logo
Shuru
Apke Nagar Ki App…
  • Latest News
  • News
  • Politics
  • Elections
  • Viral
  • Astrology
  • Horoscope in Hindi
  • Horoscope in English
  • Latest Political News
logo
Shuru
Apke Nagar Ki App…

ਸਤਿਗੁਰੂ ਪਬਲਿਕ ਸਕੂਲ ਕਲਾਲਵਾਲਾ ਦੇ ਵਿਦਿਆਰਥੀਆਂ ਨੇ 11ਵੀਂ ਪੰਜਾਬ ਸਟੇਟ ਕਰਾਟੇ ਚੈਂਪੀਅਨਸ਼ਿਪ 2026 ਵਿੱਚ ਮਾਰੀਆਂ ਮੱਲਾਂ ਤਲਵੰਡੀ ਸਾਬੋ, 11 ਮਈ (ਗੁਰਜੰਟ ਸਿੰਘ ਨਥੇਹਾ)- ਸਤਿਗੁਰੂ ਪਬਲਿਕ ਸਕੂਲ ਕਲਾਲਵਾਲਾ ਦੇ ਵਿਦਿਆਰਥੀਆਂ ਨੇ 11ਵੀਂ ਪੰਜਾਬ ਸਟੇਟ ਕਰਾਟੇ ਚੈਂਪੀਅਨਸ਼ਿਪ 2026 ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਸਕੂਲ, ਮਾਪਿਆਂ ਅਤੇ ਇਲਾਕੇ ਦਾ ਨਾਮ ਰੌਸ਼ਨ ਕੀਤਾ ਹੈ। ਇਸ ਚੈਂਪੀਅਨਸ਼ਿਪ ਵਿੱਚ ਸਕੂਲ ਦੇ ਖਿਡਾਰੀਆਂ ਨੇ ਆਪਣੀ ਮਿਹਨਤ, ਲਗਨ ਅਤੇ ਅਨੁਸ਼ਾਸਨ ਦੇ ਬਲਬੂਤੇ ਉੱਤੇ ਕਈ ਮੈਡਲ ਹਾਸਲ ਕਰਕੇ ਵੱਡੀ ਉਪਲਬਧੀ ਦਰਜ ਕੀਤੀ। ਚੈਂਪੀਅਨਸ਼ਿਪ ਦੌਰਾਨ ਵਿਦਿਆਰਥਣ ਚਰਨਜੀਤ ਕੌਰ ਮਿਰਜੇਆਣਾ ਨੇ ਬੇਹਤਰੀਨ ਖੇਡ ਪ੍ਰਦਰਸ਼ਨ ਕਰਦਿਆਂ ਗੋਲਡ ਮੈਡਲ ਜਿੱਤ ਕੇ ਪਹਿਲਾ ਸਥਾਨ ਹਾਸਲ ਕੀਤਾ। ਉਸਦੀ ਇਸ ਜਿੱਤ ਨਾਲ ਸਕੂਲ ਵਿੱਚ ਖੁਸ਼ੀ ਦਾ ਮਾਹੌਲ ਬਣ ਗਿਆ। ਇਸ ਤੋਂ ਇਲਾਵਾ ਏਕਮਜੀਤ ਕੌਰ ਕਲਾਲਵਾਲਾ ਨੇ ਵੀ ਸ਼ਾਨਦਾਰ ਮੁਕਾਬਲਾ ਕਰਦਿਆਂ ਸਿਲਵਰ ਮੈਡਲ ਆਪਣੇ ਨਾਮ ਕੀਤਾ। ਜੈਸਮੀਨ ਕੌਰ ਰਾਈਆ ਨੇ ਵੀ ਕਾਬਿਲ-ਏ-ਤਾਰੀਫ ਪ੍ਰਦਰਸ਼ਨ ਕਰਕੇ ਸਿਲਵਰ ਮੈਡਲ ਜਿੱਤਿਆ। ਇਸ ਮੌਕੇ ਸਕੂਲ ਦੀ ਪ੍ਰਿੰਸੀਪਲ ਮਧੂ ਬਾਂਸਲ ਨੇ ਜੇਤੂ ਖਿਡਾਰੀਆਂ, ਉਨ੍ਹਾਂ ਦੇ ਮਾਪਿਆਂ ਅਤੇ ਕੋਚ ਮਮਤਾ ਨੂੰ ਦਿਲੋਂ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਸਕੂਲ ਦੇ ਬੱਚੇ ਸਿਰਫ ਪੜ੍ਹਾਈ ਵਿੱਚ ਹੀ ਨਹੀਂ ਸਗੋਂ ਖੇਡਾਂ ਦੇ ਖੇਤਰ ਵਿੱਚ ਵੀ ਆਪਣੀ ਵਿਲੱਖਣ ਪਛਾਣ ਬਣਾਉਂਦੇ ਜਾ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਵਿਦਿਆਰਥੀਆਂ ਦੀ ਇਹ ਉਪਲਬਧੀ ਹੋਰ ਬੱਚਿਆਂ ਲਈ ਵੀ ਪ੍ਰੇਰਣਾ ਸਰੂਪ ਹੈ ਅਤੇ ਇਸ ਨਾਲ ਉਨ੍ਹਾਂ ਵਿੱਚ ਖੇਡਾਂ ਪ੍ਰਤੀ ਰੁਚੀ ਹੋਰ ਵਧੇਗੀ।ਬਪ੍ਰਿੰਸੀਪਲ ਮਧੂ ਬਾਂਸਲ ਨੇ ਕਿਹਾ ਕਿ ਸਕੂਲ ਵੱਲੋਂ ਹਮੇਸ਼ਾਂ ਬੱਚਿਆਂ ਨੂੰ ਪੜ੍ਹਾਈ ਦੇ ਨਾਲ-ਨਾਲ ਖੇਡਾਂ ਅਤੇ ਸਹਿ-ਪਾਠਕ੍ਰਮ ਗਤੀਵਿਧੀਆਂ ਵਿੱਚ ਅੱਗੇ ਵੱਧਣ ਲਈ ਉਤਸ਼ਾਹਿਤ ਕੀਤਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਖੇਡਾਂ ਬੱਚਿਆਂ ਦੇ ਸਰੀਰਕ ਅਤੇ ਮਾਨਸਿਕ ਵਿਕਾਸ ਵਿੱਚ ਅਹਿਮ ਭੂਮਿਕਾ ਨਿਭਾਉਂਦੀਆਂ ਹਨ ਅਤੇ ਇਸ ਤਰ੍ਹਾਂ ਦੀਆਂ ਪ੍ਰਤੀਯੋਗਿਤਾਵਾਂ ਬੱਚਿਆਂ ਵਿੱਚ ਆਤਮ-ਵਿਸ਼ਵਾਸ ਅਤੇ ਅਨੁਸ਼ਾਸਨ ਪੈਦਾ ਕਰਦੀਆਂ ਹਨ। ਕੋਚ ਮਮਤਾ ਨੇ ਵੀ ਜੇਤੂ ਖਿਡਾਰੀਆਂ ਦੀ ਮਿਹਨਤ ਅਤੇ ਲਗਨ ਦੀ ਭਰਪੂਰ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਨੇ ਚੈਂਪੀਅਨਸ਼ਿਪ ਲਈ ਬਹੁਤ ਮਿਹਨਤ ਕੀਤੀ ਸੀ ਅਤੇ ਉਨ੍ਹਾਂ ਨੂੰ ਪੂਰਾ ਵਿਸ਼ਵਾਸ ਸੀ ਕਿ ਬੱਚੇ ਵਧੀਆ ਪ੍ਰਦਰਸ਼ਨ ਕਰਨਗੇ। ਕੋਚ ਨੇ ਕਿਹਾ ਕਿ ਭਵਿੱਖ ਵਿੱਚ ਵੀ ਇਹ ਖਿਡਾਰੀ ਹੋਰ ਵੱਡੇ ਪੱਧਰ ‘ਤੇ ਸਕੂਲ ਅਤੇ ਪੰਜਾਬ ਦਾ ਨਾਮ ਰੌਸ਼ਨ ਕਰਨਗੇ। ਸਕੂਲ ਸਟਾਫ ਅਤੇ ਇਲਾਕੇ ਦੇ ਲੋਕਾਂ ਵੱਲੋਂ ਵੀ ਜੇਤੂ ਖਿਡਾਰੀਆਂ ਨੂੰ ਵਧਾਈਆਂ ਦਿੱਤੀਆਂ ਗਈਆਂ। ਸਕੂਲ ਵਿੱਚ ਵਿਦਿਆਰਥੀਆਂ ਦੀ ਇਸ ਉਪਲੱਬਧੀ ਨੂੰ ਲੈ ਕੇ ਖੁਸ਼ੀ ਅਤੇ ਗਰਵ ਦਾ ਮਾਹੌਲ ਬਣਿਆ ਹੋਇਆ ਹੈ।

1 hr ago
user_Gurjant Singh Natheha
Gurjant Singh Natheha
ਪੱਤਰਕਾਰ ਤਲਵੰਡੀ ਸਾਬੋ, ਬਠਿੰਡਾ, ਪੰਜਾਬ•
1 hr ago
37b1cb24-51ca-4833-a0be-d04ead92f47b

