ਦਰੱਖਤਾਂ ਦੀ ਕਟਾਈ ਨੂੰ ਲੈ ਕੇ ਲੋਕਾਂ ਵਿੱਚ ਰੋਸ, ਜ਼ਿੰਮੇਵਾਰਾਂ ਖ਼ਿਲਾਫ਼ ਕਾਰਵਾਈ ਦੀ ਮੰਗ ਰਾਤੋਂ-ਰਾਤ ਨਗਰ ਪੰਚਾਇਤ ਦੇ ਵਾਟਰ ਵਰਕਸ ਵਿੱਚੋਂ ਵੱਢ ਦਿੱਤੇ ਕਈ ਸਾਲ ਪੁਰਾਣੇ ਦਰੱਖਤ ਦਰੱਖਤਾਂ ਦੀ ਕਟਾਈ ਨੂੰ ਲੈ ਕੇ ਲੋਕਾਂ ਵਿੱਚ ਰੋਸ, ਜ਼ਿੰਮੇਵਾਰਾਂ ਖ਼ਿਲਾਫ਼ ਕਾਰਵਾਈ ਦੀ ਮੰਗ ਮੂਣਕ: ( ਨਿਊਜ਼ ਇੰਡੀਆ ਟਾਈਮਜ਼ )ਨਗਰ ਪੰਚਾਇਤ ਦੇ ਵਾਟਰ ਵਰਕਸ ਵਿੱਚੋਂ ਰਾਤੋਂ-ਰਾਤ ਕਈ ਸਾਲ ਪੁਰਾਣੇ ਦਰੱਖਤ ਵੱਢੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਨਰੇਸ ਤਨੇਜਾ, ਸੁਰਿੰਦਰ ਗਰਗ ਕਾਮਰੇਡ ਦੱਸਿਆ ਜਾ ਰਿਹਾ ਹੈ ਕਿ ਵਾਟਰ ਵਰਕਸ ਦੀ ਜਗ੍ਹਾ ’ਤੇ ਖੜ੍ਹੇ ਇਨ੍ਹਾਂ ਦਰੱਖਤਾਂ ਨੂੰ ਬਿਨਾਂ ਕਿਸੇ ਜਾਣਕਾਰੀ ਦੇ ਕੱਟ ਦਿੱਤਾ ਗਿਆ, ਜਿਸ ਕਾਰਨ ਇਲਾਕਾ ਵਾਸੀਆਂ ਵਿੱਚ ਰੋਸ ਪਾਇਆ ਜਾ ਰਿਹਾ ਹੈ। ਲੋਕਾਂ ਦਾ ਕਹਿਣਾ ਹੈ ਕਿ ਇੱਕ ਪਾਸੇ ਸਰਕਾਰ ਵੱਲੋਂ ਵਾਤਾਵਰਣ ਦੀ ਸੰਭਾਲ ਅਤੇ ਵੱਧ ਤੋਂ ਵੱਧ ਬੂਟੇ ਲਗਾਉਣ ਲਈ ਮੁਹਿੰਮਾਂ ਚਲਾਈਆਂ ਜਾ ਰਹੀਆਂ ਹਨ, ਜਦਕਿ ਦੂਜੇ ਪਾਸੇ ਸਰਕਾਰੀ ਜਗ੍ਹਾ ’ਤੇ ਲੱਗੇ ਕਈ ਸਾਲ ਪੁਰਾਣੇ ਦਰੱਖਤਾਂ ਨੂੰ ਰਾਤੋਂ-ਰਾਤ ਵੱਢ ਦਿੱਤਾ ਗਿਆ। ਲੋਕਾਂ ਨੇ ਮੰਗ ਕੀਤੀ ਹੈ ਕਿ ਮਾਮਲੇ ਦੀ ਨਿਰਪੱਖ ਜਾਂਚ ਕਰਵਾਈ ਜਾਵੇ ਅਤੇ ਇਹ ਪਤਾ ਲਗਾਇਆ ਜਾਵੇ ਕਿ ਦਰੱਖਤ ਕੱਟਣ ਦੀ ਇਜਾਜ਼ਤ ਕਿਸ ਵੱਲੋਂ ਦਿੱਤੀ ਗਈ ਸੀ। ਜੇਕਰ ਬਿਨਾਂ ਮਨਜ਼ੂਰੀ ਦੇ ਦਰੱਖਤ ਕੱਟੇ ਗਏ ਹਨ ਤਾਂ ਜ਼ਿੰਮੇਵਾਰ ਵਿਅਕਤੀਆਂ ਖ਼ਿਲਾਫ਼ ਨਿਯਮਾਂ ਅਨੁਸਾਰ ਸਖ਼ਤ ਕਾਰਵਾਈ ਕੀਤੀ ਜਾਵੇ। ਇਲਾਕਾ ਵਾਸੀਆਂ ਨੇ ਪ੍ਰਸ਼ਾਸਨ ਅਤੇ ਨਗਰ ਪੰਚਾਇਤ ਦੇ ਅਧਿਕਾਰੀਆਂ ਤੋਂ ਮੰਗ ਕੀਤੀ ਹੈ ਕਿ ਵਾਟਰ ਵਰਕਸ ਵਿੱਚੋਂ ਵੱਢੇ ਗਏ ਦਰੱਖਤਾਂ ਦੀ ਗਿਣਤੀ, ਕਟਾਈ ਦੀ ਮਨਜ਼ੂਰੀ ਅਤੇ ਲੱਕੜ ਦੀ ਵਰਤੋਂ ਜਾਂ ਵਿਕਰੀ ਸਬੰਧੀ ਪੂਰੀ ਜਾਣਕਾਰੀ ਜਨਤਕ ਕੀਤੀ ਜਾਵੇ।

- ਸ਼ਹੀਦ ਭਗਤ ਸਿੰਘ ਜੀ ਦੇ ਜਨਮਦਿਨ ਨੂੰ ਸਮਰਪਿਤ, ਬੁਢਲਾਡਾ ਵਿੱਚ ਲੱਗਣ ਜਾ ਰਿਹਾ ਹੈ "ਮੇਲਾ ਖੂਨਦਾਨੀਆਂ ਦਾ" ਸਿਰਲੇਖ ਹੇਠ ਵਿਸ਼ਾਲ ਖੂਨਦਾਨ ਕੈੰਪ ਮਿਤੀ 27 ਸਤੰਬਰ 2026 ਐਤਵਾਰ ਨੂੰ ਇਸ ਕੈੰਪ ਵਿੱਚ ਸਾਰੇ ਖੂਨਦਾਨੀਆਂ ਨੂੰ ਪੰਜਾਬੀ ਫ਼ਿਲਮੀ ਅਦਾਕਾਰ "ਰਣਬੀਰ ਰਾਣਾ" ਦੇ ਸ਼ੋਅ "ਬੰਦੇ ਬਣੋ ਬੰਦੇ" ਦੇ ਸਪੈਸ਼ਲ ਪਾਸ ਦਿੱਤੇ ਜਾਣਗੇ ਅਤੇ ਸਾਰੇ ਖੂਨਦਾਨੀਆਂ ਨੂੰ ਸਨਮਾਨ ਵਜੋਂ ਸ਼ਹੀਦ ਭਗਤ ਸਿੰਘ ਜੀ ਦੀ ਇੱਕ ਟੀ-ਸ਼ਰਟ ਅਤੇ ਸਰਟੀਫਿਕੇਟ ਦਿੱਤਾ ਜਾਵੇਗਾ। ਆਓ ਆਪਾਂ ਮਿਲਕੇ ਸ਼ਹੀਦਾਂ ਦੇ ਨਾਂ ਤੇ ਕੁਝ ਚੰਗਾ ਕਰੀਏ ਆਓ ਖੂਨਦਾਨ ਕਰੀਏ ਆਪਣਾ ਨਾਮ ਅੱਜ ਹੀ ਰਜਿਸਟਰਡ ਕਰਵਾਓ ਜੀ। ਨੇਕੀ ਫਾਉਂਡੇਸ਼ਨ ਬੁਢਲਾਡਾ 8760371000 8558971000 ਸ਼ਹੀਦ ਭਗਤ ਸਿੰਘ ਜੀ ਦੇ ਜਨਮਦਿਨ ਨੂੰ ਸਮਰਪਿਤ, ਬੁਢਲਾਡਾ ਵਿੱਚ ਲੱਗਣ ਜਾ ਰਿਹਾ ਹੈ "ਮੇਲਾ ਖੂਨਦਾਨੀਆਂ ਦਾ" ਸਿਰਲੇਖ ਹੇਠ ਵਿਸ਼ਾਲ ਖੂਨਦਾਨ ਕੈੰਪ ਮਿਤੀ 27 ਸਤੰਬਰ 2026 ਐਤਵਾਰ ਨੂੰ ਇਸ ਕੈੰਪ ਵਿੱਚ ਸਾਰੇ ਖੂਨਦਾਨੀਆਂ ਨੂੰ ਪੰਜਾਬੀ ਫ਼ਿਲਮੀ ਅਦਾਕਾਰ "ਰਣਬੀਰ ਰਾਣਾ" ਦੇ ਸ਼ੋਅ "ਬੰਦੇ ਬਣੋ ਬੰਦੇ" ਦੇ ਸਪੈਸ਼ਲ ਪਾਸ ਦਿੱਤੇ ਜਾਣਗੇ ਅਤੇ ਸਾਰੇ ਖੂਨਦਾਨੀਆਂ ਨੂੰ ਸਨਮਾਨ ਵਜੋਂ ਸ਼ਹੀਦ ਭਗਤ ਸਿੰਘ ਜੀ ਦੀ ਇੱਕ ਟੀ-ਸ਼ਰਟ ਅਤੇ ਸਰਟੀਫਿਕੇਟ ਦਿੱਤਾ ਜਾਵੇਗਾ। ਆਓ ਆਪਾਂ ਮਿਲਕੇ ਸ਼ਹੀਦਾਂ ਦੇ ਨਾਂ ਤੇ ਕੁਝ ਚੰਗਾ ਕਰੀਏ ਆਓ ਖੂਨਦਾਨ ਕਰੀਏ ਆਪਣਾ ਨਾਮ ਅੱਜ ਹੀ ਰਜਿਸਟਰਡ ਕਰਵਾਓ ਜੀ। ਨੇਕੀ ਫਾਉਂਡੇਸ਼ਨ ਬੁਢਲਾਡਾ 8760371000 85589710001
- ਸਫਾਈ ਮਜ਼ਦੂਰ ਯੂਨੀਅਨ (ਰਜਿ.) ਰਾਜਪੁਰਾ ਨੇ ਮਨਾਇਆ ਸਥਾਪਨਾ ਦਿਵਸ, ਪ੍ਰਧਾਨ ਅਸ਼ੋਕ ਕੁਮਾਰ ਬਿੱਟੂ ਦਾ ਜਨਮ ਦਿਨ ਵੀ ਮਨਾਇਆ* ਰਾਜਪੁਰਾ, 15 ਸਤੰਬਰ (ਸ਼ਰਮਾ) ਸਫਾਈ ਮਜ਼ਦੂਰ ਯੂਨੀਅਨ (ਰਜਿ.) ਰਾਜਪੁਰਾ ਵੱਲੋਂ ਅੱਜ ਆਪਣਾ ਸਥਾਪਨਾ ਦਿਵਸ ਬੜੇ ਉਤਸ਼ਾਹ ਨਾਲ ਮਨਾਇਆ ਗਿਆ। ਇਸ ਮੌਕੇ ਯੂਨੀਅਨ ਦੇ ਪ੍ਰਧਾਨ ਅਸ਼ੋਕ ਕੁਮਾਰ ਬਿੱਟੂ ਵੱਲੋਂ ਝੰਡੇ ਦੀ ਰਸਮ ਅਦਾ ਕੀਤੀ ਗਈ। ਆਪਣੇ ਸੰਬੋਧਨ ਵਿੱਚ ਉਨ੍ਹਾਂ ਨੇ ਯੂਨੀਅਨ ਦੇ ਸੰਸਥਾਪਕ ਮਰਹੂਮ ਰਾਜ ਕੁਮਾਰ ਜੀ ਨੂੰ ਦਿਲੋਂ ਯਾਦ ਕਰਦਿਆਂ ਧੰਨਵਾਦ ਕੀਤਾ, ਜਿਨ੍ਹਾਂ ਨੇ ਸਾਰੇ ਮਜ਼ਦੂਰਾਂ ਨੂੰ ਇੱਕ ਝੰਡੇ ਥੱਲੇ ਇਕੱਠਾ ਕੀਤਾ ਸੀ ਅਤੇ ਉਨ੍ਹਾਂ ਨੂੰ ਪ੍ਰਧਾਨ ਦੀ ਜ਼ਿੰਮੇਵਾਰੀ ਸੌਂਪੀ ਸੀ। ਉਨ੍ਹਾਂ ਕਿਹਾ ਕਿ ਉਸੇ ਲੜੀ ਨੂੰ ਕਾਇਮ ਰੱਖਦੇ ਹੋਏ ਉਹ ਅੱਜ ਵੀ ਆਪਣੀ ਮਜ਼ਦੂਰ ਯੂਨੀਅਨ ਨਾਲ ਡਟ ਕੇ ਖੜ੍ਹੇ ਹਨ ਅਤੇ ਹਮੇਸ਼ਾ ਮਜ਼ਦੂਰਾਂ ਦੇ ਹੱਕ ਦੀ ਗੱਲ ਕਰਦੇ ਰਹਿਣਗੇ। ਇਸ ਦੌਰਾਨ ਉਹਨਾਂ ਨੇ ਪਤਰਕਾਰਾ ਨਾਲ ਗਲ ਕਰਦੇ ਹੋਏ ਹਲਕਾ ਰਾਜਪੁਰਾ ਦੀ ਵਿਧਾਇਕਾ ਮੈਡਮ ਨੀਨਾ ਮਿੱਤਲ ਦਾ ਵੀ ਧੰਨਵਾਦ ਕੀਤਾ, ਜਿਨ੍ਹਾਂ ਨੇ ਵਿਧਾਨ ਸਭਾ ਵਿੱਚ ਸਫਾਈ ਮਜ਼ਦੂਰਾਂ ਦੇ ਹੱਕ ਦੀ ਅਵਾਜ਼ ਬੁਲੰਦ ਕੀਤੀ। ਇਸ ਦੌਰਾਨ ਯੂਨੀਅਨ ਵੱਲੋਂ ਪ੍ਰਧਾਨ ਅਸ਼ੋਕ ਕੁਮਾਰ ਬਿੱਟੂ ਦਾ ਜਨਮ ਦਿਨ ਵੀ ਬੜੀ ਧੂਮਧਾਮ ਨਾਲ ਮਨਾਇਆ ਗਿਆ। ਇਸ ਮੌਕੇ ਯੂਨੀਅਨ ਦੀਆਂ ਮਾਤਾਵਾਂ, ਭੈਣਾਂ ਅਤੇ ਸਮੂਹ ਅਹੁਦੇਦਾਰ ਵੱਡੀ ਗਿਣਤੀ ਵਿੱਚ ਹਾਜ਼ਰ ਰਹੇ ਅਤੇ ਪ੍ਰੋਗਰਾਮ ਨੂੰ ਸਫਲ ਬਣਾਇਆ।3
