logo
Shuru
Apke Nagar Ki App…
  • Latest News
  • News
  • Politics
  • Elections
  • Viral
  • Astrology
  • Horoscope in Hindi
  • Horoscope in English
  • Latest Political News
logo
Shuru
Apke Nagar Ki App…

ਬਰਨਾਲਾ ਦੇ ਪਿੰਡ ਘੁੰਨਸ ਵਿਖੇ ਕਹਾਣੀਕਾਰ ਵਰਿਆਮ ਸਿੰਘ ਸੰਧੂ ਸਮੇਤ 52 ਕਵੀ ਸਨਮਾਨਿਤ ਕੀਤੇ ਬਰਨਾਲਾ, 19 ਅਪ੍ਰੈਲ ( ਗੁਰਜੀਤ ਸਿੰਘ ਖੁੱਡੀ )-- ਸੰਤ ਅਤਰ ਸਿੰਘ ਘੁੰਨਸ ਯਾਦਗਾਰੀ ਸਾਹਿਤਕ ਟਰੱਸਟ ਵੱਲੋਂ ਗੁਰਦੁਆਰਾ ਸਾਹਿਬ ਤਪ ਅਸਥਾਨ ਸੰਤ ਅਤਰ ਸਿੰਘ ਘੁੰਨਸ ਵਿਖੇ ਵਿਸਾਖੀ ਦੇ ਪਵਿੱਤਰ ਦਿਹਾੜੇ ਨੂੰ ਸਮਰਪਿਤ ਵਿਸ਼ਾਲ ਸਨਮਾਨ ਸਮਾਰੋਹ ਕਰਵਾਇਆ ਗਿਆ। ਜਿਸ ਵਿਚ ਪੰਜਾਬੀ ਦੇ ਪ੍ਰਸਿੱਧ ਕਹਾਣੀਕਾਰ ਵਰਿਆਮ ਸਿੰਘ ਸੰਧੂ ਨੂੰ ਸਨਮਾਨਿਤ ਕੀਤਾ ਗਿਆ। ਸਨਮਾਨਿਤ ਹੋਣ ਉਪਰੰਤ ਸੰਧੂ ਨੇ ਕਿਹਾ ਕਿ ਮੇਰੇ ਅੱਧੀ ਸਦੀ ਦੇ ਸਾਹਿਤਕ ਸਫ਼ਰ ਦੌਰਾਨ ਇਹ ਪਹਿਲਾ ਮੌਕਾ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜੂਰੀ ਵਿਚ ਮੇਰਾ ਸਨਮਾਨ ਹੋਇਆ ਹੈ। ਉਨ੍ਹਾਂ ਕਿਹਾ ਕਿ ਮੇਰੇ ਲਈ ਇਹ ਵੀ ਖ਼ੁਸ਼ੀ ਦੀ ਗੱਲ ਹੈ ਕਿ ਇਸ ਅਸਥਾਨ 'ਤੇ ਮੈਥੋਂ ਪਹਿਲਾਂ 53 ਪੰਜਾਬੀ ਬੋਲੀ ਦੀ ਸੇਵਾ ਕਰਨ ਵਾਲ਼ੇ ਸਿਰਮੌਰ ਲੇਖਕਾਂ ਨੂੰ ਸਨਮਾਨਿਤ ਕੀਤਾ ਜਾ ਚੁੱਕਿਆ ਹੈ। ਉਨ੍ਹਾਂ ਵਿਚ ਉਹ ਲੇਖਕ ਵੀ ਸ਼ਾਮਿਲ ਹਨ, ਜਿਨ੍ਹਾਂ ਨੂੰ ਪੜ੍ਹ -ਪੜ੍ਹ ਕੇ ਹੀ ਮੈਂ ਲੇਖਕ ਬਣਿਆ। ਉਨ੍ਹਾਂ ਮੁੱਖ ਸੇਵਾਦਾਰ ਸੰਤ ਬਲਵੀਰ ਸਿੰਘ ਘੁੰਨਸ ਦਾ ਉੱਚੇਚਾ ਧੰਨਵਾਦ ਕੀਤਾ। ਸੰਧੂ ਬਾਰੇ ਬੋਲਦਿਆਂ ਸਾਹਿਤ ਅਕੈਡਮੀ ਲੁਧਿਆਣਾ ਦੇ ਸਾਬਕਾ ਪ੍ਰਧਾਨ ਅਤੇ ਪ੍ਰਸਿੱਧ ਕਵੀ ਲਖਵਿੰਦਰ ਸਿੰਘ ਜੌਹਲ ਨੇ ਕਿਹਾ ਕਿ ਸੰੰਧੂ ਪੰਜਾਬੀ ਕਹਾਣੀ ਦਾ ਆਖ਼ਰੀ ਮੀਲ ਪੱਥਰ ਹੈ। ਉਨ੍ਹਾਂ ਦੀਆਂ ਕਹਾਣੀਆਂ ਵੱਖ -ਵੱਖ ਪਾਠ ਕਰਮਾਂ ਵਿਚ ਪਹਿਲਾਂ ਵੀ ਲੱਗੀਆਂ ਹੋਈਆਂ ਸਨ ਤੇ ਅੱਜ ਵੀ ਪੜ੍ਹਾਈਆਂ ਜਾ ਰਹੀਆਂ ਹਨ। ਟਰੱਸਟ ਦੇ ਜਨਰਲ ਸਕੱਤਰ ਬੂਟਾ ਸਿੰਘ ਚੌਹਾਨ ਨੇ ਕਿਹਾ ਕਿ ਸੰਧੂ ਦਾ ਸਨਮਾਨ ਕਰ ਕੇ ਟਰੱਸਟ ਨੇ ਆਪਣੀ ਚਿਰੋਕਣੀ ਕਮੀ ਪੂਰੀ ਕਰ ਲਈ ਹੈ। ਇਹ ਸਨਮਾਨ ਦੁਸਾਹਿਰੇ ਵਾਲੇ ਦਿਨ ਹੁੰਦਾ ਸੀ, ਉਦੋਂ ਉਹ ਵਿਦੇਸ਼ ਵਿਚ ਹੁੰਦੇ ਸਨ । ਇਸ ਵਾਰ ਅਸੀਂ ਆਪਣੀ ਰਿਵਾਇਤ ਨੂੰ ਨਜ਼ਰਅੰਦਾਜ਼ ਕਰ ਕੇ ਆਪਣੀ ਕਮੀ ਪੂਰੀ ਕੀਤੀ ਹੈ। ਸੰਤ ਬਲਵੀਰ ਸਿੰਘ ਘੁੰਨਸ ਸਾਬਕਾ ਸੰਸਦੀ ਸਕੱਤਰ ਪੰਜਾਬ ਸਰਕਾਰ ਨੇ ਕਿਹਾ ਕਿ ਵਰਿਆਮ ਸਿੰਘ ਸੰਧੂ ਨੇ ਗਦਰੀ ਬਾਬਿਆਂ ਬਾਰੇ ਏਨੀ ਖੋਜ ਨਿਸ਼ਕਾਮ ਤੌਰ 'ਤੇ ਇਕੱਲਿਆਂ ਕਰ ਦਿੱਤੀ ਹੈ, ਜੋ ਕਾਰਜ ਇਕ ਸਰਕਾਰੀ ਅਦਾਰਾ ਵੀ ਨਹੀਂ ਸੀ ਕਰ ਸਕਦਾ। ਉਨ੍ਹਾਂ ਦੱਸਿਆ ਕਿ ਟਰੱਸਟ ਅੱਜ ਕਹਾਣੀਕਾਰ ਸੰਧੂ ਸਮੇਤ 54 ਲੇਖਕਾਂ ਨੂੰ ਸਨਮਾਨਿਤ ਕਰ ਚੁੱਕਿਆ ਹੈ। ਸ਼ੋਮਣੀ ਕਮੇਟੀ ਮੈਂਬਰ ਜਥੇਦਾਰ ਬਲਦੇਵ ਸਿੰਘ ਚੁੰਘਾਂ ਨੇ ਕਿਹਾ ਕਿ ਵਰਿਆਮ ਸੰਧੂ ਨੂੰ ਸ਼ੋਸਲ ਮੀਡੀਆ 'ਤੇ ਵੀ ਵੱਡੇ ਪੱਧਰ 'ਤੇ ਪੜ੍ਹਿਆ ਜਾਂਦਾ ਹੈ। ਟਰੱਸਟ ਦੀਆਂ ਪ੍ਰਾਪਤੀਆਂ ਦੀ ਰਿਪੋਰਟ ਡਾ: ਭੁਪਿੰਦਰ ਸਿੰਘ ਬੇਦੀ ਨੇ ਪੜ੍ਹੀ। ਇਸ ਉਪਰੰਤ ਬਰਨਾਲਾ ਜ਼ਿਲ੍ਹੇ ਨਾਲ ਸਬੰਧਿਤ 52 ਕਵੀਆਂ ਨੂੰ ਯਥਾਯੋਗ ਰਾਸ਼ੀ ਅਤੇ ਗਰਮ ਸ਼ਾਲਾਂ ਦੇ ਕੇ ਸਨਮਾਨਤ ਕੀਤਾ ਗਿਆ। ਸਨਮਾਨ ਕਰਨ ਵੇਲੇ ਬੀਬੀ ਬਲਜੀਤ ਕੌਰ ਘੁੰਨਸ, ਮਾ: ਹਰਬੰਸ ਸਿੰਘ ਸ਼ੇਰਪੁਰ, ਬਾਬਾ ਸਿੰਦਰ ਸਿੰਘ ਅਤੇ ਜਸਵਿੰਦਰ ਸਿੰਘ ਲੱਧੜ ਨੇ ਵੀ ਸਾਥ ਦਿੱਤਾ। ਸਨਮਾਨਿਤ ਕਵੀਆਂ ਵੱਲੋਂ ਤੇਜਾ ਸਿੰਘ ਤਿਲਕ ਨੇ ਸਮੂਹ ਕਵੀਆਂ ਨੂੰ ਸਨਮਾਨਿਤ ਕਰਨ ਬਦਲੇ ਸੰਤ ਘੰਨਸ ਦਾ ਉੱਚੇਚਾ ਧੰਨਵਾਦ ਕੀਤਾ। ਮੰਚ ਸੰਚਾਲਨ ਬੂਟਾ ਸਿੰਘ ਚੌਹਾਨ ਨੇ ਕੀਤਾ। ਇਸ ਮੌਕੇ ਤੇ ਮਨਜੀਤ ਸਿੰਘ ਘੜੈਲੀ, ਗੁਰਜੀਤ ਸਿੰਘ ਖੁੱਡੀ, ਗੁਰਪ੍ਰੀਤ ਸਿੰਘ ਕਾਹਨੇਕੇ, ਦਰਸਨ ਸਿੰਘ ਖੇੜੀ, ਹਰਪ੍ਰੀਤ ਸਿੰਘ ਸੰਗਰੂਰ, ਡਾ: ਅਮਨਦੀਪ ਸਿੰਘ ਟੱਲੇਵਾਲੀਆ, ਕੁਲਵੰਤ ਸਿੰਘ ਧਿੰਗੜ, ਰਾਮ ਸਿੰਘ ਬੀਹਲਾ ਆਦਿ ਸਮੇਤ ਸਾਮਿਲ ਸਨ l ਫੋਟੋ ਕੈਪਸ਼ਨ - ਕਹਾਣੀਕਾਰ ਵਰਿਆਮ ਸਿੰਘ ਸੰਧੂ ਨੂੰ ਸਨਮਾਨਿਤ ਕਰਦੇ ਹੋਏ ਸੰਤ ਬਲਬੀਰ ਸਿੰਘ ਘੁੰਨਸ, ਨਾਲ ਹੋਰ ਸ਼ਖ਼ਸੀਅਤਾਂ।

20 hrs ago
user_GURJIT SINGH KHUDDI
GURJIT SINGH KHUDDI
Press advisory ਬਰਨਾਲਾ, ਬਰਨਾਲਾ, ਪੰਜਾਬ•
20 hrs ago
229e0eea-9da3-4121-a60c-b2fa9c59d991

ਬਰਨਾਲਾ ਦੇ ਪਿੰਡ ਘੁੰਨਸ ਵਿਖੇ ਕਹਾਣੀਕਾਰ ਵਰਿਆਮ ਸਿੰਘ ਸੰਧੂ ਸਮੇਤ 52 ਕਵੀ ਸਨਮਾਨਿਤ ਕੀਤੇ ਬਰਨਾਲਾ, 19 ਅਪ੍ਰੈਲ ( ਗੁਰਜੀਤ ਸਿੰਘ ਖੁੱਡੀ )-- ਸੰਤ ਅਤਰ ਸਿੰਘ ਘੁੰਨਸ ਯਾਦਗਾਰੀ ਸਾਹਿਤਕ ਟਰੱਸਟ ਵੱਲੋਂ ਗੁਰਦੁਆਰਾ ਸਾਹਿਬ ਤਪ ਅਸਥਾਨ ਸੰਤ ਅਤਰ ਸਿੰਘ ਘੁੰਨਸ ਵਿਖੇ ਵਿਸਾਖੀ ਦੇ ਪਵਿੱਤਰ ਦਿਹਾੜੇ ਨੂੰ ਸਮਰਪਿਤ ਵਿਸ਼ਾਲ ਸਨਮਾਨ ਸਮਾਰੋਹ ਕਰਵਾਇਆ ਗਿਆ। ਜਿਸ ਵਿਚ ਪੰਜਾਬੀ ਦੇ ਪ੍ਰਸਿੱਧ ਕਹਾਣੀਕਾਰ ਵਰਿਆਮ ਸਿੰਘ ਸੰਧੂ ਨੂੰ ਸਨਮਾਨਿਤ ਕੀਤਾ ਗਿਆ। ਸਨਮਾਨਿਤ ਹੋਣ ਉਪਰੰਤ ਸੰਧੂ ਨੇ ਕਿਹਾ ਕਿ ਮੇਰੇ ਅੱਧੀ ਸਦੀ ਦੇ ਸਾਹਿਤਕ ਸਫ਼ਰ ਦੌਰਾਨ ਇਹ ਪਹਿਲਾ ਮੌਕਾ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜੂਰੀ ਵਿਚ ਮੇਰਾ ਸਨਮਾਨ ਹੋਇਆ ਹੈ। ਉਨ੍ਹਾਂ ਕਿਹਾ ਕਿ ਮੇਰੇ ਲਈ ਇਹ ਵੀ ਖ਼ੁਸ਼ੀ ਦੀ ਗੱਲ ਹੈ ਕਿ ਇਸ ਅਸਥਾਨ 'ਤੇ ਮੈਥੋਂ ਪਹਿਲਾਂ 53 ਪੰਜਾਬੀ ਬੋਲੀ ਦੀ ਸੇਵਾ ਕਰਨ ਵਾਲ਼ੇ ਸਿਰਮੌਰ ਲੇਖਕਾਂ ਨੂੰ ਸਨਮਾਨਿਤ ਕੀਤਾ ਜਾ ਚੁੱਕਿਆ ਹੈ। ਉਨ੍ਹਾਂ ਵਿਚ ਉਹ ਲੇਖਕ ਵੀ ਸ਼ਾਮਿਲ ਹਨ, ਜਿਨ੍ਹਾਂ ਨੂੰ ਪੜ੍ਹ -ਪੜ੍ਹ ਕੇ ਹੀ ਮੈਂ ਲੇਖਕ ਬਣਿਆ। ਉਨ੍ਹਾਂ ਮੁੱਖ ਸੇਵਾਦਾਰ ਸੰਤ ਬਲਵੀਰ ਸਿੰਘ ਘੁੰਨਸ ਦਾ ਉੱਚੇਚਾ ਧੰਨਵਾਦ ਕੀਤਾ। ਸੰਧੂ

03ec00b1-45e5-4111-bf95-bf2494f40a7b

ਬਾਰੇ ਬੋਲਦਿਆਂ ਸਾਹਿਤ ਅਕੈਡਮੀ ਲੁਧਿਆਣਾ ਦੇ ਸਾਬਕਾ ਪ੍ਰਧਾਨ ਅਤੇ ਪ੍ਰਸਿੱਧ ਕਵੀ ਲਖਵਿੰਦਰ ਸਿੰਘ ਜੌਹਲ ਨੇ ਕਿਹਾ ਕਿ ਸੰੰਧੂ ਪੰਜਾਬੀ ਕਹਾਣੀ ਦਾ ਆਖ਼ਰੀ ਮੀਲ ਪੱਥਰ ਹੈ। ਉਨ੍ਹਾਂ ਦੀਆਂ ਕਹਾਣੀਆਂ ਵੱਖ -ਵੱਖ ਪਾਠ ਕਰਮਾਂ ਵਿਚ ਪਹਿਲਾਂ ਵੀ ਲੱਗੀਆਂ ਹੋਈਆਂ ਸਨ ਤੇ ਅੱਜ ਵੀ ਪੜ੍ਹਾਈਆਂ ਜਾ ਰਹੀਆਂ ਹਨ। ਟਰੱਸਟ ਦੇ ਜਨਰਲ ਸਕੱਤਰ ਬੂਟਾ ਸਿੰਘ ਚੌਹਾਨ ਨੇ ਕਿਹਾ ਕਿ ਸੰਧੂ ਦਾ ਸਨਮਾਨ ਕਰ ਕੇ ਟਰੱਸਟ ਨੇ ਆਪਣੀ ਚਿਰੋਕਣੀ ਕਮੀ ਪੂਰੀ ਕਰ ਲਈ ਹੈ। ਇਹ ਸਨਮਾਨ ਦੁਸਾਹਿਰੇ ਵਾਲੇ ਦਿਨ ਹੁੰਦਾ ਸੀ, ਉਦੋਂ ਉਹ ਵਿਦੇਸ਼ ਵਿਚ ਹੁੰਦੇ ਸਨ । ਇਸ ਵਾਰ ਅਸੀਂ ਆਪਣੀ ਰਿਵਾਇਤ ਨੂੰ ਨਜ਼ਰਅੰਦਾਜ਼ ਕਰ ਕੇ ਆਪਣੀ ਕਮੀ ਪੂਰੀ ਕੀਤੀ ਹੈ। ਸੰਤ ਬਲਵੀਰ ਸਿੰਘ ਘੁੰਨਸ ਸਾਬਕਾ ਸੰਸਦੀ ਸਕੱਤਰ ਪੰਜਾਬ ਸਰਕਾਰ ਨੇ ਕਿਹਾ ਕਿ ਵਰਿਆਮ ਸਿੰਘ ਸੰਧੂ ਨੇ ਗਦਰੀ ਬਾਬਿਆਂ ਬਾਰੇ ਏਨੀ ਖੋਜ ਨਿਸ਼ਕਾਮ ਤੌਰ 'ਤੇ ਇਕੱਲਿਆਂ ਕਰ ਦਿੱਤੀ ਹੈ, ਜੋ ਕਾਰਜ ਇਕ ਸਰਕਾਰੀ ਅਦਾਰਾ ਵੀ ਨਹੀਂ ਸੀ ਕਰ ਸਕਦਾ। ਉਨ੍ਹਾਂ ਦੱਸਿਆ ਕਿ ਟਰੱਸਟ ਅੱਜ ਕਹਾਣੀਕਾਰ ਸੰਧੂ ਸਮੇਤ 54 ਲੇਖਕਾਂ ਨੂੰ ਸਨਮਾਨਿਤ ਕਰ ਚੁੱਕਿਆ ਹੈ।

51c67987-12c7-4153-9642-08872781cfdc

ਸ਼ੋਮਣੀ ਕਮੇਟੀ ਮੈਂਬਰ ਜਥੇਦਾਰ ਬਲਦੇਵ ਸਿੰਘ ਚੁੰਘਾਂ ਨੇ ਕਿਹਾ ਕਿ ਵਰਿਆਮ ਸੰਧੂ ਨੂੰ ਸ਼ੋਸਲ ਮੀਡੀਆ 'ਤੇ ਵੀ ਵੱਡੇ ਪੱਧਰ 'ਤੇ ਪੜ੍ਹਿਆ ਜਾਂਦਾ ਹੈ। ਟਰੱਸਟ ਦੀਆਂ ਪ੍ਰਾਪਤੀਆਂ ਦੀ ਰਿਪੋਰਟ ਡਾ: ਭੁਪਿੰਦਰ ਸਿੰਘ ਬੇਦੀ ਨੇ ਪੜ੍ਹੀ। ਇਸ ਉਪਰੰਤ ਬਰਨਾਲਾ ਜ਼ਿਲ੍ਹੇ ਨਾਲ ਸਬੰਧਿਤ 52 ਕਵੀਆਂ ਨੂੰ ਯਥਾਯੋਗ ਰਾਸ਼ੀ ਅਤੇ ਗਰਮ ਸ਼ਾਲਾਂ ਦੇ ਕੇ ਸਨਮਾਨਤ ਕੀਤਾ ਗਿਆ। ਸਨਮਾਨ ਕਰਨ ਵੇਲੇ ਬੀਬੀ ਬਲਜੀਤ ਕੌਰ ਘੁੰਨਸ, ਮਾ: ਹਰਬੰਸ ਸਿੰਘ ਸ਼ੇਰਪੁਰ, ਬਾਬਾ ਸਿੰਦਰ ਸਿੰਘ ਅਤੇ ਜਸਵਿੰਦਰ ਸਿੰਘ ਲੱਧੜ ਨੇ ਵੀ ਸਾਥ ਦਿੱਤਾ। ਸਨਮਾਨਿਤ ਕਵੀਆਂ ਵੱਲੋਂ ਤੇਜਾ ਸਿੰਘ ਤਿਲਕ ਨੇ ਸਮੂਹ ਕਵੀਆਂ ਨੂੰ ਸਨਮਾਨਿਤ ਕਰਨ ਬਦਲੇ ਸੰਤ ਘੰਨਸ ਦਾ ਉੱਚੇਚਾ ਧੰਨਵਾਦ ਕੀਤਾ। ਮੰਚ ਸੰਚਾਲਨ ਬੂਟਾ ਸਿੰਘ ਚੌਹਾਨ ਨੇ ਕੀਤਾ। ਇਸ ਮੌਕੇ ਤੇ ਮਨਜੀਤ ਸਿੰਘ ਘੜੈਲੀ, ਗੁਰਜੀਤ ਸਿੰਘ ਖੁੱਡੀ, ਗੁਰਪ੍ਰੀਤ ਸਿੰਘ ਕਾਹਨੇਕੇ, ਦਰਸਨ ਸਿੰਘ ਖੇੜੀ, ਹਰਪ੍ਰੀਤ ਸਿੰਘ ਸੰਗਰੂਰ, ਡਾ: ਅਮਨਦੀਪ ਸਿੰਘ ਟੱਲੇਵਾਲੀਆ, ਕੁਲਵੰਤ ਸਿੰਘ ਧਿੰਗੜ, ਰਾਮ ਸਿੰਘ ਬੀਹਲਾ ਆਦਿ ਸਮੇਤ ਸਾਮਿਲ ਸਨ l ਫੋਟੋ ਕੈਪਸ਼ਨ - ਕਹਾਣੀਕਾਰ ਵਰਿਆਮ ਸਿੰਘ ਸੰਧੂ ਨੂੰ ਸਨਮਾਨਿਤ ਕਰਦੇ ਹੋਏ ਸੰਤ ਬਲਬੀਰ ਸਿੰਘ ਘੁੰਨਸ, ਨਾਲ ਹੋਰ ਸ਼ਖ਼ਸੀਅਤਾਂ।

More news from ਪੰਜਾਬ and nearby areas
  • Post by GURJIT SINGH KHUDDI
    1
    Post by GURJIT SINGH KHUDDI
    user_GURJIT SINGH KHUDDI
    GURJIT SINGH KHUDDI
    Press advisory ਬਰਨਾਲਾ, ਬਰਨਾਲਾ, ਪੰਜਾਬ•
    4 hrs ago
  • ਬਰਨਾਲਾ ਲੁਧਿਆਣਾ ਮੁੱਖ ਮਾਰਗ ਤੇ ਦੱਧਾਹੂਰ ਪਿੰਡ ਨੇੜੇ ਜਿਪਸਮ ਨਾਲ ਭਰੀਆਂ ਦੋ ਗੱਡੀਆਂ ਅੱਗ ਲੱਗਣ ਕਾਰਨ ਬੁਰੀ ਤਰ੍ਹਾਂ ਸੜ ਗਈਆ ਗੱਡੀਆਂ ਦੇ ਡਰਾਈਵਰਾਂ ਦੀ ਜਾਨ ਬਾਲ ਬਾਲ ਬਚੀ ਲੱਖਾ ਦਾ ਨੁਕਸਾਨ ਦੱਸਿਆ ਜਾ ਰਿਹਾ ਹੈ।
    1
    ਬਰਨਾਲਾ ਲੁਧਿਆਣਾ ਮੁੱਖ ਮਾਰਗ ਤੇ ਦੱਧਾਹੂਰ  ਪਿੰਡ ਨੇੜੇ 
ਜਿਪਸਮ ਨਾਲ ਭਰੀਆਂ ਦੋ ਗੱਡੀਆਂ ਅੱਗ ਲੱਗਣ ਕਾਰਨ ਬੁਰੀ ਤਰ੍ਹਾਂ  ਸੜ ਗਈਆ
ਗੱਡੀਆਂ ਦੇ ਡਰਾਈਵਰਾਂ ਦੀ ਜਾਨ ਬਾਲ ਬਾਲ ਬਚੀ ਲੱਖਾ ਦਾ ਨੁਕਸਾਨ ਦੱਸਿਆ ਜਾ ਰਿਹਾ ਹੈ।
    user_Press reporter Parveen rishi India tv
    Press reporter Parveen rishi India tv
    ਬਰਨਾਲਾ, ਬਰਨਾਲਾ, ਪੰਜਾਬ•
    19 hrs ago
  • ਕਾਂਗਰਸ ਪਾਰਟੀ ਦੇ ਸਾਬਕਾ ਐਮ ਐਲ ਏ ਸੰਜੇ ਤਲਵਾਰ ਨਾਲ ਰਲ ਕੇ ਕੀਤਾ ਗਿਆ ਸੀ ਨਜਾਇਜ਼ ਕਬਜ਼ਾ ਪੁੱਡਾ ਆਪਣੀ ਮਾਲਕੀ ਵਾਲੀ ਜਮੀਨ ਤੇ ਖਾਲੀ ਕਰਾਉਣ ਦਾ ਨੋਟਿਸ ਲਾਉਂਦੀ ਹੋਈ ਤਾਜ ਪੁਰ ਰੋਡ ਸੁਧਾਕਰ ਪਾਠਕ ਨਗਰ ਗਲੀ ਨੰਬਰ 1 ਲੁਧਿਆਨਾ ਪੁੱਡਾ ਗਲਾਡਾ ਮਾਲਕੀ ਵਾਲੀ ਜ਼ਮੀਨ ’ਤੇ ਕਾਂਗਰਸ ਪਾਰਟੀ ਵੱਲੋਂ ਗੈਰ ਕਾਨੂੰਨੀ ਤਰੀਕੇ ਨਾਲ ਸ਼ਿਵ ਸ਼ਕਤੀ ਮੰਦਰ ਬਣਾਇਆ ਗਿਆ ਸੀ
    1
    ਕਾਂਗਰਸ ਪਾਰਟੀ ਦੇ ਸਾਬਕਾ ਐਮ ਐਲ ਏ  ਸੰਜੇ ਤਲਵਾਰ ਨਾਲ ਰਲ ਕੇ ਕੀਤਾ ਗਿਆ ਸੀ ਨਜਾਇਜ਼ ਕਬਜ਼ਾ  ਪੁੱਡਾ ਆਪਣੀ ਮਾਲਕੀ  ਵਾਲੀ ਜਮੀਨ ਤੇ ਖਾਲੀ ਕਰਾਉਣ ਦਾ ਨੋਟਿਸ ਲਾਉਂਦੀ ਹੋਈ ਤਾਜ ਪੁਰ ਰੋਡ ਸੁਧਾਕਰ ਪਾਠਕ  ਨਗਰ ਗਲੀ ਨੰਬਰ 1 ਲੁਧਿਆਨਾ ਪੁੱਡਾ ਗਲਾਡਾ ਮਾਲਕੀ ਵਾਲੀ ਜ਼ਮੀਨ ’ਤੇ ਕਾਂਗਰਸ ਪਾਰਟੀ ਵੱਲੋਂ ਗੈਰ ਕਾਨੂੰਨੀ ਤਰੀਕੇ ਨਾਲ  ਸ਼ਿਵ ਸ਼ਕਤੀ ਮੰਦਰ ਬਣਾਇਆ ਗਿਆ ਸੀ
    user_SANDEEP SINGLA m no 9888979288
    SANDEEP SINGLA m no 9888979288
    Doctor ਸੰਗਰੂਰ, ਸੰਗਰੂਰ, ਪੰਜਾਬ•
    6 hrs ago
  • ਮਾਨ ਸਰਕਾਰ ਦੀ ਸਲਾਗਾ ਕਰਦੇ ਆ🙏
    2
