Shuru
Apke Nagar Ki App…
ਸ਼ਹੀਦ ਊਧਮ ਸਿੰਘ ਨਗਰ ਕੜੈਲ ( ਸ਼ਰਾਬ ਫੈਕਟਰੀ ਦੇ ਕੋਲ) ਅੱਜ 40-50 ਸਾਲ ਬਾਅਦ ਪੰਜਾਬ ਸਰਕਾਰ ਨੇ ਸਾਡੇ ਖੇਤਾਂ ਵਿੱਚ ਨਹਿਰੀ ਪਾਣੀ ਪਹੁੰਚਿਆ। ਪੰਜਾਬ ਸਰਕਾਰ ਦਾ ਬਹੁਤ ਧੰਨਵਾਦ ਜੀ। ਸ਼ੁਕਰੀਆ। ਸ਼ਹੀਦ ਊਧਮ ਸਿੰਘ ਨਗਰ ਕੜੈਲ ( ਸ਼ਰਾਬ ਫੈਕਟਰੀ ਦੇ ਕੋਲ) ਅੱਜ 40-50 ਸਾਲ ਬਾਅਦ ਪੰਜਾਬ ਸਰਕਾਰ ਨੇ ਸਾਡੇ ਖੇਤਾਂ ਵਿੱਚ ਨਹਿਰੀ ਪਾਣੀ ਪਹੁੰਚਿਆ। ਪੰਜਾਬ ਸਰਕਾਰ ਦਾ ਬਹੁਤ ਧੰਨਵਾਦ ਜੀ। ਸ਼ੁਕਰੀਆ।
News India Times
ਸ਼ਹੀਦ ਊਧਮ ਸਿੰਘ ਨਗਰ ਕੜੈਲ ( ਸ਼ਰਾਬ ਫੈਕਟਰੀ ਦੇ ਕੋਲ) ਅੱਜ 40-50 ਸਾਲ ਬਾਅਦ ਪੰਜਾਬ ਸਰਕਾਰ ਨੇ ਸਾਡੇ ਖੇਤਾਂ ਵਿੱਚ ਨਹਿਰੀ ਪਾਣੀ ਪਹੁੰਚਿਆ। ਪੰਜਾਬ ਸਰਕਾਰ ਦਾ ਬਹੁਤ ਧੰਨਵਾਦ ਜੀ। ਸ਼ੁਕਰੀਆ। ਸ਼ਹੀਦ ਊਧਮ ਸਿੰਘ ਨਗਰ ਕੜੈਲ ( ਸ਼ਰਾਬ ਫੈਕਟਰੀ ਦੇ ਕੋਲ) ਅੱਜ 40-50 ਸਾਲ ਬਾਅਦ ਪੰਜਾਬ ਸਰਕਾਰ ਨੇ ਸਾਡੇ ਖੇਤਾਂ ਵਿੱਚ ਨਹਿਰੀ ਪਾਣੀ ਪਹੁੰਚਿਆ। ਪੰਜਾਬ ਸਰਕਾਰ ਦਾ ਬਹੁਤ ਧੰਨਵਾਦ ਜੀ। ਸ਼ੁਕਰੀਆ।
More news from Sangrur and nearby areas
