ਜਲੰਧਰ ਚ ਚਾਹ ਦੀ ਦੁਕਾਨ ਤੇ ਗੁੰਡਾਗਰਦੀ, ਬੇਸਬਾਲ ਬੈਟ ਨਾਲ ਹਮਲਾ ਕਰਕੇ ਦੁਕਾਨਦਾਰ ਦੀ ਬਾਂਹ ਤੋੜੀ ਜਲੰਧਰ ਦੇ ਸ਼ੀਤਲਾ ਮੰਦਰ ਨੇੜੇ ਸਥਿਤ ਲਵਲੀ ਟੀ ਸਟਾਲ ਤੇ ਸ਼ੁੱਕਰਵਾਰ ਸਵੇਰੇ ਉਸ ਸਮੇਂ ਹੰਗਾਮਾ ਖੜ੍ਹਾ ਹੋ ਗਿਆ, ਜਦੋਂ ਕੁਝ ਕਾਰ ਸਵਾਰ ਵਿਅਕਤੀਆਂ ਨੇ ਮਾਮੂਲੀ ਪੈਸਿਆਂ ਦੇ ਵਿਵਾਦ ਨੂੰ ਲੈ ਕੇ ਦੁਕਾਨਦਾਰ ਤੇ ਬੇਰਹਿਮੀ ਨਾਲ ਹਮਲਾ ਕਰ ਦਿੱਤਾ। ਹਮਲੇ ਦੌਰਾਨ ਦੁਕਾਨਦਾਰ ਦੀ ਬਾਂਹ ਫ੍ਰੈਕਚਰ ਹੋ ਗਈ, ਜਦਕਿ ਉਸ ਦੇ ਪੈਰ ਤੇ ਵੀ ਗੰਭੀਰ ਸੱਟਾਂ ਲੱਗੀਆਂ ਹਨ। ਪੁਲਿਸ ਨੇ ਪੀੜਤ ਦੀ ਸ਼ਿਕਾਇਤ ਤੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੀੜਤ ਜਗਦੀਸ਼ ਸਿੰਘ ਲਵਲੀ ਨੇ ਦੱਸਿਆ ਕਿ ਉਹ ਹਰ ਰੋਜ਼ ਦੀ ਤਰ੍ਹਾਂ ਸਵੇਰੇ ਆਪਣੀ ਚਾਹ ਦੀ ਦੁਕਾਨ ਖੋਲ੍ਹ ਕੇ ਕੰਮ ਕਰ ਰਿਹਾ ਸੀ। ਇਸ ਦੌਰਾਨ ਇੱਕ ਕਾਰ ਵਿੱਚ ਸਵਾਰ ਵਿਅਕਤੀ ਉਸ ਦੀ ਦੁਕਾਨ ਤੇ ਆਇਆ ਅਤੇ ਦੋ ਕੁਰਕੁਰੇ ਅਤੇ ਦੋ ਚਿਪਸ ਦੇ ਪੈਕਟ ਲਏ। ਜਦੋਂ ਉਸ ਨੇ ਸਮਾਨ ਦੇ 40 ਰੁਪਏ ਮੰਗੇ ਤਾਂ ਕਾਰ ਸਵਾਰ ਗਾਲੀ-ਗਲੌਚ ਕਰਨ ਲੱਗ ਪਿਆ। ਪੀੜਤ ਦੇ ਅਨੁਸਾਰ ਕੁਝ ਸਮੇਂ ਬਾਅਦ ਉਹੀ ਵਿਅਕਤੀ ਆਪਣੀ ਕਾਰ ਅੱਗੇ ਲੈ ਜਾ ਕੇ ਮੁੜ ਦੁਕਾਨ ਤੇ ਆਇਆ ਅਤੇ ਆਪਣੇ ਇੱਕ ਹੋਰ ਸਾਥੀ ਨੂੰ ਵੀ ਬੁਲਾ ਲਿਆ। ਦੋਵਾਂ ਨੇ ਮਿਲ ਕੇ ਬੈਸਬਾਲ ਬੈਟ ਨਾਲ ਉਸ ਤੇ ਹਮਲਾ ਕਰ ਦਿੱਤਾ। ਹਮਲਾ ਇੰਨਾ ਜ਼ਬਰਦਸਤ ਸੀ ਕਿ ਉਸ ਦੀ ਬਾਂਹ ਟੁੱਟ ਗਈ ਅਤੇ ਪੈਰ ਦਾ ਮਾਸ ਵੀ ਫਟ ਗਿਆ। ਘਟਨਾ ਦੌਰਾਨ ਆਲੇ-ਦੁਆਲੇ ਦੇ ਲੋਕਾਂ ਨੇ ਦਖ਼ਲ ਦੇਣ ਦੀ ਕੋਸ਼ਿਸ਼ ਕੀਤੀ, ਪਰ ਹਮਲਾਵਰਾਂ ਨੇ ਉਨ੍ਹਾਂ ਨਾਲ ਵੀ ਗਾਲੀ-ਗਲੌਚ ਕੀਤੀ, ਜਿਸ ਕਾਰਨ ਲੋਕ ਪਿੱਛੇ ਹਟ ਗਏ। ਇਸ ਤੋਂ ਬਾਅਦ ਹਮਲਾਵਰ ਮੌਕੇ ਤੋਂ ਫ਼ਰਾਰ ਹੋ ਗਏ ਅਤੇ ਆਪਣਾ ਲਿਆ ਹੋਇਆ ਸਮਾਨ ਵੀ ਉੱਥੇ ਹੀ ਛੱਡ ਗਏ। ਪੀੜਤ ਨੇ ਦੱਸਿਆ ਕਿ ਉਸ ਦੀ ਕਿਸੇ ਨਾਲ ਕੋਈ ਰੰਜਿਸ਼ ਨਹੀਂ ਹੈ ਅਤੇ ਉਹ ਹਮਲਾਵਰਾਂ ਨੂੰ ਪਹਿਲਾਂ ਤੋਂ ਨਹੀਂ ਜਾਣਦਾ। ਘਟਨਾ ਤੋਂ ਤੁਰੰਤ ਬਾਅਦ 112 ਐਮਰਜੈਂਸੀ ਹੈਲਪਲਾਈਨ ਤੇ ਪੁਲਿਸ ਨੂੰ ਸੂਚਨਾ ਦਿੱਤੀ ਗਈ। ਪੁਲਿਸ ਦੀ ਸਲਾਹ ਤੇ ਉਸ ਨੂੰ ਪਹਿਲਾਂ ਸਿਵਲ ਹਸਪਤਾਲ ਅਤੇ ਬਾਅਦ ਵਿੱਚ ਐਚਪੀ ਹਸਪਤਾਲ ਵਿੱਚ ਇਲਾਜ ਲਈ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਬਾਂਹ 'ਵਿੱਚ ਫ੍ਰੈਕਚਰ ਅਤੇ ਪੈਰ ਤੇ ਗੰਭੀਰ ਸੱਟਾਂ ਦੀ ਪੁਸ਼ਟੀ ਕੀਤੀ। ਪੁਲਿਸ ਜਾਂਚ ਦੌਰਾਨ ਸਾਹਮਣੇ ਆਇਆ ਹੈ ਕਿ ਕਾਰ ਸਵਾਰ ਵਿਅਕਤੀ ਮੋਗਾ ਜ਼ਿਲ੍ਹੇ ਦੇ ਰਹਿਣ ਵਾਲੇ ਹਨ। ਜਾਂਚ ਅਧਿਕਾਰੀ ਏਐਸਆਈ ਜਰਮਨ ਸਿੰਘ ਨੇ ਦੱਸਿਆ ਕਿ ਪੀੜਤ ਦੀ ਸ਼ਿਕਾਇਤ ਦੇ ਆਧਾਰ ਤੇ ਮਾਮਲਾ ਦਰਜ ਕਰ ਲਿਆ ਗਿਆ ਹੈ। ਦੂਜੀ ਧਿਰ ਨੂੰ ਵੀ ਥਾਣੇ ਬੁਲਾ ਕੇ ਪੁੱਛਗਿੱਛ ਕੀਤੀ ਜਾ ਰਹੀ ਹੈ ਅਤੇ ਦੋਵਾਂ ਪੱਖਾਂ ਦੇ ਬਿਆਨਾਂ ਦੇ ਆਧਾਰ ਤੇ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ। ਇਸ ਘਟਨਾ ਤੋਂ ਬਾਅਦ ਇਲਾਕੇ ਦੇ ਦੁਕਾਨਦਾਰਾਂ ਵਿੱਚ ਡਰ ਅਤੇ ਰੋਸ ਦਾ ਮਾਹੌਲ ਹੈ। ਸਥਾਨਕ ਲੋਕਾਂ ਨੇ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਦੋਸ਼ੀਆਂ ਨੂੰ ਜਲਦ ਤੋਂ ਜਲਦ ਗ੍ਰਿਫ਼ਤਾਰ ਕਰਕੇ ਸਖ਼ਤ ਕਾਰਵਾਈ ਕੀਤੀ ਜਾਵੇ, ਤਾਂ ਜੋ ਭਵਿੱਖ ਵਿੱਚ ਅਜਿਹੀਆਂ ਗੁੰਡਾਗਰਦੀ ਦੀਆਂ ਘਟਨਾਵਾਂ ਤੇ ਰੋਕ ਲੱਗ ਸਕੇ।

- ਤ੍ਰਿਵੈਣੀ ਰੁੱਖ ਗਲੋਬਲ ਵਾਰਮਿੰਗ ਨੂੰ ਰੋਕਣ ਲਈ ਸਹਾਈ ਹੋ ਸਕਦੇ ਹਨ - ਗੁਰਬਚਨ ਸਿੰਘ ਬੰਗੜ ਕਪੂਰਥਲਾ ਤ੍ਰਿਵੈਣੀ ਪਿੱਪਲ ਬੋਹੜ ਤੇ ਨਿੰਮ ਦੇ ਦਰੱਖਤਾਂ ਦੇ ਸੰਗਮ ਨੂੰ ਤ੍ਰਿਵੈਣੀ ਕਿਹਾ ਜਾਂਦਾ ਹੈ।ਜੇ ਵਾਤਾਵਰਨ ਨੂੰ ਬਚਾਉਣਾ ਹੈ ਤਾਂ ਸਾਨੂੰ ਦੇਸ਼ ਨੂੰ ਪ੍ਰਦੂਸ਼ਣ ਰਹਿਤ ਬਣਾਉਣਾ ਪਵੇਗਾ। ਦਰੱਖਤਾਂ ਨੂੰ ਕੱਟਣ ਤੋਂ ਬਚਾਉਣਾ ਪਵੇਗਾ।ਜੇ ਅਸੀਂ ਵਾਤਾਵਰਨ ਨੂੰ ਨਾ ਬਚਾ ਸਕੇ ਤਾਂ ਸਾਨੂੰ ਮੁੱਲ ਦੇ ਸ਼ਾਹ ਲੈਣੇ ਪੈਣਗੇ। ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਬਹੁਤ ਜ਼ਿਆਦਾ ਬਿਮਾਰੀਆਂ ਦੀਆਂ ਸ਼ਿਕਾਰ ਹੋ ਜਾਣਗੀਆਂ। ਬਹੁਤ ਲੰਮੇ ਸਮੇਂ ਤੋਂ ਵਾਤਾਵਰਨ ਦੀ ਸ਼ੁੱਧਤਾ ਲਈ ਪੌਦੇ ਲਗਾਉਣ ਵਾਲੇ ਗੁਰਬਚਨ ਸਿੰਘ ਬੰਗੜ ਸਟੇਟ ਅਵਾਰਡੀ ਵਾਤਾਵਰਨ ਪ੍ਰੇਮੀ ਤ੍ਰਿਵੈਣੀ ਰੁੱਖ ਪਿੱਪਲ ਬੋਹੜ ਨਿੰਮ ਲਗਾਉਂਦੇ ਹੋਏ ਕਿਹਾ ਵਿਸ਼ਵ ਦੇ ਪ੍ਰਾਚੀਨ ਗ੍ਰੰਥ ਰਿਗਵੇਦ ਵਿੱਚ ਤ੍ਰਿਵੈਣੀ ਦੀ ਤੂਲਨਾ ਬ੍ਰਹਮਾ ਵਿਸ਼ਨੂੰ ਮਹੇਸ਼ ਨਾਲ ਕੀਤੀ ਗਈ ਹੈ। ਪਿੱਪਲ ਬੋਹੜ ਨਿੰਮ ਦੀ ਇਸ ਤ੍ਰਿਵੈਣੀ ਨੂੰ ਪ੍ਰਾਣਦਾਨ ਤੇ ਸ੍ਰਿਸ਼ਟੀ ਦੇ ਜੀਵਾਂ ਨੂੰ ਅਮਰਤਾ ਪ੍ਰਦਾਨ ਕਰਨ ਵਾਲਾ ਸੰਗਮ ਮੰਨਿਆ ਗਿਆ ਹੈ। ਵੇਦਾਂ ਵਿੱਚ ਹੀ ਮਨੁੱਖ ਵਲੋਂ ਇੱਕ ਤ੍ਰਿਵੈਣੀ ਲਾਉਣ ਨੂੰ ਇੱਕ ਸੌ ਗਊਆਂ ਦੇ ਦਾਨ ਮਗਰੋਂ ਮਿਲਣ ਵਾਲੇ ਪੁੰਨ ਬਰਾਬਰ ਦੱਸਿਆ ਗਿਆ ਹੈ।ਇਹ ਚੌਵੀ ਘੰਟੇ ਸਭ ਤੋਂ ਵੱਧ ਆਕਸੀਜਨ ਦੇਣ ਵਾਲਾ ਅਤੇ ਔਸ਼ਧੀ ਗੁਣਾਂ ਵਾਲਾ ਰੁੱਖ ਹੈ ਅਤੇ ਬਹੁਤ ਸਾਰੀਆਂ ਬਿਮਾਰੀਆਂ ਦੇ ਇਲਾਜ ਲਈ ਰਾਮਬਾਣ ਦਵਾਈ ਮੰਨਿਆ ਜਾਂਦਾ ਹੈ।ਇੰਜ ਰਹੇਕ ਦ੍ਰਿਸ਼ਟੀ ਤੋਂ ਪਿੱਪਲ ਬੋਹੜ ਨਿੰਮ ਦੀਆਂ ਤ੍ਰਿਵੈਣੀਆਂ ਸ਼ੁਧ ਵਾਤਾਵਰਨ ਨਿਰੋਗੀ ਕਾਇਆ ਅਤੇ ਸੁਖ ਸਮਰਿੱਧੀ ਦੀਆਂ ਪ੍ਰਤੀਕ ਮੰਨੀਆਂ ਜਾਂਦੀਆਂ ਹਨ। ਗੁਰਬਚਨ ਸਿੰਘ ਬੰਗੜ ਨੇ ਹਰੇਕ ਮਨੁੱਖ ਨੂੰ ਅਪੀਲ ਕੀਤੀ ਕਿ ਅਗਰ ਸਾਫ਼ ਹਵਾ ਵਿੱਚ ਸਾਹ ਲੈਣਾ ਚਾਹੁੰਦੇ ਹੋ ਤਾਂ ਆਪਣੇ ਆਸ ਪਾਸ ਰੁੱਖ ਜ਼ਰੂਰ ਲਗਾਓ ਇਸ ਨਾਲ ਵਾਤਾਵਰਣ ਵਿੱਚ ਤਾਂ ਸੁਧਾਰ ਹੋਵੇਗਾ ਹੀ ਮਨੁੱਖ ਨਿਰੋਗ ਵੀ ਹੋਵੇਗਾ।1
