ਡਿਪਟੀ ਕਮਿਸ਼ਨਰ ਵਲੋਂ ਕਣਕ ਦੀ ਨਾੜ ਨੂੰ ਅੱਗ ਨਾ ਲਾਉਣ ਦੀ ਅਪੀਲ, ਕੰਟਰੋਲ ਰੂਮ ਦਾ ਨੰਬਰ ਜਾਰੀ ਤੇ ਨਿਗਰਾਨੀ ਲਈ ਵਿਸ਼ੇਸ਼ ਟੀਮਾਂ ਦਾ ਗਠਨ ਕਪੂਰਥਲਾ, 19 ਅਪ੍ਰੈਲ: ਡਿਪਟੀ ਕਮਿਸ਼ਨਰ ਅਕਾਸ਼ ਬਾਂਸਲ ਨੇ ਵਾਤਾਵਰਨ ਦੀ ਸਾਂਭ-ਸੰਭਾਲ ਅਤੇ ਮਨੁੱਖੀ ਸਿਹਤ ਦੀ ਰਾਖੀ ਲਈ ਕਿਸਾਨਾਂ ਨੂੰ ਕਣਕ ਦੀ ਨਾੜ ਨੂੰ ਅੱਗ ਨਾ ਲਗਾਉਣ ਦੀ ਪੁਰਜ਼ੋਰ ਅਪੀਲ ਕੀਤੀ ਹੈ। ਉਨ੍ਹਾਂ ਕਿਹਾ ਕਿ ਅੱਗ ਲਗਾਉਣ ਨਾਲ ਜਿੱਥੇ ਹਵਾ ਪ੍ਰਦੂਸ਼ਿਤ ਹੁੰਦੀ ਹੈ, ਉੱਥੇ ਹੀ ਪਸ਼ੂ-ਪੰਛੀਆਂ ਅਤੇ ਮਿੱਤਰ ਕੀੜਿਆਂ ਦੇ ਖਤਮ ਹੋਣ ਨਾਲ ਕੁਦਰਤੀ ਚੱਕਰ ਨੂੰ ਵੀ ਵੱਡਾ ਨੁਕਸਾਨ ਪਹੁੰਚਦਾ ਹੈ। ਉਨ੍ਹਾਂ ਦੱਸਿਆ ਕਿ ਕਿਸਾਨਾਂ ਦੀ ਸਹੂਲਤ ਲਈ ਖੇਤੀਬਾੜੀ ਵਿਭਾਗ ਵੱਲੋਂ ਪਿੰਡ ਪੱਧਰ 'ਤੇ ਮਸ਼ੀਨਾਂ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ ਤਾਂ ਜੋ ਨਾੜ ਨੂੰ ਖੇਤਾਂ ਵਿੱਚ ਹੀ ਵਾਹ ਕੇ ਮਿੱਟੀ ਦੀ ਉਪਜਾਊ ਸ਼ਕਤੀ ਵਧਾਈ ਜਾ ਸਕੇ। ਡਿਪਟੀ ਕਮਿਸ਼ਨਰ ਨੇ ਅੱਗੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਨਾੜ ਨੂੰ ਸਾੜਨ ਦੀਆਂ ਘਟਨਾਵਾਂ ਨੂੰ ਰੋਕਣ ਲਈ ਕਪੂਰਥਲਾ, ਫਗਵਾੜਾ, ਭੁਲੱਥ ਅਤੇ ਸੁਲਤਾਨਪੁਰ ਲੋਧੀ ਵਿਖੇ ਸਿਵਲ ਅਤੇ ਪੁਲਿਸ ਪ੍ਰਸ਼ਾਸਨ ਦੇ ਅਧਿਕਾਰੀਆਂ ਦੀਆਂ ਵਿਸ਼ੇਸ਼ ਉਡਣ ਦਸਤਾ ਟੀਮਾਂ ਦਾ ਗਠਨ ਕੀਤਾ ਗਿਆ ਹੈ। ਇਹ ਟੀਮਾਂ 24 ਘੰਟੇ ਮੁਸਤੈਦ ਰਹਿਣਗੀਆਂ ਅਤੇ ਸੂਚਨਾ ਮਿਲਣ 'ਤੇ ਤੁਰੰਤ ਕਾਰਵਾਈ ਯਕੀਨੀ ਬਣਾਉਣਗੀਆਂ। ਉਨ੍ਹਾਂ ਦੱਸਿਆ ਕਿ ਕਿਸੇ ਵੀ ਐਮਰਜੈਂਸੀ ਜਾਂ ਅੱਗ ਲੱਗਣ ਦੀ ਸੂਚਨਾ ਦੇਣ ਲਈ ਫਾਇਰ ਬ੍ਰਿਗੇਡ ਦੇ ਕੰਟਰੋਲ ਰੂਮ ਨੰਬਰ 01822-232333 ਜਾਂ 101 'ਤੇ ਸੰਪਰਕ ਕੀਤਾ ਜਾ ਸਕਦਾ ਹੈ। ਸਬ-ਡਵੀਜ਼ਨ ਪੱਧਰ 'ਤੇ ਤਾਇਨਾਤ ਟੀਮਾਂ ਵਿਚ ਕਪੂਰਥਲਾ ਸਬਡਵੀਜ਼ਨ ਲਈ ਤਹਿਸੀਲਦਾਰ ਵਿਜੇ ਕੁਮਾਰ ਅਹੀਰ (94172-95320), ਡੀ.ਐਸ.ਪੀ. ਡਾ. ਸ਼ੀਤਲ ਸਿੰਘ (88473-00951) ਅਤੇ ਐਸ.ਐਫ.ਓ. ਹਰਪ੍ਰੀਤ ਸਿੰਘ (83606-46288),ਫਗਵਾੜਾ ਦੇ ਲਈ ਨਾਇਬ ਤਹਿਸੀਲਦਾਰ ਵਰਿੰਦਰ ਭਾਟੀਆ (84371-23123), ਇੰਸਪੈਕਟਰ ਅਮਨਦੀਪ ਕੌਰ (98765-24894) ਅਤੇ ਏ.ਡੀ.ਐਫ.ਓ. ਮਨਿੰਦਰ ਸਿੰਘ (99712-03158), ਭੁਲੱਥ ਦੇ ਲਈ ਤਹਿਸੀਲਦਾਰ ਵਰਿੰਦਰ ਭਾਟੀਆ (84371-23123) ਤੇ ਸੰਦੀਪ ਸਿੰਘ (84278-94411) ਅਤੇ ਸੁਲਤਾਨਪੁਰ ਲੋਧੀ ਲਈ ਤਹਿਸੀਲਦਾਰ ਵਿਜੈ ਕੁਮਾਰ ਅਹੀਰ (94172-95320), ਐਸ.ਪੀ. ਧਰਿੰਦਰ ਵਰਮਾ (80058-51623) ਅਤੇ ਵਿਸ਼ਾਲ (88377-67893) ਦੀਆਂ ਡਿਊਟੀਆਂ ਲਗਾਈਆਂ ਗਈਆਂ ਹਨ। ਡਿਪਟੀ ਕਮਿਸ਼ਨਰ ਨੇ ਸਪੱਸ਼ਟ ਕੀਤਾ ਕਿ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਵਿਰੁੱਧ ਸਖ਼ਤ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ। ਉਨ੍ਹਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਵਧੇਰੇ ਜਾਣਕਾਰੀ ਅਤੇ ਮਸ਼ੀਨਰੀ ਦੀ ਸਹਾਇਤਾ ਲਈ ਖੇਤੀਬਾੜੀ ਵਿਭਾਗ ਦੇ ਅਧਿਕਾਰੀਆਂ ਨਾਲ ਤਾਲਮੇਲ ਕਰਨ। ਕੈਪਸ਼ਨ- ਡਿਪਟੀ ਕਮਿਸ਼ਨਰ ਅਕਾਸ਼ ਬਾਂਸਲ।

- ਹਲਕਾ ਸੁਲਤਾਨਪੁਰ ਲੋਧੀ ਅੰਦਰ ਆਏ ਦਿਨ ਚੋਰੀਆਂ ਦਾ ਸਿਲਸਿਲਾ ਲਗਾਤਾਰ ਵਧਦਾ ਜਾ ਰਿਹਾ ਜਿਸਦੀ ਤਾਜਾ ਮਿਸਾਲ ਬੀਤੀ ਰਾਤ ਪਿੰਡ ਕਾਲਰੂ ਨੇੜੇ ਬਸਤੀ ਰੰਗੀਲਪੁਰ ਵਿਚ ਵਾਪਰਸੀ ਜਿੱਥੇ ਅੱਧੀ ਦਰਜਨ ਦੇ ਕਰੀਬ ਚੋਰ ਰਾਤ ਸਮੇਂ ਕਿਸਾਨ ਸ਼ੀਤਲ ਸਿੰਘ ਪੁੱਤਰ ਜਗੀਰ ਸਿੰਘ ਦੇ ਘਰੋਂ 15 ਤੋਲੇ ਸੋਨਾ, ਇੱਕ ਲੱਖ ਰੁਪਏ ਅਤੇ 500 ਯੂਰੋ ਦੀ ਕਰੰਸੀ ਚੋਰੀ ਕੇ ਫ਼ਰਾਰ ਹੋ ਗਏ | ਚੋਰਾਂ ਨੇ ਇਸਤੋਂ ਪਹਿਲਾਂ ਸੀਤਲ ਸਿੰਘ ਦੇ ਘਰ ਤੋਂ ਪਹਿਲਾਂ ਨਾਲ ਲੱਗਦੇ ਕਿਸਾਨ ਪਰਮਜੀਤ ਸਿੰਘ ਦੇ ਜਿੰਦਰੇ ਤੋੜ ਕੇ ਕੋਠੀ ਅੰਦਰ ਦਾਖ਼ਲ ਹੋ ਕੇ ਫਰੋਲਾ ਫਰਾਲੀ ਕੀਤੀ ਜਿੱਥੇ ਚੋਰਾਂ ਹੱਥ ਕੁੱਝ ਨਹੀਂ ਲੱਗਾ | ਡਿਊਟੀ ਅਫ਼ਸਰ ਏ.ਐਸ.ਆਈ. ਬਲਦੇਵ ਚੰਦ ਨੇ ਸ਼ਾਮ 5 ਵਜੇ ਦੇ ਕਰੀਬ ਕਿਹਾ ਜਲਦ ਚੋਰਾਂ ਨੂੰ ਗਿ੍ਫ਼ਤਾਰ ਕਰ ਲਿਆ ਜਾਵੇਗਾ |1
