Shuru
Apke Nagar Ki App…
ਲੁਧਿਆਣਾ ਦੇ ਪਿੰਡ ਗਿੱਲ ਵਿਖੇ 'ਸਤਲੁਜ' ਫਿਲਮ ਦਿਖਾਈ ਗਈ ਹੈ। ਇਸ ਫਿਲਮ ਨੂੰ ਦੇਖਣ ਲਈ ਕਾਫੀ ਭਾਰੀ ਗਿਣਤੀ ਵਿੱਚ ਪਿੰਡ ਦੇ ਵਾਸੀ ਇੱਕਠੇ ਹੋਏ।
ਪੱਤਰਕਾਰ ਬੂਟਾ ਸਿੰਘ ਬੁਲਾਰਾ
ਲੁਧਿਆਣਾ ਦੇ ਪਿੰਡ ਗਿੱਲ ਵਿਖੇ 'ਸਤਲੁਜ' ਫਿਲਮ ਦਿਖਾਈ ਗਈ ਹੈ। ਇਸ ਫਿਲਮ ਨੂੰ ਦੇਖਣ ਲਈ ਕਾਫੀ ਭਾਰੀ ਗਿਣਤੀ ਵਿੱਚ ਪਿੰਡ ਦੇ ਵਾਸੀ ਇੱਕਠੇ ਹੋਏ।
More news from ਪੰਜਾਬ and nearby areas
- ਪੰਜਾਬ ਵਿੱਚ ਨਿੱਜੀ ਸਕੂਲਾਂ ਵੱਲੋਂ ਆਪਣੀ ਮਨਮਰਜ਼ੀ ਨਾਲ ਕੀਤੇ ਜਾਣ ਵਾਲੇ ਸਾਲਾਨਾ ਫ਼ੀਸ ਵਾਧੇ ਉੱਪਰ ਹੁਣ ਲਗਾਮ ਲੱਗੇਗੀ। ਪੰਜਾਬ ਸਰਕਾਰ ਵੱਲੋਂ ਰਾਜਪਾਲ ਭਵਨ ਵਿੱਚ ਭੇਜੇ ਗਏ “ਫ਼ੀਸ ਰੈਗੂਲੇਸ਼ਨ ਸੋਧ ਆਰਡੀਨੈਂਸ 2026” ਉੱਪਰ ਰਾਜਪਾਲ ਗੁਲਾਬ ਚੰਦ ਕਟਾਰੀਆ ਨੇ ਦਸਤਖ਼ਤ ਕਰ ਦਿੱਤੇ ਹਨ। ਇਸ ਅਹਿਮ ਕਦਮ ਤੋਂ ਬਾਅਦ ਹੁਣ ਨਿੱਜੀ ਸਕੂਲ ਮਨਮਰਜ਼ੀ ਨਾਲ ਸਾਲਾਨਾ ਫ਼ੀਸਾਂ ਨਹੀਂ ਵਧਾ ਸਕਣਗੇ।1
- ਲੁਧਿਆਣਾ ਦੇ ਪਿੰਡ ਗਿੱਲ ਵਿਖੇ 'ਸਤਲੁਜ' ਫਿਲਮ ਦਿਖਾਈ ਗਈ ਹੈ। ਇਸ ਫਿਲਮ ਨੂੰ ਦੇਖਣ ਲਈ ਕਾਫੀ ਭਾਰੀ ਗਿਣਤੀ ਵਿੱਚ ਪਿੰਡ ਦੇ ਵਾਸੀ ਇੱਕਠੇ ਹੋਏ।1