- ਬੀਬੀ ਜਗੀਰ ਕੌਰ ਵੱਲੋਂ ਨਡਾਲਾ ਵਿਖੇ ਲੋਕ ਮਿਲਣੀ ਕੱਲ 1 ਅਗਸਤ ਨੂੰ ਸ਼੍ਰੋਮਣੀ ਅਕਾਲੀ ਦਲ (ਪੁਨਰ ਸੁਰਜੀਤ )ਦੀ ਸੀਨੀਅਰ ਆਗੂ ਤੇ ਐਸਜੀਪੀਸੀ ਦੀ ਸਾਬਕਾ ਪ੍ਰਧਾਨ ਬੀਬੀ ਜਗੀਰ ਕੌਰ ਵੱਲੋਂ ਕਸਬਾ ਨਡਾਲਾ ਵਿਖੇ ਲੋਕ ਮਿਲਣੀ ਦਾ ਪ੍ਰੋਗਰਾਮ 1 ਅਗਸਤ, ਦਿਨ ਸ਼ਨੀਵਾਰ ਸਵੇਰੇ 10:30 ਵਜੇ ਵੈਡਿੰਗ ਵਿਲਾ, ਨਡਾਲਾ ਵਿਖੇ ਕਰਵਾਇਆ ਜਾ ਰਿਹਾ ਹੈ।ਇਸ ਮੌਕੇ ਬੀਬੀ ਜਗੀਰ ਕੌਰ ਪਾਰਟੀ ਵਰਕਰਾਂ, ਸਮਰਥਕਾਂ ਅਤੇ ਇਲਾਕੇ ਦੇ ਲੋਕਾਂ ਨਾਲ ਰੂ-ਬ-ਰੂ ਹੋਣਗੇ। ਲੋਕ ਮਿਲਣੀ ਦੌਰਾਨ ਪੰਥਕ ਮਸਲਿਆਂ, ਪੰਜਾਬ ਦੇ ਮੌਜੂਦਾ ਹਾਲਾਤਾਂ ਅਤੇ ਲੋਕਾਂ ਨਾਲ ਜੁੜੇ ਵੱਖ-ਵੱਖ ਅਹਿਮ ਮੁੱਦਿਆਂ 'ਤੇ ਵਿਚਾਰ ਸਾਂਝੇ ਕੀਤੇ ਜਾਣਗੇ। ਇਸ ਦੇ ਨਾਲ ਹੀ ਹਾਜ਼ਰ ਲੋਕਾਂ ਦੀਆਂ ਸਮੱਸਿਆਵਾਂ ਅਤੇ ਸੁਝਾਵ ਵੀ ਸੁਣੇ ਜਾਣਗੇ। ਉਨ੍ਹਾਂ ਇਲਾਕੇ ਦੇ ਸਮੂਹ ਵਰਕਰਾਂ, ਅਹੁਦੇਦਾਰਾਂ ਨੂੰ ਸਮੇਂ ਸਿਰ ਪਹੁੰਚ ਕੇ ਇਸ ਲੋਕ ਮਿਲਣੀ ਵਿੱਚ ਸ਼ਾਮਲ ਹੋਣ ਦੀ ਅਪੀਲ ਕੀਤੀ ਹੈ।1