- ਵਿਸਾਖੀ ਮੌਕੇ ਵਿਸ਼ਾਲ ਗੁਰਮਤ ਸਮਾਗਮ | ਅਖੰਡ ਪਾਠ ਭੋਗ ਤੇ ਕੀਰਤਨ ਨਾਲ ਨਿਹਾਲ ਹੋਈਆਂ ਸੰਗਤਾਂ | Punjab 24 News | . #Vaisakhi2026 #KhalsaSajnaDiwas #GurmatSamagam #AkhandPath #KirtanDarbar #WaheguruJi #Sikhism #PunjabNews #Jalandhar #VaisakhiCelebration #ReligiousEvent #SikhCommunity #SpiritualVibes #GurbaniKirtan #PunjabUpdates1
- ਭੁਲਥ 20 ਅਪ੍ਰੈਲ (ਗੋਬਿੰਦ ਸੁਖੀਜਾ) ਕਸਬਾ ਨਡਾਲਾ ਵਿਖੇ ਧਾਰਮਿਕ ਸਮਾਗਮ ਕਰਵਾਇਆ ਗਿਆ1
- Post by Ravinder Singh1
- Post by Man24punjabi1
- Post by Lalankumar1
- महिला आरक्षण पर सांसद गुरजीत औजला का बड़ा हमला: "बिना जनगणना सब झूठ है!" #GurjeetAujla #Amritsar #Congress #WomenReservationBill #BJP #CasteCensus #WomenEmpowerment #PoliticsIndia #PunjabNews #BreakingNews #NariShaktiVandanAdhiniyam #Census2026 #PoliticalDebate #AmritsarNews #CongressPressConference #GurjeetSinghAujla #IndiaAgainstInflation #OppositionVoice #MPAujla1
- ਕੇਂਦਰੀ ਮੰਤਰੀ Manohar Lal Khattar ਦੀ ਜਲੰਧਰ ਤੋਂ ਪ੍ਰੈਸ ਵਾਰਤਾ | Punjab 24 News | Jalandhar News | . #ManoharLalKhattar #JalandharNews #PunjabNews #PressConference #CentralMinister #BJP #PunjabPolitics #BreakingNews #LatestNews #IndiaNews #PoliticalUpdate #MediaBriefing #Punjab24News #JalandharUpdate #TrendingNow1