- ਮੋਗਾ ਦੇ ਧਰਮਕੋਟ ਵਿੱਚ ਇੱਕ ਨਿਹੰਗ ਸਿੰਘ ਵੱਲੋਂ ਨਸ਼ੇ ਦੇ ਵਿੱਚ ਟੱਲੀ ਹੋ ਕੇ ਘੁੰਮਣ ਦਾ ਮਾਮਲਾ ਸਾਹਮਣੇ ਆਇਆ ਹੈ, ਜਿਸ ਕਾਰਨ ਜਥੇਬੰਦੀਆਂ ਦਾ ਨਾਮ ਬਦਨਾਮ ਹੋ ਰਿਹਾ ਹੈ। ਨਸ਼ੇ ਦੀ ਹਾਲਤ ਵਿੱਚ ਘੁੰਮ ਰਹੇ ਇਸ ਨਿਹੰਗ ਸਿੰਘ ਦੀਆਂ ਹਰਕਤਾਂ 'ਤੇ ਸਖ਼ਤ ਇਤਰਾਜ਼ ਪ੍ਰਗਟਾਇਆ ਗਿਆ ਹੈ। ਮੰਗ ਕੀਤੀ ਗਈ ਹੈ ਕਿ ਜਥੇਬੰਦੀਆਂ ਨੂੰ ਚਾਹੀਦਾ ਹੈ ਕਿ ਉਹ ਇਸ ਨਿਹੰਗ ਸਿੰਘ ਨੂੰ ਤੁਰੰਤ ਲੱਭਣ ਅਤੇ ਉਸ ਕੋਲੋਂ ਸਖ਼ਤੀ ਨਾਲ ਪੁੱਛਗਿੱਛ ਕਰਨ ਕਿ ਉਹ ਅਜਿਹੀਆਂ ਹਰਕਤਾਂ ਕਿਉਂ ਕਰ ਰਿਹਾ ਹੈ।1
- ਬਰਨਾਲਾ ਜ਼ਿਲ੍ਹੇ ਦੇ ਪਿੰਡ ਫਰਵਾਹੀ ਵਿਖੇ 11 ਜੁਲਾਈ ਨੂੰ ਪੀਰ ਖਾਨੇ ਵਿੱਚ ਇੱਕ ਵਿਸ਼ਾਲ ਭੰਡਾਰਾ ਆਯੋਜਿਤ ਕੀਤਾ ਗਿਆ। ਇਸ ਸਮਾਗਮ ਵਿੱਚ ਗੁਲਾਬ ਸਿੱਧੂ ਵਰਗੇ ਕਈ ਕਲਾਕਾਰਾਂ ਨੇ ਪਹੁੰਚ ਕੇ ਆਪਣੀ ਹਾਜ਼ਰੀ ਲਗਵਾਈ। ਪਿੰਡ ਫਰਵਾਹੀ ਵਿਖੇ ਹੋਏ ਇਸ ਧਾਰਮਿਕ ਕਾਰਜ ਵਿੱਚ ਬਾਬਾ ਬਲਬੀਰ ਖਾਨ ਵੀ ਸ਼ਾਮਲ ਰਹੇ ਅਤੇ ਸ਼ਰਧਾਲੂਆਂ ਨੇ ਬੜੀ ਸ਼ਰਧਾ ਨਾਲ 'ਜੈ ਪੀਰਾਂ ਦੀ' ਆਖਦੇ ਹੋਏ ਆਪਣੀ ਸ਼ਰਧਾ ਪ੍ਰਗਟ ਕੀਤੀ।1
- ਫ਼ਤਿਹਗੜ੍ਹ ਸਾਹਿਬ ਜ਼ਿਲ੍ਹੇ ਵਿੱਚ ਪਿਛਲੇ ਕੁਝ ਦਿਨਾਂ ਤੋਂ ਹੋ ਰਹੀ ਰੁਕ-ਰੁਕ ਕੇ ਬਾਰਿਸ਼ ਕਿਸਾਨਾਂ ਲਈ ਬੇਹੱਦ ਲਾਭਦਾਇਕ ਸਾਬਤ ਹੋ ਰਹੀ ਹੈ। ਜ਼ਿਲ੍ਹਾ ਖੇਤੀਬਾੜੀ ਅਫ਼ਸਰ ਡਾ. ਜਗਦੇਵ ਸਿੰਘ ਨੇ ਦੱਸਿਆ ਕਿ ਇਹ ਮੌਸਮ ਮੌਜੂਦਾ ਫ਼ਸਲਾਂ ਲਈ ਇੱਕ ਵਰਦਾਨ ਦੀ ਤਰ੍ਹਾਂ ਹੈ। ਉਨ੍ਹਾਂ ਜਾਣਕਾਰੀ ਦਿੱਤੀ ਕਿ ਜ਼ਿਲ੍ਹੇ ਵਿੱਚ ਇਸ ਸਮੇਂ ਪਰਮਲ ਝੋਨੇ ਦੀ ਲਗਭਗ 90 ਫ਼ੀਸਦੀ ਲੁਆਈ (ਟ੍ਰਾਂਸਪਲਾਂਟਿੰਗ) ਦਾ ਕੰਮ ਮੁਕੰਮਲ ਹੋ ਚੁੱਕਾ ਹੈ ਅਤੇ ਆਉਣ ਵਾਲੇ ਦਿਨਾਂ ਵਿੱਚ ਬਾਸਮਤੀ ਦੀ ਬਜਾਈ ਵੀ ਸ਼ੁਰੂ ਕਰ ਦਿੱਤੀ ਜਾਵੇਗੀ। ਗੰਨੇ ਦੀ ਫ਼ਸਲ ਬਾਰੇ ਜਾਣਕਾਰੀ ਦਿੰਦਿਆਂ ਡਾ. ਜਗਦੇਵ ਸਿੰਘ ਨੇ ਦੱਸਿਆ ਕਿ ਗੰਨੇ ਦੀ ਬਜਾਈ ਪਹਿਲਾਂ ਹੀ ਕੀਤੀ ਜਾ ਚੁੱਕੀ ਹੈ ਅਤੇ ਇਸ ਮੀਂਹ ਦੇ ਪਾਣੀ ਨਾਲ ਇਹ ਫ਼ਸਲ ਖੂਬ ਵਧ-ਫੁੱਲ ਰਹੀ ਹੈ। ਇਸ ਦੌਰਾਨ ਉਨ੍ਹਾਂ ਕਿਸਾਨਾਂ ਨੂੰ ਇੱਕ ਵਿਸ਼ੇਸ਼ ਅਪੀਲ ਵੀ ਕੀਤੀ ਹੈ ਕਿ ਬਰਸਾਤ ਦੇ ਇਸ ਮੌਸਮ ਵਿੱਚ ਖੇਤਾਂ ਵਿੱਚ ਵਾਧੂ ਸਿੰਚਾਈ ਨਾ ਕੀਤੀ ਜਾਵੇ। ਕਿਸਾਨਾਂ ਨੂੰ ਲੋੜ ਮੁਤਾਬਕ ਹੀ ਪਾਣੀ ਦਾ ਪ੍ਰਬੰਧ ਰੱਖਣ ਦੀ ਸਲਾਹ ਦਿੱਤੀ ਗਈ ਹੈ ਤਾਂ ਜੋ ਫ਼ਸਲਾਂ ਨੂੰ ਕਿਸੇ ਵੀ ਤਰ੍ਹਾਂ ਦੇ ਨੁਕਸਾਨ ਤੋਂ ਬਚਾਇਆ ਜਾ ਸਕੇ।1
- ਦੇਸ਼ ਦੀ ਰਾਜਧਾਨੀ ਨਵੀਂ ਦਿੱਲੀ ਦੇ ਪੰਜਾਬੀ ਇਲਾਕੇ ਤਿਲਕ ਨਗਰ ਸਥਿਤ ਸਾਈ ਸੋਸਾਇਟੀ 12 ਬਲਾਕ ਦੇ ਡੀ ਡੀ ਏ ਫਲੈਟਾਂ ਦੇ ਵਾਸੀ ਪ੍ਰਸ਼ਾਸਨਿਕ ਅਣਗਹਿਲੀ ਕਾਰਨ ਬੇਹੱਦ ਪਰੇਸ਼ਾਨੀ ਭਰਿਆ ਜੀਵਨ ਜੀਣ ਲਈ ਮਜਬੂਰ ਹਨ। ਆਪਣੀਆਂ ਮੁਸ਼ਕਲਾਂ ਨੂੰ ਉਜਾਗਰ ਕਰਨ ਲਈ ਸੋਮਵਾਰ ਨੂੰ ਮੁਹੱਲਾ ਨਿਵਾਸੀਆਂ ਨੇ ਇਕੱਠੇ ਹੋ ਕੇ ਇੱਕ ਪ੍ਰੈਸ ਕਾਨਫਰੰਸ ਕੀਤੀ ਅਤੇ ਪ੍ਰਸ਼ਾਸਨ ਦੇ ਖ਼ਿਲਾਫ਼ ਆਪਣਾ ਗੁੱਸਾ ਜ਼ਾਹਰ ਕੀਤਾ। ਸਥਾਨਕ ਨਿਵਾਸੀਆਂ ਦਾ ਕਹਿਣਾ ਹੈ ਕਿ ਮੁਹੱਲੇ ਦੇ ਸਰਕਾਰੀ ਪਾਰਕ ਵਿੱਚ ਫੁੱਲ-ਬੂਟੇ ਅਤੇ ਝੂਲੇ ਹੋਣ ਦੀ ਬਜਾਏ ਜੰਗਲੀ ਰੁੱਖਾਂ ਨੇ ਭਿਆਨਕ ਰੂਪ ਧਾਰਨ ਕਰ ਲਿਆ ਹੈ। ਹਨੇਰੀ-ਤੂਫ਼ਾਨ ਦੌਰਾਨ ਇਨ੍ਹਾਂ ਰੁੱਖਾਂ ਦੇ ਭਾਰੀ-ਭਰਕਮ ਸੁੱਕੇ ਟਹਿਣੇ ਲੋਕਾਂ ਦੇ ਘਰਾਂ, ਗੱਡੀਆਂ ਅਤੇ ਲੰਘਣ ਵਾਲੇ ਰਾਹਗੀਰਾਂ ਉੱਪਰ ਡਿੱਗ ਜਾਂਦੇ ਹਨ, ਜਿਸ ਕਾਰਨ ਕਈ ਵਾਰ ਜਾਨ-ਮਾਲ ਦਾ ਭਾਰੀ ਨੁਕਸਾਨ ਹੋ ਚੁੱਕਾ ਹੈ। ਲੋਕਾਂ ਨੂੰ ਇਸ ਨੁਕਸਾਨ ਦੀ ਭਰਪਾਈ ਆਪਣੀ ਜੇਬ ਵਿੱਚੋਂ ਹੀ ਕਰਨੀ ਪੈ ਰਹੀ ਹੈ। ਇਸ ਗੰਭੀਰ ਸਮੱਸਿਆ ਬਾਰੇ ਇਲਾਕੇ ਦੇ ਕੌਂਸਲਰ, ਵਿਧਾਇਕ ਅਤੇ ਸਬੰਧਤ ਵਿਭਾਗਾਂ ਨੂੰ ਕਈ ਵਾਰ ਲਿਖਤੀ ਸ਼ਿਕਾਇਤਾਂ ਵੀ ਦਿੱਤੀਆਂ ਗਈਆਂ ਹਨ, ਪਰ ਹੁਣ ਤੱਕ ਕੋਈ ਹੱਲ ਨਹੀਂ ਕੱਢਿਆ ਗਿਆ। ਇਸ ਸਥਿਤੀ ਤੋਂ ਤੰਗ ਆ ਕੇ ਮੁਹੱਲਾ ਨਿਵਾਸੀ ਊਸ਼ਾ ਪੂਰੀ, ਮਾਧਵੀ ਦੇਵੀ, ਨੇਹਾ ਸੇਠੀ ਮੜੀਆ, ਅਨੁਪਮਾ, ਹਰਪ੍ਰੀਤ ਕੌਰ, ਹਰਬੰਸ ਕੌਰ, ਬਲਜੀਤ ਕੌਰ, ਮਨਜਿੰਦਰ ਕੌਰ, ਰਾਜਵਿੰਦਰ ਕੌਰ ਅਤੇ ਸੁਰਿੰਦਰ ਨੇਗੀ ਨੇ ਦਿੱਲੀ ਸਰਕਾਰ ਤੋਂ ਪੁਰਜ਼ੋਰ ਮੰਗ ਕੀਤੀ ਹੈ ਕਿ ਪਾਰਕ ਦੀ ਹਾਲਤ ਵਿੱਚ ਸੁਧਾਰ ਕੀਤਾ ਜਾਵੇ। ਉਨ੍ਹਾਂ ਮੰਗ ਕੀਤੀ ਹੈ ਕਿ ਪਾਰਕ ਵਿੱਚ ਲੱਗੇ ਜੰਗਲੀ ਰੁੱਖਾਂ ਦੀ ਸਮੱਸਿਆ ਦਾ ਤੁਰੰਤ ਹੱਲ ਕੀਤਾ ਜਾਵੇ ਤਾਂ ਜੋ ਲੋਕਾਂ ਦੇ ਜਾਨ-ਮਾਲ ਦਾ ਹੋਰ ਨੁਕਸਾਨ ਨਾ ਹੋਵੇ। ਇਸ ਦੇ ਨਾਲ ਹੀ ਪਾਰਕ ਵਿੱਚ ਬੱਚਿਆਂ ਲਈ ਝੂਲੇ, ਕਸਰਤ ਲਈ ਜਿੰਮ ਮਸ਼ੀਨਾਂ, ਬੈਠਣ ਲਈ ਨਵੀਆਂ ਸੀਟਾਂ, ਫੁੱਲ-ਬੂਟੇ ਅਤੇ ਨਵੀਂ ਘਾਹ ਲਗਾ ਕੇ ਇਸ ਨੂੰ ਇੱਕ ਸੁੰਦਰ ਪਾਰਕ ਬਣਾਇਆ ਜਾਵੇ।1
- ਹੁਸ਼ਿਆਰਪੁਰ ਦੇ ਗੜ੍ਹਸ਼ੰਕਰ-ਹੁਸ਼ਿਆਰਪੁਰ ਸੜਕ 'ਤੇ ਪਿੰਡ ਡਾਨਸੀਵਾਲ ਨਜ਼ਦੀਕ ਇੱਕ ਅਣਪਛਾਤੇ ਵਾਹਨ ਦੀ ਲਪੇਟ ਵਿੱਚ ਆਉਣ ਕਾਰਨ ਇੱਕ ਵਿਅਕਤੀ ਦੀ ਮੌਤ ਹੋ ਗਈ। ਚੌਂਕੀ ਇੰਚਾਰਜ ਸੈਲਾ ਖੁਰਦ ਏਐਸਆਈ ਸਤਨਾਮ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਕਿਸੇ ਰਾਹਗੀਰ ਨੇ ਰਾਤ 1:30 ਵਜੇ ਇਸ ਸੜਕ ਹਾਦਸੇ ਸਬੰਧੀ ਸੂਚਨਾ ਦਿੱਤੀ ਸੀ। ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਦੇਖਿਆ ਕਿ ਇੱਕ ਸਾਈਕਲ ਨੂੰ ਅਣਪਛਾਤੇ ਵਾਹਨ ਵੱਲੋਂ ਬੁਰੀ ਤਰ੍ਹਾਂ ਦਰੜਿਆ ਗਿਆ ਸੀ, ਜਿਸ ਕਾਰਨ ਸਾਈਕਲ ਸਵਾਰ ਵਿਅਕਤੀ ਦੀ ਮੌਕੇ 'ਤੇ ਹੀ ਮੌਤ ਹੋ ਚੁੱਕੀ ਸੀ। ਮ੍ਰਿਤਕ ਦੀ ਹਾਲਤ ਅਜਿਹੀ ਸੀ ਕਿ ਉਸ ਦੀ ਪਛਾਣ ਕਰਨੀ ਵੀ ਮੁਸ਼ਕਿਲ ਹੋ ਰਹੀ ਸੀ। ਪੁਲਿਸ ਵੱਲੋਂ ਮ੍ਰਿਤਕ ਦੇਹ ਨੂੰ ਸ਼ਨਾਖਤ ਲਈ 72 ਘੰਟਿਆਂ ਵਾਸਤੇ ਸਰਕਾਰੀ ਹਸਪਤਾਲ ਗੜ੍ਹਸ਼ੰਕਰ ਵਿੱਚ ਰਖਵਾ ਦਿੱਤਾ ਗਿਆ ਹੈ।1