logo
Shuru
Apke Nagar Ki App…
  • Latest News
  • News
  • Politics
  • Elections
  • Viral
  • Astrology
  • Horoscope in Hindi
  • Horoscope in English
  • Latest Political News
logo
Shuru
Apke Nagar Ki App…

ਸਰਕਾਰੀ ਐਲੀਮੈਂਟਰੀ ਸਮਾਰਟ ਸਕੂਲ ਧਾਲੀਵਾਲ ਬੇਟ ਵਿੱਚ ਬਣੇ ਅਤਿ-ਆਧੁਨਿਕ ਕਲਾਸਰੂਮ ਦਾ ਉਦਘਾਟਨ ਕਪੂਰਥਲਾ: ਪੰਜਾਬ ਸਿੱਖਿਆ ਕ੍ਰਾਂਤੀ ਮੁਹਿੰਮ ਤਹਿਤ ਅੱਜ ਸਰਕਾਰੀ ਐਲੀਮੈਂਟਰੀ ਸਮਾਰਟ ਸਕੂਲ ਧਾਲੀਵਾਲ ਬੇਟ ਵਿੱਚ ਜਗਤਾਰ ਸਿੰਘ ਧਾਲੀਵਾਲ ਚੇਅਰਮੈਨ ਬਲਾਕ ਸੰਮਤੀ ਨਡਾਲਾ, ਸਰਪੰਚ ਚੱਕੋਕੀ, ਇੰਚਾਰਜ ਸਿੱਖਿਆ ਕ੍ਰਾਂਤੀ ਪੰਜਾਬ ਨੇ ਸਕੂਲ ਵਿੱਚ ਬਣੇ ਅਤਿ-ਆਧੁਨਿਕ ਕਲਾਸਰੂਮ ਦੀ ਉਸਾਰੀ ਦਾ ਉਦਘਾਟਨ ਕਰਨ ਉਪਰੰਤ ਸਮਾਗਮ ਨੂੰ ਸੰਬੋਧਨ ਕਰਦਿਆਂ ਉਹਨਾਂ ਕਿਹਾ ਕਿ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਪੰਜਾਬ ਸਿੱਖਿਆ ਕ੍ਰਾਂਤੀ ਮੁਹਿੰਮ ਦੇ ਸਾਰਥਿਕ ਨਤੀਜੇ ਸਾਹਮਣੇ ਆਏ ਹਨ ਇਸ ਮੁਹਿੰਮ ਨਾਲ ਸਰਕਾਰੀ ਸਕੂਲਾਂ ਦੇ ਬੁਨਿਆਦੀ ਢਾਂਚੇ ਵਿੱਚ ਬਹੁਤ ਸੁਧਾਰ ਹੋਇਆ। ਜਗਤਾਰ ਸਿੰਘ ਧਾਲੀਵਾਲ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਸੱਤਾ ਵਿੱਚ ਆਉਣ ਤੋਂ ਪਹਿਲਾਂ ਰਾਜ ਵਿੱਚ ਸਿਹਤ ਅਤੇ ਸਿੱਖਿਆ ਦੇ ਖੇਤਰ ਵਿੱਚ ਇਨਕਲਾਬੀ ਤਬਦੀਲੀਆਂ ਲਿਆਉਣ ਦਾ ਵਾਅਦਾ ਕੀਤਾ ਸੀ ਤੇ ਹੁਣ ਇਹਨਾਂ ਦੋਵਾਂ ਖੇਤਰਾਂ ਵਿੱਚ ਸਿਫਤੀ ਤਬਦੀਲੀਆਂ ਨਜ਼ਰ ਆ ਰਹੀਆਂ ਹਨ। ਇਸ ਮੌਕੇ ਉਨਾਂ ਸਰਕਾਰੀ ਐਲੀਮੈਂਟਰੀ ਸਕੂਲ ਧਾਲੀਵਾਲ ਬੇਟ ਦੇ ਬੁਨਿਆਦੀ ਢਾਂਚੇ ਦੇ ਵਿਕਾਸ ਲਈ ਹਰ ਤਰ੍ਹਾਂ ਦੇ ਸਹਿਯੋਗ ਦੇਣ ਦਾ ਭਰੋਸਾ ਦਵਾਇਆ। ਇਸ ਮੌਕੇ ਮਮਤਾ ਬਜਾਜ ਜ਼ਿਲ੍ਹਾ ਸਿੱਖਿਆ ਅਫ਼ਸਰ (ਐਲੀਮੈਂਟਰੀ) ਕਪੂਰਥਲਾ ਨੇ ਜ਼ਿਲ੍ਹੇ ਦੇ ਅਧਿਆਪਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਸਮਰਪਣ ਦੀ ਭਾਵਨਾ ਨਾਲ ਕੰਮ ਕਰਨ ਤਾਂ ਜੋ ਸਰਕਾਰ ਵੱਲੋਂ ਪੰਜਾਬ ਨੂੰ ਸਿੱਖਿਆ ਦੇ ਖੇਤਰ ਵਿੱਚ ਨਮੂਨੇ ਦਾ ਸੂਬਾ ਬਣਾਉਣ ਦਾ ਟੀਚਾ ਪ੍ਰਾਪਤ ਕੀਤਾ ਜਾ ਸਕੇ ਉਨਾਂ ਸਰਕਾਰੀ ਸਕੂਲਾਂ ਵਿੱਚ ਦਿੱਤੀਆਂ ਜਾ ਰਹੀਆਂ ਮੁਫਤ ਸਹੂਲਤਾਂ ਦਾ ਜ਼ਿਕਰ ਕਰਦਿਆਂ ਮਾਪਿਆਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਬੱਚੇ ਵੱਧ ਤੋਂ ਵੱਧ ਸਰਕਾਰੀ ਸਕੂਲਾਂ ਵਿੱਚ ਦਾਖਲ ਕਰਵਾਉਣ ਅਤੇ ਸਰਕਾਰ ਵੱਲੋਂ ਦਿੱਤੀਆਂ ਜਾਂਦੀਆਂ ਸਹੂਲਤਾਂ ਦਾ ਵੱਧ ਤੋਂ ਵੱਧ ਫਾਇਦਾ ਉਠਾਉਣ। ਇਸ ਮੌਕੇ ਜੈਮਲ ਸਿੰਘ ਸੈਂਟਰ ਹੈੱਡ ਟੀਚਰ ਸ਼ੇਖੂਪੁਰ ਅਤੇ ਗੁਰਮੇਜ ਸਿੰਘ ਨੇ ਵੀ ਆਪਣੇ ਸੰਬੋਧਨ ਵਿੱਚ ਸਿੱਖਿਆ ਵਿਭਾਗ ਵੱਲੋਂ ਪੰਜਾਬ ਸਿੱਖਿਆ ਕ੍ਰਾਂਤੀ ਮੁਹਿੰਮ ਤਹਿਤ ਐਲੀਮੈਂਟਰੀ ਸਕੂਲ ਧਾਲੀਵਾਲ ਬੇਟ ਸਕੂਲ ਨੂੰ ਨਮੂਨੇ ਦਾ ਸਕੂਲ ਬਣਾਉਣ ਲਈ ਸਕੂਲ ਦੇ ਮੁਖੀ ਹੈੱਡ ਟੀਚਰ ਗੁਰਦੀਪ ਸਿੰਘ ਧੰਮ ਅਤੇ ਸਮੂਹ ਮਿਹਨਤੀ ਸਟਾਫ ਦੀ ਵੀ ਭਰਪੂਰ ਸ਼ਲਾਘਾ ਕੀਤੀ। ਸਮਾਗਮ ਦੌਰਾਨ ਸਕੂਲ ਦੇ ਬੱਚਿਆਂ ਵੱਲੋਂ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕੀਤਾ ਗਿਆ ਅਤੇ ਅੰਤ ਵਿੱਚ ਆਈਆਂ ਹੋਈਆਂ ਪ੍ਰਮੁੱਖ ਸ਼ਖਸ਼ੀਅਤਾਂ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਗਿਆ। ਸਮਾਗਮ ਵਿੱਚ ਸੰਜੀਵ ਕੁਮਾਰ ਹਾਂਡਾ ਬੀਪੀਈਓ ਕਪੂਰਥਲਾ-2, ਪਵਨ ਕੁਮਾਰ ਬਲਾਕ ਕੋਆਰਡੀਨੇਟਰ, ਮਨਜੀਤ ਸਿੰਘ ਸਰਪੰਚ ਧਾਲੀਵਾਲ ਬੇਟ, ਹੈਰੀ ਸੇਖੋਂ, ਵਿੰਨੀ ਭੰਮਰਾ, ਜੈਮਲ ਸਿੰਘ ਸ਼ੇਖੂਪੁਰ, ਬਲਵੀਰ ਸਿੰਘ ਢਪਈ, ਜਸਵਿੰਦਰ ਸਿੰਘ ਨੂਰਪੁਰ ਲਬਾਣਾ, ਹਰਪ੍ਰੀਤ ਸਿੰਘ ਮੁਸ਼ਕਵੇਦ, ਪਰਵੀਨ ਕੁਮਾਰ ਲੱਖਣ ਕਲਾਂ, ਬਲਵਿੰਦਰ ਕੁਮਾਰ ਧੰਮ, ਜਸਵਿੰਦਰ ਸਿੰਘ ਭੰਡਾਲ ਬੇਟ, (ਸਾਰੇ ਸੀ.