ਵਿਮੁਕਤ ਜਾਤੀਆਂ ਨੂੰ ਸੰਵਿਧਾਨਕ ਪਛਾਣ ਅਤੇ 'ਐਸ.ਟੀ.' ਦਾ ਦਰਜਾ ਦੇਵੇ ਕੇਂਦਰ ਸਰਕਾਰ: ਆਜ਼ਾਦ, ਗਹਿਰੀ ਬੰਗਾ 1 ਅਪ੍ਰੈਲ (ਜਸਵਿੰਦਰ ਕੌਰ) ਅਖਿਲ ਭਾਰਤੀਯ ਵਿਮੁਕਤ ਜਾਤੀ ਸੇਵਕ ਸੰਘ ਦੇ ਰਾਸ਼ਟਰੀ ਸਲਾਹਕਾਰ ਬਲਦੇਵ ਰਾਜ ਅਤੇ ਕੌਮੀ ਕਨਵੀਨਰ ਆਸਾ ਸਿੰਘ ਆਜ਼ਾਦ ਨੇ ਇੱਕ ਸਾਂਝੇ ਪ੍ਰੈਸ ਬਿਆਨ ਰਾਹੀਂ ਭਾਰਤ ਸਰਕਾਰ ਤੋਂ ਮੰਗ ਕੀਤੀ ਹੈ ਕਿ ਦੇਸ਼ ਦੀ ਆਜ਼ਾਦੀ ਲਈ ਮਿਸਾਲੀ ਕੁਰਬਾਨੀਆਂ ਦੇਣ ਵਾਲੇ ਵਿਮੁਕਤ ਜਾਤੀ ਵਰਗ ਨੂੰ ਸੰਵਿਧਾਨਕ ਲੋਕਤੰਤਰ ਅਤੇ ਮਨੁੱਖੀ ਹੱਕ ਦਿੱਤੇ ਜਾਣ।ਉਨ੍ਹਾਂ ਰੋਸ ਪ੍ਰਗਟਾਇਆ ਕਿ ਸੰਵਿਧਾਨ ਵਿੱਚ ਵਿਮੁਕਤ ਜਾਤੀ ਦਾ ਨਾਂ ਦਰਜ ਨਾ ਹੋਣ ਕਾਰਨ ਜਨਗਣਨਾ ਦੌਰਾਨ ਇਸ ਵਰਗ ਲਈ ਵੱਖਰਾ ਕਾਲਮ ਨਹੀਂ ਬਣਾਇਆ ਜਾ ਰਿਹਾ, ਜਿਸ ਕਾਰਨ ਲਗਭਗ 20 ਕਰੋੜ ਦੀ ਆਬਾਦੀ ਸਰਕਾਰੀ ਯੋਜਨਾਵਾਂ ਦੇ ਲਾਭ ਤੋਂ ਵਾਂਝੀ ਰਹਿ ਜਾਂਦੀ ਹੈ। ਆਗੂਆਂ ਨੇ ਕਿਹਾ ਕਿ ਵਿਮੁਕਤ ਜਾਤੀਆਂ ਨੇ ਅੰਗਰੇਜ਼ਾਂ ਵਿਰੁੱਧ ਲੰਬੀ ਲੜਾਈ ਲੜੀ ਅਤੇ ਬਾਕੀ ਦੇਸ਼ ਨਾਲੋਂ 5 ਸਾਲ 16 ਦਿਨ ਬਾਅਦ ਸੰਪੂਰਨ ਆਜ਼ਾਦੀ ਪ੍ਰਾਪਤ ਕੀਤੀ, ਪਰ ਫਿਰ ਵੀ ਸੰਵਿਧਾਨ ਦੇ ਆਰਟੀਕਲ 14 ਦੀ ਉਲੰਘਣਾ ਕਰਦਿਆਂ ਉਨ੍ਹਾਂ ਨੂੰ ਬਣਦਾ ਹੱਕ ਨਹੀਂ ਦਿੱਤਾ ਗਿਆ।