Shuru
Apke Nagar Ki App…
ਸੁੱਖਵਿੰਦਰ ਸਿੰਘ ਜਿਲਾ ਸਕੱਤਰ
More news from ਪੰਜਾਬ and nearby areas
- ਪਟਿਆਲੇ ਵਿੱਚ ਘਰ ਉੱਤੇ ਪੈਟਰੋਲ ਬੰਬ ਨਾਲ ਹੋਏ ਹਮਲੇ ਦੇ ਦੋਸ਼ੀ ਕੀਤੇ ਗ੍ਰਿਫਤਾਰ ਦੇਖੋ ਸੁਣੋ ਪੂਰੇ ਮਾਮਲੇ ਦਾ ਸਿੱਧਾ ਪ੍ਰਸਾਰਨ1
- ਸਮਾਣਾ-ਪਟਿਆਲਾ ਰੋਡ 'ਤੇ ਹਾਦਸਾਗ੍ਰਸਤ ਵਾਹਨ ਹਟਾ ਕੇ SSF ਨੇ ਟ੍ਰੈਫਿਕ ਕੀਤਾ ਸੁਚਾਰੂ ਸਮਾਣਾ, 29 ਜੁਲਾਈ: ਸਮਾਣਾ-ਪਟਿਆਲਾ ਰੋਡ 'ਤੇ ਪਿੰਡ ਸਵਰਾਜਪੁਰ ਨੇੜੇ ਹੋਏ ਸੜਕ ਹਾਦਸੇ ਤੋਂ ਬਾਅਦ ਟਰੱਕ ਅਤੇ ਟਰੈਕਟਰ-ਟਰਾਲੀ ਸੜਕ ਦੇ ਵਿਚਕਾਰ ਖੜ੍ਹੇ ਹੋਣ ਕਾਰਨ ਆਵਾਜਾਈ ਪ੍ਰਭਾਵਿਤ ਹੋ ਰਹੀ ਸੀ। ਰਾਤ ਦੇ ਸਮੇਂ ਇਹ ਵਾਹਨ ਕਿਸੇ ਹੋਰ ਹਾਦਸੇ ਦਾ ਕਾਰਨ ਵੀ ਬਣ ਸਕਦੇ ਸਨ। ਸੂਚਨਾ ਮਿਲਣ ਉਪਰੰਤ ਸੜਕ ਸੁਰੱਖਿਆ ਫੋਰਸ (SSF) ਦੀ ਟੀਮ, ਜਿਸ ਵਿੱਚ ਕਾਂਸਟੇਬਲ ਸ਼ਗਨਦੀਪ ਸਿੰਘ ਅਤੇ ਕਾਂਸਟੇਬਲ ਸਾਜਨ ਗਰਗ ਸ਼ਾਮਲ ਸਨ, ਤੁਰੰਤ ਮੌਕੇ 'ਤੇ ਪਹੁੰਚੀ। ਟੀਮ ਨੇ ਪਹਿਲਾਂ ਟ੍ਰੈਫਿਕ ਨੂੰ ਸੁਚਾਰੂ ਢੰਗ ਨਾਲ ਚਲਾਇਆ ਅਤੇ ਬਾਅਦ ਵਿੱਚ ਹਾਈਡਰਾ ਮਸ਼ੀਨ ਦੀ ਮਦਦ ਨਾਲ ਹਾਦਸਾਗ੍ਰਸਤ ਟਰੱਕ ਅਤੇ ਟਰੈਕਟਰ-ਟਰਾਲੀ ਨੂੰ ਸੜਕ ਤੋਂ ਹਟਾ ਕੇ ਨੇੜਲੇ ਢਾਬੇ 'ਤੇ ਸੁਰੱਖਿਅਤ ਖੜ੍ਹਾ ਕਰਵਾਇਆ। SSF ਦੀ ਤੁਰੰਤ ਕਾਰਵਾਈ ਨਾਲ ਸੜਕ 'ਤੇ ਲੱਗਿਆ ਟ੍ਰੈਫਿਕ ਜਾਮ ਖੁੱਲ੍ਹ ਗਿਆ ਅਤੇ ਆਵਾਜਾਈ ਮੁੜ ਆਮ ਵਾਂਗ ਚੱਲਣ ਲੱਗੀ। ਸਥਾਨਕ ਲੋਕਾਂ ਨੇ ਵੀ SSF ਟੀਮ ਦੀ ਤੁਰੰਤ ਕਾਰਵਾਈ ਦੀ ਸਰਾਹਨਾ ਕੀਤੀ।1
