ਕਾਂਗਰਸ ਕੌਂਸਲਰ ਸੁਸ਼ੀਲ ਸ਼ਰਮਾ ਅਤੇ ਸਮਾਜਸੇਵੀ ਸਰਵਣ ਸਿੰਗਲਾ ਭਾਜਪਾ ਵਿੱਚ ਸ਼ਾਮਲ ਨਯਾਗਾਂਵ ਮਿਊਂਸਿਪਲ ਕਾਉਂਸਲ ਵਿੱਚ ਕਾਂਗਰਸ ਪਾਰਟੀ ਦੇ ਕੌਂਸਲਰ ਸੁਸ਼ੀਲ ਕੁਮਾਰ ਸ਼ਰਮਾ ਅਤੇ ਪ੍ਰਮੁੱਖ ਸਮਾਜਸੇਵੀ ਸਰਵਣ ਸਿੰਗਲਾ ਸ਼ਨੀਵਾਰ ਨੂੰ ਭਾਜਪਾ ਪੰਜਾਬ ਦੇ ਵਰਕਿੰਗ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ ਦੀ ਅਗਵਾਈ ਹੇਠ ਚੰਡੀਗੜ੍ਹ ਸਥਿਤ ਪੰਜਾਬ ਭਾਜਪਾ ਮੁੱਖ ਦਫ਼ਤਰ ਵਿੱਚ ਭਾਰਤੀ ਜਨਤਾ ਪਾਰਟੀ ਵਿੱਚ ਸ਼ਾਮਲ ਹੋ ਗਏ। ਇਸ ਮੌਕੇ ਭਾਜਪਾ ਪੰਜਾਬ ਦੇ ਪ੍ਰਦੇਸ਼ ਮੀਡੀਆ ਪ੍ਰਮੁੱਖ ਵਿਨੀਤ ਜੋਸ਼ੀ, ਮੋਹਾਲੀ ਜ਼ਿਲ੍ਹਾ ਪ੍ਰਧਾਨ ਸੰਜੀਵ ਵਸ਼ਿਸ਼ਠ, ਨਯਾਗਾਂਵ ਸਰਕਲ ਪ੍ਰਧਾਨ ਭੂਪਿੰਦਰ “ਭੁੱਪੀ” ਅਤੇ ਕੌਂਸਲਰ ਸੁਰਿੰਦਰ ਕੋਸ਼ਿਸ਼ ਬੱਬਲ ਵੀ ਮੌਜੂਦ ਰਹੇ। ਉਨ੍ਹਾਂ ਦੇ ਨਾਲ ਕਈ ਪ੍ਰਮੁੱਖ ਸਥਾਨਕ ਆਗੂ ਅਤੇ ਸਮਰਥਕ ਵੀ ਭਾਜਪਾ ਵਿੱਚ ਸ਼ਾਮਲ ਹੋਏ, ਜਿਨ੍ਹਾਂ ਵਿੱਚ ਰਾਜੇਸ਼ ਗੁੱਜਰ, ਰਾਜ ਕੁਮਾਰ ਗੁੱਜਰ, ਕੁਲਦੀਪ ਸਿੰਘ, ਜਸਪਾਲ ਜੱਸੀ, ਰਾਘਵ ਸ਼ਰਮਾ, ਪਰਵੀਨ ਛਾਬੜਾ, ਸੁਨੀਲ ਗੋਯਲ ਅਤੇ ਰਾਹੁਲ ਜਿੰਦਲ ਸ਼ਾਮਲ ਹਨ। ਭਾਜਪਾ ਵਿੱਚ ਸ਼ਾਮਲ ਹੋਣ ਤੋਂ ਬਾਅਦ ਸੁਸ਼ੀਲ ਕੁਮਾਰ ਸ਼ਰਮਾ ਅਤੇ ਸਰਵਣ ਸਿੰਗਲਾ ਨੇ ਕਿਹਾ ਕਿ 21 ਰਾਜਾਂ ਅਤੇ ਦੋ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ ਸਰਕਾਰ ਚਲਾ ਰਹੀ ਪਾਰਟੀ ਦਾ ਹਿੱਸਾ ਬਣਨਾ ਉਨ੍ਹਾਂ ਲਈ ਮਾਣ ਦੀ ਗੱਲ ਹੈ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀਆਂ ਸਮਾਜ ਦੇ ਹਰ ਵਰਗ ਲਈ ਵਿਕਾਸਮੁੱਖੀ ਨੀਤੀਆਂ ਕਾਰਨ ਭਾਜਪਾ ਨੂੰ ਲਗਾਤਾਰ ਤੀਜੀ ਵਾਰ ਕੇਂਦਰ ਵਿੱਚ ਸਰਕਾਰ ਬਣਾਉਣ ਦਾ ਜਨਾਦੇਸ਼ ਮਿਲਿਆ ਹੈ। ਸੁਸ਼ੀਲ ਕੁਮਾਰ ਸ਼ਰਮਾ ਨੇ ਕਿਹਾ ਕਿ ਨਯਾਗਾਂਵ ਨਗਰ ਕੌਂਸਲ ਭਾਜਪਾ ਦੀ ਬਣੇਗੀ, ਜੋ ਨਯਾਗਾਂਵ ਅਤੇ ਕਾਂਸਲ ਦੇ ਚਹੁਮੁੱਖੀ ਵਿਕਾਸ ਨੂੰ ਯਕੀਨੀ ਬਣਾਏਗੀ।
ਕਾਂਗਰਸ ਕੌਂਸਲਰ ਸੁਸ਼ੀਲ ਸ਼ਰਮਾ ਅਤੇ ਸਮਾਜਸੇਵੀ ਸਰਵਣ ਸਿੰਗਲਾ ਭਾਜਪਾ ਵਿੱਚ ਸ਼ਾਮਲ ਨਯਾਗਾਂਵ ਮਿਊਂਸਿਪਲ ਕਾਉਂਸਲ ਵਿੱਚ ਕਾਂਗਰਸ ਪਾਰਟੀ ਦੇ ਕੌਂਸਲਰ ਸੁਸ਼ੀਲ ਕੁਮਾਰ ਸ਼ਰਮਾ ਅਤੇ ਪ੍ਰਮੁੱਖ ਸਮਾਜਸੇਵੀ ਸਰਵਣ ਸਿੰਗਲਾ ਸ਼ਨੀਵਾਰ ਨੂੰ ਭਾਜਪਾ ਪੰਜਾਬ ਦੇ ਵਰਕਿੰਗ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ ਦੀ ਅਗਵਾਈ ਹੇਠ ਚੰਡੀਗੜ੍ਹ ਸਥਿਤ ਪੰਜਾਬ ਭਾਜਪਾ ਮੁੱਖ ਦਫ਼ਤਰ ਵਿੱਚ ਭਾਰਤੀ ਜਨਤਾ ਪਾਰਟੀ ਵਿੱਚ ਸ਼ਾਮਲ ਹੋ ਗਏ। ਇਸ ਮੌਕੇ ਭਾਜਪਾ ਪੰਜਾਬ ਦੇ ਪ੍ਰਦੇਸ਼ ਮੀਡੀਆ ਪ੍ਰਮੁੱਖ ਵਿਨੀਤ ਜੋਸ਼ੀ, ਮੋਹਾਲੀ ਜ਼ਿਲ੍ਹਾ ਪ੍ਰਧਾਨ ਸੰਜੀਵ ਵਸ਼ਿਸ਼ਠ, ਨਯਾਗਾਂਵ ਸਰਕਲ ਪ੍ਰਧਾਨ ਭੂਪਿੰਦਰ “ਭੁੱਪੀ” ਅਤੇ ਕੌਂਸਲਰ ਸੁਰਿੰਦਰ ਕੋਸ਼ਿਸ਼ ਬੱਬਲ ਵੀ ਮੌਜੂਦ ਰਹੇ। ਉਨ੍ਹਾਂ ਦੇ ਨਾਲ ਕਈ ਪ੍ਰਮੁੱਖ ਸਥਾਨਕ ਆਗੂ ਅਤੇ ਸਮਰਥਕ ਵੀ ਭਾਜਪਾ ਵਿੱਚ ਸ਼ਾਮਲ ਹੋਏ, ਜਿਨ੍ਹਾਂ ਵਿੱਚ ਰਾਜੇਸ਼ ਗੁੱਜਰ, ਰਾਜ ਕੁਮਾਰ ਗੁੱਜਰ,
ਕੁਲਦੀਪ ਸਿੰਘ, ਜਸਪਾਲ ਜੱਸੀ, ਰਾਘਵ ਸ਼ਰਮਾ, ਪਰਵੀਨ ਛਾਬੜਾ, ਸੁਨੀਲ ਗੋਯਲ ਅਤੇ ਰਾਹੁਲ ਜਿੰਦਲ ਸ਼ਾਮਲ ਹਨ। ਭਾਜਪਾ ਵਿੱਚ ਸ਼ਾਮਲ ਹੋਣ ਤੋਂ ਬਾਅਦ ਸੁਸ਼ੀਲ ਕੁਮਾਰ ਸ਼ਰਮਾ ਅਤੇ ਸਰਵਣ ਸਿੰਗਲਾ ਨੇ ਕਿਹਾ ਕਿ 21 ਰਾਜਾਂ ਅਤੇ ਦੋ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ ਸਰਕਾਰ ਚਲਾ ਰਹੀ ਪਾਰਟੀ ਦਾ ਹਿੱਸਾ ਬਣਨਾ ਉਨ੍ਹਾਂ ਲਈ ਮਾਣ ਦੀ ਗੱਲ ਹੈ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀਆਂ ਸਮਾਜ ਦੇ ਹਰ ਵਰਗ ਲਈ ਵਿਕਾਸਮੁੱਖੀ ਨੀਤੀਆਂ ਕਾਰਨ ਭਾਜਪਾ ਨੂੰ ਲਗਾਤਾਰ ਤੀਜੀ ਵਾਰ ਕੇਂਦਰ ਵਿੱਚ ਸਰਕਾਰ ਬਣਾਉਣ ਦਾ ਜਨਾਦੇਸ਼ ਮਿਲਿਆ ਹੈ। ਸੁਸ਼ੀਲ ਕੁਮਾਰ ਸ਼ਰਮਾ ਨੇ ਕਿਹਾ ਕਿ ਨਯਾਗਾਂਵ ਨਗਰ ਕੌਂਸਲ ਭਾਜਪਾ ਦੀ ਬਣੇਗੀ, ਜੋ ਨਯਾਗਾਂਵ ਅਤੇ ਕਾਂਸਲ ਦੇ ਚਹੁਮੁੱਖੀ ਵਿਕਾਸ ਨੂੰ ਯਕੀਨੀ ਬਣਾਏਗੀ।
