ਬਲਾਚੌਰ ਤੋਂ ਵੱਡੀ ਗਿਣਤੀ 'ਚ ਸਾਥੀ 19 ਅਪ੍ਰੈਲ ਨੂੰ ਜਲੰਧਰ ਵਿਖੇ ਹੋਣ ਵਾਲੇ ਸਥਾਪਨਾ ਦਿਵਸ ਸਮਾਗਮ ਵਿੱਚ ਪਹੁੰਚਣਗੇ: ਹਰੀ ਸਿੰਘ ਰੱਕੜ, ਬਲਵੰਤ ਸਿੰਘ ਬੰਗਾ 3 ਅਪ੍ਰੈਲ (ਜਸਵਿੰਦਰ ਕੌਰ) ਗਜ਼ਟਿਡ ਐਂਡ ਨਾਨ-ਗਜ਼ਟਿਡ ਐੱਸ.ਸੀ./ਬੀ.ਸੀ. ਇੰਪਲਾਈਜ਼ ਵੈਲਫੇਅਰ ਫੈਡਰੇਸ਼ਨ ਦੀ ਇੱਕ ਅਹਿਮ ਮੀਟਿੰਗ ਤਹਿਸੀਲ ਬਲਾਚੌਰ ਵਿਖੇ ਹੋਈ। ਇਸ ਮੀਟਿੰਗ ਵਿੱਚ 19 ਅਪ੍ਰੈਲ ਨੂੰ ਦੇਸ਼ ਭਗਤ ਯਾਦਗਾਰ ਹਾਲ, ਜਲੰਧਰ ਵਿਖੇ ਮਨਾਏ ਜਾ ਰਹੇ ਜਥੇਬੰਦੀ ਦੇ 31ਵੇਂ ਸਥਾਪਨਾ ਦਿਵਸ ਦੀਆਂ ਤਿਆਰੀਆਂ ਸਬੰਧੀ ਰਣਨੀਤੀ ਉਲੀਕੀ ਗਈ।ਮੀਟਿੰਗ ਵਿੱਚ ਵਿਸ਼ੇਸ਼ ਤੌਰ 'ਤੇ ਸਟੇਟ ਚੇਅਰਮੈਨ ਸਰਦਾਰ ਜਸਵੀਰ ਸਿੰਘ ਪਾਲ, ਉਪ ਚੇਅਰਮੈਨ ਸ੍ਰੀ ਬਲਰਾਜ ਕੁਮਾਰ ਅਤੇ ਪੰਜਾਬ ਪ੍ਰਧਾਨ ਕੁਲਵਿੰਦਰ ਸਿੰਘ ਬੋਦਲ ਨੇ ਸ਼ਿਰਕਤ ਕੀਤੀ। ਆਗੂਆਂ ਨੇ ਸੰਬੋਧਨ ਕਰਦਿਆਂ ਜਿੱਥੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੀਆਂ ਸੈਨੇਟ ਚੋਣਾਂ ਬਾਰੇ ਚਰਚਾ ਕੀਤੀ, ਉੱਥੇ ਹੀ ਸਮਾਜ ਦੇ ਭਖਦੇ ਮਸਲਿਆਂ 'ਤੇ ਵੀ ਗੰਭੀਰ ਵਿਚਾਰ-ਵਟਾਂਦਰਾ ਕੀਤਾ ਕੁਲਵਿੰਦਰ ਸਿੰਘ ਬੋਦਲ ਨੇ ਵਰਕਰਾਂ ਨੂੰ ਪਿੰਡ ਪੱਧਰ ਤੱਕ ਯੂਨਿਟ ਕਾਇਮ ਕਰਨ ਦਾ ਸੱਦਾ ਦਿੱਤਾ ਤਾਂ ਜੋ ਜਥੇਬੰਦੀ ਨੂੰ ਹੇਠਲੇ ਪੱਧਰ ਤੱਕ ਮਜ਼ਬੂਤ ਕੀਤਾ ਜਾ ਸਕੇ।