- ਫਗਵਾੜੇ ਸ਼ਹਿਰ ਬੰਦ ਨੂੰ ਲੈ ਕੇ ਸਿਨੇਮਾ ਚ ਪਿਆ ਰੌ/ਲਾ,ਭਗਵਾਨ ਵਾਲਮੀਕਿ ਸ਼ਕਤੀ ਅਮਰ ਰਹੇ ਦੇ ਲੱਗੇ ਨਾਅਰੇ #phagwaracitylive #manuchawla #phagwaranews #phagwaraupdate #phagwarakand ਫਗਵਾੜੇ ਸ਼ਹਿਰ ਬੰਦ ਨੂੰ ਲੈ ਕੇ ਸਿਨੇਮਾ ਚ ਪਿਆ ਰੌ/ਲਾ,ਭਗਵਾਨ ਵਾਲਮੀਕਿ ਸ਼ਕਤੀ ਅਮਰ ਰਹੇ ਦੇ ਲੱਗੇ ਨਾਅਰੇ #phagwaracitylive #manuchawla #phagwaranews #phagwaraupdate #phagwarakand1
- ਆਮ ਆਦਮੀ ਪਾਰਟੀ ਦੇ ਸਰਪੰਚ ਸਤਨਾਮ ਸਿੰਘ ਦੀ ਅਗਵਾਈ ਹੇਠ ਬਣ ਰਹੇ ਪਿੰਡ ਦੇ ਰਾਸ਼ਨ ਕਾਰਡ1
- ਭਾਜਪਾ ਦੇ ਨਵ-ਨਿਯੁਕਤ ਜ਼ਿਲ੍ਹਾ ਪ੍ਰਧਾਨ ਸਤਨਾਮ ਸਿੰਘ ਬਾਠ ਨੇ ਧਾਰਮਿਕ ਅਸਥਾਨਾਂ 'ਤੇ ਨਤਮਸਤਕ ਹੋ ਕੇ ਕੀਤਾ ਪਰਮਾਤਮਾ ਦਾ ਸ਼ੁਕਰਾਨਾ ਭਾਜਪਾ ਦੇ ਨਵ-ਨਿਯੁਕਤ ਜ਼ਿਲ੍ਹਾ ਪ੍ਰਧਾਨ ਸਤਨਾਮ ਸਿੰਘ ਬਾਠ ਨੇ ਧਾਰਮਿਕ ਅਸਥਾਨਾਂ 'ਤੇ ਨਤਮਸਤਕ ਹੋ ਕੇ ਕੀਤਾ ਪਰਮਾਤਮਾ ਦਾ ਸ਼ੁਕਰਾਨਾ1
- ਸਫ਼ਾਈ ਕਰਮਚਾਰੀਆਂ ਦੀ ਹੜਤਾਲ ਤਰਨ ਤਰਨ ਚ ਲੋਕਾਂ ਦੇ ਵੱਲੋਂ ਦਿੱਤਾ ਗਿਆ ਪੂਰਾ ਸਾਥ ਸਫ਼ਾਈ ਕਰਮਚਾਰੀਆਂ ਦੀ ਹੜਤਾਲ ਮੌਕੇ ਤਰਨ ਤਾਰਨ ਸ਼ਹਿਰ ਰਿਹਾ ਬੰਦ ਸਫਾਈ ਸੇਵਕ ਤੇ ਸੀਵਰਮੈਨ ਯੂਨੀਅਨ ਤਰਨ ਤਾਰਨ ਵਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਦਿੱਤੇ ਗਏ ਅੱਜ ਪੰਜਾਬ ਬੰਦ ਨੂੰ ਲੈ ਕੇ ਤਰਨ ਤਾਰਨ ਸ਼ਹਿਰ ਮੁਕੰਮਲ ਤੌਰ 'ਤੇ ਬੰਦ ਰਿਹਾ । ਦੁਕਾਨਦਾਰਾਂ ਨੇ ਜਿੱਥੇ ਆਪਣੀਆ ਦੁਕਾਨਾਂ ਬੰਦ ਰੱਖੀਆਂ, ਉੱਥੇ ਸਫ਼ਾਈ ਕਰਮਚਾਰੀਆਂ ਵਲੋਂ ਬਰਨਾਲਾ ਪੁਲਿਸ ਦੀ ਕਾਰਵਾਈ ਦਾ ਵਿਰੋਧ ਕੀਤਾ ।1
- *ਸਫ਼ਾਈ ਸੇਵਕ ਯੂਨੀਅਨ ਪੰਜਾਬ ਵਲੋਂ ਪੰਜਾਬ ਬੰਦ ਦੇ ਸੱਦੇ ਨੂੰ ਮਿਲਿਆਂ ਭਰਮਾ ਹੁਗਾਰਾ* *ਪੇਂਡੂ ਮਜ਼ਦੂਰ ਯੂਨੀਅਨ ਅਤੇ ਕਿਰਤੀ ਕਿਸਾਨ ਯੂਨੀਅਨ ਨੇ ਸਾਥੀਆ ਸਮੇਤ ਕੀਤੀ ਸਮੂਲਿਅਤ* ਢਿੱਲਵਾ 30 ਜੁਲਾਈ,( ਗੋਬਿੰਦ ਸੁਖੀਜਾ ) ਅੱਜ ਸਫ਼ਾਈ ਸੇਵਕ ਯੂਨੀਅਨ ਦੇ ਪੰਜਾਬ ਬੰਦ ਸੱਦੇ ਤੇ ਨਗਰ ਪੰਚਾਇਤ ਢਿਲਵਾਂ ਸ਼ਹਿਰ ਦੇ ਬਜ਼ਾਰ ਰਹੇ ਬੰਦ। ਸਫਾਈ ਕਾਮਿਆਂ ਨੂੰ ਉਸ ਵੇਲੇ ਹੋਰ ਵੀ ਬੱਲ ਮਿਲਿਆਂ ਜਦੋ ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ,ਕਿਰਤੀ ਕਿਸਾਨ ਯੂਨੀਅਨ ਵੱਲੋ ਪੰਜਾਬ ਬੰਦ ਦੀ ਡੱਟਵੀ ਹਮਾਇਤ ਕਰਦਿਆਂ ਸਾਥੀਆਂ ਸਮੇਤ ਸਮੂਲੀਅਤ ਕੀਤੀ ਗਈ।ਬੰਦ ਦੌਰਾਨ ਸਥਾਨਕ ਸਰਕਾਰਾਂ ਮੰਤਰੀ ਅਤੇ ਹੜਤਾਲ ਚੋਂ ਬਾਹਰ ਚੱਲ ਰਹੇ ਕੁੱਝ ਆਗੂਆਂ ਵਲੋਂ ਚੰਡੀਗੜ੍ਹ ਵਿਖੇ ਲੰਗੜਾ ਲੂਲਾ ਸਮਝੌਤਾ ਕਰਕੇ ਹੜਤਾਲ ਖ਼ਤਮ ਕਰਨ ਦੇ ਫ਼ੈਸਲੇ ਨੂੰ ਮਿਊਨਸੀਪਲ ਕਾਮਿਆਂ ਨੇ ਮੁੱਢੋਂ ਰੱਦ ਕਰਦਿਆਂ ਸਫ਼ਾਈ ਸੇਵਕਾਂ ਅਤੇ ਮਿਉਂਸਪਲ ਕਾਮਿਆਂ ਵਲੋਂ ਮੰਗਾਂ ਦੀ ਪੂਰਤੀ ਤੱਕ ਹੜਤਾਲ ਜਾਰੀ ਰੱਖਣ ਦਾ ਐਲਾਨ ਦੁਹਰਾਇਆ । ਇਸ ਦੌਰਾਨ ਸਫ਼ਾਈ ਸੇਵਕਾਂ, ਮਜਦੂਰਾਂ,ਕਿਸਾਨਾਂ ਵੱਲੋ ਵੱਖ ਵੱਖ ਬਜ਼ਾਰਾ ਵਿੱਚ ਮਾਰਚ ਕਰਕੇ ਸੂਬਾ ਸਰਕਾਰ ਖਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕੀਤੀ। ਉਨ੍ਹਾਂ ਨਾਹਰਾ ਬੁਲੰਦ ਕੀਤਾ ਕਿ ਲੂਲਾ ਲੰਗੜਾ ਸਮਝੌਤਾ ਨਹੀਂ ਮਨਜ਼ੂਰ, ਸਾਡੀਆਂ ਮੰਗਾਂ ਪੂਰੀਆਂ ਕਰੋ।ਆਗੂਆਂ ਨੇ ਕਿਹਾ ਕਿ ਬਰਨਾਲਾ ਵਿਖੇ ਸਫ਼ਾਈ ਸੇਵਕਾਂ ਉੱਪਰ ਸਰਕਾਰ ਦੇ ਇਸ਼ਾਰੇ ਉੱਤੇ ਕੀਤੇ ਗਏ ਅੰਨ੍ਹੇ ਜ਼ਬਰ ਲਈ ਜ਼ਿੰਮੇਵਾਰ ਪੁਲਿਸ ਅਧਿਕਾਰੀਆਂ ਖਿਲਾਫ਼ ਇਰਾਦਾ ਕਤਲ ਸਮੇਤ ਐੱਸ ਸੀ, ਐੱਸ ਟੀ ਐਕਟ ਤਹਿਤ ਮਾਮਲਾ ਦਰਜ ਕਰਕੇ ਉਹਨਾਂ ਨੂੰ ਗ੍ਰਿਫ਼ਤਾਰ ਕਰਨ ਤੋਂ ਇਲਾਵਾ ਕੱਚੇ ਕਾਮਿਆਂ ਨੂੰ ਪੱਕੇ ਕਰਨ, ਘੱਟੋਂ ਘੱਟ 40 ਹਜ਼ਾਰ ਰੁਪਏ ਪ੍ਰਤੀ ਮਹੀਨਾ ਤਨਖਾਹ ਕਰਨ, ਠੇਕੇਦਾਰੀ ਸਿਸਟਮ ਬੰਦ ਕਰਨ, ਪੁਰਾਣੀ ਪੈਨਸ਼ਨ ਸਕੀਮ ਬਹਾਲ ਕਰਨ ਵਰਗੀਆਂ ਮੰਗਾਂ ਮਨਵਾਉਣ ਤੱਕ ਸੰਘਰਸ਼ ਜਾਰੀ ਰਹੇਗਾ। ਆਗੂਆ ਵੱਲੋ ਦੁਕਾਨਦਾਰਾਂ, ਵਪਾਰ ਮੰਡਲ, ਹੋਰ ਕਾਰੋਬਾਰੀਆਂ ਅਤੇ ਕਿਸਾਨ, ਮਜ਼ਦੂਰ ਜਥੇਬੰਦੀਆਂ ਵੱਲੋ ਪੰਜਾਬ ਬੰਦ ਚ ਸਹਿਯੋਗ ਕਰਨ ਲਈ ਧੰਨਵਾਦ ਕੀਤਾ ਗਿਆ। ਉਨ੍ਹਾਂ ਕਿਹਾ ਕਿ ਭਗਵੰਤ ਮਾਨ ਸਰਕਾਰ ਮੰਗਾਂ ਮੰਨਣ ਦੀ ਥਾਂ ਆਪਣੇ ਕੁੱਝ ਸਰਕਾਰੀ ਆਗੂਆਂ ਰਾਹੀਂ ਸਫ਼ਾਈ ਸੇਵਕਾਂ ਅਤੇ ਮਿਉਂਸਪਲ ਕਾਮਿਆਂ ਵਲੋਂ ਹੜਤਾਲ ਕਰਕੇ ਸੂਬੇ ਭਰ ਚ ਚਲਾਏ ਜਾ ਰਹੇ ਸੰਘਰਸ਼ ਨੂੰ ਪਹਿਲਾਂ ਵਾਂਗ ਹੀ ਤਾਰਪੀਡੋ ਕਰਕੇ ਅਸਫ਼ਲ ਬਣਾਉਣ ਲਈ ਕੋਸ਼ਿਸ਼ ਕਰ ਰਹੀ ਹੈ। ਇਸ ਨੂੰ ਸਫ਼ਾਈ ਸੇਵਕ ਅਤੇ ਮਿਉਂਸਪਲ ਕਾਮੇਂ ਸਰਕਾਰ ਦੀ ਇਸ ਚਾਲ ਨੂੰ ਸਫ਼ਲ ਨਹੀਂ ਹੋਣ ਦੇਣਗੇ। ਇਸ ਮੌਕੇ ਸਫ਼ਾਈ ਸੇਵਕਾਂ ਦੇ ਆਗੂ ਪ੍ਰਧਾਨ ਸੋਨੂੰ ਢਿੱਲਵਾ,ਅਸ਼ੋਕ,ਸੋਨੂੰ,ਸ਼ਿਵ ਚਰਨ ,ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਯੂਥ ਵਿੰਗ ਦੇ ਸੂਬਾ ਆਗੂ ਗੁਰਪ੍ਰੀਤ ਸਿੰਘ ਚੀਦਾ,ਕਿਰਤੀ ਕਿਸਾਨ ਯੂਨੀਅਨ ਦੇ ਆਗੂ ਕੁਲਵਿੰਦਰ ਸਿੰਘ ਭੰਡਾਲ,ਪਰਮਜੀਤ ਸਿੰਘ,ਸਜਣ ਸਿੰਘ ਨੇ ਸੰਬੋਧਨ ਕੀਤਾ।ਇਸ ਮੌਕੇ ਢਿਲਵਾ ਪੁਲਿਸ ਵੱਲੋਂ ਥਾਣਾ ਮੁਖੀ ਹਰਜਿੰਦਰ ਸਿੰਘ ਦੀ ਅਗਵਾਈ ਵਿਚ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਸਨ 30 ਸੁਖੀਜਾ 1 ਕਸਬਾ ਢਿਲਵਾਂ ਵਿੱਚ ਪੰਜਾਬ ਬੰਦ ਦੇ ਵੱਖ ਵੱਖ ਆਗੂ ਨਾਹਰੇਬਾਜੀ ਕਰਦੇ ਹੋਏ ਤਸਵੀਰ ਗੋਬਿੰਦ ਸੁਖੀਜਾ1
- ਅਪ੍ਰੇਸ਼ਨ ਪ੍ਰਹਾਰ 4.ਤਹਿਤ ਸਰਹੱਦੀ ਏਰੀਏ ਚ ਪੁਲਿਸ ਵੱਲੋਂ ਕੀਤਾ ਗਿਆ ਸਰਚ ਅਪ੍ਰੇਸ਼ਨ ਅਪ੍ਰੇਸ਼ਨ ਪ੍ਰਹਾਰ 4.ਤਹਿਤ ਸਰਹੱਦੀ ਏਰੀਏ ਚ ਪੁਲਿਸ ਵੱਲੋਂ ਕੀਤਾ ਗਿਆ ਸਰਚ ਅਪ੍ਰੇਸ਼ਨ1