ਪ੍ਰਸ਼ਾਸਨ ਅਤੇ ਸਬੰਧਤ ਵਿਭਾਗ ਦੀ ਅਹਿਮ ਜ਼ਿੰਮੇਵਾਰੀ ਹੋਵੇਗੀ। ਖਾਰਾ ਵਿੱਚ ਸੜਕ ਵਿਕਾਸ ਪ੍ਰਾਜੈਕਟ ਵੀ ਚਰਚਾ ਵਿੱਚ ਪਿੰਡ ਖਾਰਾ ਹਾਲ ਹੀ ਵਿੱਚ ਸੜਕ ਵਿਕਾਸ ਪ੍ਰਾਜੈਕਟ ਨੂੰ ਲੈ ਕੇ ਵੀ ਚਰਚਾ ਵਿੱਚ ਰਿਹਾ ਹੈ। 24 ਅਗਸਤ ਨੂੰ ਸਪੀਕਰ ਸ. ਕੁਲਤਾਰ ਸਿੰਘ ਸੰਧਵਾਂ ਵੱਲੋਂ ਖਾਰਾ ਤੋਂ ਥੜਾ ਤੱਕ 2.70 ਕਿਲੋਮੀਟਰ ਲੰਬੀ ਲਿੰਕ ਸੜਕ ਦੇ ਨਿਰਮਾਣ ਦਾ ਨੀਂਹ ਪੱਥਰ ਰੱਖੇ ਜਾਣ ਦੀ ਜਾਣਕਾਰੀ ਸਾਹਮਣੇ ਆਈ ਸੀ। ਇਸ ਪ੍ਰਾਜੈਕਟ ਦੀ ਅਨੁਮਾਨਿਤ ਲਾਗਤ 95.15 ਲੱਖ ਰੁਪਏ ਦੱਸੀ ਗਈ ਸੀ, ਜਦਕਿ ਰੱਖ-ਰਖਾਅ ਲਈ ਲਗਭਗ 9.39 ਲੱਖ ਰੁਪਏ ਦਾ ਪ੍ਰਬੰਧ ਦੱਸਿਆ ਗਿਆ ਸੀ। ਇਸ ਤਰ੍ਹਾਂ ਖਾਰਾ ਪਿੰਡ ਵਿੱਚ ਸਿੱਖਿਆ ਅਤੇ ਬੁਨਿਆਦੀ ਢਾਂਚੇ ਨਾਲ ਸਬੰਧਤ ਵਿਕਾਸ ਕਾਰਜਾਂ ’ਤੇ ਧਿਆਨ ਦਿੱਤੇ ਜਾਣ ਦੀ ਗੱਲ ਸਾਹਮਣੇ ਆ ਰਹੀ ਹੈ। ਸਿੱਖਿਆ ਨੂੰ ਸੰਵਿਧਾਨਕ ਮਹੱਤਤਾ ਭਾਰਤੀ ਸੰਵਿਧਾਨ ਦੇ ਆਰਟੀਕਲ 21ਏ ਤਹਿਤ 6 ਤੋਂ 14 ਸਾਲ ਦੀ ਉਮਰ ਦੇ ਬੱਚਿਆਂ ਲਈ ਮੁਫ਼ਤ ਅਤੇ ਲਾਜ਼ਮੀ ਸਿੱਖਿਆ ਦਾ ਪ੍ਰਬੰਧ ਕੀਤਾ ਗਿਆ ਹੈ। ਇਸ ਅਧਿਕਾਰ ਨੂੰ ਲਾਗੂ ਕਰਨ ਲਈ ਬੱਚਿਆਂ ਦੀ ਮੁਫ਼ਤ ਅਤੇ ਲਾਜ਼ਮੀ ਸਿੱਖਿਆ ਦਾ ਅਧਿਕਾਰ ਕਾਨੂੰਨ, 2009 ਮਹੱਤਵਪੂਰਨ ਕਾਨੂੰਨੀ ਆਧਾਰ ਹੈ। ਇਸ ਲਈ ਸਰਕਾਰੀ ਸਕੂਲਾਂ ਵਿੱਚ ਬੁਨਿਆਦੀ ਸਹੂਲਤਾਂ, ਸੁਰੱਖਿਅਤ ਮਾਹੌਲ ਅਤੇ ਗੁਣਵੱਤਾ ਵਾਲੀ ਸਿੱਖਿਆ ਯਕੀਨੀ ਬਣਾਉਣਾ ਬੱਚਿਆਂ ਦੇ ਭਵਿੱਖ ਨਾਲ ਸਿੱਧੇ ਤੌਰ ’ਤੇ ਜੁੜਿਆ ਮਾਮਲਾ ਹੈ। ਸਪੀਕਰ ਸ. ਕੁਲਤਾਰ ਸਿੰਘ ਸੰਧਵਾਂ ਦੇ ਇਸ ਦੌਰੇ ਦੌਰਾਨ ਸਭ ਤੋਂ ਮਹੱਤਵਪੂਰਨ ਸੰਦੇਸ਼ ਇਹ ਰਿਹਾ ਕਿ ਸਿੱਖਿਆ ਨੂੰ ਸਮਾਜ ਦੀ ਤਰੱਕੀ ਦੀ ਬੁਨਿਆਦ ਮੰਨਦਿਆਂ ਸਰਕਾਰੀ ਸਕੂਲਾਂ ਵਿੱਚ ਪੜ੍ਹ ਰਹੇ ਬੱਚਿਆਂ ਨੂੰ ਬਿਹਤਰ ਮੌਕੇ ਅਤੇ ਸਹੂਲਤਾਂ ਮੁਹੱਈਆ ਕਰਵਾਉਣਾ ਜ਼ਰੂਰੀ ਹੈ। ਹੁਣ ਲੋਕਾਂ ਦੀ ਨਜ਼ਰ ਇਸ ਗੱਲ ’ਤੇ ਰਹੇਗੀ ਕਿ ਸਕੂਲ ਦੌਰੇ ਦੌਰਾਨ ਸਾਹਮਣੇ ਆਈਆਂ ਲੋੜਾਂ ਨੂੰ ਕਿੰਨੀ ਜਲਦੀ ਅਮਲੀ ਰੂਪ ਦਿੱਤਾ ਜਾਂਦਾ ਹੈ।1
- ਬਰਨਾਲਾ ਡਿਪਟੀ ਕਮਿਸ਼ਨਰ ਦਫਤਰ ਅੱਗੇ ਧਰਨਾ ਲਗਾ ਕੇ ਵੱਖ-ਵੱਖ ਕਿਸਾਨ, ਮਜ਼ਦੂਰ, ਮੁਲਾਜ਼ਮ ਤੇ ਹੋਰ ਜਥੇਬੰਦੀਆਂ ਵੱਲੋਂ ਪੁਰਾਣੀ ਪੈਨਸ਼ਨ ਸਕੀਮ ਲਾਗੂ ਕਰਨ ਸਮੇਤ ਵੱਖ-ਵੱਖ ਮੰਗਾਂ ਨੂੰ ਲੈ ਕੇ ਵੱਡੀ ਗਿਣਤੀ ਵਿੱਚ ਮਰਦ-ਔਰਤਾਂ ਵੱਲੋਂ ਪੰਜਾਬ ਸਰਕਾਰ ਖਿਲਾਫ ਰੋਸ ਪ੍ਰਦਰਸ਼ਨ ਕੀਤਾ ਗਿਆ1
- ਮੂਣਕ ਵਿੱਚ ਮੁਲਾਜ਼ਮਾਂ ਤੇ ਪੈਨਸ਼ਨਰਾਂ ਦਾ ਵਿਸ਼ਾਲ ਰੋਸ ਮਾਰਚ ਬੈਨਰ ਤੇ ਤਖ਼ਤੀਆਂ ਲੈ ਕੇ ਸਰਕਾਰ ਖ਼ਿਲਾਫ਼ ਜੰਮ ਕੇ ਕੀਤੀ ਨਾਅਰੇਬਾਜ਼ੀ, ਪੁਰਾਣੇ ਬੱਸ ਸਟੈਂਡ ’ਤੇ ਸਮਾਪਤ ਹੋਇਆ ਰੋਸ ਮਾਰਚ ਮੂਣਕ ਵਿੱਚ ਮੁਲਾਜ਼ਮਾਂ ਤੇ ਪੈਨਸ਼ਨਰਾਂ ਦਾ ਵਿਸ਼ਾਲ ਰੋਸ ਮਾਰਚ ਬੈਨਰ ਤੇ ਤਖ਼ਤੀਆਂ ਲੈ ਕੇ ਸਰਕਾਰ ਖ਼ਿਲਾਫ਼ ਜੰਮ ਕੇ ਕੀਤੀ ਨਾਅਰੇਬਾਜ਼ੀ, ਪੁਰਾਣੇ ਬੱਸ ਸਟੈਂਡ ’ਤੇ ਸਮਾਪਤ ਹੋਇਆ ਰੋਸ ਮਾਰਚ1
- ਫਰੀਦਕੋਟ ਘਰਾਂ ਵਿੱਚ ਆ ਰਿਹਾ ਗੰਦਲਾਂ ਪਾਣੀ, ਪਾਣੀ ਪੀਣਾ ਤਾਂ ਦੂਰ ਹੱਥ ਧੋਣ ਦੇ ਵੀ ਨਹੀਂ ਕਾਬਲ, ਫਰੀਦਕੋਟ ਘਰਾਂ ਵਿੱਚ ਆ ਰਿਹਾ ਗੰਦਲਾਂ ਪਾਣੀ, ਪਾਣੀ ਪੀਣਾ ਤਾਂ ਦੂਰ ਹੱਥ ਧੋਣ ਦੇ ਵੀ ਨਹੀਂ ਕਾਬਲ, #ਫਰੀਦਕੋਟ #ਗੰਦਲਾਪਾਣੀ #ਦੂਸ਼ਿਤਪਾਣੀ #ਪਾਣੀਦੀਸਮੱਸਿਆ #ਪੀਣਵਾਲਾਪਾਣੀ #ਸਾਫ਼ਪਾਣੀ #ਜਨਤਾਦੀਸਮੱਸਿਆ #ਲੋਕਾਂਦੀਅਵਾਜ਼ #ਫਰੀਦਕੋਟਨਿਊਜ਼ #Faridkot #WaterCrisis #WaterPollution #CleanWater #PublicIssue #PunjabNews #Punjab1