Shuru
Apke Nagar Ki App…
₹5 ਹਜ਼ਾਰ ਤੋਂ ₹1 ਲੱਖ ਤੱਕ ਲੋਨ – ਨਾਵੀ ਐਪ ਰਾਹੀਂ ਆਸਾਨ ਤਰੀਕਾ | Navi App Loan Guide 🔹 Title: ₹5 ਹਜ਼ਾਰ ਤੋਂ ₹1 ਲੱਖ ਤੱਕ ਲੋਨ – ਨਾਵੀ ਐਪ ਰਾਹੀਂ ਆਸਾਨ ਤਰੀਕਾ | Navi App Loan Guide 🔹 Description: ਇਸ ਵੀਡੀਓ ਵਿੱਚ ਅਸੀਂ ਦੱਸਿਆ ਹੈ ਕਿ ਨਾਵੀ ਐਪ ਨਾਲ ₹5,000 ਤੋਂ ₹1,00,000 ਤੱਕ ਲੋਨ ਕਿਵੇਂ ਲਿਆ ਜਾ ਸਕਦਾ ਹੈ। ਪੂਰਾ ਪ੍ਰੋਸੈਸ, ਯੋਗਤਾ, ਡੌਕੂਮੈਂਟ, ਤੇ ਸਾਵਧਾਨੀਆਂ—ਸਭ ਕੁਝ ਸਾਫ਼-ਸਾਫ਼। ਵੀਡੀਓ ਦੇਖ ਕੇ ਆਪਣੇ ਫੈਸਲੇ ਆਪ ਕਰੋ। ⚠️ ਡਿਸਕਲੇਮਰ ਲਾਈਨ: “ਇਹ ਵੀਡੀਓ ਸਿਰਫ ਜਾਣਕਾਰੀ ਲਈ ਹੈ। ਲੋਨ ਲੈਣ ਤੋਂ ਪਹਿਲਾਂ ਸੋਚ-ਸਮਝ ਕੇ, ਆਪਣੇ ਹਾਲਾਤ ਦੇਖ ਕੇ ਫੈਸਲਾ ਕਰੋ। ਅਸੀਂ ਕਿਸੇ ਵੀ ਐਪ ਜਾਂ ਕੰਪਨੀ ਦੀ ਗਾਰੰਟੀ ਨਹੀਂ ਲੈਂਦੇ।”
G MEDIA
₹5 ਹਜ਼ਾਰ ਤੋਂ ₹1 ਲੱਖ ਤੱਕ ਲੋਨ – ਨਾਵੀ ਐਪ ਰਾਹੀਂ ਆਸਾਨ ਤਰੀਕਾ | Navi App Loan Guide 🔹 Title: ₹5 ਹਜ਼ਾਰ ਤੋਂ ₹1 ਲੱਖ ਤੱਕ ਲੋਨ – ਨਾਵੀ ਐਪ ਰਾਹੀਂ ਆਸਾਨ ਤਰੀਕਾ | Navi App Loan Guide 🔹 Description: ਇਸ ਵੀਡੀਓ ਵਿੱਚ ਅਸੀਂ ਦੱਸਿਆ ਹੈ ਕਿ ਨਾਵੀ ਐਪ ਨਾਲ ₹5,000 ਤੋਂ ₹1,00,000 ਤੱਕ ਲੋਨ ਕਿਵੇਂ ਲਿਆ ਜਾ ਸਕਦਾ ਹੈ। ਪੂਰਾ ਪ੍ਰੋਸੈਸ, ਯੋਗਤਾ, ਡੌਕੂਮੈਂਟ, ਤੇ ਸਾਵਧਾਨੀਆਂ—ਸਭ ਕੁਝ ਸਾਫ਼-ਸਾਫ਼। ਵੀਡੀਓ ਦੇਖ ਕੇ ਆਪਣੇ ਫੈਸਲੇ ਆਪ ਕਰੋ। ⚠️ ਡਿਸਕਲੇਮਰ ਲਾਈਨ: “ਇਹ ਵੀਡੀਓ ਸਿਰਫ ਜਾਣਕਾਰੀ ਲਈ ਹੈ। ਲੋਨ ਲੈਣ ਤੋਂ ਪਹਿਲਾਂ ਸੋਚ-ਸਮਝ ਕੇ, ਆਪਣੇ ਹਾਲਾਤ ਦੇਖ ਕੇ ਫੈਸਲਾ ਕਰੋ। ਅਸੀਂ ਕਿਸੇ ਵੀ ਐਪ ਜਾਂ ਕੰਪਨੀ ਦੀ ਗਾਰੰਟੀ ਨਹੀਂ ਲੈਂਦੇ।”
More news from ਪੰਜਾਬ and nearby areas
- ਕੈਂਸਰ ਨੂੰ ਹਰਾਉਣ ਵਾਲੇ ਯੋਧਿਆਂ ਦਾ ਕੀਤਾ ਗਿਆ ਸਨਮਾਨ (ਕੈਂਸਰ ਤੋਂ ਡਰਨ ਦੀ ਬਜਾਇ ਸਮੇਂ ਸਿਰ ਜਾਂਚ ਇਲਾਜ਼ ਜ਼ਰੂਰੀ- ਡਾ. ਰਵੀ ਕਾਂਤ ਗੁਪਤਾ) ਤਲਵੰਡੀ ਸਾਬੋ, 04 ਫਰਵਰੀ (ਗੁਰਜੰਟ ਸਿੰਘ ਨਥੇਹਾ)– ਸਮਾਜ ਵਿੱਚ ਦਿਨੋ-ਦਿਨ ਅਮਰ ਵੇਲ ਵਾਂਗ ਫੈਲ ਰਹੀ ਕੈਂਸਰ ਦੀ ਭਿਆਨਕ ਬਿਮਾਰੀ ਖ਼ਿਲਾਫ਼ ਲੋਕਾਂ ਨੂੰ ਜਾਗਰੂਕ ਕਰਨ ਦੇ ਮਕਸਦ ਨਾਲ ਅੱਜ ਵਿਸ਼ਵ ਕੈਂਸਰ ਦਿਵਸ ਮੌਕੇ ਗੁਲਦਸਤਾ ਕਲਚਰ ਐਂਡ ਵੈਲਫੇਅਰ ਸੁਸਾਇਟੀ ਤਲਵੰਡੀ ਸਾਬੋ ਵੱਲੋਂ ਪੰਜਾਬੀ ਯੂਨੀਵਰਸਿਟੀ ਦੇ ਯਾਦਵਿੰਦਰਾ ਕਾਲਜ ਵਿੱਚ ਇੱਕ ਵਿਸ਼ਾਲ ਕੈਂਸਰ ਜਾਗਰੂਕਤਾ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ। ਇਸ ਪ੍ਰੋਗਰਾਮ ਵਿੱਚ ਸੀਨੀਅਰ ਮੈਡੀਕਲ ਅਫ਼ਸਰ ਤਲਵੰਡੀ ਸਾਬੋ ਡਾ. ਰਵੀ ਕਾਂਤ ਗੁਪਤਾ ਮੁੱਖ ਮਹਿਮਾਨ ਅਤੇ ਮੁੱਖ ਬੁਲਾਰੇ ਵਜੋਂ ਸ਼ਾਮਲ ਹੋਏ। ਇਸ ਮੌਕੇ ਬਠਿੰਡਾ ਜ਼ਿਲ੍ਹੇ ਦੇ ਕੈਂਸਰ ਨੂੰ ਹਰਾਉਣ ਵਾਲੇ ਕਈ ਯੋਧਿਆਂ ਦਾ ਸਨਮਾਨ ਕੀਤਾ ਗਿਆ ਅਤੇ ਉਨ੍ਹਾਂ ਦੇ ਅਨੁਭਵਾਂ ਰਾਹੀਂ ਲੋਕਾਂ ਨੂੰ ਕੈਂਸਰ ਨਾਲ ਸੰਘਰਸ਼ ਕਰਨ ਦੀ ਪ੍ਰੇਰਣਾ ਦਿੱਤੀ ਗਈ। ਡਾ. ਰਵੀ ਕਾਂਤ ਗੁਪਤਾ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਕੈਂਸਰ ਤੋਂ ਡਰਨ ਦੀ ਲੋੜ ਨਹੀਂ, ਬਲਕਿ ਸਮੇਂ ਸਿਰ ਜਾਂਚ ਅਤੇ ਸਹੀ ਇਲਾਜ ਨਾਲ ਇਸ ਬਿਮਾਰੀ ਨੂੰ ਹਰਾਇਆ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਜੇਕਰ ਕੈਂਸਰ ਦੇ ਲੱਛਣ ਸ਼ੁਰੂਆਤੀ ਦੌਰ ਵਿੱਚ ਹੀ ਪਛਾਣ ਲਏ ਜਾਣ ਤਾਂ ਇਸ ਤੋਂ ਬਚਾਵ ਅਤੇ ਇਲਾਜ ਸੰਭਵ ਹੈ। ਉਨ੍ਹਾਂ ਲੋਕਾਂ ਨੂੰ ਤੰਬਾਕੂ, ਸ਼ਰਾਬ ਵਰਗੀਆਂ ਨਸ਼ੀਲੀਆਂ ਚੀਜ਼ਾਂ ਤੋਂ ਦੂਰ ਰਹਿਣ ਅਤੇ ਸਿਹਤਮੰਦ ਜੀਵਨਸ਼ੈਲੀ ਅਪਣਾਉਣ ਦੀ ਅਪੀਲ ਕੀਤੀ। ਇਸ ਮੌਕੇ ਬਠਿੰਡਾ ਜ਼ਿਲ੍ਹੇ ਤੋਂ ਆਈਆਂ ਵੱਖ-ਵੱਖ ਡਾਕਟਰੀ ਟੀਮਾਂ ਨੇ ਵੀ ਕੈਂਸਰ ਦੇ ਲੱਛਣਾਂ, ਕਾਰਣਾਂ ਅਤੇ ਰੋਕਥਾਮ ਸਬੰਧੀ ਵਿਸਥਾਰ ਨਾਲ ਜਾਣਕਾਰੀ ਦਿੱਤੀ। ਡਾਕਟਰਾਂ ਨੇ ਕਿਹਾ ਕਿ ਨਿਯਮਿਤ ਸਿਹਤ ਜਾਂਚ, ਸਹੀ ਖੁਰਾਕ ਅਤੇ ਜਾਗਰੂਕਤਾ ਹੀ ਕੈਂਸਰ ਖ਼ਿਲਾਫ਼ ਸਭ ਤੋਂ ਵੱਡਾ ਹਥਿਆਰ ਹੈ। ਪ੍ਰੋਗਰਾਮ ਦੌਰਾਨ ਕੈਂਸਰ ਨੂੰ ਹਰਾਉਣ ਵਾਲੀ ਇੱਕ ਮਹਿਲਾ ਖਿਡਾਰਨ ਨੇ ਆਪਣੇ ਅਨੁਭਵ ਸਾਂਝੇ ਕਰਦੇ ਹੋਏ ਦੱਸਿਆ ਕਿ ਜਦੋਂ ਉਸ ਨੂੰ ਛਾਤੀ ਕੈਂਸਰ ਹੋਣ ਦੀ ਪੁਸ਼ਟੀ ਹੋਈ ਤਾਂ ਉਹ ਡਰੀ ਨਹੀਂ, ਸਗੋਂ ਹੌਸਲੇ ਨਾਲ ਇਲਾਜ ਕਰਵਾਇਆ ਅਤੇ ਅੱਜ ਪੂਰੀ ਤਰ੍ਹਾਂ ਕੈਂਸਰ ਮੁਕਤ ਹੈ। ਉਸਨੇ ਲੋਕਾਂ ਨੂੰ ਵੀ ਕੈਂਸਰ ਤੋਂ ਡਰਨ ਦੀ ਬਜਾਏ ਇਸ ਨਾਲ ਡਟ ਕੇ ਸੰਘਰਸ਼ ਕਰਨ ਦੀ ਅਪੀਲ ਕੀਤੀ। ਪ੍ਰੋਗਰਾਮ ਦੇ ਅੰਤ ਵਿੱਚ ਗੁਲਦਸਤਾ ਕਲਚਰ ਐਂਡ ਵੈਲਫੇਅਰ ਸੁਸਾਇਟੀ ਵੱਲੋਂ ਆਏ ਹੋਏ ਮਹਿਮਾਨਾਂ ਅਤੇ ਡਾਕਟਰੀ ਟੀਮਾਂ ਦਾ ਧੰਨਵਾਦ ਕੀਤਾ ਗਿਆ। ਸਮਾਗਮ ਦੌਰਾਨ ਗੁਲਦਸਤਾ ਕਲਚਰ ਐਂਡ ਵੈਲਫੇਅਰ ਸੁਸਾਇਟੀ ਪ੍ਰਬੰਧਕ ਸਿਮਰਦੀਪ ਕੌਰ ਬਹਿਣੀਵਾਲ ਅਤੇ ਸਮੁੱਚੀ ਟੀਮ ਵੱਲੋਂ ਪਹੁੰਚੇ ਹੋਏ ਬੁਲਾਰਿਆਂ ਨੂੰ ਵਿਸ਼ੇਸ਼ ਸਨਮਾਨ ਨਾਲ ਨਿਵਾਜਿਆ। ਇਸ ਮੌਕੇ ਹੋਰਨਾਂ ਤੋਂ ਇਲਾਵਾ ਡਾਕਟਰ ਜਸਵੀਰ ਕੌਰ, ਡਾਕਟਰ ਅਮਨਦੀਪ ਸਿੰਘ ਸੇਠੀ, ਅਨਵਰ ਖਾਨ ਕੈਂਸਰ ਡਾਈਟ ਮਾਹਿਰ ਆਦਿ ਹਾਜ਼ਰ ਸਨ।4
