logo
Shuru
Apke Nagar Ki App…
  • Latest News
  • News
  • Politics
  • Elections
  • Viral
  • Astrology
  • Horoscope in Hindi
  • Horoscope in English
  • Latest Political News
logo
Shuru
Apke Nagar Ki App…

ਭਗਵੰਤ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਨੇ ਪਿਛਲੇ ਸਾਢੇ ਚਾਰ ਸਾਲ ਚ ਆਪਣਾ ਹਰ ਵਾਅਦਾ ਕੀਤਾ ਪੂਰਾ, ਹਰ ਇਕ ਵਰਗ ਦਾ ਬਣੀ ਸਹਾਰਾ, ਪਾਰਟੀ ਚੀਫ਼ ਵ੍ਹਿਪ ਪ੍ਰੋ: ਬਲਜਿੰਦਰ ਕੌਰ ਬਠਿੰਡਾ, 31 ਜੁਲਾਈ : ਆਪਣੀ ਖਬਰ ਬਿਊਰੋ ਮੁੱਖ ਮੰਤਰੀ ਪੰਜਾਬ ਸ. ਭਗਵੰਤ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਪਿਛਲੇ ਸਾਢੇ ਚਾਰ ਸਾਲਾਂ ਚ ਆਪਣਾ ਹਰ ਇਕ ਵਾਅਦਾ ਪੂਰਾ ਕਰ ਚੁੱਕੀ ਹੈ ਅਤੇ ਸਮਾਜ ਦੇ ਹਰ ਇਕ ਵਰਗ ਦਾ ਸਹਾਰਾ ਬਣ ਕੇ ਉਭਰੀ ਹੈ । ਚੀਫ਼ ਵਿੱਪ ਕੈਬਨਿਟ ਰੈਂਕ ਅਤੇ ਵਿਧਾਇਕ ਤਲਵੰਡੀ ਸਾਬੋ ਪ੍ਰੋ: ਬਲਜਿੰਦਰ ਕੌਰ ਨੇ ਇਹ ਪ੍ਰਗਟਾਵਾ ਅੱਜ ਪੱਤਰਕਾਰਾਂ ਨਾਲ ਵਿਸ਼ੇਸ਼ ਗੱਲਬਾਤ ਕਰਦਿਆਂ ਕੀਤਾ। ਇਸ ਮੌਕੇ ਉਨ੍ਹਾਂ ਨਾਲ ਮੇਅਰ ਨਗਰ ਨਿਗਮ ਸ਼੍ਰੀ ਪਦਮਜੀਤ ਸਿੰਘ ਮਹਿਤਾ ਅਤੇ ਚੇਅਰਮੈਨ ਸੁਗਰਫੈਡ ਅਤੇ ਲੋਕ ਸਭਾ ਹਲਕਾ ਬਠਿੰਡਾ ਇੰਚਾਰਜ ਸ਼੍ਰੀ ਨਵਦੀਪ ਸਿੰਘ ਜੀਦਾ ਵੀ ਉਨ੍ਹਾਂ ਨਾਲ ਹਾਜ਼ਰ ਸਨ। ਪ੍ਰੋ: ਬਲਜਿੰਦਰ ਕੌਰ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਹਮੇਸ਼ਾ ਸਫਾਈ ਕਰਮਚਾਰੀਆਂ ਦੇ ਹਿੱਤਾਂ ਨੂੰ ਸਭ ਤੋਂ ਵੱਧ ਤਰਜੀਹ ਦਿੱਤੀ ਹੈ। ਉਹਨਾਂ ਕਿਹਾ ਕਿ ਸਰਕਾਰ ਸਫਾਈ ਕਰਮਚਾਰੀਆਂ ਦੀਆਂ ਹੋਰ ਲੰਬਿਤ ਮੰਗਾਂ 'ਤੇ ਵੀ ਗੰਭੀਰਤਾ ਨਾਲ ਵਿਚਾਰ ਕਰ ਰਹੀ ਹੈ ਅਤੇ ਪੜਾਅਵਾਰ ਢੰਗ ਨਾਲ ਉਨ੍ਹਾਂ ਦਾ ਹੱਲ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਸਾਲ 2022 ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਬਾਅਦ ਪੰਜਾਬ ਵਿੱਚ ਲੋਕ ਭਲਾਈ ਨੂੰ ਕੇਂਦਰ ਵਿੱਚ ਰੱਖ ਕੇ ਅਨੇਕਾਂ ਲੋਕ-ਹਿਤੈਸ਼ੀ ਯੋਜਨਾਵਾਂ ਲਾਗੂ ਕੀਤੀਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਹਰ ਇੱਕ ਪੰਜਾਬੀ ਨੂੰ ਕੀਤੇ ਗਏ ਵਾਅਦਿਆਂ 'ਤੇ ਖਰਾ ਉਤਰਦਿਆਂ ਹਰ ਇਕ ਵਾਅਦਾ ਪੂਰਾ ਕੀਤਾ ਹੈ  ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਨੇ ਘਰੇਲੂ ਖਪਤਕਾਰਾਂ ਲਈ 300 ਯੂਨਿਟ ਪ੍ਰਤੀ ਮਹੀਨਾ ਮੁਫ਼ਤ ਬਿਜਲੀ ਦੀ ਯੋਜਨਾ ਲਾਗੂ ਕੀਤੀ ਜੋ ਨਿਰੰਤਰ ਜਾਰੀ ਹੈ। ਇਸ ਨਾਲ 80 ਫੀਸਦੀ ਤੋਂ ਵੱਧ ਬਿਜਲੀ ਖਪਤਕਾਰਾਂ ਦੇ ਬਿੱਲ ਜ਼ੀਰੋ ਆ ਰਹੇ ਹਨ। ਕਿਸਾਨਾਂ ਲਈ ਵੀ ਸਰਕਾਰ ਵਰਦਾਨ ਸਾਬਤ ਹੋਈ ਹੈ, ਜਿੰਨ੍ਹਾਂ ਨੂੰ ਟੇਲਾਂ ਤੱਕ ਸਿੰਚਾਈ ਲਈ ਪਾਣੀ ਪਹੁੰਚਾਇਆਂ ਅਤੇ ਨਿਰੰਤਰ ਬਿਜਲੀ ਦੀ ਸਪਲਾਈ ਮਿਲ ਰਹੀ ਹੈ । ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ 10 ਲੱਖ ਤੱਕ ਦਾ ਮੁਫ਼ਤ ਇਲਾਜ ਹਰ ਇਕ ਸਰਕਾਰੀ ਹਸਪਤਾਲ ਚ ਮਿਲ ਰਿਹਾ ਹੈ। ਇਹ ਪਹਿਲੀ ਵਾਰ ਹੈ ਕਿ ਸਰਕਾਰੀ ਹਸਪਤਾਲਾਂ ਚ ਗੋਡੇ ਬਦਲਣ ਅਤੇ ਚੂਲੇ ਬਦਲਣ ਦਾ ਇਲਾਜ ਮੁਫ਼ਤ ਕੀਤਾ ਜਾ ਰਿਹਾ ਹੈ। ਸਿਹਤ ਖੇਤਰ ’ਚ ਸਰਕਾਰ ਵੱਲੋਂ ਖੋਲ੍ਹੇ ਗਏ ਆਮ ਆਦਮੀ ਕਲੀਨਿਕ ਮੁਫ਼ਤ ਦਵਾਈਆਂ ਅਤੇ ਟੈਸਟਾਂ ਦੀ ਸਹੂਲਤ ਦੇ ਰਹੇ ਹਨ। ਨਾਲ ਹੀ ਸੂਬੇ ਦੇ ਵਾਸੀਆਂ ਦੀ ਸਿਹਤ ਦਾ ਵਿਸ਼ੇਸ਼ ਖ਼ਿਆਲ ਰੱਖਦਿਆਂ ਸਰਕਾਰ ਵੱਲੋਂ ਸੀ ਐਮ ਦੀ ਯੋਗਸ਼ਾਲਾ ਤਹਿਤ ਹਜ਼ਾਰਾਂ ਲੋਕਾਂ ਨੂੰ ਰੋਜ਼ਾਨਾ ਯੋਗਾ ਕਰਵਾਈ ਜਾਂਦੀ ਹੈ ।

2 hrs ago
user_APNI KHABAR TV ਆਪਣੀ ਖ਼ਬਰ ਟੀਵੀ
APNI KHABAR TV ਆਪਣੀ ਖ਼ਬਰ ਟੀਵੀ
Media company ਮਾਨਸਾ, ਮਾਨਸਾ, ਪੰਜਾਬ•
2 hrs ago
25183986-f736-423a-b2f7-6d651ba0bb74

More news from ਪੰਜਾਬ and nearby areas
  • *ਸਰਦਾਰ ਗੁਰਦਰਸ਼ਨ ਸਿੰਘ ਸੈਣੀ ਸਫਾਈ ਕਰਮਚਾਰੀਆਂ ਦੇ ਸਮਰਥਨ ਵਿੱਚ ਸਾਹਮਣੇ ਆਏ, ਉਨ੍ਹਾਂ ਦੀਆਂ ਮੰਗਾਂ ਪੂਰੀਆਂ ਕਰਨ ਲਈ ਹਰ ਸੰਭਵ ਸਹਾਇਤਾ ਦਾ ਭਰੋਸਾ ਦਿੱਤਾ* *ਸਰਦਾਰ ਗੁਰਦਰਸ਼ਨ ਸਿੰਘ ਸੈਣੀ ਸਫਾਈ ਕਰਮਚਾਰੀਆਂ ਦੇ ਸਮਰਥਨ ਵਿੱਚ ਸਾਹਮਣੇ ਆਏ, ਉਨ੍ਹਾਂ ਦੀਆਂ ਮੰਗਾਂ ਪੂਰੀਆਂ ਕਰਨ ਲਈ ਹਰ ਸੰਭਵ ਸਹਾਇਤਾ ਦਾ ਭਰੋਸਾ ਦਿੱਤਾ* ਜ਼ੀਰਕਪੁਰ, 31 ਜੁਲਾਈ, ਭਾਵਨਾ ਚੌਧਰੀ: ਸਰਦਾਰ ਗੁਰਦਰਸ਼ਨ ਸਿੰਘ ਸੈਣੀ ਨੇ ਜ਼ੀਰਕਪੁਰ ਵਿੱਚ ਨਗਰ ਕੌਂਸਲ (ਐਮ.ਸੀ.) ਦਫ਼ਤਰ ਵਿਖੇ ਪ੍ਰਦਰਸ਼ਨ ਕਰ ਰਹੇ ਸਫਾਈ ਕਰਮਚਾਰੀਆਂ ਨਾਲ ਉਨ੍ਹਾਂ ਦੀਆਂ ਜਾਇਜ਼ ਮੰਗਾਂ 'ਤੇ ਜ਼ੋਰ ਦਿੱਤਾ। ਉਹ ਵਿਰੋਧ ਸਥਾਨ 'ਤੇ ਬੈਠੇ ਅਤੇ ਮਜ਼ਦੂਰਾਂ ਦੀਆਂ ਚਿੰਤਾਵਾਂ ਨੂੰ ਪੂਰੀ ਗੰਭੀਰਤਾ ਨਾਲ ਸੁਣਿਆ ਅਤੇ ਉਨ੍ਹਾਂ ਦੇ ਦ੍ਰਿਸ਼ਟੀਕੋਣ ਨੂੰ ਸਮਝਿਆ। ਉਨ੍ਹਾਂ ਨੇ ਮਜ਼ਦੂਰਾਂ ਨੂੰ ਆਪਣੇ ਪੂਰੇ ਸਮਰਥਨ ਦਾ ਭਰੋਸਾ ਦਿੱਤਾ। ਕਰਮਚਾਰੀਆਂ ਨੂੰ ਸੰਬੋਧਨ ਕਰਦੇ ਹੋਏ, ਸਰਦਾਰ ਗੁਰਦਰਸ਼ਨ ਸਿੰਘ ਸੈਣੀ ਨੇ ਸਪੱਸ਼ਟ ਤੌਰ 'ਤੇ ਕਿਹਾ ਕਿ ਉਹ ਉਨ੍ਹਾਂ ਦੇ ਅਧਿਕਾਰਾਂ ਅਤੇ ਉਨ੍ਹਾਂ ਦੀਆਂ ਜਾਇਜ਼ ਮੰਗਾਂ ਦੀ ਪੂਰਤੀ ਲਈ ਜੋ ਵੀ ਜ਼ਰੂਰੀ ਯਤਨ ਕਰਨ, ਉਨ੍ਹਾਂ ਦੇ ਨਾਲ ਪੂਰੀ ਵਚਨਬੱਧਤਾ ਨਾਲ ਖੜ੍ਹੇ ਰਹਿਣਗੇ। ਉਨ੍ਹਾਂ ਕਿਹਾ ਕਿ ਕਿਸੇ ਵੀ ਪੱਧਰ 'ਤੇ ਬੇਇਨਸਾਫ਼ੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਇਸ ਮੁਸ਼ਕਲ ਸਮੇਂ ਦੌਰਾਨ, ਸਰਦਾਰ ਗੁਰਦਰਸ਼ਨ ਸਿੰਘ ਸੈਣੀ ਦੀ ਮੌਜੂਦਗੀ ਨੇ ਪ੍ਰਦਰਸ਼ਨ ਕਰ ਰਹੇ ਸਫਾਈ ਕਰਮਚਾਰੀਆਂ ਵਿੱਚ ਉਮੀਦ ਅਤੇ ਵਿਸ਼ਵਾਸ ਦੀ ਇੱਕ ਨਵੀਂ ਕਿਰਨ ਲਿਆਂਦੀ। ਸਾਰੇ ਸਫਾਈ ਕਰਮਚਾਰੀਆਂ ਨੇ ਸਰਦਾਰ ਗੁਰਦਰਸ਼ਨ ਸਿੰਘ ਸੈਣੀ ਜੀ ਦਾ ਇਸ ਮੁਸ਼ਕਲ ਸਮੇਂ ਵਿੱਚ ਉਨ੍ਹਾਂ ਦੇ ਨਾਲ ਖੜ੍ਹੇ ਹੋਣ ਅਤੇ ਉਨ੍ਹਾਂ ਦਾ ਮਨੋਬਲ ਵਧਾਉਣ ਲਈ ਦਿਲੋਂ ਧੰਨਵਾਦ ਕੀਤਾ।
    4
    *ਸਰਦਾਰ ਗੁਰਦਰਸ਼ਨ ਸਿੰਘ ਸੈਣੀ ਸਫਾਈ ਕਰਮਚਾਰੀਆਂ ਦੇ ਸਮਰਥਨ ਵਿੱਚ ਸਾਹਮਣੇ ਆਏ, ਉਨ੍ਹਾਂ ਦੀਆਂ ਮੰਗਾਂ ਪੂਰੀਆਂ ਕਰਨ ਲਈ ਹਰ ਸੰਭਵ ਸਹਾਇਤਾ ਦਾ ਭਰੋਸਾ ਦਿੱਤਾ*
*ਸਰਦਾਰ ਗੁਰਦਰਸ਼ਨ ਸਿੰਘ ਸੈਣੀ ਸਫਾਈ ਕਰਮਚਾਰੀਆਂ ਦੇ ਸਮਰਥਨ ਵਿੱਚ ਸਾਹਮਣੇ ਆਏ, ਉਨ੍ਹਾਂ ਦੀਆਂ ਮੰਗਾਂ ਪੂਰੀਆਂ ਕਰਨ ਲਈ ਹਰ ਸੰਭਵ ਸਹਾਇਤਾ ਦਾ ਭਰੋਸਾ ਦਿੱਤਾ*
ਜ਼ੀਰਕਪੁਰ, 31 ਜੁਲਾਈ, 
ਭਾਵਨਾ ਚੌਧਰੀ:
ਸਰਦਾਰ ਗੁਰਦਰਸ਼ਨ ਸਿੰਘ ਸੈਣੀ ਨੇ ਜ਼ੀਰਕਪੁਰ ਵਿੱਚ ਨਗਰ ਕੌਂਸਲ (ਐਮ.ਸੀ.) ਦਫ਼ਤਰ ਵਿਖੇ ਪ੍ਰਦਰਸ਼ਨ ਕਰ ਰਹੇ ਸਫਾਈ ਕਰਮਚਾਰੀਆਂ ਨਾਲ ਉਨ੍ਹਾਂ ਦੀਆਂ ਜਾਇਜ਼ ਮੰਗਾਂ 'ਤੇ ਜ਼ੋਰ ਦਿੱਤਾ। ਉਹ ਵਿਰੋਧ ਸਥਾਨ 'ਤੇ ਬੈਠੇ ਅਤੇ ਮਜ਼ਦੂਰਾਂ ਦੀਆਂ ਚਿੰਤਾਵਾਂ ਨੂੰ ਪੂਰੀ ਗੰਭੀਰਤਾ ਨਾਲ ਸੁਣਿਆ ਅਤੇ ਉਨ੍ਹਾਂ ਦੇ ਦ੍ਰਿਸ਼ਟੀਕੋਣ ਨੂੰ ਸਮਝਿਆ। ਉਨ੍ਹਾਂ ਨੇ ਮਜ਼ਦੂਰਾਂ ਨੂੰ ਆਪਣੇ ਪੂਰੇ ਸਮਰਥਨ ਦਾ ਭਰੋਸਾ ਦਿੱਤਾ।
ਕਰਮਚਾਰੀਆਂ ਨੂੰ ਸੰਬੋਧਨ ਕਰਦੇ ਹੋਏ, ਸਰਦਾਰ ਗੁਰਦਰਸ਼ਨ ਸਿੰਘ ਸੈਣੀ ਨੇ ਸਪੱਸ਼ਟ ਤੌਰ 'ਤੇ ਕਿਹਾ ਕਿ ਉਹ ਉਨ੍ਹਾਂ ਦੇ ਅਧਿਕਾਰਾਂ ਅਤੇ ਉਨ੍ਹਾਂ ਦੀਆਂ ਜਾਇਜ਼ ਮੰਗਾਂ ਦੀ ਪੂਰਤੀ ਲਈ ਜੋ ਵੀ ਜ਼ਰੂਰੀ ਯਤਨ ਕਰਨ, ਉਨ੍ਹਾਂ ਦੇ ਨਾਲ ਪੂਰੀ ਵਚਨਬੱਧਤਾ ਨਾਲ ਖੜ੍ਹੇ ਰਹਿਣਗੇ। ਉਨ੍ਹਾਂ ਕਿਹਾ ਕਿ ਕਿਸੇ ਵੀ ਪੱਧਰ 'ਤੇ ਬੇਇਨਸਾਫ਼ੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ।
ਇਸ ਮੁਸ਼ਕਲ ਸਮੇਂ ਦੌਰਾਨ, ਸਰਦਾਰ ਗੁਰਦਰਸ਼ਨ ਸਿੰਘ ਸੈਣੀ ਦੀ ਮੌਜੂਦਗੀ ਨੇ ਪ੍ਰਦਰਸ਼ਨ ਕਰ ਰਹੇ ਸਫਾਈ ਕਰਮਚਾਰੀਆਂ ਵਿੱਚ ਉਮੀਦ ਅਤੇ ਵਿਸ਼ਵਾਸ ਦੀ ਇੱਕ ਨਵੀਂ ਕਿਰਨ ਲਿਆਂਦੀ। ਸਾਰੇ ਸਫਾਈ ਕਰਮਚਾਰੀਆਂ ਨੇ ਸਰਦਾਰ ਗੁਰਦਰਸ਼ਨ ਸਿੰਘ ਸੈਣੀ ਜੀ ਦਾ ਇਸ ਮੁਸ਼ਕਲ ਸਮੇਂ ਵਿੱਚ ਉਨ੍ਹਾਂ ਦੇ ਨਾਲ ਖੜ੍ਹੇ ਹੋਣ ਅਤੇ ਉਨ੍ਹਾਂ ਦਾ ਮਨੋਬਲ ਵਧਾਉਣ ਲਈ ਦਿਲੋਂ ਧੰਨਵਾਦ ਕੀਤਾ।
    user_Jatinder kumar
    Jatinder kumar
    ਰਾਜਪੁਰਾ, ਪਟਿਆਲਾ, ਪੰਜਾਬ•
    11 hrs ago
  • ਛੱਤੀਸਗੜ੍ਹ ਦੇ ਸਾਬਕਾ ਮੁੱਖ ਮੰਤਰੀ ਭੂਪੇਸ਼ ਬਘੇਲ ਨੇ ਆਪਣੇ ਪੰਜਾਬ ਦੌਰੇ ਦੇ ਪਹਿਲੇ ਦਿਨ ਫ਼ਤਿਹਗੜ੍ਹ ਸਾਹਿਬ ਦੇ ਸਰਹਿੰਦ ਵਿਖੇ ਪਹੁੰਚ ਕੇ ਪਾਰਟੀ ਵਰਕਰਾਂ ਵਿੱਚ ਨਵਾਂ ਜੋਸ਼ ਭਰਿਆ ਪੰਜਾਬ ਕਾਂਗਰਸ ਦੇ ਨਵੇਂ ਇੰਚਾਰਜ ਅਤੇ ਛੱਤੀਸਗੜ੍ਹ ਦੇ ਸਾਬਕਾ ਮੁੱਖ ਮੰਤਰੀ ਭੂਪੇਸ਼ ਬਘੇਲ ਨੇ ਆਪਣੇ ਪੰਜਾਬ ਦੌਰੇ ਦੇ ਪਹਿਲੇ ਦਿਨ ਫ਼ਤਿਹਗੜ੍ਹ ਸਾਹਿਬ ਦੇ ਸਰਹਿੰਦ ਵਿਖੇ ਪਹੁੰਚ ਕੇ ਪਾਰਟੀ ਵਰਕਰਾਂ ਵਿੱਚ ਨਵਾਂ ਜੋਸ਼ ਭਰਿਆ। ਇਸ ਮੌਕੇ ਸਾਬਕਾ ਵਿਧਾਇਕ ਕੁਲਜੀਤ ਸਿੰਘ ਨਾਗਰਾ ਦੀ ਯੋਗ ਅਗਵਾਈ ਹੇਠ ਰੱਖੀ ਗਈ ਮੀਟਿੰਗ ਨੇ ਦੇਖਦੇ ਹੀ ਦੇਖਦੇ ਇੱਕ ਵਿਸ਼ਾਲ ਰੈਲੀ ਦਾ ਰੂਪ ਧਾਰ ਲਿਆ, ਜਿਸ ਵਿੱਚ ਜ਼ਿਲ੍ਹੇ ਭਰ ਤੋਂ ਵੱਡੀ ਗਿਣਤੀ ਵਿੱਚ ਕਾਂਗਰਸੀ ਵਰਕਰਾਂ ਨੇ ਸ਼ਮੂਲੀਅਤ ਕੀਤੀ।
    1
    ਛੱਤੀਸਗੜ੍ਹ ਦੇ ਸਾਬਕਾ ਮੁੱਖ ਮੰਤਰੀ ਭੂਪੇਸ਼ ਬਘੇਲ ਨੇ ਆਪਣੇ ਪੰਜਾਬ ਦੌਰੇ ਦੇ ਪਹਿਲੇ ਦਿਨ ਫ਼ਤਿਹਗੜ੍ਹ ਸਾਹਿਬ ਦੇ ਸਰਹਿੰਦ ਵਿਖੇ ਪਹੁੰਚ ਕੇ ਪਾਰਟੀ ਵਰਕਰਾਂ ਵਿੱਚ ਨਵਾਂ ਜੋਸ਼ ਭਰਿਆ
ਪੰਜਾਬ ਕਾਂਗਰਸ ਦੇ ਨਵੇਂ ਇੰਚਾਰਜ ਅਤੇ ਛੱਤੀਸਗੜ੍ਹ ਦੇ ਸਾਬਕਾ ਮੁੱਖ ਮੰਤਰੀ ਭੂਪੇਸ਼ ਬਘੇਲ ਨੇ ਆਪਣੇ ਪੰਜਾਬ ਦੌਰੇ ਦੇ ਪਹਿਲੇ ਦਿਨ ਫ਼ਤਿਹਗੜ੍ਹ ਸਾਹਿਬ ਦੇ ਸਰਹਿੰਦ ਵਿਖੇ ਪਹੁੰਚ ਕੇ ਪਾਰਟੀ ਵਰਕਰਾਂ ਵਿੱਚ ਨਵਾਂ ਜੋਸ਼ ਭਰਿਆ। ਇਸ ਮੌਕੇ ਸਾਬਕਾ ਵਿਧਾਇਕ ਕੁਲਜੀਤ ਸਿੰਘ ਨਾਗਰਾ ਦੀ ਯੋਗ ਅਗਵਾਈ ਹੇਠ ਰੱਖੀ ਗਈ ਮੀਟਿੰਗ ਨੇ ਦੇਖਦੇ ਹੀ ਦੇਖਦੇ ਇੱਕ ਵਿਸ਼ਾਲ ਰੈਲੀ ਦਾ ਰੂਪ ਧਾਰ ਲਿਆ, ਜਿਸ ਵਿੱਚ ਜ਼ਿਲ੍ਹੇ ਭਰ ਤੋਂ ਵੱਡੀ ਗਿਣਤੀ ਵਿੱਚ ਕਾਂਗਰਸੀ ਵਰਕਰਾਂ ਨੇ ਸ਼ਮੂਲੀਅਤ ਕੀਤੀ।
    user_Kajal
    Kajal
    ਫਤਿਹਗੜ੍ਹ ਸਾਹਿਬ, ਫਤਿਹਗੜ੍ਹ ਸਾਹਿਬ, ਪੰਜਾਬ•
    16 hrs ago
  • ਸਫਾਈ ਕਰਮਚਾਰੀਆਂ ਦੀ ਭਲਾਈ ਨੂੰ ਮੁੱਖ ਤਰਜੀਹ ਦੇ ਰਹੀ ਹੈ ਪੰਜਾਬ ਸਰਕਾਰ: ਵਿਧਾਇਕ ਸਵਨਾ
    1
    ਸਫਾਈ ਕਰਮਚਾਰੀਆਂ ਦੀ ਭਲਾਈ ਨੂੰ ਮੁੱਖ ਤਰਜੀਹ ਦੇ ਰਹੀ ਹੈ ਪੰਜਾਬ ਸਰਕਾਰ: ਵਿਧਾਇਕ ਸਵਨਾ
    user_Fazilka Samachar
    Fazilka Samachar
    ਫਾਜ਼ਿਲਕਾ, ਫਾਜ਼ਿਲਕਾ, ਪੰਜਾਬ•
    7 hrs ago
  • ਨੀਦਰਲੈਂਡ ਦੇ ਖੇਤੀ ਮਾਡਲ ਤੋਂ ਪੰਜਾਬ ਨੂੰ ਮਿਲ ਸਕਦੀ ਹੈ ਨਵੀਂ ਦਿਸ਼ਾ: ਸ਼ਾਹਬਾਜ਼ ਸੰਧੂ ਕੋਟਕਪੂਰਾ ਦੇ ਯੂਥ ਕਾਂਗਰਸੀ ਆਗੂ ਨੇ ਆਧੁਨਿਕ ਜਲ ਪ੍ਰਬੰਧਨ, ਗ੍ਰੀਨਹਾਊਸ ਅਤੇ ਹਾਈ-ਡੈਂਸਿਟੀ ਬਾਗਬਾਨੀ ਮਾਡਲ ਬਾਰੇ ਸਾਂਝੀ ਕੀਤੀ ਜਾਣਕਾਰੀ ਕੋਟਕਪੂਰਾ/ਨੀਦਰਲੈਂਡ, 31 ਜੁਲਾਈ। ਕੋਟਕਪੂਰਾ ਦੇ ਯੂਥ ਕਾਂਗਰਸੀ ਆਗੂ ਸ਼ਾਹਬਾਜ਼ ਸੰਧੂ ਨੇ ਨੀਦਰਲੈਂਡ ਦੌਰੇ ਦੌਰਾਨ ਉੱਥੇ ਦੀ ਆਧੁਨਿਕ ਖੇਤੀਬਾੜੀ, ਜਲ ਪ੍ਰਬੰਧਨ ਅਤੇ ਬਾਗਬਾਨੀ ਪ੍ਰਣਾਲੀ ਬਾਰੇ ਮਹੱਤਵਪੂਰਨ ਜਾਣਕਾਰੀ ਸਾਂਝੀ ਕੀਤੀ ਹੈ। ਉਨ੍ਹਾਂ ਕਿਹਾ ਕਿ ਸਮੁੰਦਰ ਤਲ ਤੋਂ ਹੇਠਾਂ ਹੋਣ ਦੇ ਬਾਵਜੂਦ ਨੀਦਰਲੈਂਡ ਨੇ ਵਿਗਿਆਨਕ ਸੋਚ, ਉੱਚ ਤਕਨੀਕ ਅਤੇ ਸੁਚੱਜੇ ਜਲ ਪ੍ਰਬੰਧਨ ਦੇ ਆਧਾਰ 'ਤੇ ਆਪਣੇ ਆਪ ਨੂੰ ਦੁਨੀਆ ਦੇ ਪ੍ਰਮੁੱਖ ਖੇਤੀ ਨਿਰਯਾਤਕ ਦੇਸ਼ਾਂ ਵਿੱਚ ਸ਼ਾਮਲ ਕੀਤਾ ਹੈ। ਸ਼ਾਹਬਾਜ਼ ਸੰਧੂ ਨੇ ਦੱਸਿਆ ਕਿ ਨੀਦਰਲੈਂਡ ਵਿੱਚ ਪੋਲਡਰ ਪ੍ਰਣਾਲੀ, ਮਜ਼ਬੂਤ ਡਾਈਕ (ਤਟਬੰਧ), ਆਧੁਨਿਕ ਪੰਪਿੰਗ ਸਟੇਸ਼ਨ ਅਤੇ ਨਹਿਰਾਂ ਦੇ ਵਿਸ਼ਾਲ ਜਾਲ ਰਾਹੀਂ ਸਮੁੰਦਰ ਅਤੇ ਬਰਸਾਤ ਦੇ ਪਾਣੀ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਕੰਟਰੋਲ ਕੀਤਾ ਜਾਂਦਾ ਹੈ। ਇਸ ਨਾਲ ਸਮੁੰਦਰ ਤਲ ਤੋਂ ਹੇਠਾਂ ਸਥਿਤ ਜ਼ਮੀਨ ਨੂੰ ਵੀ ਖੇਤੀ ਯੋਗ ਬਣਾਇਆ ਗਿਆ ਹੈ। ਉਨ੍ਹਾਂ ਦੱਸਿਆ ਕਿ ਨੀਦਰਲੈਂਡ ਵਿੱਚ ਹਜ਼ਾਰਾਂ ਏਕੜ ਰਕਬੇ ਵਿੱਚ ਕੱਚ ਦੇ ਗ੍ਰੀਨਹਾਊਸ ਸਥਾਪਤ ਹਨ, ਜਿੱਥੇ ਤਾਪਮਾਨ, ਨਮੀ ਅਤੇ ਰੌਸ਼ਨੀ ਨੂੰ ਕੰਪਿਊਟਰ ਰਾਹੀਂ ਨਿਯੰਤਰਿਤ ਕੀਤਾ ਜਾਂਦਾ ਹੈ। ਇਸ ਤੋਂ ਇਲਾਵਾ ਹਾਈਡਰੋਪੋਨਿਕਸ ਤਕਨੀਕ ਰਾਹੀਂ ਬਿਨਾਂ ਮਿੱਟੀ ਦੇ ਫਸਲਾਂ ਉਗਾਈਆਂ ਜਾਂਦੀਆਂ ਹਨ, ਜਿਸ ਨਾਲ ਪਾਣੀ ਦੀ ਬਚਤ ਦੇ ਨਾਲ-ਨਾਲ ਉੱਚ ਗੁਣਵੱਤਾ ਵਾਲਾ ਉਤਪਾਦਨ ਵੀ ਪ੍ਰਾਪਤ ਹੁੰਦਾ ਹੈ। ਫਲਾਂ ਦੀ ਬਾਗਬਾਨੀ ਬਾਰੇ ਜਾਣਕਾਰੀ ਦਿੰਦਿਆਂ ਉਨ੍ਹਾਂ ਕਿਹਾ ਕਿ ਸੇਬ ਅਤੇ ਨਾਸ਼ਪਾਤੀ ਦੇ ਬਾਗਾਂ ਵਿੱਚ ਬੌਣੇ ਰੂਟਸਟਾਕ, ਵਿਗਿਆਨਕ ਛਾਂਟੀ, ਉੱਚ ਘਣਤਾ ਵਾਲੀ ਰੋਪਾਈ ਅਤੇ ਆਧੁਨਿਕ ਡਰੇਨੇਜ ਪ੍ਰਣਾਲੀ ਰਾਹੀਂ ਘੱਟ ਜ਼ਮੀਨ ਵਿੱਚ ਵੱਧ ਉਤਪਾਦਨ ਲਿਆ ਜਾ ਰਿਹਾ ਹੈ। ਟੀਮ ਦੀਪਕ ਗਰਗ ਦੀ ਖੋਜ ਇਸ ਮੌਕੇ 'ਤੇ ਟੀਮ ਦੀਪਕ ਗਰਗ ਵੱਲੋਂ ਕੀਤੀ ਗਈ ਖੋਜ ਵਿੱਚ ਸਾਹਮਣੇ ਆਇਆ ਹੈ ਕਿ ਭਾਰਤ ਵਿੱਚ ਵੀ ਹਾਈ-ਡੈਂਸਿਟੀ ਬਾਗਬਾਨੀ (High-Density Orcharding) ਤੇਜ਼ੀ ਨਾਲ ਪ੍ਰਸਿੱਧ ਹੋ ਰਹੀ ਹੈ। ਇਸ ਤਕਨੀਕ ਅਧੀਨ ਰਵਾਇਤੀ 100 ਤੋਂ 200 ਪੌਦਿਆਂ ਦੀ ਥਾਂ ਇੱਕ ਏਕੜ ਵਿੱਚ ਲਗਭਗ 800 ਤੋਂ 1200 ਪੌਦੇ ਲਗਾਏ ਜਾ ਸਕਦੇ ਹਨ। ਮਾਹਿਰਾਂ ਅਨੁਸਾਰ ਇਸ ਤਰੀਕੇ ਨਾਲ ਸ਼ੁਰੂਆਤੀ ਲਾਗਤ ਵੱਧ ਹੁੰਦੀ ਹੈ, ਪਰ ਸਹੀ ਪ੍ਰਬੰਧਨ ਨਾਲ ਉਤਪਾਦਨ ਤਿੰਨ ਤੋਂ ਚਾਰ ਗੁਣਾ ਤੱਕ ਵਧਾਇਆ ਜਾ ਸਕਦਾ ਹੈ। ਖੋਜ ਅਨੁਸਾਰ ਇਸ ਪ੍ਰਣਾਲੀ ਵਿੱਚ ਬੌਣੇ ਰੂਟਸਟਾਕ, ਵਿਗਿਆਨਕ ਦੂਰੀ 'ਤੇ ਰੋਪਾਈ, ਟ੍ਰੈਲਿਸ ਸਹਾਰਾ ਪ੍ਰਣਾਲੀ, ਨਿਯਮਿਤ ਛਾਂਟੀ, ਡ੍ਰਿਪ ਸਿੰਚਾਈ ਅਤੇ ਫਰਟੀਗੇਸ਼ਨ ਵਰਗੀਆਂ ਤਕਨੀਕਾਂ ਅਹਿਮ ਭੂਮਿਕਾ ਨਿਭਾਉਂਦੀਆਂ ਹਨ। ਸ਼ਾਹਬਾਜ਼ ਸੰਧੂ ਨੇ ਕਿਹਾ ਕਿ ਪੰਜਾਬ ਵਿੱਚ ਡਿੱਗਦੇ ਭੂ-ਜਲ ਪੱਧਰ, ਵਧਦੇ ਖੇਤੀ ਖ਼ਰਚੇ ਅਤੇ ਬਦਲਦੇ ਮੌਸਮ ਨੂੰ ਦੇਖਦੇ ਹੋਏ ਆਧੁਨਿਕ ਜਲ ਪ੍ਰਬੰਧਨ, ਗ੍ਰੀਨਹਾਊਸ ਖੇਤੀ ਅਤੇ ਹਾਈ-ਡੈਂਸਿਟੀ ਬਾਗਬਾਨੀ ਵਰਗੀਆਂ ਤਕਨੀਕਾਂ ਨੂੰ ਉਤਸ਼ਾਹਿਤ ਕਰਨ ਦੀ ਲੋੜ ਹੈ। ਉਨ੍ਹਾਂ ਦਾ ਮੰਨਣਾ ਹੈ ਕਿ ਜੇਕਰ ਸਰਕਾਰ, ਖੇਤੀਬਾੜੀ ਯੂਨੀਵਰਸਿਟੀਆਂ ਅਤੇ ਕਿਸਾਨ ਮਿਲ ਕੇ ਇਨ੍ਹਾਂ ਤਕਨੀਕਾਂ ਨੂੰ ਅਪਣਾਉਣ ਤਾਂ ਪੰਜਾਬ ਦੀ ਖੇਤੀ ਨੂੰ ਨਵੀਂ ਦਿਸ਼ਾ ਮਿਲ ਸਕਦੀ ਹੈ ਅਤੇ ਕਿਸਾਨਾਂ ਦੀ ਆਮਦਨ ਵਿੱਚ ਵੀ ਵਾਧਾ ਹੋ ਸਕਦਾ ਹੈ। ਮਾਹਿਰਾਂ ਦਾ ਵੀ ਮੰਨਣਾ ਹੈ ਕਿ ਭਵਿੱਖ ਦੀ ਖੇਤੀ ਵਿਗਿਆਨ, ਨਵੀਨਤਾ ਅਤੇ ਪਾਣੀ ਦੀ ਸੰਭਾਲ 'ਤੇ ਆਧਾਰਿਤ ਹੋਵੇਗੀ ਅਤੇ ਇਸ ਦਿਸ਼ਾ ਵਿੱਚ ਨੀਦਰਲੈਂਡ ਦਾ ਮਾਡਲ ਕਈ ਦੇਸ਼ਾਂ ਲਈ ਪ੍ਰੇਰਣਾ ਬਣਿਆ ਹੋਇਆ ਹੈ।
    1
    ਨੀਦਰਲੈਂਡ ਦੇ ਖੇਤੀ ਮਾਡਲ ਤੋਂ ਪੰਜਾਬ ਨੂੰ ਮਿਲ ਸਕਦੀ ਹੈ ਨਵੀਂ ਦਿਸ਼ਾ: ਸ਼ਾਹਬਾਜ਼ ਸੰਧੂ
ਕੋਟਕਪੂਰਾ ਦੇ ਯੂਥ ਕਾਂਗਰਸੀ ਆਗੂ ਨੇ ਆਧੁਨਿਕ ਜਲ ਪ੍ਰਬੰਧਨ, ਗ੍ਰੀਨਹਾਊਸ ਅਤੇ ਹਾਈ-ਡੈਂਸਿਟੀ ਬਾਗਬਾਨੀ ਮਾਡਲ ਬਾਰੇ ਸਾਂਝੀ ਕੀਤੀ ਜਾਣਕਾਰੀ
ਕੋਟਕਪੂਰਾ/ਨੀਦਰਲੈਂਡ, 31 ਜੁਲਾਈ। ਕੋਟਕਪੂਰਾ ਦੇ ਯੂਥ ਕਾਂਗਰਸੀ ਆਗੂ ਸ਼ਾਹਬਾਜ਼ ਸੰਧੂ ਨੇ ਨੀਦਰਲੈਂਡ ਦੌਰੇ ਦੌਰਾਨ ਉੱਥੇ ਦੀ ਆਧੁਨਿਕ ਖੇਤੀਬਾੜੀ, ਜਲ ਪ੍ਰਬੰਧਨ ਅਤੇ ਬਾਗਬਾਨੀ ਪ੍ਰਣਾਲੀ ਬਾਰੇ ਮਹੱਤਵਪੂਰਨ ਜਾਣਕਾਰੀ ਸਾਂਝੀ ਕੀਤੀ ਹੈ। ਉਨ੍ਹਾਂ ਕਿਹਾ ਕਿ ਸਮੁੰਦਰ ਤਲ ਤੋਂ ਹੇਠਾਂ ਹੋਣ ਦੇ ਬਾਵਜੂਦ ਨੀਦਰਲੈਂਡ ਨੇ ਵਿਗਿਆਨਕ ਸੋਚ, ਉੱਚ ਤਕਨੀਕ ਅਤੇ ਸੁਚੱਜੇ ਜਲ ਪ੍ਰਬੰਧਨ ਦੇ ਆਧਾਰ 'ਤੇ ਆਪਣੇ ਆਪ ਨੂੰ ਦੁਨੀਆ ਦੇ ਪ੍ਰਮੁੱਖ ਖੇਤੀ ਨਿਰਯਾਤਕ ਦੇਸ਼ਾਂ ਵਿੱਚ ਸ਼ਾਮਲ ਕੀਤਾ ਹੈ।
ਸ਼ਾਹਬਾਜ਼ ਸੰਧੂ ਨੇ ਦੱਸਿਆ ਕਿ ਨੀਦਰਲੈਂਡ ਵਿੱਚ ਪੋਲਡਰ ਪ੍ਰਣਾਲੀ, ਮਜ਼ਬੂਤ ਡਾਈਕ (ਤਟਬੰਧ), ਆਧੁਨਿਕ ਪੰਪਿੰਗ ਸਟੇਸ਼ਨ ਅਤੇ ਨਹਿਰਾਂ ਦੇ ਵਿਸ਼ਾਲ ਜਾਲ ਰਾਹੀਂ ਸਮੁੰਦਰ ਅਤੇ ਬਰਸਾਤ ਦੇ ਪਾਣੀ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਕੰਟਰੋਲ ਕੀਤਾ ਜਾਂਦਾ ਹੈ। ਇਸ ਨਾਲ ਸਮੁੰਦਰ ਤਲ ਤੋਂ ਹੇਠਾਂ ਸਥਿਤ ਜ਼ਮੀਨ ਨੂੰ ਵੀ ਖੇਤੀ ਯੋਗ ਬਣਾਇਆ ਗਿਆ ਹੈ।
ਉਨ੍ਹਾਂ ਦੱਸਿਆ ਕਿ ਨੀਦਰਲੈਂਡ ਵਿੱਚ ਹਜ਼ਾਰਾਂ ਏਕੜ ਰਕਬੇ ਵਿੱਚ ਕੱਚ ਦੇ ਗ੍ਰੀਨਹਾਊਸ ਸਥਾਪਤ ਹਨ, ਜਿੱਥੇ ਤਾਪਮਾਨ, ਨਮੀ ਅਤੇ ਰੌਸ਼ਨੀ ਨੂੰ ਕੰਪਿਊਟਰ ਰਾਹੀਂ ਨਿਯੰਤਰਿਤ ਕੀਤਾ ਜਾਂਦਾ ਹੈ। ਇਸ ਤੋਂ ਇਲਾਵਾ ਹਾਈਡਰੋਪੋਨਿਕਸ ਤਕਨੀਕ ਰਾਹੀਂ ਬਿਨਾਂ ਮਿੱਟੀ ਦੇ ਫਸਲਾਂ ਉਗਾਈਆਂ ਜਾਂਦੀਆਂ ਹਨ, ਜਿਸ ਨਾਲ ਪਾਣੀ ਦੀ ਬਚਤ ਦੇ ਨਾਲ-ਨਾਲ ਉੱਚ ਗੁਣਵੱਤਾ ਵਾਲਾ ਉਤਪਾਦਨ ਵੀ ਪ੍ਰਾਪਤ ਹੁੰਦਾ ਹੈ।
ਫਲਾਂ ਦੀ ਬਾਗਬਾਨੀ ਬਾਰੇ ਜਾਣਕਾਰੀ ਦਿੰਦਿਆਂ ਉਨ੍ਹਾਂ ਕਿਹਾ ਕਿ ਸੇਬ ਅਤੇ ਨਾਸ਼ਪਾਤੀ ਦੇ ਬਾਗਾਂ ਵਿੱਚ ਬੌਣੇ ਰੂਟਸਟਾਕ, ਵਿਗਿਆਨਕ ਛਾਂਟੀ, ਉੱਚ ਘਣਤਾ ਵਾਲੀ ਰੋਪਾਈ ਅਤੇ ਆਧੁਨਿਕ ਡਰੇਨੇਜ ਪ੍ਰਣਾਲੀ ਰਾਹੀਂ ਘੱਟ ਜ਼ਮੀਨ ਵਿੱਚ ਵੱਧ ਉਤਪਾਦਨ ਲਿਆ ਜਾ ਰਿਹਾ ਹੈ।
ਟੀਮ ਦੀਪਕ ਗਰਗ ਦੀ ਖੋਜ
ਇਸ ਮੌਕੇ 'ਤੇ ਟੀਮ ਦੀਪਕ ਗਰਗ ਵੱਲੋਂ ਕੀਤੀ ਗਈ ਖੋਜ ਵਿੱਚ ਸਾਹਮਣੇ ਆਇਆ ਹੈ ਕਿ ਭਾਰਤ ਵਿੱਚ ਵੀ ਹਾਈ-ਡੈਂਸਿਟੀ ਬਾਗਬਾਨੀ (High-Density Orcharding) ਤੇਜ਼ੀ ਨਾਲ ਪ੍ਰਸਿੱਧ ਹੋ ਰਹੀ ਹੈ। ਇਸ ਤਕਨੀਕ ਅਧੀਨ ਰਵਾਇਤੀ 100 ਤੋਂ 200 ਪੌਦਿਆਂ ਦੀ ਥਾਂ ਇੱਕ ਏਕੜ ਵਿੱਚ ਲਗਭਗ 800 ਤੋਂ 1200 ਪੌਦੇ ਲਗਾਏ ਜਾ ਸਕਦੇ ਹਨ। ਮਾਹਿਰਾਂ ਅਨੁਸਾਰ ਇਸ ਤਰੀਕੇ ਨਾਲ ਸ਼ੁਰੂਆਤੀ ਲਾਗਤ ਵੱਧ ਹੁੰਦੀ ਹੈ, ਪਰ ਸਹੀ ਪ੍ਰਬੰਧਨ ਨਾਲ ਉਤਪਾਦਨ ਤਿੰਨ ਤੋਂ ਚਾਰ ਗੁਣਾ ਤੱਕ ਵਧਾਇਆ ਜਾ ਸਕਦਾ ਹੈ।
ਖੋਜ ਅਨੁਸਾਰ ਇਸ ਪ੍ਰਣਾਲੀ ਵਿੱਚ ਬੌਣੇ ਰੂਟਸਟਾਕ, ਵਿਗਿਆਨਕ ਦੂਰੀ 'ਤੇ ਰੋਪਾਈ, ਟ੍ਰੈਲਿਸ ਸਹਾਰਾ ਪ੍ਰਣਾਲੀ, ਨਿਯਮਿਤ ਛਾਂਟੀ, ਡ੍ਰਿਪ ਸਿੰਚਾਈ ਅਤੇ ਫਰਟੀਗੇਸ਼ਨ ਵਰਗੀਆਂ ਤਕਨੀਕਾਂ ਅਹਿਮ ਭੂਮਿਕਾ ਨਿਭਾਉਂਦੀਆਂ ਹਨ।
ਸ਼ਾਹਬਾਜ਼ ਸੰਧੂ ਨੇ ਕਿਹਾ ਕਿ ਪੰਜਾਬ ਵਿੱਚ ਡਿੱਗਦੇ ਭੂ-ਜਲ ਪੱਧਰ, ਵਧਦੇ ਖੇਤੀ ਖ਼ਰਚੇ ਅਤੇ ਬਦਲਦੇ ਮੌਸਮ ਨੂੰ ਦੇਖਦੇ ਹੋਏ ਆਧੁਨਿਕ ਜਲ ਪ੍ਰਬੰਧਨ, ਗ੍ਰੀਨਹਾਊਸ ਖੇਤੀ ਅਤੇ ਹਾਈ-ਡੈਂਸਿਟੀ ਬਾਗਬਾਨੀ ਵਰਗੀਆਂ ਤਕਨੀਕਾਂ ਨੂੰ ਉਤਸ਼ਾਹਿਤ ਕਰਨ ਦੀ ਲੋੜ ਹੈ। ਉਨ੍ਹਾਂ ਦਾ ਮੰਨਣਾ ਹੈ ਕਿ ਜੇਕਰ ਸਰਕਾਰ, ਖੇਤੀਬਾੜੀ ਯੂਨੀਵਰਸਿਟੀਆਂ ਅਤੇ ਕਿਸਾਨ ਮਿਲ ਕੇ ਇਨ੍ਹਾਂ ਤਕਨੀਕਾਂ ਨੂੰ ਅਪਣਾਉਣ ਤਾਂ ਪੰਜਾਬ ਦੀ ਖੇਤੀ ਨੂੰ ਨਵੀਂ ਦਿਸ਼ਾ ਮਿਲ ਸਕਦੀ ਹੈ ਅਤੇ ਕਿਸਾਨਾਂ ਦੀ ਆਮਦਨ ਵਿੱਚ ਵੀ ਵਾਧਾ ਹੋ ਸਕਦਾ ਹੈ।
