ਤਲਵੰਡੀ ਸਾਬੋ ਦੀਆਂ ਮੰਡੀਆਂ ’ਚ ਕਣਕ ਦੀ ਖਰੀਦ ਲੇਟ, ਕਿਸਾਨ ਖੱਜਲ-ਖੁਆਰ। ਹਲਕਾ ਪ੍ਰਧਾਨ ਕ੍ਰਿਸ਼ਨ ਸਿੰਘ ਭਾਗੀਵਾਂਦਰ ਨੇ ਭਾਗੀਵਾਂਦਰ ਦੀ ਮੰਡੀ 'ਚ ਕਰਵਾਈ ਬੋਲੀ ਸ਼ੁਰੂ। ਤਲਵੰਡੀ ਸਾਬੋ, 17 ਅਪ੍ਰੈਲ (ਗੁਰਜੰਟ ਸਿੰਘ ਨਥੇਹਾ)– ਪੰਜਾਬ ਵਿੱਚ ਕਣਕ ਦੀ ਖਰੀਦ ਨੂੰ ਲੈ ਕੇ ਜਿੱਥੇ ਸਰਕਾਰ ਵੱਲੋਂ ਵੱਡੇ ਦਾਅਵੇ ਕੀਤੇ ਜਾ ਰਹੇ ਹਨ, ਉੱਥੇ ਮੈਦਾਨੀ ਹਕੀਕਤ ਕੁਝ ਹੋਰ ਹੀ ਨਜ਼ਰ ਆ ਰਹੀ ਹੈ। ਤਲਵੰਡੀ ਸਾਬੋ ਇਲਾਕੇ ਦੀਆਂ ਕਈ ਦਾਣਾ ਮੰਡੀਆਂ ਵਿੱਚ ਅਜੇ ਤੱਕ ਕਣਕ ਦੀ ਬੋਲੀ ਸ਼ੁਰੂ ਨਹੀਂ ਹੋ ਸਕੀ, ਜਿਸ ਕਾਰਨ ਕਿਸਾਨਾਂ ਨੂੰ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਭਾਗੀਵਾਂਦਰ ਦੀ ਦਾਣਾ ਮੰਡੀ ਵਿੱਚ ਵੀ ਕਣਕ ਦੀ ਖਰੀਦ ਬੋਲੀ ਅੱਜ ਕਾਂਗਰਸ ਦੇ ਬਲਾਕ ਪ੍ਰਧਾਨ ਕ੍ਰਿਸ਼ਨ ਸਿੰਘ ਭਾਗੀਵਾਂਦਰ ਦੀ ਅਗਵਾਈ ਹੇਠ ਸ਼ੁਰੂ ਕਰਵਾਈ ਗਈ। ਇਸ ਦੌਰਾਨ ਜ਼ਿਲ੍ਹਾ ਅਧਿਕਾਰੀਆਂ ਨੂੰ ਮੌਕੇ ’ਤੇ ਬੁਲਾ ਕੇ ਪ੍ਰਕਿਰਿਆ ਆਰੰਭ ਕਰਵਾਈ ਗਈ। ਮੀਡੀਆ ਨਾਲ ਗੱਲਬਾਤ ਕਰਦਿਆਂ ਕ੍ਰਿਸ਼ਨ ਸਿੰਘ ਭਾਗੀਵਾਂਦਰ ਨੇ ਦੋਸ਼ ਲਾਇਆ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਸਿਰਫ਼ ਮੀਡੀਆ ਰਾਹੀਂ ਲੋਕਾਂ ਨੂੰ ਗੁਮਰਾਹ ਕਰ ਰਹੀ ਹੈ, ਜਦਕਿ ਅਸਲ ਵਿੱਚ ਕਿਸਾਨ ਮੰਡੀਆਂ ਵਿੱਚ ਆਪਣੀ ਫਸਲ ਲੈ ਕੇ ਖੱਜਲ-ਖੁਆਰ ਹੋ ਰਹੇ ਹਨ। ਉਨ੍ਹਾਂ ਕਿਹਾ ਕਿ ਕਿਸਾਨਾਂ ਨੇ ਆਪਣੀ ਫਸਲ ਨੂੰ ਪੁੱਤਾਂ ਵਾਂਗ ਪਾਲਿਆ ਹੈ ਅਤੇ ਹੁਣ ਉਹਨਾਂ ਨੂੰ ਇਸ ਦੀ ਸਮੇਂ ਸਿਰ ਖਰੀਦ ਦੀ ਉਮੀਦ ਹੈ। ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਕਿ ਜਲਦ ਤੋਂ ਜਲਦ ਕਣਕ ਦੀ ਖਰੀਦ ਅਤੇ ਉਠਾਨ ਯਕੀਨੀ ਬਣਾਇਆ ਜਾਵੇ, ਤਾਂ ਜੋ ਕਿਸਾਨ ਆਪਣੀ ਅਗਲੀ ਖੇਤੀਬਾੜੀ ਦੀ ਤਿਆਰੀ ਸਮੇਂ ਸਿਰ ਕਰ ਸਕਣ। ਇਸ ਮੌਕੇ ਰਣਵੀਰ ਸਿੰਘ ਸ਼ੇਖਪੁਰਾ ਉਪ ਪ੍ਰਧਾਨ, ਜ਼ਿਲ੍ਹਾ ਕਾਂਗਰਸ ਕਮੇਟੀ, ਮੇਜਰ ਸਿੰਘ ਜਗਾ ਰਾਮ ਤੀਰਥ ਬੁਲਾਰਾ, ਯੂਥ ਆਗੂ ਬਲਜੀਤ ਸਿੰਘ ਭਾਗੀਵਾਂਦਰ, ਗੁਰਪ੍ਰੀਤ ਸਿੰਘ ਲਹਿਰੀ, ਬੱਬੂ ਰਾਮ ਭਾਗੀਵਾਂਦਰ ਅਤੇ ਆੜਤੀਆ ਸੁਰੇਸ਼ ਕੁਮਾਰ, ਸਿਪੀ ਕੁਮਾਰ ਤੇ ਭੋਲਾ ਰਾਮ ਸਮੇਤ ਕਿਸਾਨ ਹਾਜ਼ਰ ਸਨ।
ਤਲਵੰਡੀ ਸਾਬੋ ਦੀਆਂ ਮੰਡੀਆਂ ’ਚ ਕਣਕ ਦੀ ਖਰੀਦ ਲੇਟ, ਕਿਸਾਨ ਖੱਜਲ-ਖੁਆਰ। ਹਲਕਾ ਪ੍ਰਧਾਨ ਕ੍ਰਿਸ਼ਨ ਸਿੰਘ ਭਾਗੀਵਾਂਦਰ ਨੇ ਭਾਗੀਵਾਂਦਰ ਦੀ ਮੰਡੀ 'ਚ ਕਰਵਾਈ ਬੋਲੀ ਸ਼ੁਰੂ। ਤਲਵੰਡੀ ਸਾਬੋ, 17 ਅਪ੍ਰੈਲ (ਗੁਰਜੰਟ ਸਿੰਘ ਨਥੇਹਾ)– ਪੰਜਾਬ ਵਿੱਚ ਕਣਕ ਦੀ ਖਰੀਦ ਨੂੰ ਲੈ ਕੇ ਜਿੱਥੇ ਸਰਕਾਰ ਵੱਲੋਂ ਵੱਡੇ ਦਾਅਵੇ ਕੀਤੇ ਜਾ ਰਹੇ ਹਨ, ਉੱਥੇ ਮੈਦਾਨੀ ਹਕੀਕਤ ਕੁਝ ਹੋਰ ਹੀ ਨਜ਼ਰ ਆ ਰਹੀ ਹੈ। ਤਲਵੰਡੀ ਸਾਬੋ ਇਲਾਕੇ ਦੀਆਂ ਕਈ ਦਾਣਾ ਮੰਡੀਆਂ ਵਿੱਚ ਅਜੇ ਤੱਕ ਕਣਕ ਦੀ ਬੋਲੀ ਸ਼ੁਰੂ ਨਹੀਂ ਹੋ ਸਕੀ, ਜਿਸ ਕਾਰਨ ਕਿਸਾਨਾਂ ਨੂੰ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਭਾਗੀਵਾਂਦਰ ਦੀ ਦਾਣਾ ਮੰਡੀ ਵਿੱਚ ਵੀ ਕਣਕ ਦੀ ਖਰੀਦ ਬੋਲੀ ਅੱਜ ਕਾਂਗਰਸ ਦੇ ਬਲਾਕ ਪ੍ਰਧਾਨ ਕ੍ਰਿਸ਼ਨ ਸਿੰਘ ਭਾਗੀਵਾਂਦਰ ਦੀ ਅਗਵਾਈ ਹੇਠ ਸ਼ੁਰੂ ਕਰਵਾਈ ਗਈ। ਇਸ ਦੌਰਾਨ ਜ਼ਿਲ੍ਹਾ ਅਧਿਕਾਰੀਆਂ ਨੂੰ ਮੌਕੇ ’ਤੇ ਬੁਲਾ ਕੇ ਪ੍ਰਕਿਰਿਆ ਆਰੰਭ ਕਰਵਾਈ ਗਈ। ਮੀਡੀਆ ਨਾਲ ਗੱਲਬਾਤ ਕਰਦਿਆਂ ਕ੍ਰਿਸ਼ਨ ਸਿੰਘ ਭਾਗੀਵਾਂਦਰ ਨੇ ਦੋਸ਼ ਲਾਇਆ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਸਿਰਫ਼ ਮੀਡੀਆ ਰਾਹੀਂ ਲੋਕਾਂ ਨੂੰ ਗੁਮਰਾਹ ਕਰ ਰਹੀ ਹੈ, ਜਦਕਿ ਅਸਲ ਵਿੱਚ ਕਿਸਾਨ ਮੰਡੀਆਂ ਵਿੱਚ ਆਪਣੀ ਫਸਲ ਲੈ ਕੇ ਖੱਜਲ-ਖੁਆਰ ਹੋ ਰਹੇ ਹਨ। ਉਨ੍ਹਾਂ ਕਿਹਾ ਕਿ ਕਿਸਾਨਾਂ ਨੇ ਆਪਣੀ ਫਸਲ ਨੂੰ ਪੁੱਤਾਂ
ਵਾਂਗ ਪਾਲਿਆ ਹੈ ਅਤੇ ਹੁਣ ਉਹਨਾਂ ਨੂੰ ਇਸ ਦੀ ਸਮੇਂ ਸਿਰ ਖਰੀਦ ਦੀ ਉਮੀਦ ਹੈ। ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਕਿ ਜਲਦ ਤੋਂ ਜਲਦ ਕਣਕ ਦੀ ਖਰੀਦ ਅਤੇ ਉਠਾਨ ਯਕੀਨੀ ਬਣਾਇਆ ਜਾਵੇ, ਤਾਂ ਜੋ ਕਿਸਾਨ ਆਪਣੀ ਅਗਲੀ ਖੇਤੀਬਾੜੀ ਦੀ ਤਿਆਰੀ ਸਮੇਂ ਸਿਰ ਕਰ ਸਕਣ। ਇਸ ਮੌਕੇ ਰਣਵੀਰ ਸਿੰਘ ਸ਼ੇਖਪੁਰਾ ਉਪ ਪ੍ਰਧਾਨ, ਜ਼ਿਲ੍ਹਾ ਕਾਂਗਰਸ ਕਮੇਟੀ, ਮੇਜਰ ਸਿੰਘ ਜਗਾ ਰਾਮ ਤੀਰਥ ਬੁਲਾਰਾ, ਯੂਥ ਆਗੂ ਬਲਜੀਤ ਸਿੰਘ ਭਾਗੀਵਾਂਦਰ, ਗੁਰਪ੍ਰੀਤ ਸਿੰਘ ਲਹਿਰੀ, ਬੱਬੂ ਰਾਮ ਭਾਗੀਵਾਂਦਰ ਅਤੇ ਆੜਤੀਆ ਸੁਰੇਸ਼ ਕੁਮਾਰ, ਸਿਪੀ ਕੁਮਾਰ ਤੇ ਭੋਲਾ ਰਾਮ ਸਮੇਤ ਕਿਸਾਨ ਹਾਜ਼ਰ ਸਨ।
- 📍 ਫਰੀਦਕੋਟ ਵਿੱਚ ਵੀਰਵਾਰ ਨੂੰ ਵੱਡੀ ਰਾਜਨੀਤਿਕ ਹਲਚਲ ਵੇਖਣ ਨੂੰ ਮਿਲੀ, ਜਦੋਂ ਸ਼ਹਿਰ ਦੇ ਕੌਂਸਲਰ ਵਿਜੇ ਛਾਬੜਾ ਨੇ ਆਮ ਆਦਮੀ ਪਾਰਟੀ ਛੱਡ ਕੇ ਮੁੜ ਸ਼੍ਰੋਮਣੀ ਅਕਾਲੀ ਦਲ ਵਿੱਚ ਵਾਪਸੀ ਕਰ ਲਈ। ਉਨ੍ਹਾਂ ਦਾ ਸਵਾਗਤ ਅਕਾਲੀ ਆਗੂ ਪਰਮਬੰਸ ਸਿੰਘ ਬੰਟੀ ਰੋਮਾਣਾ ਨੇ ਕੀਤਾ ਅਤੇ ਪਾਰਟੀ ਵਿੱਚ ਸਨਮਾਨ ਅਤੇ ਪੂਰਾ ਮਾਣ-ਸਨਮਾਨ ਦੇਣ ਦਾ ਭਰੋਸਾ ਦਿੱਤਾ। 🔥 ਟਾਈਟਲ ਫਰੀਦਕੋਟ ਵਿੱਚ ਵੱਡਾ ਸਿਆਸੀ ਝਟਕਾ! ਕੌਂਸਲਰ ਵਿਜੇ ਛਾਬੜਾ ਨੇ AAP ਛੱਡ ਕੇ ਅਕਾਲੀ ਦਲ ਵਿੱਚ ਕੀਤੀ ਵਾਪਸੀ — ਆਉਣ ਵਾਲੀਆਂ ਚੋਣਾਂ 'ਤੇ ਅਸਰ? 📌 ਪੂਰਾ ਵੇਰਵਾ 2021 ਵਿੱਚ ਅਕਾਲੀ ਦਲ ਦੀ ਟਿਕਟ 'ਤੇ ਕੌਂਸਲਰ ਚੁਣੇ ਗਏ ਵਿਜੇ ਛਾਬੜਾ ਲਗਭਗ ਤਿੰਨ ਸਾਲ ਪਹਿਲਾਂ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਗਏ ਸਨ। ਹੁਣ ਉਨ੍ਹਾਂ ਨੇ ਮੁੜ ਅਕਾਲੀ ਦਲ ਵਿੱਚ ਵਾਪਸੀ ਕਰ ਲਈ ਹੈ। ਇਸ ਮੌਕੇ ਬੋਲਦਿਆਂ ਬੰਟੀ ਰੋਮਾਣਾ ਨੇ ਕਿਹਾ ਕਿ ਭਾਵੇਂ ਰਾਜਨੀਤਿਕ ਮਤਭੇਦ ਰਹੇ, ਪਰ ਪਰਿਵਾਰਕ ਸਬੰਧ ਕਦੇ ਕਮਜ਼ੋਰ ਨਹੀਂ ਹੋਏ। ਉਨ੍ਹਾਂ ਕਿਹਾ ਕਿ ਛਾਬੜਾ ਦੀ ਵਾਪਸੀ ਨਾਲ ਅਕਾਲੀ ਦਲ ਹੋਰ ਮਜ਼ਬੂਤ ਹੋਵੇਗਾ ਅਤੇ ਆਉਣ ਵਾਲੀਆਂ ਨਗਰ ਕੌਂਸਲ ਚੋਣਾਂ ਮਜ਼ਬੂਤੀ ਨਾਲ ਲੜੀਆਂ ਜਾਣਗੀਆਂ। ਰੋਮਾਣਾ ਨੇ ਇਹ ਵੀ ਕਿਹਾ ਕਿ ਵਿਜੇ ਛਾਬੜਾ ਨੇ AAP ਵਿੱਚ ਰਹਿੰਦਿਆਂ ਵੀ ਕਈ ਮਸਲਿਆਂ 'ਤੇ ਪਾਰਟੀ ਦੀਆਂ ਨੀਤੀਆਂ ਦਾ ਵਿਰੋਧ ਕੀਤਾ ਅਤੇ ਜਨਤਾ ਦੀ ਆਵਾਜ਼ ਉਠਾਈ। 