ਐਨ.ਡੀ.ਆਰ.ਐੱਫ. ਵੱਲੋਂ ਸਰਕਾਰੀ ਹਾਈ ਸਕੂਲ ਭਲਾ ਪਿੰਡ ਦੇ ਵਿਦਿਆਰਥੀਆਂ ਨੂੰ ਆਫ਼ਤ ਪ੍ਰਬੰਧਨ, ਮੁੱਢਲੀ ਸਹਾਇਤਾ ਅਤੇ ਬਚਾਅ ਤਕਨੀਕਾਂ ਸਬੰਧੀ ਸਿਖਲਾਈ ਦਿੱਤੀ ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਅੰਮ੍ਰਿਤਸਰ ਐਨ.ਡੀ.ਆਰ.ਐੱਫ. ਵੱਲੋਂ ਸਰਕਾਰੀ ਹਾਈ ਸਕੂਲ ਭਲਾ ਪਿੰਡ ਦੇ ਵਿਦਿਆਰਥੀਆਂ ਨੂੰ ਆਫ਼ਤ ਪ੍ਰਬੰਧਨ, ਮੁੱਢਲੀ ਸਹਾਇਤਾ ਅਤੇ ਬਚਾਅ ਤਕਨੀਕਾਂ ਸਬੰਧੀ ਸਿਖਲਾਈ ਦਿੱਤੀ ਅਜਨਾਲਾ/ਅੰਮ੍ਰਿਤਸਰ, 15 ਸਤੰਬਰ ( ) - ਸੱਤਵੀਂ ਵਾਹਿਨੀ ਰਾਸ਼ਟਰੀ ਆਫ਼ਤ ਮੋਚਨ ਬਲ, ਬਠਿੰਡਾ (ਐੱਨ.ਡੀ.ਆਰ.ਐੱਫ.) ਦੀ ਟੀਮ ਵੱਲੋਂ ਸਰਕਾਰੀ ਹਾਈ ਸਕੂਲ ਭਲਾ ਪਿੰਡ ਵਿਖੇ ਸਕੂਲ ਸੁਰੱਖਿਆ ਪ੍ਰੋਗਰਾਮ ਕਰਵਾਇਆ ਗਿਆ। ਪ੍ਰੋਗਰਾਮ ਦੀ ਅਗਵਾਈ ਸਹਾਇਕ ਸਬ-ਇੰਸਪੈਕਟਰ ਰਾਮ ਪ੍ਰਕਾਸ਼ ਨੇ ਕੀਤੀ। ਇਸ ਮੌਕੇ ਵਿਦਿਆਰਥੀਆਂ ਅਤੇ ਸਕੂਲ ਸਟਾਫ਼ ਨੂੰ ਆਫ਼ਤ ਪ੍ਰਬੰਧਨ, ਮੁੱਢਲੀ ਸਹਾਇਤਾ ਅਤੇ ਬਚਾਅ ਤਕਨੀਕਾਂ ਸਬੰਧੀ ਵਿਹਾਰਕ ਸਿਖਲਾਈ ਦਿੱਤੀ ਗਈ। ਐਨ.ਡੀ.ਆਰ.ਐੱਫ. ਦੀ ਟੀਮ ਨੇ ਖੂਨ ਵਹਿਣ ਤੋਂ ਰੋਕਣ, ਪੱਟੀਆਂ ਬੰਨ੍ਹਣ, ਹੱਡੀ ਨੂੰ ਸਥਿਰ ਕਰਨ, ਦਿਲ ਦੀ ਧੜਕਣ ਬੰਦ ਹੋਣ ਦੀ ਸਥਿਤੀ ਵਿੱਚ ਮੁੱਢਲੀ ਜੀਵਨ ਰੱਖਿਆ ਸਹਾਇਤਾ ਅਤੇ ਜ਼ਖ਼ਮੀਆਂ ਨੂੰ ਸੁਰੱਖਿਅਤ ਢੰਗ ਨਾਲ ਇੱਕ ਥਾਂ ਤੋਂ ਦੂਜੀ ਥਾਂ ਲਿਜਾਣ ਬਾਰੇ ਜਾਣਕਾਰੀ ਦਿੱਤੀ। ਘਰੇਲੂ ਸਮੱਗਰੀ ਨਾਲ ਅਸਥਾਈ ਸਟ੍ਰੈਚਰ ਅਤੇ ਤੈਰਨ ਵਾਲੇ ਸਹਾਇਕ ਉਪਕਰਨ ਤਿਆਰ ਕਰਨ ਦਾ ਪ੍ਰਦਰਸ਼ਨ ਵੀ ਕੀਤਾ ਗਿਆ। ਇਸ ਤੋਂ ਇਲਾਵਾ ਅੱਗ ਲੱਗਣ ਦੀ ਸਥਿਤੀ ਵਿੱਚ ਸੁਰੱਖਿਆ ਉਪਾਅ, ਅੱਗ ਬੁਝਾਊ ਯੰਤਰ ਦੀ ਵਰਤੋਂ, ਭੂਚਾਲ ਸਮੇਂ ਹੇਠਾਂ ਬੈਠੋ, ਢੱਕੋ ਅਤੇ ਫੜ ਕੇ ਰੱਖੋ ਤਕਨੀਕ ਅਤੇ ਸੁਰੱਖਿਅਤ ਨਿਕਾਸ ਬਾਰੇ ਅਭਿਆਸ ਕਰਵਾਇਆ ਗਿਆ। ਵਿਦਿਆਰਥੀਆਂ ਨੂੰ ਲੂ, ਆਕਾਸ਼ੀ ਬਿਜਲੀ, ਬਿਜਲੀ ਦੇ ਝਟਕੇ, ਹਨੇਰੀ-ਤੂਫ਼ਾਨ ਅਤੇ ਸੱਪ ਦੇ ਡੰਗ ਵਰਗੀਆਂ ਐਮਰਜੈਂਸੀ ਸਥਿਤੀਆਂ ਵਿੱਚ ਸਾਵਧਾਨੀਆਂ ਬਾਰੇ ਵੀ ਜਾਣਕਾਰੀ ਦਿੱਤੀ ਗਈ। ਸਕੂਲ ਦੀ ਪ੍ਰਿੰਸੀਪਲ ਨੇ ਐਨ.ਡੀ.ਆਰ.ਐੱਫ. ਟੀਮ ਵੱਲੋਂ ਕਰਵਾਏ ਗਏ ਇਸ ਜਾਗਰੂਕਤਾ ਅਤੇ ਸਿਖਲਾਈ ਪ੍ਰੋਗਰਾਮ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਅਜਿਹੇ ਪ੍ਰੋਗਰਾਮ ਵਿਦਿਆਰਥੀਆਂ ਅਤੇ ਸਟਾਫ਼ ਨੂੰ ਆਫ਼ਤ ਸਮੇਂ ਸੁਰੱਖਿਅਤ ਅਤੇ ਤੁਰੰਤ ਕਾਰਵਾਈ ਕਰਨ ਲਈ ਤਿਆਰ ਕਰਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ।
ਐਨ.ਡੀ.ਆਰ.ਐੱਫ. ਵੱਲੋਂ ਸਰਕਾਰੀ ਹਾਈ ਸਕੂਲ ਭਲਾ ਪਿੰਡ ਦੇ ਵਿਦਿਆਰਥੀਆਂ ਨੂੰ ਆਫ਼ਤ ਪ੍ਰਬੰਧਨ, ਮੁੱਢਲੀ ਸਹਾਇਤਾ ਅਤੇ ਬਚਾਅ ਤਕਨੀਕਾਂ ਸਬੰਧੀ ਸਿਖਲਾਈ ਦਿੱਤੀ ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਅੰਮ੍ਰਿਤਸਰ ਐਨ.ਡੀ.ਆਰ.ਐੱਫ. ਵੱਲੋਂ ਸਰਕਾਰੀ ਹਾਈ ਸਕੂਲ ਭਲਾ ਪਿੰਡ ਦੇ ਵਿਦਿਆਰਥੀਆਂ ਨੂੰ ਆਫ਼ਤ ਪ੍ਰਬੰਧਨ, ਮੁੱਢਲੀ ਸਹਾਇਤਾ ਅਤੇ ਬਚਾਅ ਤਕਨੀਕਾਂ ਸਬੰਧੀ ਸਿਖਲਾਈ ਦਿੱਤੀ ਅਜਨਾਲਾ/ਅੰਮ੍ਰਿਤਸਰ, 15 ਸਤੰਬਰ ( ) - ਸੱਤਵੀਂ ਵਾਹਿਨੀ ਰਾਸ਼ਟਰੀ ਆਫ਼ਤ
