logo
Shuru
Apke Nagar Ki App…
  • Latest News
  • News
  • Politics
  • Elections
  • Viral
  • Astrology
  • Horoscope in Hindi
  • Horoscope in English
  • Latest Political News
logo
Shuru
Apke Nagar Ki App…

ਸੰਗਰੂਰ ਦੇ ਹੋਟਲ ਰੈਮਸਨਜ਼ ਕਰਾਊਨ ਵਿਖੇ ਰੀਜਨ-8 ਦਾ ਕਲੱਬ ਅਫ਼ਸਰਜ਼ ਸਕੂਲਿੰਗ ਪ੍ਰੋਗਰਾਮ ਸਫਲਤਾਪੂਰਵਕ ਆਯੋਜਿਤ ਕੀਤਾ ਗਿਆ, ਜਿਸ ਵਿੱਚ ਲਾਇਨ ਵਰ੍ਹਾ 2026-27 ਦੇ ਅਹੁਦੇਦਾਰਾਂ ਨੂੰ ਵਿਸ਼ੇਸ਼ ਟ੍ਰੇਨਿੰਗ ਦਿੱਤੀ ਗਈ। ਇਹ ਪ੍ਰੋਗਰਾਮ ਡਿਸਟ੍ਰਿਕਟ ਗਵਰਨਰ ਐਮ.ਜੇ.ਐਫ. ਲਾਇਨ ਅਜੈ ਗੋਇਲ ਦੇ ਦਿਸ਼ਾ-ਨਿਰਦੇਸ਼ਾਂ ਅਤੇ ਰੀਜਨ ਚੇਅਰਪਰਸਨ ਐਮ.ਜੇ.ਐਫ. ਲਾਇਨ ਕਰਨ ਗੋਇਲ ਦੀ ਅਗਵਾਈ ਹੇਠ ਕਰਵਾਇਆ ਗਿਆ। ਇਸ ਮਹੱਤਵਪੂਰਨ ਸਿਖਲਾਈ ਪ੍ਰੋਗਰਾਮ ਵਿੱਚ ਸੁਨਾਮ, ਸੰਗਰੂਰ, ਲਹਿਰਾਗਾਗਾ, ਦਿੜਬਾ, ਪਾਤੜਾਂ, ਘੱਗਾ ਸਮੇਤ ਹੋਰ ਵੱਖ-ਵੱਖ ਇਲਾਕਿਆਂ ਦੇ ਰੀਜਨ-8 ਦੇ 14 ਲਾਇਨਜ਼ ਕਲੱਬਾਂ ਨੇ ਸਰਗਰਮੀ ਨਾਲ ਭਾਗ ਲਿਆ। ਪ੍ਰੋਗਰਾਮ ਵਿੱਚ ਵੱਖ-ਵੱਖ ਕਲੱਬਾਂ ਦੇ ਪ੍ਰਧਾਨ, ਸਕੱਤਰ, ਖਜ਼ਾਨਚੀ, ਕਲੱਬ ਐਡਮਿਨਿਸਟ੍ਰੇਟਰ ਅਤੇ ਪੀ.ਆਰ.ਓ. ਸ਼ਾਮਲ ਹੋਏ। ਲੁਧਿਆਣਾ ਤੋਂ ਲਾਇਨ ਯੋਗੇਸ਼ ਸੋਨੀ ਅਤੇ ਮਾਲੇਰਕੋਟਲਾ ਤੋਂ ਲਾਇਨ ਅੰਕੁਰ ਜੈਨ ਨੇ ਬਤੌਰ ਟ੍ਰੇਨਰ ਕਲੱਬ ਅਹੁਦੇਦਾਰਾਂ ਨੂੰ ਉਨ੍ਹਾਂ ਦੇ ਅਧਿਕਾਰਾਂ, ਜ਼ਿੰਮੇਵਾਰੀਆਂ ਅਤੇ ਫਰਜ਼ਾਂ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ, ਜਿਸ ਦੀ ਹਾਜ਼ਰ ਮੈਂਬਰਾਂ ਵੱਲੋਂ ਕਾਫ਼ੀ ਸ਼ਲਾਘਾ ਕੀਤੀ ਗਈ। ਪਹਿਲੇ ਵਾਈਸ ਡਿਸਟ੍ਰਿਕਟ ਗਵਰਨਰ ਐਮ.ਜੇ.ਐਫ. ਲਾਇਨ ਨਰੇਸ਼ ਗੋਇਲ (ਲੁਧਿਆਣਾ) ਨੇ ਮੁੱਖ ਮਹਿਮਾਨ ਵਜੋਂ ਅਤੇ ਚੰਡੀਗੜ੍ਹ ਤੋਂ ਐਮ.ਜੇ.ਐਫ. ਲਾਇਨ ਸ਼ਸ਼ੀ ਕੁਮਾਰ ਰਾਣਾ ਤੇ ਲੁਧਿਆਣਾ ਤੋਂ ਲਾਇਨ ਮੁਕੇਸ਼ ਮਦਾਨ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ। ਪ੍ਰੋਗਰਾਮ ਨੂੰ ਸਫਲ ਬਣਾਉਣ ਵਿੱਚ ਡਿਪਟੀ ਡਿਸਟ੍ਰਿਕਟ ਗਵਰਨਰ ਐਮ.ਜੇ.ਐਫ. ਲਾਇਨ ਸੰਜੀਵ ਮੈਨਨ ਅਤੇ ਰੀਜਨ-8 ਦੇ ਜੋਨ ਚੇਅਰਪਰਸਨ ਲਾਇਨ ਰੋਹਿਤ ਗਰਗ, ਲਾਇਨ ਅੰਮ੍ਰਿਤ ਲਾਲ ਤੇ ਲਾਇਨ ਪਵਿਤਰ ਸਿੰਗਲਾ ਨੇ ਵੀ ਅਹਿਮ ਭੂਮਿਕਾ ਨਿਭਾਈ। ਇਸ ਦੇ ਨਾਲ ਹੀ ਲਾਇਨਜ਼ ਕਲੱਬ ਸੰਗਰੂਰ ਮੇਨ ਦੇ ਪ੍ਰਧਾਨ ਲਾਇਨ ਰਾਕੇਸ਼ ਸਿੰਗਲਾ ਅਤੇ ਰੀਜਨ ਸਕੱਤਰ ਲਾਇਨ ਰਾਜੀਵ ਸਿੰਗਲਾ ਨੇ ਸਾਰੇ ਪ੍ਰਬੰਧਾਂ ਦੀ ਜ਼ਿੰਮੇਵਾਰੀ ਬਾਖੂਬੀ ਨਿਭਾਈ। ਪ੍ਰੋਗਰਾਮ ਦੇ ਅੰਤ ਵਿੱਚ ਸਾਰੇ ਕਲੱਬਾਂ ਨੇ ਲਾਇਨਜ਼ ਇੰਟਰਨੈਸ਼ਨਲ ਦੇ ਇਸ ਸਾਲ ਦੇ ਥੀਮ "Build a Kinder Tomorrow" ਨੂੰ ਅਪਣਾਉਂਦਿਆਂ ਸਮਾਜ ਸੇਵਾ ਲਈ ਹੋਰ ਸਮਰਪਿਤ ਹੋ ਕੇ ਕੰਮ ਕਰਨ ਦਾ ਸੰਕਲਪ ਲਿਆ ਅਤੇ ਧੰਨਵਾਦ ਮਤਾ ਪੇਸ਼ ਕੀਤਾ ਗਿਆ।

7 hrs ago
user_Rajesh Kumar
Rajesh Kumar
Voice of people ਸੁਨਾਮ, ਸੰਗਰੂਰ, ਪੰਜਾਬ•
7 hrs ago
d77981df-d187-4737-a86e-3124e82ea181

ਸੰਗਰੂਰ ਦੇ ਹੋਟਲ ਰੈਮਸਨਜ਼ ਕਰਾਊਨ ਵਿਖੇ ਰੀਜਨ-8 ਦਾ ਕਲੱਬ ਅਫ਼ਸਰਜ਼ ਸਕੂਲਿੰਗ ਪ੍ਰੋਗਰਾਮ ਸਫਲਤਾਪੂਰਵਕ ਆਯੋਜਿਤ ਕੀਤਾ ਗਿਆ, ਜਿਸ ਵਿੱਚ ਲਾਇਨ ਵਰ੍ਹਾ 2026-27 ਦੇ ਅਹੁਦੇਦਾਰਾਂ ਨੂੰ ਵਿਸ਼ੇਸ਼ ਟ੍ਰੇਨਿੰਗ ਦਿੱਤੀ ਗਈ। ਇਹ ਪ੍ਰੋਗਰਾਮ ਡਿਸਟ੍ਰਿਕਟ ਗਵਰਨਰ ਐਮ.ਜੇ.ਐਫ. ਲਾਇਨ ਅਜੈ ਗੋਇਲ ਦੇ ਦਿਸ਼ਾ-ਨਿਰਦੇਸ਼ਾਂ ਅਤੇ ਰੀਜਨ ਚੇਅਰਪਰਸਨ ਐਮ.ਜੇ.ਐਫ. ਲਾਇਨ ਕਰਨ ਗੋਇਲ ਦੀ ਅਗਵਾਈ ਹੇਠ ਕਰਵਾਇਆ ਗਿਆ। ਇਸ ਮਹੱਤਵਪੂਰਨ ਸਿਖਲਾਈ ਪ੍ਰੋਗਰਾਮ ਵਿੱਚ ਸੁਨਾਮ, ਸੰਗਰੂਰ, ਲਹਿਰਾਗਾਗਾ, ਦਿੜਬਾ, ਪਾਤੜਾਂ, ਘੱਗਾ ਸਮੇਤ ਹੋਰ ਵੱਖ-ਵੱਖ ਇਲਾਕਿਆਂ ਦੇ ਰੀਜਨ-8 ਦੇ 14 ਲਾਇਨਜ਼ ਕਲੱਬਾਂ ਨੇ ਸਰਗਰਮੀ ਨਾਲ ਭਾਗ ਲਿਆ। ਪ੍ਰੋਗਰਾਮ ਵਿੱਚ ਵੱਖ-ਵੱਖ ਕਲੱਬਾਂ ਦੇ ਪ੍ਰਧਾਨ, ਸਕੱਤਰ, ਖਜ਼ਾਨਚੀ, ਕਲੱਬ ਐਡਮਿਨਿਸਟ੍ਰੇਟਰ ਅਤੇ ਪੀ.ਆਰ.ਓ. ਸ਼ਾਮਲ ਹੋਏ। ਲੁਧਿਆਣਾ ਤੋਂ ਲਾਇਨ ਯੋਗੇਸ਼ ਸੋਨੀ ਅਤੇ ਮਾਲੇਰਕੋਟਲਾ ਤੋਂ ਲਾਇਨ ਅੰਕੁਰ ਜੈਨ ਨੇ ਬਤੌਰ ਟ੍ਰੇਨਰ ਕਲੱਬ ਅਹੁਦੇਦਾਰਾਂ ਨੂੰ ਉਨ੍ਹਾਂ ਦੇ ਅਧਿਕਾਰਾਂ, ਜ਼ਿੰਮੇਵਾਰੀਆਂ ਅਤੇ ਫਰਜ਼ਾਂ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ, ਜਿਸ ਦੀ ਹਾਜ਼ਰ ਮੈਂਬਰਾਂ ਵੱਲੋਂ ਕਾਫ਼ੀ ਸ਼ਲਾਘਾ ਕੀਤੀ ਗਈ। ਪਹਿਲੇ

4df8cf36-0ef5-4b17-8151-313032f17007

ਵਾਈਸ ਡਿਸਟ੍ਰਿਕਟ ਗਵਰਨਰ ਐਮ.ਜੇ.ਐਫ. ਲਾਇਨ ਨਰੇਸ਼ ਗੋਇਲ (ਲੁਧਿਆਣਾ) ਨੇ ਮੁੱਖ ਮਹਿਮਾਨ ਵਜੋਂ ਅਤੇ ਚੰਡੀਗੜ੍ਹ ਤੋਂ ਐਮ.ਜੇ.ਐਫ. ਲਾਇਨ ਸ਼ਸ਼ੀ ਕੁਮਾਰ ਰਾਣਾ ਤੇ ਲੁਧਿਆਣਾ ਤੋਂ ਲਾਇਨ ਮੁਕੇਸ਼ ਮਦਾਨ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ। ਪ੍ਰੋਗਰਾਮ ਨੂੰ ਸਫਲ ਬਣਾਉਣ ਵਿੱਚ ਡਿਪਟੀ ਡਿਸਟ੍ਰਿਕਟ ਗਵਰਨਰ ਐਮ.ਜੇ.ਐਫ. ਲਾਇਨ ਸੰਜੀਵ ਮੈਨਨ ਅਤੇ ਰੀਜਨ-8 ਦੇ ਜੋਨ ਚੇਅਰਪਰਸਨ ਲਾਇਨ ਰੋਹਿਤ ਗਰਗ, ਲਾਇਨ ਅੰਮ੍ਰਿਤ ਲਾਲ ਤੇ ਲਾਇਨ ਪਵਿਤਰ ਸਿੰਗਲਾ ਨੇ ਵੀ ਅਹਿਮ ਭੂਮਿਕਾ ਨਿਭਾਈ। ਇਸ ਦੇ ਨਾਲ ਹੀ ਲਾਇਨਜ਼ ਕਲੱਬ ਸੰਗਰੂਰ ਮੇਨ ਦੇ ਪ੍ਰਧਾਨ ਲਾਇਨ ਰਾਕੇਸ਼ ਸਿੰਗਲਾ ਅਤੇ ਰੀਜਨ ਸਕੱਤਰ ਲਾਇਨ ਰਾਜੀਵ ਸਿੰਗਲਾ ਨੇ ਸਾਰੇ ਪ੍ਰਬੰਧਾਂ ਦੀ ਜ਼ਿੰਮੇਵਾਰੀ ਬਾਖੂਬੀ ਨਿਭਾਈ। ਪ੍ਰੋਗਰਾਮ ਦੇ ਅੰਤ ਵਿੱਚ ਸਾਰੇ ਕਲੱਬਾਂ ਨੇ ਲਾਇਨਜ਼ ਇੰਟਰਨੈਸ਼ਨਲ ਦੇ ਇਸ ਸਾਲ ਦੇ ਥੀਮ "Build a Kinder Tomorrow" ਨੂੰ ਅਪਣਾਉਂਦਿਆਂ ਸਮਾਜ ਸੇਵਾ ਲਈ ਹੋਰ ਸਮਰਪਿਤ ਹੋ ਕੇ ਕੰਮ ਕਰਨ ਦਾ ਸੰਕਲਪ ਲਿਆ ਅਤੇ ਧੰਨਵਾਦ ਮਤਾ ਪੇਸ਼ ਕੀਤਾ ਗਿਆ।

More news from Sangrur and nearby areas
  • ਸੁਨਾਮ ਦੀਆਂ ਕੱਚੈਰੀਆਂ ਅੰਦਰ ਸਥਿਤ ਸੇਵਾ ਕੇਂਦਰ ਵਿੱਚ ਬਿਜਲੀ ਸਪਲਾਈ ਬੰਦ ਹੋਣ ਅਤੇ ਜਨਰੇਟਰ ਦਾ ਡੀਜ਼ਲ ਖ਼ਤਮ ਹੋ ਜਾਣ ਕਾਰਨ ਸੋਮਵਾਰ ਨੂੰ ਕੰਮਕਾਜ ਪੂਰੀ ਤਰ੍ਹਾਂ ਪ੍ਰਭਾਵਿਤ ਰਿਹਾ। ਇੱਥੇ ਆਪਣੇ ਜ਼ਰੂਰੀ ਸਰਕਾਰੀ ਕੰਮ ਕਰਵਾਉਣ ਲਈ ਪਹੁੰਚੇ ਲੋਕਾਂ ਨੂੰ ਲੰਬੇ ਸਮੇਂ ਤੱਕ ਉਡੀਕ ਕਰਨੀ ਪਈ ਅਤੇ ਕਈਆਂ ਨੂੰ ਬਿਨਾਂ ਕੰਮ ਕਰਵਾਏ ਹੀ ਨਿਰਾਸ਼ ਹੋ ਕੇ ਵਾਪਸ ਮੁੜਨਾ ਪਿਆ। ਮੌਕੇ 'ਤੇ ਮੌਜੂਦ ਲੋਕਾਂ ਨੇ ਦੱਸਿਆ ਕਿ ਬਿਜਲੀ ਨਾ ਹੋਣ ਅਤੇ ਜਨਰੇਟਰ ਚਾਲੂ ਨਾ ਹੋ ਸਕਣ ਕਾਰਨ ਕੰਪਿਊਟਰ ਅਧਾਰਿਤ ਸੇਵਾਵਾਂ ਬੰਦ ਰਹੀਆਂ, ਜਿਸ ਨਾਲ ਸਰਟੀਫਿਕੇਟ, ਦਸਤਾਵੇਜ਼ ਅਤੇ ਹੋਰ ਆਨਲਾਈਨ ਸੇਵਾਵਾਂ ਬੁਰੀ ਤਰ੍ਹਾਂ ਪ੍ਰਭਾਵਿਤ ਹੋਈਆਂ। ਇਸ ਸਥਿਤੀ ਤੋਂ ਪਰੇਸ਼ਾਨ ਲੋਕਾਂ ਨੇ ਪ੍ਰਸ਼ਾਸਨ ਤੋਂ ਪੁਰਜ਼ੋਰ ਮੰਗ ਕੀਤੀ ਹੈ ਕਿ ਸੇਵਾ ਕੇਂਦਰ ਵਿੱਚ ਬਿਜਲੀ ਅਤੇ ਜਨਰੇਟਰ ਦੀ ਯੋਗ ਵਿਵਸਥਾ ਹਰ ਸਮੇਂ ਯਕੀਨੀ ਬਣਾਈ ਜਾਵੇ। ਲੋਕਾਂ ਦਾ ਕਹਿਣਾ ਹੈ ਕਿ ਅਜਿਹੇ ਪ੍ਰਬੰਧ ਕੀਤੇ ਜਾਣੇ ਚਾਹੀਦੇ ਹਨ ਤਾਂ ਜੋ ਆਮ ਜਨਤਾ ਨੂੰ ਅਜਿਹੀਆਂ ਗੰਭੀਰ ਮੁਸ਼ਕਲਾਂ ਦਾ ਸਾਹਮਣਾ ਨਾ ਕਰਨਾ ਪਵੇ ਅਤੇ ਸਰਕਾਰੀ ਸੇਵਾਵਾਂ ਬਿਨਾਂ ਕਿਸੇ ਰੁਕਾਵਟ ਦੇ ਨਿਰਵਿਘਨ ਜਾਰੀ ਰਹਿ ਸਕਣ।
    1
    ਸੁਨਾਮ ਦੀਆਂ ਕੱਚੈਰੀਆਂ ਅੰਦਰ ਸਥਿਤ ਸੇਵਾ ਕੇਂਦਰ ਵਿੱਚ ਬਿਜਲੀ ਸਪਲਾਈ ਬੰਦ ਹੋਣ ਅਤੇ ਜਨਰੇਟਰ ਦਾ ਡੀਜ਼ਲ ਖ਼ਤਮ ਹੋ ਜਾਣ ਕਾਰਨ ਸੋਮਵਾਰ ਨੂੰ ਕੰਮਕਾਜ ਪੂਰੀ ਤਰ੍ਹਾਂ ਪ੍ਰਭਾਵਿਤ ਰਿਹਾ। ਇੱਥੇ ਆਪਣੇ ਜ਼ਰੂਰੀ ਸਰਕਾਰੀ ਕੰਮ ਕਰਵਾਉਣ ਲਈ ਪਹੁੰਚੇ ਲੋਕਾਂ ਨੂੰ ਲੰਬੇ ਸਮੇਂ ਤੱਕ ਉਡੀਕ ਕਰਨੀ ਪਈ ਅਤੇ ਕਈਆਂ ਨੂੰ ਬਿਨਾਂ ਕੰਮ ਕਰਵਾਏ ਹੀ ਨਿਰਾਸ਼ ਹੋ ਕੇ ਵਾਪਸ ਮੁੜਨਾ ਪਿਆ। ਮੌਕੇ 'ਤੇ ਮੌਜੂਦ ਲੋਕਾਂ ਨੇ ਦੱਸਿਆ ਕਿ ਬਿਜਲੀ ਨਾ ਹੋਣ ਅਤੇ ਜਨਰੇਟਰ ਚਾਲੂ ਨਾ ਹੋ ਸਕਣ ਕਾਰਨ ਕੰਪਿਊਟਰ ਅਧਾਰਿਤ ਸੇਵਾਵਾਂ ਬੰਦ ਰਹੀਆਂ, ਜਿਸ ਨਾਲ ਸਰਟੀਫਿਕੇਟ, ਦਸਤਾਵੇਜ਼ ਅਤੇ ਹੋਰ ਆਨਲਾਈਨ ਸੇਵਾਵਾਂ ਬੁਰੀ ਤਰ੍ਹਾਂ ਪ੍ਰਭਾਵਿਤ ਹੋਈਆਂ।

ਇਸ ਸਥਿਤੀ ਤੋਂ ਪਰੇਸ਼ਾਨ ਲੋਕਾਂ ਨੇ ਪ੍ਰਸ਼ਾਸਨ ਤੋਂ ਪੁਰਜ਼ੋਰ ਮੰਗ ਕੀਤੀ ਹੈ ਕਿ ਸੇਵਾ ਕੇਂਦਰ ਵਿੱਚ ਬਿਜਲੀ ਅਤੇ ਜਨਰੇਟਰ ਦੀ ਯੋਗ ਵਿਵਸਥਾ ਹਰ ਸਮੇਂ ਯਕੀਨੀ ਬਣਾਈ ਜਾਵੇ। ਲੋਕਾਂ ਦਾ ਕਹਿਣਾ ਹੈ ਕਿ ਅਜਿਹੇ ਪ੍ਰਬੰਧ ਕੀਤੇ ਜਾਣੇ ਚਾਹੀਦੇ ਹਨ ਤਾਂ ਜੋ ਆਮ ਜਨਤਾ ਨੂੰ ਅਜਿਹੀਆਂ ਗੰਭੀਰ ਮੁਸ਼ਕਲਾਂ ਦਾ ਸਾਹਮਣਾ ਨਾ ਕਰਨਾ ਪਵੇ ਅਤੇ ਸਰਕਾਰੀ ਸੇਵਾਵਾਂ ਬਿਨਾਂ ਕਿਸੇ ਰੁਕਾਵਟ ਦੇ ਨਿਰਵਿਘਨ ਜਾਰੀ ਰਹਿ ਸਕਣ।
    user_Harmesh kumar
    Harmesh kumar
    Photographer Sunam, Sangrur•
    1 hr ago
  • ਬਰਨਾਲਾ ਜ਼ਿਲ੍ਹੇ ਦੇ ਪਿੰਡ ਫਰਵਾਹੀ ਵਿਖੇ 11 ਜੁਲਾਈ ਨੂੰ ਪੀਰ ਖਾਨੇ ਵਿੱਚ ਇੱਕ ਵਿਸ਼ਾਲ ਭੰਡਾਰਾ ਆਯੋਜਿਤ ਕੀਤਾ ਗਿਆ। ਇਸ ਸਮਾਗਮ ਵਿੱਚ ਗੁਲਾਬ ਸਿੱਧੂ ਵਰਗੇ ਕਈ ਕਲਾਕਾਰਾਂ ਨੇ ਪਹੁੰਚ ਕੇ ਆਪਣੀ ਹਾਜ਼ਰੀ ਲਗਵਾਈ। ਪਿੰਡ ਫਰਵਾਹੀ ਵਿਖੇ ਹੋਏ ਇਸ ਧਾਰਮਿਕ ਕਾਰਜ ਵਿੱਚ ਬਾਬਾ ਬਲਬੀਰ ਖਾਨ ਵੀ ਸ਼ਾਮਲ ਰਹੇ ਅਤੇ ਸ਼ਰਧਾਲੂਆਂ ਨੇ ਬੜੀ ਸ਼ਰਧਾ ਨਾਲ 'ਜੈ ਪੀਰਾਂ ਦੀ' ਆਖਦੇ ਹੋਏ ਆਪਣੀ ਸ਼ਰਧਾ ਪ੍ਰਗਟ ਕੀਤੀ।
    1