- ਟਰੱਕ-ਬੱਸ ਬਾਡੀ ਬਿਲਡਰ ਇੰਡਸਟਰੀ ਨੂੰ ਬਚਾਉਣ ਹਰ ਸੰਭਵ ਯਤਨ ਕੀਤਾ ਜਾਵੇਗਾ-ਡਾ ਅਮਰ ਸਿੰਘ ਦੇਸ਼ ਦੀ ਸਭ ਤੋਂ ਵੱਡੀ ਟਰੱਕ ਬਾਡੀ ਬਿਲਡਿੰਗ ਮਾਰਕੀਟਾਂ ਵਿੱਚੋਂ ਇੱਕ ਮੰਨੀ ਜਾਂਦੀ ਸਰਹਿੰਦ ਦੀ ਟਰੱਕ ਬਾਡੀ ਬਿਲਡਰਸ ਮਾਰਕੀਟ 'ਤੇ ਸੁਪਰੀਮ ਕੋਰਟ ਵੱਲੋਂ ਹਟਾਉਣ ਦੇ ਹੁਕਮ ਜਾਰੀ ਕੀਤੇ ਗਏ ਹਨ। ਅਦਾਲਤੀ ਹੁਕਮਾਂ ਦੀ ਤਾਮੀਲ ਕਰਦਿਆਂ ਜ਼ਿਲ੍ਹਾ ਪ੍ਰਸ਼ਾਸਨ ਨੇ ਖਾਲੀ ਕਰਵਾ ਦਿੱਤਾ ਹੈ। ਇਸੇ ਦੌਰਾਨ ਸਰਹਿੰਦ ਦੀ ਟਰੱਕ ਬਾਡੀ ਬਿਲਡਰਸ ਮਾਰਕੀਟ ਵਿਖੇ ਪਹੁੰਚੇ ਕਾਂਗਰਸ ਪਾਰਟੀ ਦੇ ਫਤਿਹਗੜ੍ਹ ਸਾਹਿਬ ਦੇ ਸੰਸਦ ਡਾ. ਅਮਰ ਸਿੰਘ ਅਤੇ ਸਾਬਕਾ ਵਿਧਾਇਕ ਕੁਲਜੀਤ ਸਿੰਘ ਨਾਗਰਾ ਨੇ ਬਾਡੀ ਬਿਲਡਰਾਂ ਨਾਲ ਵਿਸ਼ੇਸ਼ ਮੁਲਾਕਾਤ ਕਰਕੇ ਉਨ੍ਹਾਂ ਦੀਆਂ ਸਮੱਸਿਆਵਾਂ ਸੁਣੀਆਂ।1
- ਉਸਤਾਦ ਬਰਕਤ ਸਿੱਧੂ ਜੀ ਦੇ ਮੇਲੇ ਦੀ ਮਹਿਫ਼ਿਲ ਵਿੱਚ ਇਸ ਵਾਰ ਸੱਯਦਾ ਬੇਗਮ ਜੀ ਅਤੇ ਨਾਮਵਰ ਕਲਾਕਾਰ ਲਾਉਣਗੇ ਰੌਣਕਾ1
- ਦੋਰਾਹਾ ਵਿਖੇ ਚੋਰਾਂ ਦੇ ਹੌਸਲੇ ਬੁਲੰਦ,ਚੋਰ ਨੇ ਦਿਨ ਦਿਹਾੜੇ ਹਸਪਤਾਲ ਚ ਸਟਾਫ ਦਾ ਪਰਸ ਕੀਤਾ ਚੋਰੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਜੋ ਇਸ ਵਿਅਕਤੀ ਦੀ ਪਹਿਚਾਨ ਹੋ ਸਕੇ ਦੋਰਾਹਾ ਵਿਖੇ ਚੋਰਾਂ ਦੇ ਹੌਸਲੇ ਬੁਲੰਦ,ਚੋਰ ਨੇ ਦਿਨ ਦਿਹਾੜੇ ਹਸਪਤਾਲ ਚ ਸਟਾਫ ਦਾ ਪਰਸ ਕੀਤਾ ਚੋਰੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਜੋ ਇਸ ਵਿਅਕਤੀ ਦੀ ਪਹਿਚਾਨ ਹੋ ਸਕੇ1
- ❤️🩹🌎☹️❤️🩹🌎☹️🌎❤️🩹🌎🍆🐄😡🥰🥰😡🦬😏🫣🫂😝❤️🩹😝😏🤍🫣🤞😡👋🍆🫂🫣🫂😡🫂🫣🫂🍆❤️🩹😝😭😡😭🌎1
- ਪਖੋਵਾਲ-ਸਰਾਭਾ ਰੋਡ (ਪਿੰਡ ਢੈਪਈ, ਗੁਰਦੁਆਰਾ ਨਾਨਕਸਰ ਠਾਠ ਸਾਹਿਬ ਨੇੜੇ) 14 ਸਤੰਬਰ ਐਤਵਾਰ ਪਖੋਵਾਲ-ਸਰਾਭਾ ਰੋਡ 'ਤੇ ਗੁਰਦੁਆਰਾ ਨਾਨਕਸਰ ਠਾਠ ਸਾਹਿਬ (ਪਿੰਡ ਢੈਪਈ) ਦੇ ਕੋਲ ਇੱਕ ਦਰਦਨਾਕ ਸੜਕ ਹਾਦਸਾ ਵਾਪਰਿਆ, ਜਿੱਥੇ ਟਰੱਕ ਅਤੇ ਇਨੋਵਾ ਗੱਡੀ ਦੀ ਆਪਸ ਵਿੱਚ ਭਿਆਨਕ ਟੱਕਰ ਹੋ ਗਈ। ਵਾਹਿਗੁਰੂ ਦੀ ਮਿਹਰ ਨਾਲ ਕਿਸੇ ਵੀ ਤਰ੍ਹਾਂ ਦਾ ਜਾਨੀ ਨੁਕਸਾਨ ਨਹੀਂ ਹੋਇਆ ਤੇ ਸਾਰੇ ਸੁਰੱਖਿਅਤ ਹਨ, ਪਰ ਮਾਲੀ ਨੁਕਸਾਨ ਬਹੁਤ ਜ਼ਿਆਦਾ ਹੋਇਆ ਹੈ। ਸੜਕ 'ਤੇ ਚਲਦਿਆਂ ਕਿਰਪਾ ਕਰਕੇ ਆਪਣੀ ਗੱਡੀ ਦੀ ਰਫ਼ਤਾਰ 'ਤੇ ਕਾਬੂ ਰੱਖੋ ਅਤੇ ਸਾਵਧਾਨੀ ਨਾਲ ਵਾਹਨ ਚਲਾਓ। 1
- ਫਤਿਹਗੜ੍ਹ ਸਾਹਿਬ ਵਿਖੇ ਭਾਰਤੀ ਜਨਤਾ ਪਾਰਟੀ ਵੱਲੋਂ ਪੰਜਾਬ ਨੂੰ ਨਸ਼ਾ ਮੁਕਤ ਕਰਨ ਦੇ ਉਦੇਸ਼ ਨਾਲ 19 ਸਤੰਬਰ ਨੂੰ ਵਿਸ਼ੇਸ਼ ਰੈਲੀ ਫਤਿਹਗੜ੍ਹ ਸਾਹਿਬ ਵਿਖੇ ਭਾਰਤੀ ਜਨਤਾ ਪਾਰਟੀ ਵੱਲੋਂ ਪੰਜਾਬ ਨੂੰ ਨਸ਼ਾ ਮੁਕਤ ਕਰਨ ਦੇ ਉਦੇਸ਼ ਨਾਲ 19 ਸਤੰਬਰ ਨੂੰ ਵਿਸ਼ੇਸ਼ ਰੈਲੀ ਕੀਤੀ ਜਾਵੇਗੀ। ਇਸ ਰੈਲੀ ਤੋਂ ਬਾਅਦ ਪੰਜਾਬ ਭਰ ਵਿੱਚ ਨਸ਼ਿਆਂ ਖ਼ਿਲਾਫ਼ ਜਾਗਰੂਕਤਾ ਮੁਹਿੰਮ ਤਹਿਤ ‘ਨਸ਼ਾ ਯਾਤਰਾ’ ਸ਼ੁਰੂ ਕੀਤੀ ਜਾਵੇਗੀ। ਇਸ ਸਬੰਧੀ ਤਿਆਰੀਆਂ ਦਾ ਜਾਇਜ਼ਾ ਲੈਣ ਮੌਕੇ ਰਾਜ ਸਭਾ ਮੈਂਬਰ ਅਤੇ ਭਾਜਪਾ ਆਗੂ ਸਤੀਸ਼ ਪੂਨੀਆ, ਜ਼ਿਲ੍ਹਾ ਪ੍ਰਧਾਨ ਦੀਦਾਰ ਸਿੰਘ ਭੱਟੀ, ਜਗਦੀਪ ਸਿੰਘ ਚੀਮਾ ਅਤੇ ਜਰਨਲ ਸਕੱਤਰ ਪਰਮਿੰਦਰ ਸਿੰਘ ਬਰਾੜ ਤੇ ਸਮੇਤ ਪਾਰਟੀ ਦੇ ਆਗੂ ਤੇ ਵਰਕਰ ਮੌਜੂਦ ਰਹੇ। ਇਸ ਮੌਕੇ ਪੰਜਾਬ ਭਾਜਪਾ ਦੇ ਪ੍ਰਧਾਨ ਕੇਵਲ ਸਿੰਘ ਢਿੱਲੋਂ ਨੇ ਕਿਹਾ ਕਿ ਭਾਰਤੀ ਜਨਤਾ ਪਾਰਟੀ ਵੱਲੋਂ ਪੰਜਾਬ ਨੂੰ ਨਸ਼ਿਆਂ ਤੋਂ ਮੁਕਤ ਕਰਨ ਲਈ ਸੂਬੇ ਦੇ 117 ਵਿਧਾਨ ਸਭਾ ਹਲਕਿਆਂ ਵਿੱਚ ਰੈਲੀਆਂ ਕੀਤੀਆਂ ਜਾ ਰਹੀਆਂ ਹਨ। ਇਨ੍ਹਾਂ ਰੈਲੀਆਂ ਰਾਹੀਂ ਲੋਕਾਂ ਨੂੰ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਬਾਰੇ ਜਾਗਰੂਕ ਕਰਨ ਦੇ ਨਾਲ-ਨਾਲ ਨਸ਼ਿਆਂ ਖ਼ਿਲਾਫ਼ ਇਕਜੁੱਟ ਹੋਣ ਦਾ ਸੱਦਾ ਦਿੱਤਾ ਜਾ ਰਿਹਾ ਹੈ।ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਨਸ਼ਿਆਂ ਦੀ ਸਮੱਸਿਆ ਗੰਭੀਰ ਰੂਪ ਧਾਰਨ ਕਰ ਚੁੱਕੀ ਹੈ ਅਤੇ ਇਸ ਦੇ ਖਾਤਮੇ ਲਈ ਸਿਰਫ਼ ਸਰਕਾਰੀ ਪੱਧਰ ’ਤੇ ਹੀ ਨਹੀਂ, ਸਗੋਂ ਸਮਾਜ ਦੇ ਹਰ ਵਰਗ ਨੂੰ ਆਪਣੀ ਜ਼ਿੰਮੇਵਾਰੀ ਨਿਭਾਉਣੀ ਪਵੇਗੀ।1