ਸਤਿਗੁਰੂ ਪਬਲਿਕ ਸਕੂਲ ਕਲਾਲਵਾਲਾ ਦੇ ਵਿਦਿਆਰਥੀਆਂ ਨੇ 11ਵੀਂ ਪੰਜਾਬ ਸਟੇਟ ਕਰਾਟੇ ਚੈਂਪੀਅਨਸ਼ਿਪ 2026 ਵਿੱਚ ਮਾਰੀਆਂ ਮੱਲਾਂ ਤਲਵੰਡੀ ਸਾਬੋ, 11 ਮਈ (ਗੁਰਜੰਟ ਸਿੰਘ ਨਥੇਹਾ)- ਸਤਿਗੁਰੂ ਪਬਲਿਕ ਸਕੂਲ ਕਲਾਲਵਾਲਾ ਦੇ ਵਿਦਿਆਰਥੀਆਂ ਨੇ 11ਵੀਂ ਪੰਜਾਬ ਸਟੇਟ ਕਰਾਟੇ ਚੈਂਪੀਅਨਸ਼ਿਪ 2026 ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਸਕੂਲ, ਮਾਪਿਆਂ ਅਤੇ ਇਲਾਕੇ ਦਾ ਨਾਮ ਰੌਸ਼ਨ ਕੀਤਾ ਹੈ। ਇਸ ਚੈਂਪੀਅਨਸ਼ਿਪ ਵਿੱਚ ਸਕੂਲ ਦੇ ਖਿਡਾਰੀਆਂ ਨੇ ਆਪਣੀ ਮਿਹਨਤ, ਲਗਨ ਅਤੇ ਅਨੁਸ਼ਾਸਨ ਦੇ ਬਲਬੂਤੇ ਉੱਤੇ ਕਈ ਮੈਡਲ ਹਾਸਲ ਕਰਕੇ ਵੱਡੀ ਉਪਲਬਧੀ ਦਰਜ ਕੀਤੀ। ਚੈਂਪੀਅਨਸ਼ਿਪ ਦੌਰਾਨ ਵਿਦਿਆਰਥਣ ਚਰਨਜੀਤ ਕੌਰ ਮਿਰਜੇਆਣਾ ਨੇ ਬੇਹਤਰੀਨ ਖੇਡ ਪ੍ਰਦਰਸ਼ਨ ਕਰਦਿਆਂ ਗੋਲਡ ਮੈਡਲ ਜਿੱਤ ਕੇ ਪਹਿਲਾ ਸਥਾਨ ਹਾਸਲ ਕੀਤਾ। ਉਸਦੀ ਇਸ ਜਿੱਤ ਨਾਲ ਸਕੂਲ ਵਿੱਚ ਖੁਸ਼ੀ ਦਾ ਮਾਹੌਲ ਬਣ ਗਿਆ। ਇਸ ਤੋਂ ਇਲਾਵਾ ਏਕਮਜੀਤ ਕੌਰ ਕਲਾਲਵਾਲਾ ਨੇ ਵੀ ਸ਼ਾਨਦਾਰ ਮੁਕਾਬਲਾ ਕਰਦਿਆਂ ਸਿਲਵਰ ਮੈਡਲ ਆਪਣੇ ਨਾਮ ਕੀਤਾ। ਜੈਸਮੀਨ ਕੌਰ ਰਾਈਆ ਨੇ ਵੀ ਕਾਬਿਲ-ਏ-ਤਾਰੀਫ ਪ੍ਰਦਰਸ਼ਨ ਕਰਕੇ ਸਿਲਵਰ ਮੈਡਲ ਜਿੱਤਿਆ। ਇਸ ਮੌਕੇ ਸਕੂਲ ਦੀ ਪ੍ਰਿੰਸੀਪਲ ਮਧੂ ਬਾਂਸਲ ਨੇ ਜੇਤੂ ਖਿਡਾਰੀਆਂ, ਉਨ੍ਹਾਂ ਦੇ ਮਾਪਿਆਂ ਅਤੇ ਕੋਚ ਮਮਤਾ ਨੂੰ ਦਿਲੋਂ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਸਕੂਲ ਦੇ ਬੱਚੇ ਸਿਰਫ ਪੜ੍ਹਾਈ ਵਿੱਚ ਹੀ ਨਹੀਂ ਸਗੋਂ ਖੇਡਾਂ ਦੇ ਖੇਤਰ ਵਿੱਚ ਵੀ ਆਪਣੀ ਵਿਲੱਖਣ ਪਛਾਣ

4b99d759-3664-4e92-a92c-3931e65d4d6f

