ਚਾਰੂਵਰਤ ਬੈਂਸ ਨੇ ਸੀ ਬੀ ਐਸ ਈ ਕਲਾਸ 10ਵੀਂ ਜਿਲ੍ਹਾ ਕਪੂਰਥਲਾ ਚ ਪਹਿਲਾ ਸਥਾਨ ਹਾਸਲ ਕੀਤਾ ਚਾਰੂਵਰਤ ਬੈਂਸ ਨੇ ਸੀ.ਬੀ.ਐਸ.ਈ. ਕਲਾਸ 10ਵੀਂ ਜ਼ਿਲ੍ਹਾ ਕਪੂਰਥਲਾ ’ਚ ਪਹਿਲਾ ਸਥਾਨ ਕੀਤਾ ਹਾਸਲ ਕਪੂਰਥਲਾ 16 ਅਪ੍ਰੈਲ ( ਜੋਗਿੰਦਰ ਸਿੰਘ ਜਾਤੀਕੇ)= ਐਮ.ਜੀ.ਐਨ.ਪਬਲਿਕ ਸਕੂਲ ਸਕੂਲ ਦੇ ਵਿਦਿਆਰਥੀ ਚਾਰੂਵਰਤ ਬੈਂਸ ਨੇ ਸੀ.ਬੀ.ਐਸ.ਈ. ਦੀ 10 ਵੀਂ ਕਲਾਸ ਵਿਚੋਂ ਕਪੂਰਥਲਾ ਜ਼ਿਲ੍ਹੇ ਵਿੱਚੋਂ ਪਹਿਲਾ ਸਥਾਨ ਹਾਸਿਲ ਕੀਤਾ ਹੈ। ਸੀ.ਬੀ.ਐਸ.ਈ. 10ਵੀਂ ਕਲਾਸ ਦੇ ਐਲਾਨੇ ਗਏ ਨਤੀਜੇ ਵਿੱਚ ਚਾਰੂਵਰਤ ਨੇ ਵਿਦਿਅਕ ਸੈਸ਼ਨ 2025-26 ਦੌਰਾਨ 500 ਵਿਚੋਂ 497 (99.4 ਪ੍ਰਤੀਸ਼ਤ ਅੰਕ) ਹਾਸਿਲ ਕਰਕੇ ਪਹਿਲਾ ਦਰਜਾ ਹਾਸਿਲ ਕੀਤ ਹੈ। ਉਨ੍ਹਾਂ ਅੱਗੇ ਦੱਸਿਆ ਕਿ ਇਸੇ ਤਰ੍ਹਾਂ ਸਕੂਲ ਦੇ ਵਿਦਿਆਰਥੀ ਸਮਰੱਥ ਵਲੋਂ 500 ਵਿਚੋਂ 495(99 ਪ੍ਰਤੀਸ਼ਤ) ਅਤੇ ਵਿਦਿਆਰਥੀ ਆਰੂਸ਼ੀ ਅਰੋੜਾ ਨੇ 500 ਵਿਚੋਂ 490(98 ਪ੍ਰਤੀਸ਼ਤ ਅੰਕ) ਪ੍ਰਾਪਤ ਕੀਤੇ ਹਨ। ਉਨ੍ਹਾਂ ਦੱਸਿਆ ਕਿ ਇਸ ਤੋਂ ਪਹਿਲਾਂ ਚਾਰੂਵਰਤ ਨੇ ਚੀਨ ਵਿੱਚ ਕਰਵਾਈ ਗਈ ਇੰਟਰਨੈਸ਼ਨਲ ਅਰਥ ਸਾਇੰਸ ਓਲੰਪੀਅਡ ਵਿੱਚ ਦੋ ਚਾਂਦੀ ਤੇ ਇਕ ਤਾਂਬੇ ਦਾ ਤਗਮਾ ਜਿੱਤ ਕਿ ਜ਼ਿਲ੍ਹੇ ਅਤੇ ਸੂਬੇ ਦਾ ਨਾਮ ਰੌਸ਼ਨ ਕੀਤਾ ਹੈ। ਜ਼ਿਕਰਯੋਗ ਹੈ ਕਿ ਵਿਦਿਆਰਥੀ ਚਾਰੂਵਰਤ ਆਦਮਪੁਰ ਵਿਖੇ ਬਤੌਰ ਐਸ.ਡੀ.