logo
Shuru
Apke Nagar Ki App…
  • Latest News
  • News
  • Politics
  • Elections
  • Viral
  • Astrology
  • Horoscope in Hindi
  • Horoscope in English
  • Latest Political News
logo
Shuru
Apke Nagar Ki App…

ਵਿਸਾਖੀ ਦਾ ਇਤਹਾਸਿਕ ਮਹੱਤਵ ,ਸੰਕਲਪ ਅਤੇ ਸਿਧਾਂਤ > ਜਦੋਂ ਵੀ ਸਾਲ ਦਾ ਚੱਕਰ ਮੁੜਕੇ ਵਿਸਾਖ ਦੇ ਮਹੀਨੇ ਚ ਪਰਵੇਸ਼ ਕਰਦਾ ਹੈ ਅਤੇ ਵਿਸਾਖੀ ਦਾ ਪਵਿੱਤਰ ਦਿਹਾੜਾ ਦਸਤਕ ਦਿੰਦਾ ਹੈ, ਤਦ ਸਿੱਖ ਮਨ ਆਪਣੇ ਆਪ ਹੀ 1699 ਦੀ ਉਸ ਇਤਿਹਾਸਕ ਘੜੀ ਵਿੱਚ ਲੀਨ ਹੋ ਜਾਂਦਾ ਹੈ,ਜਦੋ ਗੁਰੂ ਨੇ ਨਿਤਾਣੇ ਲਿਤਾੜੇ ਲੋਕਾਂ ਦੀ ਤਕਦੀਰ ਬਦਲੀ ਸੀ।ਇਹ ਉਹ ਸਮਾਂ ਸੀ ਜਦੋਂ ਗੁਰੂ ਗੋਬਿੰਦ ਸਿੰਘ ਜੀ ਨੇ ਅਨੰਦਪੁਰ ਸਾਹਿਬ ਦੀ ਧਰਤੀ ‘ਤੇ ਖੜ੍ਹ ਕੇ ਦੁਨੀਆਂ ਦੇ ਸਾਹਮਣੇ ਇਕ ਅਜਿਹੀ ਕੌਮ ਨੂੰ ਪਰਗਟ ਕੀਤਾ ਸੀ,ਜਿਹੜੀ ਤਲਵਾਰ ਦੀ ਧਾਰ ਚੋਂ ਪਰਗਟ ਹੋ ਕੇ “ਸਰਬਤ ਦਾ ਭਲੇ” ਦੀ ਹਾਮੀ ਬਣੀ।ਉਸ ਦਿਨ ਦਾ ਦ੍ਰਿਸ਼ ਅੱਜ ਦੇ ਦਿਨ ਆਕੇ ਸਿੱਖ ਮਨ ਮੰਦਰ ਦੇ ਅੰਦਰ ਜੀਉਂਦਾ ਹੋ ਜਾਂਦਾ ਹੈ। ਉਦੋਂ ਦਸਵੇਂ ਗੁਰੂ ਦੀ ਗਰਜਦੀ ਆਵਾਜ਼ ਦੇ ਨਾਲ ਸੰਗਤ ਵਿੱਚ ਛਨਾਟਾ ਛਾ ਗਿਆ ਹੋਵੇਗਾ,ਜਦੋਂ ਗੁਰੂ ਸਾਹਿਬ ਨੇ ਆਪਣੀ ਤਲਵਾਰ ਖਿੱਚ ਕੇ ਇੱਕ ਸਿਰ ਦੀ ਮੰਗ ਕੀਤੀ ਹੋਵੇਗੀ, ਤਦ ਸਮੇਂ ਦੀ ਸਾਹ ਲੈਣ ਦੀ ਤਾਕਤ ਵੀ ਠਹਿਰ ਗਈ ਹੋਵੇਗੀ। ਇਹ ਕੋਈ ਆਮ ਲਲਕਾਰ ਨਹੀਂ ਸੀ; ਇਹ ਇੱਕ ਕੌਮ ਦੀ ਆਜ਼ਮਾਇਸ਼ ਸੀ, ਇੱਕ ਅਜਿਹਾ ਇਮਤਿਹਾਨ ਜਿਸ ਵਿੱਚ ਡਰ, ਸੰਦੇਹ ਅਤੇ ਮੋਹ ਸਭ ਕੁਝ ਤੋਲਿਆ ਜਾ ਰਿਹਾ ਸੀ।ਇਸ ਮੌਕੇ ‘ਤੇ ਜਦੋਂ ਪਹਿਲਾ ਸਿੱਖ ਉੱਠਿਆ ਅਤੇ ਆਪਣੇ ਗੁਰੂ ਦੇ ਚਰਨਾਂ ਵਿੱਚ ਆਪਣਾ ਸੀਸ ਭੇਂਟ ਕੀਤਾ, ਉਹ ਸਿਰਫ਼ ਇੱਕ ਮਨੁੱਖ ਦੀ ਸ਼ਹਾਦਤ ਨਹੀਂ ਸੀ,ਉਹ ਇਤਿਹਾਸ ਦੇ ਨਵੇਂ ਅਧਿਆਇ ਦੀ ਸ਼ੁਰੂਆਤ ਸੀ। ਜਿਵੇਂ ਜਿਵੇਂ ਹੋਰ ਸਿੱਖ ਉੱਠਦੇ ਗਏ ਅਤੇ ਆਪਣੀ ਜਾਨ ਨਿਛਾਵਰ ਕਰਨ ਲਈ ਤਿਆਰ ਹੁੰਦੇ ਗਏ, ਉਸ ਵੇਲੇ ਅਕਾਲ ਪੁਰਖ ਦੀ ਰਜ਼ਾ ਵੀ ਇਸ ਪ੍ਰੇਮ ਅਤੇ ਭਗਤੀ ਨੂੰ ਨਮਸਕਾਰ ਕਰ ਰਹੀ ਹੋਵੇਗੀ।ਇਹ ਪੰਜ ਪਿਆਰੇ ਸਿਰਫ਼ ਵਿਅਕਤੀ ਨਹੀਂ ਸਨ; ਇਹ ਸਿੱਖੀ ਦੇ ਮੂਲ ਸਿਧਾਂਤਾਂ ਦੇ ਜੀਉਂਦੇ ਜਾਗਦੇ ਪ੍ਰਤੀਕ ਸਨ। ਇਸੇ ਘੜੀ ਨੇ ਸਾਬਤ ਕਰ ਦਿੱਤਾ ਕਿ ਇਹ ਕੌਮ ਡਰ ਚੋ ਪੈਦਾ ਨਹੀ ਹੋਈ ਸਗੋਂ ਪਿਆਰ, ਬਲੀਦਾਨ ਅਤੇ ਸੱਚ ਦੀ ਤਾਕਤ ਨਾਲ ਪਰਗਟ ਹੋਈ ਹੈ।ਇਹ ਸਾਰੀ ਪ੍ਰਕਿਰਿਆ ਕੋਈ ਧਾਰਮਿਕ ਰਸਮ ਨਹੀਂ ਸੀ, ਇਹ ਇੱਕ ਡੂੰਘੀ ਫਿਲਾਸਫੀ ਦਾ ਪ੍ਰਗਟਾਵਾ ਸੀ। ਸਿੱਖ ਪੰਥ ਦੇ ਸੰਸਥਾਪਕ, ਪਹਿਲੇ ਗੁਰੂ ਨਾਨਕ ਦੇਵ ਜੀ ਵੱਲੋਂ ਰੱਖੀ ਗਈ ਬੁਨਿਆਦ ਨੂੰ ਦਸਵੇਂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਸੰਪੂਰਨਤਾ ਤੱਕ ਪਹੁੰਚਾਇਆ ਸੀ। ਗੁਰੂ ਨਾਨਕ ਸਾਹਿਬ ਨੇ ਜੋ ਬਰਾਬਰੀ, ਸੱਚ ਅਤੇ ਨਿਆਂ ਦਾ ਬੀਜ ਬੀਜਿਆ ਸੀ ਉਹ ਖਾਲਸਾ ਰੂਪ ਵਿੱਚ ਇੱਕ ਪੂਰੇ ਦਰੱਖ਼ਤ ਵਜੋਂ ਖਿੜਿਆ ਅਤੇ ਪ੍ਰਵਾਨ ਚੜ੍ਹਿਆ। ਖਾਲਸਾ ਸਾਜਨਾ ਦੀ ਇਹ ਘੜੀ ਦੁਨੀਆਂ ਦੇ ਇਤਿਹਾਸ ਵਿੱਚ ਇਕ ਵਿਲੱਖਣ ਘਟਨਾ ਹੈ। ਅਜਿਹੀ ਉਦਾਹਰਨ ਦੁਨੀਆਂ ਦੇ ਇਤਿਹਾਸ ਵਿੱਚ ਕਿਤੇ ਨਹੀਂ ਮਿਲ ਸਕਦੀ, ਜਿੱਥੇ ਗੁਰੂ ਮਿਆਨ ਚੋ ਤਲਵਾਰ ਖਿੱਚ ਕੇ ਆਪਣੇ ਸਿੱਖਾਂ ਤੋਂ ਸਿਰ ਮੰਗੇ ਅਤੇ ਸਿੱਖ ਖੁਸ਼ੀ-ਖੁਸ਼ੀ ਆਪਣੇ ਆਪ ਨੂੰ ਕੁਰਬਾਨ ਕਰਨ ਲਈ ਹੱਥ ਜੋੜ ਕੇ ਖੜ ਜਾਣ।ਇਹ ਸਿਰਫ਼ ਅਧਿਆਤਮਿਕ ਉੱਚਾਈ ਨਹੀਂ ਸੀ, ਇਹ ਗੁਰੂ ਅਤੇ ਸਿੱਖ ਦੇ ਆਪਸੀ ਪ੍ਰੇਮ ਅਤੇ ਭਰੋਸ਼ੇ ਦੀ ਮਿਸਾਲ ਸੀ।ਇਸੇ ਦਿਨ ਖਾਲਸਾ ਪੰਥ ਦੀ ਸਿਰਜਣਾ ਹੋਈ,ਇੱਕ ਅਜਿਹੀ ਕੌਮ ਜੋ ਜਾਤ-ਪਾਤ, ਉੱਚ-ਨੀਚ, ਧਰਮ ਅਤੇ ਵਰਗ ਦੇ ਸਾਰੇ ਭੇਦਾਂ ਤੋਂ ਉਪਰ ਹੈ। ਅਮ੍ਰਿਤ ਪਾਨ ਕਰਨ ਦੀ ਮਰਯਾਦਾ ਰਾਹੀਂ ਗੁਰੂ ਸਾਹਿਬ ਨੇ ਇਹ ਸਾਬਤ ਕੀਤਾ ਕਿ ਜਦ ਤੱਕ ਮਨੁੱਖ ਆਪਣੇ ਅੰਦਰੋਂ ਭੇਦਭਾਵ ਨੂੰ ਖਤਮ ਨਹੀਂ ਕਰਦਾ, ਉਹ ਸੱਚੇ ਅਰਥਾਂ ਵਿੱਚ ਖਾਲਸਾ ਨਹੀਂ ਬਣ ਸਕਦਾ। ਇੱਕੋ ਵਾਟੇ ਵਿੱਚੋਂ ਅਮ੍ਰਿਤ ਛਕਣਾ, ਸਿਰਫ਼ ਇੱਕ ਰਸਮ ਨਹੀਂ ਬਲਕਿ ਇਹ ਊਚ ਨੀਚ ਤੋ ਉਪਰ, ਸਮਾਨਤਾ ਦੀ ਸ਼ਿਖਰ ਹੈ।ਸਿੰਘ ਜਾਂ ਖਾਲਸਾ ਸਿਰਫ਼ ਇੱਕ ਧਾਰਮਿਕ ਪਹਿਚਾਣ ਹੀ ਨਹੀਂ, ਸਗੋਂ ਦੁਨੀਆਂ ਤੋ ਵੱਖਰੀ ਇੱਕ ਅਜਿਹੀ ਨਿਆਰੀ ਨਿਰਾਲੀ ਜੀਵਨ ਸ਼ੈਲੀ ਹੈ,ਜਿੱਥੇ ਸੱਚ, ਨਿਆਂ ਅਤੇ ਬਰਾਬਰਤਾ ਨੂੰ ਧਰਮ ਦੇ ਸਿਧਾਂਤ ਵਜੋ ਜੀਵਿਆ ਜਾਂਦਾ ਹੈ। ਇਹ ਵੀ ਗੁਰੂ ਦੀ ਕਲਾ ਅਤੇ ਬਖਸ਼ਿਸ਼ ਹੈ ਕਿ ਤਲਵਾਰ ਚੋ ਪਰਗਟ ਹੋਣ ਦੇ ਬਾਵਜੂਦ ਵੀ ਖਾਲਸਾ ਹਮੇਸ਼ਾ ਆਪਣੇ ਨਿੱਤਨੇਮ ਵਿੱਚ “ਸਰਬਤ ਦੇ ਭਲੇ” ਦੀ ਅਰਦਾਸ ਕਰਦਾ ਹੈ।ਪਰ ਜਦੋਂ ਅੱਜ ਦੇ ਸਮੇਂ ਵੱਲ ਦੇਖਦੇ ਹਾਂ, ਤਦ ਇੱਕ ਕਸਕ ਮਹਿਸੂਸ ਹੁੰਦੀ ਹੈ। ਉਹ ਕੌਮ ਜਿਸਦੇ ਇਤਿਹਾਸ ਵਿੱਚ ਸ਼ਹਾਦਤਾਂ ਦੀ ਲੰਮੀ ਚੌੜੀ ਵਿਆਖਿਆ ਹੈ,ਮੌਜੂਦਾ ਦੌਰ ਵਿੱਚ ਵੀ ਸ਼ਹਾਦਤਾਂ ਦਾ ਜਜ਼ਬਾ ਹੋਣ ਦੇ ਬਾਵਜੂਦ ਕਮਜ਼ੋਰ ਦਿਖਾਈ ਦੇ ਰਹੀ ਹੈ। ਨੌਜਵਾਨ ਪੀੜ੍ਹੀ ਆਪਣੀ ਪਹਿਚਾਣ ਤੋਂ ਦੂਰ ਹੋ ਰਹੀ ਹੈ, ਨਸ਼ਿਆਂ ਦੀ ਲਪੇਟ ਵਿੱਚ ਆ ਰਹੀ ਹੈ, ਅਤੇ ਆਪਣੇ ਮਹਾਨ ਇਤਿਹਾਸ ਤੋਂ ਅਣਜਾਣ ਬਣਦੀ ਜਾ ਰਹੀ ਹੈ।ਇਹ ਸਿਰਫ਼ ਇਕ ਸੰਜੋਗ ਨਹੀਂ, ਸਗੋਂ ਇਕ ਸੋਚੀ ਸਮਝੀ ਯੋਜਨਾ ਦਾ ਨਤੀਜਾ ਹੈ,ਜਿਸ ਨੂੰ ਸਮਝਣ ਦੀ ਲੋੜ ਹੈ।ਵਿਸਾਖੀ ਵਰਗੇ ਪਵਿੱਤਰ ਅਤੇ ਅਲੌਕਿਕ ਦਿਹਾੜੇ ਨੂੰ ਹੌਲੀ-ਹੌਲੀ ਇੱਕ ਖੇਤੀਬਾੜੀ ਦੇ ਤਿਉਹਾਰ ਤੱਕ ਸੀਮਿਤ ਕਰ ਦਿੱਤਾ ਗਿਆ ਹੈ। ਸਕੂਲੀ ਕਿਤਾਬਾਂ ਵਿੱਚ ਕਣਕਾਂ ਦੀ ਰੁੱਤ ਦੇ ਮੇਲੇ ਦਾ ਜ਼ਿਕਰ ਤਾਂ ਮਿਲਦਾ ਹੈ, ਪਰ ਖਾਲਸਾ ਸਾਜਨਾ ਦਾ ਇਤਿਹਾਸ ਕਿਤੇ ਗੁੰਮ ਹੋ ਜਾਂਦਾ ਹੈ। ਕੀ ਸਿੱਖ ਸਿਰਫ਼ ਸਮਾਗਮਾਂ ਅਤੇ ਮੇਲਿਆਂ ਤੱਕ ਹੀ ਸੀਮਿਤ ਹੋ ਗਏ ਹਨ ਜਾਂ ਉਸ ਅਸਲ ਮਕਸਦ ਨੂੰ ਵੀ ਸਮਝਦੇ ਹਨ ਜਿਸ ਲਈ ਇਹ ਕੌਮ ਸਿਰਜੀ ਗਈ ਸੀ ? ਇਹ ਸਵਾਲ ਸਵੈ ਪੜਚੋਲ ਦੀ ਮੰਗ ਕਰਦਾ ਹੈ। ਇਹ ਵੀ ਸੱਚ ਹੈ ਕਿ ਅੱਜ ਸਿੱਖ ਸਮਾਜ ਵਿੱਚ ਵੰਡਾਂ ਵਧ ਰਹੀਆਂ ਹਨ,ਆਪਸੀ ਧੜੇਬੰਦੀਆਂ ਅਤੇ ਨਿੱਜੀ ਲੋਭ ਲਾਲਾਸਾਵਾਂ ਨੇ ਸਿੱਖ ਏਕਤਾ ਨੂੰ ਕਮਜ਼ੋਰ ਕੀਤਾ ਹੈ। ਗੁਰੂ ਸਾਹਿਬ ਨੇ ਜਿਸ ਜਾਤ ਪਾਤ ਦੀ ਨਾ ਬਰਾਬਰੀ ਨੂੰ ਖਤਮ ਕੀਤਾ ਸੀ, ਅੱਜ ਉਹ ਮੁੜ ਸ਼ਿਖਰਾਂ ਤੇ ਹੈ। ਸਿੱਖ ਕੌਂਮ ਜਾਤੀ ਵੰਡ ਦੀ ਦਲਦਲ ਵਿੱਚ ਦੁਵਾਰਾ ਗਲ਼ੇ ਤੱਕ ਧੱਸ ਚੁੱਕੀ ਹੈ। ਸਾਨੂੰ ਆਪਣੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਬਚਾਉਣ ਲਈ ਆਪਣੇ ਇਤਿਹਾਸ ਨਾਲ ਜੋੜਨਾ ਹੋਵੇਗਾ ਅਤੇ ਉਹਨਾਂ ਵਿੱਚ ਉਹੀ ਜਜ਼ਬਾ ਪੈਦਾ ਕਰਨਾ ਹੋਵੇਗਾ,ਜੋ ਭਾਈ ਦਇਆ ਸਿੰਘ ਜੀ,ਭਾਈ ਧਰਮ ਸਿੰਘ ਜੀ,ਭਾਈ ਹਿੰਮਤ ਸਿੰਘ ਜੀ,ਭਾਈ ਮੋਹਕਮ ਸਿੰਘ ਜੀ ਅਤੇ ਭਾਈ ਸਾਹਿਬ ਸਿੰਘ ਜੀ ਵਿੱਚ ਸੀ,ਜਿੰਨਾਂ ਨੇ ਗੁਰੂ ਸਾਹਿਬ ਅੱਗੇ ਸੀਸ ਅਰਪਨ ਕਰਕੇ ਗੁਰੂ ਪ੍ਰਤੀ ਸਿੱਖ ਦੀ ਸ਼ਰਧਾ ਅਤੇ ਸਮੱਰਪਣ ਭਾਵਨਾ ਦਾ ਅਜਿਹਾ ਇਜ਼ਹਾਰ ਕੀਤਾ,ਕਿ ਤਾਜਦਾਰਾਂ ਦੇ ਤਖਤਾਂ ਨੂੰ ਕੰਬਣੀਆਂ ਛਿੜ ਗਈਆਂ।ਸੋ ਕੌਂਮ ਦੇ ਵਡੇਰੇ ਹਿਤਾਂ ਦੇ ਸੰਦਰਭ ਵਿੱਚ ਪੰਥਕ ਧਿਰਾਂ ਨੂੰ ਵੀ ਆਪਣੀਆਂ ਛੋਟੀਆਂ-ਛੋਟੀਆਂ ਲੜਾਈਆਂ ਛੱਡ ਕੇ ਇਕੱਠੇ ਹੋਣਾ ਪਵੇਗਾ। ਜੇ ਸਾਰੀਆਂ ਧਿਰਾਂ ਇੱਕ ਕੇਸਰੀ ਨਿਸ਼ਾਨ ਸਾਹਿਬ ਹੇਠ ਇਕੱਠੀਆਂ ਹੋ ਜਾਣ, ਤਾਂ ਕੋਈ ਵੀ ਤਾਕਤ ਪੰਜਾਬ ਤੇ ਰਾਜ ਕਰਨ ਦਾ ਸੁਪਨਾ ਵੀ ਨਹੀ ਲੈ ਸਕਦੀ,ਪਰ ਅਫਸੋਸ ਇਸ ਗੱਲ ਦਾ ਹੈ ਕਿ ਕੌਂਮ ਦੇ ਰਾਜਨੀਤਕ ਆਗੂ ਆਪਣਿਆਂ ਨਾਲਂ ਸਿਰ ਜੋੜ ਕੇ ਬੈਠਣ ਦੀ ਬਜਾਏ ਬੇਗਾਨਿਆਂ ਦੇ ਪੈਰਾਂ ਚ ਬੈਠਣ ਨੂੰ ਤਰਜੀਹ ਦੇਣ ਲੱਗੇ ਹਨ,ਜਿਸ ਕਰਕੇ ਕੌਂਮ ਦੁਸ਼ਵਾਰੀਆਂ ਝੱਲ ਰਹੀ ਹੈ। ਵਿਸਾਖੀ ਦੇ ਪਵਿੱਤਰ ਦਿਹਾੜੇ ਨੂੰ ਜਿਸ ਸ਼ਿੱਦਤ ਨਾਲ ਮਨਾਇਆ ਜਾਂਦਾ ਹੈ,ਉਸ ਦਿਹਾੜੇ ਦੇ ਸੰਕਲਪ ਨੂੰ ਵੀ ਉਸ ਸ਼ਿੱਦਤ ਨਾਲ ਜੀਵਨ ਵਿੱਚ ਧਾਰਨ ਕਰਨਾ ਹੋਵੇਗਾ ਅਤੇ ਇਹ ਅਹਿਦ ਕਰਨਾ ਹੋਵੇਗਾ ਕਿ ਵਿਸਾਖੀ ਸਿਰਫ਼ ਇੱਕ ਤਿਉਹਾਰ ਨਹੀਂ,ਬਲਕਿ ਇਹ ਇੱਕ ਅਜਿਹੇ ਧਾਰਮਿਕ ਅਤੇ ਰਾਜਸੀ ਇਨਕਲਾਬ ਦੀ ਯਾਦ ਹੈ, ਜਿਸ ਨੇ ਦੁਨੀਆਂ ਦੇ ਨਕਸ਼ੇ ਨੂੰ ਬਦਲ ਦਿੱਤਾ ਸੀ। ਇਸ ਦਿਹਾੜੇ ਦੀ ਇਤਿਹਾਸਿਕ ਮਹੱਤਤਾ ਦੀ ਸੋਝੀ ਕੌਂਮ ਦੇ ਬੱਚੇ ਬੱਚੇ ਨੂੰ ਹੋਣੀ ਚਾਹੀਂਦੀ ਹੈ ਕਿ ਅਸੀਂ ਕਿਸ ਵਿਰਾਸਤ ਦੇ ਵਾਰਸ ਹਾਂ ਅਤੇ ਸਾਡੀ ਜ਼ਿੰਮੇਵਾਰੀ ਕੀ ਹੈ। ਸੋ ਮੌਜੂਦਾ ਹਾਲਾਤਾਂ ਦੇ ਸੰਦਰਭ ਵਿੱਚ ਇਹ ਬੇਹੱਦ ਜਰੂਰੀ ਹੈ ਕਿ ਸਿੱਖ ਜੁਆਨੀ ਆਪਣੇ ਸ਼ਾਨਾਂਮੱਤੇ ਇਤਿਹਾਸ ਦੇ ਮਹੱਤਵ,ਸੰਕਲਪ ਅਤੇ ਗੁਰ ਸਿਧਾਂਤ ਨੂੰ ਜਾਣੇ ਅਤੇ ਉਸਨੂੰ ਜੀਵੇ। • ਲੇਖਕ :-ਬਘੇਲ ਸਿੰਘ ਧਾਲੀਵਾਲ • 99142-58142. ਪੇਸਕਸ: -- ਗੁਰਜੀਤ ਸਿੰਘ ਖੁੱਡੀ -98725-45131.

12 hrs ago
user_GURJIT SINGH KHUDDI
GURJIT SINGH KHUDDI
Press advisory ਬਰਨਾਲਾ, ਬਰਨਾਲਾ, ਪੰਜਾਬ•
12 hrs ago
1c17dd6b-e8e8-42ee-ab48-7e5bbc651df6

More news from ਪੰਜਾਬ and nearby areas
  • Post by Kashmir singh
    1
    Post by Kashmir singh
    user_Kashmir singh
    Kashmir singh
    ਨਿਹਾਲ ਸਿੰਘਵਾਲਾ, ਮੋਗਾ, ਪੰਜਾਬ•
    8 hrs ago
  • 🙏 **ਧੰਨਵਾਦ PUDA (ਪੁੱਡਾ)** 🙏 ਮੈਂ **ਸੰਦੀਪ ਸਿੰਗਲਾ**, **ਪੁੱਡਾ (Punjab Urban Development Authority)** ਦਾ ਦਿਲੋਂ ਧੰਨਵਾਦ ਕਰਦਾ ਹਾਂ, ਜਿਨ੍ਹਾਂ ਨੇ **ਤਾਜਪੁਰ ਰੋਡ, ਲੁਧਿਆਣਾ ’ਤੇ ਸਥਿਤ ਪੁੱਡਾ ਦੀ ਮਲਕੀਅਤ ਵਾਲੇ ਪਲਾਟ ’ਤੇ ਗੈਰ ਕਾਨੂੰਨੀ ਤਰੀਕੇ ਨਾਲ ਸ਼ਿਵ ਸ਼ਕਤੀ ਮੰਦਰ**, ਬਣਾਇਆ ਗਿਆ ਸੀ, ਜਿੱਥੇ ਮੰਦਰ ਦੀ ਆੜ ਵਿੱਚ ਨਸ਼ੇ ਦਾ ਵੀ ਵਪਾਰ ਹੁੰਦਾ ਸੀ, ਸਬੰਧੀ ਦਿੱਤੀ ਗਈ ਮੇਰੀ ਦਰਖ਼ਾਸਤ ’ਤੇ ਤੁਰੰਤ ਕਾਰਵਾਈ ਕਰਦੇ ਹੋਏ ਮਾਮਲੇ ਨੂੰ ਗੰਭੀਰਤਾ ਨਾਲ ਲਿਆ, ਮੌਕੇ ਦੀ ਜਾਂਚ ਕੀਤੀ ਅਤੇ ਸਬੰਧਿਤ ਪੱਖ ਨੂੰ ਸਖ਼ਤ ਨੋਟਿਸ ਜਾਰੀ ਕੀਤਾ। ਇਹ ਕਦਮ ਨਾ ਸਿਰਫ਼ ਕਾਨੂੰਨ ਦੀ ਰੱਖਿਆ ਹੈ, ਸਗੋਂ ਇਲਾਕੇ ਵਿੱਚ ਅਮਨ-ਕਾਨੂੰਨ ਅਤੇ ਸੁਰੱਖਿਆ ਬਣਾਈ ਰੱਖਣ ਵੱਲ ਇੱਕ ਵੱਡਾ ਯੋਗਦਾਨ ਹੈ। ਅਸੀਂ ਉਮੀਦ ਕਰਦੇ ਹਾਂ ਕਿ ਅਗਲੇ ਪੜਾਅ ’ਚ ਵੀ ਇਸ ਮਾਮਲੇ ਨੂੰ ਕਾਨੂੰਨੀ ਪ੍ਰਕਿਰਿਆ ਅਨੁਸਾਰ ਅੰਤ ਤੱਕ ਲਿਆਂਦਾ ਜਾਵੇਗਾ ਅਤੇ ਇਲਾਕਾ ਵਾਸੀਆਂ ਨੂੰ ਪੂਰਾ ਇਨਸਾਫ਼ ਮਿਲੇਗਾ। ਕਾਂਗਰਸ ਪਾਰਟੀ ਸਾਬਕਾ ਐਮਐਲਏ ਦੇ ਨਾਲ ਰਲ ਕੇ ਕੁਝ ਵਰਕਰਾਂ ਵਲੋਂ ਕਿੱਤਾ ਗਿਆ ਸੀ ਨਜਾਇਜ਼ ਕਬਜ਼ਾ ਕੀ ਸਰਕਾਰ ਇਮਾਨਦਾਰੀ ਨਾਲ ਕੰਮ ਕਰੂਗੀ। ਕੀ ਪੁੱਡਾ ਗਲਾਡਾ ਆਪਣੀ ਮਾਲਕੀ ਵਾਲੀ ਜਗ੍ਹਾ ਛੜਾ ਪਾਉਗੀ ਕਾਂਗਰਸ ਪਾਰਟੀ ਤੋਂ ਕਾਂਗਰਸ ਪਾਰਟੀ ਵੱਲੋਂ ਕੀਤਾ ਗਿਆ ਸੀ ਅਰਬਾਂ ਖਰਬਾਂ ਦੀ ਜਗ੍ਹਾ ਤੇ ਨਜਾਇਜ਼ ਕਬਜ਼ਾ ਹੋਰ ਪਤਾ ਨਹੀਂ ਕਿੰਨੀ ਜਗ੍ਹਾ ਇਹਨਾਂ ਨੇ ਕਬਜ਼ੇ ਚ ਲੈ ਰੱਖੀ ਹੋਊ ਇਸਦੀ ਸਰਕਾਰ ਨੂੰ ਇਨਕਾਰੀ ਕਰਨੀ ਚਾਹੀਦੀ ਹੈ **PUDA – ਇਨਸਾਫ਼, ਕਾਨੂੰਨ ਅਤੇ ਲੋਕਾਂ ਦੇ ਹੱਕਾਂ ਦੀ ਰੱਖਿਆ ਲਈ ਤੁਹਾਡਾ ਸਾਥ ਸਲਾਹਯੋਗ ਹੈ।** #ਧੰਨਵਾਦPUDA #ਤਾਜਪੁਰਰੋਡ #ਲੁਧਿਆਣਾ #ਸ਼ਿਵਸ਼ਕਤੀਮੰਦਰ #ਇਨਸਾਫ਼ #ਕਾਨੂੰਨਦੀਰੱਖਿਆ #ਇਲਾਕਾਵਾਸੀ # ---
    4
    🙏 **ਧੰਨਵਾਦ PUDA (ਪੁੱਡਾ)** 🙏
ਮੈਂ **ਸੰਦੀਪ ਸਿੰਗਲਾ**, **ਪੁੱਡਾ (Punjab Urban Development Authority)** ਦਾ ਦਿਲੋਂ ਧੰਨਵਾਦ ਕਰਦਾ ਹਾਂ,  ਜਿਨ੍ਹਾਂ ਨੇ **ਤਾਜਪੁਰ ਰੋਡ, ਲੁਧਿਆਣਾ ’ਤੇ ਸਥਿਤ ਪੁੱਡਾ ਦੀ ਮਲਕੀਅਤ ਵਾਲੇ  ਪਲਾਟ ’ਤੇ ਗੈਰ ਕਾਨੂੰਨੀ ਤਰੀਕੇ ਨਾਲ  ਸ਼ਿਵ ਸ਼ਕਤੀ ਮੰਦਰ**, ਬਣਾਇਆ ਗਿਆ ਸੀ, ਜਿੱਥੇ ਮੰਦਰ ਦੀ ਆੜ ਵਿੱਚ ਨਸ਼ੇ ਦਾ ਵੀ ਵਪਾਰ ਹੁੰਦਾ ਸੀ, ਸਬੰਧੀ ਦਿੱਤੀ ਗਈ ਮੇਰੀ ਦਰਖ਼ਾਸਤ ’ਤੇ ਤੁਰੰਤ ਕਾਰਵਾਈ ਕਰਦੇ ਹੋਏ ਮਾਮਲੇ ਨੂੰ ਗੰਭੀਰਤਾ ਨਾਲ ਲਿਆ, ਮੌਕੇ ਦੀ ਜਾਂਚ ਕੀਤੀ ਅਤੇ ਸਬੰਧਿਤ ਪੱਖ ਨੂੰ ਸਖ਼ਤ ਨੋਟਿਸ ਜਾਰੀ ਕੀਤਾ।
ਇਹ ਕਦਮ ਨਾ ਸਿਰਫ਼ ਕਾਨੂੰਨ ਦੀ ਰੱਖਿਆ ਹੈ, ਸਗੋਂ ਇਲਾਕੇ ਵਿੱਚ ਅਮਨ-ਕਾਨੂੰਨ ਅਤੇ ਸੁਰੱਖਿਆ ਬਣਾਈ ਰੱਖਣ ਵੱਲ ਇੱਕ ਵੱਡਾ ਯੋਗਦਾਨ ਹੈ। ਅਸੀਂ ਉਮੀਦ ਕਰਦੇ ਹਾਂ ਕਿ ਅਗਲੇ ਪੜਾਅ ’ਚ ਵੀ ਇਸ ਮਾਮਲੇ ਨੂੰ ਕਾਨੂੰਨੀ ਪ੍ਰਕਿਰਿਆ ਅਨੁਸਾਰ ਅੰਤ ਤੱਕ ਲਿਆਂਦਾ ਜਾਵੇਗਾ ਅਤੇ ਇਲਾਕਾ ਵਾਸੀਆਂ ਨੂੰ ਪੂਰਾ ਇਨਸਾਫ਼ ਮਿਲੇਗਾ। ਕਾਂਗਰਸ ਪਾਰਟੀ ਸਾਬਕਾ ਐਮਐਲਏ ਦੇ ਨਾਲ ਰਲ ਕੇ ਕੁਝ ਵਰਕਰਾਂ ਵਲੋਂ ਕਿੱਤਾ  ਗਿਆ ਸੀ ਨਜਾਇਜ਼ ਕਬਜ਼ਾ ਕੀ ਸਰਕਾਰ ਇਮਾਨਦਾਰੀ ਨਾਲ ਕੰਮ ਕਰੂਗੀ। ਕੀ ਪੁੱਡਾ ਗਲਾਡਾ ਆਪਣੀ ਮਾਲਕੀ ਵਾਲੀ ਜਗ੍ਹਾ ਛੜਾ ਪਾਉਗੀ ਕਾਂਗਰਸ ਪਾਰਟੀ ਤੋਂ ਕਾਂਗਰਸ ਪਾਰਟੀ ਵੱਲੋਂ ਕੀਤਾ ਗਿਆ ਸੀ ਅਰਬਾਂ ਖਰਬਾਂ ਦੀ ਜਗ੍ਹਾ ਤੇ ਨਜਾਇਜ਼ ਕਬਜ਼ਾ ਹੋਰ ਪਤਾ ਨਹੀਂ ਕਿੰਨੀ ਜਗ੍ਹਾ ਇਹਨਾਂ ਨੇ ਕਬਜ਼ੇ ਚ ਲੈ ਰੱਖੀ ਹੋਊ ਇਸਦੀ ਸਰਕਾਰ ਨੂੰ ਇਨਕਾਰੀ ਕਰਨੀ ਚਾਹੀਦੀ ਹੈ 
**PUDA – ਇਨਸਾਫ਼, ਕਾਨੂੰਨ ਅਤੇ ਲੋਕਾਂ ਦੇ ਹੱਕਾਂ ਦੀ ਰੱਖਿਆ ਲਈ ਤੁਹਾਡਾ ਸਾਥ ਸਲਾਹਯੋਗ ਹੈ।**
#ਧੰਨਵਾਦPUDA #ਤਾਜਪੁਰਰੋਡ #ਲੁਧਿਆਣਾ #ਸ਼ਿਵਸ਼ਕਤੀਮੰਦਰ #ਇਨਸਾਫ਼ #ਕਾਨੂੰਨਦੀਰੱਖਿਆ #ਇਲਾਕਾਵਾਸੀ #
---
    user_SANDEEP SINGLA m no 9888979288
    SANDEEP SINGLA m no 9888979288
    Doctor ਸੰਗਰੂਰ, ਸੰਗਰੂਰ, ਪੰਜਾਬ•
    21 hrs ago
  • ਬਿਜਲੀ ਦੀਆਂ ਢਿੱਲੀਆਂ ਤਾਰਾਂ ਕਾਰਨ ਸੜੀ ਕਿਸਾਨ ਦੀ ਫਸਲ
    1
    ਬਿਜਲੀ ਦੀਆਂ ਢਿੱਲੀਆਂ ਤਾਰਾਂ ਕਾਰਨ ਸੜੀ ਕਿਸਾਨ ਦੀ ਫਸਲ
    user_Rajinder Singh
    Rajinder Singh
    Press Reporter ਮਾਨਸਾ, ਮਾਨਸਾ, ਪੰਜਾਬ•
    9 hrs ago
  • Kudrat De rang
    1
    Kudrat De rang
    user_Kulwinder Singh bhullar
    Kulwinder Singh bhullar
    ਮੌੜ, ਬਠਿੰਡਾ, ਪੰਜਾਬ•
    15 hrs ago