ਐੱਚ.ਟੀ.) ਦਲਜੀਤ ਸਿੰਘ ਸੁਰਖਪੁਰ, ਹਰਮਿੰਦਰ ਕੌਰ ਚੂਹੜਵਾਲ, ਮੀਨਾਕਸ਼ੀ ਅਹਿਮਦਪੁਰ, ਪੰਕਜ ਧੀਰ, ਅਮਰਜੀਤ ਸਿੰਘ, ਪ੍ਰਿਆਦਰਸ਼ਨੀ, ਮਨਦੀਪ ਸਿੰਘ (ਸਾਰੇ ਐੱਚ.ਟੀ.) ਹਰਜਿੰਦਰ ਹੈਰੀ, ਜਤਿੰਦਰ ਕੌਰ, ਅਮਨਦੀਪ ਧਾਲੀਵਾਲ ਬੇਟ, ਗੁਰਜਿੰਦਰ ਕੌਰ, ਸਤਵੰਤ ਕੌਰ, ਸਰਬਜੀਤ, ਵੀਰ ਸਿੰਘ, ਅਮਰਦੀਪ ਸਿੰਘ ਤੋਂ ਇਲਾਵਾ ਸਕੂਲ ਮੈਨੇਜਮੈਂਟ ਕਮੇਟੀ, ਸੈਂਟਰ ਨੂਰਪੁਰ ਲੁਬਾਣਾ ਦੇ ਅਧਿਆਪਕ ਅਤੇ ਬੱਚਿਆਂ ਦੇ ਮਾਪੇ ਹਾਜ਼ਰ ਸਨ।

16 hrs ago
user_Farida Begam
Farida Begam
Auditor ਕਪੂਰਥਲਾ, ਕਪੂਰਥਲਾ, ਪੰਜਾਬ•
16 hrs ago
3fd70b71-b44a-4d48-90af-ae3a5ee08805

More news from ਪੰਜਾਬ and nearby areas
  • ਕਪੂਰਥਲਾ: ਪੰਜਾਬ ਭਰ ਵਿੱਚ ਕਣਕ ਦੀ ਖਰੀਦ ਨੂੰ ਲੈ ਕੇ ਬਣੇ ਤਣਾਅ ਦੇ ਦਰਮਿਆਨ ਕਿਸਾਨ ਜਥੇਬੰਦੀਆਂ ਵੱਲੋਂ 17 ਅਪ੍ਰੈਲ ਨੂੰ ਦਿੱਤਾ ਗਿਆ ‘ਰੇਲ ਰੋਕੋ’ ਅੰਦੋਲਨ ਫਿਲਹਾਲ ਤਿੰਨ ਦਿਨਾਂ ਲਈ ਮੁਲਤਵੀ ਕਰ ਦਿੱਤਾ ਗਿਆ ਹੈ। ਇਹ ਐਲਾਨ ਸੁਲਤਾਨਪੁਰ ਲੋਧੀ ਵਿਖੇ ਪ੍ਰੈਸ ਕਾਨਫਰੰਸ ਦੌਰਾਨ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਜ਼ਿਲ੍ਹਾ ਪ੍ਰਧਾਨ ਸਰਵਣ ਸਿੰਘ ਬਾਊਪੁਰ ਵੱਲੋਂ ਕੀਤਾ ਗਿਆ।
    1
    ਕਪੂਰਥਲਾ: ਪੰਜਾਬ ਭਰ ਵਿੱਚ ਕਣਕ ਦੀ ਖਰੀਦ ਨੂੰ ਲੈ ਕੇ ਬਣੇ ਤਣਾਅ ਦੇ ਦਰਮਿਆਨ ਕਿਸਾਨ ਜਥੇਬੰਦੀਆਂ ਵੱਲੋਂ 17 ਅਪ੍ਰੈਲ ਨੂੰ ਦਿੱਤਾ ਗਿਆ ‘ਰੇਲ ਰੋਕੋ’ ਅੰਦੋਲਨ ਫਿਲਹਾਲ ਤਿੰਨ ਦਿਨਾਂ ਲਈ ਮੁਲਤਵੀ ਕਰ ਦਿੱਤਾ ਗਿਆ ਹੈ। ਇਹ ਐਲਾਨ ਸੁਲਤਾਨਪੁਰ ਲੋਧੀ ਵਿਖੇ ਪ੍ਰੈਸ ਕਾਨਫਰੰਸ ਦੌਰਾਨ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਜ਼ਿਲ੍ਹਾ ਪ੍ਰਧਾਨ ਸਰਵਣ ਸਿੰਘ ਬਾਊਪੁਰ ਵੱਲੋਂ ਕੀਤਾ ਗਿਆ।