ਮੋਚਨ ਬਲ, ਬਠਿੰਡਾ (ਐੱਨ.ਡੀ.ਆਰ.ਐੱਫ.) ਦੀ ਟੀਮ ਵੱਲੋਂ ਸਰਕਾਰੀ ਹਾਈ ਸਕੂਲ ਭਲਾ ਪਿੰਡ ਵਿਖੇ ਸਕੂਲ ਸੁਰੱਖਿਆ ਪ੍ਰੋਗਰਾਮ ਕਰਵਾਇਆ ਗਿਆ। ਪ੍ਰੋਗਰਾਮ ਦੀ ਅਗਵਾਈ ਸਹਾਇਕ ਸਬ-ਇੰਸਪੈਕਟਰ ਰਾਮ ਪ੍ਰਕਾਸ਼ ਨੇ ਕੀਤੀ। ਇਸ ਮੌਕੇ ਵਿਦਿਆਰਥੀਆਂ ਅਤੇ ਸਕੂਲ ਸਟਾਫ਼ ਨੂੰ ਆਫ਼ਤ ਪ੍ਰਬੰਧਨ, ਮੁੱਢਲੀ ਸਹਾਇਤਾ ਅਤੇ ਬਚਾਅ ਤਕਨੀਕਾਂ ਸਬੰਧੀ ਵਿਹਾਰਕ ਸਿਖਲਾਈ ਦਿੱਤੀ ਗਈ। ਐਨ.ਡੀ.ਆਰ.ਐੱਫ. ਦੀ ਟੀਮ ਨੇ ਖੂਨ ਵਹਿਣ ਤੋਂ ਰੋਕਣ, ਪੱਟੀਆਂ ਬੰਨ੍ਹਣ, ਹੱਡੀ ਨੂੰ ਸਥਿਰ ਕਰਨ, ਦਿਲ ਦੀ ਧੜਕਣ ਬੰਦ ਹੋਣ ਦੀ ਸਥਿਤੀ
ਵਿੱਚ ਮੁੱਢਲੀ ਜੀਵਨ ਰੱਖਿਆ ਸਹਾਇਤਾ ਅਤੇ ਜ਼ਖ਼ਮੀਆਂ ਨੂੰ ਸੁਰੱਖਿਅਤ ਢੰਗ ਨਾਲ ਇੱਕ ਥਾਂ ਤੋਂ ਦੂਜੀ ਥਾਂ ਲਿਜਾਣ ਬਾਰੇ ਜਾਣਕਾਰੀ ਦਿੱਤੀ। ਘਰੇਲੂ ਸਮੱਗਰੀ ਨਾਲ ਅਸਥਾਈ ਸਟ੍ਰੈਚਰ ਅਤੇ ਤੈਰਨ ਵਾਲੇ ਸਹਾਇਕ ਉਪਕਰਨ ਤਿਆਰ ਕਰਨ ਦਾ ਪ੍ਰਦਰਸ਼ਨ ਵੀ ਕੀਤਾ ਗਿਆ। ਇਸ ਤੋਂ ਇਲਾਵਾ ਅੱਗ ਲੱਗਣ ਦੀ ਸਥਿਤੀ ਵਿੱਚ ਸੁਰੱਖਿਆ ਉਪਾਅ, ਅੱਗ ਬੁਝਾਊ ਯੰਤਰ ਦੀ ਵਰਤੋਂ, ਭੂਚਾਲ ਸਮੇਂ ਹੇਠਾਂ ਬੈਠੋ, ਢੱਕੋ ਅਤੇ ਫੜ ਕੇ ਰੱਖੋ ਤਕਨੀਕ ਅਤੇ ਸੁਰੱਖਿਅਤ ਨਿਕਾਸ ਬਾਰੇ ਅਭਿਆਸ
ਕਰਵਾਇਆ ਗਿਆ। ਵਿਦਿਆਰਥੀਆਂ ਨੂੰ ਲੂ, ਆਕਾਸ਼ੀ ਬਿਜਲੀ, ਬਿਜਲੀ ਦੇ ਝਟਕੇ, ਹਨੇਰੀ-ਤੂਫ਼ਾਨ ਅਤੇ ਸੱਪ ਦੇ ਡੰਗ ਵਰਗੀਆਂ ਐਮਰਜੈਂਸੀ ਸਥਿਤੀਆਂ ਵਿੱਚ ਸਾਵਧਾਨੀਆਂ ਬਾਰੇ ਵੀ ਜਾਣਕਾਰੀ ਦਿੱਤੀ ਗਈ। ਸਕੂਲ ਦੀ ਪ੍ਰਿੰਸੀਪਲ ਨੇ ਐਨ.