- ਨਾਰੀ ਸ਼ਕਤੀ ਵੈਲਫੇਅਰ ਸੋਸਾਇਟੀ ਵੱਲੋਂ ਸੁਨਾਮ ਵਿਖੇ ਧੂਮਧਾਮ ਨਾਲ ਮਨਾਇਆ ਤੀਆਂ ਦਾ ਤਿਉਹਾਰ ਨਾਰੀ ਸ਼ਕਤੀ ਵੈਲਫੇਅਰ ਸੋਸਾਇਟੀ ਸੁਨਾਮ ਵੱਲੋਂ ਪ੍ਰਧਾਨ ਸੁਨੀਤਾ ਸ਼ਰਮਾ ਦੀ ਅਗਵਾਈ ਹੇਠ ਸਥਾਨਕ ਰੋਇਲ ਸਪਾਈਸ ਵਿਖੇ ਪੰਜਾਬੀ ਸੱਭਿਆਚਾਰ ਅਤੇ ਵਿਰਸੇ ਨਾਲ ਜੁੜਿਆ ਤੀਆਂ ਦਾ ਤਿਉਹਾਰ ਬੜੇ ਉਤਸ਼ਾਹ ਅਤੇ ਖੁਸ਼ੀ ਨਾਲ ਮਨਾਇਆ ਗਿਆ। ਸਮਾਗਮ ਵਿੱਚ ਕੈਬਨਿਟ ਮੰਤਰੀ ਅਮਨ ਅਰੋੜਾ ਦੀ ਪਤਨੀ ਸ਼ਬੀਨਾ ਅਰੋੜਾ ਨੇ ਮੁੱਖ ਮਹਿਮਾਨ ਵਜੋਂ ਅਤੇ ਕੌਂਸਲਰ ਆਸ਼ਾ ਬਜਾਜ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ। ਸਮਾਗਮ ਦੌਰਾਨ ਵੱਡੀ ਗਿਣਤੀ ਵਿੱਚ ਔਰਤਾਂ ਨੇ ਉਤਸ਼ਾਹ ਨਾਲ ਭਾਗ ਲਿਆ। ਇਸ ਮੌਕੇ ਪੰਜਾਬੀ ਸੱਭਿਆਚਾਰ ਦੀਆਂ ਵੱਖ-ਵੱਖ ਝਲਕੀਆਂ ਪੇਸ਼ ਕੀਤੀਆਂ ਗਈਆਂ। ਪੰਜਾਬੀ ਵਿਰਸੇ ਨਾਲ ਸਬੰਧਤ ਰਵਾਇਤੀ ਵਸਤੂਆਂ, ਪਹਿਰਾਵੇ ਅਤੇ ਹੋਰ ਸੱਭਿਆਚਾਰਕ ਚੀਜ਼ਾਂ ਦੀ ਪ੍ਰਦਰਸ਼ਨੀ ਵੀ ਲਗਾਈ ਗਈ, ਜਿਸ ਨੇ ਹਾਜ਼ਰ ਔਰਤਾਂ ਦਾ ਵਿਸ਼ੇਸ਼ ਧਿਆਨ ਖਿੱਚਿਆ।1
- ### ਪੰਜਾਬੀ ਸੱਭਿਆਚਾਰ ਨੂੰ ਜਿਉਂਦਾ ਰੱਖਣ ਲਈ ਕੁੜੀਆਂ ਨੇ ਮਨਾਇਆ ਤੀਜ ਦਾ ਤਿਉਹਾਰ ਜਤਿੰਦਰ ਲੱਕੀ ਰਾਜਪੁਰਾ ਸਾਉਣ ਦੇ ਮਹੀਨੇ ਨਾਲ ਜੁੜਿਆ ਪੰਜਾਬੀ ਸੱਭਿਆਚਾਰ ਦਾ ਪ੍ਰਤੀਕ ਤੀਜ ਦਾ ਤਿਉਹਾਰ ਕੁੜੀਆਂ ਵੱਲੋਂ ਮਿਲ ਕੇ ਵਿਰਾਸਤੀ ਰੰਗ ਵਿੱਚ ਮਨਾਇਆ ਗਿਆ। ਇਸ ਮੌਕੇ ਪੰਜਾਬੀ ਸੱਭਿਆਚਾਰ ਅਤੇ ਪੁਰਾਤਨ ਜੀਵਨ ਨਾਲ ਸਬੰਧਿਤ ਘਰੇਲੂ ਵਿਰਾਸਤੀ ਵਸਤੂਆਂ ਦੀ ਵਿਸ਼ੇਸ਼ ਪ੍ਰਦਰਸ਼ਨੀ ਵੀ ਲਗਾਈ ਗਈ। ਪ੍ਰੋਗਰਾਮ ਦੀ ਆਯੋਜਕ ਗੁਰਵਿੰਦਰ ਕੌਰ ਨੇ ਦੱਸਿਆ ਕਿ ਸਹੇਲੀਆਂ ਵੱਲੋਂ ਮਿਲ ਕੇ ਤੀਜ ਦੇ ਤਿਉਹਾਰ ਨੂੰ ਪੁਰਾਣੇ ਪੰਜਾਬੀ ਰੰਗ-ਢੰਗ ਨਾਲ ਮਨਾਉਣ ਦੀ ਰੂਪ-ਰੇਖਾ ਤਿਆਰ ਕੀਤੀ ਗਈ ਸੀ। ਇਸ ਦੌਰਾਨ ਘਰਾਂ ਵਿੱਚ ਪੁਰਾਣੇ ਸਮੇਂ ਦੌਰਾਨ ਵਰਤੀਆਂ ਜਾਣ ਵਾਲੀਆਂ ਵਸਤੂਆਂ ਜਿਵੇਂ ਪੁਰਾਤਨ ਰਸੋਈ ਦੇ ਸਾਮਾਨ ਅਤੇ ਹੋਰ ਵਿਰਾਸਤੀ ਚੀਜ਼ਾਂ ਨੂੰ ਇਕੱਠਾ ਕਰਕੇ ਪ੍ਰਦਰਸ਼ਿਤ ਕੀਤਾ ਗਿਆ। ਗੁਰਵਿੰਦਰ ਕੌਰ ਨੇ ਕਿਹਾ ਕਿ ਇਸ ਉਪਰਾਲੇ ਦਾ ਮੁੱਖ ਮਕਸਦ ਨਵੀਂ ਪੀੜ੍ਹੀ ਨੂੰ ਪੰਜਾਬੀ ਸੱਭਿਆਚਾਰ ਅਤੇ ਪੁਰਾਤਨ ਵਿਰਸੇ ਨਾਲ ਜੋੜਨਾ ਹੈ, ਤਾਂ ਜੋ ਨੌਜਵਾਨ ਪੀੜ੍ਹੀ ਆਪਣੇ ਅਮੀਰ ਵਿਰਸੇ ਨੂੰ ਜਾਣ ਸਕੇ ਅਤੇ ਇਸ ਨੂੰ ਅੱਗੇ ਤੱਕ ਸੰਭਾਲ ਕੇ ਰੱਖ ਸਕੇ। ਇਸ ਮੌਕੇ ਕੁੜੀਆਂ ਨੇ ਪੰਜਾਬੀ ਪਹਿਰਾਵੇ ਵਿੱਚ ਸਜ ਕੇ ਖੂਬ ਗਿੱਧਾ ਪਾਇਆ ਅਤੇ ਪੰਜਾਬੀ ਲੋਕ ਗੀਤਾਂ ’ਤੇ ਭੰਗੜਾ ਪਾ ਕੇ ਤੀਜ ਦੀਆਂ ਖੁਸ਼ੀਆਂ ਸਾਂਝੀਆਂ ਕੀਤੀਆਂ। ਪੂਰਾ ਸਮਾਗਮ ਪੰਜਾਬੀ ਸੱਭਿਆਚਾਰ ਅਤੇ ਵਿਰਾਸਤ ਦੇ ਰੰਗ ਵਿੱਚ ਰੰਗਿਆ ਨਜ਼ਰ ਆਇਆ।3
- ਦੋਰਾਹਾ ਦੇ ਅੜੈਚਾ ਕਲੋਨੀ ਚ ਤੀਆਂ ਦਾ ਤਿਉਹਾਰ ਬੜੀ ਧੂਮ ਧਾਮ ਨਾਲ ਮਨਾਇਆ ਗਿਆ ਮੁੱਖ ਮਹਿਮਾਨ ਵਜੋਂ ਪਹੁੰਚੇ ਸਾਬਕਾ ਵਿਧਾਇਕ ਲਖਵੀਰ ਸਿੰਘ ਲੱਖਾ ਦੋਰਾਹਾ ਦੇ ਅੜੈਚਾ ਕਲੋਨੀ ਚ ਤੀਆਂ ਦਾ ਤਿਉਹਾਰ ਬੜੀ ਧੂਮ ਧਾਮ ਨਾਲ ਮਨਾਇਆ ਗਿਆ ਮੁੱਖ ਮਹਿਮਾਨ ਵਜੋਂ ਪਹੁੰਚੇ ਸਾਬਕਾ ਵਿਧਾਇਕ ਲਖਵੀਰ ਸਿੰਘ ਲੱਖਾ1
- ਸਰਹਿੰਦ ਨੇੜੇ ਵਾਪਰੇ ਸੜਕ ਹਾਦਸੇ ਵਿੱਚ ਤਿੰਨ ਕਾਂਵੜੀਆਂ ਦੀ ਮੌਤ, ਇੱਕ ਗੰਭੀਰ ਜ਼ਖ਼ਮੀ ਬੀਤੀ ਰਾਤ ਕਰੀਬ ਸਵਾ ਦੋ ਵਜੇ ਸਰਹਿੰਦ ਜੀ.ਟੀ. ਰੋਡ ਤੇ ਦਾਦਾ ਮੋਟਰ ਦੇ ਨੇੜੇ ਵਾਪਰੇ ਇੱਕ ਦਰਦਨਾਕ ਹਾਦਸੇ ਵਿੱਚ ਗੰਗੋਤਰੀ(ਉਤਰਾਖੰਡ)ਤੋਂ ਪਵਿੱਤਰ ਜਲ ਲੈ ਕੇ ਕੋਟਕਪੁਰਾ ਸ਼ਹਿਰ ਨੂੰ ਪਰਤ ਰਹੇ ਤਿੰਨ ਕਾਂਵੜੀਆਂ ਦੀ ਮੌਤ ਅਤੇ ਇੱਕ ਵਿਅਕਤੀ ਜ਼ਖਮੀ ਹੋ ਗਿਆ। ਇਸ ਹਾਦਸੇ ਵਿੱਚ ਜ਼ਖ਼ਮੀ ਦੀ ਪਹਿਚਾਨ ਮੁਕੇਸ਼ ਕੁਮਾਰ ਵੱਜੇ ਹੋਈ ਹੈ ਜਦੋਂ ਵੀ ਮ੍ਰਿਤਕਾਂ ਦੀ ਪਹਿਚਾਣ ਮਹਿੰਦਰਪਾਲ,ਦੀਪਕ ਅਤੇ ਜਗਦੀਸ਼ ਮਿੱਤਲ ਸਾਰੇ ਜ਼ਿਲ੍ਹਾ ਫਰੀਦਕੋਟ ਵਜੋਂ ਹੋਈ ਹੈ। ਗੱਲਬਾਤ ਕਰਦੇ ਹੋਏ ਮੌਕੇ ਤੇ ਜਗਸੀਰ ਸਿੰਘ ਨੇ ਦੱਸਿਆ ਕਿ ਬੀਤੀ ਰਾਤ ਕਰੀਬ ਦੋ ਵਜੇ ਉਹ ਛੇ ਕਾਂਵੜੀਏ ਜਦੋਂ ਸਰਹਿੰਦ ਜੀ.ਟੀ. ਰੋਡ ਤੋਂ ਗੁਜ਼ਰ ਰਹੇ ਸਨ ਤਾਂ ਪਿੱਛੋਂ ਤੇਜ਼ ਰਫ਼ਤਾਰ ਨਾਲ ਆਈ ਇੱਕ ਗੱਡੀ ਨੇ ਉਸ ਤੋਂ ਅੱਗੇ ਤੁਰੇ ਜਾ ਰਹੇ ਚਾਰ ਕਾਂਵੜੀਆਂ ਨੂੰ ਟੱਕਰ ਮਾਰ ਦਿੱਤੀ ਜਿਸ ਕਾਰਨ ਉਨ੍ਹਾਂ ਦੇ ਤਿੰਨ ਸਾਥੀ ਕਾਂਵੜੀਆਂ ਦੀ ਮੌਕੇ ਤੇ ਹੀ ਮੌਤ ਹੋ ਗਈ ਜਦੋਂ ਕਿ ਇੱਕ ਸਾਥੀ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਿਆ। ਮਾਮਲੇ ਦੀ ਜਾਂਚ ਕਰ ਰਹੇ ਥਾਣਾ ਸਰਹਿੰਦ ਦੇ ਸਹਾਇਕ ਥਾਣੇਦਾਰ ਤਿਲਕ ਰਾਜ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ।1
- ਸਰੋਮਣੀ ਸ਼ਹੀਦ ਬਾਬਾ ਜੀਵਨ ਸਿੰਘ ਜੀ ਦੇ ਪਵਿੱਤਰ ਗੁਰੂਦੁਆਰਾ ਮੋਹਣ ਸਿੰਘ ਬਸਤੀ ਦੇ ਗੁਰੂਘਰ ਦੀ ਕਾਰ ਸੇਵਾ ਸੁਰੂ ਸਿੱਖ ਪੰਥ ਦੇ ਮਹਾਨ ਜਰਨੈਲ ਬਾਬਾ ਮੇਜਰ ਸਿੰਘ ਸੋਢੀ ਸਹਿਬ ਜੀ ਦੀ ਸੁਚੱਜੀ ਅਗੁਵਾਈ ਹੇਠ ਅੱਜ ਮੋਹਣ ਸਿੰਘ ਬਸਤੀ ਦੇ ਵਿੱਚ ਕਾਰਸੇਵਾ ਲਈ ਗੁਰੂ ਸਹਿਬ ਜੀ ਦੇ ਸਨਮੁੱਖ ਹੋ ਕੇ ਅਰਦਾਸ ਬੇਨਤੀ ਕੀਤੀ ਗਈ।1
- ਦੋਰਾਹਾ ਵਿਖੇ ਈ ਓ ਰਹਾਇਸ਼ ਤੇ 9 ਅਗਸਤ ਨੂੰ ਲੱਗ ਰਿਹਾ ਹੈ ਕੈਂਪ ਸਾਬਕਾ ਪ੍ਰਧਾਨ ਸੁਦਰਸ਼ਨ ਸ਼ਰਮਾ ਪੱਪੂ ਨੇ ਲੋਕਾਂ ਨੂੰ ਵੱਧ ਤੋਂ ਵੱਧ ਪਹੁੰਚ ਕੇ ਕਾਰਡ ਬਣਾਉਣ ਦੀ ਕੀਤੀ ਅਪੀਲ ਦੋਰਾਹਾ ਵਿਖੇ ਈ ਓ ਰਹਾਇਸ਼ ਤੇ 9 ਅਗਸਤ ਨੂੰ ਲੱਗ ਰਿਹਾ ਹੈ ਕੈਂਪ ਸਾਬਕਾ ਪ੍ਰਧਾਨ ਸੁਦਰਸ਼ਨ ਸ਼ਰਮਾ ਪੱਪੂ ਨੇ ਲੋਕਾਂ ਨੂੰ ਵੱਧ ਤੋਂ ਵੱਧ ਪਹੁੰਚ ਕੇ ਕਾਰਡ ਬਣਾਉਣ ਦੀ ਕੀਤੀ ਅਪੀਲ1