    user_Farida Begam
    Farida Begam
    Auditor ਕਪੂਰਥਲਾ, ਕਪੂਰਥਲਾ, ਪੰਜਾਬ•
    1 hr ago
  • बिहार पुलिस द्वारा गिरफ्तार किये गए कपूरथला के व्यापारी अनिल गुप्ता व् सविता गुप्ता की गिरफ्तारी के बाद एस एस पी पटना बिहार पुलिस ने प्रेस वार्ता की
    1
    बिहार पुलिस द्वारा गिरफ्तार किये गए कपूरथला के व्यापारी अनिल गुप्ता  व् सविता गुप्ता की गिरफ्तारी के बाद एस एस पी पटना बिहार पुलिस ने प्रेस वार्ता की
    user_Gaurav Maria
    Gaurav Maria
    Business Centre ਕਪੂਰਥਲਾ, ਕਪੂਰਥਲਾ, ਪੰਜਾਬ•
    2 hrs ago
  • ਵਿਸਾਖੀ ਅਤੇ ਖਾਲਸਾ ਸਿਰਜਣਾ ਦਿਵਸ ਦੇ ਅਵਸਰ ਤੇ ਮਹਾਨ ਕੀਰਤਨ ਦਰਬਾਰ 17 ਅਪ੍ਰੈਲ ਦਿਨ ਸ਼ੁਕਰਵਾਰ ਨੂੰ ਗੁਰਦੁਆਰਾ ਸਾਹਿਬ ਨਿਹੰਗਾਂ ਵਿਚ ਹੋਣ ਜਾ ਰਿਹਾ ਇਸ ਮੌਕੇ ਜਥੇਦਾਰ ਸੁਖਜਿੰਦਰ ਸਿੰਘ ਬੱਬਰ ਵਲੋਂ ਸਮੂਹ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਜਾਂਦੀ ਹੈ ਇਸ ਅਵਸਰ ਤੇ ਹਾਜ਼ਿਰੀ ਭਰਨ ਤੇ ਗੁਰੂਘਰ ਦੀ ਖੁਸ਼ੀਆਂ ਪ੍ਰਾਪਤ ਕਰਨ
    1
    ਵਿਸਾਖੀ ਅਤੇ ਖਾਲਸਾ ਸਿਰਜਣਾ ਦਿਵਸ ਦੇ ਅਵਸਰ ਤੇ ਮਹਾਨ ਕੀਰਤਨ ਦਰਬਾਰ 17 ਅਪ੍ਰੈਲ ਦਿਨ ਸ਼ੁਕਰਵਾਰ ਨੂੰ ਗੁਰਦੁਆਰਾ ਸਾਹਿਬ ਨਿਹੰਗਾਂ ਵਿਚ ਹੋਣ ਜਾ ਰਿਹਾ ਇਸ ਮੌਕੇ ਜਥੇਦਾਰ ਸੁਖਜਿੰਦਰ ਸਿੰਘ ਬੱਬਰ ਵਲੋਂ ਸਮੂਹ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਜਾਂਦੀ ਹੈ ਇਸ ਅਵਸਰ ਤੇ ਹਾਜ਼ਿਰੀ ਭਰਨ ਤੇ ਗੁਰੂਘਰ ਦੀ ਖੁਸ਼ੀਆਂ ਪ੍ਰਾਪਤ ਕਰਨ
    user_Sudhir
    Sudhir
    ਪੱਤਰਕਾਰ ਕਪੂਰਥਲਾ, ਕਪੂਰਥਲਾ, ਪੰਜਾਬ•
    18 hrs ago
  • Post by Ravinder Singh