ਆਗੂਆਂ ਨੇ ਸਮਾਜਿਕ ਮਸਲਿਆਂ ਦੇ ਹੱਲ ਲਈ ਹਮੇਸ਼ਾ ਸੰਘਰਸ਼ ਵਾਸਤੇ ਤਿਆਰ ਰਹਿਣ ਲਈ ਪ੍ਰੇਰਿਆ।ਮੀਟਿੰਗ ਦੌਰਾਨ ਜ਼ਿਲ੍ਹਾ ਪ੍ਰਧਾਨ ਭੁਪਿੰਦਰ ਸਿੰਘ ਦਾ ਵਿਸ਼ੇਸ਼ ਸਨਮਾਨ ਵੀ ਕੀਤਾ ਗਿਆ।ਮੀਟਿੰਗ ਨੂੰ ਜ਼ਿਲ੍ਹਾ ਪ੍ਰਧਾਨ ਭੁਪਿੰਦਰ ਸਿੰਘ, ਕੈਸ਼ੀਅਰ ਰਾਮ ਲੁਭਾਇਆ ਕਲਸੀ, ਸਕੱਤਰ ਬੂਟਾ ਸਿੰਘ ਮਾਹਿਲ, ਪ੍ਰਿੰਸੀਪਲ ਦਿਲਬਾਗ ਸਿੰਘ, ਹਰੀ ਸਿੰਘ, ਕੇਵਲ ਰਾਮ, ਅੰਬੇਡਕਰ ਕਲੱਬ ਦੇ ਪ੍ਰਧਾਨ ਰਵਿੰਦਰ ਲਾਲੀ ਅਤੇ ਕੇਵਲ ਸਿੰਘ ਨੇ ਵੀ ਸੰਬੋਧਨ ਕੀਤਾ।ਅੰਤ ਵਿੱਚ ਸਾਬਕਾ ਜ਼ਿਲ੍ਹਾ ਸਿੱਖਿਆ ਅਧਿਕਾਰੀ ਅਤੇ ਚੇਅਰਮੈਨ ਸ੍ਰੀ ਅਮਰਜੀਤ ਖਟਕੜ ਨੇ ਆਏ ਹੋਏ ਮਹਿਮਾਨਾਂ ਅਤੇ ਜੁਝਾਰੂ ਸਾਥੀਆਂ ਦਾ ਧੰਨਵਾਦ ਕਰਦਿਆਂ ਭਰੋਸਾ ਦਿੱਤਾ ਕਿ ਬਲਾਚੌਰ ਇਲਾਕੇ ਤੋਂ ਵੱਡੀ ਗਿਣਤੀ ਵਿੱਚ ਮੁਲਾਜ਼ਮ ਜਲੰਧਰ ਸਮਾਗਮ ਵਿੱਚ ਪਹੁੰਚ ਕੇ ਪ੍ਰੋਗਰਾਮ ਨੂੰ ਸਫਲ ਬਣਾਉਣਗੇ।ਇਸ ਮੌਕੇ ਤਹਿਸੀਲ ਪ੍ਰਧਾਨ ਬਲਵੰਤ ਸਿੰਘ, ਮਨਜੀਤ ਸਿੰਘ, ਕਿਰਨ, ਜਗਜੀਵਨ ਰਾਮ ਅਤੇ ਹੋਰ ਕਈ ਸਰਗਰਮ ਮੈਂਬਰ ਹਾਜ਼ਰ ਸਨ।

- ਗੜ੍ਹਸ਼ੰਕਰ, 3 ਅਪ੍ਰੈਲ (ਅਸ਼ਵਨੀ ਸ਼ਰਮਾ) ਸੀਨੀਅਰ ਕਾਂਗਰਸੀ ਆਗੂ ਤੇ ਹਲਕਾ ਗੜ੍ਹਸ਼ੰਕਰ ਦੇ ਇੰਚਾਰਜ ਅਮਰਪ੍ਰੀਤ ਸਿੰਘ ਲਾਲੀ ਨੇ ਹਲਕਾ ਗੜ੍ਹਸ਼ੰਕਰ ਦੇ ਪਿੰਡ ਨੂਰਪੁਰ ਜੱਟਾਂ 'ਚ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਦੀ ਮੂਰਤੀ ਖੰਡਿਤ ਕਰਨ ਦੀ ਘਟਨਾ ਦੀ ਪੁਰਜ਼ੋਰ ਨਿੰਦਾ ਕਰਦਿਆਂ ਦੋਸ਼ੀਆਂ ਨੂੰ ਤੁਰੰਤ ਗ੍ਰਿਫ਼ਤਾਰ ਕਰਨ ਦੀ ਮੰਗ ਕੀਤੀ ਹੈ। 'ਅਜੀਤ' ਨਾਲ ਗੱਲ ਕਰਦਿਆਂ ਲਾਲੀ ਨੇ ਕਿਹਾ ਕਿ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਡਕਰ ਦੀ ਮੂਰਤੀ ਨੂੰ ਦੂਜੀ ਵਾਰ ਖੰਡਿਤ ਕੀਤਾ ਜਾਣਾ ਪੰਜਾਬ ਸਰਕਾਰ ਦੀ ਵੱਡੀ ਨਾਕਾਮੀ ਹੈ। ਜ਼ਿਕਰਯੋਗ ਹੈ ਕਿ ਅਮਰਪ੍ਰੀਤ ਸਿੰਘ ਲਾਲੀ ਅੱਜ-ਕੱਲ੍ਹ ਬਤੌਰ ਕਾਂਗਰਸ ਦੇ ਅਬਜ਼ਰਵਰ ਅਰੁਣਾਚਲ ਪ੍ਰਦੇਸ਼ ਦੀ ਡਿਊਟੀ ਨਿਭਾਅ ਰਹੇ ਹਨ। ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਜਲਦੀ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰਕੇ ਇਸ ਜਗ੍ਹਾ ਦੀ ਸੁਰੱਖਿਆ ਯਕੀਨੀ ਬਣਾਏ।1
- LUDHIANA..... DABA ROAD NEW SHIMLAPURI ME... MO... CHORI HUE AAJ ENU JALD SE JALD FARA JAWE1
- Post by Md Usman Raja1
- Post by ਹਰਦੀਪ ਸਿੰਘ1
- Post by Vishal Sharda PRESS1
- santosh plumber Ludhiana Kisi Ko kam karana Hai to is number per 9205001685 contact Karen1