  • ਕਣਕ ਦੀ ਖਰੀਦ ਸ਼ੁਰੂ ਨਾ ਹੋਣ ਤੇ ਪਰਮਿੰਦਰ ਸਿੰਘ ਢੀਂਡਸਾ ਨੇ ਪੰਜਾਬ ਸਰਕਾਰ ਤੇ ਚੁੱਕੇ ਸਵਾਲ ਬੇਅਦਬੀ ਮਾਮਲੇ ਨੂੰ ਲੈ ਕੇ ਵੀ ਪਰਮਿੰਦਰ ਸਿੰਘ ਢੀਂਡਸਾ ਨੇ ਦਿੱਤਾ ਵੱਡਾ ਬਿਆਨ ਅੱਜ ਲਹਿਰਾ ਗਾਗਾ ਦੀ ਅਨਾਜ ਮੰਡੀ ਵਿੱਚ ਸਾਬਕਾ ਖਜ਼ਾਨਾ ਮੰਤਰੀ ਪਰਮਿੰਦਰ ਸਿੰਘ ਕਿਸਾਨਾਂ ਦੀਆਂ ਮੁਸ਼ਕਲਾਂ ਸਾਨੂੰ ਪਹੁੰਚੇ ਅਤੇ ਕਿਹਾ ਇਸਦੀ ਜਿੰਮੇਵਾਰੀ ਪੰਜਾਬ ਸਰਕਾਰ ਹੈ ਪਰਮਿੰਦਰ ਸਿੰਘ ਢੀਣਸਾ ਨੇ ਕਿਹਾ ਕਿ ਕਿਸਾਨਾਂ ਨੂੰ ਖਰੀਦਣਾ ਹੋਣ ਕਰਕੇ ਖੱਜਲ ਖੁਆਰ ਹੋਣਾ ਪੈ ਰਿਹਾ ਉਹਨਾਂ ਨੇ ਕਿਹਾ ਕਿ 80% ਖਰੀਦ ਪੰਜਾਬ ਸਰਕਾਰ ਨੇ ਕਰਨੀ ਹੈ ਜਿਹੜੀ ਕਿ ਉਹ ਵੀ ਨਹੀਂ ਕੀਤੀ ਜਾ ਰਹੀ ਪਰਮਿੰਦਰ ਸਿੰਘ ਢੀਣਸਾ ਨੇ ਕਿਹਾ ਦਿੱਲੀ ਵਾਲੇ ਐਲਾਨ ਕਰਦੇ ਹਨ ਕਿ ਕਿਸਾਨ ਟਰਾਲੀ ਲੈ ਕੇ ਮੰਡੀ ਵਿੱਚ ਪਹੁੰਚਦਾ ਹ ਤੇ ਉਸੇ ਦਿਨ ਪੈਸੇ ਦੇ ਲੈ ਕੇ ਆਪਣੇ ਘਰ ਚਲਾ ਜਾਂਦਾ ਹੈ। ਪਰ ਸਚਾਈ ਕੋਹਾਂ ਦੂਰ ਹੈ ਉਹਨਾਂ ਨੇ ਕਿਹਾ ਕਿ ਮੰਡੀਆਂ ਵਿੱਚ ਵੀ ਮਾਰਕੀਟ ਕਮੇਟੀ ਵੱਲੋਂ ਕੋਈ ਵੀ ਪ੍ਰਬੰਧ ਨਹੀਂ ਕੀਤੇ ਗਏ ਬੇਅਦਬੀ ਮਾਮਲੇ ਨੂੰ ਲੈ ਕੇ ਵੀ ਪਰਮਿੰਦਰ ਸਿੰਘ ਢੀਂਡਸਾ ਨੇ ਦਿੱਤਾ ਵੱਡਾ ਬਿਆਨ ਕਿਹਾ ਬੇਅਦਬੀ ਬਿਲ ਦੇ ਹੱਕ ਚ ਹਾਂ ਪਰ ਜਦੋਂ ਤੱਕ ਇਹ ਕਾਨੂੰਨੀ ਬਣਦਾ ਉਦੋਂ ਤੱਕ ਇਸ ਬਿਲ ਨੂੰ ਨਹੀਂ ਮੰਨਿਆ ਜਾ ਸਕਦਾ ਕਿਉਂਕਿ ਪਹਿਲਾਂ ਵੀ ਦੋ ਵਾਰ ਬਿੱਲ ਪਾਸ ਹੋ ਚੁੱਕਿਆ ਹੈ ਬਾਈਟ:- ਪਰਮਿੰਦਰ ਢੀਂਡਸਾ ਸਾਬਕਾ ਖਜ਼ਾਨਾ ਮੰਤਰੀ
    1
    ਕਣਕ ਦੀ ਖਰੀਦ ਸ਼ੁਰੂ ਨਾ ਹੋਣ ਤੇ ਪਰਮਿੰਦਰ ਸਿੰਘ ਢੀਂਡਸਾ ਨੇ ਪੰਜਾਬ ਸਰਕਾਰ ਤੇ ਚੁੱਕੇ ਸਵਾਲ 
ਬੇਅਦਬੀ ਮਾਮਲੇ ਨੂੰ ਲੈ ਕੇ ਵੀ ਪਰਮਿੰਦਰ ਸਿੰਘ ਢੀਂਡਸਾ ਨੇ ਦਿੱਤਾ ਵੱਡਾ ਬਿਆਨ
ਅੱਜ ਲਹਿਰਾ ਗਾਗਾ ਦੀ ਅਨਾਜ ਮੰਡੀ ਵਿੱਚ ਸਾਬਕਾ ਖਜ਼ਾਨਾ ਮੰਤਰੀ ਪਰਮਿੰਦਰ ਸਿੰਘ ਕਿਸਾਨਾਂ ਦੀਆਂ ਮੁਸ਼ਕਲਾਂ ਸਾਨੂੰ ਪਹੁੰਚੇ ਅਤੇ ਕਿਹਾ ਇਸਦੀ ਜਿੰਮੇਵਾਰੀ ਪੰਜਾਬ ਸਰਕਾਰ ਹੈ 
ਪਰਮਿੰਦਰ ਸਿੰਘ ਢੀਣਸਾ ਨੇ ਕਿਹਾ ਕਿ ਕਿਸਾਨਾਂ ਨੂੰ ਖਰੀਦਣਾ ਹੋਣ ਕਰਕੇ ਖੱਜਲ ਖੁਆਰ ਹੋਣਾ ਪੈ ਰਿਹਾ 
ਉਹਨਾਂ ਨੇ ਕਿਹਾ ਕਿ 80% ਖਰੀਦ ਪੰਜਾਬ ਸਰਕਾਰ ਨੇ ਕਰਨੀ ਹੈ ਜਿਹੜੀ ਕਿ ਉਹ ਵੀ ਨਹੀਂ ਕੀਤੀ ਜਾ ਰਹੀ 
ਪਰਮਿੰਦਰ ਸਿੰਘ ਢੀਣਸਾ ਨੇ ਕਿਹਾ ਦਿੱਲੀ ਵਾਲੇ ਐਲਾਨ ਕਰਦੇ ਹਨ ਕਿ ਕਿਸਾਨ ਟਰਾਲੀ ਲੈ ਕੇ ਮੰਡੀ ਵਿੱਚ ਪਹੁੰਚਦਾ ਹ ਤੇ ਉਸੇ ਦਿਨ ਪੈਸੇ ਦੇ ਲੈ ਕੇ ਆਪਣੇ ਘਰ ਚਲਾ ਜਾਂਦਾ ਹੈ। ਪਰ ਸਚਾਈ ਕੋਹਾਂ ਦੂਰ ਹੈ 
ਉਹਨਾਂ ਨੇ ਕਿਹਾ ਕਿ ਮੰਡੀਆਂ ਵਿੱਚ ਵੀ ਮਾਰਕੀਟ ਕਮੇਟੀ ਵੱਲੋਂ ਕੋਈ ਵੀ ਪ੍ਰਬੰਧ ਨਹੀਂ ਕੀਤੇ ਗਏ 