- ਡੇਹਰਾ ਸਾਹਿਬ ਜਾਣ ਵਾਲੀ ਸੜਕ ਦਾ ਹੋਇਆ ਬੁਰਾ ਹਾਲ ਡੇਰਾ ਬਾਬਾ ਨਾਨਕ ਜਾਣ ਵਾਲੀ ਸੜਕ ਲੋਕਾਂ ਨੂੰ ਕਰਨਾ ਪੈ ਰਿਹਾ ਭਾਰੀ ਸਮੱਸਿਆ ਦਾ ਸਾਹਮਣਾ ਵੱਡੇ ਵੱਡੇ ਵਾਅਦੇ ਕਰਦੀਆਂ ਸਰਕਾਰਾਂ ਪਰ ਇਥੇ ਖੋਖਲੇ ਨਜ਼ਰ ਆ ਰਹੇ ਨੇ ਆਓ ਜਾਨਣ ਦੀ ਕੋਸ਼ਿਸ਼ ਕਰਦੇ ਹਂ ਕਿਸਾਨ ਕੀ ਕਹਿੰਦੇ ਨਜ਼ਰ ਆ ਰਹੇ ਨੇ1
- ਅਕਾਲੀ ਆਗੂ ਬਿੱਲਾ ਸ਼ੇਰੋਂ ਦਾ ਵੱਡਾ ਦਾਅਵਾ ਅਕਾਲੀ ਦਲ ਸਰਕਾਰ ਆਉਣ ਤੇ ਹਲਕਾ ਖਡੂਰ ਸਾਹਿਬ ਤੋਂ ਅਕਾਲੀ ਆਗੂ ਸਰਪੰਚ ਅਵਤਾਰ ਸਿੰਘ ਬਿੱਲਾ ਸ਼ੇਰੋ ਦਾ ਵੱਡਾ ਦਾਅਵਾ,!!ਉਨ੍ਹਾਂ ਕਿਹਾ ਕਿ ਜੇਕਰ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਬਣਦੀ ਹੈ ਤਾਂ ਜਿਨ੍ਹਾਂ ਗਰੀਬ ਪਰਿਵਾਰਾਂ ਕੋਲ ਆਪਣਾ ਘਰ ਨਹੀਂ, ਉਨ੍ਹਾਂ ਨੂੰ 5 ਮਰਲੇ ਦਾ ਪਲਾਟ ਅਤੇ ਇੱਕ ਕਮਰਾ ਬਣਾ ਕੇ ਦਿੱਤਾ ਜਾਵੇਗਾ,!! ਇਸ ਐਲਾਨ ਨੇ ਸਿਆਸੀ ਮਾਹੌਲ ਵਿੱਚ ਨਵੀਂ ਚਰਚਾ ਛੇੜੀ,1
- ਸਫਾਈ ਕਰਮਚਾਰੀਆਂ ਲਈ ਸਰਕਾਰ ਦਾ ਵੱਡਾ ਐਲਾਨ! 3 ਸਾਲ ਵਾਲੇ ਕੰਟ੍ਰੈਕਟ 'ਤੇ, 5 ਸਾਲ ਵਾਲੇ ਹੋਣਗੇ ਪੱਕੇ — ਨਿੱਜਰ ਸਫਾਈ ਕਰਮਚਾਰੀਆਂ ਲਈ ਸਰਕਾਰ ਦਾ ਵੱਡਾ ਐਲਾਨ! 3 ਸਾਲ ਵਾਲੇ ਕੰਟ੍ਰੈਕਟ 'ਤੇ, 5 ਸਾਲ ਵਾਲੇ ਹੋਣਗੇ ਪੱਕੇ — ਨਿੱਜਰ ਹੜਤਾਲ ਖ਼ਤਮ ਹੋਣ ਦੇ ਸੰਕੇਤ! ਨਿੱਜਰ ਬੋਲੇ—ਜ਼ਿਆਦਾਤਰ ਮੰਗਾਂ ਮੰਨੀਆਂ, ਟ੍ਰੇਨ ਰੋਕੋ ਅੰਦੋਲਨ ਵੀ ਟਲ ਸਕਦਾ ਹੈ1