🎙️ ਛਾਬੜਾ ਦਾ ਵੱਡਾ ਬਿਆਨ ਵਿਜੇ ਛਾਬੜਾ ਨੇ ਕਿਹਾ: ਉਹ ਮਤਭੇਦਾਂ ਕਾਰਨ ਅਕਾਲੀ ਦਲ ਛੱਡ ਕੇ AAP ਵਿੱਚ ਗਏ ਸਨ ਪਰ ਸੱਤਾਧਾਰੀ ਪਾਰਟੀ ਆਪਣੇ ਵਾਅਦਿਆਂ 'ਤੇ ਖਰਾ ਨਹੀਂ ਉਤਰੀ ਜਨਤਾ ਦੀ ਸੇਵਾ ਕਰਨ ਵਿੱਚ ਮੁਸ਼ਕਲਾਂ ਆਈਆਂ ਇਸ ਲਈ ਮੁੜ ਅਕਾਲੀ ਦਲ ਵਿੱਚ ਵਾਪਸੀ ਦਾ ਫੈਸਲਾ ਕੀਤਾ 🏛️ ਰਾਜਨੀਤਿਕ ਸਫਰ ਭਾਜਪਾ ਨਾਲ ਰਾਜਨੀਤੀ ਦੀ ਸ਼ੁਰੂਆਤ ਭਾਜਪਾ ਜ਼ਿਲ੍ਹਾ ਪ੍ਰਧਾਨ ਰਹੇ ਭਾਜਪਾ ਦੀ ਟਿਕਟ 'ਤੇ ਕੌਂਸਲਰ ਬਣੇ 2021 ਵਿੱਚ ਅਕਾਲੀ ਦਲ ਵਿੱਚ ਸ਼ਾਮਲ ਫਿਰ AAP ਵਿੱਚ ਗਏ ਹੁਣ ਮੁੜ ਅਕਾਲੀ ਦਲ ਵਿੱਚ ਵਾਪਸੀ 📌 2021 ਵਿੱਚ ਵੀ ਉਹ ਜਿਲ੍ਹਾ ਪ੍ਰਧਾਨ ਰਹਿੰਦੇ ਭਾਜਪਾ ਛੱਡ ਕੇ ਅਕਾਲੀ ਦਲ ਵਿੱਚ ਸ਼ਾਮਲ ਹੋਏ ਸਨ। 📊 ਰਾਜਨੀਤਿਕ ਪ੍ਰਭਾਵ ✔️ ਆਉਣ ਵਾਲੀਆਂ ਨਗਰ ਕੌਂਸਲ ਚੋਣਾਂ 'ਤੇ ਅਸਰ ✔️ ਅਕਾਲੀ ਦਲ ਨੂੰ ਫਰੀਦਕੋਟ ਵਿੱਚ ਮਜ਼ਬੂਤੀ ✔️ AAP ਲਈ ਝਟਕਾ ✔️ ਹੋਰ ਆਗੂਆਂ ਦੇ ਵੀ ਪਾਰਟੀ ਬਦਲਣ ਦੀ ਚਰਚਾ 🧠 ਸਮੀਖਿਆ ਵਿਜੇ ਛਾਬੜਾ ਦੀ ਵਾਪਸੀ ਸਿਰਫ ਇੱਕ ਆਗੂ ਦੀ ਵਾਪਸੀ ਨਹੀਂ, ਸਗੋਂ ਫਰੀਦਕੋਟ ਦੀ ਸਥਾਨਕ ਰਾਜਨੀਤੀ ਵਿੱਚ ਵੱਡੇ ਬਦਲਾਅ ਦਾ ਸੰਕੇਤ ਮੰਨੀ ਜਾ ਰਹੀ ਹੈ। ਜੇ ਹੋਰ ਆਗੂ ਵੀ ਇਸ ਤਰ੍ਹਾਂ ਪਾਰਟੀ ਬਦਲਦੇ ਹਨ ਤਾਂ ਆਉਣ ਵਾਲੀਆਂ ਚੋਣਾਂ ਕਾਫੀ ਦਿਲਚਸਪ ਹੋ ਸਕਦੀਆਂ ਹਨ। 🪞 ਪ੍ਰਤੀਬਿੰਬ ਪੰਜਾਬ ਦੀ ਰਾਜਨੀਤੀ ਵਿੱਚ ਪਾਰਟੀ ਬਦਲਣਾ ਆਮ ਹੋ ਗਿਆ ਹੈ, ਪਰ ਜਨਤਾ ਹੁਣ ਵਿਕਾਸ ਅਤੇ ਕੰਮ ਦੇ ਆਧਾਰ 'ਤੇ ਫੈਸਲਾ ਕਰਨਾ ਚਾਹੁੰਦੀ ਹੈ। 