ਮਾਹਿਰਾਂ ਦਾ ਵੀ ਮੰਨਣਾ ਹੈ ਕਿ ਭਵਿੱਖ ਦੀ ਖੇਤੀ ਵਿਗਿਆਨ, ਨਵੀਨਤਾ ਅਤੇ ਪਾਣੀ ਦੀ ਸੰਭਾਲ 'ਤੇ ਆਧਾਰਿਤ ਹੋਵੇਗੀ ਅਤੇ ਇਸ ਦਿਸ਼ਾ ਵਿੱਚ ਨੀਦਰਲੈਂਡ ਦਾ ਮਾਡਲ ਕਈ ਦੇਸ਼ਾਂ ਲਈ ਪ੍ਰੇਰਣਾ ਬਣਿਆ ਹੋਇਆ ਹੈ।
    user_Deepak Kumar Garg
    Deepak Kumar Garg
    Citizen Reporter ਕੋਟਕਪੂਰਾ, ਫਰੀਦਕੋਟ, ਪੰਜਾਬ•
    19 hrs ago
  • ਦੋਰਾਹਾ ਵਿਖੇ ਪੈਸਿਆਂ ਦੇ ਲੈਣ ਦੇਣ ਨੂੰ ਲੈਕੇ ਕਿਸਾਨ ਆਗੂਆਂ ਦਾ ਲਗਾਇਆ ਧਰਨਾ ਹੋਇਆ ਖਤਮ ਸ਼ਹਿਰ ਦੇ ਪ੍ਰਮੁੱਖ ਵਿਅਕਤੀਆਂ ਨੇ ਦੋਵਾਂ ਧਿਰਾਂ ਚ ਕਰਾਇਆ ਤਾਲਮੇਲ ਦੋਰਾਹਾ ਵਿਖੇ ਪੈਸਿਆਂ ਦੇ ਲੈਣ ਦੇਣ ਨੂੰ ਲੈਕੇ ਕਿਸਾਨ ਆਗੂਆਂ ਦਾ ਲਗਾਇਆ ਧਰਨਾ ਹੋਇਆ ਖਤਮ ਸ਼ਹਿਰ ਦੇ ਪ੍ਰਮੁੱਖ ਵਿਅਕਤੀਆਂ ਨੇ ਦੋਵਾਂ ਧਿਰਾਂ ਚ ਕਰਾਇਆ ਤਾਲਮੇਲ
    1
    ਦੋਰਾਹਾ ਵਿਖੇ ਪੈਸਿਆਂ ਦੇ ਲੈਣ ਦੇਣ ਨੂੰ ਲੈਕੇ ਕਿਸਾਨ ਆਗੂਆਂ ਦਾ ਲਗਾਇਆ ਧਰਨਾ ਹੋਇਆ ਖਤਮ 
ਸ਼ਹਿਰ ਦੇ ਪ੍ਰਮੁੱਖ ਵਿਅਕਤੀਆਂ ਨੇ ਦੋਵਾਂ ਧਿਰਾਂ ਚ ਕਰਾਇਆ ਤਾਲਮੇਲ
ਦੋਰਾਹਾ ਵਿਖੇ ਪੈਸਿਆਂ ਦੇ ਲੈਣ ਦੇਣ ਨੂੰ ਲੈਕੇ ਕਿਸਾਨ ਆਗੂਆਂ ਦਾ ਲਗਾਇਆ ਧਰਨਾ ਹੋਇਆ ਖਤਮ 
ਸ਼ਹਿਰ ਦੇ ਪ੍ਰਮੁੱਖ ਵਿਅਕਤੀਆਂ ਨੇ ਦੋਵਾਂ ਧਿਰਾਂ ਚ ਕਰਾਇਆ ਤਾਲਮੇਲ
    user_BNN Best News Network
    BNN Best News Network
    Local News Reporter Khanna, Ludhiana•
    18 hrs ago
  • ਸਮਰਾਲਾ ਚ ਨਹੀਂ ਰੁੱਕ ਰਹੀਆਂ ਲੁੱਟ ਦੀਆਂ ਵਾਰਦਾਤਾਂ ਬਜ਼ੁਰਗ ਮਹਿਲਾ ਤੋਂ ਪਰਸ ਖੋਹਿਆ, ਪਰਸ ਚ ਸੀ ਨਗਦੀ , ਮੋਬਾਈਲ ਤੇ ਜਰੂਰੀ ਦਸਤਾਵੇਜ ਸਮਰਾਲਾ ਚ ਨਹੀਂ ਰੁੱਕ ਰਹੀਆਂ ਲੁੱਟ ਦੀਆਂ ਵਾਰਦਾਤਾਂ ਬਜ਼ੁਰਗ ਮਹਿਲਾ ਤੋਂ ਪਰਸ ਖੋਹਿਆ, ਪਰਸ ਚ ਸੀ ਨਗਦੀ , ਮੋਬਾਈਲ ਤੇ ਜਰੂਰੀ ਦਸਤਾਵੇਜ
    1
    ਸਮਰਾਲਾ ਚ ਨਹੀਂ ਰੁੱਕ ਰਹੀਆਂ ਲੁੱਟ ਦੀਆਂ ਵਾਰਦਾਤਾਂ 
ਬਜ਼ੁਰਗ ਮਹਿਲਾ ਤੋਂ ਪਰਸ ਖੋਹਿਆ, ਪਰਸ ਚ ਸੀ ਨਗਦੀ , ਮੋਬਾਈਲ ਤੇ ਜਰੂਰੀ ਦਸਤਾਵੇਜ
ਸਮਰਾਲਾ ਚ ਨਹੀਂ ਰੁੱਕ ਰਹੀਆਂ ਲੁੱਟ ਦੀਆਂ ਵਾਰਦਾਤਾਂ 
ਬਜ਼ੁਰਗ ਮਹਿਲਾ ਤੋਂ ਪਰਸ ਖੋਹਿਆ, ਪਰਸ ਚ ਸੀ ਨਗਦੀ , ਮੋਬਾਈਲ ਤੇ ਜਰੂਰੀ ਦਸਤਾਵੇਜ
    user_BNN Best News Network
    BNN Best News Network
    Local News Reporter Khanna, Ludhiana•
    15 hrs ago
View latest news on Shuru App
Download_Android
  • Terms & Conditions
  • Career
  • Privacy Policy
  • Blogs
Shuru, a product of Close App Private Limited.