ਸ਼੍ਰੀ ਲਾਡਲੀ ਜੀ ਸਰਕਾਰ ਮੰਦਰ ਕਮੇਟੀ ਵੱਲੋਂ 7ਵੇਂ ਗਣਪਤੀ ਮਹੋਤਸਵ ਦਾ ਸ਼ਾਨਦਾਰ ਆਗਾਜ਼ ਸਮਾਜ ਸੇਵੀ ਕਰਨ ਗਿਲਹੋਤਰਾ ਨੇ ਮੁੱਖ ਮਹਿਮਾਨ ਵਜੋਂ ਕੀਤੀ ਸ਼ਿਰਕਤ ਫਾਜ਼ਿਲਕਾ ( )- ਵਿਘਨਹਰਤਾ ਭਗਵਾਨ ਸ਼੍ਰੀ ਗਣੇਸ਼ ਦੀ ਅਰਾਧਨਾ ਦਾ ਪਵਿੱਤਰ ਤਿਉਹਾਰ ਪੂਰੇ ਉਤਸ਼ਾਹ, ਉਮੰਗ ਅਤੇ ਸ਼ਰਧਾ ਨਾਲ ਮਨਾਇਆ ਜਾ ਰਿਹਾ ਹੈ। ਇਸੇ ਭਗਤੀਮਈ ਲੜੀ ਤਹਿਤ ਸ਼੍ਰੀ ਲਾਡਲੀ ਜੀ ਸਰਕਾਰ ਮੰਦਰ ਕਮੇਟੀ ਵੱਲੋਂ ਕਰਵਾਏ ਗਏ 7ਵੇਂ ਵਿਸ਼ਾਲ ਗਣਪਤੀ ਮਹੋਤਸਵ ਦਾ ਪੂਰੇ ਵਿਧੀ-ਵਿਧਾਨ ਅਤੇ ਢੋਲ-ਨਗਾੜਿਆਂ ਦੀ ਥਾਪ ਨਾਲ ਸ਼ਾਨਦਾਰ ਆਗਾਜ਼ ਕੀਤਾ ਗਿਆ। ਇਸ ਧਾਰਮਿਕ ਸਮਾਗਮ ਨਾਲ ਪੂਰਾ ਇਲਾਕਾ ਗਣਪਤੀ ਬੱਪਾ ਦੀ ਭਗਤੀ ਦੇ ਰੰਗ ਵਿੱਚ ਰੰਗਿਆ ਨਜ਼ਰ ਆਇਆ। ਇਸ ਪਵਿੱਤਰ ਮੌਕੇ ਕਰਨ ਗਿਲਹੋਤਰਾ ਫਾਊਂਡੇਸ਼ਨ ਦੇ ਸੰਸਥਾਪਕ ਕਰਨ ਗਿਲਹੋਤਰਾ ਨੇ ਮੁੱਖ ਮਹਿਮਾਨ ਵਜੋਂ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕੀਤੀ। ਸਮਾਗਮ ਦੀ ਸ਼ੁਰੂਆਤ ਗਣਪਤੀ ਬੱਪਾ ਦੀ ਵਿਸ਼ੇਸ਼ ਪੂਜਾ-ਅਰਚਨਾ, ਵੈਦਿਕ ਮੰਤਰ ਉਚਾਰਨ ਅਤੇ ਭव्य ਆਰਤੀ ਨਾਲ ਕੀਤੀ ਗਈ। ਮੁੱਖ ਮਹਿਮਾਨ ਕਰਨ ਗਿਲਹੋਤਰਾ ਨੇ ਭਗਵਾਨ ਗਣੇਸ਼ ਦੇ ਚਰਨਾਂ ਵਿੱਚ ਨਤਮਸਤਕ ਹੋ ਕੇ ਆਸ਼ੀਰਵਾਦ ਪ੍ਰਾਪਤ ਕੀਤਾ ਅਤੇ ਜੋਤੀ ਜਗਾ ਕੇ ਮਹੋਤਸਵ ਦੀ ਰਸਮੀ ਸ਼ੁਰੂਆਤ ਕੀਤੀ। ਹਾਜ਼ਰ ਸੰਗਤ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਭਗਵਾਨ ਗਣੇਸ਼ ਵਿਘਨਹਰਤਾ ਹੋਣ ਦੇ ਨਾਲ-ਨਾਲ ਬੁੱਧੀ ਅਤੇ ਸ਼ੁਭਤਾ ਦੇ ਪ੍ਰਤੀਕ ਹਨ। ਉਨ੍ਹਾਂ ਲਗਾਤਾਰ ਸੱਤਵੇਂ ਸਫਲ ਆਯੋਜਨ ਲਈ ਮੰਦਰ ਕਮੇਟੀ ਦੇ ਯਤਨਾਂ ਦੀ ਸ਼ਲਾਘਾ ਕੀਤੀ ਅਤੇ ਸਾਰੇ ਸ਼ਹਿਰ ਵਾਸੀਆਂ ਦੀ ਸੁੱਖ, ਸ਼ਾਂਤੀ ਅਤੇ ਖੁਸ਼ਹਾਲੀ ਦੀ ਕਾਮਨਾ ਕੀਤੀ। ਸਮਾਗਮ ਦੀ ਸ਼ੋਭਾ ਵਧਾਉਣ ਲਈ ਸਿੱਖਿਆ ਖੇਤਰ ਦੀਆਂ ਪ੍ਰਸਿੱਧ ਹਸਤੀਆਂ ਵੀ ਮੌਜੂਦ ਰਹੀਆਂ। ਹੋਲੀ ਹਾਰਟ ਸਕੂਲ ਦੀ ਪ੍ਰਿੰਸੀਪਲ ਰਿਤੂ ਭੁਸਰੀ ਅਤੇ ਸਰਵਹਿਤਕਾਰੀ ਸਕੂਲ ਦੀ ਪ੍ਰਿੰਸੀਪਲ ਮਧੂ ਸ਼ਰਮਾ ਨੇ ਮਹੋਤਸਵ ਵਿੱਚ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕੀਤੀ। ਦੋਵਾਂ ਸਿੱਖਿਆ ਮਾਹਿਰਾਂ ਨੇ ਬੱਪਾ ਦੀ ਆਰਤੀ ਵਿੱਚ ਭਾਗ ਲਿਆ ਅਤੇ ਕਿਹਾ ਕਿ ਅਜਿਹੇ ਸਮਾਗਮ ਸਮਾਜ ਵਿੱਚ ਭਾਈਚਾਰਾ, ਸਕਾਰਾਤਮਕਤਾ ਅਤੇ ਆਪਣੀ ਸੰਸਕ੍ਰਿਤੀ ਨਾਲ ਜੁੜੇ ਰਹਿਣ ਦਾ ਵਧੀਆ ਸਾਧਨ ਹਨ। ਸ਼੍ਰੀ ਲਾਡਲੀ ਜੀ ਸਰਕਾਰ ਮੰਦਰ ਕਮੇਟੀ ਦੇ ਅਹੁਦੇਦਾਰਾਂ ਵੱਲੋਂ ਮੁੱਖ ਮਹਿਮਾਨ ਕਰਨ ਗਿਲਹੋਤਰਾ, ਪ੍ਰਿੰਸੀਪਲ ਰਿਤੂ ਭੁਸਰੀ ਅਤੇ ਪ੍ਰਿੰਸੀਪਲ ਮਧੂ ਸ਼ਰਮਾ, ਪਵਨ ਭਟੇਜਾ, ਮਨੀਸ਼ ਕਟਾਰੀਆ, ਹੋਟਲ ਬਲੈਕ ਈਗਲ ਦੇ ਸੰਚਾਲਕ ਵਿੱਕੀ ਬਤਰਾ, ਨਰੇਸ਼ ਮਿੱਤਲ, ਰੋਸ਼ਨ ਵਰਮਾ, ਰਾਜੇਸ਼ ਠਕਰਾਲ ਅਤੇ ਰਾਜਿੰਦਰ ਵਿਖੋਨਾ ਨੂੰ ਸ਼ਾਲ ਅਤੇ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ। ਇਹ ਲਗਾਤਾਰ 7ਵਾਂ ਸਾਲ ਹੈ ਜਦੋਂ ਕਮੇਟੀ ਵੱਲੋਂ ਇੰਨੇ ਵਿਸ਼ਾਲ ਪੱਧਰ 'ਤੇ ਗਣਪਤੀ ਮਹੋਤਸਵ ਦਾ ਆਯੋਜਨ ਕੀਤਾ ਜਾ ਰਿਹਾ ਹੈ। ਆਯੋਜਨ ਸਥਾਨ ਨੂੰ ਰੰਗ-ਬਿਰੰਗੇ ਫੁੱਲਾਂ, ਆਕਰਸ਼ਕ ਲਾਈਟਾਂ ਅਤੇ ਭਗਵਾਨ ਗਣੇਸ਼ ਦੀ ਮਨਮੋਹਕ ਮੂਰਤੀ ਨਾਲ ਖੂਬਸੂਰਤੀ ਨਾਲ ਸਜਾਇਆ ਗਿਆ ਹੈ। ਸਮਾਗਮ ਦੌਰਾਨ ‘ਗਣਪਤੀ ਬੱਪਾ ਮੋਰੀਆ, ਮੰਗਲ ਮੂਰਤੀ ਮੋਰੀਆ’ ਦੇ ਜੈਕਾਰਿਆਂ ਨਾਲ ਪੂਰਾ ਮਾਹੌਲ ਗੂੰਜ ਉੱਠਿਆ। ਆਉਣ ਵਾਲੇ ਦਿਨਾਂ ਵਿੱਚ ਇਸ ਮਹੋਤਸਵ ਤਹਿਤ ਰੋਜ਼ਾਨਾ ਭਜਨ-ਕੀਰਤਨ, ਧਾਰਮਿਕ ਪੇਸ਼ਕਾਰੀਆਂ ਅਤੇ ਮਹਾਪ੍ਰਸਾਦ ਦਾ ਆਯੋਜਨ ਕੀਤਾ ਜਾਵੇਗਾ, ਜਿਸ ਵਿੱਚ ਪੂਰੇ ਸ਼ਹਿਰ ਤੋਂ ਸ਼ਰਧਾਲੂ ਵਧ-ਚੜ੍ਹ ਕੇ ਹਿੱਸਾ ਲੈਣਗੇ। ਉਦਘਾਟਨ ਸਮਾਗਮ ਵਿੱਚ ਵੱਡੀ ਗਿਣਤੀ ਵਿੱਚ ਸ਼ਰਧਾਲੂ, ਮੰਦਰ ਕਮੇਟੀ ਦੇ ਸਾਰੇ ਸੇਵਾਦਾਰ ਅਤੇ ਸਥਾਨਕ ਪਤਵੰਤੇ ਮੌਜੂਦ ਰਹੇ।
ਸ਼੍ਰੀ ਲਾਡਲੀ ਜੀ ਸਰਕਾਰ ਮੰਦਰ ਕਮੇਟੀ ਵੱਲੋਂ 7ਵੇਂ ਗਣਪਤੀ ਮਹੋਤਸਵ ਦਾ ਸ਼ਾਨਦਾਰ ਆਗਾਜ਼ ਸਮਾਜ ਸੇਵੀ ਕਰਨ ਗਿਲਹੋਤਰਾ ਨੇ ਮੁੱਖ ਮਹਿਮਾਨ ਵਜੋਂ ਕੀਤੀ ਸ਼ਿਰਕਤ ਫਾਜ਼ਿਲਕਾ ( )- ਵਿਘਨਹਰਤਾ ਭਗਵਾਨ ਸ਼੍ਰੀ ਗਣੇਸ਼ ਦੀ ਅਰਾਧਨਾ ਦਾ ਪਵਿੱਤਰ ਤਿਉਹਾਰ ਪੂਰੇ ਉਤਸ਼ਾਹ, ਉਮੰਗ ਅਤੇ ਸ਼ਰਧਾ ਨਾਲ ਮਨਾਇਆ ਜਾ ਰਿਹਾ ਹੈ। ਇਸੇ ਭਗਤੀਮਈ ਲੜੀ ਤਹਿਤ ਸ਼੍ਰੀ ਲਾਡਲੀ ਜੀ ਸਰਕਾਰ ਮੰਦਰ ਕਮੇਟੀ ਵੱਲੋਂ ਕਰਵਾਏ ਗਏ 7ਵੇਂ ਵਿਸ਼ਾਲ ਗਣਪਤੀ ਮਹੋਤਸਵ ਦਾ ਪੂਰੇ ਵਿਧੀ-ਵਿਧਾਨ ਅਤੇ ਢੋਲ-ਨਗਾੜਿਆਂ ਦੀ ਥਾਪ ਨਾਲ ਸ਼ਾਨਦਾਰ ਆਗਾਜ਼ ਕੀਤਾ ਗਿਆ। ਇਸ ਧਾਰਮਿਕ ਸਮਾਗਮ ਨਾਲ ਪੂਰਾ ਇਲਾਕਾ ਗਣਪਤੀ ਬੱਪਾ ਦੀ ਭਗਤੀ ਦੇ ਰੰਗ ਵਿੱਚ ਰੰਗਿਆ ਨਜ਼ਰ ਆਇਆ। ਇਸ ਪਵਿੱਤਰ ਮੌਕੇ ਕਰਨ ਗਿਲਹੋਤਰਾ ਫਾਊਂਡੇਸ਼ਨ ਦੇ ਸੰਸਥਾਪਕ ਕਰਨ ਗਿਲਹੋਤਰਾ ਨੇ ਮੁੱਖ ਮਹਿਮਾਨ ਵਜੋਂ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕੀਤੀ। ਸਮਾਗਮ ਦੀ ਸ਼ੁਰੂਆਤ ਗਣਪਤੀ ਬੱਪਾ ਦੀ ਵਿਸ਼ੇਸ਼ ਪੂਜਾ-ਅਰਚਨਾ, ਵੈਦਿਕ ਮੰਤਰ ਉਚਾਰਨ ਅਤੇ ਭव्य ਆਰਤੀ ਨਾਲ ਕੀਤੀ ਗਈ। ਮੁੱਖ ਮਹਿਮਾਨ ਕਰਨ ਗਿਲਹੋਤਰਾ ਨੇ ਭਗਵਾਨ ਗਣੇਸ਼ ਦੇ ਚਰਨਾਂ ਵਿੱਚ ਨਤਮਸਤਕ ਹੋ ਕੇ ਆਸ਼ੀਰਵਾਦ ਪ੍ਰਾਪਤ ਕੀਤਾ ਅਤੇ ਜੋਤੀ ਜਗਾ ਕੇ ਮਹੋਤਸਵ ਦੀ ਰਸਮੀ ਸ਼ੁਰੂਆਤ ਕੀਤੀ। ਹਾਜ਼ਰ ਸੰਗਤ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਭਗਵਾਨ ਗਣੇਸ਼ ਵਿਘਨਹਰਤਾ ਹੋਣ ਦੇ ਨਾਲ-ਨਾਲ ਬੁੱਧੀ ਅਤੇ ਸ਼ੁਭਤਾ ਦੇ ਪ੍ਰਤੀਕ ਹਨ। ਉਨ੍ਹਾਂ ਲਗਾਤਾਰ ਸੱਤਵੇਂ ਸਫਲ ਆਯੋਜਨ ਲਈ ਮੰਦਰ ਕਮੇਟੀ ਦੇ ਯਤਨਾਂ ਦੀ ਸ਼ਲਾਘਾ ਕੀਤੀ ਅਤੇ ਸਾਰੇ ਸ਼ਹਿਰ ਵਾਸੀਆਂ ਦੀ ਸੁੱਖ, ਸ਼ਾਂਤੀ ਅਤੇ ਖੁਸ਼ਹਾਲੀ ਦੀ ਕਾਮਨਾ ਕੀਤੀ। ਸਮਾਗਮ ਦੀ ਸ਼ੋਭਾ ਵਧਾਉਣ ਲਈ ਸਿੱਖਿਆ ਖੇਤਰ ਦੀਆਂ ਪ੍ਰਸਿੱਧ
ਹਸਤੀਆਂ ਵੀ ਮੌਜੂਦ ਰਹੀਆਂ। ਹੋਲੀ ਹਾਰਟ ਸਕੂਲ ਦੀ ਪ੍ਰਿੰਸੀਪਲ ਰਿਤੂ ਭੁਸਰੀ ਅਤੇ ਸਰਵਹਿਤਕਾਰੀ ਸਕੂਲ ਦੀ ਪ੍ਰਿੰਸੀਪਲ ਮਧੂ ਸ਼ਰਮਾ ਨੇ ਮਹੋਤਸਵ ਵਿੱਚ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕੀਤੀ। ਦੋਵਾਂ ਸਿੱਖਿਆ ਮਾਹਿਰਾਂ ਨੇ ਬੱਪਾ ਦੀ ਆਰਤੀ ਵਿੱਚ ਭਾਗ ਲਿਆ ਅਤੇ ਕਿਹਾ ਕਿ ਅਜਿਹੇ ਸਮਾਗਮ ਸਮਾਜ ਵਿੱਚ ਭਾਈਚਾਰਾ, ਸਕਾਰਾਤਮਕਤਾ ਅਤੇ ਆਪਣੀ ਸੰਸਕ੍ਰਿਤੀ ਨਾਲ ਜੁੜੇ ਰਹਿਣ ਦਾ ਵਧੀਆ ਸਾਧਨ ਹਨ। ਸ਼੍ਰੀ ਲਾਡਲੀ ਜੀ ਸਰਕਾਰ ਮੰਦਰ ਕਮੇਟੀ ਦੇ ਅਹੁਦੇਦਾਰਾਂ ਵੱਲੋਂ ਮੁੱਖ ਮਹਿਮਾਨ ਕਰਨ ਗਿਲਹੋਤਰਾ, ਪ੍ਰਿੰਸੀਪਲ ਰਿਤੂ ਭੁਸਰੀ ਅਤੇ ਪ੍ਰਿੰਸੀਪਲ ਮਧੂ ਸ਼ਰਮਾ, ਪਵਨ ਭਟੇਜਾ, ਮਨੀਸ਼ ਕਟਾਰੀਆ, ਹੋਟਲ ਬਲੈਕ ਈਗਲ ਦੇ ਸੰਚਾਲਕ ਵਿੱਕੀ ਬਤਰਾ, ਨਰੇਸ਼ ਮਿੱਤਲ, ਰੋਸ਼ਨ ਵਰਮਾ, ਰਾਜੇਸ਼ ਠਕਰਾਲ ਅਤੇ ਰਾਜਿੰਦਰ ਵਿਖੋਨਾ ਨੂੰ ਸ਼ਾਲ ਅਤੇ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ। ਇਹ ਲਗਾਤਾਰ 7ਵਾਂ ਸਾਲ ਹੈ ਜਦੋਂ ਕਮੇਟੀ ਵੱਲੋਂ ਇੰਨੇ ਵਿਸ਼ਾਲ ਪੱਧਰ 'ਤੇ ਗਣਪਤੀ ਮਹੋਤਸਵ ਦਾ ਆਯੋਜਨ ਕੀਤਾ ਜਾ ਰਿਹਾ ਹੈ। ਆਯੋਜਨ ਸਥਾਨ ਨੂੰ ਰੰਗ-ਬਿਰੰਗੇ ਫੁੱਲਾਂ, ਆਕਰਸ਼ਕ ਲਾਈਟਾਂ ਅਤੇ ਭਗਵਾਨ ਗਣੇਸ਼ ਦੀ ਮਨਮੋਹਕ ਮੂਰਤੀ ਨਾਲ ਖੂਬਸੂਰਤੀ ਨਾਲ ਸਜਾਇਆ ਗਿਆ ਹੈ। ਸਮਾਗਮ ਦੌਰਾਨ ‘ਗਣਪਤੀ ਬੱਪਾ ਮੋਰੀਆ, ਮੰਗਲ ਮੂਰਤੀ ਮੋਰੀਆ’ ਦੇ ਜੈਕਾਰਿਆਂ ਨਾਲ ਪੂਰਾ ਮਾਹੌਲ ਗੂੰਜ ਉੱਠਿਆ। ਆਉਣ ਵਾਲੇ ਦਿਨਾਂ ਵਿੱਚ ਇਸ ਮਹੋਤਸਵ ਤਹਿਤ ਰੋਜ਼ਾਨਾ ਭਜਨ-ਕੀਰਤਨ, ਧਾਰਮਿਕ ਪੇਸ਼ਕਾਰੀਆਂ ਅਤੇ ਮਹਾਪ੍ਰਸਾਦ ਦਾ ਆਯੋਜਨ ਕੀਤਾ ਜਾਵੇਗਾ, ਜਿਸ ਵਿੱਚ ਪੂਰੇ ਸ਼ਹਿਰ ਤੋਂ ਸ਼ਰਧਾਲੂ ਵਧ-ਚੜ੍ਹ ਕੇ ਹਿੱਸਾ ਲੈਣਗੇ। ਉਦਘਾਟਨ ਸਮਾਗਮ ਵਿੱਚ ਵੱਡੀ ਗਿਣਤੀ ਵਿੱਚ ਸ਼ਰਧਾਲੂ, ਮੰਦਰ ਕਮੇਟੀ ਦੇ ਸਾਰੇ ਸੇਵਾਦਾਰ ਅਤੇ ਸਥਾਨਕ ਪਤਵੰਤੇ ਮੌਜੂਦ ਰਹੇ।
- ਪੂਜਾ ਲੁੱਥਰਾ ਸਚਦੇਵਾ ਵਲੋਂ ਪਿੰਡ ਢਾਬਾ ਪਹੁੰਚ ਕੇ ਲੇਦਰ ਕ੍ਰਿਕਟ ਟੂਰਨਾਮੈਂਟ ਦੇ ਫਾਈਨਲ ਮੈਚ ਦੀ ਸ਼ੁਰੂਆਤ ਕਰਵਾਈ ਗਈ। ਪੂਜਾ ਲੁੱਥਰਾ ਸਚਦੇਵਾ ਵਲੋਂ ਪਿੰਡ ਢਾਬਾ ਪਹੁੰਚ ਕੇ ਲੇਦਰ ਕ੍ਰਿਕਟ ਟੂਰਨਾਮੈਂਟ ਦੇ ਫਾਈਨਲ ਮੈਚ ਦੀ ਸ਼ੁਰੂਆਤ ਕਰਵਾਈ ਗਈ।1
- ਪੰਜਾਬ ਭਰ ਵਿੱਚ ਲੱਗ ਰਹੇ ਬਿਜਲੀ ਕੱਟਾਂ ਦੇ ਵਿਰੋਧ ਵਿੱਚ ਹੋਏਗਾ ਧਰਨਾ ਪ੍ਰਦਰਸ਼ਨ:-ਹਰਪ੍ਰੀਤ ਸਿੰਘ ਕੋਟਭਾਈ ਮਿਤੀ 16.09.26 ਦਿਨ ਬੁੱਧਵਾਰ 10 ਵਜੇ ਸਵੇਰੇ ਬਿਜਲੀ ਘਰ ਦੇ ਨੇੜੇ ਪੰਜਾਬ ਭਰ ਵਿੱਚ ਲੱਗ ਰਹੇ ਬਿਜਲੀ ਕੱਟਾਂ ਦੇ ਵਿਰੋਧ ਵਿੱਚ ਹੋਏਗਾ ਧਰਨਾ ਪ੍ਰਦਰਸ਼ਨ ਜਿਸ ਵਿੱਚ ਸਾਰੇ ਮਲੋਟ ਹਲਕੇ ਤੋਂ ਪਹੁੰਚਗੇ ਅਕਾਲੀ ਵਰਕਰ:-ਹਰਪ੍ਰੀਤ ਸਿੰਘ ਕੋਟਭਾਈ1
