Shuru
Apke Nagar Ki App…
ਨਾਭਾ ਸ਼ਹਿਰ ਦੇ ਨਾਲ ਲੱਗਦੇ ਕੁਝ ਪਿੰਡਾਂ ਵਿੱਚ ਬਿਜਲੀ ਨਾ ਪਹੁੰਚਣ ਕਰਕੇ ਪਿੰਡ ਵਾਸੀਆਂ ਵੱਲੋਂ ਬਿਜਲੀ ਬੋਰਡ ਦੇ ਖ਼ਿਲਾਫ਼ ਸ਼ਾਮ ਦੇ ਸਮੇਂ ਨਾਭਾ ਸ਼ਹਿਰ ਦੇ ਗਰੀਡ ਚੌਂਕ ਵਿੱਚ ਧਰਨਾ ਲਾਇਆ ਗਿਆ। ਪਿੰਡਾਂ ਵਿੱਚ ਬਿਜਲੀ ਦੀ ਨਿਰਵਿਘਨ ਸਪਲਾਈ ਨਾ ਹੋਣ ਕਾਰਨ ਪਰੇਸ਼ਾਨ ਪਿੰਡ ਵਾਸੀਆਂ ਨੇ ਇੱਕਠੇ ਹੋ ਕੇ ਬਿਜਲੀ ਬੋਰਡ ਵਿਰੁੱਧ ਇਹ ਧਰਨਾ ਦਿੱਤਾ ਹੈ।
Baljit Singh
ਨਾਭਾ ਸ਼ਹਿਰ ਦੇ ਨਾਲ ਲੱਗਦੇ ਕੁਝ ਪਿੰਡਾਂ ਵਿੱਚ ਬਿਜਲੀ ਨਾ ਪਹੁੰਚਣ ਕਰਕੇ ਪਿੰਡ ਵਾਸੀਆਂ ਵੱਲੋਂ ਬਿਜਲੀ ਬੋਰਡ ਦੇ ਖ਼ਿਲਾਫ਼ ਸ਼ਾਮ ਦੇ ਸਮੇਂ ਨਾਭਾ ਸ਼ਹਿਰ ਦੇ ਗਰੀਡ ਚੌਂਕ ਵਿੱਚ ਧਰਨਾ ਲਾਇਆ ਗਿਆ। ਪਿੰਡਾਂ ਵਿੱਚ ਬਿਜਲੀ ਦੀ ਨਿਰਵਿਘਨ ਸਪਲਾਈ ਨਾ ਹੋਣ ਕਾਰਨ ਪਰੇਸ਼ਾਨ ਪਿੰਡ ਵਾਸੀਆਂ ਨੇ ਇੱਕਠੇ ਹੋ ਕੇ ਬਿਜਲੀ ਬੋਰਡ ਵਿਰੁੱਧ ਇਹ ਧਰਨਾ ਦਿੱਤਾ ਹੈ।
More news from ਪੰਜਾਬ and nearby areas
- ਨਾਭਾ ਸ਼ਹਿਰ ਦੇ ਨਾਲ ਲੱਗਦੇ ਕੁਝ ਪਿੰਡਾਂ ਵਿੱਚ ਬਿਜਲੀ ਨਾ ਪਹੁੰਚਣ ਕਰਕੇ ਪਿੰਡ ਵਾਸੀਆਂ ਵੱਲੋਂ ਬਿਜਲੀ ਬੋਰਡ ਦੇ ਖ਼ਿਲਾਫ਼ ਸ਼ਾਮ ਦੇ ਸਮੇਂ ਨਾਭਾ ਸ਼ਹਿਰ ਦੇ ਗਰੀਡ ਚੌਂਕ ਵਿੱਚ ਧਰਨਾ ਲਾਇਆ ਗਿਆ। ਪਿੰਡਾਂ ਵਿੱਚ ਬਿਜਲੀ ਦੀ ਨਿਰਵਿਘਨ ਸਪਲਾਈ ਨਾ ਹੋਣ ਕਾਰਨ ਪਰੇਸ਼ਾਨ ਪਿੰਡ ਵਾਸੀਆਂ ਨੇ ਇੱਕਠੇ ਹੋ ਕੇ ਬਿਜਲੀ ਬੋਰਡ ਵਿਰੁੱਧ ਇਹ ਧਰਨਾ ਦਿੱਤਾ ਹੈ।1
- ਰਾਜਪੁਰਾ ਦੇ ਇੱਕ ਨਿੱਜੀ ਕਾਲਜ ਵਿੱਚ ACE MUN ਦੇ ਤਹਿਤ ਪਹਿਲੀ ਵਾਰ ਦੋ ਰੋਜ਼ਾ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ, ਜੋ ACE INSTITUTE ਦੇ ਕਸ਼ਿਸ਼ ਤਨੇਜਾ ਦੀ ਦੇਖ-ਰੇਖ ਵਿੱਚ ਸੰਪੰਨ ਹੋਇਆ। ਇਸ ਪ੍ਰੋਗਰਾਮ ਵਿੱਚ ਵੱਖ-ਵੱਖ ਸਕੂਲਾਂ ਦੇ ਵਿਦਿਆਰਥੀਆਂ ਨੇ ਨਿੱਜੀ ਤੌਰ 'ਤੇ ਹਿੱਸਾ ਲਿਆ। ਬੱਚਿਆਂ ਨੇ ਦੇਸ਼ ਦੇ ਵੱਖ-ਵੱਖ ਨੇਤਾਵਾਂ ਦੇ ਕਿਰਦਾਰ ਨਿਭਾਉਂਦੇ ਹੋਏ ਸੰਸਦ ਵਿੱਚ ਹੋਣ ਵਾਲੀ ਬਹਿਸ ਅਤੇ ਸਵਾਲ-ਜਵਾਬ ਦੀ ਜ਼ਬਰਦਸਤ ਨਕਲ ਪੇਸ਼ ਕੀਤੀ, ਜਿਸ ਦੌਰਾਨ ਉਨ੍ਹਾਂ ਦੇ ਆਤਮਵਿਸ਼ਵਾਸ ਅਤੇ ਬੋਲਣ ਦੇ ਹੁਨਰ ਦੀ ਹਰ ਕਿਸੇ ਨੇ ਸ਼ਲਾਘਾ ਕੀਤੀ। ਪ੍ਰੋਗਰਾਮ ਦੇ ਪਹਿਲੇ ਦਿਨ ਹਲਕਾ ਰਾਜਪੁਰਾ ਤੋਂ ਭਾਜਪਾ ਦੇ ਇੰਚਾਰਜ ਜਗਦੀਸ਼ ਕੁਮਾਰ 'ਜੱਗਾ' ਨੇ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕੀਤੀ। ਦੂਸਰੇ ਦਿਨ ਪਟਿਆਲਾ ਤੋਂ ਸੰਸਦ ਮੈਂਬਰ ਧਰਮਵੀਰ ਗਾਂਧੀ ਅਤੇ ਰਾਜਪੁਰਾ ਤੋਂ ਆਮ ਆਦਮੀ ਪਾਰਟੀ ਦੇ ਆਗੂ ਪ੍ਰਵੀਨ ਛਾਬੜਾ ਮੁੱਖ ਮਹਿਮਾਨ ਵਜੋਂ ਪਹੁੰਚੇ। ਸੰਸਦ ਮੈਂਬਰ ਧਰਮਵੀਰ ਗਾਂਧੀ ਨੇ ਪ੍ਰੇਰਨਾਦਾਇਕ ਭਾਸ਼ਣ ਦਿੰਦਿਆਂ ਬੱਚਿਆਂ ਨੂੰ ਲੋਕਤੰਤਰ, ਬਹਿਸ ਅਤੇ ਲੀਡਰਸ਼ਿਪ ਦੇ ਗੁਣਾਂ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ ਅਤੇ ਉਨ੍ਹਾਂ ਵਿੱਚ ਨਵਾਂ ਜੋਸ਼ ਭਰਿਆ। ਸਮਾਪਨ ਦੇ ਮੌਕੇ ਵੱਖ-ਵੱਖ ਕਿਰਦਾਰਾਂ ਨੂੰ ਬਾਖੂਬੀ ਨਿਭਾਉਣ ਵਾਲੇ ਵਿਦਿਆਰਥੀਆਂ ਨੂੰ ਟਰਾਫੀਆਂ ਦੇ ਕੇ ਸਨਮਾਨਿਤ ਕੀਤਾ ਗਿਆ। ਆਯੋਜਕ ਕਸ਼ਿਸ਼ ਤਨੇਜਾ ਨੇ ਸਾਰੇ ਮਹਿਮਾਨਾਂ, ਅਧਿਆਪਕਾਂ ਅਤੇ ਵਿਦਿਆਰਥੀਆਂ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਅਜਿਹੇ ਮੰਚ ਬੱਚਿਆਂ ਦੇ ਸਰਬਪੱਖੀ ਵਿਕਾਸ ਲਈ ਬਹੁਤ ਜ਼ਰੂਰੀ ਹਨ।4
- ਫਤਿਹਗੜ੍ਹ ਸਾਹਿਬ ਦੇ ਡੀਐਸਪੀ ਹੋਮੀਸਾਈਡ ਰਾਜੇਸ਼ ਮਲਹੋਤਰਾ ਨੇ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਵੀਡੀਓ ਬਾਰੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਓ.ਪੀ. ਸੋਨੀ ਵੱਲੋਂ 15 ਜੁਲਾਈ 2026 ਨੂੰ ਪੁਲਿਸ ਕੋਲ ਇੱਕ ਸ਼ਿਕਾਇਤ ਦਰਜ ਕਰਵਾਈ ਗਈ ਹੈ। ਸ਼ਿਕਾਇਤ ਵਿੱਚ ਦੋਸ਼ ਲਗਾਇਆ ਗਿਆ ਹੈ ਕਿ ਫ਼ੋਨ ਰਾਹੀਂ ਉਨ੍ਹਾਂ ਤੋਂ 10 ਲੱਖ ਰੁਪਏ ਦੀ ਮੰਗ ਕੀਤੀ ਗਈ ਹੈ, ਅਤੇ ਇਹ ਇਲਜ਼ਾਮ ਬਰਜਿੰਦਰ ਸਿੰਘ ਪਰਵਾਨਾ ਦੇ ਖ਼ਿਲਾਫ਼ ਲਗਾਏ ਗਏ ਹਨ। ਮਾਮਲੇ ਦੀ ਪੜਤਾਲ ਦੌਰਾਨ ਪੁਲਿਸ ਵੱਲੋਂ ਬਰਜਿੰਦਰ ਸਿੰਘ ਪਰਵਾਨਾ ਅਤੇ ਤਹਿਸੀਲ ਰਾਜਪੁਰਾ ਦੇ ਪਿੰਡ ਬਖਸ਼ੀਵਾਲਾ ਦੇ ਰਹਿਣ ਵਾਲੇ ਜਗਦੀਪ ਸਿੰਘ ਨੂੰ ਬੁਲਾਇਆ ਗਿਆ। ਜਗਦੀਪ ਸਿੰਘ ਨੇ ਆਪਣੇ ਬਿਆਨਾਂ ਵਿੱਚ ਦੱਸਿਆ ਕਿ ਢਾਬੇ ਦਾ ਨਕਸ਼ਾ ਪਾਸ ਕਰਵਾਉਣ ਦੇ ਨਾਮ 'ਤੇ ਓ.ਪੀ. ਸੋਨੀ ਵੱਲੋਂ ਲਗਭਗ 12.5 ਲੱਖ ਰੁਪਏ ਲਏ ਗਏ ਸਨ, ਜੋ ਵਾਪਸ ਨਹੀਂ ਕੀਤੇ ਗਏ। ਇਸੇ ਮੁੱਦੇ 'ਤੇ ਦੋਵਾਂ ਧਿਰਾਂ ਵਿਚਾਲੇ ਬੈਠਕ ਹੋਣੀ ਸੀ, ਜੋ ਨਹੀਂ ਹੋ ਸਕੀ। ਇਸੇ ਜਾਂਚ ਦੌਰਾਨ ਬਰਜਿੰਦਰ ਸਿੰਘ ਪਰਵਾਨਾ ਵੱਲੋਂ ਪੋਸਟ ਕੀਤੀ ਗਈ ਇੱਕ ਵੀਡੀਓ ਵੀ ਵਾਇਰਲ ਹੋਈ ਹੈ, ਜਿਸ ਵਿੱਚ 29 ਜੁਲਾਈ 2026 ਨੂੰ ਫ਼ਤਿਹਗੜ੍ਹ ਸਾਹਿਬ ਵਿਖੇ ਇਕੱਠ ਕਰਨ ਦੀ ਗੱਲ ਕਹੀ ਗਈ ਹੈ ਅਤੇ ਓ.