    ਬਰਨਾਲਾ ਜ਼ਿਲ੍ਹੇ ਦੇ ਪਿੰਡ ਫਰਵਾਹੀ ਵਿਖੇ 11 ਜੁਲਾਈ ਨੂੰ ਪੀਰ ਖਾਨੇ ਵਿੱਚ ਇੱਕ ਵਿਸ਼ਾਲ ਭੰਡਾਰਾ ਆਯੋਜਿਤ ਕੀਤਾ ਗਿਆ। ਇਸ ਸਮਾਗਮ ਵਿੱਚ ਗੁਲਾਬ ਸਿੱਧੂ ਵਰਗੇ ਕਈ ਕਲਾਕਾਰਾਂ ਨੇ ਪਹੁੰਚ ਕੇ ਆਪਣੀ ਹਾਜ਼ਰੀ ਲਗਵਾਈ। ਪਿੰਡ ਫਰਵਾਹੀ ਵਿਖੇ ਹੋਏ ਇਸ ਧਾਰਮਿਕ ਕਾਰਜ ਵਿੱਚ ਬਾਬਾ ਬਲਬੀਰ ਖਾਨ ਵੀ ਸ਼ਾਮਲ ਰਹੇ ਅਤੇ ਸ਼ਰਧਾਲੂਆਂ ਨੇ ਬੜੀ ਸ਼ਰਧਾ ਨਾਲ 'ਜੈ ਪੀਰਾਂ ਦੀ' ਆਖਦੇ ਹੋਏ ਆਪਣੀ ਸ਼ਰਧਾ ਪ੍ਰਗਟ ਕੀਤੀ।
    user_Jagga Singh
    Jagga Singh
    ਧੂਰੀ, ਸੰਗਰੂਰ, ਪੰਜਾਬ•
    20 min ago
  • ਫ਼ਤਿਹਗੜ੍ਹ ਸਾਹਿਬ ਜ਼ਿਲ੍ਹੇ ਵਿੱਚ ਪਿਛਲੇ ਕੁਝ ਦਿਨਾਂ ਤੋਂ ਹੋ ਰਹੀ ਰੁਕ-ਰੁਕ ਕੇ ਬਾਰਿਸ਼ ਕਿਸਾਨਾਂ ਲਈ ਬੇਹੱਦ ਲਾਭਦਾਇਕ ਸਾਬਤ ਹੋ ਰਹੀ ਹੈ। ਜ਼ਿਲ੍ਹਾ ਖੇਤੀਬਾੜੀ ਅਫ਼ਸਰ ਡਾ. ਜਗਦੇਵ ਸਿੰਘ ਨੇ ਦੱਸਿਆ ਕਿ ਇਹ ਮੌਸਮ ਮੌਜੂਦਾ ਫ਼ਸਲਾਂ ਲਈ ਇੱਕ ਵਰਦਾਨ ਦੀ ਤਰ੍ਹਾਂ ਹੈ। ਉਨ੍ਹਾਂ ਜਾਣਕਾਰੀ ਦਿੱਤੀ ਕਿ ਜ਼ਿਲ੍ਹੇ ਵਿੱਚ ਇਸ ਸਮੇਂ ਪਰਮਲ ਝੋਨੇ ਦੀ ਲਗਭਗ 90 ਫ਼ੀਸਦੀ ਲੁਆਈ (ਟ੍ਰਾਂਸਪਲਾਂਟਿੰਗ) ਦਾ ਕੰਮ ਮੁਕੰਮਲ ਹੋ ਚੁੱਕਾ ਹੈ ਅਤੇ ਆਉਣ ਵਾਲੇ ਦਿਨਾਂ ਵਿੱਚ ਬਾਸਮਤੀ ਦੀ ਬਜਾਈ ਵੀ ਸ਼ੁਰੂ ਕਰ ਦਿੱਤੀ ਜਾਵੇਗੀ। ਗੰਨੇ ਦੀ ਫ਼ਸਲ ਬਾਰੇ ਜਾਣਕਾਰੀ ਦਿੰਦਿਆਂ ਡਾ. ਜਗਦੇਵ ਸਿੰਘ ਨੇ ਦੱਸਿਆ ਕਿ ਗੰਨੇ ਦੀ ਬਜਾਈ ਪਹਿਲਾਂ ਹੀ ਕੀਤੀ ਜਾ ਚੁੱਕੀ ਹੈ ਅਤੇ ਇਸ ਮੀਂਹ ਦੇ ਪਾਣੀ ਨਾਲ ਇਹ ਫ਼ਸਲ ਖੂਬ ਵਧ-ਫੁੱਲ ਰਹੀ ਹੈ। ਇਸ ਦੌਰਾਨ ਉਨ੍ਹਾਂ ਕਿਸਾਨਾਂ ਨੂੰ ਇੱਕ ਵਿਸ਼ੇਸ਼ ਅਪੀਲ ਵੀ ਕੀਤੀ ਹੈ ਕਿ ਬਰਸਾਤ ਦੇ ਇਸ ਮੌਸਮ ਵਿੱਚ ਖੇਤਾਂ ਵਿੱਚ ਵਾਧੂ ਸਿੰਚਾਈ ਨਾ ਕੀਤੀ ਜਾਵੇ। ਕਿਸਾਨਾਂ ਨੂੰ ਲੋੜ ਮੁਤਾਬਕ ਹੀ ਪਾਣੀ ਦਾ ਪ੍ਰਬੰਧ ਰੱਖਣ ਦੀ ਸਲਾਹ ਦਿੱਤੀ ਗਈ ਹੈ ਤਾਂ ਜੋ ਫ਼ਸਲਾਂ ਨੂੰ ਕਿਸੇ ਵੀ ਤਰ੍ਹਾਂ ਦੇ ਨੁਕਸਾਨ ਤੋਂ ਬਚਾਇਆ ਜਾ ਸਕੇ।
    1
    ਫ਼ਤਿਹਗੜ੍ਹ ਸਾਹਿਬ ਜ਼ਿਲ੍ਹੇ ਵਿੱਚ ਪਿਛਲੇ ਕੁਝ ਦਿਨਾਂ ਤੋਂ ਹੋ ਰਹੀ ਰੁਕ-ਰੁਕ ਕੇ ਬਾਰਿਸ਼ ਕਿਸਾਨਾਂ ਲਈ ਬੇਹੱਦ ਲਾਭਦਾਇਕ ਸਾਬਤ ਹੋ ਰਹੀ ਹੈ। ਜ਼ਿਲ੍ਹਾ ਖੇਤੀਬਾੜੀ ਅਫ਼ਸਰ ਡਾ. ਜਗਦੇਵ ਸਿੰਘ ਨੇ ਦੱਸਿਆ ਕਿ ਇਹ ਮੌਸਮ ਮੌਜੂਦਾ ਫ਼ਸਲਾਂ ਲਈ ਇੱਕ ਵਰਦਾਨ ਦੀ ਤਰ੍ਹਾਂ ਹੈ। ਉਨ੍ਹਾਂ ਜਾਣਕਾਰੀ ਦਿੱਤੀ ਕਿ ਜ਼ਿਲ੍ਹੇ ਵਿੱਚ ਇਸ ਸਮੇਂ ਪਰਮਲ ਝੋਨੇ ਦੀ ਲਗਭਗ 90 ਫ਼ੀਸਦੀ ਲੁਆਈ (ਟ੍ਰਾਂਸਪਲਾਂਟਿੰਗ) ਦਾ ਕੰਮ ਮੁਕੰਮਲ ਹੋ ਚੁੱਕਾ ਹੈ ਅਤੇ ਆਉਣ ਵਾਲੇ ਦਿਨਾਂ ਵਿੱਚ ਬਾਸਮਤੀ ਦੀ ਬਜਾਈ ਵੀ ਸ਼ੁਰੂ ਕਰ ਦਿੱਤੀ ਜਾਵੇਗੀ।

ਗੰਨੇ ਦੀ ਫ਼ਸਲ ਬਾਰੇ ਜਾਣਕਾਰੀ ਦਿੰਦਿਆਂ ਡਾ. ਜਗਦੇਵ ਸਿੰਘ ਨੇ ਦੱਸਿਆ ਕਿ ਗੰਨੇ ਦੀ ਬਜਾਈ ਪਹਿਲਾਂ ਹੀ ਕੀਤੀ ਜਾ ਚੁੱਕੀ ਹੈ ਅਤੇ ਇਸ ਮੀਂਹ ਦੇ ਪਾਣੀ ਨਾਲ ਇਹ ਫ਼ਸਲ ਖੂਬ ਵਧ-ਫੁੱਲ ਰਹੀ ਹੈ। ਇਸ ਦੌਰਾਨ ਉਨ੍ਹਾਂ ਕਿਸਾਨਾਂ ਨੂੰ ਇੱਕ ਵਿਸ਼ੇਸ਼ ਅਪੀਲ ਵੀ ਕੀਤੀ ਹੈ ਕਿ ਬਰਸਾਤ ਦੇ ਇਸ ਮੌਸਮ ਵਿੱਚ ਖੇਤਾਂ ਵਿੱਚ ਵਾਧੂ ਸਿੰਚਾਈ ਨਾ ਕੀਤੀ ਜਾਵੇ। ਕਿਸਾਨਾਂ ਨੂੰ ਲੋੜ ਮੁਤਾਬਕ ਹੀ ਪਾਣੀ ਦਾ ਪ੍ਰਬੰਧ ਰੱਖਣ ਦੀ ਸਲਾਹ ਦਿੱਤੀ ਗਈ ਹੈ ਤਾਂ ਜੋ ਫ਼ਸਲਾਂ ਨੂੰ ਕਿਸੇ ਵੀ ਤਰ੍ਹਾਂ ਦੇ ਨੁਕਸਾਨ ਤੋਂ ਬਚਾਇਆ ਜਾ ਸਕੇ।
    user_Kajal
    Kajal
    ਫਤਿਹਗੜ੍ਹ ਸਾਹਿਬ, ਫਤਿਹਗੜ੍ਹ ਸਾਹਿਬ, ਪੰਜਾਬ•
    33 min ago
  • ਪਟਿਆਲਾ ਦੇ ਵਾਰਡ ਨੰਬਰ 32 ਵਿੱਚ ਪੰਜਾਬ ਸਰਕਾਰ ਦੀ 'ਮਾਵਾਂ-ਧੀਆਂ ਸਕੀਮ' ਨੂੰ ਕਾਮਯਾਬ ਬਣਾਉਣ ਲਈ ਸਖੀਆਂ ਵੱਲੋਂ ਵੱਡੇ ਪੱਧਰ 'ਤੇ ਫਾਰਮ ਭਰੇ ਗਏ। ਮਿਊਨਸੀਪਲ ਕੌਂਸਲਰ ਰਣਜੀਤ ਸਿੰਘ ਚੰਡੋਕ ਦੀ ਅਗਵਾਈ ਹੇਠ ਸਖੀਆਂ ਨੇ ਦਿਨ-ਰਾਤ ਇੱਕ ਕਰਕੇ ਘਰ-ਘਰ ਪਹੁੰਚ ਕੀਤੀ ਅਤੇ ਯੋਗ ਲਾਭਪਾਤਰੀਆਂ ਦੇ ਫਾਰਮ ਭਰ ਕੇ ਇਸ ਸਕੀਮ ਨੂੰ ਲੋਕਾਂ ਤੱਕ ਪਹੁੰਚਾਉਣ ਵਿੱਚ ਅਹਿਮ ਯੋਗਦਾਨ ਪਾਇਆ। ਇਸ ਸ਼ਾਨਦਾਰ ਕਾਰਗੁਜ਼ਾਰੀ ਤੋਂ ਬਾਅਦ ਆਯੋਜਿਤ ਇੱਕ ਸਮਾਗਮ ਦੌਰਾਨ ਫਾਰਮ ਭਰਨ ਵਾਲੀਆਂ ਸਖੀਆਂ ਨੇ ਕੌਂਸਲਰ ਰਣਜੀਤ ਸਿੰਘ ਚੰਡੋਕ ਨੂੰ ਸਨਮਾਨਿਤ ਕੀਤਾ। ਸਖੀਆਂ ਨੇ ਦੱਸਿਆ ਕਿ ਕੌਂਸਲਰ ਚੰਡੋਕ ਦੇ ਸਹਿਯੋਗ ਅਤੇ ਰਹਿਨੁਮਾਈ ਸਦਕਾ ਹੀ ਇਹ ਮੁਹਿੰਮ ਸਫਲ ਹੋ ਸਕੀ ਹੈ, ਜਿਸ ਨਾਲ ਵਾਰਡ ਦੇ ਵੱਧ ਤੋਂ ਵੱਧ ਯੋਗ ਪਰਿਵਾਰਾਂ ਤੱਕ ਸਕੀਮ ਦਾ ਲਾਭ ਪਹੁੰਚਿਆ। ਕੌਂਸਲਰ ਰਣਜੀਤ ਸਿੰਘ ਚੰਡੋਕ ਨੇ ਇਸ ਸਨਮਾਨ ਲਈ ਸਖੀਆਂ ਦਾ ਧੰਨਵਾਦ ਕਰਦਿਆਂ ਭਵਿੱਖ ਵਿੱਚ ਵੀ ਸਰਕਾਰੀ ਲੋਕ ਭਲਾਈ ਸਕੀਮਾਂ ਨੂੰ ਹਰ ਲੋੜਵੰਦ ਤੱਕ ਪਹੁੰਚਾਉਣ ਲਈ ਇਸੇ ਤਰ੍ਹਾਂ ਕੰਮ ਕਰਦੇ ਰਹਿਣ ਦਾ ਭਰੋਸਾ ਦਿੱਤਾ।
    2
    ਪਟਿਆਲਾ ਦੇ ਵਾਰਡ ਨੰਬਰ 32 ਵਿੱਚ ਪੰਜਾਬ ਸਰਕਾਰ ਦੀ 'ਮਾਵਾਂ-ਧੀਆਂ ਸਕੀਮ' ਨੂੰ ਕਾਮਯਾਬ ਬਣਾਉਣ ਲਈ ਸਖੀਆਂ ਵੱਲੋਂ ਵੱਡੇ ਪੱਧਰ 'ਤੇ ਫਾਰਮ ਭਰੇ ਗਏ। ਮਿਊਨਸੀਪਲ ਕੌਂਸਲਰ ਰਣਜੀਤ ਸਿੰਘ ਚੰਡੋਕ ਦੀ ਅਗਵਾਈ ਹੇਠ ਸਖੀਆਂ ਨੇ ਦਿਨ-ਰਾਤ ਇੱਕ ਕਰਕੇ ਘਰ-ਘਰ ਪਹੁੰਚ ਕੀਤੀ ਅਤੇ ਯੋਗ ਲਾਭਪਾਤਰੀਆਂ ਦੇ ਫਾਰਮ ਭਰ ਕੇ ਇਸ ਸਕੀਮ ਨੂੰ ਲੋਕਾਂ ਤੱਕ ਪਹੁੰਚਾਉਣ ਵਿੱਚ ਅਹਿਮ ਯੋਗਦਾਨ ਪਾਇਆ।

