ਪੰਜਾਬ ਦੇ ਸਰਕਾਰੀ ਮੁਲਾਜ਼ਮਾਂ ਲਈ ਖ਼ੁਸ਼ਖਬਰੀ! 6ਵੇਂ ਪੇਅ ਕਮਿਸ਼ਨ ਦੇ ਬਕਾਏ ਦੀ ਅਦਾਇਗੀ ਲਈ ‘ਆਨਲਾਈਨ ਮੋਡੀਊਲ’ ਸ਼ੁਰੂ ਬਿਓਰੋ ਸਭ ਦਾ ਸਾਂਝਾ ਚੰਡੀਗੜ੍ਹ, 20 ਅਪ੍ਰੈਲ, 2026- ਪੰਜਾਬ ਸਰਕਾਰ ਦੇ ਵਿੱਤ ਵਿਭਾਗ ਨੇ ਸੂਬੇ ਦੇ ਲੱਖਾਂ ਸਰਕਾਰੀ ਮੁਲਾਜ਼ਮਾਂ ਨੂੰ ਵੱਡੀ ਰਾਹਤ ਦਿੰਦਿਆਂ 6ਵੇਂ ਪੰਜਾਬ ਪੇਅ ਕਮਿਸ਼ਨ ਦੇ ਬਕਾਏ ਦੀ ਅਦਾਇਗੀ ਲਈ iHRMS ਮੋਡੀਊਲ ਨੂੰ ਲਾਈਵ ਕਰ ਦਿੱਤਾ ਹੈ। ਇਸ ਸਬੰਧੀ ਡਾਇਰੈਕਟੋਰੇਟ ਖ਼ਜ਼ਾਨਾ ਤੇ ਲੇਖਾ ਵੱਲੋਂ ਸਮੂਹ ਵਿਭਾਗਾਂ ਦੇ ਮੁਖੀਆਂ, ਕਮਿਸ਼ਨਰਾਂ ਅਤੇ ਡਿਪਟੀ ਕਮਿਸ਼ਨਰਾਂ ਨੂੰ ਲਿਖਤੀ ਹਦਾਇਤਾਂ ਜਾਰੀ ਕਰ ਦਿੱਤੀਆਂ ਗਈਆਂ ਜਾਰੀ ਕੀਤੇ ਗਏ ਪੱਤਰ ਅਨੁਸਾਰ, ਹੁਣ 6ਵੇਂ ਪੇਅ ਕਮਿਸ਼ਨ ਦੇ ਬਕਾਏ ਦੇ ਬਿੱਲ iHRMS ਪੋਰਟਲ ਰਾਹੀਂ IFMS ਵਿੱਚ ਆਨਲਾਈਨ ਪੁਸ਼ ਕੀਤੇ ਜਾਣਗੇ। ਸਰਕਾਰ ਨੇ ਇਸ ਪ੍ਰਕਿਰਿਆ ਨੂੰ ਸੁਚਾਰੂ ਬਣਾਉਣ ਲਈ ਇੱਕ ਵਿਸਤ੍ਰਿਤ ‘User Manual’ (ਯੂਜ਼ਰ ਮੈਨੂਅਲ) ਵੀ ਜਾਰੀ ਕੀਤਾ ਹੈ। ਡੀ.ਡੀ.ਓ. (DDO) ਆਪਣੀ ਆਈ.ਡੀ. ਰਾਹੀਂ ‘Create Arrear Template’ ਆਪਸ਼ਨ ਦੀ ਵਰਤੋਂ ਕਰਕੇ ਲੋੜੀਂਦੇ ਟੈਂਪਲੇਟ ਮੈਪ ਕਰੇਗਾ, ਜਿਸ ਨਾਲ ਬਿੱਲ ਕਲਰਕ ਲਈ ਕੰਮ ਸੌਖਾ ਹੋ ਜਾਵੇਗਾ। ਬਿੱਲ ਕਲਰਕ ਜਾਂ ਸਹਾਇਕ ਵੱਲੋਂ ਏਰੀਅਰ ਨਾਲ ਸਬੰਧਤ ‘Due-Drawn’ ਦਾ ਡਾਟਾ ਰਿਕਾਰਡ ਅਨੁਸਾਰ ਫੀਡ ਕੀਤਾ ਜਾਵੇਗਾ। ਇਸ ਤੋਂ ਬਾਅਦ ਕੈਲਕੂਲੇਸ਼ਨ ਸੀਟ ਦੀ ਚੈਕਿੰਗ ਅਤੇ ਵੈਰੀਫਿਕੇਸ਼ਨ DDO ਵੱਲੋਂ ਕੀਤੀ ਜਾਵੇਗੀ। ਜੇਕਰ ਕਿਸੇ ਕਰਮਚਾਰੀ ਦੀ ਬਦਲੀ ਹੋ ਜਾਂਦੀ ਹੈ, ਤਾਂ ਉਸ ਦਾ ਅਗਲਾ ਬਿੱਲ ਆਟੋਮੈਟਿਕਲੀ ਨਵੇਂ DDO ਦਫ਼ਤਰ ਵਿੱਚ ਸ਼ੋਅ ਹੋਵੇਗਾ, ਜਿਸ ਨਾਲ ਡਾਟਾ ਬਾਰ-ਬਾਰ ਫੀਡ ਕਰਨ ਦੀ ਲੋੜ ਨਹੀਂ ਪਵੇਗੀ। ਵੈਰੀਫਾਈਡ ਕੈਲਕੂਲੇਸ਼ਨ ਸੀਟ ਅਤੇ ਸਟੇਟਮੈਂਟ ਨੂੰ iHRMS ‘ਤੇ ਰੀਡੇਬਲ PDF ਫਾਰਮੈਟ ਵਿੱਚ ਅਪਲੋਡ ਕਰਨਾ ਲਾਜ਼ਮੀ ਹੋਵੇਗਾ ਤਾਂ ਜੋ ਭਵਿੱਖ ਵਿੱਚ ਰਿਕਾਰਡ ਸੁਰੱਖਿਅਤ ਰਹੇ। ਵਿੱਤ ਵਿਭਾਗ ਨੇ ਸਪੱਸ਼ਟ ਕੀਤਾ ਹੈ ਕਿ ਜਿਨ੍ਹਾਂ ਮੁਲਾਜ਼ਮਾਂ ਦੀ ਤਨਖਾਹ ਵਿੱਚ ਪਹਿਲਾਂ ਕੋਈ ਸੋਧ (ACP ਜਾਂ Step-up) ਹੋਈ ਹੈ, ਉਨ੍ਹਾਂ ਦੇ ਵੇਰਵੇ ਬੇਹੱਦ ਧਿਆਨ ਨਾਲ ਭਰੇ ਜਾਣ। ਇਸ ਦਾ ਮਕਸਦ ਇਹ ਯਕੀਨੀ ਬਣਾਉਣਾ ਹੈ ਕਿ ਕਿਸੇ ਵੀ ਮੁਲਾਜ਼ਮ ਨੂੰ ਬਣਦੀ ਰਾਸ਼ੀ ਤੋਂ ਘੱਟ ਅਦਾਇਗੀ ਨਾ ਹੋਵੇ ਅਤੇ ਗਣਨਾ ਵਿੱਚ ਕੋਈ ਤਕਨੀਕੀ ਖ਼ਾਮੀ ਨਾ ਰਹੇ। ਸਰਕਾਰ ਦੇ ਇਸ ਕਦਮ ਨਾਲ ਜਿੱਥੇ ਖ਼ਜ਼ਾਨਾ ਦਫ਼ਤਰਾਂ ਦਾ ਕੰਮ ਪਾਰਦਰਸ਼ੀ ਹੋਵੇਗਾ, ਉੱਥੇ ਹੀ ਮੁਲਾਜ਼ਮਾਂ ਨੂੰ ਲੰਬੇ ਸਮੇਂ ਤੋਂ ਉਡੀਕੇ ਜਾ ਰਹੇ ਬਕਾਏ ਦੀ ਅਦਾਇਗੀ ਜਲਦ ਮਿਲਣ ਦੀ ਉਮੀਦ ਬੱਝ ਗਈ ਹੈ।

- ਵਿਜੇ ਇੰਦਰ ਸਿੰਗਲਾ ਨੇ ਮਾਨਸਾ ਵਿਖੇ ਕਾਂਗਰਸ ਦੀ ਪ੍ਰੈਸ ਕਾਨਫਰੰਸ ਕੀਤੀ ਸੰਬੋਧਨ1
- Post by ༒♛𝔖𝔥𝔦𝔣𝔞𝔩𝔦 ♛༒꧂1
- ਮਾਨਯੋਗ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਜੀ ਵੱਲੋਂ ਬਿਨਾਂ ਕਿਸੇ ਪੱਖਪਾਤ ਬਿਨਾਂ ਸਿਫਾਰਸ ਤੋਂ ਦਿੱਤੀਆਂ ਜਾ ਰਹੀਆਂ ਨੌਕਰੀਆਂ ਤਹਿਤ ਹਲਕੇ ਮਹਿਲ ਕਲਾ ਵਿਖੇ ਬੱਚੀ ਹਰਮਨਦੀਪ ਕੌਰ ਵਜੀਦਪੁਰ ਬਦੇਸ਼ਾਂ ਨੂੰ ਡੈਅਰੀ ਵਿਭਾਗ ਵਿੱਚ ਬਤੌਰ ਇੰਸਪੈਕਟਰ ਦੀ ਨੌਕਰੀ ਲੱਗਣ ਤੇ ਹਲਕਾ ਮਹਿਲ ਕਲਾ ਤੋਂ ਵਿਧਾਇਕ ਕੁਲਵੰਤ ਪੰਡੋਰੀ ਵੱਲੋਂ ਦਿੱਤੀਆਂ ਗਈਆਂ ਸ਼ੁਭਕਾਮਨਾ ਤੇ ਕੀਤਾ ਗਿਆ ਸਨਮਾਨ1
- Post by Bandhantor singh2
- Post by GURJIT SINGH KHUDDI1
- Post by ਬਲਵਿੰਦਰ ਸਿੰਘ4
- ਦੇਖੋ ਕੁਦਰਤ ਦੇ ਕ੍ਰਿਸ਼ਮੇ ਨੂੰ ਕੋਈ ਨਹੀਂ ਜਾਣ ਸਕਦਾ ਇਸ ਵੀਡੀਓ ਨੂੰ ਦੇਖੋ ਤੁਹਾਨੂੰ ਆਪਣੇ ਆਪ ਪਤਾ ਚੱਲ ਜਾਵੇਗਾ1
- Post by ༒♛𝔖𝔥𝔦𝔣𝔞𝔩𝔦 ♛༒꧂1