ਪੀ. ਸੋਨੀ 'ਤੇ ਕਈ ਇਲਜ਼ਾਮ ਲਗਾਏ ਗਏ ਹਨ। ਪੁਲਿਸ ਅਧਿਕਾਰੀ ਨੇ ਸਪੱਸ਼ਟ ਕੀਤਾ ਕਿ ਇਸ ਮਾਮਲੇ ਦੀ ਜਾਂਚ ਕਾਨੂੰਨ ਮੁਤਾਬਕ ਪੂਰੀ ਨਿਰਪੱਖਤਾ ਨਾਲ ਕੀਤੀ ਜਾ ਰਹੀ ਹੈ। ਉਨ੍ਹਾਂ ਦੋਵਾਂ ਧਿਰਾਂ ਨੂੰ ਅਪੀਲ ਕੀਤੀ ਹੈ ਕਿ ਜੇਕਰ ਕੋਈ ਵੀ ਧਿਰ ਕਿਸੇ ਦੇ ਖ਼ਿਲਾਫ਼ ਦਰਖ਼ਾਸਤ ਦੇਣਾ ਚਾਹੁੰਦੀ ਹੈ ਤਾਂ ਉਹ ਦੇ ਸਕਦੀ ਹੈ, ਜਿਸ ਦੀ ਨਿਰਪੱਖ ਜਾਂਚ ਕੀਤੀ ਜਾਵੇਗੀ। ਉਨ੍ਹਾਂ ਨੇ ਇਹ ਵੀ ਕਿਹਾ ਕਿ ਕੋਈ ਵੀ ਅਜਿਹਾ ਕਦਮ ਨਾ ਚੁੱਕਿਆ ਜਾਵੇ ਜਿਸ ਨਾਲ ਆਮ ਜਨਤਾ ਵਿੱਚ ਅਸੁਰੱਖਿਆ ਦੀ ਭਾਵਨਾ ਪੈਦਾ ਹੋਵੇ।1
- ਸੰਗਰੂਰ ਦੇ ਵਾਰ ਹੀਰੋਜ਼ ਸਟੇਡੀਅਮ ਦੇ ਨਵੀਨੀਕਰਨ ਕੀਤੇ ਗਏ ਸਵਿਮਿੰਗ ਪੂਲ ਵਿਖੇ 24 ਤੋਂ 26 ਜੁਲਾਈ 2026 ਤੱਕ 49ਵੀਂ ਜੂਨੀਅਰ ਅਤੇ 47ਵੀਂ ਸੀਨੀਅਰ ਪੰਜਾਬ ਸਟੇਟ ਸਵਿਮਿੰਗ ਚੈਂਪੀਅਨਸ਼ਿਪ ਦਾ ਸ਼ਾਨਦਾਰ ਆਯੋਜਨ ਕੀਤਾ ਗਿਆ। ਲੰਬੇ ਸਮੇਂ ਬਾਅਦ ਪੂਲ ਦੇ ਨਵੀਨੀਕਰਨ ਤੋਂ ਬਾਅਦ ਹੋਏ ਇਸ ਤਿੰਨ ਰੋਜ਼ਾ ਵੱਡੇ ਮੁਕਾਬਲੇ ਵਿੱਚ ਪੂਰੇ ਪੰਜਾਬ ਵਿੱਚੋਂ 225 ਤੋਂ ਵੱਧ ਲੜਕੇ ਅਤੇ ਲੜਕੀਆਂ ਨੇ ਹਿੱਸਾ ਲੈ ਕੇ ਆਪਣੀ ਪ੍ਰਤਿਭਾ ਦੇ ਜੌਹਰ ਦਿਖਾਏ। ਇਸ ਨਾਲ ਖਿਡਾਰੀਆਂ ਅਤੇ ਖੇਡ ਪ੍ਰੇਮੀਆਂ ਵਿੱਚ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ। ਖੇਡ ਅਧਿਕਾਰੀਆਂ ਅਤੇ ਮਹਿਮਾਨਾਂ ਨੇ ਦੱਸਿਆ ਕਿ ਇਹ 50 ਮੀਟਰ ਦਾ ਓਲੰਪਿਕ ਸਾਈਜ਼ ਸਵਿਮਿੰਗ ਪੂਲ ਪੰਜਾਬ ਦੇ ਸਭ ਤੋਂ ਬਿਹਤਰੀਨ ਪੂਲਾਂ ਵਿੱਚੋਂ ਇੱਕ ਹੈ। ਡਿਸਟ੍ਰਿਕਟ ਸਵਿਮਿੰਗ ਐਸੋਸੀਏਸ਼ਨ ਸੰਗਰੂਰ ਦੇ ਪ੍ਰਧਾਨ ਅਮਰਜੀਤ ਸਿੰਘ ਮੁਤਾਬਕ ਚੈਂਪੀਅਨਸ਼ਿਪ ਵਿੱਚ ਪਾਰਦਰਸ਼ਤਾ ਬਣਾਏ ਰੱਖਣ ਅਤੇ ਮਨੁੱਖੀ ਗਲਤੀ ਦੀ ਗੁੰਜਾਇਸ਼ ਖ਼ਤਮ ਕਰਨ ਲਈ ਪਹਿਲੀ ਵਾਰ 'ਟੱਚ ਪੈਨਲ' ਸਿਸਟਮ ਅਤੇ ਕੰਪਿਊਟਰਾਈਜ਼ਡ ਟਾਈਮਿੰਗ ਦੀ ਵਰਤੋਂ ਕੀਤੀ ਗਈ। ਪੰਜਾਬ ਸਵਿਮਿੰਗ ਐਸੋਸੀਏਸ਼ਨ ਦੇ ਚੀਫ਼ ਐਗਜ਼ੀਕਿਊਟਿਵ ਅਫ਼ਸਰ ਬਲਰਾਜ ਸ਼ਰਮਾ ਨੇ ਦੱਸਿਆ ਕਿ ਸਾਲ 2019 ਤੋਂ ਬਾਅਦ ਸੰਗਰੂਰ ਵਿੱਚ ਇਹ ਚੈਂਪੀਅਨਸ਼ਿਪ ਹੋਈ ਹੈ। ਮੌਜੂਦਾ ਸਰਕਾਰ ਵੱਲੋਂ ਖੇਡਾਂ ਵੱਲ ਦਿੱਤੇ ਜਾ ਰਹੇ ਵਿਸ਼ੇਸ਼ ਧਿਆਨ ਸਦਕਾ ਖਿਡਾਰੀਆਂ ਨੂੰ ਬਿਹਤਰ ਕੋਚਿੰਗ ਅਤੇ ਬੁਨਿਆਦੀ ਢਾਂਚਾ ਮਿਲ ਰਿਹਾ ਹੈ, ਜਿਸ ਨਾਲ ਆਉਣ ਵਾਲੇ ਸਮੇਂ ਵਿੱਚ ਸੰਗਰੂਰ ਦੇ ਤੈਰਾਕ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ 'ਤੇ ਚਮਕਣਗੇ। ਮੁਕਾਬਲਿਆਂ ਦੇ ਅੰਤ ਵਿੱਚ ਜੇਤੂ ਖਿਡਾਰੀਆਂ ਨੂੰ ਗੋਲਡ, ਸਿਲਵਰ ਅਤੇ ਬ੍ਰੌਂਜ਼ ਮੈਡਲਾਂ ਦੇ ਨਾਲ-ਨਾਲ ਚੈਂਪੀਅਨਸ਼ਿਪ ਟਰਾਫੀਆਂ ਨਾਲ ਸਨਮਾਨਿਤ ਕੀਤਾ ਗਿਆ।3
- ਬਾਬਾ ਜੀਵਨ ਸਿੰਘ ਜੀ ਬਗੀਚੀ ਵਾਲਿਆਂ ਨੇ ਜ਼ਿੰਦਗੀ ਵਿੱਚ ਸੰਗੀਤ ਦੇ ਮਹੱਤਵ ਬਾਰੇ ਆਪਣੇ ਅਨਮੋਲ ਬਚਨ ਸਾਂਝੇ ਕੀਤੇ ਹਨ। ਉਨ੍ਹਾਂ ਦੱਸਿਆ ਕਿ ਜਦੋਂ ਬੱਚਾ ਜਨਮ ਲੈਂਦਾ ਹੈ ਤਾਂ ਉਸ ਦੀ ਪਹਿਲੀ ਕਿਲਕਾਰੀ ਵੀ ਸੰਗੀਤ ਦੇ ਸੁਰ ਵਿੱਚ ਹੀ ਹੁੰਦੀ ਹੈ। ਮਨੁੱਖ ਲਈ ਸੰਗੀਤ ਦੇ ਸੁਰਾਂ ਰਾਹੀਂ ਰੱਬ ਨੂੰ ਮਿਲਣਾ ਸਭ ਤੋਂ ਸੌਖਾ ਰਸਤਾ ਹੈ। ਇਸੇ ਲਈ ਮਹਾਪੁਰਸ਼ਾਂ ਦੀ ਸੰਗਤ ਵਿੱਚ ਜਾ ਕੇ ਕੀਰਤਨ ਦੀਵਾਨਾਂ ਦਾ ਆਨੰਦ ਮਾਣਨਾ ਚਾਹੀਦਾ ਹੈ।1
