logo
Shuru
Apke Nagar Ki App…
  • Latest News
  • News
  • Politics
  • Elections
  • Viral
  • Astrology
  • Horoscope in Hindi
  • Horoscope in English
  • Latest Political News
logo
Shuru
Apke Nagar Ki App…

ਲਹਿਰਾਗਾਗਾ ਹਸਪਤਾਲ ’ਚ ਦੂਰਬੀਨ ਰਾਹੀਂ ਗੁੰਝਲਦਾਰ ਆਪਰੇਸ਼ਨ ਅਤੇ ਇਲਾਜ ਸੇਵਾਵਾਂ ਸ਼ੁਰੂ; ਹਲਕਾ ਵਾਸੀਆਂ ਨੂੰ ਮਿਲੇਗੀ ਵੱਡੀ ਰਾਹਤ: ਬਰਿੰਦਰ ਕੁਮਾਰ ਗੋਇਲ ਲਹਿਰਾਗਾਗਾ ਹਸਪਤਾਲ ’ਚ ਦੂਰਬੀਨ ਰਾਹੀਂ ਗੁੰਝਲਦਾਰ ਆਪਰੇਸ਼ਨ ਅਤੇ ਇਲਾਜ ਸੇਵਾਵਾਂ ਸ਼ੁਰੂ; ਹਲਕਾ ਵਾਸੀਆਂ ਨੂੰ ਮਿਲੇਗੀ ਵੱਡੀ ਰਾਹਤ: ਬਰਿੰਦਰ ਕੁਮਾਰ ਗੋਇਲ • 440 ਬੈੱਡਾਂ ਵਾਲਾ ਅਤਿ-ਆਧੁਨਿਕ ਹਸਪਤਾਲ ਅਤੇ ਮੈਡੀਕਲ ਕਾਲਜ ਬਦਲੇਗਾ ਲਹਿਰਾਗਾਗਾ ਦੀ ਨੁਹਾਰ • ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਤਹਿਤ ਆਪਰੇਸ਼ਨ, ਦਵਾਈਆਂ ਅਤੇ ਲੋੜੀਂਦੇ ਟੈਸਟਾਂ ਸਮੇਤ ਇਲਾਜ ਸਹੂਲਤਾਂ ਮੁਫ਼ਤ • ਹਸਪਤਾਲ ਵਿੱਚ ਨਾਰਮਲ ਡਿਲੀਵਰੀ ਦੇ ਨਾਲ ਮੇਜਰ ਸਰਜਰੀਆਂ ਦੀ ਵੀ ਸ਼ੁਰੂਆਤ; ਦੂਰਬੀਨ ਰਾਹੀਂ ਪਿੱਤੇ ਦੀ ਥੈਲੀ ਦਾ ਸਫ਼ਲ ਆਪਰੇਸ਼ਨ • ਮੈਡੀਕਲ ਕਾਲਜ ਪ੍ਰੋਜੈਕਟ ਨਾਲ ਮੂਨਕ ਅਤੇ ਖਨੌਰੀ ਦੇ ਹਸਪਤਾਲ ਵੀ ਜੋੜੇ; ਪ੍ਰੋਜੈਕਟ ਮੁਕੰਮਲ ਹੋਣ ’ਤੇ ਕਰੀਬ 1100 ਲੋਕਾਂ ਨੂੰ ਮਿਲੇਗਾ ਰੁਜ਼ਗਾਰ ਲਹਿਰਾਗਾਗਾ, 17 ਸਤੰਬਰ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਵੱਲੋਂ ਲੋਕਾਂ ਨੂੰ ਉਨ੍ਹਾਂ ਦੇ ਘਰਾਂ ਨੇੜੇ ਮਿਆਰੀ, ਆਧੁਨਿਕ ਅਤੇ ਕਿਫ਼ਾਇਤੀ ਸਿਹਤ ਸਹੂਲਤਾਂ ਮੁਹੱਈਆ ਕਰਵਾਉਣ ਦੀ ਵਚਨਬੱਧਤਾ ਤਹਿਤ ਵਿਧਾਨ ਸਭਾ ਹਲਕਾ ਲਹਿਰਾਗਾਗਾ ਵਿੱਚ ਸਿਹਤ ਸੇਵਾਵਾਂ ਦੇ ਖੇਤਰ ਵਿੱਚ ਇੱਕ ਹੋਰ ਅਹਿਮ ਕਦਮ ਪੁੱਟਿਆ ਗਿਆ ਹੈ। ਲਹਿਰਾਗਾਗਾ ਵਿਖੇ ਮੈਡੀਕਲ ਕਾਲਜ ਅਧੀਨ ਚੱਲ ਰਹੇ ਹਸਪਤਾਲ ਵਿੱਚ ਓ.ਪੀ.ਡੀ. ਸੇਵਾਵਾਂ ਤੋਂ ਬਾਅਦ ਹੁਣ ਮਰੀਜ਼ਾਂ ਨੂੰ ਦਾਖ਼ਲ ਕਰਨ ਦੇ ਨਾਲ-ਨਾਲ ਮੇਜਰ ਅਤੇ ਲੈਪਰੋਸਕੋਪਿਕ ਸਰਜਰੀਆਂ ਵੀ ਸ਼ੁਰੂ ਕਰ ਦਿੱਤੀਆਂ ਗਈਆਂ ਹਨ। ਹਸਪਤਾਲ ਦਾ ਵਿਸ਼ੇਸ਼ ਦੌਰਾ ਕਰਕੇ ਇੱਥੇ ਮੁਹੱਈਆ ਕਰਵਾਈਆਂ ਜਾ ਰਹੀਆਂ ਸਿਹਤ ਸੇਵਾਵਾਂ ਦਾ ਜਾਇਜ਼ਾ ਲੈਣ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪੰਜਾਬ ਦੇ ਕੈਬਨਿਟ ਮੰਤਰੀ ਐਡਵੋਕੇਟ ਬਰਿੰਦਰ ਕੁਮਾਰ ਗੋਇਲ ਨੇ ਕਿਹਾ ਕਿ ਲੰਮੇ ਸਮੇਂ ਤੋਂ ਉੱਚ ਪੱਧਰੀ ਸਿਹਤ ਸਹੂਲਤਾਂ ਦੀ ਘਾਟ ਨਾਲ ਜੂਝਦੇ ਲਹਿਰਾਗਾਗਾ ਅਤੇ ਆਸ-ਪਾਸ ਦੇ ਇਲਾਕਿਆਂ ਲਈ ਇਹ ਵੱਡੀ ਪ੍ਰਾਪਤੀ ਹੈ। ਉਨ੍ਹਾਂ ਕਿਹਾ ਕਿ ਹੁਣ ਹਲਕੇ ਦੇ ਲੋਕਾਂ ਨੂੰ ਕਈ ਤਰ੍ਹਾਂ ਦੇ ਆਪਰੇਸ਼ਨਾਂ ਅਤੇ ਮਾਹਿਰ ਡਾਕਟਰੀ ਇਲਾਜ ਲਈ ਸੰਗਰੂਰ, ਪਟਿਆਲਾ, ਹਿਸਾਰ, ਟੋਹਾਣਾ ਜਾਂ ਹੋਰ ਦੂਰ-ਦੁਰਾਡੇ ਸ਼ਹਿਰਾਂ ਦੇ ਮਹਿੰਗੇ ਹਸਪਤਾਲਾਂ ਵੱਲ ਰੁਖ਼ ਕਰਨ ਦੀ ਲੋੜ ਨਹੀਂ ਪਵੇਗੀ। ਕੈਬਨਿਟ ਮੰਤਰੀ ਨੇ ਦੱਸਿਆ ਕਿ 15 ਅਪ੍ਰੈਲ ਤੋਂ ਹਸਪਤਾਲ ਵਿੱਚ ਓ.ਪੀ.ਡੀ. ਸੇਵਾਵਾਂ ਸ਼ੁਰੂ ਕੀਤੀਆਂ ਗਈਆਂ ਸਨ ਅਤੇ ਹੁਣ ਇਨਡੋਰ ਪੇਸ਼ੈਂਟ ਡਿਪਾਰਟਮੈਂਟ (ਆਈ.ਪੀ.ਡੀ.) ਅਤੇ ਮੇਜਰ ਸਰਜਰੀਆਂ ਦੀਆਂ ਸੇਵਾਵਾਂ ਵੀ ਸ਼ੁਰੂ ਹੋ ਗਈਆਂ ਹਨ। ਉਨ੍ਹਾਂ ਦੱਸਿਆ ਕਿ ਹਸਪਤਾਲ ਵਿੱਚ ਨਾਰਮਲ ਡਿਲੀਵਰੀ ਰਾਹੀਂ ਇੱਕ ਬੱਚੀ ਦਾ ਜਨਮ ਹੋਇਆ ਹੈ, ਜਦਕਿ ਇੱਕ ਹੋਰ ਮਰੀਜ਼ ਦੇ ਹਰਨੀਆ ਸਮੇਤ ਤਿੰਨ ਆਪਰੇਸ਼ਨ ਇੱਕੋ ਸਮੇਂ ਸਫ਼ਲਤਾਪੂਰਵਕ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ ਨਾਮਵਰ ਲੈਪਰੋਸਕੋਪਿਕ ਸਰਜਨ ਡਾ. ਨਿਤੀਸ਼ ਜੈਨ, ਜੋ ਪਹਿਲਾਂ ਮੈਕਸ ਹਸਪਤਾਲ ਦਿੱਲੀ ਵਿਖੇ ਆਪਣੀਆਂ ਸੇਵਾਵਾਂ ਨਿਭਾਅ ਚੁੱਕੇ ਹਨ, ਵੱਲੋਂ ਹਸਪਤਾਲ ਵਿੱਚ ਦੂਰਬੀਨ ਰਾਹੀਂ ਪਿੱਤੇ ਦੀ ਥੈਲੀ ਕੱਢਣ ਦਾ ਸਫ਼ਲ ਆਪਰੇਸ਼ਨ ਵੀ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਦੀ ਸਰਜਰੀ ਲਈ ਨਿੱਜੀ ਹਸਪਤਾਲਾਂ ਵਿੱਚ ਮਰੀਜ਼ਾਂ ਨੂੰ ਆਮ ਤੌਰ ’ਤੇ 60 ਤੋਂ 70 ਹਜ਼ਾਰ ਰੁਪਏ ਜਾਂ ਇਸ ਤੋਂ ਵੀ ਵੱਧ ਖ਼ਰਚ ਕਰਨਾ ਪੈਂਦਾ ਹੈ, ਜਦਕਿ ਇੱਥੇ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਤਹਿਤ ਸਬੰਧਤ ਮਰੀਜ਼ ਦਾ ਇਲਾਜ ਬਿਨਾਂ ਕਿਸੇ ਖ਼ਰਚੇ ਦੇ ਕੀਤਾ ਗਿਆ ਹੈ। ਐਡਵੋਕੇਟ ਬਰਿੰਦਰ ਕੁਮਾਰ ਗੋਇਲ ਨੇ ਕਿਹਾ ਕਿ ਪੰਜਾਬ ਸਰਕਾਰ ਦਾ ਮਕਸਦ ਇਹ ਯਕੀਨੀ ਬਣਾਉਣਾ ਹੈ ਕਿ ਕਿਸੇ ਵੀ ਪਰਿਵਾਰ ਨੂੰ ਪੈਸਿਆਂ ਦੀ ਘਾਟ ਕਾਰਨ ਇਲਾਜ ਤੋਂ ਵਾਂਝਾ ਨਾ ਰਹਿਣਾ ਪਵੇ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਤਹਿਤ ਯੋਗ ਲਾਭਪਾਤਰੀਆਂ ਨੂੰ ਆਪਰੇਸ਼ਨ, ਬੇਹੋਸ਼ੀ (ਐਨੇਸਥੀਸੀਆ), ਲੋੜੀਂਦੇ ਟੈਸਟ, ਦਵਾਈਆਂ, ਬੈੱਡ ਅਤੇ ਹੋਰ ਸਬੰਧਤ ਇਲਾਜ ਸਹੂਲਤਾਂ ਮੁਫ਼ਤ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਮਰੀਜ਼ਾਂ ਨੂੰ ਦਵਾਈਆਂ ਲਈ ਬਾਹਰਲੇ ਮੈਡੀਕਲ ਸਟੋਰਾਂ ’ਤੇ ਭਟਕਣ ਤੋਂ ਬਚਾਉਣ ਲਈ ਲੋੜੀਂਦੀਆਂ ਦਵਾਈਆਂ ਹਸਪਤਾਲ ਪੱਧਰ ’ਤੇ ਹੀ ਉਪਲਬਧ ਕਰਵਾਉਣ ਦੇ ਪ੍ਰਬੰਧ ਕੀਤੇ ਗਏ ਹਨ। ਇਸ ਤੋਂ ਇਲਾਵਾ ਮਰੀਜ਼ਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਦੀ ਸਹੂਲਤ ਲਈ ਹਸਪਤਾਲ ਵਿੱਚ ਹੀ ਮੁੱਖ ਮੰਤਰੀ ਸਿਹਤ ਬੀਮਾ ਕਾਰਡ ਬਣਾਉਣ ਲਈ ਵਿਸ਼ੇਸ਼ ਕਾਊਂਟਰ ਸਥਾਪਿਤ ਕੀਤਾ ਗਿਆ ਹੈ ਤਾਂ ਜੋ ਯੋਗ ਵਿਅਕਤੀ ਬਿਨਾਂ ਕਿਸੇ ਬੇਲੋੜੀ ਖੱਜਲ-ਖੁਆਰੀ ਦੇ ਯੋਜਨਾ ਦਾ ਲਾਭ ਲੈ ਸਕਣ। ਮੈਡੀਕਲ ਕਾਲਜ ਦੇ ਬੁਨਿਆਦੀ ਢਾਂਚੇ ਬਾਰੇ ਜਾਣਕਾਰੀ ਦਿੰਦਿਆਂ ਕੈਬਨਿਟ ਮੰਤਰੀ ਨੇ ਕਿਹਾ ਕਿ ਮੈਡੀਕਲ ਕਾਲਜ ਕੈਂਪਸ ਲਗਭਗ 6 ਤੋਂ 7 ਲੱਖ ਵਰਗ ਫੁੱਟ ਰਕਬੇ ਵਿੱਚ ਵਿਕਸਤ ਕੀਤਾ ਜਾ ਰਿਹਾ ਹੈ ਅਤੇ ਇੱਥੇ 440 ਬੈੱਡਾਂ ਦੀ ਸਮਰੱਥਾ ਵਾਲਾ ਅਤਿ-ਆਧੁਨਿਕ ਹਸਪਤਾਲ ਸਥਾਪਿਤ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਇਹ ਪ੍ਰੋਜੈਕਟ ਮੁਕੰਮਲ ਹੋਣ ਨਾਲ ਲਹਿਰਾਗਾਗਾ ਹੀ ਨਹੀਂ ਸਗੋਂ ਮੂਨਕ, ਖਨੌਰੀ ਅਤੇ ਆਸ-ਪਾਸ ਦੇ ਵੱਡੇ ਦਿਹਾਤੀ ਖੇਤਰ ਦੇ ਲੋਕਾਂ ਨੂੰ ਵੀ ਉੱਚ ਪੱਧਰੀ ਸਿਹਤ ਸੇਵਾਵਾਂ ਦਾ ਲਾਭ ਮਿਲੇਗਾ। ਉਨ੍ਹਾਂ ਦੱਸਿਆ ਕਿ ਮੂਨਕ ਅਤੇ ਖਨੌਰੀ ਦੇ ਹਸਪਤਾਲਾਂ ਨੂੰ ਵੀ ਦਿਹਾਤੀ ਅਤੇ ਸ਼ਹਿਰੀ ਸਿਹਤ ਕੇਂਦਰਾਂ ਵਜੋਂ ਇਸ ਮੈਡੀਕਲ ਕਾਲਜ ਪ੍ਰੋਜੈਕਟ ਨਾਲ ਜੋੜਿਆ ਗਿਆ ਹੈ, ਜਿਸ ਨਾਲ ਸਮੁੱਚੇ ਇਲਾਕੇ ਵਿੱਚ ਇੱਕ ਮਜ਼ਬੂਤ ਸਿਹਤ ਸੇਵਾ ਨੈੱਟਵਰਕ ਵਿਕਸਤ ਹੋਵੇਗਾ। ਸ਼੍ਰੀ ਗੋਇਲ ਨੇ ਕਿਹਾ ਕਿ ਮੈਡੀਕਲ ਕਾਲਜ ਅਤੇ ਹਸਪਤਾਲ ਦੇ ਪੂਰੀ ਸਮਰੱਥਾ ਨਾਲ ਕਾਰਜਸ਼ੀਲ ਹੋਣ ਉਪਰੰਤ ਡਾਕਟਰਾਂ, ਪੈਰਾ-ਮੈਡੀਕਲ ਸਟਾਫ਼, ਤਕਨੀਕੀ ਮਾਹਿਰਾਂ ਅਤੇ ਹੋਰ ਕਰਮਚਾਰੀਆਂ ਸਮੇਤ ਲਗਭਗ 1100 ਵਿਅਕਤੀਆਂ ਲਈ ਰੁਜ਼ਗਾਰ ਦੇ ਮੌਕੇ ਪੈਦਾ ਹੋਣਗੇ। ਇਸ ਦੇ ਨਾਲ ਹੀ ਇਲਾਕੇ ਵਿੱਚ ਹੋਰ ਸਹਾਇਕ ਕਾਰੋਬਾਰਾਂ ਅਤੇ ਸੇਵਾਵਾਂ ਨੂੰ ਵੀ ਹੁਲਾਰਾ ਮਿਲੇਗਾ। ਉਨ੍ਹਾਂ ਕਿਹਾ ਕਿ ਮੈਡੀਕਲ ਕਾਲਜ ਦੀ ਸਥਾਪਨਾ ਸਿਰਫ਼ ਇੱਕ ਇਮਾਰਤ ਜਾਂ ਸਿਹਤ ਪ੍ਰੋਜੈਕਟ ਤਕ ਸੀਮਤ ਨਹੀਂ ਹੈ, ਸਗੋਂ ਇਹ ਲਹਿਰਾਗਾਗਾ ਦੇ ਸਮਾਜਿਕ ਅਤੇ ਆਰਥਿਕ ਵਿਕਾਸ ਲਈ ਵੀ ਅਹਿਮ ਸਾਬਤ ਹੋਵੇਗਾ। ਇਸ ਸੰਸਥਾ ਦੇ ਪੂਰੀ ਤਰ੍ਹਾਂ ਕਾਰਜਸ਼ੀਲ ਹੋਣ ਨਾਲ ਇਲਾਕੇ ਦੇ ਨੌਜਵਾਨਾਂ ਲਈ ਮੈਡੀਕਲ ਸਿੱਖਿਆ ਦੇ ਮੌਕੇ ਵਧਣਗੇ ਅਤੇ ਉਨ੍ਹਾਂ ਨੂੰ ਡਾਕਟਰੀ ਦੀ ਪੜ੍ਹਾਈ ਲਈ ਦੂਰ-ਦੁਰਾਡੇ ਇਲਾਕਿਆਂ ਜਾਂ ਵਿਦੇਸ਼ਾਂ ਵੱਲ ਜਾਣ ਦੀ ਨਿਰਭਰਤਾ ਘਟੇਗੀ। ਵਿਰੋਧੀ ਧਿਰਾਂ ਵੱਲੋਂ ਮੈਡੀਕਲ ਕਾਲਜ ਅਤੇ ਹਸਪਤਾਲ ਸਬੰਧੀ ਕੀਤੀ ਜਾ ਰਹੀ ਆਲੋਚਨਾ ਦਾ ਜਵਾਬ ਦਿੰਦਿਆਂ ਕੈਬਨਿਟ ਮੰਤਰੀ ਨੇ ਕਿਹਾ ਕਿ ਪਿਛਲੀਆਂ ਸਰਕਾਰਾਂ ਦੇ ਸਮੇਂ ਇਸ ਖੇਤਰ ਵਿੱਚ ਮਿਆਰੀ ਸਿਹਤ ਸੇਵਾਵਾਂ ਦੀ ਭਾਰੀ ਘਾਟ ਸੀ ਅਤੇ ਗੰਭੀਰ ਮਰੀਜ਼ਾਂ ਨੂੰ ਅਕਸਰ ਸੰਗਰੂਰ, ਪਟਿਆਲਾ, ਹਿਸਾਰ ਜਾਂ ਟੋਹਾਣਾ ਵਿਖੇ ਰੈਫ਼ਰ ਕਰਨਾ ਪੈਂਦਾ ਸੀ। ਉਨ੍ਹਾਂ ਕਿਹਾ, “ਜੇਕਰ ਗ਼ਰੀਬ ਅਤੇ ਆਮ ਪਰਿਵਾਰਾਂ ਨੂੰ ਮੁਫ਼ਤ ਦਵਾਈਆਂ, ਟੈਸਟ ਅਤੇ ਆਪਰੇਸ਼ਨਾਂ ਦੀ ਸਹੂਲਤ ਦੇਣਾ ਕਿਸੇ ਨੂੰ ‘ਡਰਾਮਾ’ ਲੱਗਦਾ ਹੈ ਤਾਂ ਉਹ ਲੋਕਾਂ ਨੂੰ ਇਹ ਵੀ ਦੱਸਣ ਕਿ ਆਪਣੇ ਕਾਰਜਕਾਲ ਦੌਰਾਨ ਉਨ੍ਹਾਂ ਨੇ ਅਜਿਹੀਆਂ ਸਹੂਲਤਾਂ ਮੁਹੱਈਆ ਕਰਵਾ ਕੇ ਲੋਕਾਂ ਨੂੰ ਰਾਹਤ ਕਿਉਂ ਨਹੀਂ ਦਿੱਤੀ।” ਸ਼੍ਰੀ ਗੋਇਲ ਨੇ ਕਿਹਾ ਕਿ ਸਿਹਤ ਅਤੇ ਸਿੱਖਿਆ ਵਰਗੇ ਬੁਨਿਆਦੀ ਮੁੱਦਿਆਂ ’ਤੇ ਸੌੜੀ ਸਿਆਸਤ ਕਰਨ ਦੀ ਬਜਾਏ ਲੋਕ ਹਿੱਤ ਵਿੱਚ ਕੀਤੇ ਜਾ ਰਹੇ ਕੰਮਾਂ ਨੂੰ ਸਵੀਕਾਰ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦਾ ਧਿਆਨ ਸਿਆਸੀ ਬਿਆਨਬਾਜ਼ੀ ਦੀ ਬਜਾਏ ਲੋਕਾਂ ਨੂੰ ਜ਼ਮੀਨੀ ਪੱਧਰ ’ਤੇ ਸਹੂਲਤਾਂ ਦੇਣ ’ਤੇ ਕੇਂਦਰਿਤ ਹੈ। ਇਸ ਮੌਕੇ ਹਸਪਤਾਲ ਪ੍ਰਬੰਧਕਾਂ ਅਤੇ ਡਾਕਟਰਾਂ ਦੀ ਟੀਮ ਨੇ ਜਾਣਕਾਰੀ ਦਿੱਤੀ ਕਿ ਸਰਜਰੀ ਨਾਲ ਸਬੰਧਤ ਮਾਹਿਰ ਡਾਕਟਰ ਹਸਪਤਾਲ ਵਿੱਚ ਨਿਯਮਤ ਤੌਰ ’ਤੇ ਉਪਲਬਧ ਰਹਿਣਗੇ ਅਤੇ ਮਰੀਜ਼ਾਂ ਦੇ ਲੋੜੀਂਦੇ ਮੈਡੀਕਲ ਟੈਸਟ ਅਤੇ ਜਾਂਚਾਂ ਮੁਕੰਮਲ ਹੋਣ ਉਪਰੰਤ ਨਿਯਮਾਂ ਅਨੁਸਾਰ ਆਪਰੇਸ਼ਨ ਦੀ ਤਾਰੀਖ਼ ਤੈਅ ਕੀਤੀ ਜਾਵੇਗੀ। ਅਖ਼ੀਰ ਵਿੱਚ ਕੈਬਨਿਟ ਮੰਤਰੀ ਐਡਵੋਕੇਟ ਬਰਿੰਦਰ ਕੁਮਾਰ ਗੋਇਲ ਨੇ ਲਹਿਰਾਗਾਗਾ, ਮੂਨਕ, ਖਨੌਰੀ ਅਤੇ ਆਸ-ਪਾਸ ਦੇ ਇਲਾਕਿਆਂ ਦੇ ਵਸਨੀਕਾਂ ਨੂੰ ਅਪੀਲ ਕੀਤੀ ਕਿ ਉਹ ਇਲਾਜ ਲਈ ਦੂਰ-ਦੁਰਾਡੇ ਦੇ ਮਹਿੰਗੇ ਨਿੱਜੀ ਹਸਪਤਾਲਾਂ ਵੱਲ ਜਾਣ ਤੋਂ ਪਹਿਲਾਂ ਲਹਿਰਾਗਾਗਾ ਵਿਖੇ ਪੰਜਾਬ ਸਰਕਾਰ ਵੱਲੋਂ ਮੁਹੱਈਆ ਕਰਵਾਈਆਂ ਜਾ ਰਹੀਆਂ ਆਧੁਨਿਕ ਸਿਹਤ ਸੇਵਾਵਾਂ ਬਾਰੇ ਜਾਣਕਾਰੀ ਜ਼ਰੂਰ ਪ੍ਰਾਪਤ ਕਰਨ ਅਤੇ ਯੋਗਤਾ ਅਨੁਸਾਰ ਮੁਫ਼ਤ ਇਲਾਜ ਸਹੂਲਤਾਂ ਦਾ ਵੱਧ ਤੋਂ ਵੱਧ ਲਾਭ ਉਠਾਉਣ। ਇਸ ਮੌਕੇ ਡਾ. ਰਜਨੀਸ਼ ਜੈਨ ਸਮੇਤ ਵੱਖ ਵੱਖ ਅਹੁਦੇਦਾਰ ਅਤੇ ਪਤਵੰਤੇ ਹਾਜ਼ਰ ਸਨ।

3 hrs ago
user_News India Times
News India Times
ਮੂਨਕ, ਸੰਗਰੂਰ, ਪੰਜਾਬ•
3 hrs ago
a34ed6d0-668a-4fe1-96f7-96f2da762872

ਲਹਿਰਾਗਾਗਾ ਹਸਪਤਾਲ ’ਚ ਦੂਰਬੀਨ ਰਾਹੀਂ ਗੁੰਝਲਦਾਰ ਆਪਰੇਸ਼ਨ ਅਤੇ ਇਲਾਜ ਸੇਵਾਵਾਂ ਸ਼ੁਰੂ; ਹਲਕਾ ਵਾਸੀਆਂ ਨੂੰ ਮਿਲੇਗੀ ਵੱਡੀ ਰਾਹਤ: ਬਰਿੰਦਰ ਕੁਮਾਰ ਗੋਇਲ ਲਹਿਰਾਗਾਗਾ ਹਸਪਤਾਲ ’ਚ ਦੂਰਬੀਨ ਰਾਹੀਂ ਗੁੰਝਲਦਾਰ ਆਪਰੇਸ਼ਨ ਅਤੇ ਇਲਾਜ ਸੇਵਾਵਾਂ ਸ਼ੁਰੂ; ਹਲਕਾ ਵਾਸੀਆਂ ਨੂੰ ਮਿਲੇਗੀ ਵੱਡੀ ਰਾਹਤ: ਬਰਿੰਦਰ ਕੁਮਾਰ ਗੋਇਲ • 440 ਬੈੱਡਾਂ ਵਾਲਾ ਅਤਿ-ਆਧੁਨਿਕ ਹਸਪਤਾਲ ਅਤੇ ਮੈਡੀਕਲ ਕਾਲਜ ਬਦਲੇਗਾ ਲਹਿਰਾਗਾਗਾ ਦੀ ਨੁਹਾਰ • ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਤਹਿਤ ਆਪਰੇਸ਼ਨ, ਦਵਾਈਆਂ ਅਤੇ ਲੋੜੀਂਦੇ ਟੈਸਟਾਂ ਸਮੇਤ ਇਲਾਜ ਸਹੂਲਤਾਂ ਮੁਫ਼ਤ • ਹਸਪਤਾਲ ਵਿੱਚ ਨਾਰਮਲ ਡਿਲੀਵਰੀ ਦੇ ਨਾਲ ਮੇਜਰ ਸਰਜਰੀਆਂ ਦੀ ਵੀ ਸ਼ੁਰੂਆਤ; ਦੂਰਬੀਨ ਰਾਹੀਂ ਪਿੱਤੇ ਦੀ ਥੈਲੀ ਦਾ ਸਫ਼ਲ ਆਪਰੇਸ਼ਨ • ਮੈਡੀਕਲ ਕਾਲਜ ਪ੍ਰੋਜੈਕਟ ਨਾਲ ਮੂਨਕ ਅਤੇ ਖਨੌਰੀ ਦੇ ਹਸਪਤਾਲ ਵੀ ਜੋੜੇ; ਪ੍ਰੋਜੈਕਟ ਮੁਕੰਮਲ ਹੋਣ ’ਤੇ ਕਰੀਬ 1100 ਲੋਕਾਂ ਨੂੰ ਮਿਲੇਗਾ ਰੁਜ਼ਗਾਰ ਲਹਿਰਾਗਾਗਾ, 17 ਸਤੰਬਰ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਵੱਲੋਂ ਲੋਕਾਂ ਨੂੰ ਉਨ੍ਹਾਂ ਦੇ ਘਰਾਂ ਨੇੜੇ ਮਿਆਰੀ, ਆਧੁਨਿਕ ਅਤੇ ਕਿਫ਼ਾਇਤੀ ਸਿਹਤ ਸਹੂਲਤਾਂ ਮੁਹੱਈਆ ਕਰਵਾਉਣ ਦੀ ਵਚਨਬੱਧਤਾ ਤਹਿਤ ਵਿਧਾਨ ਸਭਾ ਹਲਕਾ ਲਹਿਰਾਗਾਗਾ ਵਿੱਚ ਸਿਹਤ ਸੇਵਾਵਾਂ ਦੇ ਖੇਤਰ ਵਿੱਚ ਇੱਕ ਹੋਰ ਅਹਿਮ ਕਦਮ ਪੁੱਟਿਆ ਗਿਆ ਹੈ। ਲਹਿਰਾਗਾਗਾ ਵਿਖੇ ਮੈਡੀਕਲ ਕਾਲਜ ਅਧੀਨ ਚੱਲ ਰਹੇ ਹਸਪਤਾਲ ਵਿੱਚ ਓ.ਪੀ.ਡੀ. ਸੇਵਾਵਾਂ ਤੋਂ ਬਾਅਦ ਹੁਣ ਮਰੀਜ਼ਾਂ ਨੂੰ ਦਾਖ਼ਲ ਕਰਨ ਦੇ ਨਾਲ-ਨਾਲ ਮੇਜਰ ਅਤੇ ਲੈਪਰੋਸਕੋਪਿਕ ਸਰਜਰੀਆਂ ਵੀ ਸ਼ੁਰੂ ਕਰ ਦਿੱਤੀਆਂ ਗਈਆਂ ਹਨ। ਹਸਪਤਾਲ ਦਾ ਵਿਸ਼ੇਸ਼ ਦੌਰਾ ਕਰਕੇ ਇੱਥੇ ਮੁਹੱਈਆ ਕਰਵਾਈਆਂ ਜਾ ਰਹੀਆਂ ਸਿਹਤ ਸੇਵਾਵਾਂ ਦਾ ਜਾਇਜ਼ਾ ਲੈਣ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪੰਜਾਬ ਦੇ ਕੈਬਨਿਟ ਮੰਤਰੀ ਐਡਵੋਕੇਟ ਬਰਿੰਦਰ ਕੁਮਾਰ ਗੋਇਲ ਨੇ ਕਿਹਾ ਕਿ ਲੰਮੇ ਸਮੇਂ ਤੋਂ ਉੱਚ ਪੱਧਰੀ ਸਿਹਤ ਸਹੂਲਤਾਂ ਦੀ ਘਾਟ ਨਾਲ ਜੂਝਦੇ ਲਹਿਰਾਗਾਗਾ ਅਤੇ ਆਸ-ਪਾਸ ਦੇ ਇਲਾਕਿਆਂ ਲਈ ਇਹ ਵੱਡੀ ਪ੍ਰਾਪਤੀ ਹੈ। ਉਨ੍ਹਾਂ ਕਿਹਾ ਕਿ ਹੁਣ ਹਲਕੇ ਦੇ ਲੋਕਾਂ ਨੂੰ ਕਈ ਤਰ੍ਹਾਂ ਦੇ ਆਪਰੇਸ਼ਨਾਂ ਅਤੇ ਮਾਹਿਰ ਡਾਕਟਰੀ ਇਲਾਜ ਲਈ ਸੰਗਰੂਰ, ਪਟਿਆਲਾ, ਹਿਸਾਰ, ਟੋਹਾਣਾ ਜਾਂ ਹੋਰ ਦੂਰ-ਦੁਰਾਡੇ ਸ਼ਹਿਰਾਂ ਦੇ ਮਹਿੰਗੇ ਹਸਪਤਾਲਾਂ ਵੱਲ ਰੁਖ਼ ਕਰਨ ਦੀ ਲੋੜ ਨਹੀਂ ਪਵੇਗੀ। ਕੈਬਨਿਟ ਮੰਤਰੀ ਨੇ ਦੱਸਿਆ ਕਿ 15 ਅਪ੍ਰੈਲ ਤੋਂ ਹਸਪਤਾਲ ਵਿੱਚ ਓ.ਪੀ.ਡੀ. ਸੇਵਾਵਾਂ ਸ਼ੁਰੂ ਕੀਤੀਆਂ ਗਈਆਂ ਸਨ ਅਤੇ ਹੁਣ ਇਨਡੋਰ ਪੇਸ਼ੈਂਟ ਡਿਪਾਰਟਮੈਂਟ (ਆਈ.ਪੀ.ਡੀ.) ਅਤੇ ਮੇਜਰ ਸਰਜਰੀਆਂ ਦੀਆਂ ਸੇਵਾਵਾਂ ਵੀ ਸ਼ੁਰੂ ਹੋ ਗਈਆਂ ਹਨ। ਉਨ੍ਹਾਂ ਦੱਸਿਆ ਕਿ ਹਸਪਤਾਲ ਵਿੱਚ ਨਾਰਮਲ ਡਿਲੀਵਰੀ ਰਾਹੀਂ ਇੱਕ ਬੱਚੀ ਦਾ ਜਨਮ ਹੋਇਆ ਹੈ, ਜਦਕਿ ਇੱਕ ਹੋਰ ਮਰੀਜ਼ ਦੇ ਹਰਨੀਆ ਸਮੇਤ ਤਿੰਨ ਆਪਰੇਸ਼ਨ ਇੱਕੋ ਸਮੇਂ ਸਫ਼ਲਤਾਪੂਰਵਕ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ ਨਾਮਵਰ ਲੈਪਰੋਸਕੋਪਿਕ ਸਰਜਨ ਡਾ. ਨਿਤੀਸ਼ ਜੈਨ, ਜੋ

ff848aed-98d0-4dd7-a889-0af63afc5ab3

ਪਹਿਲਾਂ ਮੈਕਸ ਹਸਪਤਾਲ ਦਿੱਲੀ ਵਿਖੇ ਆਪਣੀਆਂ ਸੇਵਾਵਾਂ ਨਿਭਾਅ ਚੁੱਕੇ ਹਨ, ਵੱਲੋਂ ਹਸਪਤਾਲ ਵਿੱਚ ਦੂਰਬੀਨ ਰਾਹੀਂ ਪਿੱਤੇ ਦੀ ਥੈਲੀ ਕੱਢਣ ਦਾ ਸਫ਼ਲ ਆਪਰੇਸ਼ਨ ਵੀ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਦੀ ਸਰਜਰੀ ਲਈ ਨਿੱਜੀ ਹਸਪਤਾਲਾਂ ਵਿੱਚ ਮਰੀਜ਼ਾਂ ਨੂੰ ਆਮ ਤੌਰ ’ਤੇ 60 ਤੋਂ 70 ਹਜ਼ਾਰ ਰੁਪਏ ਜਾਂ ਇਸ ਤੋਂ ਵੀ ਵੱਧ ਖ਼ਰਚ ਕਰਨਾ ਪੈਂਦਾ ਹੈ, ਜਦਕਿ ਇੱਥੇ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਤਹਿਤ ਸਬੰਧਤ ਮਰੀਜ਼ ਦਾ ਇਲਾਜ ਬਿਨਾਂ ਕਿਸੇ ਖ਼ਰਚੇ ਦੇ ਕੀਤਾ ਗਿਆ ਹੈ। ਐਡਵੋਕੇਟ ਬਰਿੰਦਰ ਕੁਮਾਰ ਗੋਇਲ ਨੇ ਕਿਹਾ ਕਿ ਪੰਜਾਬ ਸਰਕਾਰ ਦਾ ਮਕਸਦ ਇਹ ਯਕੀਨੀ ਬਣਾਉਣਾ ਹੈ ਕਿ ਕਿਸੇ ਵੀ ਪਰਿਵਾਰ ਨੂੰ ਪੈਸਿਆਂ ਦੀ ਘਾਟ ਕਾਰਨ ਇਲਾਜ ਤੋਂ ਵਾਂਝਾ ਨਾ ਰਹਿਣਾ ਪਵੇ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਤਹਿਤ ਯੋਗ ਲਾਭਪਾਤਰੀਆਂ ਨੂੰ ਆਪਰੇਸ਼ਨ, ਬੇਹੋਸ਼ੀ (ਐਨੇਸਥੀਸੀਆ), ਲੋੜੀਂਦੇ ਟੈਸਟ, ਦਵਾਈਆਂ, ਬੈੱਡ ਅਤੇ ਹੋਰ ਸਬੰਧਤ ਇਲਾਜ ਸਹੂਲਤਾਂ ਮੁਫ਼ਤ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਮਰੀਜ਼ਾਂ ਨੂੰ ਦਵਾਈਆਂ ਲਈ ਬਾਹਰਲੇ ਮੈਡੀਕਲ ਸਟੋਰਾਂ ’ਤੇ ਭਟਕਣ ਤੋਂ ਬਚਾਉਣ ਲਈ ਲੋੜੀਂਦੀਆਂ ਦਵਾਈਆਂ ਹਸਪਤਾਲ ਪੱਧਰ ’ਤੇ ਹੀ ਉਪਲਬਧ ਕਰਵਾਉਣ ਦੇ ਪ੍ਰਬੰਧ ਕੀਤੇ ਗਏ ਹਨ। ਇਸ ਤੋਂ ਇਲਾਵਾ ਮਰੀਜ਼ਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਦੀ ਸਹੂਲਤ ਲਈ ਹਸਪਤਾਲ ਵਿੱਚ ਹੀ ਮੁੱਖ ਮੰਤਰੀ ਸਿਹਤ ਬੀਮਾ ਕਾਰਡ ਬਣਾਉਣ ਲਈ ਵਿਸ਼ੇਸ਼ ਕਾਊਂਟਰ ਸਥਾਪਿਤ ਕੀਤਾ ਗਿਆ ਹੈ ਤਾਂ ਜੋ ਯੋਗ ਵਿਅਕਤੀ ਬਿਨਾਂ ਕਿਸੇ ਬੇਲੋੜੀ ਖੱਜਲ-ਖੁਆਰੀ ਦੇ ਯੋਜਨਾ ਦਾ ਲਾਭ ਲੈ ਸਕਣ। ਮੈਡੀਕਲ ਕਾਲਜ ਦੇ ਬੁਨਿਆਦੀ ਢਾਂਚੇ ਬਾਰੇ ਜਾਣਕਾਰੀ ਦਿੰਦਿਆਂ ਕੈਬਨਿਟ ਮੰਤਰੀ ਨੇ ਕਿਹਾ ਕਿ ਮੈਡੀਕਲ ਕਾਲਜ ਕੈਂਪਸ ਲਗਭਗ 6 ਤੋਂ 7 ਲੱਖ ਵਰਗ ਫੁੱਟ ਰਕਬੇ ਵਿੱਚ ਵਿਕਸਤ ਕੀਤਾ ਜਾ ਰਿਹਾ ਹੈ ਅਤੇ ਇੱਥੇ 440 ਬੈੱਡਾਂ ਦੀ ਸਮਰੱਥਾ ਵਾਲਾ ਅਤਿ-ਆਧੁਨਿਕ ਹਸਪਤਾਲ ਸਥਾਪਿਤ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਇਹ ਪ੍ਰੋਜੈਕਟ ਮੁਕੰਮਲ ਹੋਣ ਨਾਲ ਲਹਿਰਾਗਾਗਾ ਹੀ ਨਹੀਂ ਸਗੋਂ ਮੂਨਕ, ਖਨੌਰੀ ਅਤੇ ਆਸ-ਪਾਸ ਦੇ ਵੱਡੇ ਦਿਹਾਤੀ ਖੇਤਰ ਦੇ ਲੋਕਾਂ ਨੂੰ ਵੀ ਉੱਚ ਪੱਧਰੀ ਸਿਹਤ ਸੇਵਾਵਾਂ ਦਾ ਲਾਭ ਮਿਲੇਗਾ। ਉਨ੍ਹਾਂ ਦੱਸਿਆ ਕਿ ਮੂਨਕ ਅਤੇ ਖਨੌਰੀ ਦੇ ਹਸਪਤਾਲਾਂ ਨੂੰ ਵੀ ਦਿਹਾਤੀ ਅਤੇ ਸ਼ਹਿਰੀ ਸਿਹਤ ਕੇਂਦਰਾਂ ਵਜੋਂ ਇਸ ਮੈਡੀਕਲ ਕਾਲਜ ਪ੍ਰੋਜੈਕਟ ਨਾਲ ਜੋੜਿਆ ਗਿਆ ਹੈ, ਜਿਸ ਨਾਲ ਸਮੁੱਚੇ ਇਲਾਕੇ ਵਿੱਚ ਇੱਕ ਮਜ਼ਬੂਤ ਸਿਹਤ ਸੇਵਾ ਨੈੱਟਵਰਕ ਵਿਕਸਤ ਹੋਵੇਗਾ। ਸ਼੍ਰੀ ਗੋਇਲ ਨੇ ਕਿਹਾ ਕਿ ਮੈਡੀਕਲ ਕਾਲਜ ਅਤੇ ਹਸਪਤਾਲ ਦੇ ਪੂਰੀ ਸਮਰੱਥਾ ਨਾਲ ਕਾਰਜਸ਼ੀਲ ਹੋਣ ਉਪਰੰਤ ਡਾਕਟਰਾਂ, ਪੈਰਾ-ਮੈਡੀਕਲ ਸਟਾਫ਼, ਤਕਨੀਕੀ ਮਾਹਿਰਾਂ ਅਤੇ ਹੋਰ ਕਰਮਚਾਰੀਆਂ ਸਮੇਤ ਲਗਭਗ 1100 ਵਿਅਕਤੀਆਂ ਲਈ ਰੁਜ਼ਗਾਰ ਦੇ

8e2673e4-d246-42c9-aa57-d66c04d1eac9

ਮੌਕੇ ਪੈਦਾ ਹੋਣਗੇ। ਇਸ ਦੇ ਨਾਲ ਹੀ ਇਲਾਕੇ ਵਿੱਚ ਹੋਰ ਸਹਾਇਕ ਕਾਰੋਬਾਰਾਂ ਅਤੇ ਸੇਵਾਵਾਂ ਨੂੰ ਵੀ ਹੁਲਾਰਾ ਮਿਲੇਗਾ। ਉਨ੍ਹਾਂ ਕਿਹਾ ਕਿ ਮੈਡੀਕਲ ਕਾਲਜ ਦੀ ਸਥਾਪਨਾ ਸਿਰਫ਼ ਇੱਕ ਇਮਾਰਤ ਜਾਂ ਸਿਹਤ ਪ੍ਰੋਜੈਕਟ ਤਕ ਸੀਮਤ ਨਹੀਂ ਹੈ, ਸਗੋਂ ਇਹ ਲਹਿਰਾਗਾਗਾ ਦੇ ਸਮਾਜਿਕ ਅਤੇ ਆਰਥਿਕ ਵਿਕਾਸ ਲਈ ਵੀ ਅਹਿਮ ਸਾਬਤ ਹੋਵੇਗਾ। ਇਸ ਸੰਸਥਾ ਦੇ ਪੂਰੀ ਤਰ੍ਹਾਂ ਕਾਰਜਸ਼ੀਲ ਹੋਣ ਨਾਲ ਇਲਾਕੇ ਦੇ ਨੌਜਵਾਨਾਂ ਲਈ ਮੈਡੀਕਲ ਸਿੱਖਿਆ ਦੇ ਮੌਕੇ ਵਧਣਗੇ ਅਤੇ ਉਨ੍ਹਾਂ ਨੂੰ ਡਾਕਟਰੀ ਦੀ ਪੜ੍ਹਾਈ ਲਈ ਦੂਰ-ਦੁਰਾਡੇ ਇਲਾਕਿਆਂ ਜਾਂ ਵਿਦੇਸ਼ਾਂ ਵੱਲ ਜਾਣ ਦੀ ਨਿਰਭਰਤਾ ਘਟੇਗੀ। ਵਿਰੋਧੀ ਧਿਰਾਂ ਵੱਲੋਂ ਮੈਡੀਕਲ ਕਾਲਜ ਅਤੇ ਹਸਪਤਾਲ ਸਬੰਧੀ ਕੀਤੀ ਜਾ ਰਹੀ ਆਲੋਚਨਾ ਦਾ ਜਵਾਬ ਦਿੰਦਿਆਂ ਕੈਬਨਿਟ ਮੰਤਰੀ ਨੇ ਕਿਹਾ ਕਿ ਪਿਛਲੀਆਂ ਸਰਕਾਰਾਂ ਦੇ ਸਮੇਂ ਇਸ ਖੇਤਰ ਵਿੱਚ ਮਿਆਰੀ ਸਿਹਤ ਸੇਵਾਵਾਂ ਦੀ ਭਾਰੀ ਘਾਟ ਸੀ ਅਤੇ ਗੰਭੀਰ ਮਰੀਜ਼ਾਂ ਨੂੰ ਅਕਸਰ ਸੰਗਰੂਰ, ਪਟਿਆਲਾ, ਹਿਸਾਰ ਜਾਂ ਟੋਹਾਣਾ ਵਿਖੇ ਰੈਫ਼ਰ ਕਰਨਾ ਪੈਂਦਾ ਸੀ। ਉਨ੍ਹਾਂ ਕਿਹਾ, “ਜੇਕਰ ਗ਼ਰੀਬ ਅਤੇ ਆਮ ਪਰਿਵਾਰਾਂ ਨੂੰ ਮੁਫ਼ਤ ਦਵਾਈਆਂ, ਟੈਸਟ ਅਤੇ ਆਪਰੇਸ਼ਨਾਂ ਦੀ ਸਹੂਲਤ ਦੇਣਾ ਕਿਸੇ ਨੂੰ ‘ਡਰਾਮਾ’ ਲੱਗਦਾ ਹੈ ਤਾਂ ਉਹ ਲੋਕਾਂ ਨੂੰ ਇਹ ਵੀ ਦੱਸਣ ਕਿ ਆਪਣੇ ਕਾਰਜਕਾਲ ਦੌਰਾਨ ਉਨ੍ਹਾਂ ਨੇ ਅਜਿਹੀਆਂ ਸਹੂਲਤਾਂ ਮੁਹੱਈਆ ਕਰਵਾ ਕੇ ਲੋਕਾਂ ਨੂੰ ਰਾਹਤ ਕਿਉਂ ਨਹੀਂ ਦਿੱਤੀ।” ਸ਼੍ਰੀ ਗੋਇਲ ਨੇ ਕਿਹਾ ਕਿ ਸਿਹਤ ਅਤੇ ਸਿੱਖਿਆ ਵਰਗੇ ਬੁਨਿਆਦੀ ਮੁੱਦਿਆਂ ’ਤੇ ਸੌੜੀ ਸਿਆਸਤ ਕਰਨ ਦੀ ਬਜਾਏ ਲੋਕ ਹਿੱਤ ਵਿੱਚ ਕੀਤੇ ਜਾ ਰਹੇ ਕੰਮਾਂ ਨੂੰ ਸਵੀਕਾਰ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦਾ ਧਿਆਨ ਸਿਆਸੀ ਬਿਆਨਬਾਜ਼ੀ ਦੀ ਬਜਾਏ ਲੋਕਾਂ ਨੂੰ ਜ਼ਮੀਨੀ ਪੱਧਰ ’ਤੇ ਸਹੂਲਤਾਂ ਦੇਣ ’ਤੇ ਕੇਂਦਰਿਤ ਹੈ। ਇਸ ਮੌਕੇ ਹਸਪਤਾਲ ਪ੍ਰਬੰਧਕਾਂ ਅਤੇ ਡਾਕਟਰਾਂ ਦੀ ਟੀਮ ਨੇ ਜਾਣਕਾਰੀ ਦਿੱਤੀ ਕਿ ਸਰਜਰੀ ਨਾਲ ਸਬੰਧਤ ਮਾਹਿਰ ਡਾਕਟਰ ਹਸਪਤਾਲ ਵਿੱਚ ਨਿਯਮਤ ਤੌਰ ’ਤੇ ਉਪਲਬਧ ਰਹਿਣਗੇ ਅਤੇ ਮਰੀਜ਼ਾਂ ਦੇ ਲੋੜੀਂਦੇ ਮੈਡੀਕਲ ਟੈਸਟ ਅਤੇ ਜਾਂਚਾਂ ਮੁਕੰਮਲ ਹੋਣ ਉਪਰੰਤ ਨਿਯਮਾਂ ਅਨੁਸਾਰ ਆਪਰੇਸ਼ਨ ਦੀ ਤਾਰੀਖ਼ ਤੈਅ ਕੀਤੀ ਜਾਵੇਗੀ। ਅਖ਼ੀਰ ਵਿੱਚ ਕੈਬਨਿਟ ਮੰਤਰੀ ਐਡਵੋਕੇਟ ਬਰਿੰਦਰ ਕੁਮਾਰ ਗੋਇਲ ਨੇ ਲਹਿਰਾਗਾਗਾ, ਮੂਨਕ, ਖਨੌਰੀ ਅਤੇ ਆਸ-ਪਾਸ ਦੇ ਇਲਾਕਿਆਂ ਦੇ ਵਸਨੀਕਾਂ ਨੂੰ ਅਪੀਲ ਕੀਤੀ ਕਿ ਉਹ ਇਲਾਜ ਲਈ ਦੂਰ-ਦੁਰਾਡੇ ਦੇ ਮਹਿੰਗੇ ਨਿੱਜੀ ਹਸਪਤਾਲਾਂ ਵੱਲ ਜਾਣ ਤੋਂ ਪਹਿਲਾਂ ਲਹਿਰਾਗਾਗਾ ਵਿਖੇ ਪੰਜਾਬ ਸਰਕਾਰ ਵੱਲੋਂ ਮੁਹੱਈਆ ਕਰਵਾਈਆਂ ਜਾ ਰਹੀਆਂ ਆਧੁਨਿਕ ਸਿਹਤ ਸੇਵਾਵਾਂ ਬਾਰੇ ਜਾਣਕਾਰੀ ਜ਼ਰੂਰ ਪ੍ਰਾਪਤ ਕਰਨ ਅਤੇ ਯੋਗਤਾ ਅਨੁਸਾਰ ਮੁਫ਼ਤ ਇਲਾਜ ਸਹੂਲਤਾਂ ਦਾ ਵੱਧ ਤੋਂ ਵੱਧ ਲਾਭ ਉਠਾਉਣ। ਇਸ ਮੌਕੇ ਡਾ. ਰਜਨੀਸ਼ ਜੈਨ ਸਮੇਤ ਵੱਖ ਵੱਖ ਅਹੁਦੇਦਾਰ ਅਤੇ ਪਤਵੰਤੇ ਹਾਜ਼ਰ ਸਨ।

More news from ਪੰਜਾਬ and nearby areas
  • ਯੂਨੀਵਰਸਿਟੀ ਕਾਲਜ ਮੂਣਕ ਵਿਖੇ ਘੱਗਰ ਦਰਿਆ ਦੇ ਪਾਣੀ ਨੂੰ ਕੋਰਦੀ ਇਸ ਦੀ ਜਗ੍ਹਾ ਜੇਕਰ ਜਾਣੀ ਵਾਲੀ ਕੰਧ ਕੰਢੀ ਜਾਵੇ ਤਾਂ ਵਧੀਆ ਹੈ ਕਿਉਂਕਿ ਨਾਂ ਤਾਂ ਉਹ ਦੁਵਾਰਾ ਡਿੱਗੇਗੀ ਅਤੇ ਨਾ ਹੀ ਉਸ ਦਾ ਕੋਈ ਮੂਣਕ ਵਾਲੇ ਪਾਸੇ ਜੋਂ ਪਾਣੀ ਦੀ ਦਿੱਕਤ ਨਹੀਂ ਆਵੇਗੀ। ਇਹ ਅੱਜ ਬੀਕੇਯੂ ਏਕਤਾ ਸਿੱਧੂਪੁਰ ਜਥੇਬੰਦੀ ਦੇ ਆਗੂਆਂ ਵੱਲੋਂ ਐਸ਼, ਡੀ,ਐਮ ਰਜੇਸ਼ ਪ੍ਰਕਾਸ਼ ਗਰਗ ਜੀ ਨੂੰ ਜਾਣੂ ਕਰਵਾਇਆ ਇਹ ਜਾਣਕਾਰੀ ਬਲਾਕ ਜੱਥੇਬੰਦੀ ਸੱਕਤਰ ਮੇਜ਼ਰ ਸਿੰਘ ਸਰਾਓ ਸੁਰਜਣਭੈਣੀ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਾਝੀ ਕੀਤੀ।
    1
    ਯੂਨੀਵਰਸਿਟੀ ਕਾਲਜ ਮੂਣਕ ਵਿਖੇ ਘੱਗਰ ਦਰਿਆ ਦੇ ਪਾਣੀ ਨੂੰ ਕੋਰਦੀ ਇਸ ਦੀ ਜਗ੍ਹਾ ਜੇਕਰ ਜਾਣੀ ਵਾਲੀ ਕੰਧ ਕੰਢੀ ਜਾਵੇ ਤਾਂ ਵਧੀਆ ਹੈ ਕਿਉਂਕਿ ਨਾਂ ਤਾਂ ਉਹ ਦੁਵਾਰਾ ਡਿੱਗੇਗੀ ਅਤੇ ਨਾ ਹੀ ਉਸ ਦਾ ਕੋਈ ਮੂਣਕ ਵਾਲੇ ਪਾਸੇ ਜੋਂ ਪਾਣੀ ਦੀ ਦਿੱਕਤ ਨਹੀਂ ਆਵੇਗੀ।
ਇਹ ਅੱਜ ਬੀਕੇਯੂ ਏਕਤਾ ਸਿੱਧੂਪੁਰ ਜਥੇਬੰਦੀ ਦੇ ਆਗੂਆਂ ਵੱਲੋਂ ਐਸ਼, ਡੀ,ਐਮ ਰਜੇਸ਼ ਪ੍ਰਕਾਸ਼ ਗਰਗ ਜੀ ਨੂੰ ਜਾਣੂ ਕਰਵਾਇਆ ਇਹ ਜਾਣਕਾਰੀ ਬਲਾਕ ਜੱਥੇਬੰਦੀ ਸੱਕਤਰ ਮੇਜ਼ਰ ਸਿੰਘ ਸਰਾਓ ਸੁਰਜਣਭੈਣੀ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਾਝੀ ਕੀਤੀ।
    user_Baldev Singh Sarao PRESS REPORTER
    Baldev Singh Sarao PRESS REPORTER
    ਮੂਨਕ, ਸੰਗਰੂਰ, ਪੰਜਾਬ•
    22 hrs ago