- ਬੀਤੇ ਦਿਨੀਂ ਵਰਲਡ ਰੈਡ ਕਰਾਸ ਡੇ ਮੌਕੇ ਜ਼ਿਲ੍ਹਾ ਅਦਾਲਤ ਮੋਹਾਲੀ ਵਿਖੇ ਲਗਾਇਆ ਗਿਆ ਖੂਨਦਾਨ ਕੈਂਪ ਮੋਹਾਲੀ ਜ਼ਿਲ੍ਹਾ ਅਦਾਲਤ ਵਿੱਚ ਵਰਲਡ ਰੈਡ ਕਰਾਸ ਡੇ ਮੌਕੇ ਵਿਸ਼ਾਲ ਖੂਨਦਾਨ ਕੈਂਪ ਆਯੋਜਿਤ ਕੀਤਾ ਗਿਆ। ਇਹ ਕੈਂਪ ਵਿਸ਼ਵਾਸ ਫਾਊਂਡੇਸ਼ਨ ਅਤੇ ਪੰਜਾਬ ਨੈਸ਼ਨਲ ਬੈਂਕ ਸੈਕਟਰ 76 ਦੇ ਸਹਿਯੋਗ ਨਾਲ ਲਗਵਾਇਆ ਗਿਆ।ਜਿਸ ਵਿੱਚ ਮਾਹਰ ਡਾਕਟਰਾਂ ਦੀ ਟੀਮ ਵੱਲੋਂ 50 ਦੇ ਕਰੀਬ ਯੂਨਿਟ ਖੂਨ ਇਕੱਤਰ ਕੀਤਾ ਗਿਆ। ਪ੍ਰਬੰਧਕਾਂ ਵੱਲੋਂ ਦੱਸਿਆ ਗਿਆ ਕਿ ਇਹ ਖੂਨ ਲੋੜਵੰਦ ਪਰਿਵਾਰਾਂ ਦੇ ਮਰੀਜ਼ਾਂ ਦੇ ਇਲਾਜ ਲਈ ਵਰਤਿਆ ਜਾਵੇਗਾ।1
- ਸ਼੍ਰੀ ਪਰਸ਼ੂਰਾਮ ਭਵਨ ਨੇੜੇ ਦੁਸਹਿਰਾ ਗਰਾਊਂਡ ਖਰੜ ਵਿਖੇ ਅੱਜ ਭਾਰਤੀ ਸੰਵਿਧਾਨ ਨਿਰਮਾਤਾ ਡਾਕਟਰ ਭੀਮ ਰਾਓ ਅੰਬੇਦਕਰ ਦੇ ਜਅੰਤੀ ਦਿਵਸ ਮੌਕੇ ਜੈ ਭੀਮ ਯੋਧੇ ਗਰੁੱਪ ਦੇ ਸਮੂਹ ਮੈਂਬਰਾਂ ਵੱਲੋਂ ਇੱਕ ਪ੍ਰੋਗਰਾਮ ਆਯੋਂਜੀਤ ਕੀਤਾ ਗਿਆ ਜਿੱਥੇ ਕਿ ਪ੍ਰੋਫੈਸਰ ਅਮੈਨੁਅਲ ਨਾਹਰ ਸਾਬਕਾ ਚੇਅਰਮੈਨ ਮਨੋਰਟੀ ਕਮਿਸ਼ਨ ਪੰਜਾਬ ਨੇ ਮੁੱਖ ਮਹਿਮਾਨ ਵਜੋਂ ਸ਼ਮੂਲੀਅਤ ਕੀਤੀ ਅਤੇ ਇਸ ਮੌਕੇ ਉਹਨਾਂ ਕਿਹਾ ਕਿ ਉਹਨਾਂ ਨੂੰ ਖੁਸ਼ੀ ਹੈ ਕਿ ਜੈ ਭੀਮ ਯੋਧੇ ਔਰਗਨਾਈਜੇਸ਼ਨ ਵੱਲੋਂ ਇਹ ਪ੍ਰੋਗਰਾਮ ਆਯੋਜੀਤ ਕੀਤਾ ਗਿਆ ਜੋ ਕਿ ਬਾਬਾ ਸਾਹਿਬ ਅੰਬੇਡਕਰ ਤੇ ਵਿਚਾਰ ਜਿੱਥੇ ਲੋਕਾਂ ਤੱਕ ਪਹੁੰਚਣਗੇ ਉੱਥੇ ਹੀ ਅੱਜ ਦੀ ਪੀੜੀ ਵੀ ਉਹਨਾਂ ਦੇ ਵਿਚਾਰਾਂ ਨੂੰ ਚੰਗੀ ਤਰ੍ਹਾਂ ਸਮਝੇਗੀ। ਉਹਨਾਂ ਕਿਹਾ ਕਿ ਅੱਜ ਦੇ ਸਮੇਂ ਦੀ ਲੋੜ ਹੈ ਬਾਬਾ ਸਾਹਿਬ ਭੀਮ ਰਾਓ ਅੰਬੇਦਕਰ ਦੇ ਵਿਚਾਰਾਂ ਉੱਪਰ ਚੱਲਣ ਦੀ ਕਿਉਂਕਿ ਉਹਨਾਂ ਦਾ ਸੰਵਿਧਾਨ ਨੂੰ ਜੋ ਯੋਗਦਾਨ ਦਿੱਤਾ ਗਿਆ ਹੈ ਉਸ ਨੂੰ ਰਹਿੰਦੀ ਦੁਨੀਆਂ ਤੱਕ ਭੁਲਾਇਆ ਨਹੀਂ ਜਾ ਸਕਦਾ ਅਤੇ ਨਾ ਹੀ ਅੱਖੋਂ ਪਰੋਖੇ ਕੀਤਾ ਜਾ ਸਕਦਾ ਹੈ । ਉਹਨਾਂ ਕਿਹਾ ਕਿ ਸਿੱਖਿਆ ਹੀ ਇਨਸਾਨ ਨੂੰ ਚੰਗਾ ਸਮਾਜ ਸਿਰਜਿਤ ਕਰਵਾਉਂਦੀ ਹੈ ਅਤੇ ਸਿੱਖਿਆ ਹੀ ਜਰੂਰੀ ਹੈ ਤਾਂ ਜੋ ਕਿ ਇੱਕ ਚੰਗਾ ਸਮਾਜ ਸਿਰਜਿਤ ਹੋ ਸਕੇ। ਇਸ ਮੌਕੇ ਬਲਬੀਰ ਸਿੰਘ ਖਜਾਨਚੀ ਸੰਸਥਾ ਜੈ ਭੀਮ ਯੂਨੀਅਨ ਨੇ ਕਿਹਾ ਕਿ ਬਾਬਾ ਸਾਹਿਬ ਭੀਮ ਰਾਓ ਅੰਬੇਦਕਰ ਦੀ ਵਿਚਾਰਧਾਰਾ ਨੂੰ ਲੋਕਾਂ ਤੱਕ ਪਹੁੰਚਾਉਣ ਲਈ ਅੱਜ ਵਰਗੇ ਪ੍ਰੋਗਰਾਮ ਹੋਣੇ ਬੜੇ ਜਰੂਰੀ ਹਨ ਤਾਂ ਜੋ ਕਿ ਲੋਕ ਭੀਮ ਰਾਓ ਅੰਬੇਦਕਰ ਦੀ ਵਿਚਾਰਧਾਰਾ ਤੋਂ ਪ੍ਰੇਰਿਤ ਹੁੰਦੇ ਰਹਿਣ ਅਤੇ ਇੱਕ ਸੰਪੂਰਨ ਅਧਿਕਾਰਿਤ ਸਮਾਜ ਦੀ ਸਥਾਪਨਾ ਹੋ ਸਕੇ। ਉਹਨਾਂ ਕਿਹਾ ਕਿ ਸਿੱਖਿਆ ਦਾ ਅਧਿਕਾਰ ਨਾ ਤਾਂ ਪੰਜਾਬ ਦੀ ਮੌਜੂਦਾ ਸਰਕਾਰ ਲਾਗੂ ਕਰਵਾ ਸਕੀ ਹੈ ਅਤੇ ਨਾ ਹੀ ਪਿਛਲੀਆਂ ਸਰਕਾਰਾਂ ਨੇ ਇਸ ਉੱਪਰ ਕੋਈ ਕੰਮ ਕੀਤਾ ਹੈ। ਜਦ ਕਿ ਸਿੱਖਿਆ ਮੂਲ ਅਧਿਕਾਰ ਹੈ ਅਤੇ ਇਸ ਅਧਿਕਾਰ ਦਾ ਬੱਚੇ ਬੱਚੇ ਨੂੰ ਹੱਥ ਹੈ।1