🧾 ਅੰਤਿਮ ਵਿਚਾਰ ਫਰੀਦਕੋਟ ਵਿੱਚ ਰਾਜਨੀਤਿਕ ਸਮੀਕਰਨ ਤੇਜ਼ੀ ਨਾਲ ਬਦਲ ਰਹੇ ਹਨ। ਵਿਜੇ ਛਾਬੜਾ ਦੀ ਵਾਪਸੀ ਨਾਲ ਅਕਾਲੀ ਦਲ ਨੂੰ ਫਾਇਦਾ ਹੋ ਸਕਦਾ ਹੈ, ਪਰ ਅਸਲ ਫੈਸਲਾ ਜਨਤਾ ਕਰੇਗੀ। 🏁 ਨਿਸ਼ਕਰਸ਼ 👉 ਵਿਜੇ ਛਾਬੜਾ ਦੀ ਵਾਪਸੀ ਨੇ ਫਰੀਦਕੋਟ ਦੀ ਰਾਜਨੀਤੀ ਗਰਮਾ ਦਿੱਤੀ 👉 ਆਉਣ ਵਾਲੀਆਂ ਚੋਣਾਂ ਹੋ ਸਕਦੀਆਂ ਹਨ ਦਿਲਚਸਪ 👉 ਹੋਰ ਆਗੂਆਂ ਦੇ ਪਾਰਟੀ ਬਦਲਣ ਦੀ ਸੰਭਾਵਨਾ 📊 ਪੋਲ ਸਵਾਲ ਕੀ ਵਿਜੇ ਛਾਬੜਾ ਦੀ ਵਾਪਸੀ ਨਾਲ ਅਕਾਲੀ ਦਲ ਮਜ਼ਬੂਤ ਹੋਵੇਗਾ? ਹਾਂ ਨਹੀਂ ਕਹਿ ਨਹੀਂ ਸਕਦੇ 💬 ਪ੍ਰਤੀਕਿਰਿਆ ਸਵਾਲ ਤੁਹਾਡੇ ਮੁਤਾਬਕ ਫਰੀਦਕੋਟ ਵਿੱਚ ਕਿਹੜੀ ਪਾਰਟੀ ਮਜ਼ਬੂਤ ਹੈ? ⚠️ ਡਿਸਕਲੇਮਰ ਇਹ ਖ਼ਬਰ ਉਪਲਬਧ ਜਾਣਕਾਰੀ, ਸਥਾਨਕ ਰਾਜਨੀਤਿਕ ਬਿਆਨਾਂ ਅਤੇ ਮੀਡੀਆ ਸਰੋਤਾਂ ਦੇ ਆਧਾਰ 'ਤੇ ਤਿਆਰ ਕੀਤੀ ਗਈ ਹੈ। ਪਾਰਟੀ ਪੱਖਾਂ ਦੇ ਵੱਖਰੇ ਵਿਚਾਰ ਵੀ ਹੋ ਸਕਦੇ ਹਨ। ਇਹ ਰਿਪੋਰਟ ਜਾਣਕਾਰੀ ਦੇ ਉਦੇਸ਼ ਲਈ ਹੈ।1
- Post by Inside Story News Chennal1
- ਪਿੰਡ ਹਜਾਰਾ ਸਿੰਘ ਵਾਲਾ ਵਿਖੇ ਬਿਜਲੀ ਸਪਾਰਕਿੰਗ ਨਾਲ ਕਣਕ ਦੀ ਫਸਲ ਨੂੰ ਲੱਗੀ ਅੱਗ1
- रोड पटी गई है ईस कर के जाम लग रही है जलद,,,, से जलद बनाया जाये लोका नु आराम हो जावे1
- Post by Masroor1
- Post by Ravinder Singh1
- Post by ༒♛𝔖𝔥𝔦𝔣𝔞𝔩𝔦 ♛༒꧂1
- Post by Ravinder Singh2
- Post by Raman Dhillon1