ਗੁਰੂ ਹਰਗੋਬਿੰਦ ਪਬਲਿਕ ਸੀਨੀਅਰ ਸੈਕੰਡਰੀ ਸਕੂਲ, ਲਹਿਰੀ ਦੇ ਵਿਦਿਆਰਥੀਆਂ ਨੇ ਪੰਜਵੀਂ ਪ੍ਰੀਖਿਆ 'ਚ ਮਾਰੀਆਂ ਮੱਲਾਂ ਤਲਵੰਡੀ ਸਾਬੋ, 31 ਮਾਰਚ (ਗੁਰਜੰਟ ਸਿੰਘ ਨਥੇਹਾ)- ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਪੰਜਵੀਂ ਦੇ ਨਤੀਜੇ ਦਾ ਐਲਾਨ ਕੀਤਾ ਗਿਆ। ਜਿਸ ਵਿਚ ਗੁਰੂ ਹਰਗੋਬਿੰਦ ਪਬਲਿਕ ਸੀਨੀਅਰ ਸੈਕੰਡਰੀ ਸਕੂਲ, ਲਹਿਰੀ ਦਾ ਨਤੀਜਾ ਸੌ ਫੀਸਦੀ ਰਿਹਾ ਹੈ। ਪੰਜਵੀਂ ਜਮਾਤ ਦਾ ਨਤੀਜਾ ਵਧੀਆ ਆਉਣ 'ਤੇ ਸਕੂਲ ਪ੍ਰਿੰਸੀਪਲ ਸ. ਲਖਵਿੰਦਰ ਸਿੰਘ ਸਿੱਧੂ ਨੇ ਦੱਸਿਆ ਕਿ ਇਸ ਸਕੂਲ ਦੇ ਕੁੱਲ 24 ਵਿਦਿਆਰਥੀਆਂ ਨੇ ਪ੍ਰੀਖਿਆ ਦਿੱਤੀ ਜਿਸ ਵਿੱਚੋਂ ਹਰਨੂਰ ਕੌਰ ਪੁੱਤਰੀ ਸ. ਲਖਵੀਰ ਸਿੰਘ ਅਤੇ ਤਨਵੀਰ ਕੌਰ ਪੁੱਤਰੀ ਸ. ਗੁਰਵਿੰਦਰ ਸਿੰਘ ਨੇ ਸਾਂਝੇ ਤੌਰ ‘ਤੇ ਪੰਜਵੀਂ ਦੀ ਪ੍ਰੀਖਿਆ ਵਿਚੋਂ 499/500 (99.8%) ਅੰਕ ਲੈ ਕੇ ਪਹਿਲਾ ਸਥਾਨ ਹਾਸਲ ਕੀਤਾ ਹੈ ਅਤੇ ਪ੍ਰਦੀਪ ਸਿੰਘ ਪੁੱਤਰ ਸ. ਕੁਲਵਿੰਦਰ ਸਿੰਘ ਨੇ 494/500 (98.8%), ਸ਼ਹਿਬਾਜ਼ ਸਿੰਘ ਪੁੱਤਰ ਸ. ਕੁਲਦੀਪ ਸਿੰਘ 494/500 (98.8%) ਲੈ ਕੇ ਦੂਜਾ ਸਥਾਨ ਹਾਸਲ ਕੀਤਾ ਹੈ ਜਦੋਂਕਿ ਮਨਕੀਰਤ ਸਿੰਘ ਪੁੱਤਰ ਸ. ਨਿਰਮਲ ਸਿੰਘ ਨੇ 487/500 (97.4%) ਅੰਕ ਪ੍ਰਾਪਤ ਕਰਕੇ ਤੀਜਾ ਸਥਾਨ ਪ੍ਰਾਪਤ ਕੀਤਾ ਹੈ। ਇਸਦੇ ਨਾਲ ਬਾਕੀ ਵਿਦਿਆਰਥੀਆਂ ਨੇ ਚੰਗੇ ਨੰਬਰ ਲੈ ਕੇ ਮੱਲਾਂ ਮਾਰੀਆਂ ਹਨ। ਨਤੀਜਾ ਵਧੀਆ ਆਉਣ 'ਤੇ ਉਹਨਾਂ ਸਮੂਹ ਵਿਦਿਆਰਥੀਆਂ ਅਤੇ ਉਹਨਾਂ ਦੇ ਮਾਪੇ ਅਤੇ ਸਮੂਹ ਸਕੂਲ ਸਟਾਫ ਨੂੰ ਵਧਾਈ ਦਿੱਤੀ। ਇਸ ਮੌਕੇ ਸਕੂਲ ਪ੍ਰਬੰਧਕੀ ਕਮੇਟੀ ਪ੍ਰਧਾਨ ਸ੍ਰੀਮਤੀ ਜਸਵਿੰਦਰ ਕੌਰ ਸਿੱਧੂ ਅਤੇ ਸਕੱਤਰ ਸ਼੍ਰੀਮਤੀ ਪਰਮਜੀਤ ਕੌਰ ਸੇਖੋਂ ਨੇ ਬੱਚਿਆਂ, ਮਾਪਿਆਂ ਅਤੇ ਅਧਿਆਪਕਾਂ ਨੂੰ ਵਧਾਈ ਦਿੱਤੀ ਅਤੇ ਕਿਹਾ ਕਿ ਚੰਗੇ ਨਤੀਜੇ ਦਾ ਸਿਹਰਾ ਸਕੂਲ ਦੇ ਅਧਿਆਪਕਾਂ, ਬੱਚਿਆ ਦੀ ਮਿਹਨਤ ਅਤੇ ਉਨਾਂ ਦੇ ਮਾਪਿਆਂ ਨੂੰ ਜਾਂਦਾ ਹੈ। ਉਨ੍ਹਾਂ ਕਿਹਾ ਕਿ ਬੱਚਿਆਂ ਦੀ ਇਹ ਉਪਲਬਧੀ ਸਾਰੇ ਇਲਾਕੇ ਲਈ ਮਾਣ ਵਾਲੀ ਗੱਲ ਹੈ ਅਤੇ ਇਹ ਹੋਰ ਵਿਦਿਆਰਥੀਆਂ ਲਈ ਪ੍ਰੇਰਣਾ ਦਾ ਸਰੋਤ ਬਣੇਗੀ।

- Post by Rakesh Kumar Bittu Mansa1
- ਟਕਸਾਲੀ ਆਗੂ ਨਿਰਮਲ ਸਿੰਘ ਸੰਧੂ ਦੀ ਗੈਰ ਹਾਜ਼ਰੀ ਹ ਹਰ ਇੱਕ ਅਕਾਲੀ ਆਗੂ ਨੇ ਨੋਟ ਕੀਤੀ ਬਾਕੀ ਸਭ ਕੁਝ ਵੀਡੀਓ ਵਿੱਚ1
- ਪ੍ਰੈਸ ਨੋਟ ਮਿਤੀ 31 ਮਾਰਚ ( )ਅੱਜ ਪਿੰਡ ਹਾਸਮਪੁਰ ਦੇ ਨੌਜਵਾਨ ਦਵਿੰਦਰ ਸਿੰਘ ਦੀ ਖੁਦਕੁਸ਼ੀ ਲਈ ਮਜਬੂਰ ਕਰਨ ਵਾਲੇ ਦੋਸ਼ੀਆਂ ਦੀ ਗਿਰਫਤਾਰੀ ਲਈ ਸੰਘਰਸ਼ ਕਮੇਟੀ ਅਤੇ ਕਿਸਾਨ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਅਤੇ ਕਿਸਾਨ ਮਜ਼ਦੂਰ ਜਥੇਬੰਦੀਆਂ ਦੀ ਅਗਵਾਈ ਦੇ ਵਿੱਚ ਨਰਿੰਦਰਪੁਰਾ ਪੁਲਿਸ ਚੌਂਕੀ ਦਾ ਮੁਕੰਮਲ ਤੌਰ ਤੇ ਘਰਾਓ ਕੀਤਾ ਗਿਆ। ਅੱਜ ਦੇ ਧਰਨੇ ਵਿੱਚ ਬੀਕੇਯੂ ਏਕਤਾ ਡਕੌਂਦਾ ਦੇ ਸੂਬਾ ਪ੍ਰਧਾਨ ਮਨਜੀਤ ਸਿੰਘ ਧਨੇਰ ਸ਼ਾਮਲ ਹੋਏ।ਬੁਲਾਰਿਆਂ ਨੇ ਮੰਗ ਕੀਤੀ ਕਿ ਪੁਲਿਸ ਵੱਲੋਂ 15 ਦਿਨ ਬੀਤ ਜਾਣ ਤੇ 2 ਦੋਸ਼ੀਆਂ ਨੂੰ ਗਿਰਫਤਾਰ ਨਹੀਂ ਕੀਤਾ ਗਿਆ। ਬੁਲਾਰਿਆਂ ਨੇ ਕਿਹਾ ਕਿ ਦੋਸ਼ੀਆਂ ਨੂੰ ਗ੍ਰਿਫਤਾਰ ਕਰਕੇ ਚੌਂਕੀ ਵਿੱਚ ਬਿਠਾ ਕੇ ਵੀ ਉਹਨਾਂ ਦੀ ਬੰਦੀ ਨਹੀਂ ਪਾਈ ਅਤੇ ਪਰਿਵਾਰ ਨੂੰ ਅਤੇ ਸੰਘਰਸ਼ ਕਮੇਟੀ ਨੂੰ ਭਰੋਸੇ ਵਿੱਚ ਲੈ ਕੇ ਨੌਜਵਾਨ ਦਾ ਸਸਕਾਰ ਕਰਾ ਦਿੱਤਾ ਗਿਆ । ਕਿ ਦੋਸ਼ੀ ਫੜ ਲਏ ਗਏ ਹਨ। ਪ੍ਰੰਤੂ ਦੋਸ਼ੀਆਂ ਨਾਲ ਮਿਲੀ ਭੁਗਤ ਕਰਕੇ ਨਰਿੰਦਰਪੁਰਾ ਚੌਂਕੀ ਇੰਚਾਰਜ ਅਤੇ ਉਚ ਅਧਿਕਾਰੀਆਂ ਦੀ ਮਿਲੀ ਭੁਗਤ ਦੇ ਨਾਲ ਉਹਨਾਂ ਨੂੰ ਸਸਕਾਰ ਤੋਂ ਬਾਅਦ ਦੂਸਰੇ ਦਿਨ ਛੱਡ ਦਿੱਤਾ ਗਿਆ ਜਿਸ ਕਰਕੇ ਰੋਹ ਵਿੱਚ ਆਏ ਲੋਕਾਂ ਵੱਲੋਂ ਪਿਛਲੇ ਚਾਰ ਦਿਨਾਂ ਤੋਂ ਨਰਿੰਦਰਪੁਰਾ ਚੌਂਕੀ ਸਾਹਮਣੇ ਰੋਹ ਭਰਪੂਰ ਧਰਨਾ ਦਿੱਤਾ ਹੋਇਆ ਹੈ ਅਤੇ ਅੱਜ ਲਗਾਤਾਰ ਚੌਂਕੀ ਦਾ ਮੁਕੰਮਲ ਘਰਾਓ ਕਰਕੇ ਚੇਤਾਵਨੀ ਦਿੱਤੀ ਕਿ ਜੇ ਦੋ ਦਿਨਾਂ ਦੇ ਵਿੱਚ ਦੋਸ਼ੀ ਗ੍ਰਿਫਤਾਰ ਨਾ ਹੋਏ ਤਾਂ 4 ਅਪ੍ਰੈਲ ਤੋਂ ਐਸਐਸਪੀ ਮਾਨਸਾ ਦੇ ਦਫਤਰ ਸਾਹਮਣੇ ਪੱਕਾ ਮੋਰਚਾ ਸ਼ੁਰੂ ਕੀਤਾ ਜਾਵੇਗਾ। ਅੱਜ ਦੇ ਧਰਨੇ ਦੇ ਵਿੱਚ ਵੱਖ-ਵੱਖ ਕਿਸਾਨ ਯੂਨੀਅਨ ਸਿੱਧੂਪੁਰ,ਕਾਦੀਆ ਜੱਥੇਬੰਦੀ ਦੀ ਹਮਾਇਤ ਆਈਆਂ ਮੁਕਤੀ ਮਜ਼ਦੂਰ ਜਥੇਬੰਦੀ ਦੇ ਬਲਵਿੰਦਰ ਸਿੰਘ ਘਰਾਗਣਾ ਹਮਾਇਤ ਆਪਣੀ ਹਾਜ਼ਰੀ ਲਗਵਾਈ ਇਹਨਾਂ ਤੋਂ ਇਲਾਵਾ ਵੱਡੀ ਗਿਣਤੀ ਦੇ ਵਿੱਚ ਪਿੰਡ ਵਾਸੀ ਔਰਤਾਂ ਸਮੇਤ ਪਹੁੰਚੇ ਹੋਏ ਸਨ। ਹੋਰਨਾਂ ਤੋਂ ਇਲਾਵਾ ਜੱਥੇਬੰਦੀ ਦੇ ਸੂਬਾ ਆਗੂ ਕੁਲਵੰਤ ਸਿੰਘ ਕਿਸ਼ਨਗੜ੍ਹ, ਸੂਬਾ ਕਮੇਟੀ ਮੈਂਬਰ ਮੱਖਣ ਸਿੰਘ ਭੈਣੀਬਾਘਾ, ਤਾਰਾ ਚੰਦ ਬਰੇਟਾ, ਦੇਵੀ ਰਾਮ ਰੰਘੜਿਆਲ, ਸੱਤਪਾਲ ਸਿੰਘ ਬਰੇ, ਬਲਦੇਵ ਸਿੰਘ ਪਿਪਲੀਆ, ਤਰਸੇਮ ਸਿੰਘ ਚੱਕ ਅਲੀਸ਼ੇਰ, ਬਲਜੀਤ ਸਿੰਘ ਭੈਣੀਬਾਘਾ, ਜਗਰੂਪ ਸਿੰਘ ਮਘਾਣੀਆ, ਜਗਜੀਵਨ ਸਿੰਘ ਹਸਨਪੁਰ ਅਤੇ ਐਕਸ਼ਨ ਕਮੇਟੀਐਕਸਨ ਕਮੇਟੀ ਹਸਨਪੁਰ ਦੇ ਨਿਰਮਲ ਸਿੰਘ,ਜਗਦੀਸ਼ ਸਿੰਘ ,ਅਮਰਿੰਦਰ ਸਿੰਘ, ਪਵਨ ਸਿੰਘ ,ਮੱਖਣ ਸਿੰਘ , ਗੁਰਬਿੰਦਰ ਸਿੰਘ, ਕਰਮਜੀਤ ਸਿੰਘ, ਹਰਦੇਵ ਸਿੰਘ,ਆਦਿ ਹਾਜ਼ਰ ਸਨ। ਜਾਰੀ ਬਲਵਿੰਦਰ ਸ਼ਰਮਾ ਖਿਆਲਾਂ 94175494241
- ਬਠਿੰਡਾ ਵਿਖੇ ਬੰਦ ਪਏ ਘਰ ਦੇ ਵਿੱਚ ਹੋਈ ਚੋਰੀ ਪੁਲਿਸ ਜਾਂਚ ਪੜਤਾਲ ਚ ਜੁਟੀ ਘਰ ਦੇ ਮਾਲਕ ਨੇ ਕਿਹਾ ਸੋਨਾ ਚਾਂਦੀ ਅਤੇ ਕੁਝ ਨਗਦੀ ਹੋਈ ਚੋਰੀ ਦੇ ਨਾਲ ਸਿਲੰਡਰ ਵੀ ਚੋਰੀ ਬਠਿੰਡਾ ਦੇ ਮਿੰਨੀ ਸਕੱਤਰੇਤ ਰੋਡ ਵਿਖੇ ਘਰ ਦੇ ਮਾਲਕ ਰਵੀ ਨੇ ਦੱਸਿਆ ਹੈ ਕਿ ਬੀਤੇ ਕੱਲ ਉਹ ਘਰ ਤੋਂ ਬਾਹਰ ਗਏ ਹੋਏ ਸਨ ਉਸ ਸਮੇਂ ਤਾਲਾ ਲੱਗਿਆ ਹੋਇਆ ਸੀ ਮੇ ਬਾਹਰ ਗਿਆ ਸੀ ਅਤੇ ਮੇਰੀ ਘਰਵਾਲੀ ਆਪਣੀ ਭੈਣ ਘਰ ਗਈ ਹੋਈ ਸੀ ਅਤੇ ਘਰ ਨੂੰ ਤਾਲਾ ਲੱਗਿਆ ਹੋਇਆ ਸੀ ਅਤੇ ਜਦ ਅੱਜ ਘਰ ਵਾਪਸ ਆਏ ਤਾਂ ਤਾਲਾ ਟੁੱਟਿਆ ਹੋਇਆ ਸੀ ਜਦ ਅੰਦਰ ਦਾਖਲ ਹੋਏ ਤਾਂ ਘਰ ਦਾ ਸਾਰਾ ਸਮਾਨ ਖਿਲਰਿਆ ਹੋਇਆ ਸੀ ਜਿਸਦੇ ਚਲਦੇ ਜਦ ਅਸੀਂ ਆਪਣੀਆਂ ਅਲਮਾਰੀਆਂ ਚੈੱਕ ਕੀਤੀਆਂ ਤਾਂ ਅਲਮਾਰੀ ਦੇ ਵਿੱਚ ਪਿਆ ਹੋਇਆ ਸੋਨਾ ਅਤੇ ਚਾਂਦੀ ਚੋਰੀ ਹੋ ਚੁੱਕਿਆ1
- ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਵੱਲੋਂ ਨਰਿੰਦਰ ਪੁਰਾ ਚੌਕੀ ਅੱਗੇ ਧਰਨਾ ਜਥੇਬੰਦੀ ਪਰਿਵਾਰ ਨੂੰ ਇੰਨਸਾਫ਼ ਦਬਾਉਣ ਲਈ ਕਰ ਰਹੀ ਹੈ ਸੰਘਰਸ਼1
- Post by New Granthi Singh Federation1
- ਕਿਸੇ ਹਸਪਤਾਲ ਵਿੱਚ ਜਾ ਕੇ ਆਪਣਾ ਇਲਾਜ ਕਰਵਾ ਸਕਦੇ ਹੋ ਜਿੱਥੇ ਮੁੱਖ ਮੰਤਰੀ ਦਾ ਇਲਾਜ ਹੁੰਦਾ ਹੈ1
- Post by Rakesh Kumar Bittu Mansa1