ਬਣਾਉਂਦੇ ਜਾ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਵਿਦਿਆਰਥੀਆਂ ਦੀ ਇਹ ਉਪਲਬਧੀ ਹੋਰ ਬੱਚਿਆਂ ਲਈ ਵੀ ਪ੍ਰੇਰਣਾ ਸਰੂਪ ਹੈ ਅਤੇ ਇਸ ਨਾਲ ਉਨ੍ਹਾਂ ਵਿੱਚ ਖੇਡਾਂ ਪ੍ਰਤੀ ਰੁਚੀ ਹੋਰ ਵਧੇਗੀ।ਬਪ੍ਰਿੰਸੀਪਲ ਮਧੂ ਬਾਂਸਲ ਨੇ ਕਿਹਾ ਕਿ ਸਕੂਲ ਵੱਲੋਂ ਹਮੇਸ਼ਾਂ ਬੱਚਿਆਂ ਨੂੰ ਪੜ੍ਹਾਈ ਦੇ ਨਾਲ-ਨਾਲ ਖੇਡਾਂ ਅਤੇ ਸਹਿ-ਪਾਠਕ੍ਰਮ ਗਤੀਵਿਧੀਆਂ ਵਿੱਚ ਅੱਗੇ ਵੱਧਣ ਲਈ ਉਤਸ਼ਾਹਿਤ ਕੀਤਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਖੇਡਾਂ ਬੱਚਿਆਂ ਦੇ ਸਰੀਰਕ ਅਤੇ ਮਾਨਸਿਕ ਵਿਕਾਸ ਵਿੱਚ ਅਹਿਮ ਭੂਮਿਕਾ ਨਿਭਾਉਂਦੀਆਂ ਹਨ ਅਤੇ ਇਸ ਤਰ੍ਹਾਂ ਦੀਆਂ ਪ੍ਰਤੀਯੋਗਿਤਾਵਾਂ ਬੱਚਿਆਂ ਵਿੱਚ ਆਤਮ-ਵਿਸ਼ਵਾਸ ਅਤੇ ਅਨੁਸ਼ਾਸਨ ਪੈਦਾ ਕਰਦੀਆਂ ਹਨ। ਕੋਚ ਮਮਤਾ ਨੇ ਵੀ ਜੇਤੂ ਖਿਡਾਰੀਆਂ ਦੀ ਮਿਹਨਤ ਅਤੇ ਲਗਨ ਦੀ ਭਰਪੂਰ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਨੇ ਚੈਂਪੀਅਨਸ਼ਿਪ ਲਈ ਬਹੁਤ ਮਿਹਨਤ ਕੀਤੀ ਸੀ ਅਤੇ ਉਨ੍ਹਾਂ ਨੂੰ ਪੂਰਾ ਵਿਸ਼ਵਾਸ ਸੀ ਕਿ ਬੱਚੇ ਵਧੀਆ ਪ੍ਰਦਰਸ਼ਨ ਕਰਨਗੇ। ਕੋਚ ਨੇ ਕਿਹਾ ਕਿ ਭਵਿੱਖ ਵਿੱਚ ਵੀ ਇਹ ਖਿਡਾਰੀ ਹੋਰ ਵੱਡੇ ਪੱਧਰ ‘ਤੇ ਸਕੂਲ ਅਤੇ ਪੰਜਾਬ ਦਾ ਨਾਮ ਰੌਸ਼ਨ ਕਰਨਗੇ। ਸਕੂਲ ਸਟਾਫ ਅਤੇ ਇਲਾਕੇ ਦੇ ਲੋਕਾਂ ਵੱਲੋਂ ਵੀ ਜੇਤੂ ਖਿਡਾਰੀਆਂ ਨੂੰ ਵਧਾਈਆਂ ਦਿੱਤੀਆਂ ਗਈਆਂ। ਸਕੂਲ ਵਿੱਚ ਵਿਦਿਆਰਥੀਆਂ ਦੀ ਇਸ ਉਪਲੱਬਧੀ ਨੂੰ ਲੈ ਕੇ ਖੁਸ਼ੀ ਅਤੇ ਗਰਵ ਦਾ ਮਾਹੌਲ ਬਣਿਆ ਹੋਇਆ ਹੈ।

More news from ਪੰਜਾਬ and nearby areas
  • ਬਠਿੰਡਾ ਦੀ ਕੋਟਫੱਤਾ ਪੁਲਿਸ ਨੇ ਪਿਛਲੇ ਦਿਨੀਂ ਹੋਏ ਇੱਕ ਪ੍ਰਵਾਸੀ ਦੇ ਅੰਨੇ ਕਤਲ ਦੀ ਗੁੱਥੀ ਨੂੰ ਸੁਲਝਾ ਲਿਆ ਹੈ। ਇਸ ਸਬੰਧੀ ਪੁਲਿਸ ਵੱਲੋਂ ਦੋਸ਼ੀਆਂ ਨੂੰ ਕਾਬੂ ਕਰਕੇ ਵੱਡੀ ਸਫਲਤਾ ਹਾਸਲ ਕੀਤੀ ਗਈ ਹੈ।
    1
    ਬਠਿੰਡਾ ਦੀ ਕੋਟਫੱਤਾ ਪੁਲਿਸ ਨੇ ਪਿਛਲੇ ਦਿਨੀਂ ਹੋਏ ਇੱਕ ਪ੍ਰਵਾਸੀ ਦੇ ਅੰਨੇ ਕਤਲ ਦੀ ਗੁੱਥੀ ਨੂੰ ਸੁਲਝਾ ਲਿਆ ਹੈ। ਇਸ ਸਬੰਧੀ ਪੁਲਿਸ ਵੱਲੋਂ ਦੋਸ਼ੀਆਂ ਨੂੰ ਕਾਬੂ ਕਰਕੇ ਵੱਡੀ ਸਫਲਤਾ ਹਾਸਲ ਕੀਤੀ ਗਈ ਹੈ।
