ਮਨਰੇਗਾ ਕਰਮਚਾਰੀਆਂ ਵੱਲੋਂ ਸੇਵਾਵਾਂ ਨਿਯਮਤ ਨਾ ਕਰਨ ਦੇ ਰੋਸ ਵਜੋਂ ਵਿਕਾਸ ਭਵਨ ਮੁਹਾਲੀ ਵਿਖੇ ਸੂਬਾ ਪੱਧਰੀ ਧਰਨਾ ਦਿੱਤਾ •18 ਸਾਲਾਂ ਤੋਂ ਆਪਣੀਆਂ ਸੇਵਾਵਾਂ ਪੱਕੀਆਂ ਕਰਨ ਦੀ ਕਰਦੇ ਆ ਰਹੇ ਮੰਗ • ਮੁੱਖ ਦਫਤਰ ਦਾ ਕੀਤਾ ਘਿਰਾਓ ਬਰਨਾਲਾ, ਬੰਧਨ ਤੋੜ ਸਿੰਘ - ਮਨਰੇਗਾ ਕਰਮਚਾਰੀ ਯੂਨੀਅਨ (ਪੰਜਾਬ ) ਦੇ ਸੂਬਾ ਪ੍ਰਧਾਨ ਗੁਰਸੇਵਕ ਸਿੰਘ ਮਾਨਸਾ ਦੀ ਪ੍ਰਧਾਨਗੀ ਹੇਠ ਮੁੱਖ ਦਫਤਰ ਵਿਕਾਸ਼ ਭਵ, ਮੁਹਾਲੀ ਦਾ ਘਿਰਾਓ ਕਰਦਿਆਂ ਦੱਸਿਆ ਕਿ ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਪੰਜਾਬ ਵਿਚ ਨਰੇਗਾ ਮੁਲਾਜ਼ਮਾਂ ਦੀ ਭਰਤੀ ਪੂਰੇ ਪਾਰਦਰਸ਼ੀ ਢੰਗ ਨਾਲ ਰੈਗੂਲਰ ਭਰਤੀ ਲਈ ਅਪਣਾਏ ਜਾਂਦੇ ਤੈਅ ਮਾਪਦੰਡਾਂ ਅਨੁਸਾਰ ਹੋਈ ਹੈ। ਉਹ ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਅੰਦਰ ਆਪਣੀਆ ਸੇਵਾਵਾਂ ਨਿਯਮਤ ਕਰਵਾਉਣ ਲਈ ਲਗਾਤਾਰ ਸੰਘਰਸ਼ ਲੜਦੇ ਆ ਰਹੇ ਹਨ। ਸਮੇਂ ਸਮੇਂ ਦੀਆਂ ਸਰਕਾਰਾਂ ਵੱਲੋਂ ਆਪਣੇ-ਆਪਣੇ ਪੱਧਰ ਤੇ ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨ ਲਈ ਬਣਾਏ ਕਾਨੂੰਨ ਵੀ ਨਰੇਗਾ ਮੁਲਾਜ਼ਮਾਂ ਦਾ ਕੋਈ ਮਸਲਾ ਹੱਲ ਨਹੀਂ ਕਰਵਾ ਸਕੇ। ਆਪ ਸਰਕਾਰ ਨੇ ਆਉਣ ਤੋ ਪਹਿਲਾਂ ਕਿਹਾ ਸੀ ਕਿ ਸਾਰੇ ਕੱਚੇ ਮੁਲਾਜਮਾ ਨੂੰ ਪੱਕਾ ਕੀਤਾ ਜਾਵੇਗਾ ਪਰ ਸਰਕਾਰ ਦੇ ਸਵਾ ਚਾਰ ਸਿਲ ਬੀਤ ਗਏ ਹਨ ਕੋਈ ਕਾਰਵਾਈ ਨਹੀਂ ਹੋਈ l ਉਨ੍ਹਾਂ ਕਿਹ ਕਿ ਜਦੋਂ ਕਿ ਨਾਲ ਦੇ ਗੁਆਂਢੀ ਸੂਬੇ ਹਿਮਾਚਲ, ਰਾਜਸਥਾਨ, ਓਡੀਸ਼ਾ, ਮੱਧ ਪ੍ਰਦੇਸ਼ ਵਰਗੇ ਸੂਬਿਆਂ ਨੇ ਨਰੇਗਾ ਮੁਲਾਜ਼ਮਾਂ ਨੂੰ ਪੰਚਾਇਤੀ ਵਿਭਾਗ ਵਿੱਚ ਮਰਜ ਕਰ ਕੇ ਰੈਗੂਲਰ ਕਰ ਦਿੱਤਾ ਹੈl ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਪੰਜਾਬ ਦਾ ਸਮੁੱਚਾ ਦਾਰੋਮਦਾਰ ਨਰੇਗਾ ਮੁਲਾਜ਼ਮਾਂ ਦੇ ਇਰਦ-ਗਿਰਦ ਘੁੰਮ ਰਿਹਾ ਹੈ। ਨਰੇਗਾ ਮੁਲਾਜ਼ਮ ਵਿਭਾਗ ਦੇ ਨਰੇਗਾ ਤੋਂ ਇਲਾਵਾ ਹਰ ਤਰ੍ਹਾਂ ਦੇ ਕੰਮਾਂ ਵਿਚ ਆਪਣੀਆਂ ਵਾਧੂ ਸੇਵਾਵਾਂ ਦੇ ਰਹੇ ਹਨ। ਕੇਂਦਰ ਅਤੇ ਸੂਬਾ ਸਰਕਾਰਾਂ ਦੀ ਕੋਈ ਵੀ ਯੋਜਨਾ ਜਾਂ ਸਰਵੇਖਣ ਨਰੇਗਾ ਮੁਲਾਜ਼ਮਾਂ ਦੀ ਭਾਗੀਦਾਰੀ ਬਿਨਾਂ ਵਿਭਾਗ/ਪਿੰਡਾਂ ਵਿਚ ਲਾਗੂ ਹੋਈ ਅਸੰਭਵ ਹੈ। ਨਰੇਗਾ ਮੁਲਾਜ਼ਮਾਂ ਨੇ ਉਧਾਰ ਮਟੀਰੀਅਲ ਖ਼ਰੀਦ ਕੇ ਪਿੰਡਾਂ ਦੇ ਸਰਵਪੱਖੀ ਵਿਕਾਸ ਵਿਚ ਆਪਣਾ ਵਡਮੁੱਲਾ ਯੋਗਦਾਨ ਪਾਇਆ ਹੈ। ਨਰੇਗਾ ਮੁਲਾਜ਼ਮ ਪਿਛਲੇ 18 ਸਾਲਾਂ ਤੋਂ ਆਪਣੀਆਂ ਸੇਵਾਵਾਂ ਪੱਕੀਆਂ ਕਰਨ ਦੀ ਮੰਗ ਕਰਦੇ ਆ ਰਹੇ ਹਨ। ਪੰਜਾਬ ਦੇ ਨਰੇਗਾ ਮੁਲਾਜ਼ਮਾਂ ਨੂੰ ਪੱਕੇ ਕਰਨ ਨਾਲ ਸੂਬਾ ਸਰਕਾਰ ਦੇ ਖ਼ਜ਼ਾਨੇ 'ਤੇ ਕੋਈ ਵਾਧੂ ਬੋਝ ਵੀ ਨਹੀਂ ਪਵੇਗਾ। 23 ਜਨਵਰੀ 2026 ਨੂੰ ਜਾਰੀ ਗਜ਼ਟ ਰਾਹੀਂ ਵਿਭਾਗ ਦੇ ਵੀਡੀਓਜ਼ (ਗ੍ਰਾਮ ਸੇਵਕਾਂ) ਅਤੇ ਪੰਚਾਇਤ ਸਕੱਤਰਾਂ ਦੇ ਕੇਡਰ ਨੂੰ ਨਵਿਆਉਣ ਉਪਰੰਤ ਨਵੀਂ ਅਸਾਮੀ ਪੰਚਾਇਤ ਵਿਕਾਸ ਸਕੱਤਰ ਬਣਾ ਦਿੱਤੀ ਗਈ ਹੈ। ਇਸ ਨਾਲ ਪੰਚਾਇਤ ਸਕੱਤਰਾਂ ਦਾ ਕੇਡਰ ਪੰਚਾਇਤ ਸੰਮਤੀਆਂ ਤੋਂ ਸਿੱਧਾ ਸਰਕਾਰੀ ਖ਼ਜ਼ਾਨੇ ਵਿਚੋਂ ਤਨਖ਼ਾਹ ਲੈਣ ਦਾ ਹੱਕਦਾਰ ਬਣ ਗਿਆ ਹੈ। ਪੰਚਾਇਤ ਸਕੱਤਰਾਂ ਦੀਆਂ ਮੌਜੂਦਾ ਸਮੇਂ ਵਿਚ ਅਸਾਮੀਆਂ ਖ਼ਾਲੀ ਹਨ, ਗ੍ਰਾਮ ਸੇਵਕਾਂ ਦੀ ਵਿਭਾਗ ਪਹਿਲਾਂ ਹੀ 792 ਅਸਾਮੀਆਂ ਦੀ ਭਰਤੀ ਰੱਦ ਕਰ ਚੁੱਕਾ ਹੈ। ਵੱਡੀ ਗਿਣਤੀ ਗ੍ਰਾਮ ਸੇਵਕ ਦੀਆਂ ਅਸਾਮੀਆਂ ਦੀ ਸੇਵਾਮੁਕਤੀ 2027 ਮਾਰਚ ਤੱਕ ਹੋਣ ਜਾ ਰਹੀ ਹੈ।ਜਿਵੇਂ ਪੰਚਾਇਤ ਸਕੱਤਰਾਂ ਨੂੰ ਮਰਜ਼ ਕੀਤਾ ਗਿਆ ਹੈ ਉਸੇ ਸੰਦਰਭ ਵਿਚ ਜਾਰੀ ਗਜ਼ਟ ਵਿਚ ਦਰਜ਼ ਪੰਚਾਇਤੀ ਰਾਜ ਐਕਟ ਰੂਲਾਂ ਦੀ ਰੌਸ਼ਨੀ ਵਿਚ ਨਰੇਗਾ ਮੁਲਾਜ਼ਮਾਂ ਨੂੰ ਤਜਰਬੇ ਦੇ ਆਧਾਰ ਤੇ ਵਿਭਾਗ ਦੀਆਂ ਖਾਲੀ ਅਸਾਮੀਆਂ ਤੇ ਮਰਜ਼ ਕੀਤਾ ਜਾਵੇ। ਜਿਸ ਨਾਲ ਜਿੱਥੇ ਪੰਚਾਇਤ ਵਿਭਾਗ ਦੀ ਖ਼ਾਲੀ ਅਸਾਮੀਆਂ ਦੀ ਸਮੱਸਿਆ ਹੱਲ ਹੋਵੇਗੀ, ਉੱਥੇ ਪਹਿਲੇ ਦਿਨ ਤੋਂ ਹੀ ਤਜਰਬੇਕਾਰ ਸਟਾਫ਼ ਵੀ ਉਪਲੱਬਧ ਹੋਵੇਗਾ।ਜਿਕਰਯੋਗ ਹੈ ਕਿ ਦੋ ਦਹਾਕੇ ਤੋ ਕੱਚੀ ਨੌਕਰੀ ਅਤੇ ਨਿਗੂਣੀ ਤਨਖਾਹ ਦਾ ਸੰਤਾਪ ਭੋਗ ਕੇ ਲੰਘਾ ਚੁੱਕੇ l ਕਈ ਨਰੇਗਾ ਮੁਲਾਜ਼ਮ ਬਿਨਾਂ ਕੋਈ ਲਾਭ ਦਿੱਤੇ ਸੇਵਾ ਮੁਕਤ ਕਰ ਕੇ ਘਰਨੂੰ ਤੋਰ ਦਿੱਤੇ ਗਏ ਹਨ। ਬਹੁਤ ਸਾਰੇ ਮੁਲਾਜ਼ਮ ਗੰਭੀਰ ਬਿਮਾਰੀ, ਭਿਆਨਕ ਹਾਦਸਿਆਂ ਦਾ ਸ਼ਿਕਾਰ ਹੋ ਚੁੱਕੇ ਹਨ।ਇਸ ਮੌਕੇ ਆਗੂਆਂ ਨੇ ਚੇਤਾਵਨੀ ਭਰੇ ਲਹਿਜ਼ੇ ਵਿੱਚ ਕਿਹਾ ਕਿ ਸਾਡੀਆਂ ਸੇਵਾਵਾਂ ਪੰਚਾਇਤ ਵਿਭਾਗ ਵਿਚ ਮਰਜ਼ ਕੀਤਾ ਜਾਵੇ। ਸਰਕਾਰ ਵੱਲੋਂ ਅਪਣਾਏ ਜਾ ਰਹੇ ਪੱਖਪਾਤੀ ਰਵੱਈਏ ਦੇ ਰੋਸ ਵਜੋਂ ਸਮੁੱਚੇ ਪੰਜਾਬ ਦੇ ਮਨਰੇਗਾ ਕਰਮਚਾਰੀਆਂ ਅੰਦਰ ਰੋਸ ਦੀ ਲਹਿਰ ਹੈ l ਮੰਗਾ ਨਾਂ ਮੰਨਣ ਦੀ ਸੂਰਤ ਵਿੱਚ ਆਉਣ ਵਾਲੇ ਸਮੇਂ ਵਿੱਚ ਸੰਘਰਸ ਨੂੰ ਹੋਰ ਤੇਜ਼ ਕੀਤਾ ਜਾਵੇਗਾ ਅਤੇ ਪੰਜਾਬ ਦੇ ਸਮੂਹ ਨਰੇਗਾ ਮਜ਼ਦੂਰਾਂ ਅਤੇ ਭਰਾਤਰੀ ਜਥੇਬੰਦੀਆ ਨੂੰ ਨਾਲ ਲੈ ਕੇ ਵੱਡੇ ਸੰਘਰਸ ਉਲੀਕੇ ਜਾਣਗੇ l ਇਸ ਮੌਕੇ ਪੰਜਾਬ ਦੇ 23 ਜਿਲਿਆ ਤੋ ਆਏ ਜਿਲ੍ਹਾ ਪ੍ਰਧਾਨ ਸਮੇਤ ਵਰਿੰਦਰ ਸਿੰਘ ਬਠਿੰਡਾ ਸਰਪ੍ਰਸਤ, ਰਣਧੀਰ ਸਿੰਘ ਸੰਗਰੂਰ, ਅਮਰੀਕ ਸਿੰਘ ਬਠਿੰਡਾ, ਗੁਰਦੀਪ ਦਾਸ ਸਹਿਣਾ, ਗੁਰਵਿੰਦਰ ਸਿੰਘ ਗਿੱਲ, ਹਰਦੇਵ ਸਿੰਘ ਸਿੱਧੂ, ਗਗਨਦੀਪ ਸਿੰਘ ਸਿੱਧੂ, ਗੁਰਪ੍ਰੀਤ ਸਿੰਘ ਸੇਰਗਿੱਲ ਸਮੇਤ ਨਰੇਗਾ ਮੁਲਾਜ਼ਮ ਹਾਜਰ ਸਨ।
ਮਨਰੇਗਾ ਕਰਮਚਾਰੀਆਂ ਵੱਲੋਂ ਸੇਵਾਵਾਂ ਨਿਯਮਤ ਨਾ ਕਰਨ ਦੇ ਰੋਸ ਵਜੋਂ ਵਿਕਾਸ ਭਵਨ ਮੁਹਾਲੀ ਵਿਖੇ ਸੂਬਾ ਪੱਧਰੀ ਧਰਨਾ ਦਿੱਤਾ •18 ਸਾਲਾਂ ਤੋਂ ਆਪਣੀਆਂ ਸੇਵਾਵਾਂ ਪੱਕੀਆਂ ਕਰਨ ਦੀ ਕਰਦੇ ਆ ਰਹੇ ਮੰਗ • ਮੁੱਖ ਦਫਤਰ ਦਾ ਕੀਤਾ ਘਿਰਾਓ ਬਰਨਾਲਾ, ਬੰਧਨ ਤੋੜ ਸਿੰਘ - ਮਨਰੇਗਾ ਕਰਮਚਾਰੀ ਯੂਨੀਅਨ (ਪੰਜਾਬ ) ਦੇ ਸੂਬਾ ਪ੍ਰਧਾਨ ਗੁਰਸੇਵਕ ਸਿੰਘ ਮਾਨਸਾ ਦੀ ਪ੍ਰਧਾਨਗੀ ਹੇਠ ਮੁੱਖ ਦਫਤਰ ਵਿਕਾਸ਼ ਭਵ, ਮੁਹਾਲੀ ਦਾ ਘਿਰਾਓ ਕਰਦਿਆਂ ਦੱਸਿਆ ਕਿ ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਪੰਜਾਬ ਵਿਚ ਨਰੇਗਾ ਮੁਲਾਜ਼ਮਾਂ ਦੀ ਭਰਤੀ ਪੂਰੇ ਪਾਰਦਰਸ਼ੀ ਢੰਗ ਨਾਲ ਰੈਗੂਲਰ ਭਰਤੀ ਲਈ ਅਪਣਾਏ ਜਾਂਦੇ ਤੈਅ ਮਾਪਦੰਡਾਂ ਅਨੁਸਾਰ ਹੋਈ ਹੈ। ਉਹ ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਅੰਦਰ ਆਪਣੀਆ ਸੇਵਾਵਾਂ ਨਿਯਮਤ ਕਰਵਾਉਣ ਲਈ ਲਗਾਤਾਰ ਸੰਘਰਸ਼ ਲੜਦੇ ਆ ਰਹੇ ਹਨ। ਸਮੇਂ ਸਮੇਂ ਦੀਆਂ ਸਰਕਾਰਾਂ ਵੱਲੋਂ ਆਪਣੇ-ਆਪਣੇ ਪੱਧਰ ਤੇ ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨ ਲਈ ਬਣਾਏ ਕਾਨੂੰਨ ਵੀ ਨਰੇਗਾ ਮੁਲਾਜ਼ਮਾਂ ਦਾ ਕੋਈ ਮਸਲਾ ਹੱਲ ਨਹੀਂ ਕਰਵਾ ਸਕੇ। ਆਪ ਸਰਕਾਰ ਨੇ ਆਉਣ ਤੋ ਪਹਿਲਾਂ ਕਿਹਾ ਸੀ ਕਿ ਸਾਰੇ ਕੱਚੇ ਮੁਲਾਜਮਾ ਨੂੰ ਪੱਕਾ ਕੀਤਾ ਜਾਵੇਗਾ ਪਰ ਸਰਕਾਰ ਦੇ ਸਵਾ ਚਾਰ ਸਿਲ ਬੀਤ ਗਏ ਹਨ ਕੋਈ ਕਾਰਵਾਈ ਨਹੀਂ ਹੋਈ l ਉਨ੍ਹਾਂ ਕਿਹ ਕਿ ਜਦੋਂ ਕਿ ਨਾਲ ਦੇ ਗੁਆਂਢੀ ਸੂਬੇ ਹਿਮਾਚਲ, ਰਾਜਸਥਾਨ, ਓਡੀਸ਼ਾ, ਮੱਧ ਪ੍ਰਦੇਸ਼ ਵਰਗੇ ਸੂਬਿਆਂ ਨੇ ਨਰੇਗਾ ਮੁਲਾਜ਼ਮਾਂ ਨੂੰ ਪੰਚਾਇਤੀ ਵਿਭਾਗ ਵਿੱਚ ਮਰਜ ਕਰ ਕੇ ਰੈਗੂਲਰ ਕਰ ਦਿੱਤਾ ਹੈl ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਪੰਜਾਬ
ਦਾ ਸਮੁੱਚਾ ਦਾਰੋਮਦਾਰ ਨਰੇਗਾ ਮੁਲਾਜ਼ਮਾਂ ਦੇ ਇਰਦ-ਗਿਰਦ ਘੁੰਮ ਰਿਹਾ ਹੈ। ਨਰੇਗਾ ਮੁਲਾਜ਼ਮ ਵਿਭਾਗ ਦੇ ਨਰੇਗਾ ਤੋਂ ਇਲਾਵਾ ਹਰ ਤਰ੍ਹਾਂ ਦੇ ਕੰਮਾਂ ਵਿਚ ਆਪਣੀਆਂ ਵਾਧੂ ਸੇਵਾਵਾਂ ਦੇ ਰਹੇ ਹਨ। ਕੇਂਦਰ ਅਤੇ ਸੂਬਾ ਸਰਕਾਰਾਂ ਦੀ ਕੋਈ ਵੀ ਯੋਜਨਾ ਜਾਂ ਸਰਵੇਖਣ ਨਰੇਗਾ ਮੁਲਾਜ਼ਮਾਂ ਦੀ ਭਾਗੀਦਾਰੀ ਬਿਨਾਂ ਵਿਭਾਗ/ਪਿੰਡਾਂ ਵਿਚ ਲਾਗੂ ਹੋਈ ਅਸੰਭਵ ਹੈ। ਨਰੇਗਾ ਮੁਲਾਜ਼ਮਾਂ ਨੇ ਉਧਾਰ ਮਟੀਰੀਅਲ ਖ਼ਰੀਦ ਕੇ ਪਿੰਡਾਂ ਦੇ ਸਰਵਪੱਖੀ ਵਿਕਾਸ ਵਿਚ ਆਪਣਾ ਵਡਮੁੱਲਾ ਯੋਗਦਾਨ ਪਾਇਆ ਹੈ। ਨਰੇਗਾ ਮੁਲਾਜ਼ਮ ਪਿਛਲੇ 18 ਸਾਲਾਂ ਤੋਂ ਆਪਣੀਆਂ ਸੇਵਾਵਾਂ ਪੱਕੀਆਂ ਕਰਨ ਦੀ ਮੰਗ ਕਰਦੇ ਆ ਰਹੇ ਹਨ। ਪੰਜਾਬ ਦੇ ਨਰੇਗਾ ਮੁਲਾਜ਼ਮਾਂ ਨੂੰ ਪੱਕੇ ਕਰਨ ਨਾਲ ਸੂਬਾ ਸਰਕਾਰ ਦੇ ਖ਼ਜ਼ਾਨੇ 'ਤੇ ਕੋਈ ਵਾਧੂ ਬੋਝ ਵੀ ਨਹੀਂ ਪਵੇਗਾ। 23 ਜਨਵਰੀ 2026 ਨੂੰ ਜਾਰੀ ਗਜ਼ਟ ਰਾਹੀਂ ਵਿਭਾਗ ਦੇ ਵੀਡੀਓਜ਼ (ਗ੍ਰਾਮ ਸੇਵਕਾਂ) ਅਤੇ ਪੰਚਾਇਤ ਸਕੱਤਰਾਂ ਦੇ ਕੇਡਰ ਨੂੰ ਨਵਿਆਉਣ ਉਪਰੰਤ ਨਵੀਂ ਅਸਾਮੀ ਪੰਚਾਇਤ ਵਿਕਾਸ ਸਕੱਤਰ ਬਣਾ ਦਿੱਤੀ ਗਈ ਹੈ। ਇਸ ਨਾਲ ਪੰਚਾਇਤ ਸਕੱਤਰਾਂ ਦਾ ਕੇਡਰ ਪੰਚਾਇਤ ਸੰਮਤੀਆਂ ਤੋਂ ਸਿੱਧਾ ਸਰਕਾਰੀ ਖ਼ਜ਼ਾਨੇ ਵਿਚੋਂ ਤਨਖ਼ਾਹ ਲੈਣ ਦਾ ਹੱਕਦਾਰ ਬਣ ਗਿਆ ਹੈ। ਪੰਚਾਇਤ ਸਕੱਤਰਾਂ ਦੀਆਂ ਮੌਜੂਦਾ ਸਮੇਂ ਵਿਚ ਅਸਾਮੀਆਂ ਖ਼ਾਲੀ ਹਨ, ਗ੍ਰਾਮ ਸੇਵਕਾਂ ਦੀ ਵਿਭਾਗ ਪਹਿਲਾਂ ਹੀ 792 ਅਸਾਮੀਆਂ ਦੀ ਭਰਤੀ ਰੱਦ ਕਰ ਚੁੱਕਾ ਹੈ। ਵੱਡੀ ਗਿਣਤੀ ਗ੍ਰਾਮ ਸੇਵਕ ਦੀਆਂ ਅਸਾਮੀਆਂ ਦੀ ਸੇਵਾਮੁਕਤੀ 2027 ਮਾਰਚ ਤੱਕ ਹੋਣ ਜਾ ਰਹੀ ਹੈ।ਜਿਵੇਂ ਪੰਚਾਇਤ ਸਕੱਤਰਾਂ ਨੂੰ ਮਰਜ਼ ਕੀਤਾ ਗਿਆ ਹੈ ਉਸੇ ਸੰਦਰਭ ਵਿਚ ਜਾਰੀ ਗਜ਼ਟ ਵਿਚ ਦਰਜ਼ ਪੰਚਾਇਤੀ
ਰਾਜ ਐਕਟ ਰੂਲਾਂ ਦੀ ਰੌਸ਼ਨੀ ਵਿਚ ਨਰੇਗਾ ਮੁਲਾਜ਼ਮਾਂ ਨੂੰ ਤਜਰਬੇ ਦੇ ਆਧਾਰ ਤੇ ਵਿਭਾਗ ਦੀਆਂ ਖਾਲੀ ਅਸਾਮੀਆਂ ਤੇ ਮਰਜ਼ ਕੀਤਾ ਜਾਵੇ। ਜਿਸ ਨਾਲ ਜਿੱਥੇ ਪੰਚਾਇਤ ਵਿਭਾਗ ਦੀ ਖ਼ਾਲੀ ਅਸਾਮੀਆਂ ਦੀ ਸਮੱਸਿਆ ਹੱਲ ਹੋਵੇਗੀ, ਉੱਥੇ ਪਹਿਲੇ ਦਿਨ ਤੋਂ ਹੀ ਤਜਰਬੇਕਾਰ ਸਟਾਫ਼ ਵੀ ਉਪਲੱਬਧ ਹੋਵੇਗਾ।