ਬਾਇਓ ਗੈਸ ਫੈਕਟਰੀ ਖਿਲਾਫ਼ ਹੁਣ ਸੰਘਰਸ਼ ਦਾ ਅਖਾੜਾ ਬਣੇਗਾ ਰਣਧੀਰ ਗੜ 18 ਦਸੰਬਰ ਜਗਰਾਓਂ (ਪ੍ਰਦੀਪ ਪਾਲ)ਪਿਛਲੇ ਸਾਲ 2024 ਦੇ ਅਪ੍ਰੈਲ ਮਹੀਨੇ ਤੋਂ ਬਾਇਓ ਗੈਸ ਫੈਕਟਰੀ ਖਿਲਾਫ਼ ਸੰਘਰਸ਼ ਦਾ ਅਖਾੜਾ ਹੁਣ ਪਿੰਡ ਅਖਾੜਾ ਦੇ ਨਾਲ ਲਗਦਾ ਪਿੰਡ ਛੋਟਾ ਭੰਮੀਪੁਰਾ ( ਰਣਧੀਰ ਗੜ) ਬਨਣ ਜਾ ਰਿਹਾ ਹੈ। ਅਖਾੜਾ ਪਿੰਡ ਵਾਸੀਆਂ ਨੇ ਪੌਣੇ ਦੋ ਸਾਲ ਲੰਮਾ ਤੇ ਜਾਨ ਹੁਲਵਾਂ ਸੰਘਰਸ਼ ਲੜ ਕੇ ਇਸ ਫੈਕਟਰੀ ਨੂੰ ਇੱਥੇ ਲੱਗਣ ਤੋਂ ਰੋਕ ਦਿੱਤਾ ਹੈ। ਪਿੰਡ ਭੰਮੀਪੁਰਾ ਕਲਾਂ ਦਾ ਵਸਨੀਕ ਫੈਕਟਰੀ ਮਾਲਕ ਹੁਣ ਇਸ ਫੈਕਟਰੀ ਨੂੰ ਪਿੰਡ ਭੰਮੀਪੁਰਾ ਖੂਰਦ ਦੀ ਜੂਹ ਚ ਲਾਉਣ ਜਾ ਰਿਹਾ ਹੈ। ਇਸ ਸਬੰਧੀ ਪ੍ਰਸ਼ਾਸਨ ਦੀ ਹਿਦਾਇਤ ਤੇ ਮਾਲ ਮਹਿਕਮੇ ਨੇ ਜ਼ਮੀਨ ਦੀ ਨਿਸ਼ਾਨਦੇਹੀ ਕਰ ਲਈ ਹੈ। ਪਿੰਡ ਵਾਸੀਆਂ ਨੂੰ ਇਸ ਗੱਲ ਦੀ ਸੂਹ ਮਿਲਣ ਤੇ ਸਰਪੰਚ ਜਰਨੈਲ ਸਿੰਘ ਅਤੇ ਸਮੁੱਚੀ ਪੰਚਾਇਤ ਦੀ ਅਗਵਾਈ ਚ ਪਿੰਡ ਦੀ ਸੱਥ ਚ ਇਕਤਰਤਾ ਹੋਈ। ਇਸ ਇਕੱਤਰਤਾ ਚ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਜਿਲਾ ਪ੍ਰਧਾਨ ਜਗਤਾਰ ਸਿੰਘ ਦੇਹੜਕਾ, ਬਲਾਕ ਪ੍ਰਧਾਨ ਤਰਸੇਮ ਸਿੰਘ ਬੱਸੂਵਾਲ, ਬਲਾਕ ਸੱਕਤਰ ਰਛਪਾਲ ਸਿੰਘ ਡੱਲਾ, ਕਮੇਟੀ ਮੈਂਬਰ ਬਹਾਦਰ ਸਿੰਘ ਡੱਲਾ ਵਿਸ਼ੇਸ਼ ਤੌਰ ਤੇ ਪੰਹੁਚੇ। ਪਿੰਡ ਨੇ ਸਰਵਸੰਮਤੀ ਨਾਲ ਮਤਾ ਪਾਸ ਕਰਦਿਆਂ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਵਾਤਾਵਰਣ ਅਤੇ ਜਨ ਸਿਹਤ ਦੀ ਦੁਸ਼ਮਣ ਇਸ ਫੈਕਟਰੀ ਨੂੰ ਲੱਗਣ ਤੋਂ ਰੋਕਿਆ ਜਾਵੇ।ਇਸ ਸਮੇਂ ਜਿਲਾ ਪ੍ਰਧਾਨ ਜਗਤਾਰ ਸਿੰਘ ਦੇਹੜਕਾ ਨੇ ਇਕੱਤਰਤਾ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪੋਣੇ ਦੋ ਸਾਲ ਤੋਂ ਇਕੱਲੇ ਅਖਾੜਾ ਵਾਸੀ ਨਹੀਂ ਸਗੋਂ ਪੂਰਾ ਜਿਲਾ ਇਨ੍ਹਾਂ ਫੈਕਟਰੀਆਂ ਦਾ ਵਿਰੋਧ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਭੂੰਦੜੀ ਪਿੰਡ ਚ ਲੱਗਣ ਵਾਲੀ ਫੈਕਟਰੀ ਪੱਕੇ ਤੌਰ ਤੇ ਬੰਦ ਕਰ ਦਿੱਤੀ ਗਈ ਹੈ ਤੇ ਪ੍ਰਸ਼ਾਸਨ ਜਾਣ ਗਿਆ ਹੈ ਕਿ ਪਿੰਡ ਅਖਾੜਾ ਵਾਸੀ ਇਹ ਫੈਕਟਰੀ ਇਥੇ ਨਹੀਂ ਲੱਗਣ ਦੇਣਗੇ। ਉਨ੍ਹਾਂ ਪੰਜਾਬ ਸਰਕਾਰ ਤੋਂ ਇਨਾਂ ਬਾਇਓ ਗੈਸ ਫੈਕਟਰੀਆਂ ਖਿਲਾਫ ਬਣੀ ਤਾਲਮੇਲ ਕਮੇਟੀ ਦੀ ਮੰਗ ਮੁਤਾਬਿਕ ਇਸ ਫੈਕਟਰੀ ਦੇ ਨਫ਼ੇ ਨੁਕਸਾਨ ਜਾਂਚਣ ਲਈ ਤਕਨੀਕੀ ਤੇ ਵਿਗਿਆਨਕ ਖੋਜ ਕਮੇਟੀ ਦੇ ਨਿਰਮਾਣ ਦੀ ਮੰਗ ਤੇ ਗੋਰ ਕਰਨ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਲੋਕ ਰਜ਼ਾ ਤੋਂ ਉਲਟ ਲੱਗ ਰਹੀ ਇਥਾਨੋਲ ਫੈਕਟਰੀ ਦਾ ਹਨੁਮਾਨ ਗੜ (ਰਾਜਸਥਾਨ) ਅਤੇ ਛੱਤੀਸਗੜ੍ਹ ਦੇ ਖੈਰਾਗੜ ਚ ਸੀਮੈਂਟ ਫੈਕਟਰੀ ਦਾ ਇਸੇ ਕਾਰਣ ਜ਼ਬਰਦਸਤ ਵਿਰੋਧ ਹੋ ਰਿਹਾ ਹੈ ਜਿਵੇਂ ਪੰਜਾਬ ਚ ਜੀਰਾ ਸ਼ਰਾਬ ਫੈਕਟਰੀ ਦਾ ਵਿਰੋਧ ਹੋਇਆ ਸੀ। ਲੋਕਾਂ ਦੀ ਜਾਨ ਨਾਲ ਖੇਡਣ ਵਾਲੀਆਂ ਫੈਕਟਰੀਆਂ ਲਾਉਣ ਦੀ ਪੰਜਾਬ ਸਰਕਾਰ ਦੀ ਜ਼ਿੱਦ ਅਤੇ ਨੀਤੀ ਆਮ ਆਦਮੀ ਪਾਰਟੀ ਨੂੰ ਸਿਆਸੀ ਤੌਰ ਤੇ ਕਾਫੀ ਮਹਿੰਗੀ ਪਵੇਗੀ। ਉਨ੍ਹਾਂ ਕਿਹਾ ਕਿ ਫੈਕਟਰੀ ਮਾਲਕ ਹੁਣ ਅਪਣੇ ਹੀ ਪਿੰਡ ਦੇ ਲੋਕਾਂ ਦੇ ਵਿਰੋਧ ਦਾ ਨਿਸ਼ਾਨਾ ਬਣੇਂਗਾ। ਬਲਾਕ ਪ੍ਰਧਾਨ ਤਰਸੇਮ ਸਿੰਘ ਬੱਸੂਵਾਲ ਨੇ ਕਿਹਾ ਕਿ ਅਖਾੜਾ ਪਿੰਡ ਵਾਂਗ ਭੰਮੀਪੁਰਾ ਖੁਰਦ ਪਿੰਡ ਦੇ ਲੋਕਾਂ ਦੇ ਸੰਘਰਸ਼ ਦਾ ਪੂਰੇ ਜ਼ੋਰ ਨਾਲ ਸਾਥ ਦੇਣਗੇ। ਉਨ੍ਹਾਂ ਕਿਹਾ ਕਿ ਪਾਕਿ ਰਾਜ ਪ੍ਰਬੰਧ ਲੌਕਾਂ ਦੇ ਸਬਰ ਦਾ ਮਿਥਿਹਾਸ ਲੈਣ ਰਿਹਾ ਹੈ। ਪ੍ਰਸ਼ਾਸਨ ਦੀ ਇਸ ਨੀਤੀ ਦੇ ਮਾੜੇ ਨਤੀਜੇ ਨਿਕਲਣਗੇ। ਇਸ ਸਮੇਂ ਹਰਪ੍ਰੀਤ ਸਿੰਘ, ਸੁਖਦੇਵ ਸਿੰਘ, ਧਰਮ ਸਿੰਘ ਸਾਰੇ ਮੈਂਬਰ, ਚਮਕੌਰ ਸਿੰਘ ਪ੍ਰਧਾਨ, ਸਤਿਨਾਮ ਸਿੰਘ, ਮਨਜਿੰਦਰ ਸਿੰਘ, ਇਕਬਾਲ ਸਿੰਘ, ਗੁਰਮੀਤ ਸਿੰਘ ਮੀਤਾ, ਸ਼ਮਸ਼ੇਰ ਸਿੰਘ, ਸੰਤੋਖ ਸਿੰਘ, ਰਣਜੀਤ ਸਿੰਘ, ਆਦਿ ਮੌਹਤਬਰ ਪਿੰਡ ਵਾਸੀ ਹਾਜ਼ਰ ਸਨ।

- ਜਿਲ੍ਹਾ ਫਰੀਦਕੋਟ ਭਾਜਪਾ ਆਗੂ ਹਰਦੀਪ ਸ਼ਰਮਾ ਨੇ ਲਾਈਵ ਹੋ ਜਿਲ੍ਹਾ ਪਰਿਸ਼ਦ ਅਤੇ ਬਲਾਕ ਸਮਿਤੀ ਵਿਚ ਵੋਟ ਕਰਨ ਵਾਲਿਆ ਦਾ ਧਨਵਾਦ ਕੀਤਾ1
- #insidestorynewschennal #punjab #Congress #amrindersinghrajawarring #faridkot Faridkot Headlines1
- ਸਾਧ ਸੰਗਤ ਜੀ ਗੁਰਦੁਆਰਾ ਸਾਹਿਬ ਟਿੱਲਾ ਬਾਬਾ ਫਰੀਦ ਫਰੀਦਕੋਟ ਤੋ ਅੱਜ ਮਿਤੀ 18 ਦਸੰਬਰ 2025 ਦਿਨ ਵੀਰਵਾਰ ਨੂੰ ਆਏ ਹੁਕਮਨਾਮਾ ਸਾਹਿਬ ਸਰਵਣ ਕਰੋਜੀ।1
- स्पीकर कुलतार सिंह संघवां के गढ़ में झूले शिरोमणि अकाली दल और कांग्रेस के झंडे।1
- ਪੈਸੇ ਦੇ ਲਾਲਚ ਵਿੱਚ ਨੌਜਵਾਨ ਬਣੇ ਫਿਰੌਤੀਬਾਜ਼ ਲੋਕਾਂ ਕੋਲੋਂ ਮੰਗਦੇ ਸੀ ਫਰੋਤੀ ਪੁਲਿਸ ਨੇ ਮੁਕਾ'ਬਲੇ ਦੌਰਾਨ ਕੀਤੇ ਢੇਰ ਦੇਖੋ ਤਸਵੀਰਾਂ | Punjab 24 News #AmritsarEncounter #VerkaBypass #PunjabPolice #CommissioneratePolice #GangsterNews #CrimeNewsPunjab #PoliceAction #SelfDefence #WeaponRecovery #ExtortionCase #BreakingNews #PunjabNews #AmritsarPolice #LawAndOrder #AntiGangsterAction #PublicSafety #CrimeControl #PoliceEncounter #JusticeServed #BigBreakingNews #PUNJAB24NEWS1