    user_Gurjant Singh Natheha
    Gurjant Singh Natheha
    ਪੱਤਰਕਾਰ ਤਲਵੰਡੀ ਸਾਬੋ, ਬਠਿੰਡਾ, ਪੰਜਾਬ•
    23 hrs ago
  • देश की राजनीति में एक बार फिर बयानबाज़ी तेज हो गई है। लोकसभा में नेता विपक्ष Rahul Gandhi ने केंद्र सरकार और प्रधानमंत्री Narendra Modi पर तीखा हमला बोलते हुए कहा कि उन्होंने पहले ही देश को आगाह किया था कि “इमेज पॉलिटिक्स” और बड़े-बड़े इवेंट्स से अर्थव्यवस्था नहीं चलती। राहुल गांधी ने आरोप लगाया कि जब देश को आर्थिक फैसलों और रोज़गार पर फोकस की ज़रूरत थी, तब सरकार सिर्फ अपनी छवि चमकाने में लगी रही। अब जब विदेशी मोर्चों और आर्थिक नीतियों पर सवाल उठ रहे हैं, तो उसका पूरा बोझ मध्यम वर्ग और आम जनता पर डाला जा रहा है। उन्होंने तंज कसते हुए कहा कि “जनता से त्याग की उम्मीद की जाती है, लेकिन सरकार के करीबी उद्योगपतियों को लगातार राहत दी जाती है।” राहुल गांधी ने सरकार को “COMPROMISED” बताते हुए कहा कि असफलताओं को राष्ट्रवाद और भावनात्मक नारों के पीछे छुपाने की कोशिश की जा रही है। इस बयान के बाद राजनीतिक गलियारों में हलचल तेज हो गई है और सोशल मीडिया पर भी इसे लेकर बहस छिड़ गई है।
    1