ਡੀ.ਆਰ.ਐੱਫ. ਟੀਮ ਵੱਲੋਂ ਕਰਵਾਏ ਗਏ ਇਸ ਜਾਗਰੂਕਤਾ ਅਤੇ ਸਿਖਲਾਈ ਪ੍ਰੋਗਰਾਮ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਅਜਿਹੇ ਪ੍ਰੋਗਰਾਮ ਵਿਦਿਆਰਥੀਆਂ ਅਤੇ ਸਟਾਫ਼ ਨੂੰ ਆਫ਼ਤ ਸਮੇਂ ਸੁਰੱਖਿਅਤ ਅਤੇ ਤੁਰੰਤ ਕਾਰਵਾਈ ਕਰਨ ਲਈ ਤਿਆਰ ਕਰਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ।
- ਖ਼ਾਸ ਚਰਚਾ ਮਾਨਾਵਾਲਾ ਟੋਲ ਪਲਾਜ਼ਾ ’ਤੇ ਪੁਲਿਸ ਨੇ ਕਿਉਂ ਕੀਤੀ ਧੱਕੇਸ਼ਾਹੀ ? ਸੁਣੋ ਬਾਬਾ ਰਵੇਲ ਸਿੰਘ ਰੰਧਾਵਾ ਦੀ ਜ਼ੁਬਾਨੀ । #BreakingNews #PunjabPolice #valmikisamaj #nonfollowers #partakhnewspunjab1
- ਅੰਮ੍ਰਿਤਸਰ ਵਾਰਡ ਨੰਬਰ 66 ’ਚ ਕੌਂਸਲਰ ਵਿਰਾਟ ਦੇਵਗਨ ਨੇ ਸੁਣੀਆਂ ਲੋਕਾਂ ਦੀਆਂ ਮੁਸ਼ਕਿਲਾਂ, ਅੰਮ੍ਰਿਤਸਰ ਵਾਰਡ ਨੰਬਰ 66 ’ਚ ਕੌਂਸਲਰ ਵਿਰਾਟ ਦੇਵਗਨ ਨੇ ਸੁਣੀਆਂ ਲੋਕਾਂ ਦੀਆਂ ਮੁਸ਼ਕਿਲਾਂ, ਮੌਕੇ ’ਤੇ ਕਰਵਾਏ ਹੱਲ ਮੁਸ਼ਕਿਲਾਂ ਦੇ ਕਾਰਨਾਂ ਬਾਰੇ ਲੋਕਾਂ ਨੂੰ ਕੀਤਾ ਜਾਗਰੂਕ, ਵਾਰਡ ਦੀਆਂ ਸਮੱਸਿਆਵਾਂ ਦੇ ਹੱਲ ਲਈ ਚੁੱਕੇ ਠੋਸ ਕਦਮ1
- ਪ੍ਰਵਾਸੀ ਨੇ ਸੜਕ ਤੇ ਲਗਾਇਆ ਸੀ ਸਮਾਨ ਮੌਕੇ ਤੇ ਪਹੁੰਚ ਕਾਰਪੋਰੇਸ਼ਨ ਨੇ ਕੀਤੀ ਕਾਰਵਾਈ | Punjab 24 News | ਪ੍ਰਵਾਸੀ ਨੇ ਸੜਕ ਤੇ ਲਗਾਇਆ ਸੀ ਸਮਾਨ ਮੌਕੇ ਤੇ ਪਹੁੰਚ ਕਾਰਪੋਰੇਸ਼ਨ ਨੇ ਕੀਤੀ ਕਾਰਵਾਈ | Punjab 24 News | . #LudhianaNews #MunicipalCorporation #PunjabNews #Punjab24News #ViralNews1