    1
    Post by Ravinder Singh
    user_Ravinder Singh
    Ravinder Singh
    ਨਕੋਦਰ, ਜਲੰਧਰ, ਪੰਜਾਬ•
    3 hrs ago
  • Post by Man24punjabi
    1
    Post by Man24punjabi
    user_Man24punjabi
    Man24punjabi
    ਤਰਨ ਤਾਰਨ ਸਾਹਿਬ, ਤਰਨ ਤਾਰਨ ਸਾਹਿਬ, ਪੰਜਾਬ•
    20 hrs ago
  • Post by The Virsa Tv
    1
    Post by The Virsa Tv
    user_The Virsa Tv
    The Virsa Tv
    Local News Reporter ਅੰਮ੍ਰਿਤਸਰ -1, ਅੰਮ੍ਰਿਤਸਰ, ਪੰਜਾਬ•
    3 hrs ago
  • ਗਰੀਨ ਐਵਨਿਊ ਖੇਤਰ ਵਿੱਚ ਇੱਕ ਬਜ਼ੁਰਗ ਮਹਿਲਾ ਨੂੰ ਬੰਧਕ ਬਣਾ ਕੇ ਰੱਖਣ ਵਾਲੀ ਵਾਇਰਲ ਵੀਡੀਓ ਬਾਰੇ ਜਾਣਕਾਰੀ ਦਿੰਦੇ ਹੋਏ ਇੰਸੈਕਟਰ ਗੁਰਪ੍ਰੀਤ ਸਿੰਘ ਮੁੱਖ ਅਫਸਰ ਥਾਣਾ ਸਿਵਲ ਲਾਈਨ ਅੰਮ੍ਰਿਤਸਰ।
    1
    ਗਰੀਨ ਐਵਨਿਊ ਖੇਤਰ ਵਿੱਚ ਇੱਕ ਬਜ਼ੁਰਗ ਮਹਿਲਾ ਨੂੰ ਬੰਧਕ ਬਣਾ ਕੇ ਰੱਖਣ ਵਾਲੀ ਵਾਇਰਲ ਵੀਡੀਓ ਬਾਰੇ ਜਾਣਕਾਰੀ ਦਿੰਦੇ ਹੋਏ ਇੰਸੈਕਟਰ ਗੁਰਪ੍ਰੀਤ ਸਿੰਘ ਮੁੱਖ ਅਫਸਰ ਥਾਣਾ ਸਿਵਲ ਲਾਈਨ ਅੰਮ੍ਰਿਤਸਰ।
    user_Public savera
    Public savera
    Farmer ਅੰਮ੍ਰਿਤਸਰ -1, ਅੰਮ੍ਰਿਤਸਰ, ਪੰਜਾਬ•
    5 hrs ago
  • Post by Ravinder Singh
    2
    Post by Ravinder Singh
    user_Ravinder Singh
    Ravinder Singh
    ਨਕੋਦਰ, ਜਲੰਧਰ, ਪੰਜਾਬ•
    3 hrs ago
View latest news on Shuru App
Download_Android
  • Terms & Conditions
  • Career
  • Privacy Policy
  • Blogs
Shuru, a product of Close App Private Limited.