    देश की राजनीति में एक बार फिर बयानबाज़ी तेज हो गई है। लोकसभा में नेता विपक्ष Rahul Gandhi ने केंद्र सरकार और प्रधानमंत्री Narendra Modi पर तीखा हमला बोलते हुए कहा कि उन्होंने पहले ही देश को आगाह किया था कि “इमेज पॉलिटिक्स” और बड़े-बड़े इवेंट्स से अर्थव्यवस्था नहीं चलती।
राहुल गांधी ने आरोप लगाया कि जब देश को आर्थिक फैसलों और रोज़गार पर फोकस की ज़रूरत थी, तब सरकार सिर्फ अपनी छवि चमकाने में लगी रही। अब जब विदेशी मोर्चों और आर्थिक नीतियों पर सवाल उठ रहे हैं, तो उसका पूरा बोझ मध्यम वर्ग और आम जनता पर डाला जा रहा है।
उन्होंने तंज कसते हुए कहा कि “जनता से त्याग की उम्मीद की जाती है, लेकिन सरकार के करीबी उद्योगपतियों को लगातार राहत दी जाती है।” राहुल गांधी ने सरकार को “COMPROMISED” बताते हुए कहा कि असफलताओं को राष्ट्रवाद और भावनात्मक नारों के पीछे छुपाने की कोशिश की जा रही है।
इस बयान के बाद राजनीतिक गलियारों में हलचल तेज हो गई है और सोशल मीडिया पर भी इसे लेकर बहस छिड़ गई है।
    user_Mohit Badtiya
    Mohit Badtiya
    Bathinda, Punjab•
    5 hrs ago
  • ਬਠਿੰਡਾ ਦੇ ਆਰਿਆ ਸਮਾਜ ਚੌਕ ਵਿਖੇ ਸਪੋਰਟਸ ਕਿੰਗ ਦੇ ਸ਼ੋਅਰੂਮ ਵਿੱਚ ਭਿਆਨਕ ਅੱਗ ਲੱਗ ਗਈ। ਇਸ ਘਟਨਾ ਕਾਰਨ ਇਲਾਕੇ ਵਿੱਚ ਹਫੜਾ-ਦਫੜੀ ਮਚ ਗਈ ਅਤੇ ਵੱਡਾ ਨੁਕਸਾਨ ਹੋਣ ਦਾ ਖਦਸ਼ਾ ਹੈ।
    1
    ਬਠਿੰਡਾ ਦੇ ਆਰਿਆ ਸਮਾਜ ਚੌਕ ਵਿਖੇ ਸਪੋਰਟਸ ਕਿੰਗ ਦੇ ਸ਼ੋਅਰੂਮ ਵਿੱਚ ਭਿਆਨਕ ਅੱਗ ਲੱਗ ਗਈ। ਇਸ ਘਟਨਾ ਕਾਰਨ ਇਲਾਕੇ ਵਿੱਚ ਹਫੜਾ-ਦਫੜੀ ਮਚ ਗਈ ਅਤੇ ਵੱਡਾ ਨੁਕਸਾਨ ਹੋਣ ਦਾ ਖਦਸ਼ਾ ਹੈ।