    ਮਾਨ ਸਰਕਾਰ ਦੀ ਸਲਾਗਾ ਕਰਦੇ ਆ🙏
    user_Satveer cheema
    Satveer cheema
    Sunam, Sangrur•
    14 hrs ago
  • Post by ༒♛𝔖𝔥𝔦𝔣𝔞𝔩𝔦 ♛༒꧂
    1
    Post by ༒♛𝔖𝔥𝔦𝔣𝔞𝔩𝔦 ♛༒꧂
    user_༒♛𝔖𝔥𝔦𝔣𝔞𝔩𝔦 ♛༒꧂
    ༒♛𝔖𝔥𝔦𝔣𝔞𝔩𝔦 ♛༒꧂
    Teacher ਸੁਨਾਮ, ਸੰਗਰੂਰ, ਪੰਜਾਬ•
    17 hrs ago
  • Post by ਹਰਪ੍ਰੀਤ ਸਿੰਘ ਕੋਹਲੀ
    1
    Post by ਹਰਪ੍ਰੀਤ ਸਿੰਘ ਕੋਹਲੀ
    user_ਹਰਪ੍ਰੀਤ ਸਿੰਘ ਕੋਹਲੀ
    ਹਰਪ੍ਰੀਤ ਸਿੰਘ ਕੋਹਲੀ
    ਦਿੜ੍ਹਬਾ, ਸੰਗਰੂਰ, ਪੰਜਾਬ•
    23 hrs ago
  • ਕਾਰ ਸਵਾਰ ਨੇ ਮਚਾਇਆ ਉਤਪਾਤ ਵਾਲ ਵਾਲ ਬਚੇ ਲੋਕ
    1
    ਕਾਰ ਸਵਾਰ ਨੇ ਮਚਾਇਆ ਉਤਪਾਤ ਵਾਲ ਵਾਲ ਬਚੇ ਲੋਕ
    user_Neeraj kumar( Prime 81 News)
    Neeraj kumar( Prime 81 News)
    Local News Reporter ਲੁਧਿਆਣਾ (ਪੂਰਬੀ), ਲੁਧਿਆਣਾ, ਪੰਜਾਬ•
    23 min ago
  • Post by ༒♛𝔖𝔥𝔦𝔣𝔞𝔩𝔦 ♛༒꧂
    1
    Post by ༒♛𝔖𝔥𝔦𝔣𝔞𝔩𝔦 ♛༒꧂
    user_༒♛𝔖𝔥𝔦𝔣𝔞𝔩𝔦 ♛༒꧂
    ༒♛𝔖𝔥𝔦𝔣𝔞𝔩𝔦 ♛༒꧂
    Teacher ਸੁਨਾਮ, ਸੰਗਰੂਰ, ਪੰਜਾਬ•
    23 hrs ago
View latest news on Shuru App
Download_Android
  • Terms & Conditions
  • Career
  • Privacy Policy
  • Blogs
Shuru, a product of Close App Private Limited.