logo
Shuru
Apke Nagar Ki App…
  • Latest News
  • News
  • Politics
  • Elections
  • Viral
  • Astrology
  • Horoscope in Hindi
  • Horoscope in English
  • Latest Political News
logo
Shuru
Apke Nagar Ki App…

​ਡੀ.ਐਸ.ਪੀ. ਮਲਹੋਤਰਾ ਦਾ ਲੋਕਾਂ ਨੂੰ ਸੱਦਾ: "ਬਿਨਾਂ ਡਰ ਪੁਲਿਸ ਨਾਲ ਸੂਚਨਾ ਸਾਂਝੀ ਕਰੋ, ਨਾਮ ਰੱਖਿਆ ਜਾਵੇਗਾ ਗੁਪਤ।" ਬੰਗਾ 15 ਅਪ੍ਰੈਲ (ਜਸਵਿੰਦਰ ਕੌਰ)ਪੁਲਿਸ ਅਤੇ ਜਨਤਾ ਦੇ ਵਿਚਕਾਰ ਬਿਹਤਰ ਤਾਲਮੇਲ ਸਥਾਪਿਤ ਕਰਨ ਅਤੇ ਇਲਾਕੇ ਵਿੱਚ ਅਮਨ-ਸ਼ਾਂਤੀ ਨੂੰ ਬਰਕਰਾਰ ਰੱਖਣ ਦੇ ਉਦੇਸ਼ ਨਾਲ, ਸ਼੍ਰੀ ਤੁਸ਼ਾਰ ਗੁਪਤਾ , ਸੀਨੀਅਰ ਕਪਤਾਨ ਪੁਲਿਸ, ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਪਿੰਡ ਮਾਜਰਾ ਜੱਟਾਂ ਅਤੇ ਪਨਿਆਲੀ ਕਲਾਂ ਵਿਖੇ ਅਹਿਮ ਸੰਪਰਕ ਮੀਟਿੰਗਾਂ ਕੀਤੀਆਂ ਗਈਆਂ।​ਇਹਨਾਂ ਮੀਟਿੰਗਾਂ ਚ ਡੀ.ਐਸ.ਪੀ. ਹਿੰਮਤ ਮਲਹੋਤਰਾ ਸਬ ਡਿਵੀਜ਼ਨ ਬਲਾਚੌਰ ਵਿਸ਼ੇਸ਼ ਤੌਰ ਤੇ ਪਹੁੰਚੇ। ਇਸ ਮੌਕੇ ਉਨ੍ਹਾਂ ਦੇ ਨਾਲ ਡੀ.ਐਸ.ਪੀ. ਧਰਮਿੰਦਰ ਸਿੰਘ ਐਨ.ਡੀ.ਪੀ.ਐਸ. ਐਕਟ, ਐਸ.ਐਚ.ਓ. ਕਾਠਗੜ੍ਹ ਅਭਿਸ਼ੇਕ ਸ਼ਰਮਾ, ਐਸ.ਐਚ.ਓ. ਸਦਰ ਬਲਾਚੌਰ ਬਿਕਰਮ ਸਿੰਘ ਰੋੜੀ, ਮਨੋਹਰ ਲਾਲ ਇੰਸਪੈਕਟਰ, ਸੰਜੀਵ ਕੁਮਾਰ ਚੌਂਕੀ ਇੰਚਾਰਜ ਹੰਸਰੋ ਸਮੇਤ ਹੋਰ ਪੁਲਿਸ ਅਧਿਕਾਰੀ ਮੌਜੂਦ ਸਨ।​ਮੀਟਿੰਗ ਦੌਰਾਨ ਪਿੰਡ ਵਾਸੀਆਂ ਅਤੇ ਪੰਚਾਇਤ ਮੈਂਬਰਾਂ ਨੂੰ ਸੰਬੋਧਨ ਕਰਦਿਆਂ ਡੀ.ਐਸ.ਪੀ. ਹਿੰਮਤ ਮਲਹੋਤਰਾ ਨੇ ਕਿਹਾ ਕਿ ਪੁਲਿਸ ਦਾ ਮੁੱਖ ਮਕਸਦ ਸਮਾਜ ਵਿੱਚੋਂ ਨਸ਼ਿਆਂ ਵਰਗੀ ਭੈੜੀ ਅਲਾਮਤ ਨੂੰ ਜੜ੍ਹੋਂ ਖਤਮ ਕਰਨਾ ਅਤੇ ਲੋਕਾਂ ਦੀ ਸੁਰੱਖਿਆ ਯਕੀਨੀ ਬਣਾਉਣਾ ਹੈ। ਉਨ੍ਹਾਂ ਨੌਜਵਾਨਾਂ ਅਤੇ ਪੰਚਾਇਤ ਨੂੰ ਅਪੀਲ ਕੀਤੀ ਕਿ ਜੇਕਰ ਪਿੰਡ ਵਿੱਚ ਕੋਈ ਵੀ ਸ਼ੱਕੀ ਵਿਅਕਤੀ ਜਾਂ ਨਸ਼ਾ ਤਸਕਰ ਨਜ਼ਰ ਆਉਂਦਾ ਹੈ, ਤਾਂ ਉਸ ਦੀ ਜਾਣਕਾਰੀ ਤੁਰੰਤ ਪੁਲਿਸ ਨੂੰ ਦਿੱਤੀ ਜਾਵੇ। ਉਨ੍ਹਾਂ ਭਰੋਸਾ ਦਿੱਤਾ ਕਿ ਸੂਚਨਾ ਦੇਣ ਵਾਲੇ ਵਿਅਕਤੀ ਦਾ ਨਾਮ ਪੂਰੀ ਤਰ੍ਹਾਂ ਗੁਪਤ ਰੱਖਿਆ ਜਾਵੇਗਾ।​ਉਨ੍ਹਾਂ ਅੱਗੇ ਕਿਹਾ ਕਿ ਇੱਕ ਅਪਰਾਧ ਮੁਕਤ ਸਮਾਜ ਦੀ ਸਿਰਜਣਾ ਕੇਵਲ ਜਨਤਾ ਦੇ ਸਹਿਯੋਗ ਨਾਲ ਹੀ ਸੰਭਵ ਹੈ। ਪੁਲਿਸ ਹਮੇਸ਼ਾ ਲੋਕਾਂ ਦੀ ਸੇਵਾ ਅਤੇ ਮਦਦ ਲਈ ਤਿਆਰ ਹੈ। ਮੀਟਿੰਗ ਦੌਰਾਨ ਪਿੰਡ ਵਾਸੀਆਂ ਨੇ ਆਪਣੀਆਂ ਸਥਾਨਕ ਮੁਸ਼ਕਲਾਂ ਅਤੇ ਸੁਰੱਖਿਆ ਸਬੰਧੀ ਸੁਝਾਅ ਵੀ ਅਧਿਕਾਰੀਆਂ ਨਾਲ ਸਾਂਝੇ ਕੀਤੇ। ਡੀ.ਐਸ.ਪੀ. ਨੇ ਇਨ੍ਹਾਂ ਸਮੱਸਿਆਵਾਂ ਨੂੰ ਬੜੇ ਧਿਆਨ ਨਾਲ ਸੁਣਿਆ ਅਤੇ ਜਲਦ ਤੋਂ ਜਲਦ ਹੱਲ ਕਰਨ ਦਾ ਪੂਰਨ ਭਰੋਸਾ ਦਿੱਤਾ।​​ਪਿੰਡ ਦੀ ਪੰਚਾਇਤ ਅਤੇ ਇਲਾਕੇ ਦੇ ਪਤਵੰਤਿਆਂ ਨੇ ਪੁਲਿਸ ਪ੍ਰਸ਼ਾਸਨ ਦੇ ਇਸ ਉਪਰਾਲੇ ਦੀ ਭਰਪੂਰ ਸ਼ਲਾਘਾ ਕੀਤੀ। ਉਨ੍ਹਾਂ ਵਿਸ਼ਵਾਸ ਦਿਵਾਇਆ ਕਿ ਪਿੰਡ ਵਾਸੀ ਇਲਾਕੇ ਵਿੱਚ ਅਮਨ-ਸ਼ਾਂਤੀ ਅਤੇ ਨਸ਼ਾ ਮੁਕਤੀ ਦੀ ਮੁਹਿੰਮ ਵਿੱਚ ਪੁਲਿਸ ਨੂੰ ਪੂਰਨ ਸਹਿਯੋਗ ਦੇਣਗੇ। ਮੀਟਿੰਗ ਵਿੱਚ ਵੱਡੀ ਗਿਣਤੀ ਵਿੱਚ ਸਥਾਨਕ ਨਿਵਾਸੀ ਅਤੇ ਪਿੰਡ ਦੇ ਮੋਹਤਬਰ ਵਿਅਕਤੀ ਹਾਜ਼ਰ ਸਨ।

8 hrs ago
user_ਜਸਵਿੰਦਰ ਕੌਰ
ਜਸਵਿੰਦਰ ਕੌਰ
ਬੰਗਾ, ਸ਼ਹੀਦ ਭਗਤ ਸਿੰਘ ਨਗਰ, ਪੰਜਾਬ•
8 hrs ago