ਬੇਅਦਬੀ ਮਾਮਲੇ ਨੂੰ ਲੈ ਕੇ ਵੀ ਪਰਮਿੰਦਰ ਸਿੰਘ ਢੀਂਡਸਾ ਨੇ ਦਿੱਤਾ ਵੱਡਾ ਬਿਆਨ 
ਕਿਹਾ ਬੇਅਦਬੀ ਬਿਲ ਦੇ ਹੱਕ ਚ ਹਾਂ ਪਰ ਜਦੋਂ ਤੱਕ ਇਹ ਕਾਨੂੰਨੀ ਬਣਦਾ ਉਦੋਂ ਤੱਕ ਇਸ ਬਿਲ ਨੂੰ ਨਹੀਂ ਮੰਨਿਆ ਜਾ ਸਕਦਾ ਕਿਉਂਕਿ ਪਹਿਲਾਂ ਵੀ ਦੋ ਵਾਰ ਬਿੱਲ ਪਾਸ ਹੋ ਚੁੱਕਿਆ ਹੈ 
ਬਾਈਟ:- ਪਰਮਿੰਦਰ ਢੀਂਡਸਾ ਸਾਬਕਾ ਖਜ਼ਾਨਾ ਮੰਤਰੀ
    user_ANIL JAIN
    ANIL JAIN
    Local News Reporter ਲਹਿਰਾ, ਸੰਗਰੂਰ, ਪੰਜਾਬ•
    9 hrs ago
  • Post by ਹਰਪ੍ਰੀਤ ਸਿੰਘ ਕੋਹਲੀ
    1
    Post by ਹਰਪ੍ਰੀਤ ਸਿੰਘ ਕੋਹਲੀ
    user_ਹਰਪ੍ਰੀਤ ਸਿੰਘ ਕੋਹਲੀ
    ਹਰਪ੍ਰੀਤ ਸਿੰਘ ਕੋਹਲੀ
    ਦਿੜ੍ਹਬਾ, ਸੰਗਰੂਰ, ਪੰਜਾਬ•
    9 hrs ago
  • Post by Kashmir singh
    1
    Post by Kashmir singh
    user_Kashmir singh
    Kashmir singh
    ਨਿਹਾਲ ਸਿੰਘਵਾਲਾ, ਮੋਗਾ, ਪੰਜਾਬ•
    8 hrs ago
  • Post by ਹਰਪ੍ਰੀਤ ਸਿੰਘ ਕੋਹਲੀ
    1
    Post by ਹਰਪ੍ਰੀਤ ਸਿੰਘ ਕੋਹਲੀ
    user_ਹਰਪ੍ਰੀਤ ਸਿੰਘ ਕੋਹਲੀ
    ਹਰਪ੍ਰੀਤ ਸਿੰਘ ਕੋਹਲੀ
    ਦਿੜ੍ਹਬਾ, ਸੰਗਰੂਰ, ਪੰਜਾਬ•
    10 hrs ago
  • ਬਾਬਾ ਸਾਹਿਬ B. R. Ambedkar ਦੇ 135ਵੇਂ ਜਨਮ ਦਿਨ ‘ਤੇ ਭਗਵਾਨ ਵਾਲਮੀਕ ਮੰਦਰ ਵਿਖੇ ਸ਼ਾਨਦਾਰ ਸਮਾਗਮ #Punjab24News #BRAmbedkar #AmbedkarJayanti #BabasahebAmbedkar #JalandharEvent #ValmikiSamaj #EqualityForAll #SocialJustice #Ambedkar135 #PunjabNews #EducationForAll
    1
    ਬਾਬਾ ਸਾਹਿਬ B. R. Ambedkar ਦੇ 135ਵੇਂ ਜਨਮ ਦਿਨ ‘ਤੇ ਭਗਵਾਨ ਵਾਲਮੀਕ ਮੰਦਰ ਵਿਖੇ ਸ਼ਾਨਦਾਰ ਸਮਾਗਮ  
#Punjab24News #BRAmbedkar
#AmbedkarJayanti
#BabasahebAmbedkar
#JalandharEvent
#ValmikiSamaj
#EqualityForAll
#SocialJustice
#Ambedkar135
#PunjabNews
#EducationForAll
    user_Punjab 24 News
    Punjab 24 News
    Media Ludhiana (East), Punjab•
    5 hrs ago
View latest news on Shuru App
Download_Android
  • Terms & Conditions
  • Career
  • Privacy Policy
  • Blogs
Shuru, a product of Close App Private Limited.