- ਨਸ਼ਾ ਮੁਕਤ ਪੰਜਾਬ ਲਈ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਇਕੱਠੇ ਹੋਣ ਦੀ ਅਪੀਲ ਭਾਜਪਾ ਫਰੀਦਕੋਟ ਦੇ ਜ਼ਿਲ੍ਹਾ ਪ੍ਰਧਾਨ ਸੰਦੀਪ ਸਿੰਘ ਸੰਨੀ ਬਰਾੜ ਨੇ ਲੋਕਾਂ ਨੂੰ ਨਸ਼ਿਆਂ ਖ਼ਿਲਾਫ਼ ਜਾਗਰੂਕਤਾ ਮੁਹਿੰਮ ਦਾ ਹਿੱਸਾ ਬਣਨ ਦਾ ਦਿੱਤਾ ਸੱਦਾ ਫਰੀਦਕੋਟ, 15 ਸਤੰਬਰ: ਭਾਰਤੀ ਜਨਤਾ ਪਾਰਟੀ ਫਰੀਦਕੋਟ ਦੇ ਜ਼ਿਲ੍ਹਾ ਪ੍ਰਧਾਨ ਸੰਦੀਪ ਸਿੰਘ ਸੰਨੀ ਬਰਾੜ ਨੇ ਪੰਜਾਬ ਨੂੰ ਨਸ਼ਾ ਮੁਕਤ ਬਣਾਉਣ ਲਈ ਲੋਕਾਂ ਨੂੰ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਇਕੱਠੇ ਹੋਣ ਦੀ ਅਪੀਲ ਕੀਤੀ ਹੈ। ਸੰਨੀ ਬਰਾੜ ਨੇ ਕਿਹਾ ਕਿ ਨਸ਼ਾ ਕਿਸੇ ਇੱਕ ਸਿਆਸੀ ਪਾਰਟੀ ਦੀ ਸਮੱਸਿਆ ਨਹੀਂ, ਬਲਕਿ ਪੂਰੇ ਪੰਜਾਬ ਦੀ ਸਾਂਝੀ ਚਿੰਤਾ ਹੈ। ਉਨ੍ਹਾਂ ਕਿਹਾ ਕਿ ਨਸ਼ਿਆਂ ਦੇ ਖ਼ਾਤਮੇ ਲਈ ਸਰਕਾਰ, ਸਿਆਸੀ ਪਾਰਟੀਆਂ, ਸਮਾਜਿਕ ਜਥੇਬੰਦੀਆਂ, ਨੌਜਵਾਨਾਂ ਅਤੇ ਆਮ ਲੋਕਾਂ ਨੂੰ ਮਿਲ ਕੇ ਯਤਨ ਕਰਨ ਦੀ ਲੋੜ ਹੈ। ਉਨ੍ਹਾਂ ਲੋਕਾਂ ਨੂੰ ਨਸ਼ਾ ਮੁਕਤ ਪੰਜਾਬ ਰੈਲੀ ਵਿੱਚ ਸ਼ਾਮਲ ਹੋਣ ਅਤੇ ਨਸ਼ਿਆਂ ਵਿਰੁੱਧ ਆਪਣੀ ਆਵਾਜ਼ ਬੁਲੰਦ ਕਰਨ ਦਾ ਸੱਦਾ ਦਿੰਦਿਆਂ ਕਿਹਾ ਕਿ ਇਸ ਮੁੱਦੇ ਨੂੰ ਸਿਆਸੀ ਵਖਰੇਵਿਆਂ ਤੋਂ ਉੱਪਰ ਰੱਖ ਕੇ ਸਮਾਜਿਕ ਜ਼ਿੰਮੇਵਾਰੀ ਵਜੋਂ ਦੇਖਿਆ ਜਾਣਾ ਚਾਹੀਦਾ ਹੈ। “ਨਸ਼ਾ ਮੁਕਤ ਪੰਜਾਬ—ਸਾਡਾ ਸੰਕਲਪ, ਸਾਡੀ ਜ਼ਿੰਮੇਵਾਰੀ” ਸੰਨੀ ਬਰਾੜ ਨੇ ਕਿਹਾ ਕਿ ਪੰਜਾਬ ਦੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਬਚਾਉਣਾ ਸਿਰਫ਼ ਸਰਕਾਰ ਜਾਂ ਕਿਸੇ ਇੱਕ ਸੰਸਥਾ ਦੀ ਜ਼ਿੰਮੇਵਾਰੀ ਨਹੀਂ ਹੈ। ਪਰਿਵਾਰ, ਸਕੂਲ, ਕਾਲਜ, ਸਮਾਜਿਕ ਅਤੇ ਧਾਰਮਿਕ ਸੰਸਥਾਵਾਂ ਸਮੇਤ ਹਰ ਵਰਗ ਨੂੰ ਇਸ ਮੁਹਿੰਮ ਵਿੱਚ ਆਪਣਾ ਯੋਗਦਾਨ ਪਾਉਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਨਸ਼ੇ ਦੀ ਸਮੱਸਿਆ ਨਾਲ ਨਜਿੱਠਣ ਲਈ ਜਾਗਰੂਕਤਾ ਦੇ ਨਾਲ-ਨਾਲ ਨਸ਼ਾ ਸਪਲਾਈ ਕਰਨ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ, ਨਸ਼ਾ ਛੁਡਾਊ ਸਹੂਲਤਾਂ ਵਿੱਚ ਸੁਧਾਰ, ਨੌਜਵਾਨਾਂ ਲਈ ਖੇਡਾਂ ਅਤੇ ਰੋਜ਼ਗਾਰ ਦੇ ਮੌਕੇ ਅਤੇ ਨਸ਼ੇ ਦੀ ਲਤ ਤੋਂ ਬਾਹਰ ਆਏ ਨੌਜਵਾਨਾਂ ਦੀ ਸਮਾਜ ਵਿੱਚ ਮੁੜ ਸਥਾਪਤੀ ਵੱਲ ਵੀ ਧਿਆਨ ਦੇਣਾ ਜ਼ਰੂਰੀ ਹੈ। ਉਨ੍ਹਾਂ ਦਾ ਸੰਦੇਸ਼ ਸੀ ਕਿ “ਨਸ਼ਾ ਮੁਕਤ ਪੰਜਾਬ ਸਿਰਫ਼ ਇੱਕ ਨਾਅਰਾ ਨਹੀਂ, ਸਗੋਂ ਹਰ ਪੰਜਾਬੀ ਦੀ ਸਾਂਝੀ ਜ਼ਿੰਮੇਵਾਰੀ ਹੈ।” ਇਸ ਮੌਕੇ ਉਨ੍ਹਾਂ ਪੰਜਾਬ ਵਾਸੀਆਂ ਨੂੰ ਨਸ਼ਿਆਂ ਵਿਰੁੱਧ ਚੱਲ ਰਹੀ ਜਾਗਰੂਕਤਾ ਮੁਹਿੰਮ ਵਿੱਚ ਵੱਧ ਤੋਂ ਵੱਧ ਸ਼ਮੂਲੀਅਤ ਕਰਨ ਦੀ ਅਪੀਲ ਕੀਤੀ।1
- 2027—ਹੋਂਦ ਦੀ ਲੜਾਈ’: ਅਕਾਲੀ ਦਲ ‘ਵਾਰਿਸ ਪੰਜਾਬ ਦੇ’ ਵੱਲੋਂ ਅੱਜ ਵੱਡੀ ਰੈਲੀ, ਰੈਲੀ ਰਾਹੀਂ ਪੰਜਾਬ ਦੀ ਸਿਆਸਤ ਨੂੰ ਨਵਾਂ ਸੁਨੇਹਾ ਦੇਣ ਦੀ ਤਿਆਰੀ, ਵੱਡੀ ਗਿਣਤੀ ’ਚ ਆਗੂਆਂ ਤੇ ਸਮਰਥਕਾਂ ਦੇ ਪਹੁੰਚਣ ਦੀ ਉਮੀਦ, 2027—ਹੋਂਦ ਦੀ ਲੜਾਈ’: ਅਕਾਲੀ ਦਲ ‘ਵਾਰਿਸ ਪੰਜਾਬ ਦੇ’ ਵੱਲੋਂ ਅੱਜ ਵੱਡੀ ਰੈਲੀ, ਰੈਲੀ ਰਾਹੀਂ ਪੰਜਾਬ ਦੀ ਸਿਆਸਤ ਨੂੰ ਨਵਾਂ ਸੁਨੇਹਾ ਦੇਣ ਦੀ ਤਿਆਰੀ, ਵੱਡੀ ਗਿਣਤੀ ’ਚ ਆਗੂਆਂ ਤੇ ਸਮਰਥਕਾਂ ਦੇ ਪਹੁੰਚਣ ਦੀ ਉਮੀਦ, #ਅਕਾਲੀਦਲਵਾਰਸਪੰਜਾਬ #ਵਾ‘ਮਿਸ਼ਨਰਸਪੰਜਾਬ #ਪੰਥਕਕਾਨਫਰੰਸ #ਫਰੀਦਕੋਟ #ਦਾਣਾਮੰਡੀਫਰੀਦਕੋਟ #ਭਾਈਦਲੇਰਸਿੰਘਡੋਡ #ਪੰਥਕਮੁੱਦੇ #ਸਿੱਖਪੰਥ #ਪੰਜਾਬਸਿਆਸਤ #ਫਰੀਦਕੋਟਨਿਊਜ਼ #PunjabNews #FaridkotNews #WarisPunjab #PanthicConference #PunjabPolitics #SikhPanth #BreakingNews #GlobalKhabarnama Rajinder Arora Rajinder Arora Government of Punjab1
- ਫੂਡ ਸੇਫਟੀ ਅਫਸਰ ਫਿਰੋਜ਼ਪੁਰ ਅਭਿਨਵ ਕੁਮਾਰ ਦੇ ਹੱਕ ਚ ਆਈ ਕਿਸਾਨ ਯੂਨੀਅਨ। ਫੂਡ ਸੇਫਟੀ ਅਫਸਰ ਫਿਰੋਜ਼ਪੁਰ ਅਭਿਨਵ ਕੁਮਾਰ ਦੇ ਹੱਕ ਚ ਆਈ ਕਿਸਾਨ ਯੂਨੀਅਨ। ਸ਼ਰਾਰਤੀ ਅਨਸਰਾਂ ਖਿਲਾਫ ਕਾਰਵਾਈ ਦੀ ਕੀਤੀ ਮੰਗ।1
- ਉਸਤਾਦ ਬਰਕਤ ਸਿੱਧੂ ਜੀ ਦੇ ਮੇਲੇ ਦੀ ਮਹਿਫ਼ਿਲ ਵਿੱਚ ਇਸ ਵਾਰ ਸੱਯਦਾ ਬੇਗਮ ਜੀ ਅਤੇ ਨਾਮਵਰ ਕਲਾਕਾਰ ਲਾਉਣਗੇ ਰੌਣਕਾ1
- ❤️🩹🌎☹️❤️🩹🌎☹️🌎❤️🩹🌎🍆🐄😡🥰🥰😡🦬😏🫣🫂😝❤️🩹😝😏🤍🫣🤞😡👋🍆🫂🫣🫂😡🫂🫣🫂🍆❤️🩹😝😭😡😭🌎1