9048e98a-b8aa-4774-b297-d1db9bec4045

More news from ਪੰਜਾਬ and nearby areas
  • ਡਾਕਟਰ ਬੀ ਆਰ ਅੰਬੇਡਕਰ ਜੀ ਦੇ ਜਨਮ ਦਿਵਸ ਉਤੇ ਫਿਲੌਰ ਲੋਕ ਇਨਸਾਫ ਮੰਚ ਵੱਲੋਂ ਬਾਬਾ ਸਾਹਿਬ ਜੀ ਦੀ ਪ੍ਰਤਿਮਾ ਉਪਰ ਕੀਤੇ ਫੁੱਲ ਭੇਟ
    1
    ਡਾਕਟਰ ਬੀ ਆਰ ਅੰਬੇਡਕਰ ਜੀ ਦੇ ਜਨਮ ਦਿਵਸ ਉਤੇ  ਫਿਲੌਰ ਲੋਕ ਇਨਸਾਫ ਮੰਚ ਵੱਲੋਂ ਬਾਬਾ ਸਾਹਿਬ ਜੀ ਦੀ ਪ੍ਰਤਿਮਾ ਉਪਰ ਕੀਤੇ ਫੁੱਲ ਭੇਟ
    user_Jagjit Bhatti
    Jagjit Bhatti
    ਫਿਲੌਰ, ਜਲੰਧਰ, ਪੰਜਾਬ•
    6 hrs ago
  • ਲੁਧਿਆਣਾ ਬੱਸ ਸਟੈਂਡ ਬਣਿਆ ਦੇਹ ਵਪਾਰ ਦਾ ਅੱਡਾ ,ਸ਼ਰੇਆਮ ਲੜਕੀਆ ਚਲਾ ਰਹੀਆਂ ਨੇ ਧੰਦਾ
    1
    ਲੁਧਿਆਣਾ ਬੱਸ ਸਟੈਂਡ ਬਣਿਆ ਦੇਹ ਵਪਾਰ ਦਾ ਅੱਡਾ ,ਸ਼ਰੇਆਮ ਲੜਕੀਆ ਚਲਾ ਰਹੀਆਂ ਨੇ ਧੰਦਾ
    user_Neeraj kumar( Prime 81 News)
    Neeraj kumar( Prime 81 News)
    Local News Reporter ਲੁਧਿਆਣਾ (ਪੂਰਬੀ), ਲੁਧਿਆਣਾ, ਪੰਜਾਬ•
    2 hrs ago
  • Post by Krishna Singh
    3
    Post by Krishna Singh
    user_Krishna Singh
    Krishna Singh
    Carpenter ਲੁਧਿਆਣਾ (ਪੂਰਬੀ), ਲੁਧਿਆਣਾ, ਪੰਜਾਬ•
    4 hrs ago
  • Post by ਗੁਰਜਿੰਦਰ ਸਿੰਘ
    1
    Post by ਗੁਰਜਿੰਦਰ ਸਿੰਘ
    user_ਗੁਰਜਿੰਦਰ ਸਿੰਘ
    ਗੁਰਜਿੰਦਰ ਸਿੰਘ
    Farmer Hoshiarpur, Punjab•
    10 hrs ago
  • Post by Md Usman Raja
    5
    Post by Md Usman Raja