ਜਿਕਰਯੋਗ ਹੈ ਕਿ ਦੋ ਦਹਾਕੇ ਤੋ ਕੱਚੀ ਨੌਕਰੀ ਅਤੇ ਨਿਗੂਣੀ ਤਨਖਾਹ ਦਾ ਸੰਤਾਪ ਭੋਗ ਕੇ ਲੰਘਾ ਚੁੱਕੇ l ਕਈ ਨਰੇਗਾ ਮੁਲਾਜ਼ਮ ਬਿਨਾਂ ਕੋਈ ਲਾਭ ਦਿੱਤੇ ਸੇਵਾ ਮੁਕਤ ਕਰ ਕੇ ਘਰਨੂੰ ਤੋਰ ਦਿੱਤੇ ਗਏ ਹਨ। ਬਹੁਤ ਸਾਰੇ ਮੁਲਾਜ਼ਮ ਗੰਭੀਰ ਬਿਮਾਰੀ, ਭਿਆਨਕ ਹਾਦਸਿਆਂ ਦਾ ਸ਼ਿਕਾਰ ਹੋ ਚੁੱਕੇ ਹਨ।ਇਸ ਮੌਕੇ ਆਗੂਆਂ ਨੇ ਚੇਤਾਵਨੀ ਭਰੇ ਲਹਿਜ਼ੇ ਵਿੱਚ ਕਿਹਾ ਕਿ ਸਾਡੀਆਂ ਸੇਵਾਵਾਂ ਪੰਚਾਇਤ ਵਿਭਾਗ ਵਿਚ ਮਰਜ਼ ਕੀਤਾ ਜਾਵੇ। ਸਰਕਾਰ ਵੱਲੋਂ ਅਪਣਾਏ ਜਾ ਰਹੇ ਪੱਖਪਾਤੀ ਰਵੱਈਏ ਦੇ ਰੋਸ ਵਜੋਂ ਸਮੁੱਚੇ ਪੰਜਾਬ ਦੇ ਮਨਰੇਗਾ ਕਰਮਚਾਰੀਆਂ ਅੰਦਰ ਰੋਸ ਦੀ ਲਹਿਰ ਹੈ l ਮੰਗਾ ਨਾਂ ਮੰਨਣ ਦੀ ਸੂਰਤ ਵਿੱਚ ਆਉਣ ਵਾਲੇ ਸਮੇਂ ਵਿੱਚ ਸੰਘਰਸ ਨੂੰ ਹੋਰ ਤੇਜ਼ ਕੀਤਾ ਜਾਵੇਗਾ ਅਤੇ ਪੰਜਾਬ ਦੇ ਸਮੂਹ ਨਰੇਗਾ ਮਜ਼ਦੂਰਾਂ ਅਤੇ ਭਰਾਤਰੀ ਜਥੇਬੰਦੀਆ ਨੂੰ ਨਾਲ ਲੈ ਕੇ ਵੱਡੇ ਸੰਘਰਸ ਉਲੀਕੇ ਜਾਣਗੇ l ਇਸ ਮੌਕੇ ਪੰਜਾਬ ਦੇ 23 ਜਿਲਿਆ ਤੋ ਆਏ ਜਿਲ੍ਹਾ ਪ੍ਰਧਾਨ ਸਮੇਤ ਵਰਿੰਦਰ ਸਿੰਘ ਬਠਿੰਡਾ ਸਰਪ੍ਰਸਤ, ਰਣਧੀਰ ਸਿੰਘ ਸੰਗਰੂਰ, ਅਮਰੀਕ ਸਿੰਘ ਬਠਿੰਡਾ, ਗੁਰਦੀਪ ਦਾਸ ਸਹਿਣਾ, ਗੁਰਵਿੰਦਰ ਸਿੰਘ ਗਿੱਲ, ਹਰਦੇਵ ਸਿੰਘ ਸਿੱਧੂ, ਗਗਨਦੀਪ ਸਿੰਘ ਸਿੱਧੂ, ਗੁਰਪ੍ਰੀਤ ਸਿੰਘ ਸੇਰਗਿੱਲ ਸਮੇਤ ਨਰੇਗਾ ਮੁਲਾਜ਼ਮ ਹਾਜਰ ਸਨ।
