Shuru
Apke Nagar Ki App…
ਪਟਿਆਲੇ ਵਿੱਚ ਘਰ ਉੱਤੇ ਪੈਟਰੋਲ ਬੰਬ ਨਾਲ ਹੋਏ ਹਮਲੇ ਦੇ ਦੋਸ਼ੀ ਕੀਤੇ ਗ੍ਰਿਫਤਾਰ ਦੇਖੋ ਸੁਣੋ ਪੂਰੇ ਮਾਮਲੇ ਦਾ ਸਿੱਧਾ ਪ੍ਰਸਾਰਨ
ਸੋਨੀ ਗੋਇਲ
ਪਟਿਆਲੇ ਵਿੱਚ ਘਰ ਉੱਤੇ ਪੈਟਰੋਲ ਬੰਬ ਨਾਲ ਹੋਏ ਹਮਲੇ ਦੇ ਦੋਸ਼ੀ ਕੀਤੇ ਗ੍ਰਿਫਤਾਰ ਦੇਖੋ ਸੁਣੋ ਪੂਰੇ ਮਾਮਲੇ ਦਾ ਸਿੱਧਾ ਪ੍ਰਸਾਰਨ
More news from ਪੰਜਾਬ and nearby areas
- ਪਟਿਆਲੇ ਵਿੱਚ ਘਰ ਉੱਤੇ ਪੈਟਰੋਲ ਬੰਬ ਨਾਲ ਹੋਏ ਹਮਲੇ ਦੇ ਦੋਸ਼ੀ ਕੀਤੇ ਗ੍ਰਿਫਤਾਰ ਦੇਖੋ ਸੁਣੋ ਪੂਰੇ ਮਾਮਲੇ ਦਾ ਸਿੱਧਾ ਪ੍ਰਸਾਰਨ1
- ਸਮਾਣਾ-ਪਟਿਆਲਾ ਰੋਡ 'ਤੇ ਹਾਦਸਾਗ੍ਰਸਤ ਵਾਹਨ ਹਟਾ ਕੇ SSF ਨੇ ਟ੍ਰੈਫਿਕ ਕੀਤਾ ਸੁਚਾਰੂ ਸਮਾਣਾ, 29 ਜੁਲਾਈ: ਸਮਾਣਾ-ਪਟਿਆਲਾ ਰੋਡ 'ਤੇ ਪਿੰਡ ਸਵਰਾਜਪੁਰ ਨੇੜੇ ਹੋਏ ਸੜਕ ਹਾਦਸੇ ਤੋਂ ਬਾਅਦ ਟਰੱਕ ਅਤੇ ਟਰੈਕਟਰ-ਟਰਾਲੀ ਸੜਕ ਦੇ ਵਿਚਕਾਰ ਖੜ੍ਹੇ ਹੋਣ ਕਾਰਨ ਆਵਾਜਾਈ ਪ੍ਰਭਾਵਿਤ ਹੋ ਰਹੀ ਸੀ। ਰਾਤ ਦੇ ਸਮੇਂ ਇਹ ਵਾਹਨ ਕਿਸੇ ਹੋਰ ਹਾਦਸੇ ਦਾ ਕਾਰਨ ਵੀ ਬਣ ਸਕਦੇ ਸਨ। ਸੂਚਨਾ ਮਿਲਣ ਉਪਰੰਤ ਸੜਕ ਸੁਰੱਖਿਆ ਫੋਰਸ (SSF) ਦੀ ਟੀਮ, ਜਿਸ ਵਿੱਚ ਕਾਂਸਟੇਬਲ ਸ਼ਗਨਦੀਪ ਸਿੰਘ ਅਤੇ ਕਾਂਸਟੇਬਲ ਸਾਜਨ ਗਰਗ ਸ਼ਾਮਲ ਸਨ, ਤੁਰੰਤ ਮੌਕੇ 'ਤੇ ਪਹੁੰਚੀ। ਟੀਮ ਨੇ ਪਹਿਲਾਂ ਟ੍ਰੈਫਿਕ ਨੂੰ ਸੁਚਾਰੂ ਢੰਗ ਨਾਲ ਚਲਾਇਆ ਅਤੇ ਬਾਅਦ ਵਿੱਚ ਹਾਈਡਰਾ ਮਸ਼ੀਨ ਦੀ ਮਦਦ ਨਾਲ ਹਾਦਸਾਗ੍ਰਸਤ ਟਰੱਕ ਅਤੇ ਟਰੈਕਟਰ-ਟਰਾਲੀ ਨੂੰ ਸੜਕ ਤੋਂ ਹਟਾ ਕੇ ਨੇੜਲੇ ਢਾਬੇ 'ਤੇ ਸੁਰੱਖਿਅਤ ਖੜ੍ਹਾ ਕਰਵਾਇਆ। SSF ਦੀ ਤੁਰੰਤ ਕਾਰਵਾਈ ਨਾਲ ਸੜਕ 'ਤੇ ਲੱਗਿਆ ਟ੍ਰੈਫਿਕ ਜਾਮ ਖੁੱਲ੍ਹ ਗਿਆ ਅਤੇ ਆਵਾਜਾਈ ਮੁੜ ਆਮ ਵਾਂਗ ਚੱਲਣ ਲੱਗੀ। ਸਥਾਨਕ ਲੋਕਾਂ ਨੇ ਵੀ SSF ਟੀਮ ਦੀ ਤੁਰੰਤ ਕਾਰਵਾਈ ਦੀ ਸਰਾਹਨਾ ਕੀਤੀ।1
- ਨਗਰ ਪੰਚਾਇਤ ਨਿਹਾਲ ਸਿੰਘ ਵਾਲਾ ਦੇ ਸਫਾਈ ਸੇਵਕਾਂ ਦੇ ਧਰਨੇ ਵਿੱਚ ਵੱਖ,ਵੱਖ ਸਿਆਸੀ ਪਾਰਟੀਆਂ ਨੇ ਹਾਜ਼ਰੀ ਭਰੀ1
- ਸਫਾਈ ਸੇਵਕਾਂ ਦੀ ਪੰਜਾਬ ਪੱਧਰੀ ਹੜਤਾਲ ਦੇ ਸੱਦੇ ਨੂੰ ਲੈ ਕੇ ਸੁਨਾਮ ਵਿੱਚ ਅੱਜ ਵੱਡਾ ਰੋਸ਼ ਪ੍ਰਦਰਸ਼ਨ ਦੇਖਣ ਨੂੰ ਮਿਲਿਆ। ਨਗਰ ਕੌਂਸਲ ਦਫ਼ਤਰ ਤੋਂ ਸ਼ੁਰੂ ਹੋਇਆ ਰੋਸ਼ ਮਾਰਚ ਸ਼ਹਿਰ ਦੀਆਂ ਮੁੱਖ ਸੜਕਾਂ ਤੋਂ ਹੁੰਦਾ ਹੋਇਆ ਕੈਬਨਿਟ ਮੰਤਰੀ ਅਮਨ ਅਰੋੜਾ ਦੀ ਰਿਹਾਇਸ਼ ਤੱਕ ਪਹੁੰਚਿਆ, ਜਿੱਥੇ ਵੱਖ-ਵੱਖ ਜਥੇਬੰਦੀਆਂ ਅਤੇ ਸਿਆਸੀ ਆਗੂਆਂ ਨੇ ਸਫਾਈ ਸੇਵਕਾਂ ਦੇ ਹੱਕ ਵਿੱਚ ਆਵਾਜ਼ ਬੁਲੰਦ ਕੀਤੀ। ਸਫਾਈ ਸੇਵਕਾਂ ਦੇ ਨਾਲ ਵੱਖ-ਵੱਖ ਜਥੇਬੰਦੀਆਂ ਵੱਲੋਂ ਇਕੱਠ ਕਰ ਸ਼ਹਿਰ ਦੇ ਵਿੱਚ ਕੱਢਿਆ ਗਿਆ ਰੋਸ਼ ਮਾਰਚ ਕੈਬਨਟ ਮੰਤਰੀ ਅਮਨ ਅਰੋੜਾ ਦੀ ਕੋਠੀ ਅੱਗੇ ਅਕਾਲੀ ਦਲ ਦੇ ਹਲਕਾ ਇੰਚਾਰਜ ਅਤੇ ਕਾਂਗਰਸੀ ਆਗੂ ਗਰਜੇ ਐਂਕਰ ਲਿੰਕ ਸਫਾਈ ਸੇਵਕਾਂ ਦੀ ਅੱਜ ਪੰਜਾਬ ਹੜਤਾਲ ਨੂੰ ਲੈ ਕੇ ਸੁਨਾਮ ਦੇ ਵਿੱਚ ਨਗਰ ਕੌਂਸਲ ਦੇ ਵਿੱਚ ਵੱਖ-ਵੱਖ ਜਥੇਬੰਦੀਆਂ ਵੱਲੋਂ ਸਫਾਈ ਸੇਵਕਾਂ ਦਾ ਸਾਥ ਦਿੱਤਾ ਗਿਆ ਇਸ ਮੌਕੇ ਕਾਂਗਰਸੀ ਆਗੂ ਰਜਿੰਦਰ ਦਿਪਾ ਤੇ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਸਰਦਾਰ ਬਿੰਨਰਜੀਤ ਸਿੰਘ ਗੋਲਡੀ ਵੀ ਇਸ ਧਰਨੇ ਵਿੱਚ ਸ਼ਾਮਿਲ ਹੋਏ ਅਤੇ ਕੈਬਨਟ ਮੰਤਰੀ ਅਮਨ ਅਰੋੜਾ ਦੀ ਕੋਠੀ ਦੇ ਅੱਗੇ ਕੈਬਨਟ ਮੰਤਰੀ ਅਮਨ ਅਰੋੜਾ ਨੂੰ ਉਹਨਾਂ ਦੀਆਂ ਮੰਗਾਂ ਪੂਰੀਆਂ ਕਰਨ ਲਈ ਪੂਰਾ ਗਰਜੇ ਅਤੇ ਉਹਨਾਂ ਨੇ ਕਿਹਾ ਕਿ ਉਹ ਉਹਨਾਂ ਦੇ ਨਾਲ ਹਨ ਪੂਰੇ ਸ਼ਹਿਰ ਦੇ ਵਿੱਚ ਉਹਨਾਂ ਦੇ ਨਾਲ ਰੋਸ਼ ਪ੍ਰਦਰਸ਼ਨ ਦੇ ਵਿੱਚ ਉਹ ਸ਼ਾਮਿਲ ਹੋਏ 1
- ਸ਼ਹੀਦ ਊਧਮ ਸਿੰਘ ਜੀ ਦੀ ਸ਼ਹਾਦਤ ਦੇਸ਼-ਪ੍ਰੇਮ, ਹਿੰਮਤ ਅਤੇ ਕੌਮੀ ਏਕਤਾ ਦਾ ਸੰਦੇਸ਼ ਦਿੰਦੀ ਹੈ - ਮਨਪ੍ਰੀਤ ਬਾਂਸਲ ਨਗਰ ਕੌਂਸਲ ਪ੍ਰਧਾਨ ਮਨਪ੍ਰੀਤ ਬਾਂਸਲ ਵੱਲੋਂ ਅਪੀਲ ਸ਼ਹੀਦ ਊਧਮ ਸਿੰਘ ਜੀ ਦੀ ਸ਼ਹਾਦਤ ਸਾਨੂੰ ਦੇਸ਼-ਪ੍ਰੇਮ, ਹਿੰਮਤ ਅਤੇ ਕੌਮੀ ਏਕਤਾ ਦਾ ਸੰਦੇਸ਼ ਦਿੰਦੀ ਹੈ। ਮੈਂ ਸਮੂਹ ਸ਼ਹਿਰ ਵਾਸੀਆਂ ਨੂੰ ਅਪੀਲ ਕਰਦਾ ਹਾਂ ਕਿ ਇਸ ਪਵਿੱਤਰ ਦਿਹਾੜੇ ਮੌਕੇ ਸ਼ਹੀਦ ਊਧਮ ਸਿੰਘ ਜੀ ਨੂੰ ਸ਼ਰਧਾ ਦੇ ਫੁੱਲ ਭੇਟ ਕਰਕੇ ਉਨ੍ਹਾਂ ਦੀ ਲਾਸਾਨੀ ਕੁਰਬਾਨੀ ਨੂੰ ਨਮਨ ਕਰੀਏ ਅਤੇ ਉਨ੍ਹਾਂ ਦੇ ਦਿਖਾਏ ਰਾਹ 'ਤੇ ਚੱਲਣ ਦਾ ਸੰਕਲਪ ਲਈਏ। ਆਓ, ਅਸੀਂ ਸਾਰੇ ਮਿਲ ਕੇ ਆਪਣੇ ਮਹਾਨ ਸ਼ਹੀਦਾਂ ਦੇ ਸੁਪਨਿਆਂ ਦਾ ਭਾਰਤ ਬਣਾਉਣ ਲਈ ਏਕਤਾ, ਭਾਈਚਾਰੇ ਅਤੇ ਦੇਸ਼-ਸੇਵਾ ਦੀ ਭਾਵਨਾ ਨੂੰ ਹੋਰ ਮਜ਼ਬੂਤ ਕਰੀਏ।1
- ਭੁਪਾਲ ਕਲਾਂ ਵਿਖੇ ਭਾਰਤੀ ਕਿਸਾਨ ਯੂਨੀਅਨ ਡਕੌਂਦਾ ਵੱਲੋਂ ਰੈਲੀ ਕੀਤੀ ਗਈ1
- ਸ਼੍ਰੀਮਤੀ ਨਿਰਮਲਾ ਦੀਵੀ ਨੇ ਸੰਭਾਲਿਆ ਜੈਤੋ ਨਗਰ ਕੌਂਸਲ ਦੇ ਪ੍ਰਧਾਨ ਦਾ ਅਹੁਦਾ ਲੋਕੇਸ਼ਨ ਗੰਗਸਰ ਜੈਤੋ ਰਿਪੋਟਰ ਕਮਲ ਕੁਮਾਰ ਅੱਜ ਸ਼੍ਰੀਮਤੀ ਨਿਰਮਲਾ ਦੇਵੀ ਨੇ ਹਲਕਾ ਵਿਧਾਇਕ ਅਮੋਲਕ ਸਿੰਘ ਦੀ ਮੌਜੂਦਗੀ ਵਿੱਚ ਆਪਣੇ ਅਹੁਦੇ ਦਾ ਕਾਰਜਭਾਰ ਸੰਭਾਲਿਆ ਇਸ ਮੌਕੇ ਸਭ ਤੋਂ ਵੱਡੀ ਗੱਲ ਇਹ ਰਹੀ ਕਿ ਸ਼੍ਰੀਮਤੀ ਨਿਰਮਲਾ ਦੇਵੀ ਦੇ ਸਪੁੱਤਰ ਸ਼ੈਲੀ ਗਰਗ ਵੱਲੋਂ ਸ਼੍ਰੀਮਤੀ ਨਿਰਮਲਾ ਦੇਵੀ ਨੂੰ ਪ੍ਰਧਾਨਗੀ ਵਜੋਂ ਸੀਟ ਸੰਭਾਲਣ ਤੋਂ ਪਹਿਲਾਂ ਇੱਕ ਕੰਜਕ ਨੂੰ ਪਹਿਲਾਂ ਸੀਟ ਦੇ ਉੱਪਰ ਬਿਠਾਇਆ ਅਤੇ ਉਸ ਤੋਂ ਬਾਅਦ ਸ਼੍ਰੀਮਤੀ ਨਿਰਮਲਾ ਦੇਵੀ ਨੂੰ ਪ੍ਰਧਾਨਗੀ ਦੀ ਸੀਟ ਤੇ ਬਿਠਾਇਆ ਗਿਆ ਜੋ ਕਿ ਅੱਜ ਦੇ ਦਿਨ ਦੀ ਵਿਸ਼ੇਸ਼ ਆਕਰਸ਼ਣ ਦਾ ਕੇਂਦਰ ਰਹੀ ਇਸ ਮੌਕੇ ਤੇ ਵੱਡੀ ਗਿਣਤੀ ਵਿੱਚ ਆਮ ਆਦਮੀ ਪਾਰਟੀ ਦੇ ਆਗੂ ਅਤੇ ਸ਼ਹਿਰ ਦੇ ਪਤਵੰਤੇ ਸੱਜਣ ਹਾਜ਼ਰ ਹੋਏ ਉਦਾ ਸੰਭਾਲਣ ਉਪਰੰਤ ਸ਼੍ਰੀਮਤੀ ਨਿਰਮਲਾ ਦੇਵੀ ਨੇ ਕਿਹਾ ਕਿ ਉਹ ਸ਼ਹਿਰ ਦੇ ਸਰਬਪੱਖੀ ਵਿਕਾਸ ਲਈ ਪੂਰੀ ਇਮਾਨਦਾਰੀ ਨਾਲ ਕੰਮ ਕਰਨਗੇ ਉਹਨਾਂ ਇਹ ਵੀ ਆਸਵਾਸਨ ਦਿੱਤਾ ਕਿ ਸ਼ਹਿਰ ਦੀ ਸਭ ਤੋਂ ਵੱਡੀ ਸਮੱਸਿਆ ਸੀਵਰੇਜ ਸਬੰਧੀ ਅਤੇ ਗੰਦੇ ਪਾਣੀ ਦੀ ਨਿਕਾਸੀ ਦੀ ਸਮੱਸਿਆ ਦਾ ਜਲਦ ਤੋਂ ਜਲਦ ਹੱਲ ਕਰਨਗੇ ਤਾਂ ਕਿ ਲੋਕਾਂ ਨੂੰ ਆ ਰਹੀ ਪਰੇਸ਼ਾਨੀ ਦਾ ਜਲਦ ਤੋਂ ਜਲਦ ਹੱਲ ਹੋ ਸਕੇ ਇਸ ਮੌਕੇ ਐਮਐਲਏ ਅਮੋਲਕ ਸਿੰਘ ਜੀ ਵੱਲੋਂ ਆਸ਼ਵਾਸਨ ਦਿੱਤਾ ਗਿਆ ਕਿ ਜੈਤੋ ਸ਼ਹਿਰ ਦੀਆ ਰਹੀਆਂ ਜਿੰਨੀਆਂ ਵੀ ਸਮੱਸਿਆਵਾਂ ਹਨ ਔਹਨਾ ਦਾ ਹੱਲ ਜਲਦ ਤੋ ਜਲਦ ਕਰਨ ਦੀ ਕੋਸ਼ਿਸ਼ ਕੀਤੀ ਜਾਵੇਗੀ ਇਸ ਮੌਕੇ ਇਸੇ ਵਿਸ਼ੇਸ਼ ਦਿਨ ਉੱਤੇ ਲਕਸ਼ਮਣ ਸਿੰਘ ਭਗਤੂਆਣਾ ਚੇਅਰਮੈਨ ਮਾਰਕੀਟ ਕਮੇਟੀ ਜੈਤੋ ਧਰਮਜੀਤ ਸਿੰਘ ਰਾਮਿਆਣਾ ਚੇਅਰਮੈਨ ਪੰਜਾਬ ਸੀਵਰੇਜ ਅਤੇ ਵਾਟਰ ਸਪਲਾਈ ਦੇ ਵਾਈਸ ਚੇਅਰਮੈਨ ਗੋਬਿੰਦਵਾਲੀਆ ਚੇਅਰਮੈਨ ਪੀਏ ਡੀ ਬੀ ਸ਼ੈਲੀ ਗਰਗ ਵਪਾਰ ਮੰਡਲ ਪੰਜਾਬ ਪ੍ਰਧਾਨ ਨਰੇਸ਼ ਜਿੰਦਲ ਅਗਰਵਾਲ ਵੈਲਫੇਅਰ ਬੋਰਡ ਦੇ ਚੇਅਰਮੈਨ ਅਤੇ ਕੌਂਸਲਰ ਲੱਖਾ ਧਰਾਟ, ਅਜੇ ਸੋਲੰਕੀ, ਅਮਰ ਕੁਮਾਰ, ਹਰਬੰਸ ਭੋਪੀ, ਸੁਰਿੰਦਰ ਕੁਮਾਰ ਗਰਗ, ਪ੍ਰਵੀਨ ਗਰਗ ਜਗਦੀਸ਼ ਰਾਜ, ਦੀਪਾ ਸ਼ਰਮਾ, ਨਰਿੰਦਰ ਪਾਲ,ਰਾਧੇ ਸ਼ਾਮ ਸ਼ਕਤੀ, ਆਦੀ ਵੀ ਇਸ ਮੌਕੇ ਮੌਜੂਦ ਸਨ4
- ਬਰਨਾਲਾ ਦੇ ਵਿੱਚ ਸਫਾਈ ਸੇਵਕਾਂ ਤੇ ਅੰਨੇ ਤਸ਼ੱਦਦ ਦੇ ਵਿਰੋਧ ਵਿੱਚ ਵੱਖ,ਵੱਖ ਸਿਆਸੀ ਪਾਰਟੀਆਂ ਨੇ ਸ਼ਮੂਲੀਅਤ ਕੀਤੀ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਸਰਕਾਰ ਨੇ ਗਰੀਬਾਂ ਮਜ਼ਦੂਰਾਂ ਤੇ ਸਫਾਈ ਸੇਵਕਾਂ ਤੇ ਅੰਨਾ ਤਸ਼ੱਦਦ ਢਾਹ ਕੇ ਬਰਨਾਲਾ ਪੁਲਿਸ ਨੇ ਬਹੁਤ ਬੇਦਰਦੀ ਨਾਲ ਮਾਵਾਂ ਧਿਆ ਤੇ ਸਫਾਈ ਸੇਵਕਾਂ ਤੇ ਲਾਠੀਆਂ ਡੰਡੀਆਂ ਨਾਲ ਹਮਲਾ ਕਰਕੇ ਗਰੀਬ ਮਜ਼ਦੂਰਾਂ ਦੇ ਸਿਰ ਪਾੜਕੇ ਰੱਖ ਦਿੱਤੇ। ਇਸੇ ਦੇ ਵਿਰੋਧ ਵਿੱਚ ਅੱਜ ਪੂਰੇ ਪੰਜਾਬ ਬੰਦ ਦੇ ਸੱਦੇ ਨੂੰ ਪੂਰਾ ਸਮਰਥਨ ਮਿੱਲ ਰਿਹਾ ਹੈ। ਅਤੇ ਹਰ ਸਿਆਸੀ ਪਾਰਟੀ ਨੇ ਇਸ ਘਿਨਾਉਣੇ ਕਾਰਨਾਵੇਂ ਦੀ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕੀਤੀ। ਅਤੇ ਸ੍ਰੋਮਣੀ ਅਕਾਲੀ ਦਲ ਬਾਦਲ ਦੇ ਹਲਕਾ ਇੰਚਾਰਜ ਰਾਜਵਿੰਦਰ ਸਿੰਘ ਨੇ ਧਰਨੇ ਦੇ ਵਿੱਚ ਆਪਣੀ ਹਾਜ਼ਰੀ ਭਰੀ। ਅਤੇ ਸਫਾਈ ਸੇਵਕਾਂ ਦੀ ਤਨ,ਮਨ,ਧਨ,ਨਾਲ ਮਦਦ ਕਰਨ ਦੀ ਗੱਲ ਕਹੀ।3