  • ਲਹਿਰਾਗਾਗਾ–ਸੁਨਾਮ ਰੋਡ ’ਤੇ ਭਿਆਨਕ ਸੜਕ ਹਾਦਸਾ, ਸਕੂਲ ਵੈਨ ਤੇ ਮੋਟਰਸਾਈਕਲ ਦੀ ਟੱਕਰ ਲਹਿਰਾਗਾਗਾ–ਸੁਨਾਮ ਰੋਡ ’ਤੇ ਭਿਆਨਕ ਸੜਕ ਹਾਦਸਾ, ਸਕੂਲ ਵੈਨ ਤੇ ਮੋਟਰਸਾਈਕਲ ਦੀ ਟੱਕਰ ਮੋਟਰਸਾਈਕਲ ਸਵਾਰ ਰਣਧੀਰ ਸਿੰਘ ਫੌਜੀ ਦੀ ਮੌਕੇ ’ਤੇ ਮੌਤ, ਦੋ ਔਰਤਾਂ ਗੰਭੀਰ ਜ਼ਖ਼ਮੀ ਐਂਕਰ ਇੰਟਰੋ ਲਹਿਰਾਗਾਗਾ–ਸੁਨਾਮ ਰੋਡ ’ਤੇ ਇੱਕ ਨਿੱਜੀ ਸਕੂਲ ਦੀ ਵੈਨ ਅਤੇ ਮੋਟਰਸਾਈਕਲ ਵਿਚਾਲੇ ਹੋਈ ਟੱਕਰ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਗਈ, ਜਦਕਿ ਦੋ ਔਰਤਾਂ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਈਆਂ। ਜ਼ਖ਼ਮੀ ਔਰਤਾਂ ਨੂੰ ਇਲਾਜ ਲਈ ਸੰਗਰੂਰ ਰੈਫਰ ਕੀਤਾ ਗਿਆ ਹੈ। VO ਪਿੰਡ ਖੋਖਰ ਦੇ ਸਰਪੰਚ ਵੱਲੋਂ ਦਿੱਤੀ ਜਾਣਕਾਰੀ ਮੁਤਾਬਕ ਰਣਧੀਰ ਸਿੰਘ ਫੌਜੀ ਮੋਟਰਸਾਈਕਲ ’ਤੇ ਦੋ ਔਰਤਾਂ ਨਾਲ ਜਾ ਰਹੇ ਸਨ। ਦੋਵੇਂ ਔਰਤਾਂ ਮਨਰੇਗਾ ਤਹਿਤ ਕੰਮ ਕਰਦੀਆਂ ਦੱਸੀਆਂ ਜਾ ਰਹੀਆਂ ਹਨ। ਲਹਿਰਾਗਾਗਾ–ਸੁਨਾਮ ਰੋਡ ’ਤੇ ਮੋਟਰਸਾਈਕਲ ਦੀ ਇੱਕ ਨਿੱਜੀ ਸਕੂਲ ਦੀ ਵੈਨ ਨਾਲ ਟੱਕਰ ਹੋ ਗਈ। ਹਾਦਸੇ ਵਿੱਚ ਰਣਧੀਰ ਸਿੰਘ ਫੌਜੀ ਦੀ ਮੌਕੇ ’ਤੇ ਹੀ ਮੌਤ ਹੋ ਗਈ, ਜਦਕਿ ਦੋਵੇਂ ਔਰਤਾਂ ਗੰਭੀਰ ਜ਼ਖ਼ਮੀ ਹੋ ਗਈਆਂ। ਉਨ੍ਹਾਂ ਨੂੰ ਇਲਾਜ ਲਈ ਸੰਗਰੂਰ ਰੈਫਰ ਕੀਤਾ ਗਿਆ। ਏਐਸਆਈ ਸਤਪਾਲ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਮੌਕੇ ’ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਹਾਦਸੇ ਨਾਲ ਸਬੰਧਤ ਵਾਹਨ ਨੂੰ ਕਬਜ਼ੇ ਵਿੱਚ ਲੈ ਲਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਮ੍ਰਿਤਕ ਦੀ ਲਾਸ਼ ਦਾ ਪੋਸਟਮਾਰਟਮ ਕਰਵਾਉਣ ਤੋਂ ਬਾਅਦ ਵਾਰਸਾਂ ਦੇ ਹਵਾਲੇ ਕੀਤੀ ਜਾਵੇਗੀ ਅਤੇ ਜਾਂਚ ਦੇ ਆਧਾਰ ’ਤੇ ਅਗਲੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
    1
    ਲਹਿਰਾਗਾਗਾ–ਸੁਨਾਮ ਰੋਡ ’ਤੇ ਭਿਆਨਕ ਸੜਕ ਹਾਦਸਾ, ਸਕੂਲ ਵੈਨ ਤੇ ਮੋਟਰਸਾਈਕਲ ਦੀ ਟੱਕਰ
ਲਹਿਰਾਗਾਗਾ–ਸੁਨਾਮ ਰੋਡ ’ਤੇ ਭਿਆਨਕ ਸੜਕ ਹਾਦਸਾ, ਸਕੂਲ ਵੈਨ ਤੇ ਮੋਟਰਸਾਈਕਲ ਦੀ ਟੱਕਰ
ਮੋਟਰਸਾਈਕਲ ਸਵਾਰ ਰਣਧੀਰ ਸਿੰਘ ਫੌਜੀ ਦੀ ਮੌਕੇ ’ਤੇ ਮੌਤ, ਦੋ ਔਰਤਾਂ ਗੰਭੀਰ ਜ਼ਖ਼ਮੀ
ਐਂਕਰ ਇੰਟਰੋ
ਲਹਿਰਾਗਾਗਾ–ਸੁਨਾਮ ਰੋਡ ’ਤੇ ਇੱਕ ਨਿੱਜੀ ਸਕੂਲ ਦੀ ਵੈਨ ਅਤੇ ਮੋਟਰਸਾਈਕਲ ਵਿਚਾਲੇ ਹੋਈ ਟੱਕਰ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਗਈ, ਜਦਕਿ ਦੋ ਔਰਤਾਂ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਈਆਂ। ਜ਼ਖ਼ਮੀ ਔਰਤਾਂ ਨੂੰ ਇਲਾਜ ਲਈ ਸੰਗਰੂਰ ਰੈਫਰ ਕੀਤਾ ਗਿਆ ਹੈ।
VO
ਪਿੰਡ ਖੋਖਰ ਦੇ ਸਰਪੰਚ ਵੱਲੋਂ ਦਿੱਤੀ ਜਾਣਕਾਰੀ ਮੁਤਾਬਕ ਰਣਧੀਰ ਸਿੰਘ ਫੌਜੀ ਮੋਟਰਸਾਈਕਲ ’ਤੇ ਦੋ ਔਰਤਾਂ ਨਾਲ ਜਾ ਰਹੇ ਸਨ। ਦੋਵੇਂ ਔਰਤਾਂ ਮਨਰੇਗਾ ਤਹਿਤ ਕੰਮ ਕਰਦੀਆਂ ਦੱਸੀਆਂ ਜਾ ਰਹੀਆਂ ਹਨ।
ਲਹਿਰਾਗਾਗਾ–ਸੁਨਾਮ ਰੋਡ ’ਤੇ ਮੋਟਰਸਾਈਕਲ ਦੀ ਇੱਕ ਨਿੱਜੀ ਸਕੂਲ ਦੀ ਵੈਨ ਨਾਲ ਟੱਕਰ ਹੋ ਗਈ। ਹਾਦਸੇ ਵਿੱਚ ਰਣਧੀਰ ਸਿੰਘ ਫੌਜੀ ਦੀ ਮੌਕੇ ’ਤੇ ਹੀ ਮੌਤ ਹੋ ਗਈ, ਜਦਕਿ ਦੋਵੇਂ ਔਰਤਾਂ ਗੰਭੀਰ ਜ਼ਖ਼ਮੀ ਹੋ ਗਈਆਂ। ਉਨ੍ਹਾਂ ਨੂੰ ਇਲਾਜ ਲਈ ਸੰਗਰੂਰ ਰੈਫਰ ਕੀਤਾ ਗਿਆ।
ਏਐਸਆਈ ਸਤਪਾਲ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਮੌਕੇ ’ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਹਾਦਸੇ ਨਾਲ ਸਬੰਧਤ ਵਾਹਨ ਨੂੰ ਕਬਜ਼ੇ ਵਿੱਚ ਲੈ ਲਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਮ੍ਰਿਤਕ ਦੀ ਲਾਸ਼ ਦਾ ਪੋਸਟਮਾਰਟਮ ਕਰਵਾਉਣ ਤੋਂ ਬਾਅਦ ਵਾਰਸਾਂ ਦੇ ਹਵਾਲੇ ਕੀਤੀ ਜਾਵੇਗੀ ਅਤੇ ਜਾਂਚ ਦੇ ਆਧਾਰ ’ਤੇ ਅਗਲੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
    user_ANIL JAIN
    ANIL JAIN
    Local News Reporter ਲਹਿਰਾ, ਸੰਗਰੂਰ, ਪੰਜਾਬ•
    2 hrs ago
  • ਮਾਨਸਾ ਦੇ ਪਿੰਗਲਵਾੜਾ ਆਸ਼ਰਮ ਵਿੱਚ ਮਨਾਇਆ ਗਿਆ ਨਰਿੰਦਰ ਮੋਦੀ ਦਾ ਜਨਮਦਿਨ ਮਾਨਸਾ ਦੇ ਪਿੰਗਲਵਾੜਾ ਆਸ਼ਰਮ ਵਿੱਚ ਸ਼੍ਰੀ ਮੰਗਤ ਰਾਏ ਬੰਸਲ ਵੱਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ 73 ਜਨਮਦਿਨ ਬੱਚਿਆਂ ਨਾਲ ਕੇਕ ਕੱਟ ਕੇ ਮਨਾਇਆ ਗਿਆ। ਇਸ ਮੌਕੇ ਬੱਚਿਆਂ ਅਤੇ ਆਸ਼ਰਮ ਦੇ ਸੇਵਾਦਾਰਾਂ ਸਮੇਤ ਹੋਰ ਵਿਅਕਤੀ ਵੀ ਮੌਜੂਦ ਰਹੇ। ਕੇਕ ਕੱਟ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਲੰਮੀ ਉਮਰ ਅਤੇ ਚੰਗੀ ਸਿਹਤ ਦੀ ਕਾਮਨਾ ਕੀਤੀ ਗਈ। 🎤 ਰਾਕੇਸ਼ ਕੁਮਾਰ ਬਿੱਟੂ ਮਾਨਸਾ ਦੇ ਪਿੰਗਲਵਾੜਾ ਆਸ਼ਰਮ ਵਿੱਚ ਮਨਾਇਆ ਗਿਆ ਨਰਿੰਦਰ ਮੋਦੀ ਦਾ ਜਨਮਦਿਨ ਮਾਨਸਾ ਦੇ ਪਿੰਗਲਵਾੜਾ ਆਸ਼ਰਮ ਵਿੱਚ ਸ਼੍ਰੀ ਮੰਗਤ ਰਾਏ ਬੰਸਲ ਵੱਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ 73 ਜਨਮਦਿਨ ਬੱਚਿਆਂ ਨਾਲ ਕੇਕ ਕੱਟ ਕੇ ਮਨਾਇਆ ਗਿਆ। ਇਸ ਮੌਕੇ ਬੱਚਿਆਂ ਅਤੇ ਆਸ਼ਰਮ ਦੇ ਸੇਵਾਦਾਰਾਂ ਸਮੇਤ ਹੋਰ ਵਿਅਕਤੀ ਵੀ ਮੌਜੂਦ ਰਹੇ। ਕੇਕ ਕੱਟ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਲੰਮੀ ਉਮਰ ਅਤੇ ਚੰਗੀ ਸਿਹਤ ਦੀ ਕਾਮਨਾ ਕੀਤੀ ਗਈ। 🎤 ਰਾਕੇਸ਼ ਕੁਮਾਰ ਬਿੱਟੂ
