ਜੁਲਾਹ ਮਾਜਰਾ ਵਿੱਚ ਡਾਕਟਰ ਬੀ ਆਰ ਅੰਬੇਡਕਰ ਸਪੋਰਟ ਵੈਲਫੇਅਰ ਕਲੱਬ ਜੁਲਾਹ ਮਾਜਰਾ ਅਤੇ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਅੰਬੇਡਕਰ ਭਵਨ ਦਾ ਨੀਂਹ ਪੱਥਰ ਰੱਖਿਆ ਗਿਆ। ਇਹ ਨੀਂਹ ਪੱਥਰ ਸਰਪੰਚ ਮਾਸਟਰ ਦਵਿੰਦਰ ਸਿੰਘ, ਗ੍ਰਾਮ ਪੰਚਾਇਤ, ਨਗਰ ਦੇ ਪਤਵੰਤੇ ਅਤੇ ਨੌਜਵਾਨਾਂ ਦੇ ਸਹਿਯੋਗ ਨਾਲ ਰੱਖਿਆ ਗਿਆ, ਜਿਸ ਤੋਂ ਬਾਅਦ ਸਰਪੰਚ ਦਵਿੰਦਰ ਸਿੰਘ ਵੱਲੋਂ ਭਵਨ ਦੇ ਸਮੁੱਚੇ ਕੰਮ ਦੀ ਸ਼ੁਰੂਆਤ ਕਰਵਾਈ ਗਈ। ਇਸ ਮੌਕੇ 'ਤੇ ਜਾਣਕਾਰੀ ਦਿੰਦਿਆਂ ਸਰਪੰਚ ਮਾਸਟਰ ਦਵਿੰਦਰ ਸਿੰਘ ਕਾਲੀ ਨੇ ਕਿਹਾ ਕਿ ਇਸ ਕੰਮ ਨੂੰ ਸਰਕਾਰ ਦੇ ਸਹਿਯੋਗ ਨਾਲ ਜਲਦ ਤੋਂ ਜਲਦ ਨੇਪਰੇ ਚਾੜ੍ਹਿਆ ਜਾਵੇਗਾ। ਉਨ੍ਹਾਂ ਨੇ ਇਹ ਵੀ ਦੱਸਿਆ ਕਿ ਇਸ ਕਾਰਜ ਲਈ ਜਲਦ ਹੀ ਐਮਪੀ ਮਾਲਵਿੰਦਰ ਸਿੰਘ ਕੰਗ ਨਾਲ ਰਾਬਤਾ ਕਰਕੇ ਇਸ ਦੀ ਚਾਰਦੀਵਾਰੀ ਅਤੇ ਰਹਿੰਦੇ ਕੰਮਾਂ ਨੂੰ ਪੂਰਾ ਕਰਨ ਲਈ ਸਰਕਾਰ ਤੋਂ ਸਹਿਯੋਗ ਮੰਗਿਆ ਜਾਵੇਗਾ। ਇਸੇ ਮੌਕੇ 'ਤੇ ਲੰਬੜਦਾਰ ਜਰਨੈਲ ਸਿੰਘ ਨੇ ਮਾਸਟਰ ਦਵਿੰਦਰ ਸਿੰਘ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਨੇ ਇਸ ਕੰਮ ਦੀ ਸ਼ੁਰੂਆਤ ਕਰਾਉਣ ਲਈ ਬਹੁਤ ਯਤਨ ਕੀਤੇ ਹਨ। ਉਨ੍ਹਾਂ ਨੇ ਅੱਗੇ ਕਿਹਾ ਕਿ ਜਿਸ ਜਗ੍ਹਾ 'ਤੇ ਇਸ ਭਵਨ ਦੀ ਸ਼ੁਰੂਆਤ ਕੀਤੀ ਜਾ ਰਹੀ ਹੈ, ਉਸ ਵਿੱਚ ਵੀ ਮਾਸਟਰ ਦਵਿੰਦਰ ਸਿੰਘ ਦਾ ਬਹੁਤ ਸਹਿਯੋਗ ਹੈ, ਕਿਉਂਕਿ ਉਨ੍ਹਾਂ ਨੇ ਇਸ ਨੂੰ ਬਣਾਉਣ ਲਈ ਆਪਣੀ ਕੀਮਤੀ ਜਗ੍ਹਾ ਦਿੱਤੀ ਹੈ। ਲੰਬੜਦਾਰ ਜਰਨੈਲ ਸਿੰਘ ਨੇ ਹੋਰ ਵੀ ਭਗਵੰਤ ਸੱਜਣਾਂ ਦਾ ਧੰਨਵਾਦ ਕੀਤਾ, ਜਿਨ੍ਹਾਂ ਨੇ ਇਸ ਕੰਮ ਲਈ ਆਪਣੀ ਜਗ੍ਹਾ ਦਾਨ ਕੀਤੀ ਹੈ, ਅਤੇ ਅੱਗੇ ਤੋਂ ਵੀ ਸਹਿਯੋਗ ਦੀ ਆਸ ਪ੍ਰਗਟਾਈ। ਇਸ ਮੌਕੇ 'ਤੇ ਮੈਂਬਰ ਪੰਚਾਇਤ ਹਰਵਿੰਦਰ ਪਾਲ, ਮੈਂਬਰ ਪੰਚਾਇਤ ਜਗਤਾਰ ਸਿੰਘ, ਮੋਹਨ ਲਾਲ, ਲੱਭੀ, ਮੰਗਾ, ਸੰਦੀਪ, ਰਾਮ, ਸਾਹਿਲ, ਧਰਮਵੀਰ ਮਾਨ, ਰਾਜਵੀਰ ਸਿੰਘ, ਜਗਜੀਵਨ ਬੰਗਾ, ਯੁਵਰਾਜ ਸਿੰਘ ਬੰਗਾ, ਹਰਮਨ ਸਿੰਘ, ਗਗਨਦੀਪ ਸਿੰਘ, ਗੁਰਜੀਤ ਸਿੰਘ, ਹੈਰੀ, ਗੈਰੀ, ਮਨਿੰਦਰ ਸਿੰਘ ਲਾਡੀ ਅਤੇ ਹੋਰ ਪਤਵੰਤੇ ਹਾਜ਼ਰ ਸਨ।

- ਅੱਜ ਪੰਜਾਬ ਭਾਜਪਾ ਦੇ ਨਵੇਂ ਬਣੇ ਪ੍ਰਧਾਨ ਕੇਵਲ ਸਿੰਘ ਢਿੱਲੋਂ ਹੁਸ਼ਿਆਰਪੁਰ ਸਥਿਤ ਬੜੇ ਹਨੁਮਾਨ ਜੀ ਮੰਦਰ ਪਹੁੰਚੇ। ਮੰਦਰ ਪਹੁੰਚ ਕੇ ਉਨ੍ਹਾਂ ਨੇ ਅਸ਼ੀਰਵਾਦ ਲਿਆ।1
- ਰਵਨੀਤ ਬਿੱਟੂ ਦੇ ਬਿਆਨ 'ਤੇ ਪ੍ਰਤੀਕਿਰਿਆ ਦਿੰਦਿਆਂ ਪੱਪੀ ਨੇ ਭਾਜਪਾ (BJP) 'ਤੇ ਤਿੱਖਾ ਪਲਟਵਾਰ ਕੀਤਾ ਹੈ। ਪੱਪੀ ਨੇ ਭਾਜਪਾ ਨੂੰ ਸਿੱਧੇ ਤੌਰ 'ਤੇ ਪੰਜਾਬ ਵਿਰੋਧੀ ਦੱਸਿਆ।1
- ਦੋਰਾਹਾ ਦੇ ਵਾਰਡ ਨੰਬਰ 8 ਤੋਂ ਜੇਤੂ ਉਮੀਦਵਾਰ ਸੁਦਰਸ਼ਨ ਸ਼ਰਮਾ ਪੱਪੂ ਅਤੇ ਹਲਕਾ ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ ਨੇ ਵੋਟਰਾਂ ਦਾ ਧੰਨਵਾਦ ਕਰਨ ਲਈ ਘਰ-ਘਰ ਜਾ ਕੇ ਮੁਲਾਕਾਤ ਕੀਤੀ। ਉਨ੍ਹਾਂ ਨੇ ਆਪਣੀ ਜਿੱਤ ਤੋਂ ਬਾਅਦ ਵੋਟਰਾਂ ਪ੍ਰਤੀ ਆਪਣਾ ਆਭਾਰ ਪ੍ਰਗਟ ਕੀਤਾ।1