    user_ਰਜਨੀਸ਼ ਕਰਕਰਾ
    ਰਜਨੀਸ਼ ਕਰਕਰਾ
    Estate Agent ਰਾਮਪੁਰਾ ਫੂਲ, ਬਠਿੰਡਾ, ਪੰਜਾਬ•
    21 hrs ago
  • ਅੱਜ ਦੁਪਹਿਰ ਵੇਲੇ ਬਰਨਾਲਾ ਵਿਖੇ ਮੀਂਹ, ਹਨ੍ਹੇਰੀ ਤੇ ਗੜੇ ਪੈ ਗਏ l
    2
    ਅੱਜ ਦੁਪਹਿਰ ਵੇਲੇ ਬਰਨਾਲਾ ਵਿਖੇ ਮੀਂਹ, ਹਨ੍ਹੇਰੀ ਤੇ ਗੜੇ ਪੈ ਗਏ l
    user_GURJIT SINGH KHUDDI
    GURJIT SINGH KHUDDI
    Press advisory ਬਰਨਾਲਾ, ਬਰਨਾਲਾ, ਪੰਜਾਬ•
    20 min ago
  • ਬਰਨਾਲਾ ਵਿੱਚ ਅੱਜ ਤੇਜ ਹਨੇਰੀ ਅਤੇ ਭਾਰੀ ਵਾਰਿਸ ਨਾਲ ਪਏ ਮੋਟੇ ਮੋਟੇ ਗੜੇ ਕੁਝ ਕੁ ਘੰਟਿਆਂ ਲਈ ਲੋਕਾਂ ਨੂੰ ਮਿਲੀ ਗਰਮੀ ਤੋਂ ਰਾਹਤ
    1
    ਬਰਨਾਲਾ ਵਿੱਚ ਅੱਜ ਤੇਜ ਹਨੇਰੀ ਅਤੇ ਭਾਰੀ ਵਾਰਿਸ ਨਾਲ ਪਏ ਮੋਟੇ ਮੋਟੇ ਗੜੇ ਕੁਝ ਕੁ ਘੰਟਿਆਂ ਲਈ ਲੋਕਾਂ ਨੂੰ ਮਿਲੀ ਗਰਮੀ ਤੋਂ ਰਾਹਤ
    user_ਸੋਨੀ ਕੁਮਾਰ ਗੋਇਲ
    ਸੋਨੀ ਕੁਮਾਰ ਗੋਇਲ
    Local News Reporter ਬਰਨਾਲਾ, ਬਰਨਾਲਾ, ਪੰਜਾਬ•
    30 min ago
  • ਬਰਨਾਲਾ ਸ਼ਹਿਰ ਵਿੱਚ ਭਾਰੀ ਮੀਂਹ ਅੱਜ 11-5-2026 ਨਾਲ ਹੀ ਧੁੱਪ ਦੇਖੋ ਕੁਦਰਤ ਦੇ ਰੰਗ ਬਰਨਾਲਾ ਸ਼ਹਿਰ ਵਿੱਚ ਭਾਰੀ ਮੀਂਹ ਅੱਜ ਨਾਲ ਹੀ ਬਰਫ ਦੇ ਘੱੜੇ ਪਏ ਬਹੁਤ ਜਿਹਦਾ ਮੀਂਹ ਨਾਲ ਹੀ ਥੋੜੀ ਧੁੱਪ ਕੁਦਰਤ ਦੇ ਰੰਗ
    2
    ਬਰਨਾਲਾ ਸ਼ਹਿਰ ਵਿੱਚ ਭਾਰੀ ਮੀਂਹ ਅੱਜ 11-5-2026 ਨਾਲ ਹੀ ਧੁੱਪ ਦੇਖੋ ਕੁਦਰਤ ਦੇ ਰੰਗ 
ਬਰਨਾਲਾ ਸ਼ਹਿਰ ਵਿੱਚ ਭਾਰੀ ਮੀਂਹ ਅੱਜ ਨਾਲ ਹੀ ਬਰਫ ਦੇ ਘੱੜੇ ਪਏ ਬਹੁਤ ਜਿਹਦਾ ਮੀਂਹ ਨਾਲ ਹੀ ਥੋੜੀ ਧੁੱਪ ਕੁਦਰਤ ਦੇ ਰੰਗ
    user_ਹਰਵਿੰਦਰ ਸਿੰਘ
    ਹਰਵਿੰਦਰ ਸਿੰਘ
    ਬਰਨਾਲਾ, ਬਰਨਾਲਾ, ਪੰਜਾਬ•
    2 hrs ago