- ਓਮ ਪ੍ਰਕਾਸ਼ ਗੱਬਰ ਨੇ ਮੇਰੇ ਨਾਲ ਬਦ'ਸਲੂਕੀ ਕੀਤੀ - ਸਿਮਰਨ ਭੱਟੀ ਜੇਕਰ ਗੱਬਰ ਤੇ ਪ:ਰ:ਚਾ ਦਰਜ ਨਾ ਹੋਇਆ ਤਾਂ ਮੇਰੀ ਮੌ:ਤ ਦਾ ਜਿੰਮੇਵਾਰ ਸਮਾਜ ਅਤੇ ਪ੍ਰਸ਼ਾਸਨ ਹੋਵੇਗਾ - ਸਿਮਰਨ ਭੱਟੀ ਭੰਡਾਰੀ ਪੁੱਲ ਤੇ ਧ:ਰ:ਨੇ ਦੌਰਾਨ 02 ਸੰਸਥਾਵਾ ਦਾ ਕਿਸੇ ਗੱਲ ਨੁੰ ਲੈ ਕੇ ਛਿੜਿਆ ਵਿ:ਵਾ:ਦ ਦੋਵੇੰ ਧਿਰਾਂ ਪਹੁੰਚੀਆਂ ਥਾਣੇ, ਪੁਲਿਸ ਜੁਟੀ ਜਾਂਚ ਚ1
- ਫਗਵਾੜਾ ਚ ਅੱਧੀ ਰਾਤ ਨੌਜਵਾਨ ਨਾਲ ਪਿ/ ਸ*ਤੌਲ ਦੀ ਨੋਕ ਤੇ ਲੁੱ/ਟ, ਲੁਧਿਆਣਾ ਤੋਂ ਆਇਆ ਨੌਜਵਾਨ ਦਾ ਲੱਖਾ ਦਾ ਮੋਟਰਸਾਈਕਲ ਲੈ ਕੇ ਹੋਏ ਫਰਾਰ,ਜੀ ਟੀ ਰੋਡ ਤੇ DAV ਕਾਲਜ ਕੋਲ ਲੁੱ/ਟ, ਨੌਜਵਾਨਾਂ ਕੋਲ ਪਿ/ਸ*ਤੌਲ ਸੀ ਜਾ ਨਹੀਂ ਅਸੀਂ ਪੁਸ਼ਟੀ ਨਹੀਂ ਕਰਦੇ, ਬਾਕੀ ਪੁਲਿਸ ਦੀ ਜਾਂਚ ਜਾਰੀ ਹੈ #phagwaracitylive #manuchawla #kapurthalapolice #phagwaranews #phagwarakand ਫਗਵਾੜਾ ਚ ਅੱਧੀ ਰਾਤ ਨੌਜਵਾਨ ਨਾਲ ਪਿ/ ਸ*ਤੌਲ ਦੀ ਨੋਕ ਤੇ ਲੁੱ/ਟ, ਲੁਧਿਆਣਾ ਤੋਂ ਆਇਆ ਨੌਜਵਾਨ ਦਾ ਲੱਖਾ ਦਾ ਮੋਟਰਸਾਈਕਲ ਲੈ ਕੇ ਹੋਏ ਫਰਾਰ,ਜੀ ਟੀ ਰੋਡ ਤੇ DAV ਕਾਲਜ ਕੋਲ ਲੁੱ/ਟ, ਨੌਜਵਾਨਾਂ ਕੋਲ ਪਿ/ਸ*ਤੌਲ ਸੀ ਜਾ ਨਹੀਂ ਅਸੀਂ ਪੁਸ਼ਟੀ ਨਹੀਂ ਕਰਦੇ, ਬਾਕੀ ਪੁਲਿਸ ਦੀ ਜਾਂਚ ਜਾਰੀ ਹੈ #phagwaracitylive #manuchawla #kapurthalapolice #phagwaranews #phagwarakand1