ਇਸ ਸ਼ਾਨਦਾਰ ਕਾਰਗੁਜ਼ਾਰੀ ਤੋਂ ਬਾਅਦ ਆਯੋਜਿਤ ਇੱਕ ਸਮਾਗਮ ਦੌਰਾਨ ਫਾਰਮ ਭਰਨ ਵਾਲੀਆਂ ਸਖੀਆਂ ਨੇ ਕੌਂਸਲਰ ਰਣਜੀਤ ਸਿੰਘ ਚੰਡੋਕ ਨੂੰ ਸਨਮਾਨਿਤ ਕੀਤਾ। ਸਖੀਆਂ ਨੇ ਦੱਸਿਆ ਕਿ ਕੌਂਸਲਰ ਚੰਡੋਕ ਦੇ ਸਹਿਯੋਗ ਅਤੇ ਰਹਿਨੁਮਾਈ ਸਦਕਾ ਹੀ ਇਹ ਮੁਹਿੰਮ ਸਫਲ ਹੋ ਸਕੀ ਹੈ, ਜਿਸ ਨਾਲ ਵਾਰਡ ਦੇ ਵੱਧ ਤੋਂ ਵੱਧ ਯੋਗ ਪਰਿਵਾਰਾਂ ਤੱਕ ਸਕੀਮ ਦਾ ਲਾਭ ਪਹੁੰਚਿਆ। ਕੌਂਸਲਰ ਰਣਜੀਤ ਸਿੰਘ ਚੰਡੋਕ ਨੇ ਇਸ ਸਨਮਾਨ ਲਈ ਸਖੀਆਂ ਦਾ ਧੰਨਵਾਦ ਕਰਦਿਆਂ ਭਵਿੱਖ ਵਿੱਚ ਵੀ ਸਰਕਾਰੀ ਲੋਕ ਭਲਾਈ ਸਕੀਮਾਂ ਨੂੰ ਹਰ ਲੋੜਵੰਦ ਤੱਕ ਪਹੁੰਚਾਉਣ ਲਈ ਇਸੇ ਤਰ੍ਹਾਂ ਕੰਮ ਕਰਦੇ ਰਹਿਣ ਦਾ ਭਰੋਸਾ ਦਿੱਤਾ।
    user_Jatinder kumar
    Jatinder kumar
    ਰਾਜਪੁਰਾ, ਪਟਿਆਲਾ, ਪੰਜਾਬ•
    54 min ago
  • ਲੁਧਿਆਣਾ ਦੇ ਪਿੰਡ ਗਿੱਲ ਵਿਖੇ 'ਸਤਲੁਜ' ਫਿਲਮ ਦਿਖਾਈ ਗਈ ਹੈ। ਇਸ ਫਿਲਮ ਨੂੰ ਦੇਖਣ ਲਈ ਕਾਫੀ ਭਾਰੀ ਗਿਣਤੀ ਵਿੱਚ ਪਿੰਡ ਦੇ ਵਾਸੀ ਇੱਕਠੇ ਹੋਏ।
    1
    ਲੁਧਿਆਣਾ ਦੇ ਪਿੰਡ ਗਿੱਲ ਵਿਖੇ 'ਸਤਲੁਜ' ਫਿਲਮ ਦਿਖਾਈ ਗਈ ਹੈ। ਇਸ ਫਿਲਮ ਨੂੰ ਦੇਖਣ ਲਈ ਕਾਫੀ ਭਾਰੀ ਗਿਣਤੀ ਵਿੱਚ ਪਿੰਡ ਦੇ ਵਾਸੀ ਇੱਕਠੇ ਹੋਏ।
    user_ਪੱਤਰਕਾਰ ਬੂਟਾ ਸਿੰਘ ਬੁਲਾਰਾ
    ਪੱਤਰਕਾਰ ਬੂਟਾ ਸਿੰਘ ਬੁਲਾਰਾ
    ਪੱਤਰਕਾਰ ਅਜੋਕਾ ਪੰਜਾਬ Ludhiana (West), Punjab•
    5 hrs ago
  • ਕਮੈਂਟ ਬਾਕਸ ਵਿੱਚ ਲਿੰਕ ਦਿੱਤਾ ਹੋਇਆ ਯੂਟੀਊਬ ਤੇ ਜਾ ਕੇ ਕਲਿੱਕ ਕਰੋ
    1
    ਕਮੈਂਟ ਬਾਕਸ ਵਿੱਚ ਲਿੰਕ ਦਿੱਤਾ ਹੋਇਆ ਯੂਟੀਊਬ ਤੇ ਜਾ ਕੇ ਕਲਿੱਕ ਕਰੋ
    user_SONA TV PUNJAB
    SONA TV PUNJAB
    Chef ਧਰਮਕੋਟ, ਮੋਗਾ, ਪੰਜਾਬ•
    14 hrs ago
  • ਸ਼੍ਰੀ ਸੰਗਮੇਸ਼ਵਰ ਮਹਾਂਦੇਵ ਅਰੁਣਾਏ ਚੈਰੀਟੇਬਲ ਸੁਸਾਇਟੀ ਅਤੇ ਸ਼੍ਰੀ ਬਾਲਾ ਜੀ ਟਰੱਸਟ ਸੁਨਾਮ ਵੱਲੋਂ ਤ੍ਰਯੋਦਸ਼ੀ ਮੇਲੇ ਦੇ ਮੌਕੇ 'ਤੇ ਸੁਨਾਮ ਵਾਲੀ ਧਰਮਸ਼ਾਲਾ (ਅਰੁਣਾਏ) ਵਿੱਚ ਇੱਕ ਵਿਸ਼ਾਲ ਭੰਡਾਰਾ ਲਗਾਇਆ ਗਿਆ। ਇਸ ਦੇ ਨਾਲ ਹੀ, ਇੱਥੇ ਮੋਬਾਈਲ ਹਸਪਤਾਲ ਵੈਨ ਦੇ ਮਾਧਿਅਮ ਰਾਹੀਂ 140ਵਾਂ ਮੈਡੀਕਲ ਕੈਂਪ ਵੀ ਆਯੋਜਿਤ ਕੀਤਾ ਗਿਆ।