ਉਨ੍ਹਾਂ ਦੋਸ਼ ਲਾਇਆ ਕਿ ਮੌਜੂਦਾ ਰਾਖਵੇਂਕਰਨ ਦਾ ਲਾਭ ਐਸ ਸੀ /ਐਸ ਟੀ ਦੀ 'ਕਰੀਮੀ ਲੇਅਰ' ਖਾ ਰਹੀ ਹੈ। ਸੰਘ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਅਪੀਲ ਕੀਤੀ ਕਿ ਜਿਸ ਤਰ੍ਹਾਂ ਨਵੇਂ ਕਾਨੂੰਨ ਬੀ ਐਨ ਐਸ, ਬੀ ਐਨ ਐਸ ਐਸ, ਬੀ ਐਸ ਏ,ਲਾਗੂ ਕੀਤੇ ਗਏ ਹਨ, ਉਸੇ ਤਰ੍ਹਾਂ ਸੰਵਿਧਾਨ ਨੂੰ ਨਵੇਂ ਸਿਰਿਓਂ ਤਿਆਰ ਕਰਕੇ ਵਿਮੁਕਤ ਜਾਤੀਆਂ ਨੂੰ ਐਸ.ਟੀ. ਸੂਚੀ ਵਿੱਚ ਸ਼ਾਮਲ ਕੀਤਾ ਜਾਵੇ।ਵਿਮੁਕਤ ਜਾਤੀਆਂ ਨੂੰ ਸੰਵਿਧਾਨਕ ਹੱਕ ਅਤੇ ਐਸ.ਟੀ.ਦਾ ਦਰਜਾ ਦੇਣ ਦੀ ਮੰਗ।ਸੰਵਿਧਾਨ ਵਿੱਚ ਨਾਮ ਨਾ ਹੋਣ ਕਾਰਨ ਜਨਗਣਨਾ ਵਿੱਚ ਵੱਖਰਾ ਕਾਲਮ ਨਹੀਂ, ਜਿਸ ਕਾਰਨ 20 ਕਰੋੜ ਲੋਕਾਂ ਨੂੰ ਸਰਕਾਰੀ ਸਕੀਮਾਂ ਦਾ ਲਾਭ ਨਹੀਂ ਮਿਲ ਰਿਹਾ। ਵਿਮੁਕਤ ਕਬੀਲਿਆਂ ਨੇ ਆਜ਼ਾਦੀ ਲਈ 82 ਸਾਲ ਸਖ਼ਤ ਸਜ਼ਾਵਾਂ ਭੋਗੀਆਂ, ਪਰ ਅੱਜ ਵੀ ਪਛਾਣ ਤੋਂ ਵਾਂਝੇ ਹਨ।ਕੇਂਦਰ ਸਰਕਾਰ ਨਵੇਂ ਸਿਰਿਓਂ ਸੰਵਿਧਾਨਕ ਸੋਧ ਕਰਕੇ ਇਸ ਵਰਗ ਨੂੰ ਡੈਮੋਕਰੇਟਿਕ ਅਤੇ ਮਨੁੱਖੀ ਹੱਕ ਪ੍ਰਦਾਨ ਕਰੇ।

- ਗੜ੍ਹਸ਼ੰਕਰ (ਅਸ਼ਵਨੀ ਸ਼ਰਮਾ) ਸਿਵਲ ਹਸਪਤਾਲ ਗੜ੍ਹਸ਼ੰਕਰ ਵਿੱਚ ਕਾਂਗਰਸ ਸਰਕਾਰ ਦੇ ਦੌਰਾਨ ਬਲੱਡ ਬੈਂਕ ਸਥਾਪਿਤ ਕੀਤਾ ਗਿਆ ਸੀ। ਪਰ ਆਮ ਆਦਮੀ ਪਾਰਟੀ ਦੀ ਸਰਕਾਰ ਆਉਣ ਤੋਂ ਬਾਅਦ ਬਲੱਡ ਬੈਂਕ ਬੰਦ ਕਰ ਗੜ੍ਹਸ਼ੰਕਰ ਇਲਾਕੇ ਦੇ ਲੋਕਾਂ ਨਾਲ ਧੋਖਾ ਕੀਤਾ ਗਿਆ ਹੈ। ਇਹ ਸ਼ਬਦ ਅੱਜ ਸਿਵਲ ਹਸਪਤਾਲ ਗੜ੍ਹਸ਼ੰਕਰ ਪਹੁੰਚ ਕੇ ਬੰਦ ਪਏ ਬਲੱਡ ਬੈਂਕ ਨੂੰ ਦਿਖਾਉਂਦੇ ਹੋਏ ਪੱਤਰਕਾਰਾਂ ਨਾਲ ਕਾਂਗਰਸ ਦੇ ਪੂਰਵ ਵਿਧਾਇਕ ਲਵ ਕੁਮਾਰ ਗੋਲਡੀ ਨੇ ਕਹੇ। ਉਹਨਾਂ ਨੇ ਕਿਹਾ ਕਿ ਗੜ੍ਹਸ਼ੰਕਰ ਵਿੱਚ ਕੋਈ ਵੀ ਬਲੱਡ ਬੈਂਕ ਨਾ ਹੋਣ ਕਾਰਨ ਲੋਕਾਂ ਨੂੰ ਖੂਨ ਦੀ ਲੋੜ ਪੈਣ 'ਤੇ ਦਿੱਕਤ ਹੁੰਦੀ ਸੀ। ਲੋਕਾਂ ਨੂੰ ਜਾਂ ਤਾਂ ਨਵਾਂਸ਼ਹਿਰ ਜਾਣਾ ਪੈਂਦਾ ਸੀ ਜਾਂ ਹੋਸ਼ਿਆਰਪੁਰ ਜਾਣਾ ਪੈਂਦਾ ਸੀ, ਜਿਸ ਨਾਲ ਲੋਕਾਂ ਨੂੰ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਸੀ। ਇਸ ਕਰਕੇ ਮੈਂ ਕਾਂਗਰਸ ਦੀ ਸਰਕਾਰ ਦੇ ਸਮੇਂ ਤਤਕਾਲੀਨ ਮੁੱਖ ਮੰਤਰੀ ਅਤੇ ਸਿਹਤ ਮੰਤਰੀ ਤੋਂ ਮਨਜ਼ੂਰੀ ਲੈ ਕੇ ਅਤੇ ਦਿੱਲੀ ਤੋਂ ਸਾਰੀਆਂ ਮਨਜ਼ੂਰੀਆਂ ਦਿਵਾ ਕੇ ਬਲੱਡ ਬੈਂਕ ਸ਼ੁਰੂ ਕਰਵਾਇਆ ਸੀ। ਇਹ ਬਲੱਡ ਬੈਂਕ ਆਮ ਆਦਮੀ ਪਾਰਟੀ ਦੀ ਸਰਕਾਰ ਬਣਦੇ ਹੀ ਬੰਦ ਕਰ ਦਿੱਤਾ ਗਿਆ। ਮੌਜੂਦਾ ਵਿਧਾਇਕ ਵੀ ਇਸ ਲਈ ਜ਼ਿੰਮੇਵਾਰ ਹੈ।ਉਹਨਾਂ ਨੇ ਕਿਹਾ ਕਿ ਇਹ ਆਪ ਸਰਕਾਰ ਅਤੇ ਵਿਧਾਇਕ ਰੋਜ਼ਾਨਾ ਗੜ੍ਹਸ਼ੰਕਰ ਦੇ ਲੋਕਾਂ ਨੂੰ ਸੁਵਿਧਾਵਾਂ ਦੇਣ ਦੇ ਝੂਠੇ ਦਾਅਵੇ ਕਰ ਰਹੇ ਹਨ। ਪਰ ਜੋ ਕਾਂਗਰਸ ਸਰਕਾਰ ਦੇ ਸਮੇਂ ਲੋਕਾਂ ਲਈ ਸੁਵਿਧਾਵਾਂ ਦਿੱਤੀਆਂ ਗਈਆਂ ਸਨ, ਉਹ ਵੀ ਲਗਾਤਾਰ ਛੀਣੀਆਂ ਜਾ ਰਹੀਆਂ ਹਨ। ਉਹਨਾਂ ਨੇ ਕਿਹਾ ਕਿ ਜੇਕਰ ਆਪ ਸਰਕਾਰ ਨੇ ਇਸ ਨੂੰ ਦੁਬਾਰਾ ਚਾਲੂ ਨਾ ਕੀਤਾ ਤਾਂ ਅਸੀਂ ਕਾਂਗਰਸ ਦੀ ਸਰਕਾਰ ਬਣਨ 'ਤੇ ਪਹਿਲ ਦੇ ਆਧਾਰ 'ਤੇ ਬਲੱਡ ਬੈਂਕ ਮੁੜ ਸ਼ੁਰੂ ਕਰਾਂਗੇ। ਇਸ ਦੌਰਾਨ ਮਾਰਕੀਟ ਕਮੇਟੀ ਗੜ੍ਹਸ਼ੰਕਰ ਦੇ ਪੂਰਵ ਚੇਅਰਮੈਨ ਮੋਹਨ ਸਿੰਘ ਥਿਆੜਾ, ਪੂਰਵ ਸਰਪੰਚ ਕਸ਼ਮੀਰ ਸਿੰਘ, ਪੂਰਵ ਸਰਪੰਚ ਜਗਤਾਰ ਸਿੰਘ ਸਾਧੋਵਾਲ ਆਦਿ ਮੌਜੂਦ ਸਨ।1
- ਫ਼ਿਲੌਰ ਪੁਲਿਸ ਦੇ ਮੁਲਾਜ਼ਮਾਂ ਨੇ ਸ਼ਰਾਰਤੀ ਅਨਸਰਾਂ ਨੂੰ ਨੱਥ ਪਾਈ ਅਤੇ ਕਿਹਾ ਸ਼ਰਾਰਤੀ ਅਨਸਰਾਂ ਨੂੰ ਬਖਸ਼ਿਆ ਨਹੀਂ ਜਾਵੇਗਾ1
- Post by Sanchi Khosla1
- यह लुधियाना Ram Chandra1
- Post by Ashkumar1
- ਸ਼੍ਰੋਮਣੀ ਅਕਾਲੀ ਲੋਕਤੰਤਰਿਕ ਮੋਰਚਾ ਵੱਲੋਂ ਬੇਰੁਜ਼ਗਾਰੀ ਖ਼ਿਲਾਫ਼ ਵੱਡੀ ਪਹਿਲਕਦਮੀ ਲੁਧਿਆਣਾ/ਪੰਜਾਬ: ਸ਼੍ਰੋਮਣੀ ਅਕਾਲੀ ਲੋਕਤੰਤਰਿਕ ਮੋਰਚਾ ਵੱਲੋਂ ਪੰਜਾਬ ਵਿੱਚ ਵੱਧ ਰਹੀ ਬੇਰੁਜ਼ਗਾਰੀ ਦੇ ਮੁੱਦੇ ਨੂੰ ਗੰਭੀਰਤਾ ਨਾਲ ਲੈਂਦਿਆਂ ਇੱਕ ਅਹਿਮ ਪਹਿਲਕਦਮੀ ਕੀਤੀ ਗਈ। ਇਸ ਮੌਕੇ ਮੋਰਚੇ ਦੇ ਕੌਮੀ ਪ੍ਰਧਾਨ ਗੁਰਸੇਵਕ ਸਿੰਘ ਨੇ ਕਿਹਾ ਕਿ ਯੁਵਾ ਵਰਗ ਨੂੰ ਰੋਜ਼ਗਾਰ ਦੇ ਮੌਕੇ ਪ੍ਰਦਾਨ ਕਰਨਾ ਸਮੇਂ ਦੀ ਸਭ ਤੋਂ ਵੱਡੀ ਲੋੜ ਹੈ ਅਤੇ ਮੋਰਚਾ ਇਸ ਦਿਸ਼ਾ ਵਿੱਚ ਠੋਸ ਕਦਮ ਚੁੱਕ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਯੋਗਤਾ ਦੇ ਅਧਾਰ ’ਤੇ ਨੌਜਵਾਨਾਂ ਨੂੰ ਪ੍ਰਾਈਵੇਟ ਅਤੇ ਹੋਰ ਖੇਤਰਾਂ ਵਿੱਚ ਨੌਕਰੀਆਂ ਦਿਵਾਉਣ ਲਈ ਮੁਹਿੰਮ ਸ਼ੁਰੂ ਕੀਤੀ ਗਈ ਹੈ, ਜਿਸ ਨਾਲ ਬੇਰੁਜ਼ਗਾਰੀ ਨੂੰ ਘਟਾਇਆ ਜਾ ਸਕੇਗਾ। ਉਨ੍ਹਾਂ ਨੇ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਇਸ ਮੁਹਿੰਮ ਨਾਲ ਜੁੜਨ ਅਤੇ ਆਪਣੇ ਭਵਿੱਖ ਨੂੰ ਸੰਵਾਰਨ ਲਈ ਅੱਗੇ ਆਉਣ। ਇਸ ਮੌਕੇ ਸ਼੍ਰੋਮਣੀ ਅਕਾਲੀ ਲੋਕਤੰਤਰਿਕ ਮੋਰਚਾ ਦੇ ਸੀਨੀਅਰ ਮੀਤ ਪ੍ਰਧਾਨ ਪੰਜਾਬ ਹਰਮਨਦੀਪ ਸਿੰਘ ਮੱਧੋਕੇ ਅਤੇ ਲੁਧਿਆਣਾ ਦਿਹਾਤੀ ਦੇ ਪ੍ਰਧਾਨ ਜਸਵੀਰ ਸਿੰਘ ਸਿੱਧੂ ਵੀ ਹਾਜ਼ਿਰ ਸਨ। ਉਨ੍ਹਾਂ ਨੇ ਵੀ ਇਸ ਮੁਹਿੰਮ ਨੂੰ ਪੂਰਾ ਸਮਰਥਨ ਦਿੰਦਿਆਂ ਕਿਹਾ ਕਿ ਪਾਰਟੀ ਹਮੇਸ਼ਾ ਲੋਕਾਂ ਦੇ ਮੁੱਦਿਆਂ ਨੂੰ ਪਹਿਲ ਦੇਂਦੀ ਆ ਰਹੀ ਹੈ ਅਤੇ ਬੇਰੁਜ਼ਗਾਰੀ ਖ਼ਿਲਾਫ਼ ਲੜਾਈ ਜਾਰੀ ਰਹੇਗੀ। ਮੋਰਚੇ ਦੇ ਆਗੂਆਂ ਨੇ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਇਸ ਮੁਹਿੰਮ ਨੂੰ ਹੋਰ ਵੱਡੇ ਪੱਧਰ ’ਤੇ ਲਿਜਾਇਆ ਜਾਵੇਗਾ ਤਾਂ ਜੋ ਪੰਜਾਬ ਦੇ ਹਰ ਨੌਜਵਾਨ ਤੱਕ ਰੋਜ਼ਗਾਰ ਦੇ ਮੌਕੇ ਪਹੁੰਚ ਸਕਣ।1
- Post by Surnrider Chhabra1
- ਨਕੋਦਰ ਪੁਲਿਸ ਵਲੋ ਅਣੇ ਕਤਲ ਦੀ ਘਟਨਾ ਨੂੰ ਕੀਤਾ ਨੰਗਾ ਫੜ ਲਏ ਦੋਸ਼ੀ ਕੀਤਾ ਸ਼ਲਾਗਾ ਯੋਗ ਕੰਮ1