    1
    ਮਾਨਸਾ ਦੇ ਪਿੰਗਲਵਾੜਾ ਆਸ਼ਰਮ ਵਿੱਚ ਮਨਾਇਆ ਗਿਆ ਨਰਿੰਦਰ ਮੋਦੀ ਦਾ ਜਨਮਦਿਨ

ਮਾਨਸਾ ਦੇ ਪਿੰਗਲਵਾੜਾ ਆਸ਼ਰਮ ਵਿੱਚ ਸ਼੍ਰੀ ਮੰਗਤ ਰਾਏ ਬੰਸਲ ਵੱਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ 73 ਜਨਮਦਿਨ ਬੱਚਿਆਂ ਨਾਲ ਕੇਕ ਕੱਟ ਕੇ ਮਨਾਇਆ ਗਿਆ।

ਇਸ ਮੌਕੇ ਬੱਚਿਆਂ ਅਤੇ ਆਸ਼ਰਮ ਦੇ ਸੇਵਾਦਾਰਾਂ ਸਮੇਤ ਹੋਰ ਵਿਅਕਤੀ ਵੀ ਮੌਜੂਦ ਰਹੇ। ਕੇਕ ਕੱਟ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਲੰਮੀ ਉਮਰ ਅਤੇ ਚੰਗੀ ਸਿਹਤ ਦੀ ਕਾਮਨਾ ਕੀਤੀ ਗਈ।

🎤 ਰਾਕੇਸ਼ ਕੁਮਾਰ ਬਿੱਟੂ


ਮਾਨਸਾ ਦੇ ਪਿੰਗਲਵਾੜਾ ਆਸ਼ਰਮ ਵਿੱਚ ਮਨਾਇਆ ਗਿਆ ਨਰਿੰਦਰ ਮੋਦੀ ਦਾ ਜਨਮਦਿਨ
ਮਾਨਸਾ ਦੇ ਪਿੰਗਲਵਾੜਾ ਆਸ਼ਰਮ ਵਿੱਚ ਸ਼੍ਰੀ ਮੰਗਤ ਰਾਏ ਬੰਸਲ ਵੱਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ 73 ਜਨਮਦਿਨ ਬੱਚਿਆਂ ਨਾਲ ਕੇਕ ਕੱਟ ਕੇ ਮਨਾਇਆ ਗਿਆ।
ਇਸ ਮੌਕੇ ਬੱਚਿਆਂ ਅਤੇ ਆਸ਼ਰਮ ਦੇ ਸੇਵਾਦਾਰਾਂ ਸਮੇਤ ਹੋਰ ਵਿਅਕਤੀ ਵੀ ਮੌਜੂਦ ਰਹੇ। ਕੇਕ ਕੱਟ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਲੰਮੀ ਉਮਰ ਅਤੇ ਚੰਗੀ ਸਿਹਤ ਦੀ ਕਾਮਨਾ ਕੀਤੀ ਗਈ।
🎤 ਰਾਕੇਸ਼ ਕੁਮਾਰ ਬਿੱਟੂ
    user_RAKESH KUMAR BITTU MANSA
    RAKESH KUMAR BITTU MANSA
    Accountant ਮਾਨਸਾ, ਮਾਨਸਾ, ਪੰਜਾਬ•
    44 min ago
  • ਭਾਈ ਘਣੱਈਆ ਰੇਲਵੇ ਪਾਣੀ ਸੇਵਾ ਦਲ ਵਲੋਂ ਆਰ, ਓ, ਦੇ ਠੰਡੇ ਪਾਣੀ ਦੀ ਹਰ ਰੋਜ਼ ਫਰੀ ਸੇਵਾ ਕੀਤੀ ਜਾਂਦੀ ਹੈ।
    1
    ਭਾਈ ਘਣੱਈਆ ਰੇਲਵੇ ਪਾਣੀ ਸੇਵਾ ਦਲ ਵਲੋਂ ਆਰ, ਓ, ਦੇ ਠੰਡੇ ਪਾਣੀ ਦੀ ਹਰ ਰੋਜ਼ ਫਰੀ ਸੇਵਾ ਕੀਤੀ ਜਾਂਦੀ ਹੈ।
    user_S.P. Palia
    S.P. Palia
    Photographer ਮਾਨਸਾ, ਮਾਨਸਾ, ਪੰਜਾਬ•
    1 hr ago
  • ਗੁਰਦੁਆਰਾ ਅੜੀਸਰ ਸਾਹਿਬ ਵਿਖ਼ੇ ਪਾਇਆ ਦੀਵਾਨ ਹਾਲ ਦਾ ਲੈਂਟਰ, ਕਾਰ ਸੇਵਾ ਲਈ ਦੂਰੋ ਨੇੜਿਓਂ ਪਹੁੰਚੀਆਂ ਸੰਗਤਾਂ ਬਰਨਾਲਾ, ਬੰਧਨ ਤੋੜ ਸਿੰਘ ਕਸਬਾ ਹੰਡਿਆਇਆ ਦੇ ਕੋਠੇ ਚੁੰਘ ਸਥਿਤ ਗੁਰਦੁਆਰਾ ਅੜੀਸਰ ਸਾਹਿਬ ਵਿਖੇ ਅੱਜ ਭਾਰੀ ਗਿਣਤੀ ਵਿੱਚ ਸੰਗਤਾਂ ਨੇ ਦੀਵਾਨ ਹਾਲ ਦੇ ਲੈਂਟਰ ਦੀ ਕਾਰ ਸੇਵਾ ਕੀਤੀ l ਇਸ ਮੌਕੇ ਬਾਬਾ ਬਚਨ ਸਿੰਘ ਦਿੱਲੀ ਵਾਲੇ, ਬਾਬਾ ਮਹਿੰਦਰ ਸਿੰਘ ਪਿੱਹੋਵੇ ਵਾਲੇ, ਬਾਬਾ ਬਾਬੂ ਸਿੰਘ ਕਾਰ ਸੇਵਾ ਵਾਲੇ ਹੰਡਿਆਇਆ, ਬਾਬਾ ਮੇਜਰ ਸਿੰਘ ਮੌੜ ਵਾਲੇ ਰਣਧੀਰ ਸਿੰਘ ਧੀਰਾ ਕਾਰ ਸੇਵਾ ਵਾਲੇ ਵੱਲੋਂ ਵੱਡੀ ਗਿਣਤੀ ਵਿੱਚ ਵੱਖ ਵੱਖ ਧਾਰਮਿਕ ਅਸਥਾਨ ਤੋਂ ਸੰਗਤਾਂ ਨੂੰ ਲਿਆਕੇ ਕਾਰ ਸੇਵਾ ਕੀਤੀ ਗਈ l ਇਸ ਸਮੇਂ ਬਾਬਾ ਮੱਖਣ ਸਿੰਘ ਭੈਣੀ ਮਹਿਰਾਜ, ਬਾਬਾ ਗੁਰਮੀਤ ਸਿੰਘ ਕੱਟੂ ਵਾਲੇ, ਬਾਬਾ ਪਿਆਰਾ ਸਿੰਘ ਬਰਨਾਲਾ, ਸਾਬਕਾ ਐਮ ਪੀ ਰਾਜਦੇਵ ਸਿੰਘ ਖਾਲਸਾ, ਜਿਲ੍ਹਾ ਪ੍ਰਧਾਨ ਸਤਨਾਮ ਸਿੰਘ ਰਾਹੀ, ਸਰਕਲ ਪ੍ਰਧਾਨ ਸੁਖਪਾਲ ਸਿੰਘ ਸਮਰਾ, ਸਾਬਕਾ ਸਰਪੰਚ ਦਰਸਨ ਸਿੰਘ ਚੁੰਘ, ਪ੍ਰਧਾਨ ਭਰਪੂਰ ਸਿੰਘ, ਆੜਤੀਆ ਫੌਜਾ ਸਿੰਘ ਚੁੰਘ, ਗ੍ਰੰਥੀ ਗੁਰਨੈਬ ਸਿੰਘ ਪੱਖੋ, ਬਾਬਾ ਜਗਤ ਸਿੰਘ, ਮੈਨੇਜਰ ਨਿਰਮਲ ਸਿੰਘ ਰਾਜੀਆ, ਸਾਬਕਾ ਚੀਫ ਕੁਲਵਿੰਦਰ ਸਿੰਘ, ਸੰਮਤੀ ਮੈਂਬਰ ਰਜਿੰਦਰ ਬਿਲਾਸਪੁਰ ਪਿੰਡੀ ਧੌਲਾ, ਜੇਈ ਭੋਲਾ ਸਿੰਘ ਮਹਿਤਾ, ਕੌਰ ਸਿੰਘ ਢਿਲਵਾਂ, ਸਰਪੰਚ ਲਖਵਿੰਦਰ ਸਿੰਘ ਢਿਲਵਾ, ਬਲਦੇਵ ਸਿੰਘ ਧੌਲਾ, ਮੱਘਰ ਸਿੰਘ ਸੁਖਪੁਰਾ, ਪੂਰਨ ਸਿੰਘ ਸੁਖਪੁਰਾ, ਗ੍ਰੰਥੀ ਬੁੱਧ ਸਿੰਘ ਰੱਲਾ, ਪਰਮਿੰਦਰ ਸਿੰਘ ਮਾਣੂੰਕੇ, ਗੁਰਦੀਪ ਸਿੰਘ ਸੰਧੂ ਕੋਠੇ ਗੁਰੂ, ਸਰਪੰਚ ਅਵਤਾਰ ਸਿੰਘ, ਸਾਬਕਾ ਸਰਪੰਚ ਭਰਪੂਰ ਸਿੰਘ ਚੁੰਘ, ਕੁਲਵੰਤ ਸਿੰਘ ਸਿੱਧੂ, ਹਰਪਾਲ ਸਿੰਘ ਭੋਲਾ, ਕੂਕੁ ਸਿੰਘ ਚੁੰਘ, ਸਰਪੰਚ ਗੁਰਮੇਲ ਸਿੰਘ ਧੌਲਾ, ਮੈਂਬਰ ਸੀਤਾ ਸਿੰਘ ਧੌਲਾ, ਸਾਬਕਾ ਥਾਣੇਦਾਰ ਦਰਸਨ ਸਿੰਘ ਗੁਰੂ, ਰਾਜਾ ਸਿੰਘ, ਬੁੱਧ ਸਿੰਘ ਕੱਟੂ, ਗੁਰਪ੍ਰੀਤ ਸਿੰਘ ਸ਼ੇਰਗਿੱਲ, ਜਸਮੀਤ ਸਿੰਘ ਤੁੰਗ, ਜਸਵੀਰ ਸਿੰਘ ਚੁੰਘ ਪੱਤਰਕਾਰ ਬੰਧਨ ਤੋੜ ਸਿੰਘ, ਪੱਤਰਕਾਰ ਗੁਰਜੀਤ ਸਿੰਘ ਖੁੱਡੀ ਆਦਿ ਸਮੇਤ ਹੋਰ ਵੱਡੀ ਗਿਣਤੀ ਵਿੱਚ ਸੰਗਤਾਂ ਹਾਜਰ ਸਨ l ਫੋਟੋ ਕੈਂਪਸ਼ਨ ਲੈਂਟਰ ਪਾਉਣ ਦੀ ਸੇਵਾ ਕਰਦੀਆਂ ਸੰਗਤਾਂ
    3
    ਗੁਰਦੁਆਰਾ ਅੜੀਸਰ ਸਾਹਿਬ ਵਿਖ਼ੇ ਪਾਇਆ ਦੀਵਾਨ ਹਾਲ ਦਾ ਲੈਂਟਰ, ਕਾਰ ਸੇਵਾ ਲਈ ਦੂਰੋ ਨੇੜਿਓਂ ਪਹੁੰਚੀਆਂ ਸੰਗਤਾਂ
ਬਰਨਾਲਾ, ਬੰਧਨ ਤੋੜ ਸਿੰਘ 
ਕਸਬਾ ਹੰਡਿਆਇਆ ਦੇ ਕੋਠੇ ਚੁੰਘ ਸਥਿਤ ਗੁਰਦੁਆਰਾ ਅੜੀਸਰ ਸਾਹਿਬ ਵਿਖੇ ਅੱਜ ਭਾਰੀ ਗਿਣਤੀ ਵਿੱਚ ਸੰਗਤਾਂ ਨੇ ਦੀਵਾਨ ਹਾਲ ਦੇ ਲੈਂਟਰ ਦੀ ਕਾਰ ਸੇਵਾ ਕੀਤੀ l ਇਸ ਮੌਕੇ ਬਾਬਾ ਬਚਨ ਸਿੰਘ ਦਿੱਲੀ ਵਾਲੇ, ਬਾਬਾ ਮਹਿੰਦਰ ਸਿੰਘ ਪਿੱਹੋਵੇ ਵਾਲੇ, ਬਾਬਾ ਬਾਬੂ ਸਿੰਘ ਕਾਰ ਸੇਵਾ ਵਾਲੇ ਹੰਡਿਆਇਆ, ਬਾਬਾ ਮੇਜਰ ਸਿੰਘ ਮੌੜ ਵਾਲੇ ਰਣਧੀਰ ਸਿੰਘ ਧੀਰਾ ਕਾਰ ਸੇਵਾ ਵਾਲੇ  ਵੱਲੋਂ ਵੱਡੀ ਗਿਣਤੀ ਵਿੱਚ ਵੱਖ ਵੱਖ ਧਾਰਮਿਕ ਅਸਥਾਨ ਤੋਂ ਸੰਗਤਾਂ ਨੂੰ ਲਿਆਕੇ ਕਾਰ ਸੇਵਾ ਕੀਤੀ ਗਈ l ਇਸ ਸਮੇਂ ਬਾਬਾ ਮੱਖਣ ਸਿੰਘ ਭੈਣੀ ਮਹਿਰਾਜ, ਬਾਬਾ ਗੁਰਮੀਤ ਸਿੰਘ ਕੱਟੂ ਵਾਲੇ, ਬਾਬਾ ਪਿਆਰਾ ਸਿੰਘ ਬਰਨਾਲਾ, ਸਾਬਕਾ ਐਮ ਪੀ ਰਾਜਦੇਵ ਸਿੰਘ ਖਾਲਸਾ, ਜਿਲ੍ਹਾ ਪ੍ਰਧਾਨ ਸਤਨਾਮ ਸਿੰਘ ਰਾਹੀ, ਸਰਕਲ ਪ੍ਰਧਾਨ ਸੁਖਪਾਲ ਸਿੰਘ ਸਮਰਾ, ਸਾਬਕਾ ਸਰਪੰਚ ਦਰਸਨ ਸਿੰਘ ਚੁੰਘ, ਪ੍ਰਧਾਨ ਭਰਪੂਰ ਸਿੰਘ, ਆੜਤੀਆ ਫੌਜਾ ਸਿੰਘ ਚੁੰਘ, ਗ੍ਰੰਥੀ ਗੁਰਨੈਬ ਸਿੰਘ ਪੱਖੋ, ਬਾਬਾ ਜਗਤ ਸਿੰਘ, ਮੈਨੇਜਰ ਨਿਰਮਲ ਸਿੰਘ ਰਾਜੀਆ, ਸਾਬਕਾ ਚੀਫ ਕੁਲਵਿੰਦਰ ਸਿੰਘ, ਸੰਮਤੀ ਮੈਂਬਰ ਰਜਿੰਦਰ ਬਿਲਾਸਪੁਰ ਪਿੰਡੀ ਧੌਲਾ, ਜੇਈ ਭੋਲਾ ਸਿੰਘ ਮਹਿਤਾ, ਕੌਰ ਸਿੰਘ ਢਿਲਵਾਂ, ਸਰਪੰਚ ਲਖਵਿੰਦਰ ਸਿੰਘ ਢਿਲਵਾ, ਬਲਦੇਵ ਸਿੰਘ ਧੌਲਾ, ਮੱਘਰ ਸਿੰਘ ਸੁਖਪੁਰਾ, ਪੂਰਨ ਸਿੰਘ ਸੁਖਪੁਰਾ, ਗ੍ਰੰਥੀ ਬੁੱਧ ਸਿੰਘ ਰੱਲਾ, ਪਰਮਿੰਦਰ ਸਿੰਘ ਮਾਣੂੰਕੇ, ਗੁਰਦੀਪ ਸਿੰਘ ਸੰਧੂ ਕੋਠੇ ਗੁਰੂ, ਸਰਪੰਚ ਅਵਤਾਰ ਸਿੰਘ, ਸਾਬਕਾ ਸਰਪੰਚ ਭਰਪੂਰ ਸਿੰਘ ਚੁੰਘ, ਕੁਲਵੰਤ ਸਿੰਘ ਸਿੱਧੂ, ਹਰਪਾਲ ਸਿੰਘ ਭੋਲਾ, ਕੂਕੁ ਸਿੰਘ ਚੁੰਘ, ਸਰਪੰਚ ਗੁਰਮੇਲ ਸਿੰਘ ਧੌਲਾ, ਮੈਂਬਰ ਸੀਤਾ ਸਿੰਘ ਧੌਲਾ, ਸਾਬਕਾ ਥਾਣੇਦਾਰ ਦਰਸਨ ਸਿੰਘ ਗੁਰੂ, ਰਾਜਾ ਸਿੰਘ, ਬੁੱਧ ਸਿੰਘ ਕੱਟੂ, ਗੁਰਪ੍ਰੀਤ ਸਿੰਘ ਸ਼ੇਰਗਿੱਲ, ਜਸਮੀਤ ਸਿੰਘ ਤੁੰਗ, ਜਸਵੀਰ ਸਿੰਘ ਚੁੰਘ  ਪੱਤਰਕਾਰ ਬੰਧਨ ਤੋੜ ਸਿੰਘ, ਪੱਤਰਕਾਰ ਗੁਰਜੀਤ ਸਿੰਘ ਖੁੱਡੀ ਆਦਿ ਸਮੇਤ ਹੋਰ ਵੱਡੀ ਗਿਣਤੀ ਵਿੱਚ ਸੰਗਤਾਂ ਹਾਜਰ ਸਨ l 
ਫੋਟੋ ਕੈਂਪਸ਼ਨ 
ਲੈਂਟਰ ਪਾਉਣ ਦੀ ਸੇਵਾ ਕਰਦੀਆਂ ਸੰਗਤਾਂ
    user_Bandhantor singh
    Bandhantor singh
    Voice of people Barnala, Punjab•
    6 hrs ago
  • *ਆਪ ਸਰਕਾਰ ਸੂਬੇ ਦੇ ਲੋਕਾਂ ਨੂੰ ਬਿਜਲੀ ਸਪਲਾਈ ਨਿਰੰਤਰ ਦੇਣ ਵਿੱਚ ਹੋਈ ਬੁਰੀ ਤਰ੍ਹਾਂ ਫੇਲ੍ਹ:-- ਰਾਜੂ ਖੰਨਾ।* *ਰਾਜੂ ਖੰਨਾ ਵੱਲੋਂ ਬਿਜਲੀ ਸੰਕਟ ਖਿਲਾਫ਼ ਅਮਲੋਹ ਵਿੱਚ ਭਾਰੀ ਰੋਸ ਮੁਜ਼ਾਹਰਾ, ਰਾਜਪਾਲ ਦੇ ਨਾਂ ਨਾਇਬ ਤਹਿਸੀਲਦਾਰ ਨੂੰ ਸੌਂਪਿਆ ਮੰਗ ਪੱਤਰ।*
    1
    *ਆਪ ਸਰਕਾਰ ਸੂਬੇ ਦੇ ਲੋਕਾਂ ਨੂੰ ਬਿਜਲੀ ਸਪਲਾਈ ਨਿਰੰਤਰ ਦੇਣ ਵਿੱਚ ਹੋਈ ਬੁਰੀ ਤਰ੍ਹਾਂ ਫੇਲ੍ਹ:-- ਰਾਜੂ ਖੰਨਾ।*



*ਰਾਜੂ ਖੰਨਾ ਵੱਲੋਂ ਬਿਜਲੀ ਸੰਕਟ ਖਿਲਾਫ਼ ਅਮਲੋਹ ਵਿੱਚ ਭਾਰੀ ਰੋਸ ਮੁਜ਼ਾਹਰਾ, ਰਾਜਪਾਲ ਦੇ ਨਾਂ ਨਾਇਬ ਤਹਿਸੀਲਦਾਰ ਨੂੰ ਸੌਂਪਿਆ ਮੰਗ ਪੱਤਰ।*
    user_ਗੋਬਿੰਦਗੜ ਖਬਰਨਾਮਾਂ
    ਗੋਬਿੰਦਗੜ ਖਬਰਨਾਮਾਂ
    ਅਮਲੋਹ, ਫਤਿਹਗੜ੍ਹ ਸਾਹਿਬ, ਪੰਜਾਬ•
    21 hrs ago
  • ਦੋਰਾਹਾ ਵਿਖੇ ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਤੇ ਮਾਤਾ ਸੁਲੱਖਣੀ ਜੀ ਦੇ ਵਿਆਹ ਪੁਰਬਾਂ ਦੀ ਖੁਸ਼ੀ ਚ ਗੁਰਦੁਆਰਾ ਕਲਗੀਧਰ ਸਾਹਿਬ ਵਿਖੇ ਸਮਾਗਮ ਦੀਆਂ ਤਿਆਰੀਆਂ ਮੁਕੰਮਲ ਦੋਰਾਹਾ ਵਿਖੇ ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਤੇ ਮਾਤਾ ਸੁਲੱਖਣੀ ਜੀ ਦੇ ਵਿਆਹ ਪੁਰਬਾਂ ਦੀ ਖੁਸ਼ੀ ਚ ਗੁਰਦੁਆਰਾ ਕਲਗੀਧਰ ਸਾਹਿਬ ਵਿਖੇ ਸਮਾਗਮ ਦੀਆਂ ਤਿਆਰੀਆਂ ਮੁਕੰਮਲ
    1
    ਦੋਰਾਹਾ ਵਿਖੇ ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਤੇ ਮਾਤਾ ਸੁਲੱਖਣੀ ਜੀ ਦੇ  ਵਿਆਹ ਪੁਰਬਾਂ ਦੀ ਖੁਸ਼ੀ ਚ ਗੁਰਦੁਆਰਾ ਕਲਗੀਧਰ ਸਾਹਿਬ ਵਿਖੇ ਸਮਾਗਮ ਦੀਆਂ ਤਿਆਰੀਆਂ ਮੁਕੰਮਲ
ਦੋਰਾਹਾ ਵਿਖੇ ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਤੇ ਮਾਤਾ ਸੁਲੱਖਣੀ ਜੀ ਦੇ  ਵਿਆਹ ਪੁਰਬਾਂ ਦੀ ਖੁਸ਼ੀ ਚ ਗੁਰਦੁਆਰਾ ਕਲਗੀਧਰ ਸਾਹਿਬ ਵਿਖੇ ਸਮਾਗਮ ਦੀਆਂ ਤਿਆਰੀਆਂ ਮੁਕੰਮਲ
    user_BNN Best News Network
    BNN Best News Network
    Local News Reporter Khanna, Ludhiana•
    33 min ago
  • ਲਹਿਰਾਗਾਗਾ ਸਰਕਾਰੀ ਹਸਪਤਾਲ ’ਚ ਕਈ ਸਾਲਾਂ ਬਾਅਦ ਵੱਡੇ ਆਪਰੇਸ਼ਨ, ਡਿਲੀਵਰੀ ਵੀ ਹੋਈ ਲਹਿਰਾਗਾਗਾ ਸਰਕਾਰੀ ਹਸਪਤਾਲ ’ਚ ਕਈ ਸਾਲਾਂ ਬਾਅਦ ਵੱਡੇ ਆਪਰੇਸ਼ਨ, ਡਿਲੀਵਰੀ ਵੀ ਹੋਈ ਮੰਤਰੀ ਬਰਿੰਦਰ ਗੋਇਲ ਪਹੁੰਚੇ ਹਸਪਤਾਲ, ਕਿਹਾ—ਲਹਿਰਾਗਾਗਾ ’ਚ ਜਲਦ ਸ਼ੁਰੂ ਹੋਵੇਗਾ ਮੈਡੀਕਲ ਕਾਲਜ ਐਂਕਰ ਲਹਿਰਾਗਾਗਾ ਦੇ ਸਰਕਾਰੀ ਹਸਪਤਾਲ ਵਿੱਚ ਸਿਹਤ ਸੇਵਾਵਾਂ ਨੂੰ ਲੈ ਕੇ ਅੱਜ ਅਹਿਮ ਤਸਵੀਰ ਸਾਹਮਣੇ ਆਈ। ਹਸਪਤਾਲ ਵਿੱਚ ਸੇਵਾਵਾਂ ਦੇ ਰਹੇ ਅਚਾਰੀਆ ਵਿਦਿਆਨੰਦ ਜੈਨ ਇੰਸਟੀਟਿਊਟ ਆਫ ਮੈਡੀਕਲ ਸਾਇੰਸ ਐਂਡ ਰਿਸਰਚ ਦੇ ਡਾਕਟਰਾਂ ਵੱਲੋਂ ਦੋ ਵੱਡੇ ਆਪਰੇਸ਼ਨ ਕੀਤੇ ਗਏ, ਜਦਕਿ ਇੱਕ ਡਿਲੀਵਰੀ ਵੀ ਕਰਵਾਈ ਗਈ। ਇਸ ਮੌਕੇ ਪੰਜਾਬ ਦੇ ਕੈਬਨਿਟ ਮੰਤਰੀ ਬਰਿੰਦਰ ਕੁਮਾਰ ਗੋਇਲ ਵੀ ਸਰਕਾਰੀ ਹਸਪਤਾਲ ਪਹੁੰਚੇ ਅਤੇ ਇਲਾਜ ਅਧੀਨ ਮਰੀਜ਼ਾਂ ਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨਾਲ ਗੱਲਬਾਤ ਕੀਤੀ। VO-1 ਕੈਬਨਿਟ ਮੰਤਰੀ ਬਰਿੰਦਰ ਗੋਇਲ ਨੇ ਕਿਹਾ ਕਿ ਪਹਿਲਾਂ ਲਹਿਰਾਗਾਗਾ ਦਾ ਸਰਕਾਰੀ ਹਸਪਤਾਲ ਕਥਿਤ ਤੌਰ ’ਤੇ ਇੱਕ ਰੈਫਰ ਸੈਂਟਰ ਬਣ ਕੇ ਰਹਿ ਗਿਆ ਸੀ ਅਤੇ ਇਲਾਕੇ ਦੇ ਲੋਕਾਂ ਨੂੰ ਇਲਾਜ ਲਈ ਪੰਜਾਬ ਅਤੇ ਹਰਿਆਣਾ ਦੇ ਵੱਡੇ ਸ਼ਹਿਰਾਂ ਵਿੱਚ ਜਾਣਾ ਪੈਂਦਾ ਸੀ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸਿੱਖਿਆ ਅਤੇ ਸਿਹਤ ਸਹੂਲਤਾਂ ਨੂੰ ਬਿਹਤਰ ਬਣਾਉਣ ’ਤੇ ਜ਼ੋਰ ਦਿੱਤਾ ਜਾ ਰਿਹਾ ਹੈ। ਉਨ੍ਹਾਂ ਮੁਤਾਬਕ ਲਹਿਰਾਗਾਗਾ ਵਿੱਚ ਮੈਡੀਕਲ ਕਾਲਜ ਦੀ ਸਥਾਪਨਾ ਦੀ ਪ੍ਰਕਿਰਿਆ ਤਹਿਤ 15 ਅਪ੍ਰੈਲ ਨੂੰ ਅਹਿਮ ਕਦਮ ਚੁੱਕਿਆ ਗਿਆ ਸੀ ਅਤੇ ਜਲਦ ਹੀ ਮੈਡੀਕਲ ਕਾਲਜ ਸ਼ੁਰੂ ਕਰਨ ਦੀ ਦਿਸ਼ਾ ਵਿੱਚ ਕੰਮ ਕੀਤਾ ਜਾ ਰਿਹਾ ਹੈ। ਮੰਤਰੀ ਨੇ ਦਾਅਵਾ ਕੀਤਾ ਕਿ ਸਰਕਾਰੀ ਹਸਪਤਾਲ ਵਿੱਚ ਹੁਣ ਵੱਡੇ ਇਲਾਜ ਵੀ ਕੀਤੇ ਜਾ ਰਹੇ ਹਨ ਅਤੇ ਯੋਗ ਮਰੀਜ਼ਾਂ ਦਾ ਇਲਾਜ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਤਹਿਤ ਮੁਫ਼ਤ ਕੀਤਾ ਜਾ ਰਿਹਾ ਹੈ। ਬਾਈਟ — ਬਰਿੰਦਰ ਕੁਮਾਰ ਗੋਇਲ, ਕੈਬਨਿਟ ਮੰਤਰੀ ਪੰਜਾਬ VO-2 ਡਾਕਟਰ ਰਜਨੀਸ਼ ਜੈਨ ਨੇ ਦੱਸਿਆ ਕਿ ਲਹਿਰਾਗਾਗਾ ਦੇ ਹਸਪਤਾਲ ਵਿੱਚ ਵੱਖ-ਵੱਖ ਬਿਮਾਰੀਆਂ ਦੇ ਇਲਾਜ ਦੀਆਂ ਸਹੂਲਤਾਂ ਸ਼ੁਰੂ ਕੀਤੀਆਂ ਗਈਆਂ ਹਨ। ਅੱਜ ਇੱਕ ਮਰੀਜ਼ ਦੇ ਪਿੱਤੇ ਦੀ ਪੱਥਰੀ ਦਾ ਦੂਰਬੀਨ ਰਾਹੀਂ ਆਪਰੇਸ਼ਨ ਕੀਤਾ ਗਿਆ, ਜਦਕਿ ਦੂਜੇ ਮਰੀਜ਼ ਦਾ ਹਰਨੀਆ ਦਾ ਆਪਰੇਸ਼ਨ ਕੀਤਾ ਗਿਆ। ਉਨ੍ਹਾਂ ਕਿਹਾ ਕਿ ਜਿਨ੍ਹਾਂ ਇਲਾਜਾਂ ਲਈ ਪਹਿਲਾਂ ਮਰੀਜ਼ਾਂ ਨੂੰ ਵੱਡੇ ਸ਼ਹਿਰਾਂ ਦੇ ਹਸਪਤਾਲਾਂ ਵਿੱਚ ਜਾਣਾ ਪੈਂਦਾ ਸੀ, ਉਹ ਸਹੂਲਤਾਂ ਹੁਣ ਲਹਿਰਾਗਾਗਾ ਵਿੱਚ ਮੁਹੱਈਆ ਕਰਵਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਬਾਈਟ — ਡਾ. ਰਜਨੀਸ਼ ਜੈਨ VO-3 ਮਰੀਜ਼ਾਂ ਨਾਲ ਆਏ ਪਰਿਵਾਰਕ ਮੈਂਬਰਾਂ ਨੇ ਹਸਪਤਾਲ ਵਿੱਚ ਮਿਲੇ ਇਲਾਜ ’ਤੇ ਸੰਤੁਸ਼ਟੀ ਪ੍ਰਗਟ ਕੀਤੀ। ਉਨ੍ਹਾਂ ਮੁਤਾਬਕ ਇਲਾਜ ਲਈ ਉਨ੍ਹਾਂ ਨੂੰ ਕੋਈ ਪੈਸਾ ਖਰਚ ਨਹੀਂ ਕਰਨਾ ਪਿਆ। ਪਰਿਵਾਰਕ ਮੈਂਬਰਾਂ ਨੇ ਲਹਿਰਾਗਾਗਾ ਵਿੱਚ ਮੈਡੀਕਲ ਸਹੂਲਤਾਂ ਵਧਾਉਣ ਲਈ ਕੈਬਨਿਟ ਮੰਤਰੀ ਬਰਿੰਦਰ ਗੋਇਲ ਦਾ ਧੰਨਵਾਦ ਵੀ ਕੀਤਾ।
    1
    ਲਹਿਰਾਗਾਗਾ ਸਰਕਾਰੀ ਹਸਪਤਾਲ ’ਚ ਕਈ ਸਾਲਾਂ ਬਾਅਦ ਵੱਡੇ ਆਪਰੇਸ਼ਨ, ਡਿਲੀਵਰੀ ਵੀ ਹੋਈ
ਲਹਿਰਾਗਾਗਾ ਸਰਕਾਰੀ ਹਸਪਤਾਲ ’ਚ ਕਈ ਸਾਲਾਂ ਬਾਅਦ ਵੱਡੇ ਆਪਰੇਸ਼ਨ, ਡਿਲੀਵਰੀ ਵੀ ਹੋਈ
ਮੰਤਰੀ ਬਰਿੰਦਰ ਗੋਇਲ ਪਹੁੰਚੇ ਹਸਪਤਾਲ, ਕਿਹਾ—ਲਹਿਰਾਗਾਗਾ ’ਚ ਜਲਦ ਸ਼ੁਰੂ ਹੋਵੇਗਾ ਮੈਡੀਕਲ ਕਾਲਜ
ਐਂਕਰ
ਲਹਿਰਾਗਾਗਾ ਦੇ ਸਰਕਾਰੀ ਹਸਪਤਾਲ ਵਿੱਚ ਸਿਹਤ ਸੇਵਾਵਾਂ ਨੂੰ ਲੈ ਕੇ ਅੱਜ ਅਹਿਮ ਤਸਵੀਰ ਸਾਹਮਣੇ ਆਈ। ਹਸਪਤਾਲ ਵਿੱਚ ਸੇਵਾਵਾਂ ਦੇ ਰਹੇ ਅਚਾਰੀਆ ਵਿਦਿਆਨੰਦ ਜੈਨ ਇੰਸਟੀਟਿਊਟ ਆਫ ਮੈਡੀਕਲ ਸਾਇੰਸ ਐਂਡ ਰਿਸਰਚ ਦੇ ਡਾਕਟਰਾਂ ਵੱਲੋਂ ਦੋ ਵੱਡੇ ਆਪਰੇਸ਼ਨ ਕੀਤੇ ਗਏ, ਜਦਕਿ ਇੱਕ ਡਿਲੀਵਰੀ ਵੀ ਕਰਵਾਈ ਗਈ।
ਇਸ ਮੌਕੇ ਪੰਜਾਬ ਦੇ ਕੈਬਨਿਟ ਮੰਤਰੀ ਬਰਿੰਦਰ ਕੁਮਾਰ ਗੋਇਲ ਵੀ ਸਰਕਾਰੀ ਹਸਪਤਾਲ ਪਹੁੰਚੇ ਅਤੇ ਇਲਾਜ ਅਧੀਨ ਮਰੀਜ਼ਾਂ ਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨਾਲ ਗੱਲਬਾਤ ਕੀਤੀ।
VO-1
ਕੈਬਨਿਟ ਮੰਤਰੀ ਬਰਿੰਦਰ ਗੋਇਲ ਨੇ ਕਿਹਾ ਕਿ ਪਹਿਲਾਂ ਲਹਿਰਾਗਾਗਾ ਦਾ ਸਰਕਾਰੀ ਹਸਪਤਾਲ ਕਥਿਤ ਤੌਰ ’ਤੇ ਇੱਕ ਰੈਫਰ ਸੈਂਟਰ ਬਣ ਕੇ ਰਹਿ ਗਿਆ ਸੀ ਅਤੇ ਇਲਾਕੇ ਦੇ ਲੋਕਾਂ ਨੂੰ ਇਲਾਜ ਲਈ ਪੰਜਾਬ ਅਤੇ ਹਰਿਆਣਾ ਦੇ ਵੱਡੇ ਸ਼ਹਿਰਾਂ ਵਿੱਚ ਜਾਣਾ ਪੈਂਦਾ ਸੀ।
ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸਿੱਖਿਆ ਅਤੇ ਸਿਹਤ ਸਹੂਲਤਾਂ ਨੂੰ ਬਿਹਤਰ ਬਣਾਉਣ ’ਤੇ ਜ਼ੋਰ ਦਿੱਤਾ ਜਾ ਰਿਹਾ ਹੈ। ਉਨ੍ਹਾਂ ਮੁਤਾਬਕ ਲਹਿਰਾਗਾਗਾ ਵਿੱਚ ਮੈਡੀਕਲ ਕਾਲਜ ਦੀ ਸਥਾਪਨਾ ਦੀ ਪ੍ਰਕਿਰਿਆ ਤਹਿਤ 15 ਅਪ੍ਰੈਲ ਨੂੰ ਅਹਿਮ ਕਦਮ ਚੁੱਕਿਆ ਗਿਆ ਸੀ ਅਤੇ ਜਲਦ ਹੀ ਮੈਡੀਕਲ ਕਾਲਜ ਸ਼ੁਰੂ ਕਰਨ ਦੀ ਦਿਸ਼ਾ ਵਿੱਚ ਕੰਮ ਕੀਤਾ ਜਾ ਰਿਹਾ ਹੈ।
ਮੰਤਰੀ ਨੇ ਦਾਅਵਾ ਕੀਤਾ ਕਿ ਸਰਕਾਰੀ ਹਸਪਤਾਲ ਵਿੱਚ ਹੁਣ ਵੱਡੇ ਇਲਾਜ ਵੀ ਕੀਤੇ ਜਾ ਰਹੇ ਹਨ ਅਤੇ ਯੋਗ ਮਰੀਜ਼ਾਂ ਦਾ ਇਲਾਜ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਤਹਿਤ ਮੁਫ਼ਤ ਕੀਤਾ ਜਾ ਰਿਹਾ ਹੈ।
ਬਾਈਟ — ਬਰਿੰਦਰ ਕੁਮਾਰ ਗੋਇਲ, ਕੈਬਨਿਟ ਮੰਤਰੀ ਪੰਜਾਬ
VO-2
ਡਾਕਟਰ ਰਜਨੀਸ਼ ਜੈਨ ਨੇ ਦੱਸਿਆ ਕਿ ਲਹਿਰਾਗਾਗਾ ਦੇ ਹਸਪਤਾਲ ਵਿੱਚ ਵੱਖ-ਵੱਖ ਬਿਮਾਰੀਆਂ ਦੇ ਇਲਾਜ ਦੀਆਂ ਸਹੂਲਤਾਂ ਸ਼ੁਰੂ ਕੀਤੀਆਂ ਗਈਆਂ ਹਨ। ਅੱਜ ਇੱਕ ਮਰੀਜ਼ ਦੇ ਪਿੱਤੇ ਦੀ ਪੱਥਰੀ ਦਾ ਦੂਰਬੀਨ ਰਾਹੀਂ ਆਪਰੇਸ਼ਨ ਕੀਤਾ ਗਿਆ, ਜਦਕਿ ਦੂਜੇ ਮਰੀਜ਼ ਦਾ ਹਰਨੀਆ ਦਾ ਆਪਰੇਸ਼ਨ ਕੀਤਾ ਗਿਆ।
ਉਨ੍ਹਾਂ ਕਿਹਾ ਕਿ ਜਿਨ੍ਹਾਂ ਇਲਾਜਾਂ ਲਈ ਪਹਿਲਾਂ ਮਰੀਜ਼ਾਂ ਨੂੰ ਵੱਡੇ ਸ਼ਹਿਰਾਂ ਦੇ ਹਸਪਤਾਲਾਂ ਵਿੱਚ ਜਾਣਾ ਪੈਂਦਾ ਸੀ, ਉਹ ਸਹੂਲਤਾਂ ਹੁਣ ਲਹਿਰਾਗਾਗਾ ਵਿੱਚ ਮੁਹੱਈਆ ਕਰਵਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
ਬਾਈਟ — ਡਾ. ਰਜਨੀਸ਼ ਜੈਨ
VO-3
ਮਰੀਜ਼ਾਂ ਨਾਲ ਆਏ ਪਰਿਵਾਰਕ ਮੈਂਬਰਾਂ ਨੇ ਹਸਪਤਾਲ ਵਿੱਚ ਮਿਲੇ ਇਲਾਜ ’ਤੇ ਸੰਤੁਸ਼ਟੀ ਪ੍ਰਗਟ ਕੀਤੀ। ਉਨ੍ਹਾਂ ਮੁਤਾਬਕ ਇਲਾਜ ਲਈ ਉਨ੍ਹਾਂ ਨੂੰ ਕੋਈ ਪੈਸਾ ਖਰਚ ਨਹੀਂ ਕਰਨਾ ਪਿਆ। ਪਰਿਵਾਰਕ ਮੈਂਬਰਾਂ ਨੇ ਲਹਿਰਾਗਾਗਾ ਵਿੱਚ ਮੈਡੀਕਲ ਸਹੂਲਤਾਂ ਵਧਾਉਣ ਲਈ ਕੈਬਨਿਟ ਮੰਤਰੀ ਬਰਿੰਦਰ ਗੋਇਲ ਦਾ ਧੰਨਵਾਦ ਵੀ ਕੀਤਾ।
    user_ANIL JAIN
    ANIL JAIN
    Local News Reporter ਲਹਿਰਾ, ਸੰਗਰੂਰ, ਪੰਜਾਬ•
    2 hrs ago
View latest news on Shuru App
Download_Android
  • Terms & Conditions
  • Career
  • Privacy Policy
  • Blogs
Shuru, a product of Close App Private Limited.