  • ## ਪੰਜਾਬ/ਸੰਗਰੂਰ/ਸੁਨਾਮ/ ________ਪੁਲਿਸ, @@ ਕਿਸਾਨ ---------- ਪਰਾਲੀ ਮਿਸ਼ਨ --- ਸ਼ੁਧ ਵਾਤਾਵਰਨ। ਕੰਮਾਂ ਚ ਨਾ ਕਰਿਓ ਕਾਹਲੀ, ਲਾਭ ਦੇ ਖਾਤਰ ਨਾ ਸਾੜੋ ਪਰਾਲੀ।
    1
    ## ਪੰਜਾਬ/ਸੰਗਰੂਰ/ਸੁਨਾਮ/ ________ਪੁਲਿਸ,
      @@ ਕਿਸਾਨ ---------- ਪਰਾਲੀ 
     ਮਿਸ਼ਨ --- ਸ਼ੁਧ ਵਾਤਾਵਰਨ।

ਕੰਮਾਂ ਚ ਨਾ ਕਰਿਓ ਕਾਹਲੀ,
ਲਾਭ ਦੇ ਖਾਤਰ ਨਾ ਸਾੜੋ ਪਰਾਲੀ।
    user_༒♛𝔖𝔥𝔦𝔣𝔞𝔩𝔦 ♛༒꧂
    ༒♛𝔖𝔥𝔦𝔣𝔞𝔩𝔦 ♛༒꧂
    Local News Reporter ਸੁਨਾਮ, ਸੰਗਰੂਰ, ਪੰਜਾਬ•
    16 min ago
  • ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੇਸ਼ ਵਾਸੀਆਂ ਨੂੰ ਇੱਕ ਸਾਲ ਤੱਕ ਸੋਨਾ ਨਾ ਖਰੀਦਣ ਅਤੇ 'ਵਰਕ ਫਰਾਮ ਹੋਮ' ਮੁੜ ਸ਼ੁਰੂ ਕਰਨ ਦੀ ਅਪੀਲ ਕੀਤੀ ਹੈ। ਇਹ ਅਪੀਲ ਮੱਧ ਪੂਰਬੀ ਯੁੱਧ ਅਤੇ ਵਧਦੀਆਂ ਤੇਲ ਕੀਮਤਾਂ ਕਾਰਨ ਵਿਦੇਸ਼ੀ ਮੁਦਰਾ ਭੰਡਾਰ ਬਚਾਉਣ ਅਤੇ ਅਰਥਵਿਵਸਥਾ ਨੂੰ ਬਾਹਰੀ ਝਟਕਿਆਂ ਤੋਂ ਬਚਾਉਣ ਲਈ ਕੀਤੀ ਗਈ ਹੈ।
    1
    ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੇਸ਼ ਵਾਸੀਆਂ ਨੂੰ ਇੱਕ ਸਾਲ ਤੱਕ ਸੋਨਾ ਨਾ ਖਰੀਦਣ ਅਤੇ 'ਵਰਕ ਫਰਾਮ ਹੋਮ' ਮੁੜ ਸ਼ੁਰੂ ਕਰਨ ਦੀ ਅਪੀਲ ਕੀਤੀ ਹੈ। ਇਹ ਅਪੀਲ ਮੱਧ ਪੂਰਬੀ ਯੁੱਧ ਅਤੇ ਵਧਦੀਆਂ ਤੇਲ ਕੀਮਤਾਂ ਕਾਰਨ ਵਿਦੇਸ਼ੀ ਮੁਦਰਾ ਭੰਡਾਰ ਬਚਾਉਣ ਅਤੇ ਅਰਥਵਿਵਸਥਾ ਨੂੰ ਬਾਹਰੀ ਝਟਕਿਆਂ ਤੋਂ ਬਚਾਉਣ ਲਈ ਕੀਤੀ ਗਈ ਹੈ।
    user_Mohit Badtiya
    Mohit Badtiya
    Bathinda, Punjab•
    10 hrs ago
View latest news on Shuru App
Download_Android
  • Terms & Conditions
  • Career
  • Privacy Policy
  • Blogs
Shuru, a product of Close App Private Limited.