- ਕਪੂਰਥਲਾ ਸੀਟ ਬੈਲਟ ਲਗਾਉਣਾ ਜ਼ਰੂਰੀ ਹੈ ਮਜ਼ਬੂਰੀ ਨਹੀਂ-ਵਾਹਨ ਚਲਾਉਣ ਸਮੇਂ ਸੀਟ ਬੈਟ ਹਾਦਸਿਆਂ ਦੀ ਸੰਭਾਵਨਾ 50 % ਤੱਕ ਘੱਟ ਹੋ ਜਾਂਦੀ ਹੈ। ਸੜਕੀ ਹਾਦਸਿਆਂ ਨੂੰ ਰੋਕਣ ਲਈ ਜਾਗਰੂਕਤਾ ਸੈਮੀਨਾਰ ਜਾਰੀ-ਸੜਕੀ ਹਾਦਸਿਆਂ ਨੂੰ ਰੋਕਣ ਲਈ ਵਾਹਨ ਚਾਲਕ ਦਾ ਜਾਗਰੂਕ ਹੋਣਾ ਜ਼ਰੂਰੀ- ਰੇਸ਼ਮ ਸਿੰਘ ਇੰਚਾਰਜ ਟ੍ਰੈਫਿਕ ਕਪੂਰਥਲਾ, ਗੁਰਬਚਨ ਸਿੰਘ ਬੰਗੜ ਸਟੇਟ ਅਵਾਰਡੀ ਅਤੇ ਜ਼ਿਲ੍ਹਾ ਰੋਡ ਸੇਫਟੀ ਮੈਂਬਰ । ਡਾਇਰੈਕਟਰ ਜਨਰਲ ਆਫ਼ ਪੁਲਿਸ ਟਰੈਫਿਕ ਪੰਜਾਬ ਚੰਡੀਗੜ੍ਹ ਅਤੇ ਸੀਨੀਅਰ ਪੁਲਿਸ ਕਪਤਾਨ ਕਪੂਰਥਲਾ ਦੇ ਹੁਕਮਾਂ ਅਨੁਸਾਰ ਸਬ ਇੰਸਪੈਕਟਰ ਰੇਸ਼ਮ ਸਿੰਘ ਇੰਚਾਰਜ ਟ੍ਰੈਫਿਕ ਪੁਲਿਸ ਕਪੂਰਥਲਾ ਅਤੇ ਰੋਡ ਸੇਫਟੀ ਟੀਮ ਮੈਂਬਰ ਗੁਰਬਚਨ ਸਿੰਘ ਬੰਗੜ ਸਟੇਟ ਅਵਾਰਡੀ ਵਲੋਂ ਸੜਕੀ ਆਵਾਜਾਈ ਨਿਯਮਾਂ ਸਬੰਧੀ ਵਾਹਨ ਚਾਲਕਾਂ ਨੂੰ ਲਗਾਤਾਰ ਜਾਗਰੂਕ ਕੀਤਾ ਜਾ ਰਿਹਾ ਹੈ ਤਾਂ ਕਿ ਸੜਕੀ ਹਾਦਸਿਆਂ ਨੂੰ ਰੋਕਿਆ ਜਾ ਸਕੇ। ਗੱਡੀ ਚਲਾਉਂਦੇ ਸਮੇਂ ਜਾਂ ਕਾਰ ਵਿੱਚ ਯਾਤਰਾ ਕਰਦੇ ਸਮੇਂ ਸੁਰੱਖਿਆ ਉਪਕਰਣਾਂ ਦਾ ਪ੍ਰਯੋਗ, ਜਿਸ ਤਰ੍ਹਾਂ ਚਾਰ ਪਹੀਆਂ ਵਾਹਨ ਚਲਾਉਣ ਸਮੇਂ ਸ਼ੀਟ ਬੈਲਟ ਦਾ ਇਸਤੇਮਾਲ ਕੀਤਾ ਜਾਵੇ ਅਤੇ ਨਾਲ ਬੈਠੀਆਂ ਸਵਾਰੀਆਂ ਨੂੰ ਵੀ ਸੀਟ ਬੈਲਟ ਜ਼ਰੂਰ ਲਗਾਏ ਇਸ ਨਾਲ ਮੌਤ ਅਤੇ ਗੰਭੀਰ ਸੱਟਾਂ ਤੋਂ ਬਚਿਆ ਜਾ ਸਕਦਾ ਹੈ। ਹਰੇਕ ਵਾਹਨ ਚਾਲਕ ਦਾ ਫਰਜ਼ ਬਣਦਾ ਹੈ ਕਿ ਵਾਹਨ ਨੂੰ ਸੁਰੱਖਿਅਤ ਚਲਿਆ ਜਾਵੇ ਤਾਂ ਸੜਕੀ ਹਾਦਸਿਆਂ ਤੋਂ ਬਚਾਅ ਕੀਤਾ ਜਾ ਸਕੇ।