- ਮਾਨਯੋਗ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਜੀ ਵੱਲੋਂ ਬਿਨਾਂ ਕਿਸੇ ਪੱਖਪਾਤ ਬਿਨਾਂ ਸਿਫਾਰਸ ਤੋਂ ਦਿੱਤੀਆਂ ਜਾ ਰਹੀਆਂ ਨੌਕਰੀਆਂ ਤਹਿਤ ਹਲਕੇ ਮਹਿਲ ਕਲਾ ਵਿਖੇ ਬੱਚੀ ਹਰਮਨਦੀਪ ਕੌਰ ਵਜੀਦਪੁਰ ਬਦੇਸ਼ਾਂ ਨੂੰ ਡੈਅਰੀ ਵਿਭਾਗ ਵਿੱਚ ਬਤੌਰ ਇੰਸਪੈਕਟਰ ਦੀ ਨੌਕਰੀ ਲੱਗਣ ਤੇ ਹਲਕਾ ਮਹਿਲ ਕਲਾ ਤੋਂ ਵਿਧਾਇਕ ਕੁਲਵੰਤ ਪੰਡੋਰੀ ਵੱਲੋਂ ਦਿੱਤੀਆਂ ਗਈਆਂ ਸ਼ੁਭਕਾਮਨਾ ਤੇ ਕੀਤਾ ਗਿਆ ਸਨਮਾਨ1
- Post by Bandhantor singh2
- Post by GURJIT SINGH KHUDDI1
- Post by ༒♛𝔖𝔥𝔦𝔣𝔞𝔩𝔦 ♛༒꧂1
- ਕਾਂਗਰਸ ਪਾਰਟੀ ਦੇ ਸਾਬਕਾ ਐਮ ਐਲ ਏ ਸੰਜੇ ਤਲਵਾਰ ਨਾਲ ਰਲ ਕੇ ਕੀਤਾ ਗਿਆ ਸੀ ਨਜਾਇਜ਼ ਕਬਜ਼ਾ ਪੁੱਡਾ ਆਪਣੀ ਮਾਲਕੀ ਵਾਲੀ ਜਮੀਨ ਤੇ ਖਾਲੀ ਕਰਾਉਣ ਦਾ ਨੋਟਿਸ ਲਾਉਂਦੀ ਹੋਈ ਤਾਜ ਪੁਰ ਰੋਡ ਸੁਧਾਕਰ ਪਾਠਕ ਨਗਰ ਗਲੀ ਨੰਬਰ 1 ਲੁਧਿਆਨਾ ਪੁੱਡਾ ਗਲਾਡਾ ਮਾਲਕੀ ਵਾਲੀ ਜ਼ਮੀਨ ’ਤੇ ਕਾਂਗਰਸ ਪਾਰਟੀ ਵੱਲੋਂ ਗੈਰ ਕਾਨੂੰਨੀ ਤਰੀਕੇ ਨਾਲ ਸ਼ਿਵ ਸ਼ਕਤੀ ਮੰਦਰ ਬਣਾਇਆ ਗਿਆ ਸੀ1
- ਮਾਨ ਸਰਕਾਰ ਦੀ ਸਲਾਗਾ ਕਰਦੇ ਆ🙏2
- ਵਿਜੇ ਇੰਦਰ ਸਿੰਗਲਾ ਨੇ ਮਾਨਸਾ ਵਿਖੇ ਕਾਂਗਰਸ ਦੀ ਪ੍ਰੈਸ ਕਾਨਫਰੰਸ ਕੀਤੀ ਸੰਬੋਧਨ1
- ਪੰਜਾਬ ਦੀਆਂ ਮੰਡੀਆਂ ਵਿੱਚ ਹੁਣ ਤੱਕ 34 ਲੱਖ ਮੀਟ੍ਰਿਕ ਟਨ ਦੀ ਕੀਤੀ ਗਈ ਖ਼ਰੀਦ: ਲਾਲ ਚੰਦ ਕਟਾਰੂਚੱਕ 1818 ਕਰੋੜ ਰੁਪਏ ਦੀ ਅਦਾਇਗੀ ਕਿਸਾਨਾਂ ਦੇ ਖਾਤਿਆਂ 'ਚ ਕੀਤੀ ਖੁਰਾਕ ਅਤੇ ਸਪਲਾਈ ਮੰਤਰੀ ਵਲੋਂ ਬਰਨਾਲਾ ਦੀ ਮੁੱਖ ਅਨਾਜ ਮੰਡੀ ਦਾ ਦੌਰਾ1