logo
Shuru
Apke Nagar Ki App…
  • Latest News
  • News
  • Politics
  • Elections
  • Viral
  • Astrology
  • Horoscope in Hindi
  • Horoscope in English
  • Latest Political News
logo
Shuru
Apke Nagar Ki App…

ਲਗਭਗ 7.50 ਲੱਖ ਦੀ ਲਾਗਤ ਦੇ ਨਾਲ ਕੀਤਾ ਗਿਆ ਸ਼ਹੀਦ ਯਾਦਗਾਰੀ ਗੇਟ ਦਾ ਨਿਰਮਾਣ ਰੂਪਨਗਰ 15 ਅਪ੍ਰੈਲ— ਖੇਤਰ ਦੇ ਪਿੰਡ ਪਪਰਾਲਾ ਵਿਖੇ ਤਕਰੀਬਨ 7.50 ਲੱਖ ਰੁਪਏ ਦੀ ਲਾਗਤ ਨਾਲ ਤਿਆਰ ਕੀਤੇ ਗਏ ਯਾਦਗਾਰੀ ਗੇਟ ਦਾ ਉਦਘਾਟਨ ਹਲਕਾ ਵਿਧਾਇਕ ਦਿਨੇਸ਼ ਚੱਢਾ ਵੱਲੋਂ ਪਿੰਡ ਦੀ 87 ਸਾਲਾ ਬਜ਼ੁਰਗ ਮਾਤਾ ਲਾਭ ਕੌਰ ਦੇ ਹੱਥੋਂ ਕਰਵਾਇਆ ਗਿਆ, ਜਿਸ ਮੌਕੇ ਵਿਧਾਇਕ ਦੇ ਇਸ ਉਪਰਾਲੇ ਦੀ ਸਮੁੱਚੇ ਲੋਕਾਂ ਨੇ ਸ਼ਲਾਘਾ ਕੀਤੀ। ਇਸ ਮੌਕੇ ਗੱਲ ਕਰਦਿਆਂ ਵਿਧਾਇਕ ਦਿਨੇਸ਼ ਚੱਢਾ ਨੇ ਕਿਹਾ ਕਿ ਪੰਜਾਬ ਸਰਕਾਰ ਪਿੰਡਾਂ ਦੇ ਸਮੁੱਚੇ ਵਿਕਾਸ ਲਈ ਵਚਨਬੱਧ ਹੈ ਅਤੇ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ਲਈ ਲਗਾਤਾਰ ਉਪਰਾਲੇ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਯਾਦਗਾਰੀ ਗੇਟ ਸਿਰਫ਼ ਇੱਕ ਢਾਂਚਾ ਨਹੀਂ, ਸਗੋਂ ਪਿੰਡ ਦੀ ਪਹਿਚਾਣ ਅਤੇ ਸੱਭਿਆਚਾਰਕ ਵਿਰਾਸਤ ਦਾ ਪ੍ਰਤੀਕ ਹੁੰਦਾ ਹੈ। ਇਸ ਮੌਕੇ ਉਨ੍ਹਾਂ ਨੇ ਸ਼ਹੀਦਾਂ ਨੂੰ ਨਮਨ ਕਰਦਿਆਂ ਕਿਹਾ ਕਿ ਸਾਡੇ ਦੇਸ਼ ਦੇ ਅਮਨ-ਚੈਨ ਲਈ ਆਪਣੀ ਜਾਨ ਨਿਓਛਾਵਰ ਕਰਨ ਵਾਲੇ ਸ਼ਹੀਦ ਸਦਾ ਹੀ ਸਾਡੇ ਦਿਲਾਂ ਵਿੱਚ ਵੱਸਦੇ ਹਨ ਅਤੇ ਉਨ੍ਹਾਂ ਦੀ ਕੁਰਬਾਨੀ ਨੂੰ ਕਦੇ ਭੁਲਾਇਆ ਨਹੀਂ ਜਾ ਸਕਦਾ। ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਦੇ ਯਾਦਗਾਰੀ ਨਿਰਮਾਣ ਸ਼ਹੀਦਾਂ ਦੀ ਯਾਦ ਨੂੰ ਸਦੀਵੀ ਬਣਾਉਂਦੇ ਹਨ ਅਤੇ ਨਵੀਂ ਪੀੜੀ ਨੂੰ ਦੇਸ਼ ਪ੍ਰੇਮ ਅਤੇ ਕੁਰਬਾਨੀ ਦੀ ਪ੍ਰੇਰਣਾ ਦਿੰਦੇ ਹਨ। ਉਨ੍ਹਾਂ ਨੇ ਭਰੋਸਾ ਦਿਵਾਇਆ ਕਿ ਆਉਣ ਵਾਲੇ ਸਮੇਂ ਵਿੱਚ ਵੀ ਖੇਤਰ ਦੇ ਵਿਕਾਸ ਲਈ ਹੋਰ ਪ੍ਰੋਜੈਕਟ ਲਿਆਂਦੇ ਜਾਣਗੇ ਅਤੇ ਲੋਕਾਂ ਦੀਆਂ ਜ਼ਰੂਰਤਾਂ ਨੂੰ ਪਹਿਲ ਦੇ ਆਧਾਰ ‘ਤੇ ਪੂਰਾ ਕੀਤਾ ਜਾਵੇਗਾ। ਇਸ ਮੌਕੇ ਸੰਮਤੀ ਚੇਅਰਮੈਨ ਮਲਕੀਤ ਸਿੰਘ ਭੰਗੂ, ਬਲਾਕ ਸੰਮਤੀ ਮੈਂਬਰ ਅੰਮ੍ਰਿਤਪਾਲ ਸਿੰਘ ਪੱਪੀ ਫੂਲ, ਬਲਾਕ ਪ੍ਰਧਾਨ ਪਰਮਿੰਦਰ ਸਿੰਘ ਬਾਲਾ, ਚੇਅਰਮੈਨ ਸ਼ਿਵ ਕੁਮਾਰ ਲਾਲਪੁਰਾ, ਚੇਅਰਮੈਨ ਭਾਗ ਸਿੰਘ ਮਦਾਨ, ਸਰਪੰਚ ਵਿਕਰਾਂਤ ਚੌਧਰੀ, ਜਸਵੰਤ ਕੌਰ ਸਰਪੰਚ, ਪ੍ਰਦੀਪ ਸਿੰਘ ਪੰਚ, ਵਿਜੇ ਧਮਾਨ ਪੰਚ, ਬਲਵੀਰ ਕੌਰ, ਦਲਵੀਰ ਕੌਰ ਪੰਚ, ਸਤਨਾਮ ਸਿੰਘ ਪੰਚ, ਨੰਬਰਦਾਰ ਸੁਖਵਿੰਦਰ ਸਿੰਘ, ਨੰਬਰਦਾਰ ਜਰਨੈਲ ਸਿੰਘ, ਬੀਡੀਪੀਓ ਅਮਿਤ ਕੁਮਾਰ, ਪੰਚਾਇਤ ਸਕੱਤਰ ਸ਼ਿਵਰਾਜ ਸਿੰਘ ਰਾਣਾ, ਹਰਕੀਤ ਸਿੰਘ ਸਮੇਤ ਹੋਰ ਪਿੰਡ ਵਾਸੀ ਹਾਜ਼ਰ ਸਨ। ਫੋਟੋ ਕੈਪਸ਼ਨ - ਪਿੰਡ ਪਪਰਾਲਾ ਵਿਖੇ ਸ਼ਹੀਦ ਯਾਦਗਾਰੀ ਗੇਟ ਦਾ ਬਜ਼ੁਰਗ ਮਾਤਾ ਦੇ ਹੱਥੋਂ ਉਦਘਾਟਨ ਕਰਵਾਉਂਦੇ ਹੋਏ ਵਿਧਾਇਕ ਚੱਢਾ

9 hrs ago
user_ਪ੍ਰਦੀਪ ਧੀਮਾਨ
ਪ੍ਰਦੀਪ ਧੀਮਾਨ
Photographer ਰੂਪ ਨਗਰ, ਰੂਪਨਗਰ, ਪੰਜਾਬ•
9 hrs ago
94522bb4-1a69-439c-951b-7ece4bfd425f

More news from ਪੰਜਾਬ and nearby areas
  • Post by ਪ੍ਰਦੀਪ ਧੀਮਾਨ
    1
    Post by ਪ੍ਰਦੀਪ ਧੀਮਾਨ
    user_ਪ੍ਰਦੀਪ ਧੀਮਾਨ
    ਪ੍ਰਦੀਪ ਧੀਮਾਨ
    Photographer ਰੂਪ ਨਗਰ, ਰੂਪਨਗਰ, ਪੰਜਾਬ•
    8 hrs ago
  • Zomato or swiggy mein bahut problem a rahi hai bahut hi rate kam Diya ja raha hai ham logon Ko humrahi daro ka ghar ka kharcha chalana mushkil ho gaya hai ₹7 per kilometer milte Hain ismein kya bachta hai batao hamara Tel bhi lag jata hai upar se service a jaati hai please is video ko viral kare taki hamare bare mein government soche
    1
    Zomato or swiggy mein bahut problem a rahi hai bahut hi rate kam Diya ja raha hai ham logon Ko humrahi daro ka ghar ka kharcha chalana mushkil ho gaya hai ₹7 per kilometer milte Hain ismein kya bachta hai batao hamara Tel bhi lag jata hai upar se service a jaati hai please is video ko viral kare taki hamare bare mein government soche
    user_Ajay Singh
    Ajay Singh