- ਅਜੇ ਵੀਰ ਸਿੰਘ ਲਾਲਪੁਰਾ ਨੇ ਸਪੱਸ਼ਟ ਕੀਤਾ ਹੈ ਕਿ ਦੁਕਾਨਦਾਰਾਂ ਅਤੇ ਮੁਲਾਜ਼ਮਾਂ ਨੂੰ ਡਰਾ ਕੇ ਪ੍ਰਾਪਤ ਕੀਤੀਆਂ ਗਈਆਂ ਵੋਟਾਂ ਲੋਕਤੰਤਰ ਲਈ ਇੱਕ ਵੱਡਾ ਖਤਰਾ ਹਨ।1
- ਲੋਕ ਗਾਇਕ ਮਨਕੀਰਤ ਔਲਖ ਨੇ ਸੁਰੇਸ਼ ਖਰੜ ਵਾਲੇ ਦੀ ਮਦਦ ਲਈ ਅੱਗੇ ਆਉਂਦਿਆਂ ਉਸ ਦੇ ਰੁਕੇ ਹੋਏ ਮਕਾਨ ਦੇ ਕੰਮ ਨੂੰ ਦੁਬਾਰਾ ਸ਼ੁਰੂ ਕਰਵਾਉਣ ਲਈ ਪੰਜ ਲੱਖ ਰੁਪਏ ਦੀ ਸਹਾਇਤਾ ਰਾਸ਼ੀ ਦਿੱਤੀ ਹੈ। ਦਰਅਸਲ, ਸੁਰੇਸ਼ ਖਰੜ ਵਾਲੇ ਦੇ ਮਕਾਨ ਦੀ ਉਸਾਰੀ ਦਾ ਕੰਮ ਚੀਨੀ ਕੁਬਾਹੇੜੀ ਨੇ ਸ਼ੁਰੂ ਕਰਵਾਇਆ ਸੀ। ਪਰ ਕੁਝ ਸਮਾਂ ਪਹਿਲਾਂ ਉਸ ਦੀ ਹੱਤਿਆ ਕਰ ਦਿੱਤੀ ਗਈ ਸੀ, ਜਿਸ ਕਾਰਨ ਸੁਰੇਸ਼ ਦੇ ਮਕਾਨ ਦਾ ਕੰਮ ਰੁਕ ਗਿਆ ਸੀ।1
- ਚੰਡੀਗੜ੍ਹ ਪ੍ਰਸ਼ਾਸਨ, ਨਗਰ ਨਿਗਮ ਅਤੇ ਕਈ ਗੈਰ-ਸਰਕਾਰੀ ਸੰਗਠਨਾਂ ਦੀ ਸਾਂਝੀ ਲਾਪਰਵਾਹੀ ਵੱਖ-ਵੱਖ ਥਾਵਾਂ 'ਤੇ ਲਗਾਤਾਰ ਸਾਹਮਣੇ ਆਉਂਦੀ ਰਹਿੰਦੀ ਹੈ। ਇਸੇ ਲੜੀ ਵਿੱਚ, ਚੰਡੀਗੜ੍ਹ ਪ੍ਰਸ਼ਾਸਨ ਦੇ ਇੰਜੀਨੀਅਰਿੰਗ ਵਿਭਾਗ ਅਤੇ ਨਗਰ ਨਿਗਮ ਦੇ ਇੰਜੀਨੀਅਰਿੰਗ ਵਿਭਾਗ ਦੀ ਇੱਕ ਵੱਡੀ ਲਾਪਰਵਾਹੀ ਉਜਾਗਰ ਹੋਈ ਹੈ। ਇਸ ਲਾਪਰਵਾਹੀ ਲਈ ਚੰਡੀਗੜ੍ਹ ਪੁਲਿਸ, ਖਾਸ ਤੌਰ 'ਤੇ ਸੈਕਟਰ 17 ਸੈਂਟਰਲ ਥਾਣਾ ਪੁਲਿਸ ਨੂੰ ਵੀ ਜ਼ਿੰਮੇਵਾਰ ਠਹਿਰਾਇਆ ਗਿਆ ਹੈ, ਕਿਉਂਕਿ ਇਹ ਲਾਪਰਵਾਹੀ ਉਨ੍ਹਾਂ ਦੇ ਕਾਰਜ ਖੇਤਰ ਵਿੱਚ ਹੀ ਆਉਂਦੀ ਹੈ। ਸੈਕਟਰ 17 ਸਥਿਤ ਸਟੇਟ ਬੈਂਕ ਆਫ਼ ਇੰਡੀਆ ਦੇ ਲੋਕਲ ਹੈੱਡ ਆਫ਼ਿਸ ਦੇ ਬਿਲਕੁਲ ਸਾਹਮਣੇ ਵਾਲੇ ਮੈਦਾਨ ਵਿੱਚ ਇੱਕ ਬਹੁਤ ਵੱਡਾ, ਖੁੱਲ੍ਹੇ ਮੂੰਹ ਵਾਲਾ ਗਟਰ ਕਿਸੇ ਵੀ ਸਮੇਂ ਕਿਸੇ ਵੀ ਵਿਅਕਤੀ ਦੀ ਮੌਤ ਦਾ ਕਾਰਨ ਬਣ ਸਕਦਾ ਹੈ। ਸੈਕਟਰ 17 ਸੰਪਦਾ ਵਿਭਾਗ ਦੇ ਬਰਾਂਡੇ ਵਿੱਚ ਬੈਠੇ ਨੋਟਰੀ ਐਡਵੋਕੇਟਾਂ, ਓਥ ਕਮਿਸ਼ਨਰਾਂ ਅਤੇ ਟਾਈਪਿਸਟਾਂ ਵਿੱਚ ਇੱਕ ਜਾਣਿਆ-ਪਛਾਣਿਆ ਨਾਮ ਸਮਾਜ ਸੇਵੀ ਲੱਕੀ ਸ਼ਰਮਾ ਨੇ ਅਲਫ਼ਾ ਨਿਊਜ਼ ਇੰਡੀਆ ਦੇ ਮਾਧਿਅਮ ਰਾਹੀਂ ਚੰਡੀਗੜ੍ਹ ਪ੍ਰਸ਼ਾਸਨ, ਪੁਲਿਸ ਅਤੇ ਨਗਰ ਨਿਗਮ ਦਾ ਧਿਆਨ ਇਸ ਖ਼ਤਰੇ ਵੱਲ ਖਿੱਚਿਆ ਹੈ। ਉਨ੍ਹਾਂ ਨੇ ਮੰਗ ਕੀਤੀ ਹੈ ਕਿ ਸਮੇਂ ਸਿਰ ਇਸ ਪਾਸੇ ਵਿਸ਼ੇਸ਼ ਧਿਆਨ ਦਿੱਤਾ ਜਾਵੇ ਅਤੇ ਇਸ ਖੁੱਲ੍ਹੇ ਮੂੰਹ ਵਾਲੇ ਵੱਡੇ ਗਟਰ ਨੂੰ ਤੁਰੰਤ ਕਾਰਵਾਈ ਕਰਦੇ ਹੋਏ ਢਕਿਆ ਜਾਵੇ, ਤਾਂ ਜੋ ਇਹ ਬੇਵਕਤ ਕਿਸੇ ਦੀ ਮੌਤ ਦਾ ਕਾਰਨ ਨਾ ਬਣੇ। ਲੱਕੀ ਸ਼ਰਮਾ ਸਮੇਂ-ਸਮੇਂ 'ਤੇ ਪ੍ਰਸ਼ਾਸਨ ਅਤੇ ਨਗਰ ਨਿਗਮ ਨੂੰ ਅਜਿਹੀਆਂ ਲਾਪਰਵਾਹੀਆਂ ਅਤੇ ਅਣਦੇਖੀਆਂ ਤੋਂ ਜਾਣੂ ਕਰਵਾਉਂਦੇ ਰਹਿੰਦੇ ਹਨ, ਅਤੇ ਕਈ ਵਾਰ ਉਹ ਖ਼ੁਦ ਹੀ ਸਮੱਸਿਆ ਦਾ ਹੱਲ ਕਰਦੇ ਵੀ ਦਿਖਾਈ ਦਿੰਦੇ ਹਨ। ਉਨ੍ਹਾਂ ਨੇ ਚੇਤਾਵਨੀ ਦਿੱਤੀ ਹੈ ਕਿ ਪ੍ਰਸ਼ਾਸਨ, ਨਿਗਮ ਅਤੇ ਪੁਲਿਸ ਦੀ ਅਣਦੇਖੀ ਤੇ ਬੇਪਰਵਾਹੀ ਕਾਰਨ ਬੇਸ਼ਕੀਮਤੀ ਜਾਨਾਂ ਜਾ ਸਕਦੀਆਂ ਹਨ।1
- ਦੋਰਾਹਾ ਦੇ ਵਾਰਡ ਨੰਬਰ 5 ਵਿੱਚ, ਹਲਕਾ ਵਿਧਾਇਕ ਵੋਟਰਾਂ ਦਾ ਧੰਨਵਾਦ ਕਰਨ ਲਈ ਪਹੁੰਚੇ। ਇਸ ਮੌਕੇ ਸਥਾਨਕ ਲੋਕਾਂ ਨੇ ਵਿਧਾਇਕ ਦਾ ਨੋਟਾਂ ਦੇ ਹਾਰ ਪਾ ਕੇ ਭਰਵਾਂ ਸਵਾਗਤ ਕੀਤਾ।1
- ਫਗਵਾੜਾ ਦੇ ਲਾਅ ਗੇਟ ਖੇਤਰ ਵਿੱਚ ਗੋਲੀਆਂ ਚੱਲੀਆਂ ਹਨ। ਇਸ ਘਟਨਾ ਦੇ ਕੁੱਝ ਹੀ ਘੰਟਿਆਂ ਬਾਅਦ, ਪੁਲਿਸ ਨੇ ਕਾਤਲ ਨੂੰ ਗ੍ਰਿਫ਼ਤਾਰ ਕਰ ਲਿਆ।1