ਐਮ ਸੇਵਾਵਾਂ ਨਿਭਾ ਰਹੇ ਸ੍ਰੀ ਲਾਲ ਵਿਸਵਾਸ਼ ਬੈਂਸ ਦੇ ਹੋਣਹਾਰ ਸਪੁੱਤਰ ਹਨ। ਆਪਣੇ ਬੇਟੇ ਵਲੋਂ ਜ਼ਿਲ੍ਹੇ ਭਰ ਵਿੱਚ ਸੀ.ਬੀ.ਐਸ.ਈ.ਦੀ ਦਸਵੀਂ ਜਮਾਤ ਵਿੱਚੋਂ ਜ਼ਿਲ੍ਹੇ ਭਰ ਵਿੱਚ ਪਹਿਲਾ ਸਥਾਨ ਹਾਸਿਲ ਕਰਨ ’ਤੇ ਐਸ.ਡੀ.ਐਮ.ਆਦਮਪੁਰ ਲਾਲ ਵਿਸ਼ਵਾਸ ਬੈਂਸ ਨੇ ਖੁਸ਼ੀ ਜਾਹਿਰ ਕਰਦਿਆਂ ਕਿਹਾ ਕਿ ਇਹ ਪਰਿਵਾਰ ਅਤੇ ਉਨ੍ਹਾਂ ਲਈ ਬਹੁਤ ਮਾਣ ਵਾਲੀ ਗੱਲ ਹੈ। ਉਨ੍ਹਾਂ ਹੋਰਨਾਂ ਵਿਦਿਆਰਥੀਆਂ ਨੂੰ ਵੀ ਪੂਰੀ ਲਗਨ ਤੇ ਮਿਹਨਤ ਨਾਲ ਪੜ੍ਹਾਈ ਕਰਕੇ ਆਪਣੇ ਮਾਪਿਆਂ ਅਤੇ ਸੂਬੇ ਦਾ ਨਾਮ ਰੌਸ਼ਨ ਕਰਨ ਲਈ ਪ੍ਰੇਰਿਤ ਕੀਤਾ।
ਚਾਰੂਵਰਤ ਬੈਂਸ ਨੇ ਸੀ ਬੀ ਐਸ ਈ ਕਲਾਸ 10ਵੀਂ ਜਿਲ੍ਹਾ ਕਪੂਰਥਲਾ ਚ ਪਹਿਲਾ ਸਥਾਨ ਹਾਸਲ ਕੀਤਾ ਚਾਰੂਵਰਤ ਬੈਂਸ ਨੇ ਸੀ.ਬੀ.ਐਸ.ਈ. ਕਲਾਸ 10ਵੀਂ ਜ਼ਿਲ੍ਹਾ ਕਪੂਰਥਲਾ ’ਚ ਪਹਿਲਾ ਸਥਾਨ ਕੀਤਾ ਹਾਸਲ ਕਪੂਰਥਲਾ 16 ਅਪ੍ਰੈਲ ( ਜੋਗਿੰਦਰ ਸਿੰਘ ਜਾਤੀਕੇ)= ਐਮ.ਜੀ.ਐਨ.ਪਬਲਿਕ ਸਕੂਲ ਸਕੂਲ ਦੇ ਵਿਦਿਆਰਥੀ ਚਾਰੂਵਰਤ ਬੈਂਸ ਨੇ ਸੀ.ਬੀ.ਐਸ.ਈ. ਦੀ 10 ਵੀਂ ਕਲਾਸ ਵਿਚੋਂ ਕਪੂਰਥਲਾ ਜ਼ਿਲ੍ਹੇ ਵਿੱਚੋਂ ਪਹਿਲਾ ਸਥਾਨ ਹਾਸਿਲ ਕੀਤਾ ਹੈ। ਸੀ.ਬੀ.ਐਸ.ਈ. 10ਵੀਂ ਕਲਾਸ ਦੇ ਐਲਾਨੇ ਗਏ ਨਤੀਜੇ ਵਿੱਚ ਚਾਰੂਵਰਤ ਨੇ ਵਿਦਿਅਕ ਸੈਸ਼ਨ 2025-26 ਦੌਰਾਨ 500 ਵਿਚੋਂ 497 (99.4 ਪ੍ਰਤੀਸ਼ਤ ਅੰਕ) ਹਾਸਿਲ ਕਰਕੇ ਪਹਿਲਾ ਦਰਜਾ ਹਾਸਿਲ ਕੀਤ ਹੈ। ਉਨ੍ਹਾਂ ਅੱਗੇ ਦੱਸਿਆ ਕਿ ਇਸੇ ਤਰ੍ਹਾਂ ਸਕੂਲ ਦੇ ਵਿਦਿਆਰਥੀ ਸਮਰੱਥ ਵਲੋਂ 500 ਵਿਚੋਂ 495(99 ਪ੍ਰਤੀਸ਼ਤ) ਅਤੇ ਵਿਦਿਆਰਥੀ ਆਰੂਸ਼ੀ ਅਰੋੜਾ ਨੇ 500 ਵਿਚੋਂ 490(98 ਪ੍ਰਤੀਸ਼ਤ ਅੰਕ) ਪ੍ਰਾਪਤ ਕੀਤੇ ਹਨ। ਉਨ੍ਹਾਂ
ਦੱਸਿਆ ਕਿ ਇਸ ਤੋਂ ਪਹਿਲਾਂ ਚਾਰੂਵਰਤ ਨੇ ਚੀਨ ਵਿੱਚ ਕਰਵਾਈ ਗਈ ਇੰਟਰਨੈਸ਼ਨਲ ਅਰਥ ਸਾਇੰਸ ਓਲੰਪੀਅਡ ਵਿੱਚ ਦੋ ਚਾਂਦੀ ਤੇ ਇਕ ਤਾਂਬੇ ਦਾ ਤਗਮਾ ਜਿੱਤ ਕਿ ਜ਼ਿਲ੍ਹੇ ਅਤੇ ਸੂਬੇ ਦਾ ਨਾਮ ਰੌਸ਼ਨ ਕੀਤਾ ਹੈ। ਜ਼ਿਕਰਯੋਗ ਹੈ ਕਿ ਵਿਦਿਆਰਥੀ ਚਾਰੂਵਰਤ ਆਦਮਪੁਰ ਵਿਖੇ ਬਤੌਰ ਐਸ.ਡੀ.ਐਮ ਸੇਵਾਵਾਂ ਨਿਭਾ ਰਹੇ ਸ੍ਰੀ ਲਾਲ ਵਿਸਵਾਸ਼ ਬੈਂਸ ਦੇ ਹੋਣਹਾਰ ਸਪੁੱਤਰ ਹਨ। ਆਪਣੇ ਬੇਟੇ ਵਲੋਂ ਜ਼ਿਲ੍ਹੇ ਭਰ ਵਿੱਚ ਸੀ.ਬੀ.ਐਸ.ਈ.ਦੀ ਦਸਵੀਂ ਜਮਾਤ ਵਿੱਚੋਂ ਜ਼ਿਲ੍ਹੇ ਭਰ ਵਿੱਚ ਪਹਿਲਾ ਸਥਾਨ ਹਾਸਿਲ ਕਰਨ ’ਤੇ ਐਸ.ਡੀ.ਐਮ.ਆਦਮਪੁਰ ਲਾਲ ਵਿਸ਼ਵਾਸ ਬੈਂਸ ਨੇ ਖੁਸ਼ੀ ਜਾਹਿਰ ਕਰਦਿਆਂ ਕਿਹਾ ਕਿ ਇਹ ਪਰਿਵਾਰ ਅਤੇ ਉਨ੍ਹਾਂ ਲਈ ਬਹੁਤ ਮਾਣ ਵਾਲੀ ਗੱਲ ਹੈ। ਉਨ੍ਹਾਂ ਹੋਰਨਾਂ ਵਿਦਿਆਰਥੀਆਂ ਨੂੰ ਵੀ ਪੂਰੀ ਲਗਨ ਤੇ ਮਿਹਨਤ ਨਾਲ ਪੜ੍ਹਾਈ ਕਰਕੇ ਆਪਣੇ ਮਾਪਿਆਂ ਅਤੇ ਸੂਬੇ ਦਾ ਨਾਮ ਰੌਸ਼ਨ ਕਰਨ ਲਈ ਪ੍ਰੇਰਿਤ ਕੀਤਾ।