- 15 ਸਾਲਾਂ ਦੀ ਉਡੀਕ ਮਗਰੋਂ ਬਾਬਾ ਜੀਵਨ ਸਿੰਘ ਨਗਰ ਦੇ ਪਲਾਟਾਂ ਦਾ ਲੱਕੀ ਡਰਾਅ ਕਲ 16 ਸਤੰਬਰ ਨੂੰ ਤਾਜ ਪੈਲੇਸ ’ਚ ਕੱਢਿਆ ਜਾਵੇਗਾ ਡਰਾਅ; ਨਗਰ ਸੁਧਾਰ ਟਰੱਸਟ ਨੇ ਪਾਰਦਰਸ਼ਤਾ ਦਾ ਦਿੱਤਾ ਭਰੋਸਾ — ਪੁਰਾਣੀ ਸਕੀਮ ਦੇ 2013 ਵਾਲੇ ਡਰਾਅ ਅਤੇ ਅਲਾਟਮੈਂਟ ਦਾ ਰਿਕਾਰਡ ਵੀ ਮੌਜੂਦ ਫਰੀਦਕੋਟ, 15 ਸਤੰਬਰ: ਬਾਬਾ ਜੀਵਨ ਸਿੰਘ ਨਗਰ, ਫਿਰੋਜ਼ਪੁਰ ਰੋਡ ਨਾਲ ਸਬੰਧਤ ਰਿਹਾਇਸ਼ੀ ਪਲਾਟਾਂ ਦੀ ਉਡੀਕ ਕਰ ਰਹੇ ਲੋਕਾਂ ਲਈ ਅਹਿਮ ਖ਼ਬਰ ਹੈ। ਨਗਰ ਸੁਧਾਰ ਟਰੱਸਟ ਫਰੀਦਕੋਟ ਵੱਲੋਂ ਇਨ੍ਹਾਂ ਰਿਹਾਇਸ਼ੀ ਪਲਾਟਾਂ ਦਾ ਲੱਕੀ ਡਰਾਅ 16 ਸਤੰਬਰ 2026, ਬੁੱਧਵਾਰ ਨੂੰ ਸਵੇਰੇ 10 ਵਜੇ ਤਾਜ ਪੈਲੇਸ, ਕੋਟਕਪੂਰਾ ਰੋਡ, ਫਰੀਦਕੋਟ ਵਿਖੇ ਕੱਢਿਆ ਜਾਵੇਗਾ। ਨਗਰ ਸੁਧਾਰ ਟਰੱਸਟ ਫਰੀਦਕੋਟ ਦੇ ਚੇਅਰਮੈਨ ਗਗਨਦੀਪ ਸਿੰਘ ਧਾਲੀਵਾਲ ਨੇ ਦੱਸਿਆ ਕਿ ਡਰਾਅ ਪੂਰੀ ਪਾਰਦਰਸ਼ਤਾ ਨਾਲ ਕਰਵਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਡਰਾਅ ਵਿੱਚ ਹਿੱਸਾ ਲੈਣ ਵਾਲੇ ਬਿਨੈਕਾਰ ਸਮੇਂ ਸਿਰ ਸਥਾਨ ’ਤੇ ਪਹੁੰਚਣ। ਉਨ੍ਹਾਂ ਅਨੁਸਾਰ ਇਸ ਮੌਕੇ ਫਰੀਦਕੋਟ ਪ੍ਰਸ਼ਾਸਨ ਦੇ ਅਧਿਕਾਰੀ ਵੀ ਮੌਜੂਦ ਰਹਿਣਗੇ ਅਤੇ ਪੰਜਾਬ ਸਰਕਾਰ ਦੇ ਕੈਬਨਿਟ ਮੰਤਰੀ ਦੇ ਵੀ ਪਹੁੰਚਣ ਦੀ ਉਮੀਦ ਹੈ। ਪਰ ਕਹਾਣੀ ਇੱਥੇ ਖ਼ਤਮ ਨਹੀਂ ਹੁੰਦੀ ਬਾਬਾ ਜੀਵਨ ਸਿੰਘ ਨਗਰ ਸਕੀਮ ਦਾ ਇਤਿਹਾਸ ਕਈ ਸਾਲ ਪੁਰਾਣਾ ਹੈ। ਉਪਲਬਧ ਅਦਾਲਤੀ ਰਿਕਾਰਡਾਂ ਮੁਤਾਬਕ ਇਸ ਸਕੀਮ ਲਈ ਸਾਲ 2013 ਵਿੱਚ ਅਰਜ਼ੀਆਂ ਮੰਗੀਆਂ ਗਈਆਂ ਅਤੇ 26 ਨਵੰਬਰ 2013 ਨੂੰ ਡਰਾਅ ਕੱਢਿਆ ਗਿਆ ਸੀ। ਇਸ ਤੋਂ ਬਾਅਦ ਸਫਲ ਬਿਨੈਕਾਰਾਂ ਨੂੰ ਪਲਾਟਾਂ ਦੀ ਅਲਾਟਮੈਂਟ ਵੀ ਕੀਤੀ ਗਈ। ਇਸ ਸਕੀਮ ਨਾਲ ਸਬੰਧਤ ਪੁਰਾਣੇ ਮਾਮਲਿਆਂ ਵਿੱਚ ਪਲਾਟਾਂ ਦੀ ਅਲਾਟਮੈਂਟ ਦੇ ਨਾਲ-ਨਾਲ ਵਿਕਾਸ ਕਾਰਜ, ਕਬਜ਼ਾ, ਡਿਮਾਰਕੇਸ਼ਨ ਅਤੇ ਬੁਨਿਆਦੀ ਸਹੂਲਤਾਂ ਵਰਗੇ ਮੁੱਦੇ ਵੀ ਅਦਾਲਤੀ ਪੱਧਰ ’ਤੇ ਉੱਠੇ ਹਨ। ਇਸ ਲਈ 2026 ਵਿੱਚ ਹੋਣ ਵਾਲਾ ਡਰਾਅ ਸਿਰਫ਼ ਇੱਕ ਲੱਕੀ ਡਰਾਅ ਨਹੀਂ, ਸਗੋਂ ਇਸ ਲੰਬੇ ਸਮੇਂ ਤੋਂ ਚੱਲ ਰਹੀ ਸਕੀਮ ਦੇ ਅਗਲੇ ਪੜਾਅ ਵਜੋਂ ਵੀ ਦੇਖਿਆ ਜਾ ਰਿਹਾ ਹੈ। “15 ਸਾਲਾਂ ਬਾਅਦ” ਵਾਲਾ ਦਾਅਵਾ ਬਣਿਆ ਧਿਆਨ ਦਾ ਕੇਂਦਰ ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਵੱਲੋਂ ਜਾਰੀ ਬਿਆਨ ਵਿੱਚ ਇਸ ਕਾਰਜਕਾਲ ਦੌਰਾਨ 15 ਸਾਲਾਂ ਬਾਅਦ ਬਾਬਾ ਜੀਵਨ ਸਿੰਘ ਨਗਰ ਦੇ ਰਿਹਾਇਸ਼ੀ ਪਲਾਟਾਂ ਦਾ ਲੱਕੀ ਡਰਾਅ ਕਰਵਾਉਣ ਦੀ ਗੱਲ ਕਹੀ ਗਈ ਹੈ। ਦੂਜੇ ਪਾਸੇ, ਉਪਲਬਧ ਅਦਾਲਤੀ ਰਿਕਾਰਡ ਵਿੱਚ ਇਸੇ ਸਕੀਮ ਨਾਲ ਸਬੰਧਤ 26 ਨਵੰਬਰ 2013 ਦੇ ਡਰਾਅ ਦਾ ਜ਼ਿਕਰ ਮੌਜੂਦ ਹੈ। ਇਸ ਕਰਕੇ “15 ਸਾਲਾਂ ਬਾਅਦ” ਨਾਲ ਸਬੰਧਤ ਪ੍ਰਸ਼ਾਸਕੀ ਪਿਛੋਕੜ ਨੂੰ ਹੋਰ ਸਪਸ਼ਟ ਕਰਨਾ ਜ਼ਰੂਰੀ ਹੈ—ਕੀ ਇਹ ਬਾਕੀ ਰਹਿੰਦੇ ਪਲਾਟਾਂ, ਕਿਸੇ ਵਿਸ਼ੇਸ਼ ਸ਼੍ਰੇਣੀ ਜਾਂ ਪੁਰਾਣੀ ਰੁਕੀ ਹੋਈ ਪ੍ਰਕਿਰਿਆ ਨਾਲ ਸਬੰਧਤ ਹੈ? ਇਸ ਸਬੰਧੀ ਨਗਰ ਸੁਧਾਰ ਟਰੱਸਟ ਵੱਲੋਂ ਜੇਕਰ ਵਿਸਥਾਰਪੂਰਵਕ ਅਧਿਕਾਰਤ ਜਾਣਕਾਰੀ ਜਾਰੀ ਕੀਤੀ ਜਾਂਦੀ ਹੈ ਤਾਂ ਬਿਨੈਕਾਰਾਂ ਲਈ ਸਥਿਤੀ ਹੋਰ ਸਪਸ਼ਟ ਹੋ ਸਕਦੀ ਹੈ। ਬਿਨੈਕਾਰਾਂ ਦੀ ਨਜ਼ਰ ਹੁਣ ਡਰਾਅ ਤੋਂ ਬਾਅਦ ਦੀ ਪ੍ਰਕਿਰਿਆ ’ਤੇ ਲੱਕੀ ਡਰਾਅ ਤੋਂ ਬਾਅਦ ਸਭ ਤੋਂ ਵੱਡਾ ਸਵਾਲ ਸਫਲ ਬਿਨੈਕਾਰਾਂ ਨੂੰ ਅਲਾਟਮੈਂਟ ਲੈਟਰ ਅਤੇ ਅਸਲ ਕਬਜ਼ਾ ਕਦੋਂ ਮਿਲੇਗਾ, ਇਸ ਨੂੰ ਲੈ ਕੇ ਰਹੇਗਾ। ਇਸ ਦੇ ਨਾਲ ਇਲਾਕੇ ਵਿੱਚ ਸੜਕਾਂ, ਸੀਵਰੇਜ, ਪਾਣੀ, ਸਟਰੀਟ ਲਾਈਟਾਂ ਅਤੇ ਹੋਰ ਬੁਨਿਆਦੀ ਸਹੂਲਤਾਂ ਦੀ ਸਥਿਤੀ ਵੀ ਬਿਨੈਕਾਰਾਂ ਲਈ ਮਹੱਤਵਪੂਰਨ ਹੈ। ਪਾਰਦਰਸ਼ੀ ਡਰਾਅ ਦੇ ਨਾਲ ਪਾਰਦਰਸ਼ੀ ਅਗਲਾ ਰੋਡਮੈਪ ਵੀ ਜ਼ਰੂਰੀ ਡਰਾਅ ਦੀ ਪ੍ਰਕਿਰਿਆ ਨੂੰ ਪਾਰਦਰਸ਼ੀ ਬਣਾਉਣ ਦੇ ਨਾਲ ਟਰੱਸਟ ਵੱਲੋਂ ਜੇਕਰ ਕੁੱਲ ਪਲਾਟਾਂ ਦੀ ਗਿਣਤੀ, ਬਿਨੈਕਾਰਾਂ ਦੀ ਗਿਣਤੀ, ਸ਼੍ਰੇਣੀਵਾਰ ਵੇਰਵਾ, ਪਲਾਟ ਨੰਬਰ, ਅਲਾਟਮੈਂਟ ਦੀ ਅਗਲੀ ਪ੍ਰਕਿਰਿਆ ਅਤੇ ਕਬਜ਼ੇ ਦੀ ਸੰਭਾਵਿਤ ਸਮਾਂ-ਸੀਮਾ ਜਨਤਕ ਕੀਤੀ ਜਾਂਦੀ ਹੈ ਤਾਂ ਇਹ ਕਦਮ ਲੋਕਾਂ ਦੇ ਭਰੋਸੇ ਨੂੰ ਹੋਰ ਮਜ਼ਬੂਤ ਕਰ ਸਕਦਾ ਹੈ। ਹੁਣ ਦੇਖਣਾ ਇਹ ਹੋਵੇਗਾ ਕਿ 16 ਸਤੰਬਰ ਦਾ ਲੱਕੀ ਡਰਾਅ ਕਿੰਨੇ ਲੋਕਾਂ ਦੀ ਸਾਲਾਂ ਪੁਰਾਣੀ ਉਡੀਕ ਖ਼ਤਮ ਕਰਦਾ ਹੈ ਅਤੇ ਸਫਲ ਬਿਨੈਕਾਰਾਂ ਨੂੰ ਆਪਣੇ ਸੁਪਨਿਆਂ ਦੇ ਘਰ ਲਈ ਅਸਲ ਕਬਜ਼ਾ ਕਦੋਂ ਮਿਲਦਾ ਹੈ।1