    user_Md Usman Raja
    Md Usman Raja
    ਲੁਧਿਆਣਾ (ਪੂਰਬੀ), ਲੁਧਿਆਣਾ, ਪੰਜਾਬ•
    14 hrs ago
  • . ਸਾਉਦੀ ਅਰਬ ਗਰੇਨਾਇਟ ਵੈਲੀ ਦੇ ਨਜਾਰੇ ਅਲੱਗ਼ ਹੀ ਨੇ ਉਜਾੜ ਥਾਵਾਂ ਵਿੱਚ ਰੰਬ ਵਸਦਾ ਹੈ। ਅਗਰਾਸ ਕੰਪਨੀ ਵਿੱਚ ਕੰਮ ਕਰਦੇ ਹੋਏ ਸੋਹਣੀ ਥਾਵਾਂ ਵੇਖਿਆ ਨੇ ੴ।
    3
    . ਸਾਉਦੀ ਅਰਬ ਗਰੇਨਾਇਟ ਵੈਲੀ ਦੇ ਨਜਾਰੇ ਅਲੱਗ਼ ਹੀ ਨੇ ਉਜਾੜ ਥਾਵਾਂ ਵਿੱਚ ਰੰਬ ਵਸਦਾ ਹੈ। ਅਗਰਾਸ ਕੰਪਨੀ ਵਿੱਚ ਕੰਮ  ਕਰਦੇ ਹੋਏ ਸੋਹਣੀ ਥਾਵਾਂ ਵੇਖਿਆ ਨੇ ੴ।
    user_Rammi Cheema
    Rammi Cheema
    ਪਾਇਲ, ਲੁਧਿਆਣਾ, ਪੰਜਾਬ•
    6 hrs ago
  • Post by ਪ੍ਰਦੀਪ ਧੀਮਾਨ
    1
    Post by ਪ੍ਰਦੀਪ ਧੀਮਾਨ
    user_ਪ੍ਰਦੀਪ ਧੀਮਾਨ
    ਪ੍ਰਦੀਪ ਧੀਮਾਨ
    Photographer ਰੂਪ ਨਗਰ, ਰੂਪਨਗਰ, ਪੰਜਾਬ•
    7 hrs ago
  • ਦੋਸਤੋ ਇਹ ਤੋਤਾ ਬੋਲਦਾ ਹੈ ਪੰਜ ਤਰ੍ਹਾਂ ਦੀਆਂ ਭਾਸ਼ਾਵਾਂ ਪਹਿਲੇ ਕਦੇ ਨਹੀਂ ਇਸ ਤਰ੍ਹਾਂ ਦਾ ਤੋਤਾ ਦੇਖਿਆ
    1
    ਦੋਸਤੋ ਇਹ ਤੋਤਾ ਬੋਲਦਾ ਹੈ ਪੰਜ ਤਰ੍ਹਾਂ ਦੀਆਂ ਭਾਸ਼ਾਵਾਂ ਪਹਿਲੇ ਕਦੇ ਨਹੀਂ ਇਸ ਤਰ੍ਹਾਂ ਦਾ ਤੋਤਾ ਦੇਖਿਆ
    user_Jagjit Bhatti
    Jagjit Bhatti
    ਫਿਲੌਰ, ਜਲੰਧਰ, ਪੰਜਾਬ•
    6 hrs ago
View latest news on Shuru App
Download_Android
  • Terms & Conditions
  • Career
  • Privacy Policy
  • Blogs
Shuru, a product of Close App Private Limited.