- ਹਸਪਤਾਲ ਵਿੱਚ ਡਿਲੀਵਰੀ ਤੋਂ ਬਾਅਦ ਮਹਿਲਾ ਦੀ ਮੌਤ! ਪਰਿਵਾਰ ਵੱਲੋਂ ਧਰਨਾ ਪ੍ਰਦਰਸ਼ਨ ਤੋਂ ਬਾਅਦ ਪੁਲਿਸ ਵੱਲੋਂ ਡਾਕਟਰ ਅਤੇ ਸਬੰਧਿਤ ਸਟਾਫ਼ ਦੇ ਖ਼ਿਲਾਫ਼ ਮਾਮਲਾ ਦਰਜ਼। ਹਸਪਤਾਲ ਵਿੱਚ ਡਿਲੀਵਰੀ ਤੋਂ ਬਾਅਦ ਮਹਿਲਾ ਦੀ ਮੌਤ! ਪਰਿਵਾਰ ਵੱਲੋਂ ਧਰਨਾ ਪ੍ਰਦਰਸ਼ਨ ਤੋਂ ਬਾਅਦ ਪੁਲਿਸ ਵੱਲੋਂ ਡਾਕਟਰ ਅਤੇ ਸਬੰਧਿਤ ਸਟਾਫ਼ ਦੇ ਖ਼ਿਲਾਫ਼ ਮਾਮਲਾ ਦਰਜ਼। #Highlight #Punjab #PunjabiNews #PunjabNews #NonFollowers1
- 🚨 ਭਰਾ ਦਾ ਸਸਕਾਰ ਕਰਕੇ ਜੇਲ੍ਹ ਪਰਤਿਆ 31 ਸਾਲਾ ਹਵਾਲਾਤੀ, ਰਾਤ ਨੂੰ ਵਿਗੜੀ ਤਬੀਅਤ ਤੇ ਹੋਈ ਮੌਤ; ਜੇਲ੍ਹ ਅੰਦਰ ਮਚਿਆ ਹੰਗਾਮਾ, ਪ੍ਰਸ਼ਾਸਨ ਖ਼ਿਲਾਫ਼ ਗੂੰਜੇ ‘ਮੁਰਦਾਬਾਦ’ ਦੇ ਨਾਅਰੇ! #Amritsar #AmritsarCentralJail #PrisonDeath #AmritsarNews #PunjabNews #JailAdministration #PunjabPolice #BreakingNews #PunjabBolda #PunjabBoldaMajhaBlock1
- ਨਾਮਧਾਰੀ ਸ਼ਹੀਦਾਂ ਦੀ ਯਾਦ ਵਿੱਚ ਮੋੜੇ ਕਲਾਂ ਵਿਖੇ ਮਹਾਨ ਸਮਾਗਮ, ਸ੍ਰੀ ਠਾਕੁਰ ਦਲੀਪ ਸਿੰਘ ਜੀ ਦੀ ਪ੍ਰੇਰਣਾ ਨਾਲ ਹਜ਼ਾਰਾਂ ਸੰਗਤਾਂ ਨੇ ਭਰੀ ਹਾਜ਼ਰੀ1