- ਚੰਡੀਗੜ੍ਹ ਵਿੱਚ ਮਾਂ ਦਿਵਸ ਬੜੀ ਧੂਮਧਾਮ ਨਾਲ ਮਨਾਇਆ ਗਿਆ। ਲੋਕਾਂ ਨੇ ਆਪਣੀਆਂ ਮਾਵਾਂ ਪ੍ਰਤੀ ਪਿਆਰ ਅਤੇ ਸ਼ੁਕਰਗੁਜ਼ਾਰੀ ਪ੍ਰਗਟਾਈ, ਜਿਸ ਨਾਲ ਪੂਰੇ ਸ਼ਹਿਰ ਵਿੱਚ ਖੁਸ਼ੀ ਦੀ ਲਹਿਰ ਦੌੜ ਗਈ।1
- ਰਾਣਾ ਕੇਪੀ ਸਿੰਘ ਨੇ ਪੰਜਾਬ ਸਰਕਾਰ ਨੂੰ ਮਾਈਨਿੰਗ ਮਾਫੀਆ ਖਿਲਾਫ ਤੁਰੰਤ ਕਾਰਵਾਈ ਕਰਨ ਦੀ ਅਪੀਲ ਕੀਤੀ ਹੈ। ਚੰਦਪੁਰ ਬੇਲਾ ਪੁਲ ਨੂੰ ਨਾਜਾਇਜ਼ ਮਾਈਨਿੰਗ ਕਾਰਨ ਖਤਰਾ ਪੈਦਾ ਹੋ ਗਿਆ ਹੈ। ਉਨ੍ਹਾਂ ਮੰਗ ਕੀਤੀ ਕਿ ਪੁਲ ਨੂੰ ਬਚਾਉਣ ਲਈ ਫੌਰੀ ਕਦਮ ਚੁੱਕੇ ਜਾਣ।1
- ਪੰਜਾਬ ਦੇ ਕੈਬਨਿਟ ਮੰਤਰੀ ਸੌਂਦ ਨੇ ਖੰਨਾ ਦੇ ਵਾਰਡ ਨੰਬਰ 27 ਵਿੱਚ 35 ਲੱਖ ਰੁਪਏ ਦੀ ਲਾਗਤ ਵਾਲੇ ਸੜਕ ਪ੍ਰੋਜੈਕਟ ਦਾ ਉਦਘਾਟਨ ਕੀਤਾ। ਇਸ ਪ੍ਰੋਜੈਕਟ ਨਾਲ ਸਥਾਨਕ ਲੋਕਾਂ ਨੂੰ ਆਵਾਜਾਈ ਲਈ ਬਿਹਤਰ ਸਹੂਲਤ ਮਿਲੇਗੀ, ਜਿਸ ਨਾਲ ਇਲਾਕੇ ਦਾ ਵਿਕਾਸ ਹੋਵੇਗਾ।1
- ਇਤਿਹਾਸਕ ਸ਼ਹਿਰ ਰਾਹੋਂ ਵਿੱਚ ਲਗਭਗ 7 ਸਾਲਾਂ ਬਾਅਦ ਰੇਲ ਸੇਵਾ ਮੁੜ ਬਹਾਲ ਹੋ ਗਈ ਹੈ, ਜਿਸ ਨਾਲ ਰਾਹੋਂ/ਨਵਾਂਸ਼ਹਿਰ ਵਿਚਕਾਰ ਯਾਤਰਾ ਸੰਭਵ ਹੋਵੇਗੀ। ਇਸ ਨਾਲ ਇਲਾਕਾ ਨਿਵਾਸੀਆਂ ਵਿੱਚ ਭਾਰੀ ਉਤਸ਼ਾਹ ਹੈ, ਕਿਉਂਕਿ ਉਹ ਲੰਬੇ ਅਤੇ ਆਰਾਮਦਾਇਕ ਸਫ਼ਰ ਲਈ ਰੇਲਗੱਡੀ ਨੂੰ ਤਰਜੀਹ ਦਿੰਦੇ ਹਨ। ਲੋਕ ਉਮੀਦ ਕਰ ਰਹੇ ਹਨ ਕਿ ਇਹ ਸੇਵਾ ਹੁਣ ਕਦੇ ਬੰਦ ਨਹੀਂ ਹੋਵੇਗੀ।5