    1
    ਸ਼੍ਰੀ ਸੰਗਮੇਸ਼ਵਰ ਮਹਾਂਦੇਵ ਅਰੁਣਾਏ ਚੈਰੀਟੇਬਲ ਸੁਸਾਇਟੀ ਅਤੇ ਸ਼੍ਰੀ ਬਾਲਾ ਜੀ ਟਰੱਸਟ ਸੁਨਾਮ ਵੱਲੋਂ ਤ੍ਰਯੋਦਸ਼ੀ ਮੇਲੇ ਦੇ ਮੌਕੇ 'ਤੇ ਸੁਨਾਮ ਵਾਲੀ ਧਰਮਸ਼ਾਲਾ (ਅਰੁਣਾਏ) ਵਿੱਚ ਇੱਕ ਵਿਸ਼ਾਲ ਭੰਡਾਰਾ ਲਗਾਇਆ ਗਿਆ। ਇਸ ਦੇ ਨਾਲ ਹੀ, ਇੱਥੇ ਮੋਬਾਈਲ ਹਸਪਤਾਲ ਵੈਨ ਦੇ ਮਾਧਿਅਮ ਰਾਹੀਂ 140ਵਾਂ ਮੈਡੀਕਲ ਕੈਂਪ ਵੀ ਆਯੋਜਿਤ ਕੀਤਾ ਗਿਆ।
    user_Harmesh kumar
    Harmesh kumar
    Photographer Sunam, Sangrur•
    2 hrs ago
  • ਲੁਧਿਆਣਾ ਦੇ ਸਤਲੁਜ ਪੁਲ ਉੱਪਰ ਸਿੱਖ ਪੰਥਕ ਜੱਥੇਬੰਦੀਆਂ ਵੱਲੋਂ ਜ਼ੋਰਦਾਰ ਪ੍ਰਦਰਸ਼ਨ ਕੀਤਾ ਗਿਆ ਹੈ। ਇਹ ਪ੍ਰਦਰਸ਼ਨ ਇੱਕ ਸ਼ਿਵ ਸੈਨਾ ਆਗੂ ਵੱਲੋਂ ਸਿੱਖ ਗੁਰੂਆਂ ਬਾਰੇ ਭੱਦੀ ਸ਼ਬਦਾਵਲੀ ਵਰਤੇ ਜਾਣ ਦੇ ਮਾਮਲੇ ਵਿੱਚ ਉਸਦੀ ਗ੍ਰਿਫ਼ਤਾਰੀ ਦੀ ਮੰਗ ਨੂੰ ਲੈ ਕੇ ਕੀਤਾ ਗਿਆ। ਪ੍ਰਦਰਸ਼ਨਕਾਰੀਆਂ ਵੱਲੋਂ ਇਸ ਮਾਮਲੇ ਵਿੱਚ ਦੋਸ਼ੀ ਸ਼ਿਵ ਸੈਨਾ ਆਗੂ ਦੇ ਖ਼ਿਲਾਫ਼ ਤੁਰੰਤ ਕਾਰਵਾਈ ਕਰਦੇ ਹੋਏ ਉਸਨੂੰ ਗ੍ਰਿਫ਼ਤਾਰ ਕਰਨ ਦੀ ਮੰਗ ਕੀਤੀ ਜਾ ਰਹੀ ਹੈ।
    1
    ਲੁਧਿਆਣਾ ਦੇ ਸਤਲੁਜ ਪੁਲ ਉੱਪਰ ਸਿੱਖ ਪੰਥਕ ਜੱਥੇਬੰਦੀਆਂ ਵੱਲੋਂ ਜ਼ੋਰਦਾਰ ਪ੍ਰਦਰਸ਼ਨ ਕੀਤਾ ਗਿਆ ਹੈ। ਇਹ ਪ੍ਰਦਰਸ਼ਨ ਇੱਕ ਸ਼ਿਵ ਸੈਨਾ ਆਗੂ ਵੱਲੋਂ ਸਿੱਖ ਗੁਰੂਆਂ ਬਾਰੇ ਭੱਦੀ ਸ਼ਬਦਾਵਲੀ ਵਰਤੇ ਜਾਣ ਦੇ ਮਾਮਲੇ ਵਿੱਚ ਉਸਦੀ ਗ੍ਰਿਫ਼ਤਾਰੀ ਦੀ ਮੰਗ ਨੂੰ ਲੈ ਕੇ ਕੀਤਾ ਗਿਆ। ਪ੍ਰਦਰਸ਼ਨਕਾਰੀਆਂ ਵੱਲੋਂ ਇਸ ਮਾਮਲੇ ਵਿੱਚ ਦੋਸ਼ੀ ਸ਼ਿਵ ਸੈਨਾ ਆਗੂ ਦੇ ਖ਼ਿਲਾਫ਼ ਤੁਰੰਤ ਕਾਰਵਾਈ ਕਰਦੇ ਹੋਏ ਉਸਨੂੰ ਗ੍ਰਿਫ਼ਤਾਰ ਕਰਨ ਦੀ ਮੰਗ ਕੀਤੀ ਜਾ ਰਹੀ ਹੈ।
    user_Varinder Mehta
    Varinder Mehta
    Journalist ਲੁਧਿਆਣਾ (ਪੱਛਮੀ), ਲੁਧਿਆਣਾ, ਪੰਜਾਬ•
    16 hrs ago
View latest news on Shuru App
Download_Android
  • Terms & Conditions
  • Career
  • Privacy Policy
  • Blogs
Shuru, a product of Close App Private Limited.