- ਕਪੂਰਥਲਾ: ਪੰਜਾਬ ਭਰ ਵਿੱਚ ਕਣਕ ਦੀ ਖਰੀਦ ਨੂੰ ਲੈ ਕੇ ਬਣੇ ਤਣਾਅ ਦੇ ਦਰਮਿਆਨ ਕਿਸਾਨ ਜਥੇਬੰਦੀਆਂ ਵੱਲੋਂ 17 ਅਪ੍ਰੈਲ ਨੂੰ ਦਿੱਤਾ ਗਿਆ ‘ਰੇਲ ਰੋਕੋ’ ਅੰਦੋਲਨ ਫਿਲਹਾਲ ਤਿੰਨ ਦਿਨਾਂ ਲਈ ਮੁਲਤਵੀ ਕਰ ਦਿੱਤਾ ਗਿਆ ਹੈ। ਇਹ ਐਲਾਨ ਸੁਲਤਾਨਪੁਰ ਲੋਧੀ ਵਿਖੇ ਪ੍ਰੈਸ ਕਾਨਫਰੰਸ ਦੌਰਾਨ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਜ਼ਿਲ੍ਹਾ ਪ੍ਰਧਾਨ ਸਰਵਣ ਸਿੰਘ ਬਾਊਪੁਰ ਵੱਲੋਂ ਕੀਤਾ ਗਿਆ।1
- बिहार पुलिस द्वारा गिरफ्तार किये गए कपूरथला के व्यापारी अनिल गुप्ता व् सविता गुप्ता की गिरफ्तारी के बाद एस एस पी पटना बिहार पुलिस ने प्रेस वार्ता की1
- ਵਿਸਾਖੀ ਅਤੇ ਖਾਲਸਾ ਸਿਰਜਣਾ ਦਿਵਸ ਦੇ ਅਵਸਰ ਤੇ ਮਹਾਨ ਕੀਰਤਨ ਦਰਬਾਰ 17 ਅਪ੍ਰੈਲ ਦਿਨ ਸ਼ੁਕਰਵਾਰ ਨੂੰ ਗੁਰਦੁਆਰਾ ਸਾਹਿਬ ਨਿਹੰਗਾਂ ਵਿਚ ਹੋਣ ਜਾ ਰਿਹਾ ਇਸ ਮੌਕੇ ਜਥੇਦਾਰ ਸੁਖਜਿੰਦਰ ਸਿੰਘ ਬੱਬਰ ਵਲੋਂ ਸਮੂਹ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਜਾਂਦੀ ਹੈ ਇਸ ਅਵਸਰ ਤੇ ਹਾਜ਼ਿਰੀ ਭਰਨ ਤੇ ਗੁਰੂਘਰ ਦੀ ਖੁਸ਼ੀਆਂ ਪ੍ਰਾਪਤ ਕਰਨ1
- Post by Ravinder Singh1
- Post by Man24punjabi1
- Post by The Virsa Tv1
- ਗਰੀਨ ਐਵਨਿਊ ਖੇਤਰ ਵਿੱਚ ਇੱਕ ਬਜ਼ੁਰਗ ਮਹਿਲਾ ਨੂੰ ਬੰਧਕ ਬਣਾ ਕੇ ਰੱਖਣ ਵਾਲੀ ਵਾਇਰਲ ਵੀਡੀਓ ਬਾਰੇ ਜਾਣਕਾਰੀ ਦਿੰਦੇ ਹੋਏ ਇੰਸੈਕਟਰ ਗੁਰਪ੍ਰੀਤ ਸਿੰਘ ਮੁੱਖ ਅਫਸਰ ਥਾਣਾ ਸਿਵਲ ਲਾਈਨ ਅੰਮ੍ਰਿਤਸਰ।1
- Post by Ravinder Singh2