- 6 ਕੇ/ਸਾਂ ਵਾਲੀ ਨ/ਸ਼ਾ ਤਸ/ਕਰੀ ਦੀ ਮੁਲਜ਼ਮ ਰਾਣੀ ਦੀ ਜਾਇ/ਦਾਦ ’ਤੇ ਚੱਲਿਆ ਬੁਲ/ਡੋਜ਼'ਰ,ਅੰਮ੍ਰਿਤਸਰ ਪੁਲਿਸ ਦੀ ਕਾਰਵਾਈ 6 ਕੇ/ਸਾਂ ਵਾਲੀ ਨ/ਸ਼ਾ ਤਸ/ਕਰੀ ਦੀ ਮੁਲਜ਼ਮ ਰਾਣੀ ਦੀ ਜਾਇ/ਦਾਦ ’ਤੇ ਚੱਲਿਆ ਬੁਲ/ਡੋਜ਼'ਰ,ਅੰਮ੍ਰਿਤਸਰ ਪੁਲਿਸ ਦੀ ਕਾਰਵਾਈ #newshkpunjab #punjabpolice #amritsar_sahib_gurunagri #PunjabiNews #amritsar #news #ਅੰਮ੍ਰਿਤਸਰ #ਤਰਨਤਾਰਨ #punjab #CrimeNews #KHABAR #LatestNews #punjabpolice #amritsar #punjabnews #news #police #punjab #ਪੰਜਾਬ #staff #update #PunjabPolice #ਅੰਮ੍ਰਿਤਸਰ #news #PunjabNews #everyone #khabar #liveindia #cpamritsar #newsamritsar #AmritsarNews #PunjabNews #LatestNews #amritsar #news #ਕਮਿਸ਼ਨਰੇਟ Commissioner of Police Amritsar SAANJH Punjab Police Live Amritsar News The Great Amritsar Tarn Taran Police Amritsar Rural Police I Amritsar1
- ਖ਼ਾਸ ਚਰਚਾ ਮਾਨਾਵਾਲਾ ਟੋਲ ਪਲਾਜ਼ਾ ’ਤੇ ਪੁਲਿਸ , ਵੱਲੋਂ ਕਿਤੀ ਧੱਕੇਸ਼ਾਹੀ ਦੇ ਲੱਗੇ ਦੋਸ਼। ਬਾਬਾ ਰਵੇਲ ਸਿੰਘ ਰੰਧਾਵਾ ਨੇ ਖੋਲ੍ਹੀਆਂ ਪਰਤਾਂ | ਖ਼ਾਸ ਚਰਚਾ ਮਾਨਾਵਾਲਾ ਟੋਲ ਪਲਾਜ਼ਾ ’ਤੇ ਪੁਲਿਸ , ਵੱਲੋਂ ਕਿਤੀ ਧੱਕੇਸ਼ਾਹੀ ਦੇ ਲੱਗੇ ਦੋਸ਼। ਬਾਬਾ ਰਵੇਲ ਸਿੰਘ ਰੰਧਾਵਾ ਨੇ ਖੋਲ੍ਹੀਆਂ ਪਰਤਾਂ | @Highlight #ਮਾਨਾਵਾਲਾਟੋਲਪਲਾਜ਼ਾ #ਬਾਬਾਰਵੇਲਸਿੰਘਰੰਧਾਵਾ #PunjabPolice #YGTVPunjab #Nonfollower1