    Pizza delivery ਚੰਡੀਗੜ੍ਹ, ਚੰਡੀਗੜ੍ਹ, ਚੰਡੀਗੜ੍ਹ•
    8 hrs ago
  • Post by Raman Dhillon
    1
    Post by Raman Dhillon
    user_Raman Dhillon
    Raman Dhillon
    ਅਮਲੋਹ, ਫਤਿਹਗੜ੍ਹ ਸਾਹਿਬ, ਪੰਜਾਬ•
    9 hrs ago
  • . ਸਾਉਦੀ ਅਰਬ ਗਰੇਨਾਇਟ ਵੈਲੀ ਦੇ ਨਜਾਰੇ ਅਲੱਗ਼ ਹੀ ਨੇ ਉਜਾੜ ਥਾਵਾਂ ਵਿੱਚ ਰੰਬ ਵਸਦਾ ਹੈ। ਅਗਰਾਸ ਕੰਪਨੀ ਵਿੱਚ ਕੰਮ ਕਰਦੇ ਹੋਏ ਸੋਹਣੀ ਥਾਵਾਂ ਵੇਖਿਆ ਨੇ ੴ।
    3
    . ਸਾਉਦੀ ਅਰਬ ਗਰੇਨਾਇਟ ਵੈਲੀ ਦੇ ਨਜਾਰੇ ਅਲੱਗ਼ ਹੀ ਨੇ ਉਜਾੜ ਥਾਵਾਂ ਵਿੱਚ ਰੰਬ ਵਸਦਾ ਹੈ। ਅਗਰਾਸ ਕੰਪਨੀ ਵਿੱਚ ਕੰਮ  ਕਰਦੇ ਹੋਏ ਸੋਹਣੀ ਥਾਵਾਂ ਵੇਖਿਆ ਨੇ ੴ।
    user_Rammi Cheema
    Rammi Cheema
    ਪਾਇਲ, ਲੁਧਿਆਣਾ, ਪੰਜਾਬ•
    7 hrs ago
  • ਲੁਧਿਆਣਾ ਬੱਸ ਸਟੈਂਡ ਬਣਿਆ ਦੇਹ ਵਪਾਰ ਦਾ ਅੱਡਾ ,ਸ਼ਰੇਆਮ ਲੜਕੀਆ ਚਲਾ ਰਹੀਆਂ ਨੇ ਧੰਦਾ
    1
    ਲੁਧਿਆਣਾ ਬੱਸ ਸਟੈਂਡ ਬਣਿਆ ਦੇਹ ਵਪਾਰ ਦਾ ਅੱਡਾ ,ਸ਼ਰੇਆਮ ਲੜਕੀਆ ਚਲਾ ਰਹੀਆਂ ਨੇ ਧੰਦਾ
    user_Neeraj kumar( Prime 81 News)
    Neeraj kumar( Prime 81 News)
    Local News Reporter ਲੁਧਿਆਣਾ (ਪੂਰਬੀ), ਲੁਧਿਆਣਾ, ਪੰਜਾਬ•
    4 hrs ago
  • Post by Krishna Singh
    3
    Post by Krishna Singh
    user_Krishna Singh
    Krishna Singh
    Carpenter ਲੁਧਿਆਣਾ (ਪੂਰਬੀ), ਲੁਧਿਆਣਾ, ਪੰਜਾਬ•
    5 hrs ago
  • Post by Md Usman Raja
    5
    Post by Md Usman Raja
    user_Md Usman Raja
    Md Usman Raja
    ਲੁਧਿਆਣਾ (ਪੂਰਬੀ), ਲੁਧਿਆਣਾ, ਪੰਜਾਬ•
    15 hrs ago
  • Post by ਪ੍ਰਦੀਪ ਧੀਮਾਨ
    1
    Post by ਪ੍ਰਦੀਪ ਧੀਮਾਨ
    user_ਪ੍ਰਦੀਪ ਧੀਮਾਨ
    ਪ੍ਰਦੀਪ ਧੀਮਾਨ
    Photographer ਰੂਪ ਨਗਰ, ਰੂਪਨਗਰ, ਪੰਜਾਬ•
    9 hrs ago
View latest news on Shuru App
Download_Android
  • Terms & Conditions
  • Career
  • Privacy Policy
  • Blogs
Shuru, a product of Close App Private Limited.