ਚਾਰ ਪਹੀਆ ਅਤੇ ਹੋਰ ਵੱਡੇ ਵਾਹਨਾਂ ਵਿੱਚ ਸੀਟ ਬੈਲਟ ਦਾ ਪ੍ਰਯੋਗ ਹੋਣ ਸਾਰੇ ਯਾਤਰੀਆਂ ਦੇ ਜ਼ਰੂਰੀ ਹੈ ਅਤੇ ਸੀਟ ਬੈਲਟ ਲਗਾਏ ਬਿਨ੍ਹਾਂ ਵਾਹਨ ਚਲਾਉਣ ਤੇ ਜੁਰਮਾਨੇ ਦਾ ਭੁਗਤਾਨ ਕਰਨਾ ਪੈਂਦਾ ਹੈ। ਯਾਤਰਾ ਦੇ ਦੌਰਾਨ ਅੱਗੇ ਅਤੇ ਪਿੱਛੇ ਬੈਠੀਆਂ ਸਵਾਰੀਆਂ ਦੀ ਸੁਰੱਖਿਆ ਤਾਂ ਹੀ ਹੋ ਸਕਦੀ ਹੈ ਜੇਕਰ ਸੀਟ ਬੈਲਟ ਲਗਾਈ ਹੋਵੇਂਗੀ। ਵਾਹਨਾਂ ਵਿੱਚ ਟੱਕਰ ਲੱਗਣ ਦੀ ਸਥਿੱਤੀ ਵਿੱਚ ਸੀਟ ਬੈਲਟ ਯਾਤਰੀਆਂ ਨੂੰ ਟੱਕਰ ਦੇ ਪ੍ਰਭਾਵ ਤੋਂ ਅਚਾਨਕ ਲੱਗਣ ਵਾਲੇ ਝਟਕੇ ਤੋਂ ਸੁਰੱਖਿਆ ਪ੍ਰਦਾਨ ਕਰਦੀ ਹੈ, ਯਾਤਰੀਆਂ ਨੂੰ ਵਾਹਨ ਤੋਂ ਬਾਹਰ ਡਿਗਣ ਤੋਂ ਬਚਾਉਂਦੀ ਹੈ।। ਸਬ ਇੰਸਪੈਕਟਰ ਰੇਸ਼ਮ ਸਿੰਘ ਇੰਚਾਰਜ ਟਰੈਫਿਕ ਕਪੂਰਥਲਾ, ਸੁਰਜੀਤ ਸਿੰਘ, ਏ ਐਸ ਆਈ ਪਰਮਜੀਤ ਸਿੰਘ ਸਿੰਘ,ਏ ਐਸ ਆਈ ਬਲਵਿੰਦਰ ਸਿੰਘ ਨਟਕਰ, ਹਰਜਿੰਦਰ ਸਿੰਘ, ਮਹਿਲਾ ਸਿਪਾਹੀ ਮੁਸਕਾਨ ਰਾਣੀ ਹਾਜਰ ਸਨ।1
- ਹੁਸ਼ਿਆਰਪੁਰ (ਅਸ਼ਵਨੀ ਸ਼ਰਮਾ) ਮਾਈਨਿੰਗ ਤੇ ਮਿਨਰਲ ਐਕਟ ਤਹਿਤ ਦਰਜ ਕੀਤੇ ਗਏ ਮੁਕੱਦਮੇ ਤੇ ਪੁਲਿਸ ਵਲੋਂ ਕਥਿਤ ਕੁੱਟਮਾਰ ਦੇ ਵਿਰੋਧ ਤ ਪਿੰਡ ਪੁੰਜਾ ਦੇ ਵਾਸੀਆਂ ਨੇ ਬੀਰਬਲ ਦੀ ਅਗਵਾਈ ਚ ਚੱਬੇਵਾਲ ਦੇ ਮੁੱਖ ਚੌਂਕ ਚ ਧਰਨਾ ਦਿੱਤਾ ਅਤੇ ਪੂਰੀ ਤਰਾਂ ਜਾਮ ਲਗਾ ਦਿੱਤਾ। ਜੋਂ ਕਿ 4 ਘੰਟੇ ਜਾਰੀ ਰਿਹਾ।1