- ਤਲਵੰਡੀ ਸਾਬੋ ਵਿਖੇ ਭਾਰੀ ਮੀਂਹ ਨੇ ਜਨ ਜੀਵਨ ਕੀਤਾ ਪ੍ਰਭਾਵਿਤ, ਬੱਸ ਅੱਡਾ ਬਣਿਆ ਛੱਪੜ ਤਲਵੰਡੀ ਸਾਬੋ, 09 ਅਗਸਤ (ਗੁਰਜੰਟ ਸਿੰਘ ਨਥੇਹਾ)- ਤਲਵੰਡੀ ਸਾਬੋ ਅਤੇ ਆਸ-ਪਾਸ ਦੇ ਇਲਾਕਿਆਂ ਵਿੱਚ ਅੱਜ ਪਏ ਭਾਰੀ ਮੀਂਹ ਕਾਰਨ ਜਿੱਥੇ ਆਮ ਜਨ ਜੀਵਨ ਪ੍ਰਭਾਵਿਤ ਹੋਇਆ, ਉੱਥੇ ਸ਼ਹਿਰ ਦੀ ਸਫਾਈ ਅਤੇ ਨਿਕਾਸੀ ਪ੍ਰਬੰਧਾਂ ਦੀ ਵੀ ਪੋਲ ਖੁੱਲ੍ਹ ਗਈ। ਭਾਰੀ ਮੀਂਹ ਤੋਂ ਬਾਅਦ ਸ਼ਹਿਰ ਦੀਆਂ ਕਈ ਗਲੀਆਂ ਅਤੇ ਮੁਹੱਲਿਆਂ ਵਿੱਚ ਪਾਣੀ, ਚਿੱਕੜ ਅਤੇ ਕੂੜਾ-ਕਰਕਟ ਇਕੱਠਾ ਹੋਣ ਕਾਰਨ ਲੋਕਾਂ ਨੂੰ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ।ਬੇਸ਼ੱਕ ਸਫਾਈ ਸੇਵਕਾਂ ਦੀ ਹੜਤਾਲ ਸਮਾਪਤ ਹੋ ਚੁੱਕੀ ਹੈ, ਪਰ ਇਸ ਦੇ ਬਾਵਜੂਦ ਸ਼ਹਿਰ ਵਿੱਚ ਸਫਾਈ ਵਿਵਸਥਾ ਅਜੇ ਵੀ ਪਟੜੀ ’ਤੇ ਨਹੀਂ ਆ ਸਕੀ। ਕਈ ਥਾਵਾਂ ’ਤੇ ਗਲੀਆਂ-ਮੁਹੱਲਿਆਂ ਵਿੱਚ ਕੂੜਾ-ਕਰਕਟ ਖਿੱਲਰਿਆ ਪਿਆ ਹੈ ਅਤੇ ਮੀਂਹ ਕਾਰਨ ਇਹ ਕੂੜਾ ਚਿੱਕੜ ਨਾਲ ਮਿਲ ਕੇ ਲੋਕਾਂ ਲਈ ਹੋਰ ਮੁਸ਼ਕਲਾਂ ਪੈਦਾ ਕਰ ਰਿਹਾ ਹੈ। ਸਥਾਨਕ ਲੋਕਾਂ ਨੇ ਪ੍ਰਸ਼ਾਸਨ ਤੋਂ ਸ਼ਹਿਰ ਦੀ ਸਫਾਈ ਅਤੇ ਨਿਕਾਸੀ ਪ੍ਰਬੰਧਾਂ ਵੱਲ ਤੁਰੰਤ ਧਿਆਨ ਦੇਣ ਦੀ ਮੰਗ ਕੀਤੀ ਹੈ। ਤਲਵੰਡੀ ਸਾਬੋ ਦੇ ਬੱਸ ਸਟੈਂਡ ਦੀ ਹਾਲਤ ਵੀ ਅੱਜ ਦੇ ਭਾਰੀ ਮੀਂਹ ਕਾਰਨ ਬਦਤਰ ਹੋ ਗਈ। ਬੱਸ ਅੱਡੇ ਵਿੱਚ ਵੱਡੀ ਮਾਤਰਾ ਵਿੱਚ ਮੀਂਹ ਦਾ ਪਾਣੀ ਇਕੱਠਾ ਹੋਣ ਕਾਰਨ ਇਹ ਇੱਕ ਵਾਰ ਫਿਰ ਛਪੜ ਦਾ ਰੂਪ ਧਾਰਨ ਕਰ ਗਿਆ। ਯਾਤਰੀਆਂ ਨੂੰ ਬੱਸਾਂ ਤੱਕ ਪਹੁੰਚਣ ਅਤੇ ਬੱਸ ਅੱਡੇ ਅੰਦਰ ਆਉਣ-ਜਾਣ ਵਿੱਚ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਜ਼ਿਕਰਯੋਗ ਹੈ ਕਿ ਬੱਸ ਅੱਡੇ ਨੂੰ ਉੱਚਾ ਚੁੱਕਣ ਅਤੇ ਇਸ ਦੀ ਸਮੱਸਿਆ ਦਾ ਸਥਾਈ ਹੱਲ ਕਰਨ ਸਬੰਧੀ ਵਿਭਾਗ ਵੱਲੋਂ ਰਕਮ ਜਾਰੀ ਕੀਤੇ ਜਾਣ ਦੀ ਜਾਣਕਾਰੀ ਹੈ, ਪਰ ਅਜੇ ਤੱਕ ਕੰਮ ਸ਼ੁਰੂ ਨਹੀਂ ਹੋ ਸਕਿਆ। ਇਸ ਕਾਰਨ ਹਰ ਵਾਰ ਮੀਂਹ ਪੈਣ ’ਤੇ ਬੱਸ ਅੱਡੇ ਵਿੱਚ ਪਾਣੀ ਖੜ੍ਹਾ ਹੋਣ ਦੀ ਸਮੱਸਿਆ ਮੁੜ ਸਾਹਮਣੇ ਆ ਜਾਂਦੀ ਹੈ। ਲੋਕਾਂ ਦਾ ਕਹਿਣਾ ਹੈ ਕਿ ਜਦੋਂ ਤੱਕ ਬੱਸ ਅੱਡੇ ਨੂੰ ਉੱਚਾ ਚੁੱਕਣ ਦਾ ਕੰਮ ਸ਼ੁਰੂ ਨਹੀਂ ਹੁੰਦਾ, ਉਦੋਂ ਤੱਕ ਬਰਸਾਤ ਦੌਰਾਨ ਇਹ ਸਮੱਸਿਆ ਬਣੀ ਰਹਿਣ ਦੀ ਸੰਭਾਵਨਾ ਹੈ। ਭਾਰੀ ਮੀਂਹ ਕਾਰਨ ਤਲਵੰਡੀ ਸਾਬੋ ਦੇ ਪੁਲਿਸ ਥਾਣੇ ਅਤੇ ਕਚਹਿਰੀਆਂ ਦੇ ਆਸ-ਪਾਸ ਵੀ ਪਾਣੀ ਭਰ ਗਿਆ, ਜਿਸ ਕਾਰਨ ਇੱਥੇ ਆਉਣ ਵਾਲੇ ਲੋਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਵਿੱਚ ਪਾਣੀ ਦੀ ਨਿਕਾਸੀ ਨਾ ਹੋਣ ਕਾਰਨ ਲੋਕਾਂ ਨੇ ਪ੍ਰਸ਼ਾਸਨ ਤੋਂ ਮੀਂਹ ਦੇ ਪਾਣੀ ਦੀ ਨਿਕਾਸੀ ਲਈ ਢੁੱਕਵੇਂ ਅਤੇ ਸਥਾਈ ਪ੍ਰਬੰਧ ਕਰਨ ਦੀ ਮੰਗ ਕੀਤੀ ਹੈ। ਲੋਕਾਂ ਦਾ ਕਹਿਣਾ ਹੈ ਕਿ ਤਲਵੰਡੀ ਸਾਬੋ ਵਰਗੇ ਇਤਿਹਾਸਕ ਸ਼ਹਿਰ ਵਿੱਚ ਹਰ ਸਾਲ ਬਰਸਾਤ ਦੇ ਮੌਸਮ ਦੌਰਾਨ ਪਾਣੀ ਭਰਨ ਦੀ ਸਮੱਸਿਆ ਸਾਹਮਣੇ ਆਉਂਦੀ ਹੈ। ਇਸ ਲਈ ਇਸ ਸਮੱਸਿਆ ਦਾ ਆਰਜ਼ੀ ਹੱਲ ਕਰਨ ਦੀ ਬਜਾਏ ਪੱਕਾ ਹੱਲ ਕੀਤਾ ਜਾਣਾ ਚਾਹੀਦਾ ਹੈ ਤਾਂ ਜੋ ਬਰਸਾਤ ਦੌਰਾਨ ਸ਼ਹਿਰ ਵਾਸੀਆਂ ਅਤੇ ਰਾਹਗੀਰਾਂ ਨੂੰ ਮੁਸ਼ਕਲਾਂ ਤੋਂ ਰਾਹਤ ਮਿਲ ਸਕੇ। ਬੱਸ ਅੱਡੇ ਦੇ ਸਬੰਧ ਜਦੋਂ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਹਲਕਾ ਤਲਵੰਡੀ ਸਾਬੋ ਇੰਚਾਰਜ ਰਵੀਪ੍ਰੀਤ ਸਿੰਘ ਸਿੱਧੂ ਨਾਲ ਗਲਬਾਤ ਕੀਤੀ ਤਾਂ ਉਹਨਾਂ ਕਿਹਾ ਕਿ ਆਪ ਦੀ ਸਰਕਾਰ ਵਾਅਦੇ ਤਾਂ ਵੱਡੇ ਕਰ ਰਹੀ ਹੈ ਪਰ ਤਲਵੰਡੀ ਸਾਬੋ ਦਾ ਵਿਕਾਸ ਸਭ ਦੇ ਸਾਹਮਣੇ ਹੈ। ਦੂਜੇ ਪਾਸੇ ਕਾਂਗਰਸ ਦੇ ਬਲਾਕ ਪ੍ਰਧਾਨ ਕ੍ਰਿਸ਼ਨ ਸਿੰਘ ਭਾਗੀਵਾਂਦਰ ਦਾ ਕਹਿਣਾ ਹੈ ਕਿ ਜਦੋਂ ਅਸੀਂ ਬੱਸ ਸਟੈਂਡ ਤੇ ਧਰਨਾ ਲਾਇਆ ਤਾਂ ਵਿਭਾਗ ਨੇ ਕਿਹਾ ਸੀ ਕਿ ਬੱਸ ਅੱਡੇ ਦਾ ਟੈਂਡਰ ਹੋ ਗਿਆ ਹੈ ਪ੍ਰੰਤੂ 13 ਅਗਸਤ ਨੂੰ ਕੰਮ ਸ਼ੁਰੂ ਕਰਨਾ ਹੈ, ਹੁਣ ਉਸ ਤਰੀਕ ਦੀ ਉਡੀਕ ਹੈ ਜੇਕਰ 13 ਤੋਂ ਕੰਮ ਕੰਮ ਨਹੀਂ ਸ਼ੁਰੂ ਹੁੰਦਾ ਤਾਂ ਮੋਰਚਾ ਵਿੱਢਿਆ ਜਾ ਸਕਦਾ ਹੈ।4