- ਸਾਈਕਲਿੰਗ ਐਸੋਸੀਏਸ਼ਨ ਆਫ਼ ਪੰਜਾਬ ਦੇ ਨਵੇਂ ਬਣੇ ਪ੍ਰਧਾਨ ਸ. ਚਰਨਜੀਤ ਸਿੰਘ ਧਾਲੀਵਾਲ ਸਾਈਕਲਿੰਗ ਐਸੋਸੀਏਸ਼ਨ ਆਫ਼ ਪੰਜਾਬ ਦੇ ਪ੍ਰਧਾਨ ਸ. ਚਰਨਜੀਤ ਸਿੰਘ ਧਾਲੀਵਾਲ ਦਾ ਸਮਾਣਾ ਪੁੱਜਣ ਤੇ ਕੀਤਾ ਗਿਆ ਭਰਵਾਂ ਸਵਾਗਤ ਇਸ ਮੌਕੇ ਸਾਬਕਾ ਕੈਬਿਨੇਟ ਮੰਤਰੀ ਸ੍ਰ ਸੁਰਜੀਤ ਸਿੰਘ ਰੱਖੜਾ ਅਸ਼ੋਕ ਮੋਦਗਿਲ, ਰਾਣਾ ਸੇਖੋਂ ਅਤੇ ਪੁਨਰ ਸੁਰਜੀਤੀ ਦੇ ਸੀਨੀਅਰ ਆਗੂ ਹਾਜ਼ਰ ਹੋਏ1
- ਸ਼੍ਰੋਮਣੀ ਅਕਾਲੀ ਦਲ ਦੇ ਮੁੱਖ ਬੁਲਾਰੇ ਅਤੇ ਮਾਲਵਾ ਜੋਨ ਦੇ ਪ੍ਰਧਾਨ ਸ਼ਮਸ਼ੇਰ ਪੁਰਖਾਲਵੀ ਨੇ ਬੀਤੇ ਦਿਨੀਂ ਈਡੀ ਵੱਲੋਂ ਕੀਤੀ ਰੇਡ ਸਬੰਧੀ ਕੀਤੀ ਚਰਚਾ,, ਸ੍ਰੋ ਅ ਦਲ ਦੇ ਮਾਲਵਾ ਜੋਨ ਦੇ ਪ੍ਰਧਾਨ ਅਤੇ ਮੁੱਖ ਬੁਲਾਰੇ ਸ਼ਮਸ਼ੇਰ ਪੁਰਖਾਲਵੀ ਨੇ ਬੀਤੇ ਦਿਨੀਂ ਪੰਜਾਬ ਦੇ ਵੱਖ ਵੱਖ ਥਾਈਂ ਹੋਈ ਰੇਡ ਸਬੰਧੀ ਚਰਚਾ ਕੀਤੀ ਜਿਸ ਵਿੱਚ ਉਨ੍ਹਾਂ ਮਸ਼ਹੂਰ ਬਿਲਡਰਾਂ ਅਤੇ ਕੈਬਨਿਟ ਮੰਤਰੀ ਸੰਜੀਵ ਅਰੋੜਾ ਦੇ ਘਰ ਹੋਈ ਈ ਡੀ ਦੀ ਰੇਡ ਤੇ ਚਰਚਾ ਕਰਦਿਆਂ ਕਿਹਾ ਕਿ ਇਹ ਰੇਡ ਕੁਝ ਸਮਾਂ ਪਹਿਲਾਂ ਹੀ ਹੋ ਜਾਣੀ ਚਾਹੀਦੀ ਸੀ। ਕਿਉਂਕਿ ਇਹ ਪੰਜਾਬ ਦੇ ਲੋਕਾਂ ਦਾ ਹੀ ਪੈਸਾ ਹੈ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੇ ਹੋਰਨਾਂ ਲੀਡਰਾਂ ਦੀ ਵੀ ਜਾਂਚ ਹੋਣੀ ਚਾਹੀਦੀ ਹੈ।1