- ਥਾਣਾ ਕੰਟੋਨਮੈਂਟ ਪੁਲਿਸ ਵਲੋਂ ਸਨੈਚਰ ਕੀਤੇ ਗਏ ਗ੍ਰਿਫਤਾਰ #fastwaypunjabnews #amritsar #everyonehighlights #viralvideoシ #vlog #TopFans #helpingothers #PunjabPolice #reelschallenge #vloger1
- ਗੁਰਦੁਆਰਾ ਸ਼ਹੀਦਗੰਜ ਸਾਹਿਬ ਤੋਂ ਥਾਣਾ ਬੀ-ਡਵੀਜ਼ਨ ਰੋਡ 'ਤੇ ਰਿਕਸ਼ਾ ਚਾਲਕਾਂ ਦੀ ਦਹਿਸ਼ਤ, ਦੁਕਾਨਦਾਰ ਅਤੇ ਰਾਹਗੀਰ ਪਰੇਸ਼ਾਨ1
- ਵੇਖੋ ਬਿਕਰਜੀਤ ਸਿੰਘ ਮਜੀਠੀਆ ਵਾਰੇ ਇਸ ਨੋਜਵਾਨ ਨੇ ਕੀ ਕਿਹਾ1
- ਬਰਾਮਦਗੀ: 1. 04 ਕਿੱਲੋ 168 ਗ੍ਰਾਮ ਹੈਰੋਇਨ 2. 05 ਮੋਬਾਇਲ ਫੋਨ ਮਾਣਯੋਗ ਮੁੱਖ ਮੰਤਰੀ ਪੰਜਾਬ ਅਤੇ ਮਾਣਯੋਗ ਡੀ.ਜੀ.ਪੀ. ਪੰਜਾਬ ਵੱਲੋਂ ਨਸ਼ਾ ਮਾਫੀਆ ਨੂੰ ਖਤਮ ਕਰਨ ਬਾਰੇ ਦਿੱਤੀਆਂ ਸਖ਼ਤ ਹਦਾਇਤਾਂ ਅਧੀਨ ਸ਼੍ਰੀ ਸੁਹੇਲ ਮੀਰ, ਆਈ.ਪੀ.ਐਸ., ਸੀਨੀਅਰ ਕਪਤਾਨ ਪੁਲਿਸ ਅੰਮ੍ਰਿਤਸਰ ਦਿਹਾਤੀ ਜੀ ਅਤੇ ਸ਼੍ਰੀ ਯਾਦਵਿੰਦਰ ਸਿੰਘ ਡੀ.ਐਸ.ਪੀ. ਅਟਾਰੀ ਜੀ ਦੀ ਅਗਵਾਈ ਹੇਠ ਥਾਣਾ ਘਰਿੰਡਾ ਪੁਲਿਸ ਵੱਲੋ ਵੱਡੀ ਕਾਮਯਾਬੀ ਹਾਸਿਲ ਕਰਦਿਆ ਦੋ ਵੱਖ-ਵੱਖ ਮਾਮਲਿਆ ਵਿੱਚ 04 ਕਿੱਲੋ 168 ਗ੍ਰਾਮ ਹੈਰੋਇੰਨ ਅਤੇ 05 ਮੋਬਾਇਲ ਫੋਨ ਸਮੇਤ 04 ਨਸ਼ਾ ਤਸਕਰਾ ਨੂੰ ਗ੍ਰਿਫਤਾਰ ਕੀਤਾ ਗਿਆ। ਜੋ ਥਾਣਾ ਘਰਿੰਡਾ ਪੁਲਿਸ ਨੂੰ ਗੁਪਤ ਸੂਚਨਾ ਮਿਲੀ ਕਿ ਰੋਹਿਤ, ਵਿਸ਼ਾਲ ਸਿੰਘ ਅਤੇ ਗੁਰਦਿੱਤ ਸਿੰਘ ਰਲ ਕੇ ਹੈਰੋਇਨ ਵੇਚਣ ਦਾ ਧੰਦਾ ਕਰਦੇ ਹਨ। ਜਿਸ ਤੇ ਤੁਰੰਤ ਕਾਰਵਾਈ ਕਰਦਿਆ ਥਾਣਾ ਘਰਿੰਡਾ ਪੁਲਿਸ ਵੱਲੋ ਪਿੰਡ ਰੋੜਾਵਾਲਾ ਤੋ ਅਟਾਰੀ ਸਾਈਡ ਡਰੇਨ ਤੋਂ ਉਕਤ ਤਿੰਨਾ ਦੋਸ਼ੀਆ ਨੂੰ 02 ਕਿੱਲੋ 10 ਗ੍ਰਾਮ ਹੈਰੋਇਨ ਅਤੇ ਦੋ ਮੋਬਾਇਲ ਸਮੇਤ ਗ੍ਰਿਫਤਾਰ ਕਰ ਲਿਆ ਗਿਆ। ਜਿਸ ਸਬੰਧੀ ਉਕਤ ਦੋਸ਼ੀਆ ਖਿਲਾਫ ਥਾਣਾ ਘਰਿੰਡਾ ਵਿਖੇ ਮੁਕੱਦਮਾ ਨੰ. 41 ਮਿਤੀ 02.02.2026 ਜੁਰਮ 21(ਸੀ)/29-61-85 ਐਨ.ਡੀ.ਪੀ.ਐਸ ਐਕਟ ਤਹਿਤ ਦਰਜ ਕਰਕੇ ਤਫਤੀਸ਼ ਕੀਤੀ ਜਾ ਰਹੀ ਹੈ। ਏਸੇ ਤਰ੍ਹਾ ਇੱਕ ਹੋਰ ਮਾਮਲੇ ਵਿੱਚ ਥਾਣਾ ਘਰਿੰਡਾ ਅਤੇ ਬੀ.ਐਸ.ਐੱਫ ਵੱਲੋ ਇੱਕ ਸਾਂਝੇ ਆਪਰੇਸ਼ਨ ਦੌਰਾਨ ਭੌਫ ਝਛਫ ਅਟਾਰੀ ਨੇੜੇ ਤੋਂ ਸਾਹਿਲਦੀਪ ਸਿੰਘ ਪੁੱਤਰ ਸੁਖਵਿੰਦਰ ਸਿੰਘ ਵਾਸੀ ਡੰਡੇ ਨੂੰ 02 ਕਿੱਲੋ 158 ਗ੍ਰਾਮ ਹੈਰੋਇਨ ਅਤੇ ਤਿੰਨ ਮੋਬਾਇਲ ਸਮੇਤ ਗ੍ਰਿਫਤਾਰ ਕਰ ਲਿਆ ਗਿਆ। ਜਿਸ ਸਬੰਧੀ ਉਕਤ ਦੋਸ਼ੀ ਖਿਲਾਫ ਥਾਣਾ ਘਰਿੰਡਾ ਵਿਖੇ ਮੁਕੱਦਮਾ ਨੰ. 40 ਮਿਤੀ 02.02.2026 ਜੁਰਮ 21(ਸੀ)-61-85 ਐਨ.ਡੀ.ਪੀ.ਐਸ ਐਕਟ ਤਹਿਤ ਦਰਜ ਕਰਕੇ ਤਫਤੀਸ਼ ਕੀਤੀ ਜਾ ਰਹੀ ਹੈ। ਥਾਣਾ ਘਰਿੰਡਾ ਪੁਲਿਸ ਵੱਲੋਂ ਦੋਸ਼ੀਆਂ ਦੇ ਫਾਰਵਰਡ ਅਤੇ ਬੈਕਵਰਡ ਲੰਿਕਾ ਦੀ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ। ਹੋਰ ਜਿਸ ਕਿਸੇ ਦੀ ਵੀ ਸ਼ਮੂਲੀਅਤ ਸਾਹਮਣੇ ਆਏਗੀ, ਉਸ ਖ਼ਿਲਾਫ਼ ਕਾਨੂੰਨ ਅਨੁਸਾਰ ਸਖ਼ਤ ਕਾਰਵਾਈ ਕੀਤੀ ਜਾਵੇਗੀ।1
- Stalwarts World School ਨੂੰ CSC ਵੱਲੋਂ Green ਸਕੂਲ ਪੁਰਸਕਾਰ ਨਾਲ ਸਨਮਾਨ, ਵਾਤਾਵਰਣ ਸੁਰੱਖਿਆ ਵਿੱਚ ਬਣੀ ਮਿਸਾਲ #StalwartsWorldSchool #GreenSchoolAward #CSCGreenAward #EnvironmentProtection #GoGreenInitiative #EcoFriendlySchool #SaveEnvironment #SustainableDevelopment #GreenCampus #RainWaterHarvesting #OrganicFertilizer #EcoWarriors #CleanAndGreen #FutureIsGreen #EnvironmentalAwareness #GreenIndia #StudentsForNature #SchoolAchievements #EducationForSustainability #GreenSchoolMovement #Punjab24News1
- ਗੁਰਦੁਆਰਾ ਸ਼ਹੀਦਗੰਜ ਸਾਹਿਬ ਤੋਂ ਥਾਣਾ ਬੀ-ਡਵੀਜ਼ਨ ਰੋਡ 'ਤੇ ਰਿਕਸ਼ਾ ਚਾਲਕਾਂ ਦੀ ਦਹਿਸ਼ਤ, ਦੁਕਾਨਦਾਰ ਅਤੇ ਰਾਹਗੀਰ ਪਰੇਸ਼ਾਨ ਪ੍ਰਸ਼ਾਸਨ ਦੀ ਸਖ਼ਤੀ: ਬਿਨਾਂ ਵਰਦੀ ਵਾਲੇ ਆਟੋ ਚਾਲਕਾਂ 'ਤੇ ਹੋਵੇਗੀ ਕਾਰਵਾਈ, ਸੜਕਾਂ ਨੂੰ ਜਾਮ ਮੁਕਤ ਕਰਨ ਦੇ ਦਾਅਵੇ ਅੰਮ੍ਰਿਤਸਰ: ਗੁਰਦੁਆਰਾ ਸ਼ਹੀਦਗੰਜ ਸਾਹਿਬ ਤੋਂ ਲੈ ਕੇ ਥਾਣਾ ਬੀ-ਡਵੀਜ਼ਨ ਤੱਕ ਜਾਣ ਵਾਲੀ ਮੁੱਖ ਸੜਕ ਇਸ ਵੇਲੇ ਗੰਭੀਰ ਟ੍ਰੈਫਿਕ ਸਮੱਸਿਆ ਅਤੇ ਸਥਾਨਕ ਦੁਕਾਨਦਾਰਾਂ ਤੇ ਰਿਕਸ਼ਾ ਚਾਲਕਾਂ ਵਿਚਾਲੇ ਤਕਰਾਰ ਦਾ ਅਖਾੜਾ ਬਣੀ ਹੋਈ ਹੈ। ਸੜਕ ਦੇ ਦੋਵੇਂ ਪਾਸੇ ਬੈਟਰੀ ਰਿਕਸ਼ਾ ਚਾਲਕਾਂ ਵੱਲੋਂ ਲੰਬੀਆਂ ਕਤਾਰਾਂ ਲਗਾ ਕੇ ਰਿਕਸ਼ੇ ਖੜ੍ਹੇ ਕੀਤੇ ਜਾਣ ਕਾਰਨ ਜਿੱਥੇ ਆਮ ਜਨਤਾ ਦਾ ਲੰਘਣਾ ਮੁਸ਼ਕਲ ਹੋ ਗਿਆ ਹੈ, ਉੱਥੇ ਹੀ ਦੁਕਾਨਦਾਰਾਂ ਦਾ ਕਾਰੋਬਾਰ ਪੂਰੀ ਤਰ੍ਹਾਂ ਪ੍ਰਭਾਵਿਤ ਹੋ ਰਿਹਾ ਹੈ। ਸਥਾਨਕ ਦੁਕਾਨਦਾਰਾਂ ਦਾ ਕਹਿਣਾ ਹੈ ਕਿ ਬੈਟਰੀ ਰਿਕਸ਼ਾ ਚਾਲਕ ਆਪਣੀਆਂ ਗੱਡੀਆਂ ਸਿੱਧੀਆਂ ਦੁਕਾਨਾਂ ਦੇ ਮੂਹਰੇ ਲਗਾ ਦਿੰਦੇ ਹਨ। ਇਸ ਕਾਰਨ ਗਾਹਕਾਂ ਲਈ ਦੁਕਾਨ ਤੱਕ ਪਹੁੰਚਣਾ ਲਗਭਗ ਅਸੰਭਵ ਹੋ ਜਾਂਦਾ ਹੈ। ਜਦੋਂ ਕੋਈ ਦੁਕਾਨਦਾਰ ਇਹਨਾਂ ਰਿਕਸ਼ਾ ਚਾਲਕਾਂ ਨੂੰ ਹਟਣ ਲਈ ਕਹਿੰਦਾ ਹੈ, ਤਾਂ ਉਹ ਸਹਿਯੋਗ ਕਰਨ ਦੀ ਬਜਾਏ ਗੁੰਡਾਗਰਦੀ 'ਤੇ ਉਤਰ ਆਉਂਦੇ ਹਨ। ਦੁਕਾਨਦਾਰਾਂ ਦਾ ਦੋਸ਼ ਹੈ ਕਿ ਰਿਕਸ਼ਾ ਚਾਲਕਾਂ ਵਿੱਚ ਪੁਲਿਸ ਦਾ ਕੋਈ ਡਰ ਨਹੀਂ ਰਿਹਾ ਅਤੇ ਉਹ ਸ਼ਰੇਆਮ ਬਦਤਮੀਜ਼ੀ ਕਰਦੇ ਹਨ। ਕਈ ਵਾਰ ਅਪੀਲ ਕਰਨ ਦੇ ਬਾਵਜੂਦ ਪ੍ਰਸ਼ਾਸਨ ਵੱਲੋਂ ਕੋਈ ਠੋਸ ਕਾਰਵਾਈ ਨਹੀਂ ਕੀਤੀ ਗਈ। ਰਿਕਸ਼ਾ ਚਾਲਕਾਂ ਦਾ ਪੱਖ:ਦੂਜੇ ਪਾਸੇ, ਬੈਟਰੀ ਰਿਕਸ਼ਾ ਚਾਲਕਾਂ ਦਾ ਆਪਣਾ ਤਰਕ ਹੈ। ਉਹਨਾਂ ਦਾ ਕਹਿਣਾ ਹੈ ਕਿ ਉਹ ਬੜੀ ਮੁਸ਼ਕਲ ਨਾਲ ਦਿਹਾੜੀ ਕਰਕੇ ਆਪਣੇ ਪਰਿਵਾਰ ਦਾ ਗੁਜ਼ਾਰਾ ਕਰਦੇ ਹਨ। ਉਹਨਾਂ ਅਨੁਸਾਰ, ਸਰਕਾਰ ਜਾਂ ਪ੍ਰਸ਼ਾਸਨ ਵੱਲੋਂ ਉਹਨਾਂ ਨੂੰ ਰਿਕਸ਼ੇ ਖੜ੍ਹੇ ਕਰਨ ਲਈ ਕੋਈ ਵੀ ਢੁਕਵੀਂ ਜਗ੍ਹਾ ਜਾਂ ਸਟੈਂਡ ਮੁਹੱਈਆ ਨਹੀਂ ਕਰਵਾਇਆ ਗਿਆ। ਉਹਨਾਂ ਦਾ ਸਵਾਲ ਹੈ ਕਿ ਜੇਕਰ ਉਹ ਸੜਕ ਕਿਨਾਰੇ ਨਹੀਂ ਖੜ੍ਹਨਗੇ ਤਾਂ ਸਵਾਰੀ ਕਿੱਥੋਂ ਚੁੱਕਣਗੇ ਅਤੇ ਆਪਣੀ ਰੋਜ਼ੀ-ਰੋਟੀ ਕਿਵੇਂ ਕਮਾਉਣਗੇ? ਪੁਲਿਸ ਪ੍ਰਸ਼ਾਸਨ ਦੀ ਚੇਤਾਵਨੀ ਵਧਦੇ ਰੋਸ ਨੂੰ ਦੇਖਦਿਆਂ ਪੁਲਿਸ ਪ੍ਰਸ਼ਾਸਨ ਹੁਣ ਹਰਕਤ ਵਿੱਚ ਆਇਆ ਹੈ। ਪੁਲਿਸ ਅਧਿਕਾਰੀਆਂ ਨੇ ਸਪੱਸ਼ਟ ਕੀਤਾ ਹੈ ਕਿ ਹੁਣ ਸੜਕਾਂ 'ਤੇ ਅਨੁਸ਼ਾਸਨਹੀਣਤਾ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਪ੍ਰਸ਼ਾਸਨ ਵੱਲੋਂ ਐਲਾਨ ਕੀਤਾ ਗਿਆ ਹੈ ਕਿ: ਕਿਸੇ ਵੀ ਬਿਨਾਂ ਵਰਦੀ ਵਾਲੇ ਆਟੋ ਜਾਂ ਬੈਟਰੀ ਰਿਕਸ਼ਾ ਚਾਲਕ ਨੂੰ ਸੜਕ 'ਤੇ ਚੱਲਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ। ਸੜਕਾਂ ਨੂੰ ਰਾਹਗੀਰਾਂ ਲਈ ਪੂਰੀ ਤਰ੍ਹਾਂ ਸਾਫ਼ ਰੱਖਿਆ ਜਾਵੇਗਾ ਤਾਂ ਜੋ ਆਵਾਜਾਈ ਵਿੱਚ ਕੋਈ ਵਿਘਨ ਨਾ ਪਵੇ। ਨਿਯਮਾਂ ਦੀ ਉਲੰਘਣਾ ਕਰਨ ਵਾਲੇ ਅਤੇ ਦੁਕਾਨਦਾਰਾਂ ਨਾਲ ਬਦਤਮੀਜ਼ੀ ਕਰਨ ਵਾਲੇ ਚਾਲਕਾਂ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਹੁਣ ਦੇਖਣਾ ਇਹ ਹੋਵੇਗਾ ਕਿ ਕੀ ਪ੍ਰਸ਼ਾਸਨ ਦੇ ਇਹ ਦਾਅਵੇ ਜ਼ਮੀਨੀ ਪੱਧਰ 'ਤੇ ਲਾਗੂ ਹੁੰਦੇ ਹਨ ਜਾਂ ਦੁਕਾਨਦਾਰਾਂ ਅਤੇ ਰਾਹਗੀਰਾਂ ਨੂੰ ਇਸ ਨਰਕ ਭਰੀ ਸਥਿਤੀ ਦਾ ਸਾਹਮਣਾ ਕਰਨਾ ਪੈਂਦਾ ਰਹੇਗਾ।2
- ਗੁਰਬਾਣੀ ਕੰਠ ਨਿੱਕੇ ਜੇ ਬੱਚੇ ਦੇ ਵਾਹਿਗੁਰੂ ਇਸ ਬੱਚੇ ਨੂੰ ਚੜ੍ਹਦੀ ਕਲਾ ਵਿੱਚ ਰੱਖਣ -ਸੁਣੋ ਤੇ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਨਾ ਜੀ1
- ਨਕਲੀ ਹੈਲਥ ਮੰਤਰੀ ਬਣ ਕੇ ਅੰਮ੍ਰਿਤਸਰ ਦੇ SMO ਨੂੰ ਲਾਇਆ ਫੋਨ, ਅਸਲੀ ਮੰਤਰੀ ਨਾਲ ਪਿਆ ਪੇਚਾ ਤਾਂ ਪਹੁੰਚਿਆ ਜੇਲ੍ਹ, #FakeHealthMinister #HealthMinisterFraud #AmritsarNews #PunjabNews #BreakingNews #SMOAmritsar #FakeCallScam #PoliceAction #FraudExposed #PunjabPolice #NewsUpdate #CrimeNews #GovernmentImpersonation #FakeMinisterArrested #HealthDepartment #LawAndOrder #LatestPunjabNews #ViralNews #AmritsarUpdates #Punjab24News1