- ਸਾਬਕਾ ਕੈਬਨਿਟ ਮੰਤਰੀ ਅਤੇ ਮੌਜੂਦਾ ਵਿਧਾਇਕਾ ਮੈਡਮ ਅਨਮੋਲ ਗਗਨ ਮਾਨ ਨੇ ਇੱਕ ਪ੍ਰੈਸ ਕਾਨਫਰੰਸ ਦੌਰਾਨ ਕਿਹਾ ਹੈ ਕਿ ਕੁਰਾਲੀ ਅਤੇ ਇਸ ਦੇ ਆਸ-ਪਾਸ ਦੀਆਂ ਜ਼ਮੀਨਾਂ ਜਲਦੀ ਹੀ ਆਰ ਜੋਨ ਵਿੱਚ ਤਬਦੀਲ ਹੋ ਸਕਦੀਆਂ ਹਨ। ਉਨ੍ਹਾਂ ਅਨੁਸਾਰ ਸਰਕਾਰਾਂ ਵੱਲੋਂ ਗੈਰ-ਕਾਨੂੰਨੀ ਉਸਾਰੀਆਂ ਨੂੰ ਰੋਕਣ ਲਈ ਪਹਿਲਾਂ ਜ਼ਮੀਨਾਂ ਨੂੰ ਗ੍ਰੀਨ ਜੋਨ ਕੀਤਾ ਜਾਂਦਾ ਹੈ। ਇਨ੍ਹਾਂ ਕੰਮਾਂ 'ਤੇ ਠੱਲ੍ਹ ਪਾਉਣ ਲਈ ਹੀ ਇਹ ਪਾਲਿਸੀ ਲਿਆਂਦੀ ਗਈ ਹੋਵੇਗੀ ਅਤੇ ਬਾਅਦ ਵਿੱਚ ਇਹ ਜ਼ਮੀਨਾਂ ਆਰ ਜੋਨ ਵਿੱਚ ਤਬਦੀਲ ਹੋ ਸਕਦੀਆਂ ਹਨ।1
- ਪੰਜਾਬ ਵਿੱਚ 100 ਨਵੇਂ ਆਮ ਆਦਮੀ ਕਲੀਨਿਕ ਸ਼ੁਰੂ ਕੀਤੇ ਜਾ ਰਹੇ ਹਨ, ਜਿਨ੍ਹਾਂ ਨਾਲ ਲੋਕਾਂ ਨੂੰ ਆਪਣੇ ਘਰਾਂ ਦੇ ਬਿਲਕੁਲ ਨੇੜੇ ਹੀ ਸਿਹਤ ਸੇਵਾਵਾਂ ਪ੍ਰਾਪਤ ਹੋਣਗੀਆਂ। ਇਹਨਾਂ ਨਵੇਂ ਕਲੀਨਿਕਾਂ ਦੀ ਸੁਵਿਧਾ ਨਾਲ ਆਮ ਨਾਗਰਿਕਾਂ ਨੂੰ ਆਪਣੇ ਇਲਾਕੇ ਦੇ ਨੇੜੇ ਹੀ ਸਿਹਤ ਸੰਬੰਧੀ ਸਹੂਲਤਾਂ ਦਾ ਲਾਭ ਮਿਲ ਸਕੇਗਾ।1
- ਸ਼ਰਾਬ ਨਾਲ ਭਰੀ ਇੱਕ ਗੱਡੀ ਨਹਿਰ ਵਿੱਚ ਡਿੱਗਣ ਨਾਲ ਭਿਆਨਕ ਹਾਦਸਾ ਵਾਪਰਿਆ ਹੈ। ਇਸ ਹਾਦਸੇ ਤੋਂ ਬਾਅਦ ਗੱਡੀ ਵਿੱਚ ਮੌਜੂਦ 2 ਨੌਜਵਾਨ ਲਾਪਤਾ ਹੋ ਗਏ ਹਨ, ਜਿਸ ਕਾਰਨ ਪਰਿਵਾਰਾਂ ਵਿੱਚ ਚੀਖ-ਪੁਕਾਰ ਮਚ ਗਈ ਹੈ।1